Skip to content

Skip to table of contents

“ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਪੈਸੇ ਕਿਉਂ ਵਾਪਸ ਮੋੜ ਰਹੀ ਹਾਂ?”

“ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਪੈਸੇ ਕਿਉਂ ਵਾਪਸ ਮੋੜ ਰਹੀ ਹਾਂ?”

“ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਪੈਸੇ ਕਿਉਂ ਵਾਪਸ ਮੋੜ ਰਹੀ ਹਾਂ?”

‘ਹਾਇ! ਮੈਨੂੰ ਪੈਸਿਆਂ ਦੀ ਕਿੰਨੀ ਤੰਗੀ ਹੈ,’ ਨਾਅਨਾ ਨੇ ਸੋਚਿਆ। ਨਾਅਨਾ ਕਾਸਪੀ, ਜਾਰਜੀਆ ਰੀਪਬਲਿਕ ਵਿਚ ਰਹਿੰਦੀ ਹੈ ਤੇ ਇਕੱਲੀ ਹੀ ਆਪਣੇ ਤਿੰਨ ਮੁੰਡਿਆਂ ਨੂੰ ਪਾਲ ਰਹੀ ਹੈ। ਇਕ ਸਵੇਰ ਉਸ ਦਾ ਪੈਸੇ ਲੱਭਣ ਦਾ ਸੁਪਨਾ ਸੱਚ ਹੋਇਆ ਜਦ ਉਸ ਨੂੰ ਪੁਲਸ ਸਟੇਸ਼ਨ ਲਾਗੇ 300 ਲਾਰੀ ਲੱਭੇ। ਆਲੇ-ਦੁਆਲੇ ਕੋਈ ਨਹੀਂ ਸੀ ਅਤੇ ਇਹ ਬਹੁਤ ਵੱਡੀ ਰਕਮ ਸੀ। ਪੰਜਾਂ ਸਾਲਾਂ ਤੋਂ ਲਾਰੀ ਰਾਸ਼ਟਰੀ ਕਰੰਸੀ ਬਣੀ ਤੇ ਉਦੋਂ ਤੋਂ ਨਾਅਨਾ ਨੇ 100 ਲਾਰੀ ਦਾ ਨੋਟ ਕਦੀ ਨਹੀਂ ਸੀ ਦੇਖਿਆ। ਉਸ ਇਲਾਕੇ ਦੇ ਸੌਦਾਗਰਾਂ ਨੂੰ ਇੰਨਾ ਪੈਸਾ ਕਮਾਉਣ ਵਿਚ ਕੁਝ ਸਾਲ ਲੱਗ ਸਕਦੇ ਸਨ।

ਨਾਅਨਾ ਨੇ ਸੋਚਿਆ: ‘ਮੈਂ ਇਹ ਪੈਸੇ ਰੱਖ ਕੇ ਕੀ ਕਰਾਂਗੀ ਜੇ ਮੈਂ ਪਰਮੇਸ਼ੁਰ ਦਾ ਭੈ, ਆਪਣੀ ਨਿਹਚਾ, ਤੇ ਰੂਹਾਨੀਅਤ ਗੁਆ ਬੈਠਾਂ’? ਉਸ ਨੇ ਇਹ ਅਧਿਆਤਮਿਕ ਗੁਣ, ਆਪਣੇ ਧਰਮ ਕਰਕੇ ਸਖ਼ਤ ਅਜ਼ਮਾਇਸ਼ਾਂ ਅਤੇ ਮਾਰ-ਕੁਟਾਈ ਦੇ ਬਾਵਜੂਦ ਅਪਣਾਏ ਸਨ।

ਪੁਲਸ ਸਟੇਸ਼ਨ ਅੰਦਰ ਜਾਣ ਤੇ ਉਸ ਨੇ ਪੰਜ ਪੁਲਸ ਅਫ਼ਸਰਾਂ ਨੂੰ ਬੇਹੱਦ ਚਿੰਤਾ ਨਾਲ ਕੁਝ ਢੂੰਡਦੇ ਹੋਏ ਦੇਖਿਆ। ਉਸ ਨੂੰ ਪਤਾ ਲੱਗਾ ਕਿ ਉਹ ਪੈਸਾ ਹੀ ਲੱਭ ਰਹੇ ਸਨ। ਸੋ ਉਨ੍ਹਾਂ ਦੇ ਕੋਲ ਜਾ ਕੇ ਉਸ ਨੇ ਪੁੱਛਿਆ: “ਕੁਝ ਗੁਆਚਾ ਹੈ?”

