ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਇਕ ਮਸੀਹੀ ਭੈਣ ਨੂੰ ਕਿਹੜੇ ਮੌਕਿਆਂ ਤੇ ਆਪਣਾ ਸਿਰ ਢੱਕਣਾ ਚਾਹੀਦਾ ਹੈ?
ਪੌਲੁਸ ਰਸੂਲ ਨੇ ਕਿਹਾ ਸੀ: “ਹਰੇਕ ਇਸਤ੍ਰੀ ਜਿਹੜੀ ਅਣਕੱਜੇ ਸਿਰ ਪ੍ਰਾਰਥਨਾ ਅਥਵਾ ਅਗੰਮ ਵਾਕ ਕਰਦੀ ਹੈ ਉਹ ਆਪਣੇ ਸਿਰ ਨੂੰ ਬੇਪਤ ਕਰਦੀ ਹੈ।” ਕਿਉਂ? ਕਿਉਂਕਿ ਬਾਈਬਲ ਵਿਚ ਸਰਦਾਰੀ ਦਾ ਅਸੂਲ ਇਹ ਹੈ ਕਿ “ਇਸਤ੍ਰੀ ਦਾ ਸਿਰ ਪੁਰਖ ਹੈ।” ਆਮ ਤੌਰ ਤੇ ਮਸੀਹੀ ਕਲੀਸਿਯਾ ਵਿਚ ਪ੍ਰਾਰਥਨਾ ਕਰਨੀ ਜਾਂ ਸਿੱਖਿਆ ਦੇਣੀ ਭਰਾਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਲਈ ਜਦੋਂ ਇਕ ਮਸੀਹੀ ਭੈਣ ਭਗਤੀ ਦੇ ਸੰਬੰਧ ਵਿਚ ਅਜਿਹਾ ਕੋਈ ਕੰਮ ਕਰਦੀ ਹੈ ਜੋ ਉਸ ਦੇ ਪਤੀ ਜਾਂ ਕਿਸੇ ਬਪਤਿਸਮਾ-ਪ੍ਰਾਪਤ ਭਰਾ ਨੂੰ ਕਰਨਾ ਚਾਹੀਦਾ ਹੈ, ਤਾਂ ਉਸ ਨੂੰ ਆਪਣਾ ਸਿਰ ਜ਼ਰੂਰ ਢੱਕਣਾ ਚਾਹੀਦਾ ਹੈ।—1 ਕੁਰਿੰਥੀਆਂ 11:3-10.
ਇਕ ਮਸੀਹੀ ਭੈਣ ਦੇ ਪਰਿਵਾਰ ਵਿਚ ਅਜਿਹੇ ਮੌਕੇ ਪੈਦਾ ਹੋ ਸਕਦੇ ਹਨ ਜਿਨ੍ਹਾਂ ਵਿਚ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ। ਉਦਾਹਰਣ ਲਈ, ਜਦੋਂ ਪਰਿਵਾਰ ਬਾਈਬਲ ਸਟੱਡੀ ਕਰਨ ਲਈ ਜਾਂ ਰੋਟੀ ਖਾਣ ਲਈ ਇਕੱਠਾ ਹੁੰਦਾ ਹੈ, ਤਾਂ ਆਮ ਕਰਕੇ ਪਤੀ ਹੀ ਉਨ੍ਹਾਂ ਦੇ ਨਮਿੱਤ ਪ੍ਰਾਰਥਨਾ ਕਰਦਾ ਹੈ ਜਾਂ ਉਨ੍ਹਾਂ ਨੂੰ ਸਿੱਖਿਆ ਦਿੰਦਾ ਹੈ। ਪਰ ਜੇ ਉਹ ਮਸੀਹੀ ਨਹੀਂ ਹੈ, ਤਾਂ ਉਸ ਦੀ ਪਤਨੀ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ ਕਿਉਂਕਿ ਇਹ ਪਰਮੇਸ਼ੁਰ ਦਾ ਹੁਕਮ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੇਵੇ। ਇਸ ਲਈ, ਜਦੋਂ ਇਕ ਮਸੀਹੀ ਭੈਣ ਉੱਚੀ ਆਵਾਜ਼ ਵਿਚ ਆਪਣੇ ਲਈ ਅਤੇ ਦੂਸਰਿਆਂ ਲਈ ਪ੍ਰਾਰਥਨਾ ਕਰਦੀ ਹੈ ਜਾਂ ਆਪਣੇ ਪਤੀ ਦੀ ਹਾਜ਼ਰੀ ਵਿਚ ਆਪਣੇ ਬੱਚਿਆਂ ਦੇ ਨਾਲ ਬਾਈਬਲ ਸਟੱਡੀ ਕਰਦੀ ਹੈ, ਤਾਂ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ। ਜੇਕਰ ਉਸ ਦਾ ਪਤੀ ਉੱਥੇ ਨਾ ਹਾਜ਼ਰ ਹੋਵੇ, ਫਿਰ ਕਹਾਉਤਾਂ 1:8; 6:20.
