Skip to content

Skip to table of contents

ਕੀ ਇਨਸਾਨਾਂ ਦੀਆਂ ਮੁਸੀਬਤਾਂ ਦਾ ਕੋਈ ਹੱਲ ਹੈ?

ਕੀ ਇਨਸਾਨਾਂ ਦੀਆਂ ਮੁਸੀਬਤਾਂ ਦਾ ਕੋਈ ਹੱਲ ਹੈ?

ਕੀ ਇਨਸਾਨਾਂ ਦੀਆਂ ਮੁਸੀਬਤਾਂ ਦਾ ਕੋਈ ਹੱਲ ਹੈ?

ਇਸ ਸੰਸਾਰ ਦੇ ਹਾਲਾਤਾਂ ਬਾਰੇ ਆਇਰਲੈਂਡ ਤੋਂ ਇਕ ਰਿਪੋਰਟ ਦੱਸਦੀ ਹੈ ਕਿ “ਸੰਸਾਰ ਦਾ ਚੌਥਾ ਹਿੱਸਾ ਆਪਣੀ ਜ਼ਿੰਦਗੀ ਗ਼ਰੀਬੀ ਵਿਚ ਕੱਟਦਾ ਹੈ, 1 ਅਰਬ 30 ਕਰੋੜ ਲੋਕਾਂ ਕੋਲ ਦਿਨ ਦੇ ਗੁਜ਼ਾਰੇ ਲਈ ਸਿਰਫ਼ 40-ਕੁ ਰੁਪਏ ਹੁੰਦੇ ਹਨ, 1 ਅਰਬ ਲੋਕ ਅਨਪੜ੍ਹ ਹਨ, 1 ਅਰਬ 30 ਕਰੋੜ ਲੋਕਾਂ ਕੋਲ ਪੀਣ ਲਈ ਸਾਫ਼ ਪਾਣੀ ਵੀ ਨਹੀਂ ਹੈ ਅਤੇ 1 ਅਰਬ ਲੋਕ ਰੋਜ਼ਾਨਾ ਭੁੱਖੇ ਰਹਿੰਦੇ ਹਨ।”

ਇਸ ਰਿਪੋਰਟ ਵਿਚ ਪੇਸ਼ ਕੀਤੀਆਂ ਗਈਆਂ ਸੰਸਾਰ ਦੀਆਂ ਅਸਲੀਅਤਾਂ ਤੋਂ ਪਤਾ ਚੱਲਦਾ ਹੈ ਕਿ ਇਨਸਾਨ ਕੋਲ ਆਪਣੀਆਂ ਮੁਸੀਬਤਾਂ ਦਾ ਕੋਈ ਹੱਲ ਨਹੀਂ ਹੈ। ਇਹ ਮੁਸ਼ਕਲਾਂ ਹੋਰ ਵੀ ਦੁਖਦਾਈ ਲੱਗਦੀਆਂ ਹਨ ਜਦੋਂ ਸਾਨੂੰ ਪਤਾ ਚੱਲਦਾ ਹੈ ਕਿ ਇਸ ਰਿਪੋਰਟ ਵਿਚ ਜ਼ਿਆਦਾਤਰ ਬੇਚਾਰੀਆਂ ਔਰਤਾਂ ਅਤੇ ਬੱਚਿਆਂ ਦਾ ਹੀ ਜ਼ਿਕਰ ਹੈ। ਕੀ ਇਹ ਸ਼ਰਮ ਦੀ ਗੱਲ ਨਹੀਂ ਹੈ ਕਿ ਇਸ 21ਵੀਂ ਸਦੀ ਵਿਚ ਵੀ “ਹਜ਼ਾਰਾਂ ਹੀ ਲੋਕਾਂ” ਦੇ ਹੱਕਾਂ ਨੂੰ ‘ਕੋਈ ਨਹੀਂ ਪਛਾਣਦਾ’?—ਸੰਸਾਰ ਦੇ ਬੱਚਿਆਂ ਦੀ ਹਾਲਤ 2000 (ਅੰਗ੍ਰੇਜ਼ੀ)।

“ਇੱਕੋ ਪੀੜ੍ਹੀ ਵਿਚ ਇਕ ਖ਼ੁਸ਼ਹਾਲ ਸੰਸਾਰ”

ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ (ਯੂਨੀਸੈਫ਼) ਨੇ ਇਹ ਭਰੋਸਾ ਦਿੱਤਾ ਹੈ ਕਿ ‘ਸੰਸਾਰ ਭਰ ਵਿਚ ਦੁਰਘਟਨਾਵਾਂ ਕਾਰਨ ਬਰਬਾਦ ਹੋਈਆਂ ਜ਼ਿੰਦਗੀਆਂ ਮੁੜ ਆਬਾਦ ਕੀਤੀਆਂ ਜਾ ਸਕਦੀਆਂ ਹਨ।’ ਇਹ ਸੰਸਥਾ ਕਹਿੰਦੀ ਹੈ ਕਿ ਇਨ੍ਹਾਂ ਬਦਨਸੀਬ ਕਰੋੜਾਂ ਹੀ ਲੋਕਾਂ ਦੇ ਗ਼ਰੀਬੜੇ ਹਾਲਾਤ ‘ਜ਼ਰੂਰੀ ਨਹੀਂ ਹਨ ਅਤੇ ਬਦਲੇ ਜਾ ਸਕਦੇ ਹਨ।’ ਅਸਲ ਵਿਚ ਇਸ ਸੰਸਥਾ ਨੇ ਐਲਾਨ ਕੀਤਾ ਹੈ ਕਿ “ਇਹ ਸਾਰਿਆਂ ਨੂੰ ਜਾਣਨਾ ਚਾਹੀਦੀ ਹੈ ਕਿ ਉਹ ਇੱਕੋ ਪੀੜ੍ਹੀ ਵਿਚ ਇਕ ਖ਼ੁਸ਼ਹਾਲ ਸੰਸਾਰ ਦੇਖਣਗੇ।” ਉਨ੍ਹਾਂ ਦੀ ਉਮੀਦ ਹੈ ਕਿ ਇਸ ਸੰਸਾਰ ਵਿਚ ਸਾਰੇ ਲੋਕ “ਗ਼ਰੀਬੀ, ਪੱਖਪਾਤ, ਹਿੰਸਾ, ਅਤੇ ਬੀਮਾਰੀ ਤੋਂ ਛੁਟਕਾਰਾ ਪਾਉਣਗੇ।”

ਐਸੇ ਵਿਚਾਰਾਂ ਵਾਲੇ ਲੋਕ ਇਸ ਤਰ੍ਹਾਂ ਕਿਉਂ ਕਹਿੰਦੇ ਹਨ? ਕਿਉਂਕਿ ਉਹ ਦੇਖਦੇ ਹਨ ਕਿ ਰਹਿਮ-ਦਿਲ ਲੋਕ ਹੁਣ ਵੀ ਬਦਨਸੀਬ ਲੋਕਾਂ ਦੀ ਬਹੁਤ ਮਦਦ ਕਰ ਰਹੇ ਹਨ। ਉਹ ਦੂਜਿਆਂ ਨੂੰ “ਲਗਾਤਾਰ ਲੜਾਈਆਂ-ਝਗੜਿਆਂ” ਦੇ ਦੁਖਦਾਇਕ ਨਤੀਜਿਆਂ ਤੋਂ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ ਪਿਛਲੇ 15 ਸਾਲਾਂ ਲਈ ਚਰਨੋਬਲ ਦੇ ਬੱਚਿਆਂ ਲਈ ਪ੍ਰੋਜੈਕਟ ਨੇ “ਕੈਂਸਰ ਤੋਂ ਪੀੜਿਤ ਸੈਂਕੜੇ ਹੀ ਬੱਚਿਆਂ ਦੀ ਮਦਦ ਕੀਤੀ ਹੈ। ਉਨ੍ਹਾਂ ਨੂੰ ਇਹ ਬੀਮਾਰੀ ਨਿਊਕਲੀ ਪ੍ਰਦੂਸ਼ਣ ਛਾ ਜਾਣ ਦੇ ਮਗਰੋਂ ਸ਼ੁਰੂ ਹੋਈ ਸੀ।” (ਦ ਆਇਰਿਸ਼ ਐਗਜ਼ਾਮੀਨਰ, 4 ਅਪ੍ਰੈਲ 2000) ਇਹ ਬਿਲਕੁਲ ਸੱਚ ਹੈ ਕਿ ਮਦਦ ਦੇਣ ਵਾਲੀਆਂ ਏਜੰਸੀਆਂ ਲੜਾਈਆਂ ਅਤੇ ਬਿਪਤਾਵਾਂ ਦੇ ਬਦਨਸੀਬ ਲੋਕਾਂ ਦੀ ਬਹੁਤ ਹੀ ਮਦਦ ਕਰਦੀਆਂ ਹਨ।

