ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਹਮਦਰਦ ਹੋਣ ਦਾ ਮਤਲਬ ਕੀ ਹੈ, ਅਤੇ ਮਸੀਹੀਆਂ ਨੂੰ ਇਹ ਗੁਣ ਕਿਉਂ ਪੈਦਾ ਕਰਨਾ ਚਾਹੀਦਾ ਹੈ?
ਇਸ ਦਾ ਮਤਲਬ ਹੈ ਕਿ ਅਸੀਂ ਦੂਸਰੇ ਦੀ ਹਾਲਤ ਸਮਝ ਕੇ ਉਨ੍ਹਾਂ ਦਾ ਦਰਦ ਆਪਣੇ ਦਿਲ ਵਿਚ ਮਹਿਸੂਸ ਕਰੀਏ। ਮਸੀਹੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ‘ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਅਤੇ ਤਰਸਵਾਨ ਹੋਵੋ।’ (1 ਪਤਰਸ 3:8) ਯਹੋਵਾਹ ਨੇ ਹਮਦਰਦ ਬਣਨ ਵਿਚ ਸਾਡੇ ਲਈ ਇਕ ਨਮੂਨਾ ਕਾਇਮ ਕੀਤਾ। (ਜ਼ਬੂਰ 103:14; ਜ਼ਕਰਯਾਹ 2:8) ਜੇ ਅਸੀਂ ਧਿਆਨ ਨਾਲ ਸੁਣੀਏ, ਗੁਹ ਨਾਲ ਦੇਖੀਏ, ਅਤੇ ਆਪਣੇ ਆਪ ਨੂੰ ਦੂਸਰੇ ਦੇ ਥਾਂ ਵਿਚ ਹੋਣ ਦੀ ਕਲਪਨਾ ਕਰੀਏ, ਤਾਂ ਅਸੀਂ ਜ਼ਿਆਦਾ ਹਮਦਰਦ ਬਣ ਸਕਾਂਗੇ।—4/15, ਸਫ਼ੇ 24-6.
• ਜੇ ਅਸੀਂ ਸੱਚੀ ਖ਼ੁਸ਼ੀ ਹਾਸਲ ਕਰਨੀ ਚਾਹੁੰਦੇ ਹਾਂ ਤਾਂ ਸਰੀਰਕ ਕਮਜ਼ੋਰੀਆਂ ਦਾ ਹੱਲ ਪਾਉਣ ਤੋਂ ਪਹਿਲਾਂ ਸਾਨੂੰ ਅਧਿਆਤਮਿਕ ਚੰਗਾਈ ਦੀ ਕਿਉਂ ਲੋੜ ਹੈ?
ਕਈ ਸਰੀਰਕ ਤੌਰ ਤੇ ਸਿਹਤਮੰਦ ਲੋਕ ਖ਼ੁਸ਼ ਨਹੀਂ ਹਨ, ਕਿਉਂਕਿ ਉਹ ਮੁਸ਼ਕਲਾਂ ਦੇ ਭਾਰ ਹੇਠ ਦੱਬੇ ਹੋਏ ਹਨ। ਇਨ੍ਹਾਂ ਤੋਂ ਉਲਟ, ਅਪਾਹਜ ਮਸੀਹੀ ਲੋਕ ਯਹੋਵਾਹ ਦੀ ਸੇਵਾ ਕਰਨ ਵਿਚ ਬਹੁਤ ਖ਼ੁਸ਼ ਹਨ। ਜਿਹੜੇ ਲੋਕ ਅਧਿਆਤਮਿਕ ਚੰਗਾਈ ਦੇ ਲਾਭ ਹਾਸਲ ਕਰ ਰਹੇ ਹਨ ਉਨ੍ਹਾਂ ਦੀ ਨਵੀਂ ਦੁਨੀਆਂ ਵਿਚ ਸਰੀਰਕ ਕਮਜ਼ੋਰੀਆਂ ਤੋਂ ਰਾਹਤ ਪਾਉਣ ਦੀ ਉਮੀਦ ਹੈ।—5/1, ਸਫ਼ੇ 6-7.
• ਇਬਰਾਨੀਆਂ 12:16 ਵਿਚ ਏਸਾਓ ਦਾ ਹਰਾਮਕਾਰਾਂ ਨਾਲ ਕਿਉਂ ਜ਼ਿਕਰ ਕੀਤਾ ਗਿਆ ਸੀ?
