ਪਰਮੇਸ਼ੁਰ ਦੇ ਅਸੂਲ ਤੁਹਾਨੂੰ ਲਾਭ ਪਹੁੰਚਾ ਸਕਦੇ ਹਨ
ਪਰਮੇਸ਼ੁਰ ਦੇ ਅਸੂਲ ਤੁਹਾਨੂੰ ਲਾਭ ਪਹੁੰਚਾ ਸਕਦੇ ਹਨ
ਤੁਸੀਂ ਜਾਣਦੇ ਹੋ ਕਿ ਜਾਨਵਰ ਸੁਭਾਵਕ ਰੁਚੀ ਕਰਕੇ ਸਭ ਕੁਝ ਕਰਦੇ ਹਨ। ਕਈ ਮਸ਼ੀਨਾਂ ਖ਼ਾਸ ਕੰਮ ਕਰਨ ਲਈ ਡੀਜ਼ਾਈਨ ਕੀਤੀਆਂ ਗਈਆਂ ਹਨ। ਪਰ ਇਨਸਾਨਾਂ ਨੂੰ ਅਸੂਲਾਂ ਉੱਤੇ ਚੱਲਣ ਲਈ ਬਣਾਇਆ ਗਿਆ ਸੀ। ਤੁਸੀਂ ਇਹ ਕਿਸ ਤਰ੍ਹਾਂ ਜਾਣ ਸਕਦੇ ਹੋ? ਯਹੋਵਾਹ ਸਾਰੇ ਧਰਮੀ ਅਸੂਲਾਂ ਦਾ ਬਣਾਉਣ ਵਾਲਾ ਹੈ ਅਤੇ ਪਹਿਲੇ ਇਨਸਾਨਾਂ ਨੂੰ ਬਣਾਉਂਦੇ ਸਮੇਂ ਉਸ ਨੇ ਕਿਹਾ ਸੀ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ।” ਸਾਡਾ ਸਿਰਜਣਹਾਰ ਆਤਮਾ ਹੈ, ਉਸ ਕੋਲ ਸਾਡੇ ਵਰਗਾ ਸਰੀਰ ਨਹੀਂ ਹੈ। ਉਸ ਦੇ “ਸਰੂਪ” ਉੱਤੇ ਹੋਣ ਦਾ ਮਤਲਬ ਹੈ ਕਿ ਅਸੀਂ ਉਸ ਦੇ ਚੰਗੇ ਗੁਣਾਂ ਨੂੰ ਪ੍ਰਗਟ ਕਰ ਕੇ ਉਸ ਵਰਗੇ ਸ਼ਖ਼ਸ ਬਣ ਸਕਦੇ ਹਾਂ। ਇਨਸਾਨਾਂ ਕੋਲ ਆਪਣੀਆਂ ਜ਼ਿੰਦਗੀਆਂ ਅਸੂਲਾਂ ਅਨੁਸਾਰ ਜੀਉਣ ਦੀ ਯੋਗਤਾ ਹੈ, ਯਾਨੀ ਉਹ ਉਸ ਤਰ੍ਹਾਂ ਜੀ ਸਕਦੇ ਹਨ ਜਿਸ ਤਰ੍ਹਾਂ ਉਨ੍ਹਾਂ ਨੂੰ ਸਹੀ ਲੱਗਦਾ ਹੈ। ਯਹੋਵਾਹ ਨੇ ਬਹੁਤ ਸਾਰੇ ਅਜਿਹੇ ਅਸੂਲ ਆਪਣੇ ਬਚਨ ਵਿਚ ਲਿਖਵਾਏ ਹਨ।—ਉਤਪਤ 1:26; ਯੂਹੰਨਾ 4:24; 17:17.
