Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਪਹਿਰਾਬੁਰਜ ਦੇ ਹਾਲ ਹੀ ਦੇ ਅੰਕ ਵਧੀਆ ਲੱਗੇ? ਜ਼ਰਾ ਪਰਖ ਕੇ ਦੇਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਜਰਮਨੀ ਦੀ ਸਭ ਤੋਂ ਵੱਡੀ ਅਦਾਲਤ ਨੇ ਧਰਮ ਦੇ ਸੰਬੰਧ ਵਿਚ ਕਿਹੜੀ ਜਿੱਤ ਹਾਸਲ ਕਰਨ ਵਿਚ ਮਦਦ ਕੀਤੀ?

ਇਸ ਵੱਡੀ ਅਦਾਲਤ ਨੇ ਯਹੋਵਾਹ ਦੇ ਗਵਾਹਾਂ ਦੇ ਵਿਰੁੱਧ ਕੀਤੇ ਗਏ ਇਕ ਹੋਰ ਅਦਾਲਤ ਦੇ ਫ਼ੈਸਲੇ ਨੂੰ ਉਲਟਾ ਦਿੱਤਾ। ਯਹੋਵਾਹ ਦੇ ਗਵਾਹਾਂ ਨੂੰ ਇਕ ਟੈਕਸ-ਮੁਕਤ ਜਾਂ ਪੁੰਨ-ਦਾਨ ਕਰਨ ਵਾਲੀ ਸੰਸਥਾ ਵਜੋਂ ਕਾਨੂੰਨੀ ਕਰਾਰ ਨਹੀਂ ਦਿੱਤਾ ਜਾ ਰਿਹਾ ਸੀ। ਪਰ ਵੱਡੀ ਅਦਾਲਤ ਦੁਆਰਾ ਕੀਤੇ ਗਏ ਜਿੱਤ ਦੇ ਫ਼ੈਸਲੇ ਨੇ ਇਹ ਜ਼ਾਹਰ ਕੀਤਾ ਕਿ ਧਾਰਮਿਕ ਆਜ਼ਾਦੀ ਅਨੁਸਾਰ ਇਨਸਾਨ ਕਾਨੂੰਨ ਦੀ ਬਜਾਇ ‘ਆਪਣੇ ਧਰਮ ਦੇ ਸਿਧਾਂਤ ਅਨੁਸਾਰ ਚੱਲ’ ਸਕਦਾ ਹੈ।​—8/15, ਸਫ਼ਾ 8.

ਅੱਯੂਬ ਨੇ ਕਿੰਨੇ ਚਿਰ ਲਈ ਦੁੱਖ ਭੋਗਿਆ ਸੀ?

ਅੱਯੂਬ ਦੀ ਪੋਥੀ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਬਹੁਤ ਸਾਲਾਂ ਲਈ ਦੁੱਖ ਨਹੀਂ ਭੋਗਿਆ ਸੀ। ਹੋ ਸਕਦਾ ਹੈ ਕਿ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਅੱਯੂਬ ਦੀ ਬਿਪਤਾ ਸ਼ਾਇਦ ਕੁਝ ਮਹੀਨਿਆਂ ਜਾਂ ਸ਼ਾਇਦ ਇਕ ਸਾਲ ਤੋਂ ਘੱਟ ਸਮੇਂ ਲਈ ਜਾਰੀ ਰਹੀ।​—8/15, ਸਫ਼ਾ 31.

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸ਼ਤਾਨ ਸਿਰਫ਼ ਅੰਧਵਿਸ਼ਵਾਸ ਨਹੀਂ ਹੈ?

ਯਿਸੂ ਮਸੀਹ ਵਿਸ਼ਵਾਸ ਕਰਦਾ ਸੀ ਕਿ ਸ਼ਤਾਨ ਅਸਲੀ ਵਿਅਕਤੀ ਹੈ। ਯਿਸੂ ਆਪਣੀ ਅੰਦਰਲੀ ਕਿਸੇ ਬੁਰਾਈ ਨਾਲ ਨਹੀਂ ਸਗੋਂ ਇਕ ਅਸਲੀ ਵਿਅਕਤੀ ਰਾਹੀਂ ਪਰਤਾਇਆ ਗਿਆ ਸੀ। (ਮੱਤੀ 4:1-11; ਯੂਹੰਨਾ 8:44; 14:30)​—9/1, ਸਫ਼ੇ 5, 6.