ਪਤਨੀ ਨੂੰ ਸਿਰ ਢੱਕਣ ਦੀ ਲੋੜ ਨਹੀਂ ਹੈ।—ਪਰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਭੈਣ ਦਾ ਕਿਸ਼ੋਰ ਲੜਕਾ ਯਹੋਵਾਹ ਪਰਮੇਸ਼ੁਰ ਦਾ ਇਕ ਬਪਤਿਸਮਾ-ਪ੍ਰਾਪਤ ਸੇਵਕ ਹੈ? ਕਿਉਂ ਜੋ ਇਹ ਲੜਕਾ ਮਸੀਹੀ ਕਲੀਸਿਯਾ ਦਾ ਇਕ ਮੈਂਬਰ ਹੈ, ਇਸ ਲਈ ਉਸ ਨੂੰ ਕਲੀਸਿਯਾ ਦੇ ਭਰਾਵਾਂ ਤੋਂ ਸਿੱਖਿਆ ਮਿਲਣੀ ਚਾਹੀਦੀ ਹੈ। (1 ਤਿਮੋਥਿਉਸ 2:12) ਜੇਕਰ ਉਸ ਦਾ ਪਿਤਾ ਇਕ ਮਸੀਹੀ ਹੈ, ਤਾਂ ਪੁੱਤਰ ਨੂੰ ਉਸ ਤੋਂ ਸਿੱਖਿਆ ਮਿਲਣੀ ਚਾਹੀਦੀ ਹੈ। ਪਰ, ਜੇਕਰ ਪਿਤਾ ਘਰ ਨਹੀਂ ਹੈ, ਤਾਂ ਮਾਂ ਨੂੰ ਆਪਣਾ ਸਿਰ ਢੱਕ ਕੇ ਆਪਣੇ ਕਿਸ਼ੋਰ ਮੁੰਡੇ ਅਤੇ ਬਾਕੀ ਬੱਚਿਆਂ ਨਾਲ ਬਾਈਬਲ ਦੀ ਸਟੱਡੀ ਕਰਨੀ ਚਾਹੀਦੀ ਹੈ। ਇਹ ਉਸ ਦੀ ਮਰਜ਼ੀ ਹੈ ਕਿ ਉਹ ਆਪਣੇ ਬਪਤਿਸਮਾ-ਪ੍ਰਾਪਤ ਮੁੰਡੇ ਨੂੰ ਸਟੱਡੀ ਦੇ ਸਮੇਂ ਜਾਂ ਰੋਟੀ ਖਾਣ ਦੇ ਵੇਲੇ ਪ੍ਰਾਰਥਨਾ ਕਰਨ ਲਈ ਆਖੇਗੀ ਜਾਂ ਨਹੀਂ। ਜੇ ਉਹ ਮਹਿਸੂਸ ਕਰਦੀ ਹੈ ਕਿ ਮੁੰਡਾ ਅਜੇ ਚੰਗੀ ਤਰ੍ਹਾਂ ਪ੍ਰਾਰਥਨਾ ਕਰਨ ਦੇ ਯੋਗ ਨਹੀਂ ਹੈ, ਤਾਂ ਉਹ ਆਪ ਪ੍ਰਾਰਥਨਾ ਕਰ ਸਕਦੀ ਹੈ। ਜੇ ਉਹ ਅਜਿਹੇ ਮੌਕੇ ਤੇ ਪ੍ਰਾਰਥਨਾ ਕਰਨ ਦਾ ਫ਼ੈਸਲਾ ਕਰਦੀ ਹੈ, ਤਾਂ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ।
