ਮੁਸ਼ਕਲ ਨਾਲ ਮਿਲਣ ਵਾਲੇ ਲੋਕਾਂ ਨੂੰ ਮਿਲਣਾ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਮੁਸ਼ਕਲ ਨਾਲ ਮਿਲਣ ਵਾਲੇ ਲੋਕਾਂ ਨੂੰ ਮਿਲਣਾ
ਯਹੋਵਾਹ ਦੇ ਗਵਾਹ ਹਰ ਕਿਸੇ ਨੂੰ ਰਾਜ ਦਾ ਸੰਦੇਸ਼ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਕਦੀ-ਕਦੀ ਉਨ੍ਹਾਂ ਲੋਕਾਂ ਨੂੰ ਮਿਲਣ ਲਈ ਖ਼ਾਸ ਜਤਨ ਕਰਨੇ ਪੈਂਦੇ ਹਨ ਜਿਹੜੇ ਅਕਸਰ ਘਰ ਨਹੀਂ ਮਿਲਦੇ। (ਮਰਕੁਸ 13:10) ਇਸ ਸੰਬੰਧੀ, ਦੱਖਣੀ ਅਮਰੀਕੀ ਦੇਸ਼ ਦਾ ਇਕ ਵਿਸ਼ੇਸ਼ ਪਾਇਨੀਅਰ ਹੇਠਾਂ ਦਿੱਤਾ ਤਜਰਬਾ ਦੱਸਦਾ ਹੈ।
“ਇਕ ਦਿਨ ਮੈਨੂੰ ਪਤਾ ਲੱਗਾ ਕਿ ਸਾਡੇ ਸੂਬੇ ਦਾ ਰਾਜਪਾਲ ਸਾਡੇ ਸ਼ਹਿਰ ਆ ਰਿਹਾ ਸੀ। ਉਹ ਵੀ ਉਨ੍ਹਾਂ ਲੋਕਾਂ ਵਿੱਚੋਂ ਇਕ ਸੀ ਜਿਹੜੇ ਅਕਸਰ ਘਰ ਨਹੀਂ ਮਿਲਦੇ, ਇਸ ਲਈ ਮੈਂ ਉਸ ਨੂੰ ਚਿੱਠੀ ਲਿਖੀ। ਚਿੱਠੀ ਦੇ ਨਾਲ ਮੈਂ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਅਤੇ ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬਾਂ ਤੇ ਕਈ ਹੋਰ ਪ੍ਰਕਾਸ਼ਨ ਲਿਫ਼ਾਫ਼ੇ ਵਿਚ ਪਾ ਕੇ ਭੇਜ ਦਿੱਤੇ। ਮੈਂ ਆਪਣੀ ਚਿੱਠੀ ਵਿਚ ਹਰੇਕ ਪ੍ਰਕਾਸ਼ਨ ਦੇ ਮਕਸਦ ਬਾਰੇ ਦੱਸਿਆ।
“ਕਿਉਂਕਿ ਮੈਂ ਸਾਹਿੱਤ ਬਾਰੇ ਉਸ ਦੀ ਰਾਇ ਜਾਣਨਾ ਚਾਹੁੰਦਾ ਸੀ, ਇਸ ਲਈ ਮੈਂ ਉਸ ਨੂੰ ਮਿਲਣ ਲਈ ਬੇਨਤੀ ਕੀਤੀ। ਕੁਝ ਹਫ਼ਤਿਆਂ ਬਾਅਦ, ਉਸ ਨੂੰ ਮਿਲਣ ਦੀ ਮੈਨੂੰ ਇਜਾਜ਼ਤ ਮਿਲ ਗਈ ਤੇ ਮੈਂ ਆਪਣੇ ਨਾਲ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਵਿਡਿਓ ਲੈ ਗਿਆ। ਅਸੀਂ ਦੋ ਘੰਟਿਆਂ ਤਕ ਗੱਲਾਂ ਕਰਦੇ ਰਹੇ। ਰਾਜਪਾਲ ਨੂੰ ਵਿਡਿਓ ਦਿਖਾਉਣ ਤੋਂ ਬਾਅਦ ਮੈਂ ਇਸ ਬਾਰੇ ਉਸ ਦੀ ਰਾਇ ਪੁੱਛੀ। ਉਸ ਨੇ ਜਵਾਬ ਦਿੱਤਾ: ‘ਤੁਹਾਡੇ ਸੰਗਠਨ ਵਰਗਾ ਇਸ ਧਰਤੀ ਉੱਤੇ ਹੋਰ ਕੋਈ ਸੰਗਠਨ ਨਹੀਂ ਹੈ। ਕਾਸ਼ ਮੇਰੇ ਕੋਲ ਤੁਹਾਡੇ ਵਰਗੇ ਲੋਕ ਹੁੰਦੇ ਜੋ ਸਰਕਾਰੀ ਕੰਮ ਪੂਰੇ ਕਰਨ ਵਿਚ ਮੇਰੀ ਮਦਦ ਕਰ ਸਕਦੇ!’ ਫਿਰ ਉਸ ਨੇ ਮੇਰੇ ਕੋਲੋਂ ਪੁੱਛਿਆ ਕਿ ਕੀ ਮੈਂ ਕਦੇ ਆਪਣੇ ਸੰਗਠਨ ਦੇ ਵਿਸ਼ਵ ਮੁੱਖ ਦਫ਼ਤਰ ਗਿਆ ਕਿ ਨਹੀਂ। ਮੈਂ ਉਸ ਨੂੰ ਦੱਸਿਆ ਕਿ 14 ਸਾਲਾਂ ਦੀ ਉਮਰ ਤੋਂ ਹੀ ਮੇਰਾ ਉੱਥੇ ਜਾਣ ਦਾ ਟੀਚਾ ਰਿਹਾ ਹੈ, ਪਰ ਬਰੁਕਲਿਨ, ਨਿਊਯਾਰਕ ਵਿਚ ਆਪਣੇ ਵਿਸ਼ਵ ਮੁੱਖ ਦਫ਼ਤਰ ਜਾਣ ਦਾ ਮੈਨੂੰ ਕਦੇ ਮੌਕਾ ਹੀ ਨਹੀਂ ਮਿਲਿਆ। ਇਹ ਉਨ੍ਹਾਂ ਟੀਚਿਆਂ ਵਿੱਚੋਂ ਇਕ ਹੈ ਜਿਨ੍ਹਾਂ ਤਕ ਪਹੁੰਚਣਾ ਮੁਸ਼ਕਲ ਹੈ। ਉਸ ਨੇ ਪਲ ਭਰ ਲਈ ਧਿਆਨ ਨਾਲ ਮੇਰੇ ਵੱਲ ਦੇਖਿਆ। ਫਿਰ ਉਸ ਨੇ ਕਿਹਾ ਕਿ ਉਹ ਚਾਹੁੰਦਾ ਸੀ ਕਿ ਮੈਨੂੰ ਇਹ ਮੌਕਾ ਮਿਲੇ। ਉਸ ਨੇ ਸਾਨੂੰ ਸਾਰੇ ਕਾਨੂੰਨੀ ਕਾਗਜ਼-ਪੱਤਰ ਦਿਵਾ ਦਿੱਤੇ ਅਤੇ ਤੋਹਫ਼ੇ ਵਜੋਂ ਸਾਨੂੰ ਹਵਾਈ-ਜਹਾਜ਼ ਦੀਆਂ ਟਿਕਟਾਂ ਵੀ ਦੇ ਦਿੱਤੀਆਂ!
“ਰਾਜਪਾਲ ਹੁਣ ਬਾਕਾਇਦਾ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪ੍ਰਾਪਤ ਕਰਦਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਹੀ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕਰਾਂਗੇ।”