Skip to content

Skip to table of contents

ਇਤਿਹਾਸ ਵਿਚ ਸਭ ਤੋਂ ਵੱਡੀ ਘਟਨਾ

ਇਤਿਹਾਸ ਵਿਚ ਸਭ ਤੋਂ ਵੱਡੀ ਘਟਨਾ

ਇਤਿਹਾਸ ਵਿਚ ਸਭ ਤੋਂ ਵੱਡੀ ਘਟਨਾ

ਇਹ ਘਟਨਾ ਯਿਸੂ ਦੀ ਮੌਤ ਸੀ। ਇਸ ਨੂੰ ਇੰਨੀ ਵੱਡੀ ਘਟਨਾ ਕਿਉਂ ਸੱਦਿਆ ਜਾਂਦਾ ਹੈ? ਇਸ ਦੇ ਕਈ ਕਾਰਨ ਹਨ।

ਮੌਤ ਤਕ ਯਿਸੂ ਦੀ ਵਫ਼ਾਦਾਰੀ ਨੇ ਸਾਬਤ ਕੀਤਾ ਕਿ ਇਕ ਇਨਸਾਨ ਪਰਮੇਸ਼ੁਰ ਪ੍ਰਤੀ ਆਪਣੀ ਈਮਾਨਦਾਰੀ ਕਾਇਮ ਰੱਖ ਸਕਦਾ ਹੈ।

ਮਸੀਹ ਦੀ ਮੌਤ ਕਰਕੇ ਕੁਝ ਇਨਸਾਨਾਂ ਨੂੰ ਸਵਰਗ ਵਿਚ ਉਸ ਦੇ ਨਾਲ ਰਾਜ ਕਰਨ ਦਾ ਮੌਕਾ ਮਿਲਿਆ। ਉਸ ਦੀ ਮੌਤ ਨੇ ਬਹੁਤ ਸਾਰਿਆਂ ਲੋਕਾਂ ਲਈ ਧਰਤੀ ਉੱਤੇ ਫਿਰਦੌਸ ਵਿਚ ਸਦਾ ਦੇ ਜੀਵਨ ਦਾ ਆਨੰਦ ਮਾਣਨ ਦਾ ਮੌਕਾ ਵੀ ਪੇਸ਼ ਕੀਤਾ।

ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਦੀ ਸ਼ਾਮ ਨੂੰ ਪਤੀਰੀ ਰੋਟੀ ਅਤੇ ਲਾਲ ਮੈ ਲੈ ਕੇ ਦਿਖਾਇਆ ਕਿ ਇਹ ਉਸ ਦੇ ਪਿਆਰ-ਭਰੇ ਇਨਸਾਨੀ ਬਲੀਦਾਨ ਦੀਆਂ ਨਿਸ਼ਾਨੀਆਂ ਸਨ। ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਕੀ ਤੁਸੀਂ ਇਸ ਤਰ੍ਹਾਂ ਕਰੋਗੇ?

ਯਹੋਵਾਹ ਦੇ ਗਵਾਹ ਤੁਹਾਨੂੰ ਦਿਲੋਂ ਸੱਦਾ ਦਿੰਦੇ ਹਨ ਕਿ ਤੁਸੀਂ ਆਓ ਅਤੇ ਉਨ੍ਹਾਂ ਨਾਲ ਮਿਲ ਕੇ ਯਿਸੂ ਦੀ ਮੌਤ ਦਾ ਸਮਾਰਕ ਮਨਾਓ। ਇਸ ਸਾਲ ਇਸ ਤਿਉਹਾਰ ਦੀ ਤਾਰੀਖ਼ ਹੈ ਵੀਰਵਾਰ 28 ਮਾਰਚ ਅਤੇ ਸਮਾਂ ਸੰਝ ਤੋਂ ਬਾਅਦ। ਤੁਸੀਂ ਆਪਣੇ ਲਾਗੇ ਦੇ ਕਿੰਗਡਮ ਹਾਲ ਤੇ ਹਾਜ਼ਰ ਹੋ ਸਕਦੇ ਹੋ। ਕਿਰਪਾ ਕਰ ਕੇ ਇਸ ਖ਼ਾਸ ਸਭਾ ਦੇ ਸਹੀ ਸਮੇਂ ਅਤੇ ਜਗ੍ਹਾ ਬਾਰੇ ਜਿੱਥੇ ਤੁਸੀਂ ਰਹਿੰਦੇ ਹੋ, ਉੱਥੋਂ ਦੇ ਯਹੋਵਾਹ ਦੇ ਗਵਾਹਾਂ ਤੋਂ ਪਤਾ ਕਰੋ।