Skip to content

Skip to table of contents

‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ’

‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ’

ਰਾਜ ਘੋਸ਼ਕ ਰਿਪੋਰਟ ਕਰਦੇ ਹਨ

‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ’

ਕੈਰਿਬੀ ਦੇ ਧੁੱਪਦਾਰ ਜਮੈਕਾ ਟਾਪੂ ਦੇ ਜ਼ਿਆਦਾਤਰ ਲੋਕ ਬਾਈਬਲ ਤੋਂ ਜਾਣੂ ਹਨ। ਤਕਰੀਬਨ ਸਾਰੇ ਹੀ ਘਰਾਂ ਵਿਚ ਬਾਈਬਲ ਦੀ ਕਿੰਗ ਜੇਮਜ਼ ਵਰਯਨ ਦੀ ਕਾਪੀ ਹੈ। ਉੱਥੇ ਦੇ ਕੁਝ ਵਾਸੀਆਂ ਨੇ ਇਹ ਵੀ ਦੇਖਿਆ ਹੈ ਕਿ ‘ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਹੈ,’ ਯਾਨੀ ਇਸ ਤੋਂ ਸ਼ਕਤੀ ਮਿਲਦੀ ਹੈ। (ਇਬਰਾਨੀਆਂ 4:12) ਜੀ ਹਾਂ, ਪਰਮੇਸ਼ੁਰ ਦੇ ਬਚਨ ਵਿਚ ਜ਼ਿੰਦਗੀਆਂ ਨੂੰ ਬਦਲਣ ਦੀ ਸ਼ਕਤੀ ਹੈ ਜਿਸ ਤਰ੍ਹਾਂ ਅਗਲੀ ਉਦਾਹਰਣ ਤੋਂ ਅਸੀਂ ਦੇਖਾਂਗੇ।

ਕਲੀਵਲੈਂਡ ਨਾਮਕ ਇਕ ਬੰਦਾ ਕੰਮ ਤੋਂ ਹਾਲੇ ਘਰ ਆਇਆ ਹੀ ਸੀ ਕਿ ਯਹੋਵਾਹ ਦੇ ਗਵਾਹਾਂ ਨੇ ਉਸ ਦਾ ਦਰਵਾਜ਼ਾ ਖੜਕਾਇਆ। ਬਾਈਬਲ ਦੇ ਕੁਝ ਹਵਾਲੇ ਸਾਂਝੇ ਕਰਨ ਤੋਂ ਬਾਅਦ, ਗਵਾਹ ਉਸ ਕੋਲ ਬਾਈਬਲ ਬਾਰੇ ਇਕ ਕਿਤਾਬ ਛੱਡ ਗਏ ਜਿਸ ਦਾ ਨਾਂ ਸੀ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਉਸ ਵੇਲੇ ਕਲੀਵਲੈਂਡ ਬਿਲਕੁਲ ਹੀ ਨਹੀਂ ਜਾਣਦਾ ਸੀ ਕਿ ਪਰਮੇਸ਼ੁਰ ਦੇ ਬਚਨ ਨੇ ਉਸ ਦੀ ਜ਼ਿੰਦਗੀ ਤੇ ਕਿੰਨਾ ਪ੍ਰਭਾਵ ਪਾਉਣਾ ਸੀ।

