“ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ”
“ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ”
“ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ।”—ਇਬਰਾਨੀਆਂ 5:12.
1. ਇਬਰਾਨੀਆਂ 5:12 ਦੇ ਸ਼ਬਦ ਇਕ ਮਸੀਹੀ ਲਈ ਚਿੰਤਾ ਦਾ ਕਾਰਨ ਕਿਉਂ ਬਣ ਸਕਦੇ ਹਨ?
ਜਦੋਂ ਤੁਸੀਂ ਮੂਲ ਪਾਠ ਦੇ ਪ੍ਰੇਰਿਤ ਸ਼ਬਦਾਂ ਨੂੰ ਪੜ੍ਹਦੇ ਹੋ, ਤਾਂ ਕੀ ਤੁਹਾਨੂੰ ਆਪਣੀ ਅਧਿਆਤਮਿਕ ਤਰੱਕੀ ਦੀ ਚਿੰਤਾ ਸਤਾਉਂਦੀ ਹੈ? ਯਾਦ ਰੱਖੋ ਕਿ ਇਸ ਤਰ੍ਹਾਂ ਸੋਚਣ ਵਾਲੇ ਤੁਸੀਂ ਇਕੱਲੇ ਨਹੀਂ ਹੋ। ਮਸੀਹ ਦੇ ਚੇਲੇ ਹੋਣ ਦੇ ਨਾਤੇ, ਅਸੀਂ ਜਾਣਦੇ ਹਾਂ ਕਿ ਸਾਨੂੰ ਸਿੱਖਿਅਕ ਬਣਨ ਦੀ ਲੋੜ ਹੈ। (ਮੱਤੀ 28:19, 20) ਅੰਤ ਦੇ ਦਿਨਾਂ ਵਿਚ ਰਹਿਣ ਕਾਰਨ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਚੰਗੀ ਤਰ੍ਹਾਂ ਦੂਜਿਆਂ ਨੂੰ ਸਿੱਖਿਆ ਦੇਈਏ। ਅਸੀਂ ਜਾਣਦੇ ਹਾਂ ਕਿ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਸਿੱਖਿਆ ਦੇਣ ਦੁਆਰਾ ਉਨ੍ਹਾਂ ਦੀਆਂ ਜਾਨਾਂ ਬਚਾ ਸਕਦੇ ਹਾਂ! (1 ਤਿਮੋਥਿਉਸ 4:16) ਤਾਂ ਫਿਰ ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੀਏ: ‘ਕੀ ਮੈਂ ਇਕ ਚੰਗਾ ਸਿੱਖਿਅਕ ਹਾਂ? ਮੈਂ ਸਿੱਖਿਆ ਦੇਣ ਦੇ ਆਪਣੇ ਤਰੀਕੇ ਨੂੰ ਕਿਵੇਂ ਸੁਧਾਰ ਸਕਦਾ ਹਾਂ?’
2, 3. (ੳ) ਇਕ ਅਧਿਆਪਕ ਨੇ ਚੰਗੀ ਸਿੱਖਿਆ ਦੇਣ ਬਾਰੇ ਕੀ ਲਿਖਿਆ ਸੀ? (ਅ) ਸਿੱਖਿਆ ਦੇਣ ਵਿਚ ਯਿਸੂ ਨੇ ਸਾਡੇ ਲਈ ਕਿਹੜਾ ਨਮੂਨਾ ਕਾਇਮ ਕੀਤਾ ਸੀ?
2 ਇਨ੍ਹਾਂ ਚਿੰਤਾਵਾਂ ਕਾਰਨ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਜੇ ਅਸੀਂ ਸੋਚਦੇ ਹਾਂ ਕਿ ਸਿਖਾਉਣ ਵਾਸਤੇ ਸਾਨੂੰ ਕੁਝ ਖ਼ਾਸ ਤਕਨੀਕੀ ਹੁਨਰਾਂ ਨੂੰ ਸਿੱਖਣ ਦੀ ਲੋੜ ਹੈ, ਤਾਂ ਸ਼ਾਇਦ ਸਾਨੂੰ ਸੁਧਾਰ ਕਰਨਾ ਬਹੁਤ ਹੀ ਮੁਸ਼ਕਲ ਲੱਗੇ। ਚੰਗੀ ਸਿੱਖਿਆ ਦੇਣ ਲਈ ਤਕਨੀਕੀ ਸਿੱਖਿਆ ਲੈਣ ਦੀ ਲੋੜ ਨਹੀਂ ਹੈ ਬਲਕਿ ਇਸ ਤੋਂ ਵੀ ਮਹੱਤਵਪੂਰਣ ਕੁਝ ਹੋਰ ਕਰਨ ਦੀ ਲੋੜ ਹੈ। ਧਿਆਨ ਦਿਓ ਕਿ ਇਸ ਵਿਸ਼ੇ ਬਾਰੇ ਇਕ ਤਜਰਬੇਕਾਰ ਅਧਿਆਪਕ ਨੇ ਇਕ ਕਿਤਾਬ ਵਿਚ ਕੀ ਲਿਖਿਆ: “ਚੰਗਾ ਸਿੱਖਿਅਕ ਬਣਨ ਲਈ ਖ਼ਾਸ ਤਕਨੀਕਾਂ ਜਾਂ ਢੰਗਾਂ, ਯੋਜਨਾਵਾਂ ਜਾਂ ਕੰਮਾਂ ਦੀ ਲੋੜ ਨਹੀਂ ਹੈ। . . . ਇਸ ਦੇ ਲਈ ਖ਼ਾਸ ਕਰਕੇ ਪਿਆਰ ਦੀ ਲੋੜ ਹੈ।” ਬੇਸ਼ੱਕ, ਇਹ ਅਧਿਆਪਕ ਤਾਂ ਦੁਨਿਆਵੀ ਸਿੱਖਿਆ ਬਾਰੇ ਗੱਲ ਕਰ ਰਿਹਾ ਸੀ। ਪਰ ਉਸ ਦੀ ਇਹ ਗੱਲ ਮਸੀਹੀਆਂ ਦੀ ਸਿੱਖਿਆ ਉੱਤੇ ਜ਼ਿਆਦਾ ਲਾਗੂ ਹੁੰਦੀ ਹੈ। ਉਹ ਕਿਵੇਂ?