ਤੁਸੀਂ ਸ਼ਾਇਦ ਕਹੋ ਕਿ ‘ਬਾਈਬਲ ਵਿਚ ਤਾਂ ਸੈਂਕੜੇ ਅਸੂਲ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਜਾਣ ਵੀ ਨਹੀਂ ਸਕਦਾ।’ ਇਹ ਸੱਚ ਹੈ, ਪਰ ਇਸ ਅਸਲੀਅਤ ਉੱਤੇ ਵਿਚਾਰ ਕਰੋ: ਪਰਮੇਸ਼ੁਰ ਦੇ ਸਾਰੇ ਅਸੂਲ ਫ਼ਾਇਦੇਮੰਦ ਹਨ, ਪਰ ਕੁਝ ਹੋਰਨਾਂ ਨਾਲੋਂ ਜ਼ਿਆਦਾ ਮੱਤੀ 22:37-39 ਤੋਂ ਦੇਖ ਸਕਦੇ ਹੋ ਜਿੱਥੇ ਯਿਸੂ ਨੇ ਦਿਖਾਇਆ ਸੀ ਕਿ ਮੂਸਾ ਦੀ ਬਿਵਸਥਾ ਦੇ ਕੁਝ ਹੁਕਮ ਅਤੇ ਸਿਧਾਂਤ ਦੂਸਰਿਆਂ ਨਾਲੋਂ ਜ਼ਿਆਦਾ ਮਹੱਤਵਪੂਰਣ ਸਨ।
ਮਹੱਤਤਾ ਰੱਖਦੇ ਹਨ। ਤੁਸੀਂ ਇਹ ਗੱਲਕਿਹੜੇ ਸਿਧਾਂਤ ਜ਼ਿਆਦਾ ਮਹੱਤਵਪੂਰਣ ਹਨ? ਬਾਈਬਲ ਦੇ ਮੁੱਖ ਅਸੂਲ ਜਾਂ ਸਿਧਾਂਤ ਉਹ ਹਨ ਜਿਹੜੇ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਸਿੱਧਾ ਅਸਰ ਪਾਉਂਦੇ ਹਨ। ਜੇ ਅਸੀਂ ਇਨ੍ਹਾਂ ਉੱਤੇ ਚੱਲੀਏ ਤਾਂ ਸਾਡੇ ਨੈਤਿਕ ਕੰਪਾਸ ਉੱਤੇ ਸਾਡੇ ਕਰਤਾਰ ਦਾ ਪ੍ਰਮੁੱਖ ਅਸਰ ਪਵੇਗਾ। ਇਸ ਤੋਂ ਇਲਾਵਾ ਹੋਰ ਸਿਧਾਂਤ ਵੀ ਹਨ ਜੋ ਹੋਰਨਾਂ ਨਾਲ ਸਾਡੇ ਰਿਸ਼ਤੇ ਉੱਤੇ ਅਸਰ ਪਾਉਂਦੇ ਹਨ। ਇਨ੍ਹਾਂ ਅਨੁਸਾਰ ਚੱਲ ਕੇ ਅਸੀਂ ਖ਼ੁਦਗਰਜ਼ ਹੋਣ ਤੋਂ ਬਚ ਸਕਦੇ ਹਾਂ।
ਆਓ ਆਪਾਂ ਬਾਈਬਲ ਦੀ ਇਕ ਸਭ ਤੋਂ ਜ਼ਰੂਰੀ ਸੱਚਾਈ ਵੱਲ ਧਿਆਨ ਦੇਈਏ। ਇਹ ਸੱਚਾਈ ਕੀ ਹੈ ਅਤੇ ਇਸ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ?
“ਸਾਰੀ ਧਰਤੀ ਉੱਤੇ ਅੱਤ ਮਹਾਨ”
ਪਵਿੱਤਰ ਸ਼ਾਸਤਰ ਸਾਫ਼-ਸਾਫ਼ ਦੱਸਦੇ ਹਨ ਕਿ ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਸਾਡਾ ਕਰਤਾਰ ਹੈ। ਉਹ ਬੇਮਿਸਾਲ ਹੈ ਅਤੇ ਉਸ ਦੀ ਪਦਵੀ ਹੋਰ ਕੋਈ ਨਹੀਂ ਲੈ ਸਕਦਾ। ਬਾਈਬਲ ਦੀ ਇਹ ਇਕ ਮੁੱਖ ਸੱਚਾਈ ਹੈ।—ਉਤਪਤ 17:1; ਉਪਦੇਸ਼ਕ ਦੀ ਪੋਥੀ 12:1.
