ਯਹੋਵਾਹ ਭਲਿਆਈ ਦੀ ਸਭ ਤੋਂ ਉੱਤਮ ਮਿਸਾਲ ਹੈ
ਯਹੋਵਾਹ ਭਲਿਆਈ ਦੀ ਸਭ ਤੋਂ ਉੱਤਮ ਮਿਸਾਲ ਹੈ
“ਸੈਨਾਂ ਦੇ ਯਹੋਵਾਹ ਦੀ ਉਸਤਤ ਕਰੋ, ਕਿਉਂ ਜੋ ਯਹੋਵਾਹ ਭਲਾ ਹੈ।”—ਯਿਰਮਿਯਾਹ 33:11.
1. ਅਸੀਂ ਪਰਮੇਸ਼ੁਰ ਦੀ ਭਲਿਆਈ ਕਰਕੇ ਉਸ ਦੀ ਵਡਿਆਈ ਕਰਨ ਲਈ ਪ੍ਰੇਰਿਤ ਕਿਉਂ ਹੁੰਦੇ ਹਾਂ?
ਯਹੋਵਾਹ ਪਰਮੇਸ਼ੁਰ ਹਰ ਗੱਲ ਵਿਚ ਸੱਚ-ਮੁੱਚ ਭਲਾ ਹੈ। ਜ਼ਕਰਯਾਹ ਨਬੀ ਨੇ ਐਲਾਨ ਕੀਤਾ: “ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ!” (ਜ਼ਕਰਯਾਹ 9:17) ਪਰਮੇਸ਼ੁਰ ਨੇ ਇਸ ਧਰਤੀ ਨੂੰ ਸਾਡੀ ਖ਼ੁਸ਼ੀ ਲਈ ਤਿਆਰ ਕੀਤਾ ਸੀ। ਵਾਕਈ, ਉਸ ਦਿਆਂ ਕੰਮਾਂ ਤੋਂ ਅਸੀਂ ਉਸ ਦੀ ਭਲਿਆਈ ਦੇਖ ਸਕਦੇ ਹਾਂ। (ਉਤਪਤ 1:31) ਵਿਸ਼ਵ ਨੂੰ ਬਣਾਉਣ ਵਿਚ ਜੋ ਗੁੰਝਲਦਾਰ ਕਾਨੂੰਨ ਪਰਮੇਸ਼ੁਰ ਨੇ ਲਾਗੂ ਕੀਤੇ ਹਨ, ਉਨ੍ਹਾਂ ਨੂੰ ਅਸੀਂ ਕਦੇ ਨਹੀਂ ਸਮਝ ਸਕਾਂਗੇ। (ਉਪਦੇਸ਼ਕ ਦੀ ਪੋਥੀ 3:11; 8:17) ਪਰ ਭਾਵੇਂ ਅਸੀਂ ਪਰਮੇਸ਼ੁਰ ਦੇ ਕੰਮਾਂ ਬਾਰੇ ਥੋੜ੍ਹਾ ਹੀ ਜਾਣਦੇ ਹਾਂ ਅਸੀਂ ਉਸ ਦੀ ਭਲਿਆਈ ਕਰਕੇ ਉਸ ਦੀ ਵਡਿਆਈ ਕਰਨ ਲਈ ਪ੍ਰੇਰਿਤ ਹੁੰਦੇ ਹਾਂ।
2. ਤੁਸੀਂ ਭਲਿਆਈ ਦਾ ਮਤਲਬ ਕਿਵੇਂ ਸਮਝਾਓਗੇ?
2 ਭਲਿਆਈ ਕੀ ਹੈ? ਭਲਿਆਈ ਨੈਤਿਕ ਖੂਬੀ ਜਾਂ ਸਦਗੁਣ ਹੈ। ਪਰ, ਇਸ ਦਾ ਸਿਰਫ਼ ਇਹ ਮਤਲਬ ਨਹੀਂ ਕਿ ਸਾਨੂੰ ਬੁਰਿਆਈ ਤੋਂ ਦੂਰ ਰਹਿਣਾ ਚਾਹੀਦਾ ਹੈ। ਭਲਿਆਈ ਪਰਮੇਸ਼ੁਰ ਦੀ ਆਤਮਾ ਦਾ ਫਲ ਹੈ ਜੋ ਚੰਗਿਆਂ ਕੰਮਾਂ ਰਾਹੀਂ ਦੇਖਿਆ ਜਾਂਦਾ ਹੈ। (ਗਲਾਤੀਆਂ 5:22, 23) ਅਸੀਂ ਦੂਸਰਿਆਂ ਦੇ ਫ਼ਾਇਦੇ ਲਈ ਚੰਗੇ ਕੰਮ ਕਰ ਕੇ ਭਲਾ ਕਰਦੇ ਹਾਂ। ਇਸ ਦੁਨੀਆਂ ਵਿਚ ਕੁਝ ਲੋਕਾਂ ਦੀਆਂ ਨਜ਼ਰਾਂ ਵਿਚ ਜੋ ਭਲਾ ਹੈ ਦੂਸਰਿਆਂ ਦੀਆਂ ਨਜ਼ਰਾਂ ਵਿਚ ਬੁਰਾ ਹੈ। ਪਰ, ਸ਼ਾਂਤੀ ਅਤੇ ਖ਼ੁਸ਼ੀ ਦਾ ਆਨੰਦ ਮਾਣਨ ਲਈ ਇਹ ਜ਼ਰੂਰੀ ਹੈ ਕਿ ਭਲਿਆਈ ਦਾ ਸਿਰਫ਼ ਇੱਕੋ ਹੀ ਮਿਆਰ ਹੋਵੇ। ਇਹ ਮਿਆਰ ਸਥਾਪਿਤ ਕਰਨ ਦਾ ਹੱਕ ਕਿਸ ਦਾ ਹੈ?
3. ਉਤਪਤ 2:16, 17 ਵਿਚ ਭਲਿਆਈ ਦੇ ਮਿਆਰ ਬਾਰੇ ਕੀ ਦੱਸਿਆ ਗਿਆ ਹੈ?
3 ਭਲਿਆਈ ਦਾ ਮਿਆਰ ਪਰਮੇਸ਼ੁਰ ਸਥਾਪਿਤ ਕਰਦਾ ਹੈ। ਉਤਪਤ 2:16, 17) ਜੀ ਹਾਂ, ਇਹ ਜ਼ਰੂਰੀ ਹੈ ਕਿ ਇਨਸਾਨ ਭਲੇ-ਬੁਰੇ ਦੇ ਗਿਆਨ ਲਈ ਆਪਣੇ ਸਿਰਜਣਹਾਰ ਵੱਲ ਦੇਖਣ।
ਮਨੁੱਖੀ ਇਤਿਹਾਸ ਦੇ ਸ਼ੁਰੂ ਵਿਚ ਯਹੋਵਾਹ ਨੇ ਹੀ ਪਹਿਲੇ ਆਦਮੀ ਨੂੰ ਇਹ ਹੁਕਮ ਦਿੱਤਾ ਸੀ ਕਿ “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਅਸੀਂ ਭਲਿਆਈ ਦੇ ਲਾਇਕ ਨਹੀਂ
4. ਆਦਮ ਦੇ ਪਾਪ ਤੋਂ ਬਾਅਦ ਪਰਮੇਸ਼ੁਰ ਨੇ ਇਨਸਾਨਾਂ ਲਈ ਕਿਹੜਾ ਪ੍ਰਬੰਧ ਕੀਤਾ ਸੀ?