ਬਾਈਬਲ ਦੇ ਬਿਰਤਾਂਤ ਤੋਂ ਏਸਾਓ ਦੇ ਰਵੱਈਏ ਬਾਰੇ ਪਤਾ ਲੱਗਦਾ ਹੈ ਕਿ ਪਵਿੱਤਰ ਚੀਜ਼ਾਂ ਦੀ ਕਦਰ ਕਰਨ ਦੀ ਬਜਾਇ ਉਸ ਦਾ ਧਿਆਨ ਝੱਟ ਮਿਲਣ ਵਾਲੇ ਫ਼ਾਇਦਿਆਂ ਉੱਤੇ ਸੀ। ਜੇ ਕੋਈ ਵਿਅਕਤੀ ਅੱਜ ਇਸ ਤਰ੍ਹਾਂ ਦਾ ਰਵੱਈਆ ਦਿਖਾਉਣਾ ਸ਼ੁਰੂ ਕਰੇ, ਤਾਂ ਹੋ ਸਕਦਾ ਹੈ ਕਿ ਉਹ ਵਿਭਚਾਰ ਵਰਗਾ ਗੰਭੀਰ ਪਾਪ ਕਰ ਬੈਠੇ।—5/1, ਸਫ਼ੇ 10-11.
• ਟਰਟੂਲੀਅਨ ਕੌਣ ਸੀ ਅਤੇ ਉਹ ਕਿਹੜੀ ਗੱਲ ਕਾਰਨ ਮਸ਼ਹੂਰ ਸੀ?
ਉਹ ਇਕ ਲੇਖਕ ਅਤੇ ਵਿਦਵਾਨ ਸੀ ਜੋ ਦੂਜੀ ਅਤੇ ਤੀਜੀ ਸਾਧਾਰਣ ਯੁਗ ਵਿਚ ਰਹਿੰਦਾ ਸੀ। ਉਹ ਮਸੀਹੀਅਤ ਦੀ ਸਫ਼ਾਈ ਵਿਚ ਕਾਫ਼ੀ ਜ਼ਬਰਦਸਤ ਗੱਲਾਂ ਲਿਖਣ ਲਈ ਮਸ਼ਹੂਰ ਸੀ। ਸੱਚਾਈ ਦੀ ਸਫ਼ਾਈ ਕਰਦਿਆਂ ਉਸ ਨੇ ਫ਼ਿਲਸਾਫ਼ਕ ਵਿਚਾਰ ਪੇਸ਼ ਕੀਤੇ ਜਿਸ ਨੇ ਸੱਚਾਈ ਨੂੰ ਭ੍ਰਿਸ਼ਟ ਕੀਤਾ ਅਤੇ ਬਾਅਦ ਵਿਚ ਇਹੋ ਹੀ ਗੱਲਾਂ ਨੇ ਤ੍ਰਿਏਕ ਦੀ ਸਿੱਖਿਆ ਸ਼ੁਰੂ ਕੀਤੀ।—5/15, ਸਫ਼ੇ 29-31.
• ਸਾਡੀਆਂ ਜੀਨਾਂ ਮਾਨਵੀ ਰੋਗਾਂ, ਰਵੱਈਏ ਅਤੇ ਮੌਤ ਲਈ ਜ਼ਿੰਮੇਵਾਰ ਕਿਉਂ ਨਹੀਂ ਹਨ?
ਵਿਗਿਆਨੀਆਂ ਨੇ ਸਿੱਟਾ ਕੱਢਿਆ ਹੈ ਕਿ ਸਾਡੇ ਵਿਚ ਕੋਈ ਜੈਨੇਟਿਕ ਹਿੱਸਾ ਕਈ ਮਾਨਵੀ ਰੋਗਾਂ ਲਈ ਜ਼ਿੰਮੇਵਾਰ ਹੈ ਅਤੇ ਕਈ ਵਿਸ਼ਵਾਸ ਕਰਦੇ ਹਨ ਕਿ ਸਾਡਾ ਚਾਲ-ਚਲਣ ਸਾਡੀਆਂ ਜੀਨਾਂ ਤੇ ਨਿਰਭਰ ਕਰਦਾ ਹੈ। ਪਰ ਬਾਈਬਲ ਸਾਨੂੰ ਸਮਝਾਉਂਦੀ ਹੈ ਕਿ ਇਨਸਾਨ ਕਿਵੇਂ ਬਣਾਇਆ ਗਿਆ ਸੀ ਅਤੇ ਸੰਸਾਰ ਉੱਤੇ ਪਾਪ ਤੇ ਅਪੂਰਣਤਾ ਕਿਵੇਂ ਆਏ। ਹਾਲਾਂਕਿ ਜੀਨਾਂ ਸਾਡੀ ਸ਼ਖ਼ਸੀਅਤ ਨੂੰ ਢਾਲਣ ਵਿਚ ਭੂਮਿਕਾ ਨਿਭਾ ਸਕਦੀਆਂ ਹਨ, ਪਰ ਸਾਡੀ ਅਪੂਰਣਤਾ ਅਤੇ ਸਾਡਾ ਮਾਹੌਲ ਵੀ ਇਸ ਤੇ ਪ੍ਰਭਾਵ ਪਾਉਂਦੇ ਹਨ।—6/1, ਸਫ਼ੇ 9-11.
