Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਕੁਆਰੀ ਮਰਿਯਮ ਦੀ ਕੁੱਖ ਤੋਂ ਪੈਦਾ ਹੋਏ ਯਿਸੂ ਉੱਤੇ ਉਸ ਦੀ ਆਪਣੀ ਅਪੂਰਣਤਾ ਦਾ ਕੋਈ ਬੁਰਾ ਅਸਰ ਪਿਆ ਸੀ?

ਪ੍ਰੇਰਿਤ ਬਾਈਬਲ ‘ਯਿਸੂ ਦੇ ਜਨਮ’ ਬਾਰੇ ਕਹਿੰਦੀ ਹੈ ਕਿ “ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਕੁੜਮਾਈ ਹੋਈ ਸੀ ਤਾਂ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤ੍ਰ ਆਤਮਾ ਤੋਂ ਗਰਭਵੰਤੀ ਪਾਈ ਗਈ।” (ਮੱਤੀ 1:18) ਜੀ ਹਾਂ, ਮਰਿਯਮ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਰਾਹੀਂ ਗਰਭਵਤੀ ਹੋਈ ਸੀ।

ਪਰ ਮਰਿਯਮ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਉਸ ਦੀ ਗਰਭ-ਅਵਸਥਾ ਵਿਚ ਉਸ ਦਾ ਆਪਣਾ ਆਂਡਾ ਜਾਂ ਸੈੱਲ ਵੀ ਸ਼ਾਮਲ ਸੀ? ਮਰਿਯਮ ਦੇ ਦਾਦਿਆਂ-ਪੜਦਾਦਿਆਂ ਅਬਰਾਹਾਮ, ਇਸਹਾਕ, ਯਾਕੂਬ, ਯਹੂਦਾਹ, ਅਤੇ ਰਾਜਾ ਦਾਊਦ ਨਾਲ ਕੀਤੇ ਹੋਏ ਪਰਮੇਸ਼ੁਰ ਦੇ ਵਾਅਦਿਆਂ ਨੂੰ ਧਿਆਨ ਵਿਚ ਰੱਖਦਿਆਂ, ਇਸ ਬਾਲਕ ਨੇ ਅਸਲੀ ਤੌਰ ਤੇ ਉਨ੍ਹਾਂ ਦੀ ਔਲਾਦ ਹੋਣਾ ਸੀ। (ਉਤਪਤ 22:18; 26:24; 28:10-14; 49:10; 2 ਸਮੂਏਲ 7:16) ਵਰਨਾ ਮਰਿਯਮ ਨੂੰ ਪੈਦਾ ਹੋਇਆ ਇਹ ਬਾਲਕ ਪਰਮੇਸ਼ੁਰ ਦੇ ਉਨ੍ਹਾਂ ਵਾਅਦਿਆਂ ਦਾ ਕਿਵੇਂ ਸਹੀ-ਸਹੀ ਹੱਕਦਾਰ ਬਣ ਸਕਦਾ ਸੀ? ਉਸ ਨੂੰ ਮਰਿਯਮ ਦਾ ਅਸਲੀ ਪੁੱਤਰ ਹੀ ਹੋਣਾ ਚਾਹੀਦਾ ਸੀ।—ਲੂਕਾ 3:23-34.

ਯਹੋਵਾਹ ਦੇ ਦੂਤ ਨੇ ਕੁਆਰੀ ਮਰਿਯਮ ਕੋਲ ਆ ਕੇ ਕਿਹਾ ਸੀ ਕਿ “ਹੇ ਮਰਿਯਮ ਨਾ ਡਰ ਕਿਉਂ ਜੋ ਤੇਰੇ ਉੱਤੇ ਪਰਮੇਸ਼ੁਰ ਦੀ ਕਿਰਪਾ ਹੋਈ। ਅਤੇ ਵੇਖ ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ ਅਤੇ ਉਹ ਦਾ ਨਾਮ ਯਿਸੂ ਰੱਖਣਾ।” (ਲੂਕਾ 1:30, 31) ਬੱਚਾ ਪੈਦਾ ਕਰਨ ਲਈ ਇਸਤਰੀ ਦੇ ਆਂਡੇ ਨੂੰ ਗਰਭ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਮਰਿਯਮ ਦੀ ਕੁੱਖ ਵਿਚ ਇਕ ਆਂਡੇ ਨੂੰ ਗਰਭ ਕੀਤਾ ਸੀ। ਉਸ ਨੇ ਸਵਰਗ ਤੋਂ ਆਪਣੇ ਇਕਲੌਤੇ ਪੁੱਤਰ ਦੀ ਜਾਨ ਦੀ ਥਾਂ-ਬਦਲੀ ਕਰ ਦਿੱਤੀ।—ਗਲਾਤੀਆਂ 4:4.

