Skip to content

Skip to table of contents

“ਸ਼ਾਇਦ ਇਹ ਦੇ ਨਾਲ ਥੋੜ੍ਹਾ ਦੁੱਖ ਲੱਗੇ”

“ਸ਼ਾਇਦ ਇਹ ਦੇ ਨਾਲ ਥੋੜ੍ਹਾ ਦੁੱਖ ਲੱਗੇ”

“ਸ਼ਾਇਦ ਇਹ ਦੇ ਨਾਲ ਥੋੜ੍ਹਾ ਦੁੱਖ ਲੱਗੇ”

ਕੀ ਤੁਸੀਂ ਕਦੇ ਇਹ ਸ਼ਬਦ ਸੁਣੇ ਹਨ? ਸ਼ਾਇਦ ਡਾਕਟਰ ਜਾਂ ਨਰਸ ਨੇ ਇਲਾਜ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਸ਼ਬਦ ਕਹੇ ਹੋਣ।

ਤੁਸੀਂ ਸ਼ਾਇਦ ਦੁੱਖ ਦੇ ਡਰੋਂ ਇਲਾਜ ਨੂੰ ਨਹੀਂ ਠੁਕਰਾਇਆ। ਇਸ ਦੀ ਬਜਾਇ ਤੁਸੀਂ ਤੰਦਰੁਸਤ ਹੋਣ ਲਈ ਦੁੱਖ ਨੂੰ ਸਹਿਣ ਕਰ ਲਿਆ। ਗੰਭੀਰ ਹਾਲਾਤਾਂ ਵਿਚ ਦੁਖਦਾਈ ਇਲਾਜ ਨੂੰ ਸਵੀਕਾਰ ਕਰਨਾ ਜਾਂ ਠੁਕਰਾਉਣਾ ਜ਼ਿੰਦਗੀ ਤੇ ਮੌਤ ਦਾ ਕਾਰਨ ਬਣ ਸਕਦਾ ਹੈ।

ਹਾਲਾਂਕਿ ਸਾਨੂੰ ਹਮੇਸ਼ਾ ਡਾਕਟਰ ਦੀ ਸਲਾਹ ਦੀ ਲੋੜ ਨਹੀਂ ਪੈਂਦੀ, ਪਰ ਅਸੀਂ ਸਾਰੇ ਨਾਮੁਕੰਮਲ ਇਨਸਾਨ ਹਾਂ ਜਿਸ ਕਰਕੇ ਸਾਨੂੰ ਅਨੁਸ਼ਾਸਨ ਜਾਂ ਸੁਧਾਰ ਦੀ ਲੋੜ ਹੈ ਜੋ ਕਈ ਵਾਰੀ ਦੁਖਦਾਈ ਲੱਗ ਸਕਦਾ ਹੈ। (ਯਿਰਮਿਯਾਹ 10:23) ਬੱਚਿਆਂ ਦੀ ਇਸ ਲੋੜ ਉੱਤੇ ਜ਼ੋਰ ਦਿੰਦੇ ਹੋਏ ਬਾਈਬਲ ਕਹਿੰਦੀ ਹੈ: “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ, ਤਾੜ ਦੀ ਛਿਟੀ ਉਹ ਨੂੰ ਉਸ ਤੋਂ ਦੂਰ ਕਰ ਦਿੰਦੀ ਹੈ।”—ਕਹਾਉਤਾਂ 22:15.

ਇਸ ਆਇਤ ਵਿਚ ਛਿਟੀ ਮਾਪਿਆਂ ਦੇ ਅਧਿਕਾਰ ਨੂੰ ਦਰਸਾਉਂਦੀ ਹੈ। ਇਹ ਸੱਚ ਹੈ ਕਿ ਬਹੁਤ ਸਾਰੇ ਬੱਚੇ ਅਨੁਸ਼ਾਸਨ ਨੂੰ ਪਸੰਦ ਨਹੀਂ ਕਰਦੇ। ਜੇ ਇਸ ਵਿਚ ਕਿਸੇ ਤਰ੍ਹਾਂ ਦੀ ਸਜ਼ਾ ਸ਼ਾਮਲ ਹੈ, ਤਾਂ ਉਹ ਇਸ ਦਾ ਬੁਰਾ ਮਨਾਉਂਦੇ ਹਨ। ਪਰ ਸਮਝਦਾਰ ਤੇ ਪਿਆਰ ਕਰਨ ਵਾਲੇ ਮਾਪੇ ਸਿਰਫ਼ ਇਹੀ ਨਹੀਂ ਦੇਖਦੇ ਕਿ ਅਨੁਸ਼ਾਸਨ ਦੇਣ ਨਾਲ ਬੱਚੇ ਨੂੰ ਠੇਸ ਪਹੁੰਚ ਸਕਦੀ ਹੈ, ਸਗੋਂ ਉਹ ਜਾਣਦੇ ਹਨ ਕਿ ਇਸ ਨਾਲ ਬੱਚੇ ਦਾ ਹੀ ਭਲਾ ਹੋਵੇਗਾ। ਮਸੀਹੀ ਮਾਪੇ ਜਾਣਦੇ ਹਨ ਕਿ ਪਰਮੇਸ਼ੁਰ ਦੇ ਬਚਨ ਦਾ ਇਹ ਕਹਿਣਾ ਸਹੀ ਹੈ: “ਸਾਰੀ ਤਾੜਨਾ ਤਾਂ ਓਸ ਵੇਲੇ ਅਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁੱਝਦੀ ਹੈ ਪਰ ਮਗਰੋਂ ਉਹ ਓਹਨਾਂ ਨੂੰ ਜਿਹੜੇ ਉਹ ਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ-ਦਾਇਕ ਫਲ ਦਿੰਦੀ ਹੈ।”—ਇਬਰਾਨੀਆਂ 12:11; ਕਹਾਉਤਾਂ 13:24.

ਬੇਸ਼ੱਕ ਇਕੱਲੇ ਬੱਚਿਆਂ ਨੂੰ ਹੀ ਅਨੁਸ਼ਾਸਨ ਦੀ ਲੋੜ ਨਹੀਂ ਹੈ। ਵੱਡਿਆਂ ਨੂੰ ਵੀ ਇਸ ਦੀ ਲੋੜ ਹੈ। ਵੱਡਿਆਂ ਬਾਰੇ ਬਾਈਬਲ ਕਹਿੰਦੀ ਹੈ: “ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ, ਉਹ ਨੂੰ ਸਾਂਭ ਕੇ ਰੱਖ, ਓਹੋ ਤੇਰਾ ਜੀਉਣ ਹੈ!” (ਕਹਾਉਤਾਂ 4:13) ਜੀ ਹਾਂ, ਸਮਝਦਾਰ ਲੋਕ—ਚਾਹੇ ਉਹ ਛੋਟੇ ਹਨ ਜਾਂ ਵੱਡੇ—ਪਰਮੇਸ਼ੁਰ ਦੇ ਬਚਨ ਬਾਈਬਲ ਉੱਤੇ ਆਧਾਰਿਤ ਅਨੁਸ਼ਾਸਨ ਨੂੰ ਸਵੀਕਾਰ ਕਰਨਗੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਜ਼ਿੰਦਗੀ ਸੁਰੱਖਿਅਤ ਰਹੇਗੀ।