Skip to content

Skip to table of contents

ਕੋਈ ਵੀ ਅਪਾਹਜ ਹੋ ਸਕਦਾ ਹੈ

ਕੋਈ ਵੀ ਅਪਾਹਜ ਹੋ ਸਕਦਾ ਹੈ

ਕੋਈ ਵੀ ਅਪਾਹਜ ਹੋ ਸਕਦਾ ਹੈ

ਇਕ ਅਫ਼ਰੀਕੀ ਦੇਸ਼ ਵਿਚ ਰਹਿੰਦੇ ਕ੍ਰਿਸਚਨ ਨਾਂ ਦੇ ਨੌਜਵਾਨ ਨੂੰ ਫ਼ੌਜੀਆਂ ਨੇ ਅਗਵਾ ਕਰ ਲਿਆ। ਫ਼ੌਜੀਆਂ ਨੇ ਉਸ ਨੂੰ ਫ਼ੌਜ ਵਿਚ ਜ਼ਬਰਦਸਤੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਕ੍ਰਿਸਚਨ ਨੇ ਆਪਣੀ ਬਾਈਬਲ ਸਿੱਖਿਅਤ ਜ਼ਮੀਰ ਕਰਕੇ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ। ਫ਼ੌਜੀ ਉਸ ਨੂੰ ਇਕ ਮਿਲਟਰੀ ਕੈਂਪ ਵਿਚ ਲੈ ਗਏ ਜਿੱਥੇ ਉਸ ਨੂੰ ਚਾਰ ਦਿਨਾਂ ਤਕ ਕੁੱਟਣ ਮਗਰੋਂ ਇਕ ਫ਼ੌਜੀ ਨੇ ਉਸ ਦੀ ਲੱਤ ਵਿਚ ਗੋਲੀ ਮਾਰ ਦਿੱਤੀ। ਕ੍ਰਿਸਚਨ ਜਿਵੇਂ-ਨ-ਕਿਵੇਂ ਹਸਪਤਾਲ ਪਹੁੰਚ ਗਿਆ, ਪਰ ਗੋਡੇ ਤੋਂ ਥੱਲਿਓਂ ਉਸ ਦੀ ਲੱਤ ਕੱਟਣੀ ਪਈ। ਇਕ ਹੋਰ ਅਫ਼ਰੀਕੀ ਦੇਸ਼ ਵਿਚ ਹਥਿਆਰਬੰਦ ਬਾਗ਼ੀ ਛੋਟੇ-ਛੋਟੇ ਬੱਚਿਆਂ ਦੀਆਂ ਬਾਹਾਂ ਜਾਂ ਲੱਤਾਂ ਵੀ ਕੱਟ ਦਿੰਦੇ ਸਨ। ਕੰਬੋਡੀਆ ਤੋਂ ਬਾਲਕਨ ਦੇਸ਼ਾਂ ਤਕ ਅਤੇ ਅਫ਼ਗਾਨਿਸਤਾਨ ਤੋਂ ਅੰਗੋਲਾ ਤਕ ਵਿਛੀਆਂ ਬਰੂਦੀ ਸੁਰੰਗਾਂ ਅੰਨ੍ਹੇਵਾਹ ਛੋਟਿਆਂ-ਵੱਡਿਆਂ ਨੂੰ ਅਪਾਹਜ ਬਣਾ ਰਹੀਆਂ ਹਨ।

ਦੁਰਘਟਨਾਵਾਂ ਅਤੇ ਸ਼ੱਕਰ-ਰੋਗ ਵਰਗੀਆਂ ਬੀਮਾਰੀਆਂ ਵੀ ਲੋਕਾਂ ਨੂੰ ਅਪਾਹਜ ਬਣਾ ਰਹੀਆਂ ਹਨ। ਇੱਥੋਂ ਤਕ ਕਿ ਵਾਤਾਵਰਣ ਵਿਚਲੇ ਜ਼ਹਿਰੀਲੇ ਤੱਤ ਵੀ ਅਪਾਹਜ ਬਣਾ ਸਕਦੇ ਹਨ। ਉਦਾਹਰਣ ਵਜੋਂ, ਇਕ ਪੂਰਬੀ ਯੂਰਪੀ ਸ਼ਹਿਰ ਦੇ ਨਾਲ ਲੱਗਦੇ ਇਲਾਕਿਆਂ ਵਿਚ ਅਜਿਹੇ ਬਹੁਤ ਸਾਰੇ ਬੱਚੇ ਪੈਦਾ ਹੋਏ ਹਨ ਜਿਨ੍ਹਾਂ ਦੀ ਬਾਂਹ ਦਾ ਅਗਲਾ ਹਿੱਸਾ ਨਹੀਂ ਹੈ। ਉਨ੍ਹਾਂ ਦੀ ਕੂਹਣੀ ਥੱਲੇ ਸਿਰਫ਼ ਇਕ ਛੋਟਾ ਜਿਹਾ ਟੁੰਡ ਹੀ ਹੈ। ਸਬੂਤ ਦਿਖਾਉਂਦੇ ਹਨ ਕਿ ਇਹ ਸਰੀਰਕ ਵਿਗਾੜ ਰਸਾਇਣਕ ਪ੍ਰਦੂਸ਼ਣ ਕਰ ਕੇ ਜੀਨ ਵਿਚ ਆਈ ਖ਼ਰਾਬੀ ਕਾਰਨ ਹੋਇਆ ਹੈ। ਅਣਗਿਣਤ ਦੂਜੇ ਲੋਕਾਂ ਦੇ ਹਾਲਾਂਕਿ ਸਾਰੇ ਅੰਗ ਹਨ, ਪਰ ਉਹ ਲਕਵੇ ਜਾਂ ਕਿਸੇ ਹੋਰ ਕਾਰਨ ਕਰਕੇ ਅਪਾਹਜ ਹੋ ਗਏ ਹਨ। ਸੱਚ-ਮੁੱਚ, ਕੋਈ ਵੀ ਅਪਾਹਜ ਹੋ ਸਕਦਾ ਹੈ।