ਜ਼ਬੂਰਾਂ ਦੇ ਇਕ ਲਿਖਾਰੀ ਨੇ ਯਹੋਵਾਹ ਬਾਰੇ ਕਿਹਾ: “ਤੂੰ ਹੀ . . . ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” ਪੁਰਾਣੇ ਜ਼ਮਾਨੇ ਵਿਚ ਰਹਿਣ ਵਾਲੇ ਦਾਊਦ ਪਾਤਸ਼ਾਹ ਨੇ ਲਿਖਿਆ: “ਹੇ ਯਹੋਵਾਹ, ਰਾਜ ਤੇਰਾ ਹੀ ਹੈ, ਤੂੰ ਸਭਨਾਂ ਦੇ ਸਿਰ ਉੱਤੇ ਅੱਤ ਉਚੇ ਤੋਂ ਉੱਚਾ ਹੈਂ।” ਅਤੇ ਯਿਰਮਿਯਾਹ ਨਬੀ ਇਹ ਲਿਖਣ ਲਈ ਪ੍ਰੇਰਿਤ ਹੋਇਆ ਕਿ “ਹੇ ਯਹੋਵਾਹ, ਤੇਰੇ ਜੇਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ।”—ਜ਼ਬੂਰ 83:18; 1 ਇਤਹਾਸ 29:11; ਯਿਰਮਿਯਾਹ 10:6.
ਸਾਨੂੰ ਪਰਮੇਸ਼ੁਰ ਬਾਰੇ ਇਨ੍ਹਾਂ ਸੱਚਾਈਆਂ ਨੂੰ ਆਪਣੀ ਰੋਜ਼ ਦੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰਨਾ ਚਾਹੀਦਾ ਹੈ?
ਇਹ ਸਾਫ਼ ਹੈ ਕਿ ਸਾਡੀ ਜ਼ਿੰਦਗੀ ਵਿਚ ਸਾਡੇ ਕਰਤਾਰ ਅਤੇ ਜੀਵਨ-ਦਾਤੇ ਨੂੰ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਤਾਂ ਫਿਰ ਕੀ ਇਹ ਚੰਗਾ ਨਹੀਂ ਹੋਵੇਗਾ ਕਿ ਅਸੀਂ ਆਪਣੇ ਵੱਲ ਧਿਆਨ ਖਿੱਚਣ ਤੋਂ ਬਚੀਏ? ਇਸ ਤਰ੍ਹਾਂ ਕਰਨ ਦੀ ਇੱਛਾ ਕੁਝ ਲੋਕਾਂ ਵਿਚ ਜ਼ਿਆਦਾ ਅਤੇ ਹੋਰਨਾਂ ਵਿਚ ਘੱਟ ਹੁੰਦੀ ਹੈ। ਇਸ ਸੰਬੰਧ ਵਿਚ ਇਕ ਵਧੀਆ ਅਸੂਲ ਇਹ ਹੈ: “ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।” (1 ਕੁਰਿੰਥੀਆਂ 10:31) ਇਸ ਵਿਚ ਦਾਨੀਏਲ ਨਬੀ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ।
ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਾਬਲ ਦਾ ਰਾਜਾ ਨਬੂਕਦਨੱਸਰ ਇਕ ਸੁਫ਼ਨੇ ਬਾਰੇ ਪਰੇਸ਼ਾਨ ਸੀ ਅਤੇ ਉਹ ਉਸ ਦਾ ਮਤਲਬ ਜਾਣਨਾ ਚਾਹੁੰਦਾ ਸੀ। ਸਾਰੇ ਲੋਕ ਉਲਝਣ ਵਿਚ ਪੈ ਗਏ ਸਨ ਪਰ ਦਾਨੀਏਲ ਨੇ ਰਾਜੇ ਨੂੰ ਸਹੀ-ਸਹੀ ਦੱਸਿਆ ਜੋ ਵੀ ਉਹ ਜਾਣਨਾ ਚਾਹੁੰਦਾ ਸੀ। ਕੀ ਦਾਨੀਏਲ ਨੇ ਇਸ ਦੀ ਸੋਭਾ ਲਈ ਸੀ? ਨਹੀਂ, ਉਸ ਨੇ ਕਿਹਾ ਕਿ “ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ” ਅਤੇ ਉਸ ਨੇ ਇਸ ਪਰਮੇਸ਼ੁਰ ਦੀ ਵਡਿਆਈ ਕੀਤੀ। ਦਾਨੀਏਲ ਨੇ ਅੱਗੇ ਕਿਹਾ: “ਏਸ ਭੇਤ ਦੇ ਮੇਰੇ ਉੱਤੇ ਪਰਗਟ ਹੋਣ ਦਾ ਕਾਰਨ ਏਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਵਧੇਰੀ ਬੁੱਧ ਹੈ।” ਦਾਨੀਏਲ ਆਪਣੇ ਅਸੂਲਾਂ ਦਾ ਪੱਕਾ ਸੀ। ਤਾਂ ਫਿਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਉਸ ਬਾਰੇ ਤਿੰਨ ਵਾਰ ਕਿਹਾ ਗਿਆ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਬਹੁਤ ਪਿਆਰਾ ਸੀ।—ਦਾਨੀਏਲ 2:28, 30; 9:23; 10:11, 19.