ਮਸੀਹੀ ਔਰਤਾਂ ਨੂੰ ਕਲੀਸਿਯਾ ਦੇ ਕੁਝ ਕੰਮਾਂ ਵਿਚ ਹਿੱਸਾ ਲੈਂਦੇ ਸਮੇਂ ਸ਼ਾਇਦ ਸਿਰ ਢੱਕਣਾ ਪਵੇ। ਉਦਾਹਰਣ ਲਈ, ਹੋ ਸਕਦਾ ਹੈ ਕਿ ਹਫ਼ਤੇ ਦੌਰਾਨ ਪ੍ਰਚਾਰ ਸੇਵਾ ਲਈ ਮੀਟਿੰਗ ਵਿਚ ਸਿਰਫ਼ ਮਸੀਹੀ ਭੈਣਾਂ ਹੀ ਹਾਜ਼ਰ ਹੋਣ, ਕੋਈ ਭਰਾ ਹਾਜ਼ਰ ਨਾ ਹੋਵੇ। ਹੋਰ ਐਸੇ ਮੌਕੇ ਵੀ ਹੋ ਸਕਦੇ ਹਨ ਜਦੋਂ ਕਲੀਸਿਯਾ ਸਭਾਵਾਂ ਵਿਚ ਬਪਤਿਸਮਾ-ਪ੍ਰਾਪਤ ਭਰਾ ਹਾਜ਼ਰ ਨਾ ਹੋਣ। ਜੇਕਰ ਕਿਸੇ ਭੈਣ ਨੂੰ ਕਲੀਸਿਯਾ ਸਭਾ ਜਾਂ ਪ੍ਰਚਾਰ ਸੇਵਾ ਦੀ ਮੀਟਿੰਗ ਕਰਾਉਣੀ ਪਵੇ, ਉਸ ਨੂੰ ਆਪਣਾ ਸਿਰ ਜ਼ਰੂਰ ਢੱਕਣਾ ਚਾਹੀਦਾ ਹੈ।
ਕੀ ਇਕ ਮਸੀਹੀ ਭੈਣ ਨੂੰ ਉਦੋਂ ਵੀ ਸਿਰ ਢੱਕਣਾ ਚਾਹੀਦਾ ਹੈ ਜਦੋਂ ਉਹ ਬਾਈਬਲ ਦੇ ਕਿਸੇ ਭਾਸ਼ਣ ਦਾ ਤਰਜਮਾ ਕਰਦੀ ਹੈ ਜਾਂ ਬੋਲ਼ੇ ਲੋਕਾਂ ਲਈ ਸੈਨਤ ਭਾਸ਼ਾ ਵਿਚ ਤਰਜਮਾ ਕਰਦੀ ਹੈ? ਤੇ ਉਦੋਂ ਵੀ ਜਦੋਂ ਉਹ ਮਸੀਹੀ ਸਭਾ ਵਿਚ ਵਰਤੀ ਜਾ ਰਹੀ ਕੋਈ ਪੁਸਤਕ ਜਾਂ ਪਹਿਰਾਬੁਰਜ ਦਾ ਲੇਖ ਪੜ੍ਹਦੀ ਹੈ? ਨਹੀਂ, ਕਿਉਂਕਿ ਇਹ ਭੈਣਾਂ ਪ੍ਰਧਾਨਗੀ ਨਹੀਂ ਕਰ ਰਹੀਆਂ ਹੁੰਦੀਆਂ ਅਤੇ ਨਾ ਹੀ ਸਿੱਖਿਆ ਦੇ ਰਹੀਆਂ ਹੁੰਦੀਆਂ। ਇਸੇ ਤਰ੍ਹਾਂ ਭੈਣਾਂ ਨੂੰ ਆਪਣੇ ਸਿਰ ਢੱਕਣ ਦੀ ਲੋੜ ਨਹੀਂ ਹੈ ਜਦੋਂ ਉਹ ਪਲੇਟਫਾਰਮ ਤੇ ਪ੍ਰਦਰਸ਼ਨ ਕਰਦੀਆਂ ਹਨ, ਕੋਈ ਅਨੁਭਵ ਦੱਸਦੀਆਂ ਹਨ ਜਾਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਭਾਸ਼ਣ ਦਿੰਦੀਆਂ ਹਨ।