ਪਰ ਦੂਜਿਆਂ ਦੀ ਮਦਦ ਕਰਨ ਵਾਲੇ ਲੋਕਾਂ ਦੀਆਂ ਅੱਖਾਂ ਉੱਤੇ ਪਰਦਾ ਨਹੀਂ ਪਿਆ ਹੋਇਆ। ਉਹ ਅਸਲੀਅਤ ਜਾਣਦੇ ਹਨ ਕਿ ਅੱਜ-ਕੱਲ੍ਹ ਦੀਆਂ ਮੁਸ਼ਕਲਾਂ “ਦਸ ਸਾਲ ਪਹਿਲਾਂ ਨਾਲੋਂ ਜ਼ਿਆਦਾ ਇਲਾਕਿਆਂ ਵਿਚ ਫੈਲੀਆਂ ਹੋਈਆਂ ਹਨ ਅਤੇ ਉਹ ਹੁਣ ਜ਼ਿਆਦਾ ਗੰਭੀਰ ਹਨ।” ਕੰਸਰਨ ਨਾਂ ਦੀ ਇਕ ਆਇਰਿਸ਼ ਪੁੰਨ-ਦਾਨ ਸੰਸਥਾ ਦੇ ਮੁੱਖ ਪ੍ਰਬੰਧਕ ਡੇਵਿਡ ਬੇੱਗ ਨੇ ਕਿਹਾ ਕਿ ਜਦੋਂ ਮੋਜ਼ਾਮਬੀਕ ਵਿਚ ਵੱਡੇ-ਵੱਡੇ ਹੜ੍ਹ ਆਏ ਸਨ ਤਾਂ “ਸਟਾਫ਼, ਪੁੰਨ-ਦਾਨੀ ਅਤੇ ਮਦਦ ਦੇਣ ਵਾਲੇ ਸਹਾਇਤਾ ਦੇਣ ਤੋਂ ਝਿਜਕੇ ਨਹੀਂ।” ਉਸ ਨੇ ਅੱਗੇ ਕਿਹਾ “ਪਰ, ਅਸੀਂ ਇਕੱਲੇ ਹੀ ਐਡੀਆਂ ਵੱਡੀਆਂ-ਵੱਡੀਆਂ ਬਿਪਤਾਵਾਂ ਦਾ ਸਾਮ੍ਹਣਾ ਨਹੀਂ ਕਰ ਸਕਦੇ।” ਅਫ਼ਰੀਕਾ ਵਿਚ ਲੋਕਾਂ ਦੁਆਰਾ ਕੀਤੀ ਗਈ ਮਦਦ ਬਾਰੇ ਉਸ ਨੇ ਸਾਫ਼-ਸਾਫ਼ ਕਿਹਾ ਕਿ “ਉਮੀਦ ਦਾ ਦੀਵਾ ਹੁਣ ਬੁਝਦਾ ਜਾ ਰਿਹਾ ਹੈ।” ਕਈ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਸ ਦੀ ਟਿੱਪਣੀ ਸੰਸਾਰ ਭਰ ਵਿਚ ਹਾਲਾਤਾਂ ਨੂੰ ਦਰਸਾਉਂਦੀ ਹੈ।

ਕੀ ਅਸੀਂ ਅਸਲ ਵਿਚ “ਇੱਕੋ ਪੀੜ੍ਹੀ ਵਿਚ ਇਕ ਖ਼ੁਸ਼ਹਾਲ ਸੰਸਾਰ” ਦੇਖਣ ਦੀ ਉਮੀਦ ਰੱਖ ਸਕਦੇ ਹਾਂ? ਜਦ ਕਿ ਦੂਜਿਆਂ ਇਨਸਾਨਾਂ ਨੂੰ ਰਾਹਤ ਪਹੁੰਚਾਉਣ ਦੇ ਜਤਨਾਂ ਦੀ ਸੱਚ-ਮੁੱਚ ਕਦਰ ਕੀਤੀ ਜਾਂਦੀ ਹੈ, ਸਾਡੇ ਲਈ ਇਹ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਇਕ ਹੋਰ ਧਰਮੀ ਅਤੇ ਸ਼ਾਂਤੀਪੂਰਣ ਨਵੇਂ ਸੰਸਾਰ ਦੀ ਉਮੀਦ ਉੱਤੇ ਵੀ ਗੌਰ ਕਰੀਏ। ਬਾਈਬਲ ਇਸ ਉਮੀਦ ਬਾਰੇ ਦੱਸਦੀ ਹੈ ਅਤੇ ਅਗਲੇ ਲੇਖ ਵਿਚ ਇਸ ਬਾਰੇ ਚਰਚਾ ਕੀਤੀ ਜਾਵੇਗੀ।

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਸਫ਼ਾ 3, ਬੱਚੇ: UN/DPI Photo by James Bu