ਦਾਨੀਏਲ ਦੀ ਰੀਸ ਕਰ ਕੇ ਤੁਹਾਨੂੰ ਲਾਭ ਹੋਵੇਗਾ। ਉਸ ਦੀ ਮਿਸਾਲ ਉੱਤੇ ਚੱਲਣ ਲਈ ਸਾਨੂੰ ਆਪਣੀ ਜਾਂਚ ਕਰਨੀ ਪਵੇਗੀ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ। ਤੁਹਾਡੀਆਂ ਕਾਮਯਾਬੀਆਂ ਲਈ ਤੁਹਾਨੂੰ ਕਿਸ ਦੀ ਵਡਿਆਈ ਕਰਨੀ ਚਾਹੀਦੀ ਹੈ? ਜ਼ਿੰਦਗੀ ਵਿਚ ਤੁਹਾਡੀ ਭਾਵੇਂ ਜੋ ਮਰਜ਼ੀ ਪਦਵੀ ਹੋਵੇ ਤੁਸੀਂ ਬਾਈਬਲ ਦੇ ਇਸ ਮਹੱਤਵਪੂਰਣ ਸਿਧਾਂਤ ਅਨੁਸਾਰ ਚੱਲ ਸਕਦੇ ਹੋ ਕਿ ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਇਸ ਤਰ੍ਹਾਂ
ਕਰਨ ਨਾਲ ਤੁਸੀਂ ਉਸ ਦੀਆਂ ਨਜ਼ਰਾਂ ਵਿਚ ਵੀ ਬਹੁਤ ਪਿਆਰੇ ਹੋਵੋਗੇ।ਆਓ ਆਪਾਂ ਹੁਣ ਦੋ ਮੂਲ ਸਿਧਾਂਤਾਂ ਉੱਤੇ ਗੌਰ ਕਰੀਏ ਜੋ ਦੂਸਰਿਆਂ ਨਾਲ ਚੰਗੇ ਰਿਸ਼ਤੇ ਸਥਾਪਿਤ ਕਰਨ ਵਿਚ ਸਾਡੀ ਮਦਦ ਕਰਨਗੇ। ਲੋਕ ਆਪਣੇ ਆਪ ਬਾਰੇ ਬਹੁਤ ਜ਼ਿਆਦਾ ਸੋਚਦੇ ਹਨ ਇਸ ਲਈ ਚੰਗੇ ਰਿਸ਼ਤੇ ਸਥਾਪਿਤ ਕਰਨੇ ਕਾਫ਼ੀ ਮੁਸ਼ਕਲ ਹੁੰਦੇ ਹਨ।
“ਘੁਮੰਡ ਨਾਲ ਕੁਝ ਨਾ ਕਰੋ”
ਜਿਹੜੇ ਲੋਕ ਸਿਰਫ਼ ਆਪਣੇ ਆਪ ਬਾਰੇ ਸੋਚਦੇ ਹਨ ਉਹ ਖ਼ੁਸ਼ ਨਹੀਂ ਹੁੰਦੇ। ਕਈ ਇਸੇ ਵਕਤ ਬਿਹਤਰ ਤੋਂ ਬਿਹਤਰ ਜ਼ਿੰਦਗੀ ਚਾਹੁੰਦੇ ਹਨ। ਉਨ੍ਹਾਂ ਦੇ ਭਾਣੇ ਨੀਵੇਂ ਹੋਣਾ ਇਕ ਕਮਜ਼ੋਰੀ ਹੈ। ਉਹ ਮੰਨਦੇ ਹਨ ਕਿ ਸਿਰਫ਼ ਦੂਸਰਿਆਂ ਨੂੰ ਧੀਰਜ ਰੱਖਣਾ ਚਾਹੀਦਾ ਹੈ। ਕਾਮਯਾਬੀ ਹਾਸਲ ਕਰਨ ਲਈ ਉਹ ਸਭ ਕੁਝ ਕਰਨ ਲਈ ਤਿਆਰ ਹੁੰਦੇ ਹਨ। ਕੀ ਤੁਹਾਡੇ ਖ਼ਿਆਲ ਵਿਚ ਤੁਹਾਡੇ ਲਈ ਉਨ੍ਹਾਂ ਵਰਗੇ ਹੋਣਾ ਜ਼ਰੂਰੀ ਹੈ?