ਕਲੀਵਲੈਂਡ ਪਰਮੇਸ਼ੁਰ ਦੀ ਉਪਾਸਨਾ ਸਹੀ ਢੰਗ ਨਾਲ ਕਰਨੀ ਚਾਹੁੰਦਾ ਸੀ, ਇਸ ਲਈ ਉਹ ਦਿਨ ਵਿਚ ਤਿੰਨ ਵਾਰ ਉਸ ਨੂੰ ਪ੍ਰਾਰਥਨਾ ਕਰਦਾ ਹੁੰਦਾ ਸੀ। ਕਲੀਵਲੈਂਡ ਨੂੰ ਪੱਕਾ ਯਕੀਨ ਸੀ ਕਿ ਉਸ ਦੇ ਮਾਪੇ ਸਹੀ ਢੰਗ ਨਾਲ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰਦੇ ਸਨ। ਉਸ ਨੇ ਹੋਰ ਧਰਮਾਂ ਦੀ ਵੀ ਜਾਂਚ ਕੀਤੀ, ਪਰ ਇਸ ਤੋਂ ਬਾਅਦ ਉਹ ਹੋਰ ਵੀ ਨਿਰਾਸ਼ ਹੋ ਗਿਆ। ਕਲੀਵਲੈਂਡ ਨੇ ਯਹੋਵਾਹ ਦੇ ਗਵਾਹਾਂ ਬਾਰੇ ਸੁਣਿਆ ਤਾਂ ਸੀ, ਪਰ ਉਸ ਨੂੰ ਯਕੀਨ ਨਹੀਂ ਸੀ ਕਿ ਉਨ੍ਹਾਂ ਦਾ ਧਰਮ ਸੱਚਾ ਹੈ। ਇਸ ਦੇ ਬਾਵਜੂਦ ਉਸ ਨੇ ਉਨ੍ਹਾਂ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਦਾ ਸੱਦਾ ਕਬੂਲ ਕਰ ਲਿਆ ਜਿਨ੍ਹਾਂ ਨੇ ਉਸ ਦਾ ਪਹਿਲਾਂ ਦਰਵਾਜ਼ਾ ਖੜਕਾਇਆ ਸੀ। ਕਿਉਂ? ਕਿਉਂਕਿ ਉਹ ਗਵਾਹਾਂ ਨੂੰ ਗ਼ਲਤ ਸਾਬਤ ਕਰਨਾ ਚਾਹੁੰਦਾ ਸੀ!

ਥੋੜ੍ਹੇ ਹੀ ਸਮੇਂ ਵਿਚ ਕਲੀਵਲੈਂਡ ਨੇ ਸਿੱਖਿਆ ਕਿ ਦੋ ਔਰਤਾਂ ਨਾਲ ਉਸ ਦਾ ਰਿਸ਼ਤਾ ਗ਼ਲਤ ਸੀ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸੀ। (1 ਕੁਰਿੰਥੀਆਂ 6:9, 10) ਗਵਾਹਾਂ ਨਾਲ ਸਿਰਫ਼ ਦੋ ਵਾਰ ਸਟੱਡੀ ਕਰਨ ਤੋਂ ਬਾਅਦ ਉਸ ਨੇ ਇਹ ਨਾਜਾਇਜ਼ ਸੰਬੰਧ ਤੋੜ ਦਿੱਤੇ। ਉਹ ਗਵਾਹਾਂ ਨਾਲ ਮਸੀਹੀ ਸਭਾਵਾਂ ਤੇ ਵੀ ਜਾਣ ਲੱਗ ਪਿਆ। ਪਰ ਇਸ ਤਰ੍ਹਾਂ ਕਰਨਾ ਵੀ ਇਕ ਅਜ਼ਮਾਇਸ਼ ਸੀ।

ਕਲੀਵਲੈਂਡ ਆਪਣੇ ਗੁਆਂਢ ਦੀ ਫੁੱਟਬਾਲ ਟੀਮ ਵਿਚ ਖਿਡਾਰੀ ਸੀ ਅਤੇ ਇਸ ਵਿਚ ਕਾਫ਼ੀ ਰੁੱਝੇ ਹੋਣ ਕਾਰਨ ਸਾਰੀਆਂ ਸਭਾਵਾਂ ਵਿਚ ਨਾ ਜਾ ਸਕਿਆ। ਉਸ ਨੇ ਇਸ ਬਾਰੇ ਕੀ ਕੀਤਾ? ਉਸ ਨੇ ਆਪਣੇ ਟੀਮ ਮੈਂਬਰਾਂ, ਮੈਨੇਜਰ ਅਤੇ ਯਾਰ-ਦੋਸਤਾਂ ਦੇ ਜ਼ਬਰਦਸਤ ਦਬਾਅ ਦੇ ਬਾਵਜੂਦ ਟੀਮ ਛੱਡਣ ਦਾ ਫ਼ੈਸਲਾ ਕਰ ਲਿਆ। ਜੀ ਹਾਂ, ਪਰਮੇਸ਼ੁਰ ਦੇ ਬਚਨ ਨੇ ਕਲੀਵਲੈਂਡ ਦੀ ਜ਼ਿੰਦਗੀ ਵਿਚ ਗੁਣਕਾਰੀ ਤੇ ਡੂੰਘਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਸੀ!