ਜਦ ਕਿ ਕਲੀਸਿਯਾ ਵਿਚ ਬਪਤਿਸਮਾ-ਪ੍ਰਾਪਤ ਭਰਾ ਸਿੱਖਿਆ ਦਿੰਦੇ ਹਨ, ਬਾਹਰਲੇ ਲੋਕਾਂ ਨੂੰ ਪ੍ਰਚਾਰ ਕਰਨਾ ਅਤੇ ਸਿੱਖਿਆ ਦੇਣੀ ਸਾਰੇ ਭੈਣਾਂ-ਭਰਾਵਾਂ ਦੀ ਜ਼ਿੰਮੇਵਾਰੀ ਹੈ। (ਮੱਤੀ 24:14; 28:19, 20) ਇਸ ਲਈ ਜਦੋਂ ਇਕ ਮਸੀਹੀ ਭੈਣ ਪ੍ਰਚਾਰ ਵਿਚ ਇਕ ਭਰਾ ਦੇ ਨਾਲ ਪਰਮੇਸ਼ੁਰ ਦੇ ਬਚਨ ਬਾਰੇ ਕਿਸੇ ਨਾਲ ਗੱਲ ਕਰਦੀ ਹੈ, ਤਾਂ ਉਸ ਨੂੰ ਆਪਣਾ ਸਿਰ ਢੱਕਣ ਦੀ ਲੋੜ ਨਹੀਂ ਹੈ।
ਪਰ, ਉਦੋਂ ਹੋਰ ਗੱਲ ਹੁੰਦੀ ਹੈ ਜਦੋਂ ਇਕ ਭੈਣ ਕਿਸੇ ਬਪਤਿਸਮਾ-ਪ੍ਰਾਪਤ ਭਰਾ ਨੂੰ ਆਪਣੇ ਨਾਲ ਬਾਈਬਲ ਸਟੱਡੀ ਤੇ ਲੈ ਕੇ ਜਾਂਦੀ ਹੈ। ਇਹ ਸਟੱਡੀ ਦਾ ਬੰਦੋਬਸਤ ਪਹਿਲਾਂ ਤੋਂ ਹੀ ਕੀਤਾ ਗਿਆ ਹੁੰਦਾ ਹੈ ਅਤੇ ਜਿਸ ਦੀ ਇਹ ਸਟੱਡੀ ਹੈ, ਉਹੀ ਵਿਅਕਤੀ ਸਟੱਡੀ ਕਰਾਉਂਦਾ ਹੈ। ਬਾਈਬਲ ਸਟੱਡੀ ਕਲੀਸਿਯਾ ਵਿਚ ਸਿੱਖਿਆ ਦੇਣ ਦੇ ਬਰਾਬਰ ਹੁੰਦੀ ਹੈ। ਜੇ ਭੈਣ ਉਸ ਭਰਾ ਦੀ ਹਾਜ਼ਰੀ ਵਿਚ ਸਟੱਡੀ ਕਰਾਉਂਦੀ ਹੈ, ਤਾਂ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ। ਪਰ, ਪ੍ਰਾਰਥਨਾ ਭਰਾ ਨੂੰ ਕਰਨੀ ਚਾਹੀਦੀ ਹੈ। ਕਿਸੇ ਖ਼ਾਸ ਕਾਰਨ ਤੋਂ ਛੁੱਟ, ਜਿਵੇਂ ਕਿ ਭਰਾ ਲਈ ਬੋਲਣਾ ਮੁਸ਼ਕਲ ਹੈ, ਉਹ ਭੈਣ ਉਸ ਭਰਾ ਦੀ ਹਾਜ਼ਰੀ ਵਿਚ ਪ੍ਰਾਰਥਨਾ ਨਹੀਂ ਕਰੇਗੀ।