4 ਭਲਿਆਈ ਦਾ ਮਿਆਰ ਸਥਾਪਿਤ ਕਰਨ ਦਾ ਹੱਕ ਪਰਮੇਸ਼ੁਰ ਦਾ ਹੈ, ਪਰ ਜਦ ਆਦਮ ਨੇ ਪਾਪ ਕੀਤਾ ਉਸ ਨੇ ਇਸ ਹੱਕ ਨੂੰ ਕਬੂਲ ਨਹੀਂ ਕੀਤੀ। ਇਸ ਕਰਕੇ ਇਨਸਾਨਾਂ ਦੀ ਸੰਪੂਰਣਤਾ ਵਿਚ ਸਦਾ ਲਈ ਖ਼ੁਸ਼ੀ ਪਾਉਣ ਦੀ ਉਮੀਦ ਖ਼ਤਰੇ ਵਿਚ ਪੈ ਗਈ। (ਉਤਪਤ 3:1-6) ਆਦਮ ਦੀ ਔਲਾਦ ਪਾਪ ਅਤੇ ਮੌਤ ਵਿਚ ਪੈਦਾ ਹੋਈ। ਪਰ, ਇਸ ਦੇ ਪੈਦਾ ਹੋਣ ਤੋਂ ਪਹਿਲਾਂ ਪਰਮੇਸ਼ੁਰ ਨੇ ਇਕ ਸੰਪੂਰਣ ਸੰਤਾਨ ਬਾਰੇ ਭਵਿੱਖਬਾਣੀ ਕੀਤੀ ਸੀ। ‘ਪੁਰਾਣੇ ਸੱਪ,’ ਯਾਨੀ ਸ਼ਤਾਨ, ਨਾਲ ਗੱਲ ਕਰਦੇ ਹੋਏ ਯਹੋਵਾਹ ਨੇ ਐਲਾਨ ਕੀਤਾ ਕਿ “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਪਰਕਾਸ਼ ਦੀ ਪੋਥੀ 12:9; ਉਤਪਤ 3:15) ਯਹੋਵਾਹ ਦਾ ਪਾਪੀ ਇਨਸਾਨਾਂ ਨੂੰ ਛੁਟਕਾਰਾ ਦਿਲਾਉਣ ਦਾ ਇਰਾਦਾ ਸੀ। ਭਾਵੇਂ ਇਨਸਾਨ ਯਹੋਵਾਹ ਦੀ ਭਲਿਆਈ ਦੇ ਲਾਇਕ ਨਹੀਂ, ਫਿਰ ਵੀ ਉਸ ਨੇ ਉਨ੍ਹਾਂ ਲੋਕਾਂ ਲਈ ਮੁਕਤੀ ਦਾ ਪ੍ਰਬੰਧ ਕੀਤਾ ਹੈ ਜੋ ਉਸ ਦੇ ਪਿਆਰੇ ਪੁੱਤਰ ਦੇ ਬਲੀਦਾਨ ਵਿਚ ਨਿਹਚਾ ਕਰਦੇ ਹਨ।—ਮੱਤੀ 20:28; ਰੋਮੀਆਂ 5:8, 12.
5. ਭਾਵੇਂ ਸਾਡੇ ਮਨ ਦੀ ਭਾਵਨਾ ਜਨਮ ਤੋਂ ਹੀ ਬੁਰੀ ਹੈ, ਅਸੀਂ ਕੁਝ ਹੱਦ ਤਕ ਭਲਿਆਈ ਕਿਉਂ ਕਰ ਸਕਦੇ ਹਾਂ?
5 ਆਦਮ ਦੇ ਪਾਪ ਕਾਰਨ ਸਾਡਿਆਂ ਮਨਾਂ ਦੀ ਭਾਵਨਾ ਜਨਮ ਤੋਂ ਹੀ ਬੁਰੀ ਰਹੀ ਹੈ। (ਉਤਪਤ 8:21) ਪਰ, ਸ਼ੁਕਰ ਹੈ ਕਿ ਯਹੋਵਾਹ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਵੀ ਕੁਝ ਹੱਦ ਤਕ ਭਲਿਆਈ ਕਰ ਸਕੀਏ। ਜੇਕਰ ਅਸੀਂ ਉਸ ਦੇ ਬਹੁਮੁੱਲੇ ਬਚਨ ਵਿੱਚੋਂ ਗੱਲਾਂ ਸਿੱਖਦੇ ਰਹੀਏ, ਤਾਂ ਅਸੀਂ “ਮੁਕਤੀ ਦਾ ਗਿਆਨ” ਹਾਸਲ ਕਰ ਕੇ ‘ਹਰੇਕ ਭਲੇ ਕੰਮ ਲਈ ਤਿਆਰ ਹੋਣ’ ਦੇ ਨਾਲ-ਨਾਲ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਭਲੇ ਕੰਮ ਕਰਨ ਦੇ ਯੋਗ ਵੀ ਹੋਵਾਂਗੇ। (2 ਤਿਮੋਥਿਉਸ 3:14-17) ਪਰ, ਬਾਈਬਲ ਦੀ ਸਲਾਹ ਤੋਂ ਲਾਭ ਉਠਾਉਣ ਲਈ ਅਤੇ ਭਲਿਆਈ ਕਰਨ ਲਈ ਸਾਨੂੰ ਜ਼ਬੂਰਾਂ ਦੇ ਲਿਖਾਰੀ ਵਰਗਾ ਰਵੱਈਆ ਅਪਣਾਉਣਾ ਚਾਹੀਦਾ ਹੈ ਜਿਸ ਨੇ ਗਾਇਆ: “[ਯਹੋਵਾਹ] ਭਲਾ ਹੈਂ ਅਤੇ ਭਲਿਆਈ ਕਰਦਾ ਹੈਂ, ਆਪਣੀਆਂ ਬਿਧੀਆਂ ਮੈਨੂੰ ਸਿਖਲਾ।”—ਜ਼ਬੂਰ 119:68.
ਯਹੋਵਾਹ ਦੀ ਭਲਿਆਈ ਲਈ ਉਸ ਦੀ ਵਡਿਆਈ
6. ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿਚ ਰਾਜਾ ਦਾਊਦ ਦੁਆਰਾ ਰਖਵਾਏ ਜਾਣ ਤੋਂ ਬਾਅਦ, ਲੇਵੀਆਂ ਨੇ ਗੀਤ ਵਿਚ ਕਿਹੜੇ ਸ਼ਬਦ ਗਾਏ ਸਨ?
6 ਪ੍ਰਾਚੀਨ ਇਸਰਾਏਲ ਦਾ ਰਾਜਾ ਦਾਊਦ ਜਾਣਦਾ ਸੀ ਕਿ ਪਰਮੇਸ਼ੁਰ ਭਲਿਆਈ ਕਰਨ ਵਾਲਾ ਹੈ ਅਤੇ ਉਸ ਨੇ ਉਸ ਦੀ ਅਗਵਾਈ ਭਾਲੀ ਸੀ। ਦਾਊਦ ਨੇ ਕਿਹਾ: “ਯਹੋਵਾਹ ਭਲਾ ਅਰ ਸੱਚਾ ਹੈ, ਇਸ ਕਰਕੇ ਉਹ ਪਾਪੀਆਂ ਨੂੰ ਰਾਹ ਦੇ ਵਿਖੇ ਸਿਖਾਲੇਗਾ।” (ਜ਼ਬੂਰ 25:8) ਇਸਰਾਏਲੀਆਂ ਨੂੰ ਪਰਮੇਸ਼ੁਰ ਵੱਲੋਂ ਜੋ ਸਿੱਖਿਆ ਮਿਲੀ ਸੀ ਉਸ ਵਿਚ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖੇ ਗਏ ਦਸ ਜ਼ਰੂਰੀ ਹੁਕਮ ਵੀ ਸ਼ਾਮਲ ਸਨ। ਇਹ ਫੱਟੀਆਂ ਇਕ ਪਵਿੱਤਰ ਸੰਦੂਕ ਵਿਚ ਰੱਖੀਆਂ ਗਈਆਂ ਸਨ ਜਿਸ ਨੂੰ ਨੇਮ ਦਾ ਸੰਦੂਕ ਸੱਦਿਆ ਗਿਆ ਸੀ। ਦਾਊਦ ਇਸ ਸੰਦੂਕ ਨੂੰ ਇਸਰਾਏਲ ਦੀ ਰਾਜਧਾਨੀ ਯਰੂਸ਼ਲਮ ਨੂੰ ਲਿਆਇਆ, ਜਿਸ ਤੋਂ ਬਾਅਦ ਲੇਵੀਆਂ ਨੇ ਇਕ ਗੀਤ ਗਾ ਕੇ ਇਹ ਸ਼ਬਦ ਬੋਲੇ: “ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਤੇ ਉਹ ਦੀ ਦਯਾ ਸਦਾ ਤੀਕ ਹੈ।” (1 ਇਤਹਾਸ 16:34, 37-41) ਗਾਉਣ ਵਾਲੇ ਲੇਵੀਆਂ ਦੇ ਬੁਲ੍ਹਾਂ ਤੋਂ ਇਹ ਗੀਤ ਸੁਣ ਕੇ ਲੋਕਾਂ ਨੂੰ ਕਿੰਨੀ ਖ਼ੁਸ਼ੀ ਮਿਲੀ ਹੋਵੇਗੀ!