• ਔਕਸੀਰਿੰਕਸ, ਮਿਸਰ ਵਿਚ ਲੱਭਿਆ ਗਿਆ ਪਪਾਇਰਸ ਦਾ ਟੁਕੜਾ ਪਰਮੇਸ਼ੁਰ ਦੇ ਨਾਂ ਬਾਰੇ ਕੀ ਦੱਸਦਾ ਹੈ?
ਯੂਨਾਨੀ ਸੈਪਟੁਜਿੰਟ ਤੋਂ ਅੱਯੂਬ 42:11, 12 ਦੇ ਲੱਭੇ ਗਏ ਟੁਕੜੇ ਵਿਚ ਚੌ-ਵਰਣੀ ਸ਼ਬਦ, ਯਾਨੀ ਚਾਰ ਇਬਰਾਨੀ ਅੱਖਰਾਂ ਵਿਚ ਪਰਮੇਸ਼ੁਰ ਦਾ ਨਾਂ ਪਾਇਆ ਗਿਆ ਹੈ। ਇਹ ਸਬੂਤ ਹੈ ਕਿ ਇਬਰਾਨੀ ਵਿਚ ਪਰਮੇਸ਼ੁਰ ਦਾ ਨਾਂ ਸੈਪਟੁਜਿੰਟ ਵਿਚ ਪਾਇਆ ਗਿਆ ਸੀ, ਜਿਸ ਨੂੰ ਯੂਨਾਨੀ ਸ਼ਾਸਤਰ ਦੇ ਲੇਖਕ ਅਕਸਰ ਵਰਤਦੇ ਹਨ।—6/1, ਸਫ਼ਾ 30.
• ਰੋਮੀ ਸਾਮਰਾਜ ਦੇ ਹਿੰਸਕ ਅਤੇ ਖ਼ਤਰਨਾਕ ਤਲਵਾਰੀ ਮੁਕਾਬਲਿਆਂ ਦੀ ਸਾਡੇ ਦਿਨਾਂ ਦੇ ਕਿਹੜੇ ਤਮਾਸ਼ਿਆਂ ਨਾਲ ਤੁਲਨਾ ਕੀਤੀ ਗਈ ਹੈ?
ਹਾਲ ਹੀ ਵਿਚ ਇਟਲੀ ਦੇ ਰੋਮ ਸ਼ਹਿਰ ਦੇ ਕਲੋਸੀਅਮ ਵਿਚ ਇਕ ਨੁਮਾਇਸ਼ ਵਿਚ ਦਿਖਾਇਆ ਗਿਆ ਸੀ ਕਿ ਅੱਜ ਕਿਹੜੀਆਂ ਚੀਜ਼ਾਂ ਉਨ੍ਹਾਂ ਮੁਕਾਬਲਿਆਂ ਦੇ ਬਰਾਬਰ ਹਨ। ਸਾਨ੍ਹ-ਘੋਲ, ਬਾਕਸਿੰਗ, ਗੱਡੀਆਂ ਅਤੇ ਮੋਟਰ-ਸਾਈਕਲਾਂ ਦੀਆਂ ਦੌੜਾਂ ਅਤੇ ਹੋਰ ਖੇਡਾਂ ਵਿਚ ਜਨਤਾ ਸਾਮ੍ਹਣੇ ਲੜਾਈਆਂ ਦੇ ਵਿਡਿਓ ਕਲਿੱਪ ਦਿਖਾਏ ਗਏ ਸਨ। ਪੁਰਾਣੇ ਸਮਿਆਂ ਦੇ ਮਸੀਹੀਆਂ ਨੇ ਇਹ ਗੱਲ ਯਾਦ ਰੱਖੀ ਕੇ ਯਹੋਵਾਹ ਹਿੰਸਾ ਅਤੇ ਹਿੰਸਕ ਵਿਅਕਤੀਆਂ ਨੂੰ ਪਿਆਰ ਨਹੀਂ ਕਰਦਾ ਅਤੇ ਅੱਜ ਨਾ ਹੀ ਮਸੀਹੀਆਂ ਨੂੰ ਇਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ। (ਜ਼ਬੂਰ 11:5)—6/15, ਸਫ਼ਾ 29.
