ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਪਹਿਰਾਬੁਰਜ ਦੇ ਹਾਲ ਹੀ ਦੇ ਅੰਕ ਵਧੀਆ ਲੱਗੇ ਸਨ? ਜ਼ਰਾ ਪਰਖ ਕੇ ਦੇਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
•ਤਣਾਅ ਘਟਾਉਣ ਵਾਸਤੇ ਤੁਸੀਂ ਪਹਾੜੀ ਉਪਦੇਸ਼ ਨੂੰ ਲਾਗੂ ਕਰਨ ਲਈ ਕਿਹੜਾ ਤਰੀਕਾ ਵਰਤ ਸਕਦੇ ਹੋ?
ਹਰ ਰੋਜ਼ ਤੁਸੀਂ ਉਸ ਉਪਦੇਸ਼ ਜਾਂ ਇੰਜੀਲਾਂ ਵਿੱਚੋਂ ਯਿਸੂ ਦੀਆਂ ਮੂਲ ਸਿੱਖਿਆਵਾਂ ਵਿੱਚੋਂ ਇਕ ਪੜ੍ਹ ਸਕਦੇ ਹੋ। ਉਸ ਸਿੱਖਿਆ ਉੱਤੇ ਮਨਨ ਕਰਨ ਦੁਆਰਾ ਅਤੇ ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨ ਦੁਆਰਾ ਤੁਸੀਂ ਤਣਾਅ ਘਟਾਓਗੇ ਅਤੇ ਆਪਣੀ ਖ਼ੁਸ਼ੀ ਵਧਾਓਗੇ।—12/15, ਸਫ਼ੇ 12-14.
•ਕਲੀਸਿਯਾ ਦੇ ਬਜ਼ੁਰਗਾਂ ਨੂੰ ਸਹਾਇਕ ਸੇਵਕਾਂ ਨੂੰ ਹੋਰ ਜ਼ਿੰਮੇਵਾਰੀ ਸੰਭਾਲਣ ਲਈ ਟ੍ਰੇਨ ਕਰਨ ਦੇ ਤਿੰਨ ਚੰਗੇ ਕਾਰਨ ਕੀ ਹਨ?
ਯਹੋਵਾਹ ਦੇ ਗਵਾਹਾਂ ਵਿਚ ਵਾਧਾ ਹੋਣ ਕਰਕੇ ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀਆਂ ਦੀ ਤਰੱਕੀ ਕਰਨ ਵਿਚ ਮਦਦ ਕਰਨ ਲਈ ਹੋਰ ਜ਼ਿੰਮੇਵਾਰ ਭਰਾਵਾਂ ਦੀ ਲੋੜ ਹੈ। ਕੁਝ ਭਰਾ ਜਿਹੜੇ ਕਈਆਂ ਦਹਾਕਿਆਂ ਤੋਂ ਬਜ਼ੁਰਗਾਂ ਵਜੋਂ ਸੇਵਾ ਕਰਦੇ ਆਏ ਹਨ, ਹੁਣ ਬੁੱਢੇ ਹੋ ਜਾਣ ਕਰਕੇ ਜਾਂ ਮਾੜੀ ਸਿਹਤ ਕਰਕੇ ਪਹਿਲਾਂ ਜਿੰਨਾ ਕੰਮ ਨਹੀਂ ਕਰ ਸਕਦੇ। ਅਤੇ ਕੁਝ ਜੋਸ਼ੀਲੇ ਮਸੀਹੀ ਬਜ਼ੁਰਗ ਹੁਣ ਆਪਣੀ ਕਲੀਸਿਯਾ ਤੋਂ ਇਲਾਵਾ ਹੋਰ ਮਸੀਹੀ ਜ਼ਿੰਮੇਵਾਰੀਆਂ ਨਿਭਾ ਰਹੇ ਹਨ ਜਿਸ ਕਰਕੇ ਉਹ ਪਹਿਲਾਂ ਵਾਂਗ ਆਪਣੀ ਕਲੀਸਿਯਾ ਵਿਚ ਸੇਵਾ ਨਹੀਂ ਕਰ ਸਕਦੇ।—1/1, ਸਫ਼ਾ 29.