7. ਨੇਮ ਦੇ ਸੰਦੂਕ ਨੂੰ ਹੈਕਲ ਦੇ ਅੱਤ ਪਵਿੱਤਰ ਵਿਚ ਰੱਖਣ, ਅਤੇ ਸੁਲੇਮਾਨ ਦੀ ਸਮਰਪਣ ਦੀ ਪ੍ਰਾਰਥਨਾ ਤੋਂ ਬਾਅਦ ਕੀ ਹੋਇਆ ਸੀ?
7 ਦਾਊਦ ਦੇ ਪੁੱਤਰ ਸੁਲੇਮਾਨ ਦੁਆਰਾ ਬਣਾਈ ਗਈ ਯਹੋਵਾਹ ਦੀ ਹੈਕਲ ਦੇ ਉਦਘਾਟਨ ਦੇ ਸਮੇਂ ਤੇ ਵੀ ਉਸਤਤ ਦੇ ਇਹੋ ਸ਼ਬਦ ਗਾਏ ਗਏ ਸਨ। ਨੇਮ ਦੇ ਸੰਦੂਕ ਨੂੰ ਨਵੀਂ ਹੈਕਲ ਦੇ ਅੱਤ ਪਵਿੱਤਰ ਜਗ੍ਹਾ ਵਿਚ ਰੱਖਣ ਤੋਂ ਬਾਅਦ, ਲੇਵੀ ਯਹੋਵਾਹ ਦੀ ਉਸਤਤ ਕਰਨ 2 ਇਤਹਾਸ 5:13, 14) ਸੁਲੇਮਾਨ ਦੀ ਸਮਰਪਣ ਦੀ ਪ੍ਰਾਰਥਨਾ ਤੋਂ ਬਾਅਦ, “ਅਕਾਸ਼ ਉੱਤੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਤੇ ਬਲੀਆਂ ਨੂੰ ਭਖ ਲਿਆ।” ਇਸ ਨੂੰ ਦੇਖ ਕੇ ‘ਸਾਰੇ ਇਸਰਾਏਲੀਆਂ ਨੇ ਉੱਥੇ ਹੀ ਧਰਤੀ ਉੱਤੇ ਮੂੰਹ ਪਰਨੇ ਫਰਸ਼ ਤੇ ਡਿੱਗ ਕੇ ਮੱਥਾ ਟੇਕਿਆ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਹ ਭਲਾ ਹੈ, ਉਸ ਦੀ ਦਯਾ ਜੋ ਸਦਾ ਦੀ ਹੈ!’ (2 ਇਤਹਾਸ 7:1-3) ਚੌਦਾਂ ਦਿਨਾਂ ਦੇ ਤਿਉਹਾਰ ਤੋਂ ਬਾਅਦ ਇਸਰਾਏਲੀ ਆਪਣਿਆਂ ਘਰਾਂ ਨੂੰ ਮੁੜੇ ਅਤੇ “ਉਸ ਭਲਿਆਈ ਦੇ ਕਾਰਨ ਜੋ ਯਹੋਵਾਹ ਨੇ ਦਾਊਦ ਅਤੇ ਸੁਲੇਮਾਨ ਅਤੇ ਆਪਣੀ ਪਰਜਾ ਇਸਰਾਏਲ ਨਾਲ ਕੀਤੀ ਸੀ ਖੁਸ਼ ਤੇ ਪਰਸੰਨ ਹੋਏ।”—2 ਇਤਹਾਸ 7:10.
ਲੱਗੇ ਕਿ “ਉਹ ਭਲਾ ਹੈ, ਉਹ ਦੀ ਦਯਾ ਜੋ ਸਦਾ ਦੀ ਹੈ।” ਉਸ ਮੌਕੇ ਤੇ ਹੈਕਲ ਚਮਤਕਾਰੀ ਢੰਗ ਨਾਲ ਅਜਿਹੇ ਬੱਦਲ ਨਾਲ ਭਰ ਗਈ ਸੀ, ਜੋ ਯਹੋਵਾਹ ਦੀ ਮਹਿਮਾਵਾਨ ਮੌਜੂਦਗੀ ਨੂੰ ਸੰਕੇਤ ਕਰਦਾ ਸੀ। (8, 9. (ੳ) ਭਾਵੇਂ ਕਿ ਇਸਰਾਏਲੀਆਂ ਨੇ ਯਹੋਵਾਹ ਦੀ ਭਲਿਆਈ ਕਰਕੇ ਉਸ ਦੀ ਉਸਤਤ ਕੀਤੀ ਸੀ, ਆਖ਼ਰਕਾਰ ਉਹ ਕੀ ਕਰਨ ਲੱਗ ਪਏ ਸਨ? (ਅ) ਯਿਰਮਿਯਾਹ ਰਾਹੀਂ ਯਰੂਸ਼ਲਮ ਦੇ ਭਵਿੱਖ ਬਾਰੇ ਕੀ ਦੱਸਿਆ ਗਿਆ ਸੀ, ਅਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ?