“ਪੈਸਾ,” ਉਨ੍ਹਾਂ ਨੇ ਜਵਾਬ ਦਿਤਾ।

“ਕਿੰਨੇ ਪੈਸੇ?”

“300 ਲਾਰੀ!”

“ਮੈਨੂੰ ਤੁਹਾਡੇ ਪੈਸੇ ਲੱਭੇ ਹਨ,” ਨਾਅਨਾ ਨੇ ਕਿਹਾ। ਫਿਰ ਨਾਅਨਾ ਨੇ ਪੁੱਛਿਆ: “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਪੈਸੇ ਕਿਉਂ ਵਾਪਸ ਮੋੜ ਰਹੀ ਹਾਂ?” ਉਹ ਨਹੀਂ ਸੀ ਜਾਣਦੇ।

“ਕਿਉਂਜੋ ਮੈਂ ਯਹੋਵਾਹ ਦੀ ਇਕ ਗਵਾਹ ਹਾਂ।” ਇਸ ਦੇ ਨਾਲ-ਨਾਲ ਉਸ ਨੇ ਕਿਹਾ: “ਜੇ ਮੈਂ ਇਕ ਯਹੋਵਾਹ ਦੀ ਗਵਾਹ ਨਾ ਹੁੰਦੀ ਤਾਂ ਮੈਂ ਤੁਹਾਡੇ ਪੈਸੇ ਨਾ ਮੋੜਦੀਂ।”

ਪੁਲਸ ਇਨਸਪੈਕਟਰ ਨੇ, ਜਿਸ ਨੇ ਪੈਸੇ ਗੁਆਏ ਸਨ, ਨਾਅਨਾ ਦੀ ਈਮਾਨਦਾਰੀ ਲਈ ਕਦਰ ਦਿਖਾ ਕੇ ਉਸ ਨੂੰ 20 ਲਾਰੀ ਦਿੱਤੇ।

ਇਹ ਗੱਲ ਜਲਦੀ ਹੀ ਸਾਰੇ ਕਾਸਪੀ ਜ਼ਿਲ੍ਹੇ ਵਿਚ ਫੈਲਰ ਗਈ। ਅਗਲੇ ਦਿਨ ਇਕ ਔਰਤ, ਜੋ ਪੁਲਸ ਸਟੇਸ਼ਨ ਵਿਚ ਸਫ਼ਾਈ ਦਾ ਕੰਮ ਕਰਦੀ ਸੀ, ਨਾਅਨਾ ਨੂੰ ਮਿਲੀ ਅਤੇ ਉਸ ਨੂੰ ਕਿਹਾ: “ਪੁਲਸ ਇਨਸਪੈਕਟਰ ਹਮੇਸ਼ਾ ਤੁਹਾਡੇ ਰਸਾਲੇ ਆਪਣੇ ਦਫ਼ਤਰ ਵਿਚ ਰੱਖਦਾ ਹੈ। ਉਮੀਦ ਹੈ ਕਿ ਉਹ ਹੁਣ ਇਨ੍ਹਾਂ ਦੀ ਹੋਰ ਵੀ ਕਦਰ ਕਰੇਗਾ।” ਇਕ ਹੋਰ ਅਫ਼ਸਰ ਨੇ ਕਿਹਾ: “ਜੇ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਵਰਗੇ ਹੁੰਦੇ, ਤਾਂ ਜੁਰਮ ਕੌਣ ਕਰਦਾ?”