• ਜਿਉਂ ਅਸੀਂ ਚੰਗੇ ਸਿੱਖਿਅਕ ਬਣਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਅਜ਼ਰਾ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?
ਅਜ਼ਰਾ 7:10 ਵਿਚ ਚਾਰ ਗੱਲਾਂ ਦੱਸੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਸਾਨੂੰ ਰੀਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉੱਥੇ ਲਿਖਿਆ ਗਿਆ ਹੈ ਕਿ “ਅਜ਼ਰਾ ਨੇ [1] ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ [2] ਉਹ ਦੇ ਉੱਤੇ ਚੱਲਣ ਤੇ [3] ਇਸਰਾਏਲ ਨੂੰ ਬਿਧੀਆਂ ਤੇ ਨਿਆਵਾਂ ਦੀ ਸਿੱਖਿਆ ਦੇਣ [4] ਉੱਤੇ ਮਨ ਲਾਇਆ [“ਲਈ ਆਪਣੇ ਦਿਲ ਨੂੰ ਤਿਆਰ ਕੀਤਾ,” “ਨਿ ਵ”] ਸੀ।” (ਟੇਢੇ ਟਾਈਪ ਸਾਡੇ।)—7/1, ਸਫ਼ਾ 20.
• ਮਸੀਹੀ ਭੈਣ ਨੂੰ ਕਿਨ੍ਹਾਂ ਦੋ ਹਾਲਾਤਾਂ ਵਿਚ ਆਪਣਾ ਸਿਰ ਢਕਣਾ ਚਾਹੀਦਾ ਹੈ?
ਪਹਿਲਾ ਹੈ ਪਰਿਵਾਰ ਦੇ ਖ਼ਾਸ ਹਾਲਾਤਾਂ ਵਿਚ। ਸਿਰ ਢੱਕ ਕੇ ਭੈਣ ਆਪਣੇ ਪਤੀ ਦੇ ਪ੍ਰਾਰਥਨਾ ਅਤੇ ਬਾਈਬਲ ਦੀ ਸਿੱਖਿਆ ਦੇਣ ਦੇ ਅਧਿਕਾਰ ਨੂੰ ਕਬੂਲ ਕਰਦੀ ਹੈ। ਦੂਜਾ, ਕਲੀਸਿਯਾ ਦੇ ਕੰਮਾਂ ਵਿਚ ਜਿਨ੍ਹਾਂ ਵਿਚ ਆਮ ਤੋਰ ਤੇ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਸਿੱਖਿਆ ਅਤੇ ਅਗਵਾਈ ਦੇਣ ਦਾ ਬਾਈਬਲੀ ਅਧਿਕਾਰ ਹੈ। (1 ਕੁਰਿੰਥੀਆਂ 11:3-10)—7/15, ਸਫ਼ੇ 26-7.
• ਮਸੀਹੀ ਕਿਉਂ ਮੰਨਦੇ ਹਨ ਕਿ ਯੋਗਾ ਸਿਰਫ਼ ਕਸਰਤ ਹੀ ਨਹੀਂ ਅਤੇ ਖ਼ਤਰਨਾਕ ਹੈ?
ਯੋਗ ਦੇ ਅਭਿਆਸ ਦਾ ਮਕਸਦ ਹੈ ਕਿਸੇ ਵਿਅਕਤੀ ਨੂੰ ਐਸੀ ਅਵਸਥਾ ਵਿਚ ਲੈ ਜਾਣਾ ਜਿਸ ਵਿਚ ਉਹ ਮਹਾਨ ਆਤਮਾ ਨਾਲ ਮਿਲ ਜਾਂਦਾ ਹੈ। ਪਰਮੇਸ਼ੁਰ ਦੀ ਸਲਾਹ ਦੇ ਉਲਟ, ਯੋਗਾ ਕਰਨ ਵਿਚ ਦਿਮਾਗ਼ ਦੇ ਸੋਚ-ਵਿਚਾਰਾਂ ਨੂੰ ਜਾਣ-ਬੁੱਝ ਕੇ ਬੰਦ ਕਰਨਾ ਸ਼ਾਮਲ ਹੈ। (ਰੋਮੀਆਂ 12:1, 2) ਯੋਗਾ ਰਾਹੀਂ ਅਸੀਂ ਜਾਦੂ-ਟੂਣਿਆਂ ਦੇ ਖ਼ਤਰਿਆਂ ਨੂੰ ਸ਼ਾਇਦ ਮੁੱਲ ਲੈ ਬੈਠੀਏ। (ਬਿਵਸਥਾ ਸਾਰ 18:10, 11)—8/1, ਸਫ਼ੇ 20-2.