8 ਦੁੱਖ ਦੀ ਗੱਲ ਹੈ ਕਿ ਇਸਰਾਏਲੀ ਪਰਮੇਸ਼ੁਰ ਦੀ ਉਸਤਤ ਕਰਨ ਵਾਲੇ ਗੀਤਾਂ ਅਨੁਸਾਰ ਹਮੇਸ਼ਾ ਨਹੀਂ ਚੱਲੇ। ਸਮੇਂ ਦੇ ਬੀਤਣ ਨਾਲ ਯਹੂਦਾਹ ਦੇ ਲੋਕ ‘ਯਹੋਵਾਹ ਦਾ ਆਦਰ ਸਿਰਫ਼ ਆਪਣਿਆਂ ਬੁੱਲ੍ਹਾਂ ਨਾਲ ਕਰਦੇ ਸਨ।’ (ਯਸਾਯਾਹ 29:13) ਪਰਮੇਸ਼ੁਰ ਦੀ ਭਲਿਆਈ ਦੇ ਮਾਰਗਾਂ ਅਨੁਸਾਰ ਚੱਲਣ ਦੀ ਬਜਾਇ, ਉਹ ਬੁਰੇ ਕੰਮ ਕਰਨ ਲੱਗ ਪਏ ਸਨ। ਇਨ੍ਹਾਂ ਬੁਰਿਆਂ ਕੰਮਾਂ ਵਿਚ ਕੀ-ਕੀ ਸ਼ਾਮਲ ਸੀ? ਉਹ ਝੂਠੇ ਦੇਵੀ-ਦੇਵਤਿਆਂ ਦੀ ਪੂਜਾ, ਅਨੈਤਿਕਤਾ, ਗ਼ਰੀਬਾਂ ਉੱਤੇ ਜ਼ੁਲਮ, ਅਤੇ ਹੋਰਨਾਂ ਗੰਭੀਰ ਪਾਪਾਂ ਵਿਚ ਹਿੱਸਾ ਲੈਣ ਲੱਗ ਪਏ ਸਨ! ਨਤੀਜੇ ਵਜੋਂ 607 ਸਾ.ਯੁ.ਪੂ. ਵਿਚ ਬਾਬਲੀ ਲੋਕ ਯਰੂਸ਼ਲਮ ਦਾ ਨਾਸ਼ ਕਰ ਕੇ ਯਹੂਦਾਹ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਏ।
9 ਇਸ ਤਰ੍ਹਾਂ ਪਰਮੇਸ਼ੁਰ ਨੇ ਆਪਣਿਆਂ ਲੋਕਾਂ ਨੂੰ ਸਬਕ ਸਿਖਾਇਆ ਸੀ। ਲੇਕਿਨ ਉਸ ਨੇ ਆਪਣੇ ਨਬੀ ਯਿਰਮਿਯਾਹ ਰਾਹੀਂ ਦੱਸਿਆ ਕਿ ਇਕ ਸਮਾਂ ਆਵੇਗਾ ਜਦੋਂ ਯਰੂਸ਼ਲਮ ਵਿਚ ਲੋਕ ਇਹ ਕਹਿਣਗੇ: “ਸੈਨਾਂ ਦੇ ਯਹੋਵਾਹ ਦੀ ਉਸਤਤ ਕਰੋ, ਕਿਉਂ ਜੋ ਯਹੋਵਾਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕਾਲ ਦੀ ਹੈ!” (ਯਿਰਮਿਯਾਹ 33:10, 11) ਅਤੇ ਬਿਲਕੁਲ ਇਸੇ ਤਰ੍ਹਾਂ ਹੋਇਆ ਸੀ। ਜ਼ਮੀਨ 70 ਸਾਲਾਂ ਲਈ ਵਿਰਾਨ ਪਈ ਰਹੀ, ਤਾਂ ਫਿਰ 537 ਸਾ.ਯੁ.ਪੂ. ਵਿਚ ਇਕ ਯਹੂਦੀ ਬਕੀਆ ਯਰੂਸ਼ਲਮ ਨੂੰ ਵਾਪਸ ਮੁੜਿਆ। (ਯਿਰਮਿਯਾਹ 25:11; ਦਾਨੀਏਲ 9:1, 2) ਉਨ੍ਹਾਂ ਨੇ ਪਹਿਲੀ ਹੈਕਲ ਦੀ ਜਗ੍ਹਾ ਤੇ, ਯਾਨੀ ਮੋਰੀਯਾਹ ਪਹਾੜ ਤੇ, ਵੇਦੀ ਦੁਬਾਰਾ ਬਣਾਈ ਅਤੇ ਉੱਥੇ ਬਲੀਆਂ ਚੜ੍ਹਾਉਣ ਲੱਗ ਪਏ। ਉਨ੍ਹਾਂ ਦੇ ਵਾਪਸ ਆਉਣ ਤੋਂ ਦੋ ਸਾਲ ਬਾਅਦ ਹੈਕਲ ਦੀ ਨੀਂਹ ਰੱਖੀ ਗਈ ਸੀ। ਇਹ ਕਿੰਨਾ ਖ਼ੁਸ਼ੀ ਦਾ ਸਮਾਂ ਸੀ! ਅਜ਼ਰਾ ਦੱਸਦਾ ਹੈ ਕਿ “ਜਦੋਂ ਰਾਜਿਆਂ ਨੇ ਯਹੋਵਾਹ ਦੀ ਹੈਕਲ ਦੀ ਨੀਉਂ ਰੱਖੀ ਤਾਂ ਜਾਜਕ ਆਪਣੇ ਬਸਤਰ ਪਾ ਕੇ ਤੇ ਤੁਰ੍ਹੀਆਂ ਲੈ ਕੇ ਤੇ ਆਸਾਫ਼ ਦੀ ਵੰਸ ਦੇ ਲੇਵੀ ਛੈਣੇ ਲੈ ਕੇ ਖੜੇ ਹੋਏ ਭਈ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਹੁਕਮ ਅਨੁਸਾਰ ਯਹੋਵਾਹ ਦੀ ਉਸਤਤ ਕਰਨ। ਅਤੇ ਓਹ ਵਾਰੀ ਵਾਰੀ ਯਹੋਵਾਹ ਦੀ ਉਸਤਤ ਤੇ ਧੰਨਵਾਦ ਗਾ ਕੇ ਆਖਣ ਲੱਗੇ ਕਿ ਉਹ ਭਲਾ ਹੈ ਤੇ ਉਹ ਦੀ ਦਯਾ ਇਸਰਾਏਲ ਉੱਤੇ ਸਦੀਪ ਕਾਲ ਦੀ ਹੈ!”—ਅਜ਼ਰਾ 3:1-11.
10. ਜ਼ਬੂਰ 118 ਕਿਨ੍ਹਾਂ ਅਹਿਮ ਸ਼ਬਦਾਂ ਨਾਲ ਸ਼ੁਰੂ ਅਤੇ ਖ਼ਤਮ ਹੁੰਦਾ ਹੈ?
10 ਕਈਆਂ ਜ਼ਬੂਰਾਂ ਵਿਚ ਵੀ ਯਹੋਵਾਹ ਦੀ ਭਲਿਆਈ ਕਰਕੇ ਉਸ ਦੀ ਉਸਤਤ ਕਰਨ ਵਿਚ ਇਸੇ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇਕ ਜ਼ਬੂਰ 118 ਹੈ, ਜਿਸ ਨੂੰ ਪਸਾਹ ਦਾ ਤਿਉਹਾਰ ਸਮਾਪਤ ਕਰਨ ਲਈ ਇਸਰਾਏਲੀ ਪਰਿਵਾਰ ਗਾਉਂਦੇ ਸਨ। ਇਹ ਜ਼ਬੂਰ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਅਤੇ ਖ਼ਤਮ ਹੁੰਦਾ ਹੈ: “ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਉਹ ਦੀ ਦਯਾ ਤਾਂ ਸਦੀਪਕ ਹੈ!” (ਜ਼ਬੂਰ 118:1, 29) ਹੋ ਸਕਦਾ ਹੈ ਕਿ ਆਪਣੇ ਵਫ਼ਾਦਾਰ ਰਸੂਲਾਂ ਨਾਲ 33 ਸਾ.ਯੁ. ਵਿਚ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਮਸੀਹ ਨੇ ਉਸਤਤ ਦੇ ਇਹੀ ਸ਼ਬਦ ਗਾਏ ਸਨ।—ਮੱਤੀ 26:30.
“ਮੈਨੂੰ ਆਪਣਾ ਤੇਜ ਵਿਖਾਈਂ”
11, 12. ਜਦੋਂ ਮੂਸਾ ਨੇ ਪਰਮੇਸ਼ੁਰ ਦੇ ਤੇਜ ਦੀ ਝਲਕ ਦੇਖੀ, ਉਸ ਨੇ ਕਿਹੜਾ ਬਿਆਨ ਸੁਣਿਆ ਸੀ?
11 ਯਹੋਵਾਹ ਦੀ ਭਲਿਆਈ ਅਤੇ ਵਫ਼ਾਦਾਰੀ ਨਾਲ ਕੀਤੇ ਉਸ ਦੇ ਪ੍ਰੇਮ ਦਾ ਆਪਸ ਵਿਚ ਗਹਿਰਾ ਸੰਬੰਧ ਅਜ਼ਰਾ ਦੇ ਸਮੇਂ ਤੋਂ ਕਈ ਸਦੀਆਂ ਪਹਿਲਾਂ ਦੇਖਿਆ ਗਿਆ ਸੀ। ਇਸਰਾਏਲੀਆਂ ਦੇ ਉਜਾੜ ਵਿਚ ਸੋਨੇ ਦੇ ਬੱਛੇ ਦੀ ਪੂਜਾ ਕਰਨ ਅਤੇ ਗੁਨਾਹਗਾਰਾਂ ਦੀ ਮੌਤ ਤੋਂ ਥੋੜ੍ਹੇ ਸਮੇਂ ਬਾਅਦ, ਮੂਸਾ ਨੇ ਯਹੋਵਾਹ ਅੱਗੇ ਇਹ ਬੇਨਤੀ ਕੀਤੀ: “ਮੈਨੂੰ ਆਪਣਾ ਤੇਜ ਵਿਖਾਈਂ।” ਇਹ ਜਾਣਦੇ ਹੋਏ ਕਿ ਮੂਸਾ ਉਸ ਦਾ ਮੂੰਹ ਦੇਖ ਕੇ ਜੀਉਂਦਾ ਨਹੀਂ ਰਹਿ ਸਕਦਾ ਸੀ, ਯਹੋਵਾਹ ਨੇ ਮੂਸਾ ਨੂੰ ਕਿਹਾ: “ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ।”—ਕੂਚ 33:13-20.
