Skip to content

Skip to table of contents

ਕਦੇ ਅਸੀਂ ਬਘਿਆੜੀਆਂ ਹੁੰਦੀਆਂ ਸਾਂ—ਹੁਣ ਅਸੀਂ ਭੇਡਾਂ ਹਾਂ!

ਕਦੇ ਅਸੀਂ ਬਘਿਆੜੀਆਂ ਹੁੰਦੀਆਂ ਸਾਂ—ਹੁਣ ਅਸੀਂ ਭੇਡਾਂ ਹਾਂ!

ਕਦੇ ਅਸੀਂ ਬਘਿਆੜੀਆਂ ਹੁੰਦੀਆਂ ਸਾਂ​—ਹੁਣ ਅਸੀਂ ਭੇਡਾਂ ਹਾਂ!

ਮੈਂ ਤੇ ਸਕੀਨਾ ਛੋਟੀਆਂ ਹੁੰਦੀਆਂ ਇਕ-ਦੂਜੇ ਦੀਆਂ ਗੁਆਂਢਣਾਂ ਸਾਂ। ਸਕੀਨਾ ਮੇਰੇ ਨਾਲੋਂ ਵੱਡੀ ਅਤੇ ਹੱਟੀ-ਕੱਟੀ ਸੀ, ਪਰ ਮੈਂ ਛੋਟੀ ਤੇ ਪਤਲੀ ਜਿਹੀ ਸੀ। ਸਾਡੇ ਵਿਚ ਅਕਸਰ ਤਕਰਾਰ ਹੁੰਦੀ ਰਹਿੰਦੀ ਸੀ, ਪਰ ਇਕ ਦਿਨ ਸਾਡੇ ਵਿਚ ਜਮ ਕੇ ਲੜਾਈ ਹੋਈ। ਉਸ ਦਿਨ ਤੋਂ ਬਾਅਦ ਅਸੀਂ ਨਾ ਤਾਂ ਇਕ-ਦੂਜੇ ਨੂੰ ਮਿਲੀਆਂ ਤੇ ਨਾ ਹੀ ਇਕ-ਦੂਜੇ ਨਾਲ ਕੋਈ ਗੱਲ ਕੀਤੀ। ਬਾਅਦ ਵਿਚ ਅਸੀਂ ਦੋਵਾਂ ਨੇ ਉਹ ਗੁਆਂਢ ਛੱਡ ਦਿੱਤਾ ਅਤੇ ਕਿਧਰੇ ਹੋਰ ਰਹਿਣ ਲਈ ਚਲੀਆਂ ਗਈਆਂ। ਇਸ ਮਗਰੋਂ ਸਾਨੂੰ ਇਕ-ਦੂਜੇ ਦਾ ਕੋਈ ਅਤਾ-ਪਤਾ ਨਾ ਰਿਹਾ।

ਸਾਲ 1994 ਵਿਚ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ ਤੇ ਹੌਲੀ-ਹੌਲੀ ਮੇਰੀ ਸ਼ਖ਼ਸੀਅਤ ਹੀ ਬਦਲ ਗਈ। ਚਾਰ ਸਾਲਾਂ ਬਾਅਦ ਬੂਜਮਬੁਰਾ, ਬੁਰੁੰਡੀ ਵਿਚ ਵਿਸ਼ੇਸ਼ ਸੰਮੇਲਨ ਦਿਨ ਵਿਚ ਅਚਾਨਕ ਸਕੀਨਾ ਨੂੰ ਮਿਲ ਕੇ ਮੈਂ ਹੈਰਾਨ ਰਹਿ ਗਈ। ਮੈਨੂੰ ਬੜੀ ਖ਼ੁਸ਼ੀ ਹੋਈ ਕਿ ਉਹ ਸੰਮੇਲਨ ਵਿਚ ਮੌਜੂਦ ਸੀ, ਪਰ ਅਸੀਂ ਇਕ-ਦੂਜੇ ਨੂੰ ਓਪਰਿਆਂ ਵਾਂਗ ਮਿਲੀਆਂ। ਬਾਅਦ ਵਿਚ, ਉਸੇ ਦਿਨ ਮੈਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ ਹੀ ਨਹੀਂ ਹੋਇਆ ਜਦੋਂ ਮੈਂ ਉਸ ਨੂੰ ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਵਿਚ ਦੇਖਿਆ! ਉਹ ਵੀ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਉਹ ਹੁਣ ਪਹਿਲਾਂ ਵਰਗੀ ਝਗੜਾਲੂ ਕੁੜੀ ਨਹੀਂ ਰਹੀ ਸੀ ਜਿਸ ਨਾਲ ਮੇਰੀ ਅਕਸਰ ਲੜਦੀ ਹੁੰਦੀ ਰਹਿੰਦੀ ਸੀ। ਉਸ ਨੂੰ ਬਪਤਿਸਮਾ ਲੈਣ ਦੁਆਰਾ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦਾ ਸਬੂਤ ਦਿੰਦੀ ਦੇਖ ਕੇ ਮੈਨੂੰ ਬਹੁਤ ਹੀ ਖ਼ੁਸ਼ੀ ਹੋਈ!

ਜਦੋਂ ਉਹ ਪਾਣੀ ਤੋਂ ਬਾਹਰ ਆਈ, ਤਾਂ ਮੈਂ ਉਸ ਨੂੰ ਛੇਤੀ ਨਾਲ ਜੱਫੀ ਪਾ ਲਈ ਅਤੇ ਉਸ ਦੇ ਕੰਨ ਵਿਚ ਫੁਸਫੁਸਾਈ: “ਯਾਦ ਹੈ ਅਸੀਂ ਕਿੰਨਾ ਲੜਦੀਆਂ ਹੁੰਦੀਆਂ ਸੀ?” “ਹਾਂ,” ਉਸ ਨੇ ਕਿਹਾ, “ਮੈਨੂੰ ਯਾਦ ਹੈ, ਪਰ ਉਹ ਗੱਲ ਹੁਣ ਪੁਰਾਣੀ ਹੋ ਚੁੱਕੀ ਹੈ। ਮੈਂ ਹੁਣ ਬਿਲਕੁਲ ਬਦਲ ਚੁੱਕੀ ਹਾਂ।”

ਅਸੀਂ ਬੜੀਆਂ ਖ਼ੁਸ਼ ਹਾਂ ਕਿ ਸਾਨੂੰ ਅਜਿਹੀ ਬਾਈਬਲੀ ਸੱਚਾਈ ਮਿਲੀ ਹੈ ਜੋ ਲੋਕਾਂ ਵਿਚ ਏਕਤਾ ਵਧਾਉਂਦੀ ਹੈ ਅਤੇ ਜਿਸ ਨੇ ਸਾਡੀਆਂ ਬਘਿਆੜੀਆਂ ਵਰਗੀਆਂ ਸ਼ਖ਼ਸੀਅਤਾਂ ਨੂੰ ਬਦਲ ਕੇ ਸਾਡੇ ਵਿਚ ਮਹਾਨ ਚਰਵਾਹੇ, ਯਹੋਵਾਹ ਪਰਮੇਸ਼ੁਰ ਦੀਆਂ ਭੇਡਾਂ ਵਰਗੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ। ਸੱਚ-ਮੁੱਚ ਬਾਈਬਲ ਦੀ ਸੱਚਾਈ ਜ਼ਿੰਦਗੀਆਂ ਨੂੰ ਬਦਲ ਦਿੰਦੀ ਹੈ।