•ਲੋਕ ਉਨ੍ਹਾਂ ਦੇਵਤਿਆਂ ਉੱਤੇ ਆਸ ਕਿਸ ਤਰ੍ਹਾਂ ਲਾਉਂਦੇ ਹਨ ਜੋ ਅਸਲੀ ਨਹੀਂ ਹਨ?
ਕਈ ਲੋਕ ਆਪਣੇ ਧਰਮ ਦੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ ਇਹ ਬੇਜਾਨ ਦੇਵਤੇ ਏਲੀਯਾਹ ਨਬੀ ਦੇ ਜ਼ਮਾਨੇ ਦੇ ਬਆਲ ਦੇਵਤੇ ਵਰਗੇ ਹਨ ਜੋ ਆਪਣੇ ਪੁਜਾਰੀਆਂ ਨੂੰ ਬਚਾ ਨਾ ਸਕਿਆ। (1 ਰਾਜਿਆਂ 18:26, 29; ਜ਼ਬੂਰ 135:15-17) ਦੂਸਰੇ ਲੋਕ ਫਿਲਮੀ ਸਿਤਾਰਿਆਂ ਜਾਂ ਖੇਡ-ਖਿਡਾਰੀਆਂ ਨੂੰ ਦੇਵਤਾ ਸਰੂਪ ਦੇ ਕੇ ਉਨ੍ਹਾਂ ਦਾ ਆਦਰ ਸਤਿਕਾਰ ਕਰਦੇ ਹਨ, ਪਰ ਉਹ ਵੀ ਭਵਿੱਖ ਲਈ ਕੋਈ ਆਸ ਨਹੀਂ ਦੇ ਸਕਦੇ। ਦੂਜੇ ਹੱਥ ਯਹੋਵਾਹ ਅਸਲੀ ਅਤੇ ਸੱਚਾ ਪਰਮੇਸ਼ੁਰ ਹੈ ਅਤੇ ਉਹ ਆਪਣੇ ਵਾਅਦੇ ਨਿਭਾਉਂਦਾ ਹੈ।—1/15, ਸਫ਼ੇ 3-5.
•ਅਸੀਂ ਪਰਮੇਸ਼ੁਰ ਦੀ ਚੇਤਾਵਨੀ ਪ੍ਰਤੀ ਕਇਨ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ?
ਪਰਮੇਸ਼ੁਰ ਨੇ ਸਾਨੂੰ ਚੁਣਨ ਦੀ ਆਜ਼ਾਦੀ ਦਿੱਤੀ ਹੈ ਅਤੇ ਅਸੀਂ ਗ਼ਲਤ ਚੁਣਨ ਦੀ ਬਜਾਇ ਸਹੀ ਚੁਣ ਸਕਦੇ ਹਾਂ, ਜੋ ਕਇਨ ਨੇ ਨਹੀਂ ਕੀਤਾ ਸੀ। ਬਾਈਬਲ ਦਾ ਬਿਰਤਾਂਤ ਇਹ ਵੀ ਦਿਖਾਉਂਦਾ ਹੈ ਕਿ ਯਹੋਵਾਹ ਅਪਸ਼ਚਾਤਾਪੀ ਲੋਕਾਂ ਨੂੰ ਸਜ਼ਾ ਦਿੰਦਾ ਹੈ।—1/15, ਸਫ਼ੇ 22-23.
•ਸਫ਼ਾਈ ਰੱਖਣੀ ਖ਼ਾਸ ਕਰਕੇ ਅੱਜ-ਕੱਲ੍ਹ ਕਿਉਂ ਜ਼ਰੂਰੀ ਹੈ?