12 ਦੂਜੇ ਦਿਨ ਸੀਨਈ ਪਹਾੜ ਤੇ ਯਹੋਵਾਹ ਦੀ ਭਲਿਆਈ ਮੂਸਾ ਦੇ ਚਿਹਰੇ ਦੇ ਅੱਗੋਂ ਦੀ ਲੰਘੀ। ਜਦੋਂ ਮੂਸਾ ਨੇ ਯਹੋਵਾਹ ਦੇ ਤੇਜ ਦੀ ਝਲਕ ਦੇਖੀ ਉਸ ਨੇ ਇਹ ਆਵਾਜ਼ ਸੁਣੀ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ ਪਰ ਪੇਵਾਂ ਦਾ ਕੁਧਰਮ ਉਨ੍ਹਾਂ ਦੇ ਪੁੱਤ੍ਰਾਂ ਉੱਤੇ ਅਤੇ ਪੁੱਤ੍ਰਾਂ ਦੇ ਪੁੱਤ੍ਰਾਂ ਉੱਤੇ ਤੀਜੀ ਚੌਥੀ ਪੀੜ੍ਹੀ ਤੀਕ ਬਦਲਾ ਲੈਣ ਹਾਰ ਹੈ।” (ਕੂਚ 34:6, 7) ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਭਲਿਆਈ ਦਾ ਵਫ਼ਾਦਾਰੀ ਨਾਲ ਕੀਤੇ ਉਸ ਦੇ ਪ੍ਰੇਮ ਨਾਲ ਅਤੇ ਉਸ ਦਿਆਂ ਹੋਰਨਾਂ ਗੁਣਾਂ ਨਾਲ ਸੰਬੰਧ ਹੈ। ਇਨ੍ਹਾਂ ਗੁਣਾਂ ਵੱਲ ਧਿਆਨ ਦੇਣ ਦੁਆਰਾ ਭਲਿਆਈ ਕਰਨ ਵਿਚ ਸਾਡੀ ਮਦਦ ਹੋਵੇਗੀ। ਚਲੋ ਆਪਾਂ ਪਹਿਲਾਂ ਉਸ ਗੁਣ ਵੱਲ ਧਿਆਨ ਦੇਈਏ ਜਿਸ ਦਾ ਪਰਮੇਸ਼ੁਰ ਦੀ ਭਲਿਆਈ ਦੇ ਇਸ ਪ੍ਰਭਾਵਸ਼ਾਲੀ ਬਿਆਨ ਵਿਚ ਦੋ ਵਾਰ ਜ਼ਿਕਰ ਕੀਤਾ ਗਿਆ ਹੈ।
‘ਪਰਮੇਸ਼ੁਰ ਭਲਿਆਈ ਨਾਲ ਭਰਪੂਰ ਹੈ’
13. ਮੂਸਾ ਨੂੰ ਦਿੱਤੇ ਗਏ ਬਿਆਨ ਵਿਚ ਕਿਸ ਗੁਣ ਦਾ ਦੋ ਵਾਰ ਜ਼ਿਕਰ ਕੀਤਾ ਗਿਆ ਹੈ, ਅਤੇ ਇਹ ਕਿਉਂ ਢੁਕਵਾਂ ਹੈ?
13‘ਯਹੋਵਾਹ ਪਰਮੇਸ਼ੁਰ ਭਲਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ।’ ਇਸ ਆਇਤ ਵਿਚ ਜਿਸ ਸ਼ਬਦ ਦਾ ਤਰਜਮਾ “ਭਲਿਆਈ” ਕੀਤਾ ਗਿਆ ਹੈ ਉਸ ਦਾ ਮੂਲ ਇਬਰਾਨੀ ਭਾਸ਼ਾ ਵਿਚ ਅਰਥ “ਵਫ਼ਾਦਾਰੀ ਨਾਲ ਕੀਤਾ ਗਿਆ ਪ੍ਰੇਮ” ਵੀ ਹੈ। ਪਰਮੇਸ਼ੁਰ ਵੱਲੋਂ ਮੂਸਾ ਨੂੰ ਦਿੱਤੇ ਗਏ ਬਿਆਨ ਵਿਚ ਸਿਰਫ਼ ਇਸ ਗੁਣ ਦਾ ਹੀ ਦੋ ਵਾਰ ਜ਼ਿਕਰ ਕੀਤਾ ਗਿਆ ਹੈ। ਇਹ ਕਿੰਨਾ ਢੁਕਵਾਂ ਹੈ, ਇਸ ਲਈ ਕਿ ਯਹੋਵਾਹ ਦਾ ਪ੍ਰਮੁੱਖ ਗੁਣ ਪ੍ਰੇਮ ਹੈ!—1 ਯੂਹੰਨਾ 4:8.
14. ਪਰਮੇਸ਼ੁਰ ਦੀ ਭਲਿਆਈ ਅਤੇ ਵਫ਼ਾਦਾਰੀ ਨਾਲ ਕੀਤੇ ਗਏ ਪ੍ਰੇਮ ਦਾ ਆਨੰਦ ਖ਼ਾਸ ਕਰਕੇ ਕੌਣ ਮਾਣਦੇ ਹਨ?
1 ਪਤਰਸ 5:6, 7) ਯਹੋਵਾਹ ਦੇ ਗਵਾਹ ਇਸ ਗੱਲ ਦਾ ਸਬੂਤ ਦੇ ਸਕਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨਾਲ ‘ਭਲਿਆਈ ਕਰਦਾ ਹੈ’ ਜੋ ਉਸ ਨਾਲ ਪਿਆਰ ਕਰਦੇ ਹਨ ਅਤੇ ਉਸ ਦੀ ਸੇਵਾ ਕਰਦੇ ਹਨ। (ਕੂਚ 20:6) ਪੈਦਾਇਸ਼ੀ ਇਸਰਾਏਲੀਆਂ ਨਾਲ ਯਹੋਵਾਹ ਭਲਿਆਈ ਕਰਨ, ਜਾਂ ਵਫ਼ਾਦਾਰੀ ਨਾਲ ਪ੍ਰੇਮ ਕਰਨ ਤੋਂ ਹਟ ਗਿਆ ਸੀ ਕਿਉਂਕਿ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਠੁਕਰਾ ਦਿੱਤਾ ਸੀ। ਪਰ ਪਰਮੇਸ਼ੁਰ ਸਾਰੀਆਂ ਕੌਮਾਂ ਵਿੱਚੋਂ ਵਫ਼ਾਦਾਰ ਮਸੀਹੀਆਂ ਨਾਲ ਸਦਾ ਲਈ ਭਲਿਆਈ ਅਤੇ ਵਫ਼ਾਦਾਰੀ ਨਾਲ ਪਿਆਰ ਕਰਦਾ ਰਹੇਗਾ।—ਯੂਹੰਨਾ 3:36.