ਕਹਾਉਤਾਂ 10:15 ਕਹਿੰਦਾ ਹੈ: “ਧਨੀ ਦਾ ਧਨ ਉਹ ਦਾ ਪੱਕਾ ਨਗਰ ਹੈ, ਪਰ ਕੰਗਾਲਾਂ ਦਾ ਵਿਨਾਸ ਓਹਨਾਂ ਦੀ ਥੁੜੋਂ ਹੈ।” ਇਹ ਗੱਲ ਕਿਵੇਂ ਸੱਚ ਸਾਬਤ ਹੁੰਦੀ ਹੈ?

ਜ਼ਿੰਦਗੀ ਵਿਚ ਕਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਜੇ ਸਾਡੇ ਕੋਲ ਕੁਝ ਪੈਸਾ ਹੋਵੇ ਤਾਂ ਇਸ ਨਾਲ ਸਾਨੂੰ ਸੁਰੱਖਿਆ ਮਿਲ ਸਕਦੀ ਹੈ, ਜਿਸ ਤਰ੍ਹਾਂ ਕਿਸੇ ਹੱਦ ਤਕ ਇਕ ਨਗਰ ਆਪਣੇ ਵਾਸੀਆਂ ਦੀ ਸੁਰੱਖਿਆ ਕਰਦਾ ਹੈ। ਦੂਜੇ ਹੱਥ, ਹਾਲਾਤ ਬਦਲ ਜਾਣ ਤੇ ਗ਼ਰੀਬੀ ਸਾਡਾ ਕਿੰਨਾ ਨੁਕਸਾਨ ਕਰ ਸਕਦੀ ਹੈ।​—9/15, ਸਫ਼ਾ 24.

ਅਨੋਸ਼ ਦੇ ਦਿਨਾਂ “ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।” (ਉਤਪਤ 4:26) ਇਸ ਦਾ ਕੀ ਮਤਲਬ ਹੈ?

ਮਨੁੱਖੀ ਇਤਿਹਾਸ ਦੇ ਸ਼ੁਰੂ ਤੋਂ ਹੀ ਇਨਸਾਨ ਯਹੋਵਾਹ ਦਾ ਨਾਂ ਲੈਂਦੇ ਆਏ ਸਨ। ਇਸ ਲਈ ਅਨੋਸ਼ ਦੇ ਸਮੇਂ ਵਿਚ ਲੋਕ ਸੱਚੀ ਨਿਹਚਾ ਵਿਚ ਯਹੋਵਾਹ ਦਾ ਨਾਂ ਨਹੀਂ ਲੈਣ ਲੱਗੇ। ਹੋ ਸਕਦਾ ਹੈ ਕਿ ਇਸ ਸਮੇਂ ਤੇ ਬੰਦੇ ਆਪਣੇ ਆਪ ਨੂੰ ਜਾਂ ਹੋਰਨਾਂ ਇਨਸਾਨਾਂ ਨੂੰ ਯਹੋਵਾਹ ਸੱਦਣ ਲੱਗ ਪਏ ਸਨ, ਅਤੇ ਇਨ੍ਹਾਂ ਰਾਹੀਂ ਉਹ ਰੱਬ ਨਾਲ ਗੱਲਬਾਤ ਕਰਨ ਦਾ ਢੌਂਗ ਕਰਦੇ ਸਨ।​—9/15, ਸਫ਼ਾ 29.

ਬਾਈਬਲ ਵਿਚ ਇਸਤੇਮਾਲ ਕੀਤੇ ਗਏ ਸ਼ਬਦ “ਤਾੜਨਾ” ਦਾ ਕੀ ਮਤਲਬ ਹੈ?

ਇਸ ਦਾ ਮਤਲਬ ਕਿਸੇ ਕਿਸਮ ਦੀ ਬਦਸਲੂਕੀ ਜਾਂ ਬੇਰਹਿਮੀ ਕਰਨੀ ਨਹੀਂ ਹੈ। (ਕਹਾਉਤਾਂ 4:13; 22:15) “ਤਾੜਨਾ” ਲਈ ਯੂਨਾਨੀ ਸ਼ਬਦ ਦਾ ਮੁੱਖ ਤੌਰ ਤੇ ਮਤਲਬ ਹੈ ਉਪਦੇਸ਼ ਜਾਂ ਸਿੱਖਿਆ ਦੇਣੀ, ਸੁਧਾਰਨਾ ਅਤੇ ਕਈ ਵਾਰ ਦ੍ਰਿੜ੍ਹਤਾ ਨਾਲ ਪਰ ਪਿਆਰ ਨਾਲ ਸਜ਼ਾ ਦੇਣੀ। ਆਪਣੇ ਬੱਚਿਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਦੀ ਪੂਰੀ ਕੋਸ਼ਿਸ਼ ਰਾਹੀਂ ਮਾਪੇ ਯਹੋਵਾਹ ਦੀ ਬਹੁਤ ਹੀ ਚੰਗੇ ਤਰੀਕੇ ਵਿਚ ਰੀਸ ਕਰ ਸਕਦੇ ਹਨ। (ਇਬਰਾਨੀਆਂ 12:7-10)​—10/1, ਸਫ਼ੇ 8, 10.