ਜੀਵਨ-ਢੰਗ ਬਦਲਣ ਕਰਕੇ ਲੋਕ ਅੱਜ-ਕੱਲ੍ਹ ਆਪਣਾ ਘਰ ਸਾਫ਼-ਸੁਥਰਾ ਰੱਖਣ ਵਿਚ ਅੱਗੇ ਜਿੰਨਾ ਸਮਾਂ ਨਹੀਂ ਲਗਾਉਂਦੇ। ਖਾਣ-ਪੀਣ ਦੀਆਂ ਚੀਜ਼ਾਂ ਦੇ ਸੰਬੰਧ ਵਿਚ ਸਫ਼ਾਈ ਨਾ ਰੱਖਣੀ ਸਿਹਤ ਲਈ ਖ਼ਤਰਾ ਪੇਸ਼ ਕਰ ਸਕਦੀ ਹੈ। ਸਰੀਰਕ ਸਫ਼ਾਈ ਤੋਂ ਇਲਾਵਾ ਬਾਈਬਲ ਵਿਚ ਅਧਿਆਤਮਿਕ, ਨੈਤਿਕ, ਅਤੇ ਮਾਨਸਿਕ ਸਫ਼ਾਈ ਵੱਲ ਵੀ ਧਿਆਨ ਦਿੱਤਾ ਗਿਆ ਹੈ।—2/1, ਸਫ਼ੇ 3-6.
•ਯਿਸੂ ਤੋਂ ਪਹਿਲਾਂ ਰਹਿਣ ਵਾਲੇ ਪਰਮੇਸ਼ੁਰ ਦੇ ਸੇਵਕਾਂ ਦੀ ਗੱਲ ਕਰਦੇ ਹੋਏ ਪੌਲੁਸ ਨੇ ਉਨ੍ਹਾਂ ਬਾਰੇ ਕਿਹਾ ਕਿ ਉਹ ‘ਸਾਥੋਂ ਬਿਨਾ ਮੁਕੰਮਲ ਨਾ ਹੋਏ।’ ਇਹ ਕਿਸ ਤਰ੍ਹਾਂ? (ਇਬਰਾਨੀਆਂ 11:40, ਨਿ ਵ)
ਹਜ਼ਾਰ ਸਾਲ ਦੇ ਰਾਜ ਦੌਰਾਨ ਮਸੀਹ ਅਤੇ ਉਸ ਦੇ ਮਸਹ ਕੀਤੇ ਹੋਏ ਭਰਾ ਸਵਰਗ ਵਿਚ ਰਾਜਿਆਂ ਅਤੇ ਜਾਜਕਾਂ ਵਜੋਂ ਸੇਵਾ ਕਰਨਗੇ ਅਤੇ ਜੀ ਉਠਾਏ ਗਏ ਲੋਕਾਂ ਨੂੰ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ ਪਹੁੰਚਾਉਣਗੇ। ਇਸ ਤਰ੍ਹਾਂ ਇਬਰਾਨੀਆਂ ਦੇ 11ਵੇਂ ਅਧਿਆਏ ਵਿਚ ਜ਼ਿਕਰ ਕੀਤੇ ਗਏ ਵਫ਼ਾਦਾਰ ਲੋਕਾਂ ਵਰਗੇ ਲੋਕ ਮੁਕੰਮਲ ਬਣਾਏ ਜਾਣਗੇ।—2/1, ਸਫ਼ਾ 23.