ਪਰਮੇਸ਼ੁਰ ਦੇ ਸੇਵਕ ਹਰ ਰੋਜ਼ ਇਸ ਰਵੱਈਏ ਦਾ ਸਾਮ੍ਹਣਾ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਰਵੱਈਆ ਅਪਣਾਉਣਾ ਨਹੀਂ ਚਾਹੀਦਾ। ਸਮਝਦਾਰ ਮਸੀਹੀ ਇਸ ਅਸੂਲ ਨੂੰ ਸਵੀਕਾਰ ਕਰਦੇ ਹਨ: “ਜੋ ਆਪਣੀ ਨੇਕ ਨਾਮੀ ਜਤਾਉਂਦਾ ਹੈ ਸੋ ਨਹੀਂ ਸਗੋਂ ਉਹ ਪਰਵਾਨ ਹੁੰਦਾ ਹੈ ਜਿਹ ਦੀ ਪ੍ਰਭੁ ਨੇਕ ਨਾਮੀ ਕਰਦਾ ਹੈ।”—2 ਕੁਰਿੰਥੀਆਂ 10:18.
ਫ਼ਿਲਿੱਪੀਆਂ 2:3, 4 ਦਾ ਅਸੂਲ ਲਾਗੂ ਕਰਨ ਨਾਲ ਵੀ ਤੁਹਾਡੀ ਮਦਦ ਹੋਵੇਗੀ। ਇਹ ਆਇਤ ਉਤਸ਼ਾਹ ਦਿੰਦੀ ਹੈ ਕਿ “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।” ਇਸ ਤਰ੍ਹਾਂ ਤੁਸੀਂ ‘ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੋਗੇ।’
ਪ੍ਰਾਚੀਨ ਇਬਰਾਨੀਆਂ ਵਿਚਕਾਰ ਗਿਦਾਊਨ ਨਾਂ ਦਾ ਨਿਆਈ ਅਜਿਹਾ ਬੰਦਾ ਸੀ ਜਿਸ ਨੇ ਬਹੁਤਾ ਘਮੰਡ ਨਹੀਂ ਕੀਤਾ ਸੀ। ਉਹ ਇਸਰਾਏਲ ਦਾ ਆਗੂ ਨਿਆਈਆਂ 6:12-16.
ਬਣਨ ਦੇ ਮਗਰ ਨਹੀਂ ਲੱਗਿਆ ਸੀ। ਪਰ ਜਦੋਂ ਉਸ ਨੂੰ ਇਹ ਕੰਮ ਕਰਨ ਲਈ ਚੁਣਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਇਸ ਦੇ ਕਾਬਲ ਨਹੀਂ ਸੀ: “ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ।”—ਇਸ ਤੋਂ ਇਲਾਵਾ ਜਦੋਂ ਯਹੋਵਾਹ ਨੇ ਗਿਦਾਊਨ ਨੂੰ ਜਿੱਤ ਦਿਲਾਈ ਤਾਂ ਇਫ਼ਰਾਈਮ ਦੇ ਲੋਕਾਂ ਨੇ ਉਸ ਨਾਲ ਝਗੜਾ ਕੀਤਾ ਸੀ। ਗਿਦਾਊਨ ਨੇ ਇਸ ਬਾਰੇ ਕੀ ਕੀਤਾ? ਕੀ ਜਿੱਤ ਕਾਰਨ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਲੱਗ ਪਿਆ ਸੀ? ਨਹੀਂ। ਉਸ ਨੇ ਨਰਮ ਜਵਾਬ ਦੇ ਕੇ ਬਰਬਾਦੀ ਨੂੰ ਰੋਕਿਆ। “ਮੈਂ ਤੁਹਾਡੇ ਸਮਾਨ ਕੀ ਕੀਤਾ ਹੈ?” ਗਿਦਾਊਨ ਘਮੰਡ ਨਹੀਂ ਕਰਦਾ ਸੀ।—ਨਿਆਈਆਂ 8:1-3.
