Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਰਮੇਸ਼ੁਰ ਦੇ ਪੁੱਤਰ ਬਾਰੇ ਕੁਲੁੱਸੀਆਂ 1:16 ਕਹਿੰਦਾ ਹੈ ਕਿ “ਸੱਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ।” ਕਿਸ ਅਰਥ ਵਿਚ ਸੱਭੋ ਕੁਝ ਪਰਮੇਸ਼ੁਰ ਦੇ ਪੁੱਤਰ, ਯਿਸੂ “ਲਈ” ਉਤਪਤ ਹੋਇਆ?

ਯਿਸੂ ਤੋਂ ਇਲਾਵਾ, ਬਾਕੀ ਸਾਰੀਆਂ ਚੀਜ਼ਾਂ ਰਚਣ ਵਿਚ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਰਾਜ ਮਿਸਤਰੀ ਵਜੋਂ ਵਰਤਿਆ ਸੀ। (ਕਹਾਉਤਾਂ 8:27-30; ਯੂਹੰਨਾ 1:3) ਉਚਿਤ ਤੌਰ ਤੇ, ਪੁੱਤਰ ਨੂੰ ਇਨ੍ਹਾਂ ਚੀਜ਼ਾਂ ਤੋਂ ਖ਼ੁਸ਼ੀ ਮਿਲਦੀ ਹੈ ਅਤੇ ਇਸ ਅਰਥ ਵਿਚ ਇਹ ਚੀਜ਼ਾਂ ਉਸ “ਲਈ” ਹਨ।

ਅਸੀਂ ਜਾਣਦੇ ਹਾਂ ਕਿ ਮਨੁੱਖੀ ਮਾਪੇ ਅਕਸਰ ਆਪਣੇ ਪੈਦਾ ਕੀਤੇ ਹੋਏ ਪੁੱਤਰਾਂ-ਧੀਆਂ ਤੋਂ ਬਹੁਤ ਖ਼ੁਸ਼ੀ ਹਾਸਲ ਕਰਨ ਦੀ ਉਮੀਦ ਰੱਖਦੇ ਹਨ ਅਤੇ ਉਹ ਅਕਸਰ ਇਹ ਖ਼ੁਸ਼ੀ ਹਾਸਲ ਵੀ ਕਰਦੇ ਹਨ। ਇਸ ਲਈ, ਬਾਈਬਲ ਕਹਾਉਤ “ਉਸ ਪੁੱਤ੍ਰ” ਬਾਰੇ ਦੱਸਦੀ ‘ਜਿਸ ਤੋਂ ਉਸ ਦਾ ਪਿਤਾ ਪਰਸੰਨ ਹੁੰਦਾ ਹੈ।’ (ਕਹਾਉਤਾਂ 3:12; 29:17) ਇਸੇ ਤਰ੍ਹਾਂ, ਯਹੋਵਾਹ ਪਰਮੇਸ਼ੁਰ ਇਸਰਾਏਲ ਤੋਂ ਖ਼ੁਸ਼ੀ ਹਾਸਲ ਕਰਦਾ ਸੀ ਜਦੋਂ ਉਸ ਦੇ ਲੋਕ ਵਫ਼ਾਦਾਰ ਸਨ। (ਜ਼ਬੂਰ 44:3, ਪੰਜਾਬੀ ਬਾਈਬਲ ਨਵਾਂ ਅਨੁਵਾਦ; 119:108, ਨਿ ਵ; 147:11, ਨਵਾਂ ਅਨੁਵਾਦ) ਉਹ ਸਾਡੇ ਸਮੇਂ ਦੇ ਆਪਣੇ ਵਫ਼ਾਦਾਰ ਲੋਕਾਂ ਦੀ ਵਫ਼ਾਦਾਰੀ ਤੋਂ ਵੀ ਆਨੰਦ ਹਾਸਲ ਕਰਦਾ ਹੈ।​—ਕਹਾਉਤਾਂ 12:22, ਨਵਾਂ ਅਨੁਵਾਦ; ਇਬਰਾਨੀਆਂ 10:38.

ਇਸੇ ਤਰ੍ਹਾਂ, ਇਹ ਢੁਕਵਾਂ ਸੀ ਕਿ ਪਰਮੇਸ਼ੁਰ ਚਾਹੇਗਾ ਕਿ ਉਸ ਦਾ ਸਹਿਕਰਮੀ ਯਿਸੂ ਆਪਣੇ ਕੰਮਾਂ ਤੋਂ ਖ਼ੁਸ਼ੀ ਹਾਸਲ ਕਰੇ। ਦਰਅਸਲ ਕਹਾਉਤਾਂ 8:31 ਕਹਿੰਦਾ ਹੈ ਕਿ ਪਰਮੇਸ਼ੁਰ ਦਾ ਪੁੱਤਰ ‘ਸੰਸਾਰ ਤੋਂ ਖ਼ੁਸ਼ ਸੀ, ਅਤੇ ਮਾਨਵ ਜਾਤੀ ਨਾਲ ਪਰਸੰਨ ਸੀ।’ (ਨਵਾਂ ਅਨੁਵਾਦ) ਇਸ ਅਰਥ ਵਿਚ ਕੁਲੁੱਸੀਆਂ 1:16 ਕਹਿੰਦਾ ਹੈ: “ਸੱਭੋ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ।”