•‘ਤੁਸਾਂ ਅਜੇ ਲਹੂ ਦੇ ਵਹਾਏ ਜਾਣ ਤੀਕੁਰ ਸਾਹਮਣਾ ਨਹੀਂ ਕੀਤਾ।’ ਪੌਲੁਸ ਦੇ ਇਬਰਾਨੀਆਂ ਨੂੰ ਇਹ ਕਹਿਣ ਦਾ ਕੀ ਮਤਲਬ ਸੀ? (ਇਬਰਾਨੀਆਂ 12:4)
ਉਸ ਦਾ ਮਤਲਬ ਸੀ ਮੌਤ ਦੀ ਹੱਦ ਤਕ ਸਬਰ ਕਰਨਾ। ਪ੍ਰਾਚੀਨ ਸੇਵਕਾਂ ਦੀਆਂ ਮਿਸਾਲਾਂ ਸਨ ਜਿਨ੍ਹਾਂ ਨੇ ਮਰਦੇ ਦਮ ਤਕ ਵਫ਼ਾਦਾਰੀ ਕਾਇਮ ਰੱਖੀ ਸੀ। ਜਿਨ੍ਹਾਂ ਇਬਰਾਨੀਆਂ ਨੂੰ ਪੌਲੁਸ ਲਿਖ ਰਿਹਾ ਸੀ ਉਨ੍ਹਾਂ ਨੇ ਮੌਤ ਤਕ ਸੰਘਰਸ਼ ਨਹੀਂ ਕੀਤਾ ਸੀ ਪਰ ਉਨ੍ਹਾਂ ਨੂੰ ਸਿਆਣਪੁਣੇ ਦੀ ਵੱਲ ਅਗਾਹਾਂ ਵਧਣ ਦੀ ਲੋੜ ਸੀ ਅਤੇ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਸੀ ਤਾਂਕਿ ਉਹ ਹਰ ਤਕਲੀਫ਼ ਸਹਿਣ ਲਈ ਤਿਆਰ ਹੋ ਸਕਣ।—2/15, ਸਫ਼ਾ 29.
•ਇਸ ਤਰ੍ਹਾਂ ਕਿਉਂ ਨਹੀਂ ਕਹਿਣਾ ਚਾਹੀਦਾ ਕਿ ਯਹੋਵਾਹ ਦੀ ਦਇਆ ਉਸ ਦੇ ਨਿਆਂ ਨੂੰ ਨਰਮ ਕਰ ਦਿੰਦੀ ਹੈ?
ਯਹੋਵਾਹ ਨਿਆਂ ਅਤੇ ਦਇਆ ਦੋਹਾਂ ਦਾ ਹੀ ਪਰਮੇਸ਼ੁਰ ਹੈ ਅਤੇ ਜਦੋਂ ਉਹ ਇਨ੍ਹਾਂ ਨੂੰ ਜ਼ਾਹਰ ਕਰਦਾ ਹੈ ਤਾਂ ਇਹ ਗੁਣ ਦੋਵੇਂ ਮਿਲ ਕੇ ਕੰਮ ਕਰਦੇ ਹਨ। (ਕੂਚ 34:6, 7; ਬਿਵਸਥਾ ਸਾਰ 32:4; ਜ਼ਬੂਰ 116:5; 145:9) ਯਹੋਵਾਹ ਨੂੰ ਦਇਆ ਨਾਲ ਆਪਣੇ ਨਿਆਂ ਨੂੰ ਨਰਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ।—3/1, ਸਫ਼ਾ 30.
•ਕੀ ਮਸੀਹੀਆਂ ਲਈ ਉਚਿਤ ਹੈ ਕਿ ਉਹ ਆਪਣੇ ਕਿਸੇ ਸਾਕ-ਸੰਬੰਧੀ ਦੀ ਲਾਸ਼ ਵਿਚ ਸੁਗੰਧੀਆਂ ਭਰਵਾਉਣ?