14 ਯਹੋਵਾਹ ਦੀ ਭਲਿਆਈ ਇਸ ਵਿਚ ਵੀ ਦੇਖੀ ਜਾ ਸਕਦੀ ਹੈ ਕਿ ਉਹ ਧਰਤੀ ਉੱਤੇ ਆਪਣੇ ਵਫ਼ਾਦਾਰ ਸਮਰਪਿਤ ਸੇਵਕਾਂ ਦੀ ਪਿਆਰ ਨਾਲ ਦੇਖ-ਭਾਲ ਕਰਦਾ ਹੈ। (ਯਹੋਵਾਹ ਦਿਆਲੂ ਅਤੇ ਕਿਰਪਾਲੂ ਹੈ
15. (ੳ) ਜੋ ਬਿਆਨ ਮੂਸਾ ਨੇ ਸੀਨਈ ਪਹਾੜ ਤੇ ਸੁਣਿਆ ਸੀ ਉਹ ਕਿਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੋਇਆ ਸੀ? (ਅ) ਦਇਆ ਕਰਨ ਵਿਚ ਕੀ-ਕੀ ਸ਼ਾਮਲ ਹੈ?
15 ਜੋ ਬਿਆਨ ਮੂਸਾ ਨੇ ਸੀਨਈ ਪਹਾੜ ਤੇ ਸੁਣਿਆ ਸੀ ਉਸ ਦੇ ਮੁਢਲੇ ਸ਼ਬਦ ਇਹ ਸਨ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ।” ਇਬਰਾਨੀ ਸ਼ਬਦ ਜਿਸ ਦਾ ਤਰਜਮਾ “ਦਇਆ” ਕੀਤਾ ਗਿਆ ਹੈ “ਆਂਦਰਾਂ” ਨੂੰ ਵੀ ਸੰਕੇਤ ਕਰ ਸਕਦਾ ਹੈ ਅਤੇ “ਕੁੱਖ” ਸ਼ਬਦ ਨਾਲ ਵੀ ਸੰਬੰਧ ਰੱਖਦਾ ਹੈ। ਇਸ ਲਈ ਦਇਆ ਕਰਨ ਵਿਚ ਰਹਿਮਦਿਲੀ ਸ਼ਾਮਲ ਹੈ ਜੋ ਇਨਸਾਨ ਦੀਆਂ ਗਹਿਰੀਆਂ ਭਾਵਨਾਵਾਂ ਤੋਂ ਉਤਪੰਨ ਹੁੰਦੀ ਹੈ। ਪਰ ਦਇਆ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਕਿਸੇ ਤੇ ਤਰਸ ਖਾਂਦੇ ਹਾਂ। ਦਇਆ ਕਾਰਨ ਸਾਨੂੰ ਦੂਸਰਿਆਂ ਦਾ ਦੁੱਖ ਦੂਰ ਕਰਨ ਲਈ ਕਦਮ ਚੁੱਕਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਮਿਸਾਲ ਲਈ, ਪ੍ਰੇਮਪੂਰਣ ਬਜ਼ੁਰਗ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਦਇਆ ਦਿਖਾਉਣ ਦੀ ਜ਼ਰੂਰਤ ਪਛਾਣਦੇ ਹਨ ਅਤੇ ਸਹੀ ਮੌਕੇ ਤੇ ‘ਖੁਸ਼ੀ ਨਾਲ ਦਯਾ ਕਰਦੇ’ ਹਨ।—ਰੋਮੀਆਂ 12:8; ਯਾਕੂਬ 2:13; ਯਹੂਦਾਹ 22, 23.
16. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਕਿਰਪਾਲੂ ਹੈ?
16 ਯਹੋਵਾਹ ਕਿਰਪਾ ਕਰਨ ਦੁਆਰਾ ਵੀ ਭਲਾ ਕਰਦਾ ਹੈ। ਇਕ ਕਿਰਪਾਲੂ ਵਿਅਕਤੀ “ਦੂਸਰਿਆਂ ਦਿਆਂ ਜਜ਼ਬਾਤਾਂ ਨੂੰ ਹਮੇਸ਼ਾ ਧਿਆਨ ਵਿਚ ਰੱਖਦਾ” ਹੈ ਅਤੇ ‘ਖ਼ਾਸ ਕਰਕੇ ਆਪਣੇ ਆਪ ਤੋਂ ਨੀਵੀਂ ਪਦਵੀ ਵਾਲਿਆਂ ਨਾਲ ਮਿਹਰਬਾਨੀ’ ਕਰਦਾ ਹੈ। ਯਹੋਵਾਹ ਆਪਣਿਆਂ ਵਫ਼ਾਦਾਰ ਸੇਵਕਾਂ ਉੱਤੇ ਕਿਰਪਾ ਕਰਨ ਵਿਚ ਸਭ ਤੋਂ ਵਧੀਆ ਉਦਾਹਰਣ ਕਾਇਮ ਕਰਦਾ ਹੈ। ਮਿਸਾਲ ਲਈ, ਦੂਤਾਂ ਰਾਹੀਂ ਉਸ ਨੇ ਕਿਰਪਾ ਕਰ ਕੇ ਬਿਰਧ ਨਬੀ ਦਾਨੀਏਲ ਨੂੰ ਤਾਕਤ ਦਿੱਤੀ, ਅਤੇ ਕੁਆਰੀ ਮਰਿਯਮ ਨੂੰ ਖ਼ਬਰ ਦਿੱਤੀ ਕਿ ਉਸ ਨੂੰ ਯਿਸੂ ਨੂੰ ਜਨਮ ਦੇਣ ਦਾ ਵੱਡਾ ਸਨਮਾਨ ਮਿਲੇਗਾ। (ਦਾਨੀਏਲ 10:19; ਲੂਕਾ 1:26-38) ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਇਸ ਗੱਲ ਲਈ ਬਹੁਤ ਹੀ ਧੰਨਵਾਦੀ ਹਾਂ ਕਿ ਪਰਮੇਸ਼ੁਰ ਬਾਈਬਲ ਰਾਹੀਂ ਸਾਨੂੰ ਸਲਾਹ ਦੇਣ ਦੁਆਰਾ ਸਾਡੇ ਉੱਤੇ ਕਿਰਪਾ ਕਰਦਾ ਹੈ। ਇਸ ਕਾਰਨ ਅਸੀਂ ਉਸ ਦੀ ਭਲਿਆਈ ਕਰਕੇ ਉਸ ਦੀ ਉਸਤਤ ਕਰਦੇ ਹਾਂ ਅਤੇ ਦੂਸਰਿਆਂ ਨਾਲ ਵਰਤਾਉ ਕਰਦੇ ਹੋਏ ਅਸੀਂ ਵੀ ਉਨ੍ਹਾਂ ਉੱਤੇ ਕਿਰਪਾ ਕਰਨੀ ਚਾਹੁੰਦੇ ਹਾਂ। ਜਦੋਂ ਰੂਹਾਨੀ ਤੌਰ ਤੇ ਕਾਬਲ ਭਰਾ ਗ਼ਲਤੀ ਕਰਨ ਵਾਲੇ ਨੂੰ “ਨਰਮਾਈ ਦੇ ਸੁਭਾਉ ਨਾਲ” ਸੁਧਾਰਦੇ ਹਨ, ਤਾਂ ਉਹ ਕੋਮਲ ਅਤੇ ਕਿਰਪਾਲੂ ਹੋਣ ਦੀ ਕੋਸ਼ਿਸ਼ ਕਰਦੇ ਹਨ।—ਗਲਾਤੀਆਂ 6:1.
ਪਰਮੇਸ਼ੁਰ ਕ੍ਰੋਧ ਵਿਚ ਧੀਰਜੀ ਹੈ
17. ਅਸੀਂ ਕਿਉਂ ਧੰਨਵਾਦੀ ਹਾਂ ਕਿ ਯਹੋਵਾਹ “ਕਰੋਧ ਵਿੱਚ ਧੀਰਜੀ” ਹੈ?