ਪਰਮੇਸ਼ੁਰ ਦੇ ਬਚਨ ਦੀ ਸ਼ਕਤੀ ਇਕ ਵਾਰ ਫਿਰ ਜ਼ਾਹਰ ਹੋਈ ਜਦੋਂ ਕਲੀਵਲੈਂਡ ਬਾਈਬਲ ਤੋਂ ਸਿੱਖੀਆਂ ਗੱਲਾਂ ਹੋਰਨਾਂ ਨਾਲ ਸਾਂਝੀਆਂ ਕਰਨ ਲੱਗਾ। (ਰਸੂਲਾਂ ਦੇ ਕਰਤੱਬ 1:8) ਨਤੀਜੇ ਵਜੋਂ, ਫੁੱਟਬਾਲ ਟੀਮ ਵਿੱਚੋਂ ਉਸ ਦੇ ਦੋ ਪੁਰਾਣੇ ਦੋਸਤ ਯਹੋਵਾਹ ਦੇ ਗਵਾਹਾਂ ਨਾਲ ਮਸੀਹੀ ਸਭਾਵਾਂ ਵਿਚ ਜਾਣ ਲੱਗ ਪਏ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਕਾਬਲ ਬਣਨ ਤੋਂ ਬਾਅਦ, ਕਲੀਵਲੈਂਡ ਨੇ ਬਾਈਬਲ ਰਾਹੀਂ ਦੂਸਰਿਆਂ ਦੀ ਮਦਦ ਕਰਨ ਵਿਚ ਬਹੁਤ ਹੀ ਆਨੰਦ ਮਾਣਿਆ।

ਕਲੀਵਲੈਂਡ ਪਰਮੇਸ਼ੁਰ ਦੇ ਬਚਨ ਦੀ ਗੁਣਕਾਰੀ ਸ਼ਕਤੀ ਤੋਂ ਪ੍ਰਭਾਵਿਤ ਹੁੰਦਾ ਗਿਆ ਅਤੇ ਅਖ਼ੀਰ ਉਸ ਨੇ ਆਪਣੇ ਸਮਰਪਣ ਦੇ ਸਬੂਤ ਵਜੋਂ ਪਾਣੀ ਵਿਚ ਬਪਤਿਸਮਾ ਲੈ ਲਿਆ। ਹੁਣ ਉਹ ਪੂਰੇ ਸਮੇਂ ਦਾ ਪ੍ਰਚਾਰਕ ਹੈ ਅਤੇ ਕਲੀਸਿਯਾ ਵਿਚ ਸਹਾਇਕ ਸੇਵਕ ਵਜੋਂ ਜ਼ਿੰਮੇਵਾਰੀਆਂ ਸੰਭਾਲਦਾ ਹੈ।

ਜੀ ਹਾਂ, ਜਮੈਕਾ ਅਤੇ ਦੁਨੀਆਂ ਭਰ ਵਿਚ ਹਜ਼ਾਰਾਂ ਹੀ ਲੋਕ ਇਹ ਸਿੱਖ ਰਹੇ ਹਨ ਕਿ ‘ਪਰਮੇਸ਼ੁਰ ਦਾ ਬਚਨ ਜੀਉਂਦਾ ਤੇ ਗੁਣਕਾਰ ਹੈ।’

[ਸਫ਼ਾ 8 ਉੱਤੇ ਨਕਸ਼ਾ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਜਮੈਕਾ

[ਕ੍ਰੈਡਿਟ ਲਾਈਨ]

Map and globe: Mountain High Maps® Copyright © 1997 Digital Wisdom, Inc.