Skip to content

Skip to table of contents

“ਆਖ਼ਰ ਮੈਨੂੰ ਆਪਣੀ ਬੀਮਾਰੀ ਬਾਰੇ ਪੱਤਾ ਲੱਗਾ!”

“ਆਖ਼ਰ ਮੈਨੂੰ ਆਪਣੀ ਬੀਮਾਰੀ ਬਾਰੇ ਪੱਤਾ ਲੱਗਾ!”

“ਆਖ਼ਰ ਮੈਨੂੰ ਆਪਣੀ ਬੀਮਾਰੀ ਬਾਰੇ ਪੱਤਾ ਲੱਗਾ!”

ਟੋਕੀਓ ਵਿਚ ਰਹਿਣ ਵਾਲੇ ਇਕ ਆਦਮੀ ਨੇ ਪਹਿਰਾਬੁਰਜ, 1 ਦਸੰਬਰ 2000 ਦੇ ਰਸਾਲੇ ਵਿੱਚੋਂ ਜੀਵਨੀ ਪੜ੍ਹ ਕੇ ਉਪਰਲੇ ਸ਼ਬਦ ਕਹੇ। ਇਸ ਜੀਵਨੀ ਦਾ ਵਿਸ਼ਾ ਸੀ “ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ।” ਇਹ ਇਕ ਭਰਾ ਦੀ ਕਹਾਣੀ ਸੀ ਜੋ ਪਹਿਲਾਂ ਮਿਸ਼ਨਰੀ ਹੁੰਦਾ ਸੀ ਪਰ ਜਿਸ ਨੂੰ ਹੁਣ ਇਕ ਗੰਭੀਰ ਮਾਨਸਿਕ ਬੀਮਾਰੀ [ਮੈਨਿਕ-ਡਿਪਰੈਸਿਵ ਸਾਇਕੌਸਿਸ] ਲੱਗੀ ਹੋਈ ਹੈ।

ਟੋਕੀਓ ਵਿਚ ਰਹਿਣ ਵਾਲੇ ਇਸ ਆਦਮੀ ਨੇ ਪਹਿਰਾਬੁਰਜ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਇਕ ਚਿੱਠੀ ਵਿਚ ਇਹ ਲਿਖਿਆ: “ਜੋ ਇਸ ਭਰਾ ਨਾਲ ਹੋ ਰਿਹਾ ਸੀ, ਬਿਲਕੁਲ ਉਸੇ ਤਰ੍ਹਾਂ ਮੇਰੇ ਨਾਲ ਵੀ ਹੋ ਰਿਹਾ ਸੀ। ਇਸ ਲਈ ਮੈਂ ਇਕ ਮਾਨਸਿਕ ਰੋਗਾਂ ਦੇ ਹਸਪਤਾਲ ਨੂੰ ਗਿਆ ਅਤੇ ਮੈਨੂੰ ਪੱਤਾ ਲੱਗਾ ਕਿ ਮੈਨੂੰ ਵੀ ਇਹੋ ਹੀ ਮਾਨਸਿਕ ਬੀਮਾਰੀ ਸੀ। ਜਿਸ ਡਾਕਟਰ ਨੇ ਮੈਨੂੰ ਟੈਸਟ ਕੀਤਾ ਉਹ ਬਹੁਤ ਹੀ ਹੈਰਾਨ ਹੋਇਆ। ਉਸ ਨੇ ਕਿਹਾ ‘ਜਿਨ੍ਹਾਂ ਲੋਕਾਂ ਨੂੰ ਇਹ ਬੀਮਾਰੀ ਹੁੰਦੀ ਹੈ ਉਹ ਸੋਚਦੇ ਹਨ ਕਿ ਉਹ ਠੀਕ-ਠਾਕ ਹਨ, ਕਿ ਉਨ੍ਹਾਂ ਨੂੰ ਕੁਝ ਨਹੀਂ ਹੋਇਆ।’ ਪਰ ਜ਼ਿਆਦਾ ਗੰਭੀਰ ਹੋਣ ਤੋਂ ਪਹਿਲਾਂ ਮੈਨੂੰ ਇਸ ਬੀਮਾਰੀ ਦੀ ਪਛਾਣ ਕਰਨ ਵਿਚ ਮਦਦ ਮਿਲੀ।”

ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਦੀ ਮਦਦ ਕਰਦੇ ਹਨ। ਇਨ੍ਹਾਂ ਵਿਚ ਚੰਗੀ ਜਾਣਕਾਰੀ ਪਾਈ ਜਾਂਦੀ ਹੈ ਅਤੇ ਇਨ੍ਹਾਂ ਨੂੰ ਪੜ੍ਹ ਕੇ ਤਸੱਲੀ ਮਿਲਦੀ ਹੈ। ਪਹਿਰਾਬੁਰਜ ਰਸਾਲਾ ਹੁਣ 141 ਭਾਸ਼ਾਵਾਂ ਵਿਚ ਛਾਪਿਆ ਜਾਂਦਾ ਹੈ, ਅਤੇ ਜਾਗਰੂਕ ਬਣੋ! 86 ਭਾਸ਼ਾਵਾਂ ਵਿਚ। ਤੁਸੀਂ ਵੀ ਇਨ੍ਹਾਂ ਰਸਾਲਿਆਂ ਨੂੰ ਲਗਾਤਾਰ ਪੜ੍ਹਨ ਵਿਚ ਬਹੁਤ ਆਨੰਦ ਮਾਣੋਗੇ।