ਇਹ ਸੱਚ ਹੈ ਕਿ ਗਿਦਾਊਨ ਦੀ ਗੱਲ ਪੁਰਾਣੇ ਜ਼ਮਾਨੇ ਦੀ ਹੈ। ਫਿਰ ਵੀ ਇਸ ਉੱਤੇ ਵਿਚਾਰ ਕਰ ਕੇ ਅਸੀਂ ਕੁਝ ਸਿੱਖ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਗਿਦਾਊਨ ਦਾ ਰਵੱਈਆ ਅੱਜ-ਕੱਲ੍ਹ ਦੇ ਲੋਕਾਂ ਦੇ ਰਵੱਈਏ ਤੋਂ ਬਹੁਤ ਵੱਖਰਾ ਸੀ ਅਤੇ ਇਸ ਸਹੀ ਰਵੱਈਏ ਅਨੁਸਾਰ ਜੀਉਣਾ ਉਸ ਦੇ ਫ਼ਾਇਦੇ ਲਈ ਸੀ।
ਖ਼ੁਦਗਰਜ਼ ਰਵੱਈਆ ਅਪਣਾ ਕੇ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਸਮਝਣ ਲੱਗ ਸਕਦੇ ਹਾਂ। ਬਾਈਬਲ ਦੇ ਅਸੂਲ ਸਾਡੇ ਇਸ ਗ਼ਲਤ ਨਜ਼ਰੀਏ ਨੂੰ ਸੁਧਾਰ ਸਕਦੇ ਹਨ ਅਤੇ ਸਾਨੂੰ ਆਪਣੇ ਕਰਤਾਰ ਅਤੇ ਹੋਰਨਾਂ ਦੇ ਸੰਬੰਧ ਵਿਚ ਆਪਣੀ ਹੈਸੀਅਤ ਦੀ ਕਦਰ ਕਰਨੀ ਸਿਖਾ ਸਕਦੇ ਹਨ।
ਬਾਈਬਲ ਦੇ ਅਸੂਲਾਂ ਅਨੁਸਾਰ ਚੱਲ ਕੇ ਅਸੀਂ ਖ਼ੁਦਗਰਜ਼ ਬਣਨ ਤੋਂ ਬਚ ਸਕਾਂਗੇ। ਅਸੀਂ ਜਜ਼ਬਾਤੀ ਨਹੀਂ ਹੋਵਾਂਗੇ ਨਾ ਹੀ ਜਲਦੀ ਕਿਤੇ ਲੋਕਾਂ ਤੋਂ ਪ੍ਰਭਾਵਿਤ ਹੋਵਾਂਗੇ। ਅਸੀਂ ਜਿੰਨਾ ਜ਼ਿਆਦਾ ਧਰਮੀ ਅਸੂਲਾਂ ਬਾਰੇ ਸਿਖਾਂਗੇ ਉੱਨਾ ਹੀ ਅਸੀਂ ਇਨ੍ਹਾਂ ਦੇ ਬਣਾਉਣ ਵਾਲੇ ਨੂੰ ਜਾਣਾਂਗੇ। ਜੀ ਹਾਂ, ਬਾਈਬਲ ਪੜ੍ਹਦੇ ਹੋਏ ਪਰਮੇਸ਼ੁਰ ਦੇ ਅਸੂਲਾਂ ਵੱਲ ਧਿਆਨ ਦੇਣਾ ਸਾਡੇ ਲਾਭ ਲਈ ਹੋਵੇਗਾ।—ਡੱਬੀ ਦੇਖੋ।
ਯਹੋਵਾਹ ਨੇ ਇਨਸਾਨਾਂ ਨੂੰ ਜਾਨਵਰਾਂ ਤੋਂ ਉੱਚੇ ਬਣਾਇਆ ਹੈ ਜੋ ਮੁੱਖ ਤੌਰ ਤੇ ਸੁਭਾਵਕ ਰੁਚੀ ਅਨੁਸਾਰ ਚੱਲਦੇ ਹਨ। ਪਰਮੇਸ਼ੁਰ ਦੀ ਇੱਛਾ ਉੱਤੇ ਚੱਲਣ ਲਈ ਸਾਨੂੰ ਉਸ ਦੇ ਅਸੂਲਾਂ ਉੱਤੇ ਚੱਲਣਾ ਪਵੇਗਾ। ਇਸ ਤਰ੍ਹਾਂ ਅਸੀਂ ਆਪਣਾ ਨੈਤਿਕ ਕੰਪਾਸ ਸਹੀ ਰੱਖਾਂਗੇ ਅਤੇ ਇਹ ਸਾਨੂੰ ਪਰਮੇਸ਼ੁਰ ਦੇ ਬਣਾਏ ਹੋਏ ਨਵੇਂ ਸੰਸਾਰ ਵੱਲ ਲੈ ਜਾਵੇਗਾ। ਬਾਈਬਲ ਸਾਨੂੰ ਉਮੀਦ ਦਿੰਦੀ ਹੈ ਕਿ ਬਹੁਤ ਜਲਦੀ ਅਜਿਹੀ ਨਵੀਂ ਦੁਨੀਆਂ ਹੋਵੇਗੀ ਜਿਸ ਵਿਚ ‘ਧਰਮ ਵੱਸੇਗਾ।’—2 ਪਤਰਸ 3:13.