ਅੱਜ ਸੱਚੇ ਮਸੀਹੀ ਕਿਸ ਤਰ੍ਹਾਂ ਦਿਖਾਉਂਦੇ ਹਨ ਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਚਾਹੁੰਦੇ ਹਨ?

ਪਰਮੇਸ਼ੁਰ ਦੇ ਰਾਜ ਦੇ ਹਿਮਾਇਤੀਆਂ ਵਜੋਂ ਯਹੋਵਾਹ ਦੇ ਗਵਾਹ ਨਾ ਸਿਆਸਤ ਵਿਚ ਕੋਈ ਹਿੱਸਾ ਲੈਂਦੇ ਹਨ ਅਤੇ ਨਾ ਹੀ ਬਗਾਵਤਾਂ ਸ਼ੁਰੂ ਕਰਦੇ ਹਨ, ਭਾਵੇਂ ਉਹ ਅਜਿਹੇ ਦੇਸ਼ ਵਿਚ ਰਹਿੰਦੇ ਹੋਣ ਜਿੱਥੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਵੇ। (ਤੀਤੁਸ 3:1) ਉਹ ਯਿਸੂ ਅਤੇ ਉਸ ਦੇ ਪਹਿਲੀ ਸਦੀ ਦੇ ਚੇਲਿਆਂ ਵਾਂਗ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਲੋਕਾਂ ਨੂੰ ਈਮਾਨਦਾਰੀ, ਨੇਕ-ਚਲਣ, ਅਤੇ ਮਿਹਨਤ ਨਾਲ ਕੰਮ ਕਰਨ ਵਰਗੇ ਬਾਈਬਲੀ ਸਿਧਾਂਤਾਂ ਉੱਤੇ ਅਮਲ ਕਰਨਾ ਸਿਖਾਉਂਦੇ ਹਨ।​—10/15, ਸਫ਼ਾ 6.

ਐਂਡੀਜ਼ ਪਹਾੜਾਂ ਵਿਚ ਜਾਨ ਦੇਣ ਵਾਲਾ ਪਾਣੀ ਕਿਵੇਂ ਵਹਿੰਦਾ ਹੈ?

ਉੱਥੇ ਯਹੋਵਾਹ ਦੇ ਗਵਾਹ ਮਿਹਨਤ ਨਾਲ ਲੋਕਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਉਨ੍ਹਾਂ ਦੀਆਂ ਭਾਸ਼ਾਵਾਂ, ਯਾਨੀ ਕੇਚੂਆ ਅਤੇ ਆਈਮਰਾ, ਵਿਚ ਸਿਖਾ ਰਹੇ ਹਨ। ਟੀਟੀਕਾਕਾ ਝੀਲ ਦੇ ਟਾਪੂਆਂ ਉੱਤੇ ਰਹਿਣ ਵਾਲੇ ਲੋਕਾਂ ਨੂੰ ਗਵਾਹ ਮਿਲਣ ਜਾਂਦੇ ਹਨ। ਇਸ ਝੀਲ ਵਿਚ “ਤਰਦੇ” ਟਾਪੂ ਵੀ ਹਨ ਜੋ ਝੀਲ ਵਿਚ ਉੱਗਣ ਵਾਲੇ ਕਾਨਿਆਂ ਨਾਲ ਬਣੇ ਹੋਏ ਹਨ।​—10/15, ਸਫ਼ੇ 8-10.

ਜਿਵੇਂ ਦਿਸ਼ਾ ਲੈਣ ਲਈ ਜਹਾਜ਼ ਕੰਪਿਊਟਰਾਂ ਉੱਤੇ ਨਿਰਭਰ ਕਰਦੇ ਹਨ, ਉਸੇ ਤਰ੍ਹਾਂ ਜ਼ਿੰਦਗੀ ਦੇ ਰਾਹ ਉੱਤੇ ਸਹੀ ਸੇਧ ਦੇਣ ਲਈ ਪਰਮੇਸ਼ੁਰ ਨੇ ਮਨੁੱਖਾਂ ਨੂੰ ਕੀ ਦਿੱਤਾ ਹੈ?