ਕਾਰਨ ਭਾਵੇਂ ਜੋ ਮਰਜ਼ੀ ਹੋਵੇ, ਕਿਸੇ ਵੀ ਤਰ੍ਹਾਂ ਦਾ ਅਪਾਹਜਪੁਣਾ ਬਹੁਤ ਹੀ ਦੁਖਦਾਈ ਹੋ ਸਕਦਾ ਹੈ। ਜੂਨੀਅਰ 20 ਸਾਲ ਦੀ ਉਮਰ ਵਿਚ ਆਪਣੀ ਅੱਧੀ ਖੱਬੀ ਲੱਤ ਤੋਂ ਵਾਂਝਾ ਹੋ ਗਿਆ। ਬਾਅਦ ਵਿਚ ਉਸ ਨੇ ਕਿਹਾ: “ਮੈਂ ਜਜ਼ਬਾਤੀ ਤੌਰ ਤੇ ਬਹੁਤ ਪਰੇਸ਼ਾਨ ਸਾਂ। ਮੈਂ ਬੜਾ ਰੋਂਦਾ ਹੁੰਦਾ ਸੀ ਕਿ ਮੈਂ ਆਪਣੀ ਲੱਤ ਤੋਂ ਹਮੇਸ਼ਾ-ਹਮੇਸ਼ਾ ਲਈ ਵਾਂਝਾ ਹੋ ਗਿਆ ਹਾਂ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਕੀ ਕਰਾਂ। ਮੈਂ ਉਲਝਣ ਵਿਚ ਸਾਂ।” ਪਰ ਸਮਾਂ ਬੀਤਣ ਤੇ ਜੂਨੀਅਰ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ। ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਜਿਹੀਆਂ ਗੱਲਾਂ ਸਿੱਖੀਆਂ ਜਿਨ੍ਹਾਂ ਨੇ ਨਾ ਸਿਰਫ਼ ਉਸ ਦੀ ਅਪਾਹਜਪੁਣੇ ਨਾਲ ਨਜਿੱਠਣ ਵਿਚ ਮਦਦ ਕੀਤੀ, ਸਗੋਂ ਉਸ ਨੂੰ ਧਰਤੀ ਉੱਤੇ ਇਕ ਵਧੀਆ ਭਵਿੱਖ ਦੀ ਸ਼ਾਨਦਾਰ ਉਮੀਦ ਵੀ ਦਿੱਤੀ। ਜੇ ਤੁਸੀਂ ਅਪਾਹਜ ਹੋ, ਤਾਂ ਕੀ ਤੁਸੀਂ ਅਜਿਹੀ ਉਮੀਦ ਬਾਰੇ ਜਾਣਨਾ ਚਾਹੁੰਦੇ ਹੋ?

ਜੇ ਹਾਂ, ਤਾਂ ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ। ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਲੇਖ ਵਿਚ ਦਿੱਤੇ ਹਵਾਲਿਆਂ ਨੂੰ ਆਪਣੀ ਬਾਈਬਲ ਵਿੱਚੋਂ ਦੇਖੋ ਤਾਂਕਿ ਤੁਸੀਂ ਖ਼ੁਦ ਦੇਖ ਸਕੋ ਕਿ ਸਾਡਾ ਸਿਰਜਣਹਾਰ ਭਵਿੱਖ ਵਿਚ ਉਨ੍ਹਾਂ ਲੋਕਾਂ ਲਈ ਕੀ ਕਰੇਗਾ ਜੋ ਉਸ ਦੇ ਮਕਸਦ ਬਾਰੇ ਸਿੱਖਦੇ ਹਨ ਤੇ ਆਪਣੀ ਜ਼ਿੰਦਗੀ ਇਸ ਦੇ ਮੁਤਾਬਕ ਢਾਲ਼ਦੇ ਹਨ।