[ਸਫ਼ੇ 6 ਉੱਤੇ ਡੱਬੀ/ਤਸਵੀਰ]
ਬਾਈਬਲ ਦੇ ਕੁਝ ਲਾਭਦਾਇਕ ਅਸੂਲ
ਪਰਿਵਾਰ ਵਿਚ:
“ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।”—1 ਕੁਰਿੰਥੀਆਂ 10:24.
“ਪ੍ਰੇਮ . . . ਆਪ ਸੁਆਰਥੀ ਨਹੀਂ।”—1 ਕੁਰਿੰਥੀਆਂ 13:4, 5.
“ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ।”—ਅਫ਼ਸੀਆਂ 5:33.
“ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ।”—ਕੁਲੁੱਸੀਆਂ 3:18.
“ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।”—ਕਹਾਉਤਾਂ 23:22.
ਸਕੂਲ, ਕੰਮ, ਜਾਂ ਵਪਾਰ ਦੇ ਸੰਬੰਧ ਵਿਚ:
“ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ। . . . ਦੁਸ਼ਟ ਝੂਠੀ ਮਜੂਰੀ ਲੈਂਦਾ ਹੈ।”—ਕਹਾਉਤਾਂ 11:1, 18.
‘ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰੇ।’—ਅਫ਼ਸੀਆਂ 4:28.
“ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।”—2 ਥੱਸਲੁਨੀਕੀਆਂ 3:10.
“ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ।”—ਕੁਲੁੱਸੀਆਂ 3:23.
“ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।”—ਇਬਰਾਨੀਆਂ 13:18.
ਧਨ-ਦੌਲਤ ਬਾਰੇ ਰਵੱਈਆ:
“ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਬਿਨਾ ਡੰਨ ਦੇ ਨਾ ਛੁੱਟੇਗਾ।”—ਕਹਾਉਤਾਂ 28:20.
“ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ।”—ਉਪਦੇਸ਼ਕ ਦੀ ਪੋਥੀ 5:10.
ਆਪਣੇ ਬਾਰੇ ਸਹੀ ਰਵੱਈਆ:
“ਆਪਣੀ ਮਹਿਮਾ ਦੀ ਭਾਲ ਕਰਨੀ ਮਨੁੱਖਾਂ ਲਈ ਉਚਿਤ ਨਹੀਂ।”—ਕਹਾਉਤਾਂ 25:27.
“ਤੇਰੀ ਸਲਾਹੁਤ ਕੋਈ ਹੋਰ ਭਾਵੇਂ ਕਰੇ ਪਰ ਤੇਰਾ ਆਪਣਾ ਮੂੰਹ ਨਾ ਕਰੇ।”—ਕਹਾਉਤਾਂ 27:2.
“ਮੈਂ . . . ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ।”—ਰੋਮੀਆਂ 12:3.
“ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।”—ਗਲਾਤੀਆਂ 6:3.
[ਸਫ਼ੇ 5 ਉੱਤੇ ਤਸਵੀਰ]
ਦਾਨੀਏਲ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਸੀ
[ਸਫ਼ੇ 7 ਉੱਤੇ ਤਸਵੀਰ]
ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਦੂਸਰਿਆਂ ਨਾਲ ਚੰਗਾ ਵਰਤਾਓ ਕਰ ਕੇ ਚੰਗੇ ਰਿਸ਼ਤੇ ਬਣਦੇ ਹਨ ਅਤੇ ਖ਼ੁਸ਼ੀ ਮਿਲਦੀ ਹੈ
[ਸਫ਼ੇ 7 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
U.S. Fish & Wildlife Service, Washington, D.C./Robert Bridges