17‘ਪਰਮੇਸ਼ੁਰ ਕਰੋਧ ਵਿੱਚ ਧੀਰਜੀ ਹੈ।’ ਇਸ ਤਰ੍ਹਾਂ ਵੀ ਯਹੋਵਾਹ ਆਪਣੀ ਭਲਿਆਈ ਪ੍ਰਗਟ ਕਰਦਾ ਹੈ। ਜਦੋਂ ਅਸੀਂ ਗ਼ਲਤੀਆਂ ਕਰਦੇ ਹਾਂ ਤਾਂ ਯਹੋਵਾਹ ਧੀਰਜ ਕਰ ਕੇ ਸਾਨੂੰ ਗੰਭੀਰ ਕਮਜ਼ੋਰੀਆਂ ਨੂੰ ਸੁਧਾਰਨ ਲਈ ਅਤੇ ਰੂਹਾਨੀ ਤੌਰ ਤੇ ਤਰੱਕੀ ਕਰਨ ਦਾ ਮੌਕਾ ਦਿੰਦਾ ਹੈ। (ਇਬਰਾਨੀਆਂ 5:12–6:3; ਯਾਕੂਬ 5:14, 15) ਪਰਮੇਸ਼ੁਰ ਦੇ ਧੀਰਜ ਕਾਰਨ ਉਨ੍ਹਾਂ ਦਾ ਵੀ ਭਲਾ ਹੁੰਦਾ ਹੈ ਜੋ ਹਾਲੇ ਉਸ ਦੇ ਸੇਵਕ ਨਹੀਂ ਬਣੇ ਹਨ। ਉਹ ਹਾਲੇ ਵੀ ਰਾਜ ਦੇ ਸੰਦੇਸ਼ ਨੂੰ ਸਵੀਕਾਰ ਕਰ ਕੇ ਤੋਬਾ ਕਰ ਸਕਦੇ ਹਨ। (ਰੋਮੀਆਂ 2:4) ਭਾਵੇਂ ਕਿ ਯਹੋਵਾਹ ਧੀਰਜਵਾਨ ਹੈ, ਫਿਰ ਵੀ ਉਸ ਦੀ ਭਲਿਆਈ ਕਾਰਨ ਕਦੇ-ਕਦੇ ਉਹ ਕ੍ਰੋਧ ਵਿਚ ਆਉਣ ਲਈ ਮਜਬੂਰ ਹੁੰਦਾ ਹੈ। ਮਿਸਾਲ ਲਈ, ਸੀਨਈ ਪਹਾੜ ਉੱਤੇ ਇਸਰਾਏਲੀਆਂ ਤੇ ਉਸ ਦਾ ਕ੍ਰੋਧ ਭੜਕਿਆ ਸੀ ਜਦੋਂ ਉਨ੍ਹਾਂ ਨੇ ਸੋਨੇ ਦੇ ਬੱਛੇ ਦੀ ਪੂਜਾ ਕੀਤੀ ਸੀ। ਬਹੁਤ ਜਲਦੀ ਪਰਮੇਸ਼ੁਰ ਦਾ ਕ੍ਰੋਧ ਵੱਡੇ ਪੈਮਾਨੇ ਤੇ ਭੜਕੇਗਾ ਜਦੋਂ ਉਹ ਸ਼ਤਾਨ ਦੀ ਦੁਸ਼ਟ ਦੁਨੀਆਂ ਨੂੰ ਖ਼ਤਮ ਕਰੇਗਾ।—ਹਿਜ਼ਕੀਏਲ 38:19, 21-23.
18. ਸੱਚਾਈ ਦੇ ਸੰਬੰਧ ਵਿਚ ਯਹੋਵਾਹ ਅਤੇ ਮਨੁੱਖੀ ਨੇਤਾਵਾਂ ਵਿਚਕਾਰ ਕੀ ਫ਼ਰਕ ਹੈ?
18‘ਯਹੋਵਾਹ ਪਰਮੇਸ਼ੁਰ ਸਚਿਆਈ ਨਾਲ ਭਰਪੂਰ ਹੈ।’ ਯਹੋਵਾਹ ਅਤੇ ਮਨੁੱਖੀ ਨੇਤਾਵਾਂ ਵਿਚਕਾਰ ਜ਼ਮੀਨ ਆਸਮਾਨ ਦਾ ਫ਼ਰਕ ਹੈ। ਮਨੁੱਖੀ ਨੇਤਾ ਵੱਡੇ-ਵੱਡੇ ਵਾਅਦੇ ਤਾਂ ਕਰਦੇ ਹਨ ਪਰ ਉਹ ਉਨ੍ਹਾਂ ਨੂੰ ਪੂਰੇ ਕਰਨ ਦੇ ਯੋਗ ਨਹੀਂ ਹੁੰਦੇ! ਇਸ ਤੋਂ ਉਲਟ, ਯਹੋਵਾਹ ਦੇ ਸੇਵਕ ਬਾਈਬਲ ਵਿਚ ਦਰਜ ਉਸ ਦੀ ਹਰ ਗੱਲ ਉੱਤੇ ਵਿਸ਼ਵਾਸ ਕਰ ਸਕਦੇ ਹਨ। ਇਸ ਲਈ ਕਿ ਪਰਮੇਸ਼ੁਰ ਸੱਚਾਈ ਨਾਲ ਭਰਪੂਰ ਹੈ, ਅਸੀਂ ਹਮੇਸ਼ਾ ਉਸ ਦੇ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹਾਂ। ਜਦੋਂ ਅਸੀਂ ਰੂਹਾਨੀ ਸਮਝ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡਾ ਸਵਰਗੀ ਪਿਤਾ ਜ਼ਬੂਰ 43:3; 65:2.
ਹਮੇਸ਼ਾ ਸਾਡੀ ਮੰਗ ਪੂਰੀ ਕਰ ਕੇ ਸਾਡਾ ਭਲਾ ਕਰਦਾ ਹੈ।—19. ਯਹੋਵਾਹ ਨੇ ਕਿਸ ਵਧੀਆ ਤਰੀਕੇ ਵਿਚ ਤੋਬਾ ਕਰਨ ਵਾਲਿਆਂ ਨਾਲ ਭਲਿਆਈ ਕੀਤੀ ਹੈ?
19‘ਯਹੋਵਾਹ ਪਰਮੇਸ਼ੁਰ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਹੈ।’ ਭਲਾ ਕਰਦੇ ਹੋਏ ਯਹੋਵਾਹ ਤੋਬਾ ਕਰਨ ਵਾਲਿਆਂ ਦੇ ਪਾਪ ਮਾਫ਼ ਕਰਨ ਲਈ ਤਿਆਰ ਹੈ। ਯਕੀਨਨ ਅਸੀਂ ਬਹੁਤ ਹੀ ਧੰਨਵਾਦੀ ਹਾਂ ਕਿ ਸਾਡੇ ਸਵਰਗੀ ਪਿਤਾ ਨੇ ਯਿਸੂ ਦੇ ਬਲੀਦਾਨ ਜ਼ਰੀਏ ਮਾਫ਼ ਕਰਨ ਦਾ ਪ੍ਰਬੰਧ ਕੀਤਾ ਹੈ। (1 ਯੂਹੰਨਾ 2:1, 2) ਅਸੀਂ ਸ਼ੁਕਰ ਕਰਦੇ ਹਾਂ ਕਿ ਜੋ ਵੀ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰਦਾ ਹੈ, ਉਹ ਵਾਅਦਾ ਕੀਤੇ ਗਏ ਨਵੇਂ ਸੰਸਾਰ ਵਿਚ ਸਦਾ ਦਾ ਜੀਵਨ ਪਾਉਣ ਦੀ ਉਮੀਦ ਨਾਲ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਕਾਇਮ ਕਰ ਸਕਦਾ ਹੈ। ਯਹੋਵਾਹ ਦੀ ਵਡਿਆਈ ਕਰਨ ਦੇ ਇਹ ਕਿੰਨੇ ਵਧੀਆ ਕਾਰਨ ਹਨ। ਜੀ ਹਾਂ, ਉਸ ਨੇ ਸੱਚ-ਮੁੱਚ ਇਨਸਾਨਾਂ ਨਾਲ ਭਲਿਆਈ ਕੀਤੀ ਹੈ!—2 ਪਤਰਸ 3:13.