ਲਾਸ਼ ਵਿਚ ਸੁਗੰਧੀਆਂ ਭਰਨ ਦਾ ਮਕਸਦ ਹੈ ਉਸ ਨੂੰ ਗਲਣ ਤੋਂ ਰੋਕਣਾ। ਕੁਝ ਪ੍ਰਾਚੀਨ ਲੋਕ ਆਪਣੇ ਧਾਰਮਿਕ ਵਿਚਾਰਾਂ ਕਾਰਨ ਇਸ ਤਰ੍ਹਾਂ ਕਰਦੇ ਸਨ ਪਰ ਪਰਮੇਸ਼ੁਰ ਦੇ ਸੱਚੇ ਭਗਤ ਇਸ ਤਰ੍ਹਾਂ ਨਹੀਂ ਕਰਨਗੇ। (ਉਪਦੇਸ਼ਕ ਦੀ ਪੋਥੀ 9:5; ਰਸੂਲਾਂ ਦੇ ਕਰਤੱਬ 24:15) ਲਾਸ਼ ਵਿਚ ਸੁਗੰਧੀਆਂ ਭਰਨ ਦਾ ਅਸਲੀ ਕਾਰਨ ਸਿਰਫ਼ ਉਸ ਨੂੰ ਟਾਲਣ ਦੀ ਕੋਸ਼ਿਸ਼ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ, ਯਾਨੀ ਸਰੀਰ ਦਾ ਮਿੱਟੀ ਵਿਚ ਮੁੜ ਜਾਣਾ। (ਉਤਪਤ 3:19) ਤਾਂ ਫਿਰ ਇਸ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਜੇ ਲਾਸ਼ ਵਿਚ ਸੁਗੰਧੀਆਂ ਭਰਨੀਆਂ ਤੁਹਾਡੇ ਇਲਾਕੇ ਵਿਚ ਕਾਨੂੰਨੀ ਮੰਗ ਹੈ ਜਾਂ ਤੁਹਾਡੇ ਪਰਿਵਾਰ ਦੇ ਕੁਝ ਮੈਂਬਰ ਇਵੇਂ ਕਰਵਾਉਣਾ ਚਾਹੁੰਦੇ ਹਨ ਜਾਂ ਜੇ ਕਿਸੇ ਨੇ ਦਾਗਾਂ ਲਈ ਦੂਰੋਂ ਆਉਣਾ ਹੈ।—3/15, ਸਫ਼ੇ 29-31.
•ਬਾਈਬਲ ਦੀਆਂ ਕਿਹੜੀਆਂ ਉਦਾਹਰਣਾਂ ਸਾਨੂੰ ਸਿਖਾਉਂਦੀਆਂ ਹਨ ਕਿ ਪਰਮੇਸ਼ੁਰ ਸਾਰੀਆਂ ਕੌਮਾਂ ਦਾ ਸੁਆਗਤ ਕਰਦਾ ਹੈ?
ਯਹੋਵਾਹ ਨੇ ਯੂਨਾਹ ਨਬੀ ਨੂੰ ਨੀਨਵਾਹ ਦੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਭੇਜਿਆ ਸੀ, ਅਤੇ ਪਰਮੇਸ਼ੁਰ ਨੇ ਯੂਨਾਹ ਨੂੰ ਤਾਕੀਦ ਕੀਤੀ ਕਿ ਉਹ ਉਨ੍ਹਾਂ ਲੋਕਾਂ ਦੀ ਤੋਬਾ ਕਬੂਲ ਕਰ ਲਵੇ। ਯਿਸੂ ਨੇ ਆਪਣੀ ਕਰਨੀ ਅਤੇ ਕਹਿਣੀ ਨਾਲ ਸਾਮਰੀ ਲੋਕਾਂ ਨਾਲ ਪਿਆਰ ਕਰਨਾ ਸਿਖਾਇਆ। ਪੌਲੁਸ ਅਤੇ ਪਤਰਸ, ਦੋਹਾਂ ਰਸੂਲਾਂ ਨੇ ਗ਼ੈਰ-ਯਹੂਦੀਆਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਵਿਚ ਹਿੱਸਾ ਲਿਆ। ਇਨ੍ਹਾਂ ਉਦਾਹਰਣਾਂ ਤੋਂ ਅਸੀਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਦੀ ਜ਼ਰੂਰਤ ਸਮਝ ਸਕਦੇ ਹਾਂ।—4/1, ਸਫ਼ੇ 21-24.