ਪਰਮੇਸ਼ੁਰ ਨੇ ਇਨਸਾਨਾਂ ਨੂੰ ਨੈਤਿਕ ਮਾਰਗ-ਦਰਸ਼ਣ ਅਪਣਾਉਣ ਦੀ ਯੋਗਤਾ ਦਿੱਤੀ ਹੈ, ਇਹ ਹੈ ਸਾਡਾ ਜ਼ਮੀਰ। (ਰੋਮੀਆਂ 2:14, 15)​—11/1, ਸਫ਼ੇ 3-4.

ਯਿਸੂ ਦੀ ਮੌਤ ਇੰਨੀ ਕੀਮਤੀ ਕਿਉਂ ਹੈ?

ਜਦੋਂ ਸੰਪੂਰਣ ਮਨੁੱਖ ਆਦਮ ਨੇ ਪਾਪ ਕੀਤਾ, ਤਾਂ ਸਾਰੀ ਮਨੁੱਖਜਾਤੀ ਨੂੰ ਵੀ ਉਸ ਦੇ ਨਾਲ ਮੌਤ ਦੀ ਸਜ਼ਾ ਮਿਲੀ। (ਰੋਮੀਆਂ 5:12) ਇਕ ਸੰਪੂਰਣ ਆਦਮੀ ਵਜੋਂ ਯਿਸੂ ਨੇ ਆਪਣੀ ਜਾਣ ਕੁਰਬਾਨ ਕੀਤੀ। ਉਸ ਦੇ ਬਲੀਦਾਨ ਰਾਹੀਂ ਵਫ਼ਾਦਾਰ ਇਨਸਾਨਾਂ ਨੂੰ ਸਦਾ ਦੇ ਜੀਵਨ ਦੀ ਉਮੀਦ ਮਿਲੀ।​—11/15, ਸਫ਼ੇ 5, 6.

ਕੁਲੁੱਸੀਆਂ 3:11 ਵਿਚ ਸਕੂਥੀ [ਸਿਥੀਅਨ] ਲੋਕ ਕੌਣ ਸਨ?

ਸਿਥੀਅਨ ਲੋਕ ਟੱਪਰੀਵਾਸੀ ਕੌਮ ਸਨ, ਅਤੇ ਇਨ੍ਹਾਂ ਲੋਕਾਂ ਨੇ ਯੂਰਪ ਅਤੇ ਏਸ਼ੀਆਂ ਦੇ ਪੱਧਰੇ ਮੈਦਾਨਾਂ ਉੱਤੇ 700 ਤੋਂ 300 ਸਾ.ਯੁ.ਪੂ. ਤਕ ਰਾਜ ਕੀਤਾ। ਇਹ ਲੋਕ ਬੜੇ ਸ਼ਾਨਦਾਰ ਘੋੜਸਵਾਰ ਅਤੇ ਸੂਰਬੀਰ ਹੁੰਦੇ ਸਨ। ਕੁਲੁੱਸੀਆਂ 3:11 ਵਿਚ ਸ਼ਾਇਦ ਇਕ ਕੌਮ ਦੀ ਨਹੀਂ ਪਰ ਲੋਕਾਂ ਦੀ ਬੇਰਹਿਮੀ ਅਤੇ ਕਠੋਰਤਾ ਦੀ ਗੱਲ ਕੀਤੀ ਜਾ ਰਹੀ ਸੀ।​—11/15, ਸਫ਼ੇ 24-5.

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸੁਨਹਿਰੇ ਅਸੂਲ ਦੀ ਸਿੱਖਿਆ ਉੱਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ?

ਯਹੂਦੀ ਮਤ, ਬੁੱਧ ਮਤ, ਯੂਨਾਨੀ ਫ਼ਲਸਫ਼ਾ ਅਤੇ ਕਨਫਿਊਸ਼ਸ ਵਿਚ ਇਸ ਨੈਤਿਕ ਸਿਧਾਂਤ ਦੀ ਕਈ ਤਰੀਕਿਆਂ ਵਿਚ ਵਿਆਖਿਆ ਕੀਤੀ ਜਾਂਦੀ ਹੈ। ਪਰ ਯਿਸੂ ਦੁਆਰਾ ਪਹਾੜੀ ਉਪਦੇਸ਼ ਵਿਚ ਦਿੱਤਾ ਗਿਆ ਅਸੂਲ ਦੂਜਿਆਂ ਨਾਲ ਭਲਾ ਕਰਨ ਦੀ ਮੰਗ ਕਰਦਾ ਹੈ ਅਤੇ ਹਰ ਥਾਂ ਅਤੇ ਹਰ ਜ਼ਮਾਨੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦਾ ਹੈ। (ਮੱਤੀ 7:12)​—12/1, ਸਫ਼ਾ 3.