20. ਸਾਡੇ ਕੋਲ ਕਿਹੜਾ ਸਬੂਤ ਹੈ ਕਿ ਯਹੋਵਾਹ ਬੁਰਿਆਈ ਨੂੰ ਅਣਡਿੱਠ ਨਹੀਂ ਕਰਦਾ?
20‘ਯਹੋਵਾਹ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।’ ਯਹੋਵਾਹ ਦੀ ਭਲਿਆਈ ਕਰਕੇ ਉਸ ਦੀ ਉਸਤਤ ਕਰਨ ਦਾ ਇਹ ਇਕ ਹੋਰ ਕਾਰਨ ਹੈ। ਕਿਉਂ? ਕਿਉਂਕਿ ਯਹੋਵਾਹ ਦੀ ਭਲਿਆਈ ਦਾ ਇਕ ਰੂਪ ਇਹ ਹੈ ਕਿ ਉਹ ਕਿਸੇ ਵੀ ਕਿਸਮ ਦੀ ਬੁਰਿਆਈ ਨੂੰ ਅਣਡਿੱਠ ਨਹੀਂ ਕਰਦਾ। ਇਸ ਤੋਂ ਇਲਾਵਾ, “ਉਸ ਸਮੇਂ ਜਾਂ ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ” ਉਹ ਉਨ੍ਹਾਂ ਨੂੰ ਬਦਲਾ ਦੇਵੇਗਾ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ . . . ਇੰਜੀਲ ਨੂੰ ਨਹੀਂ ਮੰਨਦੇ।” ਉਹ ‘ਸਜ਼ਾ ਅਰਥਾਤ ਸਦਾ ਦਾ ਵਿਨਾਸ ਭੋਗਣਗੇ।’ (2 ਥੱਸਲੁਨੀਕੀਆਂ 1:6-9) ਯਹੋਵਾਹ ਦੇ ਸੇਵਕ ਬਚ ਕੇ ਸੁਖੀ ਜੀਵਨ ਦਾ ਪੂਰਾ ਆਨੰਦ ਮਾਣਨਗੇ ਅਤੇ ਕੋਈ ਦੁਸ਼ਟ ਇਨਸਾਨ, ਯਾਨੀ ‘ਨੇਕੀ ਦਾ ਵੈਰੀ’ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰੇਗਾ।—2 ਤਿਮੋਥਿਉਸ 3:1-3.
ਯਹੋਵਾਹ ਦੀ ਭਲਿਆਈ ਦੀ ਰੀਸ ਕਰੋ
21. ਸਾਨੂੰ ਭਲਿਆਈ ਕਿਉਂ ਕਰਨੀ ਚਾਹੀਦੀ ਹੈ?
21 ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਕੋਲ ਯਹੋਵਾਹ ਦੀ ਭਲਿਆਈ ਕਰਕੇ ਉਸ ਦੀ ਵਡਿਆਈ ਅਤੇ ਉਸ ਦਾ ਧੰਨਵਾਦ ਕਰਨ ਲਈ ਬਹੁਤ ਕਾਰਨ ਹਨ। ਉਸ ਦੇ ਸੇਵਕਾਂ ਵਜੋਂ, ਸਾਨੂੰ ਵੀ ਇਹ ਗੁਣ ਪ੍ਰਗਟ ਕਰਨ ਵਿਚ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” (ਅਫ਼ਸੀਆਂ 5:1) ਸਾਡਾ ਸਵਰਗੀ ਪਿਤਾ ਲਗਾਤਾਰ ਭਲਿਆਈ ਕਰਦਾ ਰਹਿੰਦਾ ਹੈ ਅਤੇ ਸਾਨੂੰ ਉਸ ਦੀ ਰੀਸ ਕਰਨੀ ਚਾਹੀਦੀ ਹੈ।
22. ਅਸੀਂ ਅਗਲੇ ਲੇਖ ਵਿਚ ਕਿਨ੍ਹਾਂ ਗੱਲਾਂ ਉੱਤੇ ਵਿਚਾਰ ਕਰਾਂਗੇ?
22 ਜੇਕਰ ਅਸੀਂ ਤਨ-ਮਨ ਨਾਲ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਹੈ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਚਾਹ ਨਾਲ ਉਸ ਦੀ ਭਲਿਆਈ ਦੀ ਰੀਸ ਕਰਨੀ ਚਾਹੁੰਦੇ ਹਾਂ। ਪਰ ਪਾਪੀ ਆਦਮ ਦੀ ਔਲਾਦ ਹੋਣ ਕਰਕੇ ਭਲਾ ਕਰਨਾ ਸਾਡੇ ਲਈ ਆਸਾਨ ਨਹੀਂ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਭਲਿਆਈ ਕਰਨੀ ਸਾਡੇ ਲਈ ਮੁਮਕਿਨ ਕਿਉਂ ਹੈ। ਅਸੀਂ ਦੇਖਾਂਗੇ ਕਿ ਅਸੀਂ ਕਿਨ੍ਹਾਂ ਤਰੀਕਿਆਂ ਵਿਚ ਭਲਿਆਈ ਦੀ ਸਭ ਤੋਂ ਉੱਤਮ ਮਿਸਾਲ, ਯਾਨੀ ਯਹੋਵਾਹ ਦੀ ਰੀਸ ਕਰ ਸਕਦੇ ਹਾਂ ਅਤੇ ਸਾਨੂੰ ਉਸ ਦੀ ਰੀਸ ਕਰਨੀ ਵੀ ਚਾਹੀਦੀ ਹੈ।
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਭਲਿਆਈ ਕੀ ਹੈ?
• ਬਾਈਬਲ ਦੇ ਕਿਹੜੇ ਸ਼ਬਦ ਪਰਮੇਸ਼ੁਰ ਦੀ ਭਲਿਆਈ ਵੱਲ ਧਿਆਨ ਖਿੱਚਦੇ ਹਨ?
• ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਵਿਚ ਭਲਿਆਈ ਕੀਤੀ ਹੈ?
• ਭਲਿਆਈ ਕਰਨ ਵਿਚ ਸਾਨੂੰ ਯਹੋਵਾਹ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?
[ਸਵਾਲ]
[ਸਫ਼ੇ 12 ਉੱਤੇ ਤਸਵੀਰ]
ਪਰਮੇਸ਼ੁਰ ਨੇ ਆਪਣਿਆਂ ਪ੍ਰਾਚੀਨ ਲੋਕਾਂ ਨੂੰ ਸਬਕ ਇਸ ਲਈ ਸਿਖਾਇਆ ਸੀ ਕਿਉਂਕਿ ਉਹ ਆਪਣੇ ਉਸਤਤ ਕਰਨ ਦੇ ਸ਼ਬਦਾਂ ਅਨੁਸਾਰ ਨਹੀਂ ਚੱਲੇ
[ਸਫ਼ੇ 12 ਉੱਤੇ ਤਸਵੀਰ]
ਇਕ ਵਫ਼ਾਦਾਰ ਯਹੂਦੀ ਬਕੀਆ ਯਰੂਸ਼ਲਮ ਨੂੰ ਵਾਪਸ ਮੁੜਿਆ
[ਸਫ਼ੇ 13 ਉੱਤੇ ਤਸਵੀਰ]
ਮੂਸਾ ਨੇ ਪਰਮੇਸ਼ੁਰ ਦੀ ਭਲਿਆਈ ਦਾ ਇਕ ਪ੍ਰਭਾਵਸ਼ਾਲੀ ਬਿਆਨ ਸੁਣਿਆ ਸੀ
[ਸਫ਼ੇ 15 ਉੱਤੇ ਤਸਵੀਰ]
ਯਹੋਵਾਹ ਦੀ ਭਲਿਆਈ ਇਸ ਵਿਚ ਦੇਖੀ ਜਾਂਦੀ ਹੈ ਕਿ ਉਹ ਸਾਨੂੰ ਬਾਈਬਲ ਰਾਹੀਂ ਸਲਾਹ ਦਿੰਦਾ ਹੈ