ਕੀ ਇਕ ਅਪੂਰਣ ਤੀਵੀਂ ਤੋਂ ਇਸ ਤਰ੍ਹਾਂ ਜਣਿਆ ਬਾਲਕ ਸੰਪੂਰਣ ਹੋ ਸਕਦਾ ਸੀ? ਕੀ ਉਸ ਦਾ ਸਰੀਰ ਪਾਪ ਤੋਂ ਬਿਨਾਂ ਹੋ ਸਕਦਾ ਸੀ? ਜਦੋਂ ਸੰਪੂਰਣਤਾ ਅਤੇ ਅਪੂਰਣਤਾ ਦੋਹਾਂ ਨੂੰ ਇਸ ਤਰ੍ਹਾਂ ਇਕੱਠਾ ਕੀਤਾ ਗਿਆ ਤਾਂ ਕੀ ਉਹ ਵਿਰਸੇ ਦੇ ਕਾਨੂੰਨਾਂ ਨਾਲ ਨਹੀਂ ਟਕਰਾਏ? ਯਾਦ ਰੱਖਿਆ ਜਾਵੇ ਕਿ ਪਰਮੇਸ਼ੁਰ ਦੇ ਪੁੱਤਰ ਦੀ ਸੰਪੂਰਣ ਜੀਵਨ-ਸ਼ਕਤੀ ਦੀ ਥਾਂ-ਬਦਲੀ ਕਰਨ ਅਤੇ ਗਰਭ-ਧਾਰਣ ਕਰਨ ਲਈ ਪਵਿੱਤਰ ਸ਼ੱਕਤੀ ਵਰਤੀ ਗਈ ਸੀ। ਇਸ ਨੇ ਮਰਿਯਮ ਦੇ ਆਂਡੇ ਵਿਚ ਕਿਸੇ ਵੀ ਅਪੂਰਣਤਾ ਨੂੰ ਮਿਟਾ ਦਿੱਤਾ ਸੀ। ਇਸ ਤਰ੍ਹਾਂ ਯਿਸੂ ਦੇ ਜੀਨਾਂ ਦਾ ਨਮੂਨਾ ਸ਼ੁਰੂ ਤੋਂ ਹੀ ਸੰਪੂਰਣ ਸੀ।

ਜਿਸ ਤਰ੍ਹਾਂ ਵੀ ਇਹ ਹੋਇਆ, ਅਸੀਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਉਸ ਸਮੇਂ ਪਰਮੇਸ਼ੁਰ ਦੇ ਇਰਾਦੇ ਨੂੰ ਸਿਰੇ ਚਾੜ੍ਹਨ ਦੀ ਗਾਰੰਟੀ ਦਿੱਤੀ। ਜਬਰਾਏਲ ਦੂਤ ਨੇ ਮਰਿਯਮ ਨੂੰ ਦੱਸਿਆ ਸੀ ਕਿ “ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।” (ਲੂਕਾ 1:35) ਜੀ ਹਾਂ, ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਇਕ ਦੀਵਾਰ ਦੀ ਤਰ੍ਹਾਂ ਉਸ ਦੀ ਰਾਖੀ ਕੀਤੀ ਤਾਂਕਿ ਉਸ ਨੰਨ੍ਹੇ ਜਿਹੇ ਭਰੂਣ ਉੱਤੇ ਕਿਸੇ ਅਪੂਰਣਤਾ ਜਾਂ ਬੁਰਾਈ ਦਾ ਅਸਰ ਨਾ ਪਵੇ।

ਇਸ ਤੋਂ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਯਿਸੂ ਦਾ ਸੰਪੂਰਣ ਮਨੁੱਖੀ ਜੀਵਨ ਉਸ ਦੇ ਸਵਰਗੀ ਪਿਤਾ ਤੋਂ ਸ਼ੁਰੂ ਹੋਇਆ ਸੀ ਨਾ ਕਿ ਕਿਸੇ ਮਨੁੱਖ ਤੋਂ। ਯਹੋਵਾਹ ਨੇ ਉਸ ਦੇ ਲਈ “ਦੇਹੀ ਤਿਆਰ ਕੀਤੀ” ਸੀ, ਅਤੇ ਯਿਸੂ ਗਰਭ-ਧਾਰਣ ਤੋਂ ਹੀ ਸੱਚ-ਮੁੱਚ “ਨਿਰਮਲ, ਪਾਪੀਆਂ ਤੋਂ ਨਿਆਰਾ” ਸੀ।—ਇਬਰਾਨੀਆਂ 7:26; 10:5.

[ਸਫ਼ੇ 19 ਉੱਤੇ ਤਸਵੀਰ]

“ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ।”