ਮੱਧ ਅਫ਼ਰੀਕਾ ਵਿਚ ਲੋਕ ਰੱਬ ਦਾ ਨਾਂ ਵਰਤਦੇ ਹਨ
ਮੱਧ ਅਫ਼ਰੀਕਾ ਵਿਚ ਲੋਕ ਰੱਬ ਦਾ ਨਾਂ ਵਰਤਦੇ ਹਨ
ਮੱਧ ਅਫ਼ਰੀਕਾ ਦੇ ਤਕਰੀਬਨ ਸਾਰੇ ਲੋਕ ਰੱਬ ਨੂੰ ਮੰਨਦੇ ਹਨ। ਉਹ ਇਹ ਵੀ ਮੰਨਦੇ ਹਨ ਕਿ ਉਸ ਨੇ ਹੀ ਸਾਰੀਆਂ ਚੀਜ਼ਾਂ ਰਚੀਆਂ ਹਨ। (ਪਰਕਾਸ਼ ਦੀ ਪੋਥੀ 4:11) ਪਰ ਕਈਆਂ ਦੂਜਿਆਂ ਲੋਕਾਂ ਵਾਂਗ ਉਹ ਵੀ ਅਕਸਰ ਰੱਬ ਦੇ ਨਿੱਜੀ ਨਾਂ ਯਹੋਵਾਹ ਦੀ ਇੰਨੀ ਪਰਵਾਹ ਨਹੀਂ ਕਰਦੇ।
ਮੱਧ ਅਫ਼ਰੀਕਾ ਵਿਚ ਹੀ ਨਹੀਂ ਪਰ ਸੰਸਾਰ ਦੇ ਹੋਰਨਾਂ ਦੇਸ਼ਾਂ ਵਿਚ ਵੀ ਲੋਕ ਰੱਬ ਦਾ ਨਾਂ ਲੈਂਦੇ ਹਨ ਜਦ ਉਹ ਪ੍ਰਾਰਥਨਾ ਵਿਚ ਕਹਿੰਦੇ ਹਨ ਕਿ ਉਸ ਦਾ ‘ਨਾਮ ਪਾਕ ਮੰਨਿਆ ਜਾਵੇ।’ (ਮੱਤੀ 6:9) ਪਰ ਬਹੁਤ ਸਮੇਂ ਲਈ ਥੋੜ੍ਹੇ ਹੀ ਲੋਕ ਇਹ ਨਾਂ ਜਾਣਦੇ ਸਨ। ਪਰ ਫਿਰ ਯਹੋਵਾਹ ਦੇ ਗਵਾਹਾਂ ਨੇ ਇੱਥੇ ਇੰਨਾ ਪ੍ਰਚਾਰ ਕੀਤਾ ਹੈ ਕਿ ਹੁਣ ਰੱਬ ਦੇ ਨਾਂ ਪ੍ਰਤੀ ਲੋਕਾਂ ਦਾ ਰਵੱਈਆ ਬਦਲ ਗਿਆ ਹੈ। ਅੱਜ-ਕੱਲ੍ਹ ਕਈ ਅਫ਼ਰੀਕੀ ਭਾਸ਼ਾਵਾਂ ਵਿਚ ਰੱਬ ਦਾ ਨਾਂ ਜਾਣਿਆ-ਪਛਾਣਿਆ ਅਤੇ ਮੰਨਿਆ ਜਾਂਦਾ ਹੈ। ਜ਼ੂਲੂ ਭਾਸ਼ਾ ਵਿਚ ਇਸ ਨਾਂ ਨੂੰ ਯੂਹੋਵਾਹ, ਯੋਰੱਬਾ ਭਾਸ਼ਾ ਵਿਚ ਯਹੋਫ਼ਾਹ, ਹੋਜ਼ਾ ਭਾਸ਼ਾ ਵਿਚ ਉਯੋਵਾਹ, ਸਹੇਲੀ ਵਿਚ ਯਹੋਵਾਹ ਕਹਿੰਦੇ ਹਨ। ਪਰ ਇਨ੍ਹਾਂ ਭਾਸ਼ਾਵਾਂ ਵਿਚ ਬਾਈਬਲ ਦੇ ਤਰਜਮੇ ਹਾਲੇ ਵੀ ਇਹ ਨਾਂ ਨਹੀਂ ਵਰਤਦੇ।
ਜਾਂਡੇ ਨਾਂ ਦੀ ਭਾਸ਼ਾ ਵਿਚ ਬਾਈਬਲ ਦਾ ਇਕ ਵਧੀਆ ਤਰਜਮਾ ਹੈ ਜਿਸ ਵਿਚ ਯਹੋਵਾਹ ਦਾ ਨਾਂ ਪਾਇਆ ਜਾਂਦਾ ਹੈ। ਇਹ ਭਾਸ਼ਾ ਮੱਧ ਅਫ਼ਰੀਕੀ ਗਣਰਾਜ ਦੇ ਕੁਝ ਇਲਾਕਿਆਂ ਵਿਚ, ਸੂਡਾਨ, ਅਤੇ ਕਾਂਗੋ ਲੋਕਤੰਤਰੀ ਗਣਰਾਜ ਵਿਚ ਬੋਲੀ ਜਾਂਦੀ ਹੈ। ਉੱਥੇ ਦੇ ਲੋਕ ਆਪਣੀ ਜ਼ਬਾਨ ਵਿਚ ਰੱਬ ਨੂੰ ਯੇਕੋਵਾਹ ਸੱਦਦੇ ਹਨ। ਮੁੱਖ ਗੱਲ ਤਾਂ ਇਹ ਹੈ ਕਿ ਰੱਬ ਦਾ ਨਾਂ ਲਿਆ ਜਾਣਾ ਚਾਹੀਦਾ ਹੈ, ਭਾਵੇਂ ਕਿ ਇਹ ਆਪਣੀ ਭਾਸ਼ਾ ਵਿਚ ਜਿੱਦਾਂ ਮਰਜ਼ੀ ਕਿਹਾ ਜਾਂਦਾ ਹੈ। ਅਸੀਂ ਇਹ ਕਿਉਂ ਕਹਿੰਦੇ ਹਾਂ? ਕਿਉਂਕਿ “ਹਰੇਕ ਜਿਹੜਾ ਪ੍ਰਭੁ [ਯਹੋਵਾਹ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।”—ਰੋਮੀਆਂ 10:13.
[ਸਫ਼ੇ 32 ਉੱਤੇ ਨਕਸ਼ਾ/ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਸੂਡਾਨ
ਮੱਧ ਅਫ਼ਰੀਕੀ ਗਣਰਾਜ
ਕਾਂਗੋ ਲੋਕਤੰਤਰੀ ਗਣਰਾਜ
[ਕ੍ਰੈਡਿਟ ਲਾਈਨ]
The Complete Encyclopedia of Illustration/J. G. Heck