ਕਦੀ-ਕਦੀ ਇਕ ਮਸੀਹੀ ਭੈਣ ਦੇ ਨਾਲ ਬਾਈਬਲ ਸਟੱਡੀ ਤੇ ਅਜਿਹਾ ਭਰਾ ਵੀ ਹੋ ਸਕਦਾ ਹੈ ਜੋ ਪ੍ਰਕਾਸ਼ਕ ਤਾਂ ਹੈ ਪਰ ਉਸ ਨੇ ਅਜੇ ਬਪਤਿਸਮਾ ਨਹੀਂ ਲਿਆ। ਜੇ ਉਹ ਚਾਹੇ ਤਾਂ ਉਹ ਇਸ ਭਰਾ ਨੂੰ ਸਟੱਡੀ ਕਰਾਉਣ ਲਈ ਕਹਿ ਸਕਦੀ ਹੈ। ਪਰ ਇਹ ਭਰਾ ਬਪਤਿਸਮਾ-ਪ੍ਰਾਪਤ ਭੈਣ ਦੇ ਨਮਿੱਤ ਯਹੋਵਾਹ ਨੂੰ ਪ੍ਰਾਰਥਨਾ ਨਹੀਂ ਕਰ ਸਕਦਾ। ਇਸ ਮੌਕੇ ਤੇ ਭੈਣ ਲਈ ਹੀ ਸਟੱਡੀ ਵਾਸਤੇ ਪ੍ਰਾਰਥਨਾ ਕਰਨੀ ਸਹੀ ਹੋਵੇਗੀ। ਜੇ ਭੈਣ ਸਟੱਡੀ ਕਰਾਉਂਦੀ ਹੈ ਅਤੇ ਪ੍ਰਾਰਥਨਾ ਕਰਦੀ ਹੈ, ਤਾਂ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ। ਭਾਵੇਂ ਕਿ ਇਸ ਭਰਾ ਨੇ ਅਜੇ ਬਪਤਿਸਮਾ ਨਹੀਂ ਲਿਆ, ਪਰ ਬਾਹਰਲੇ ਲੋਕ ਉਸ ਦੇ ਪ੍ਰਚਾਰ ਦੇ ਕੰਮ ਕਰਕੇ ਉਸ ਨੂੰ ਕਲੀਸਿਯਾ ਦਾ ਹੀ ਮੈਂਬਰ ਸਮਝਣਗੇ।
ਪੌਲੁਸ ਰਸੂਲ ਨੇ ਲਿਖਿਆ: “ਇਸਤ੍ਰੀ ਨੂੰ ਚਾਹੀਦਾ ਹੈ ਜੋ ਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਇਖ਼ਤਿਆਰ ਦਾ ਨਿਸ਼ਾਨ ਰੱਖੇ।” ਜੀ ਹਾਂ, ਮਸੀਹੀ ਭੈਣਾਂ ਉਨ੍ਹਾਂ ਲੱਖਾਂ ਹੀ ਦੂਤਾਂ ਲਈ ਚੰਗੀ ਮਿਸਾਲ ਬਣ ਸਕਦੀਆਂ ਹਨ ਜੋ ਖ਼ੁਦ ਵਫ਼ਾਦਾਰੀ ਨਾਲ ਯਹੋਵਾਹ ਦੇ ਅਧੀਨ ਰਹਿੰਦੇ ਹਨ। ਸੋ ਇਹ ਕਿੰਨੀ ਚੰਗੀ ਗੱਲ ਹੈ ਜੇ ਭੈਣਾਂ ਜ਼ਰੂਰਤ ਪੈਣ ਤੇ ਆਪਣਾ ਸਿਰ ਢੱਕਣ!
[ਸਫ਼ੇ 26 ਉੱਤੇ ਤਸਵੀਰਾਂ]
ਭੈਣਾਂ ਸਿਰ ਢੱਕ ਕੇ ਸਰਦਾਰੀ ਦੇ ਅਸੂਲ ਲਈ ਆਦਰ ਦਿਖਾਉਂਦੀਆਂ ਹਨ