3 ਯਿਸੂ ਮਸੀਹ ਨੇ ਸਿੱਖਿਅਕ ਵਜੋਂ ਸਾਡੇ ਲਈ ਇਕ ਵਧੀਆ ਨਮੂਨਾ ਕਾਇਮ ਕੀਤਾ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ।” (ਯੂਹੰਨਾ 13:15) ਯਿਸੂ ਇੱਥੇ ਨਿਮਰਤਾ ਦੇ ਨਮੂਨੇ ਬਾਰੇ ਗੱਲ ਕਰ ਰਿਹਾ ਸੀ।। ਪਰ ਇਸ ਨਮੂਨੇ ਵਿਚ ਸਿਰਫ਼ ਨਿਮਰਤਾ ਹੀ ਨਹੀਂ ਬਲਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਲੋਕਾਂ ਨੂੰ ਸਿਖਾਉਣ ਦਾ ਮੁੱਖ ਕੰਮ ਵੀ ਸ਼ਾਮਲ ਸੀ। (ਲੂਕਾ 4:43) ਜੇ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਯਿਸੂ ਦੀ ਸੇਵਕਾਈ ਨੂੰ ਇਕ ਸ਼ਬਦ ਵਿਚ ਬਿਆਨ ਕਰੋ, ਤਾਂ ਤੁਸੀਂ ਸ਼ਾਇਦ ਕਹੋ “ਪਿਆਰ।” (ਕੁਲੁੱਸੀਆਂ 1:15; 1 ਯੂਹੰਨਾ 4:8) ਯਿਸੂ ਦਾ ਆਪਣੇ ਸਵਰਗੀ ਪਿਤਾ ਯਹੋਵਾਹ ਲਈ ਪਿਆਰ ਬੜੀ ਅਹਿਮੀਅਤ ਰੱਖਦਾ ਸੀ। (ਯੂਹੰਨਾ 14:31) ਪਰ ਯਿਸੂ ਨੇ ਇਕ ਸਿੱਖਿਅਕ ਵਜੋਂ ਦੋ ਹੋਰ ਤਰੀਕਿਆਂ ਨਾਲ ਵੀ ਪਿਆਰ ਦਿਖਾਇਆ ਸੀ। ਸੱਚਾਈ ਦੀਆਂ ਜਿਹੜੀਆਂ ਗੱਲਾਂ ਉਹ ਸਿਖਾ ਰਿਹਾ ਸੀ, ਉਸ ਨੇ ਉਨ੍ਹਾਂ ਗੱਲਾਂ ਨਾਲ ਅਤੇ ਆਪਣੇ ਸੁਣਨ ਵਾਲੇ ਲੋਕਾਂ ਨਾਲ ਵੀ ਪਿਆਰ ਕੀਤਾ ਸੀ। ਆਓ ਆਪਾਂ ਇਨ੍ਹਾਂ ਦੋ ਗੱਲਾਂ ਵੱਲ ਹੋਰ ਜ਼ਿਆਦਾ ਧਿਆਨ ਦੇਈਏ ਜਿਨ੍ਹਾਂ ਵਿਚ ਯਿਸੂ ਨੇ ਸਾਡੇ ਲਈ ਨਮੂਨਾ ਕਾਇਮ ਕੀਤਾ ਸੀ।
ਪਰਮੇਸ਼ੁਰ ਦੀਆਂ ਸੱਚਾਈਆਂ ਲਈ ਸਦੀਆਂ ਪੁਰਾਣਾ ਪਿਆਰ
4. ਯਿਸੂ ਨੇ ਯਹੋਵਾਹ ਦੀਆਂ ਸਿੱਖਿਆਵਾਂ ਲਈ ਪਿਆਰ ਪੈਦਾ ਕਿਵੇਂ ਕੀਤਾ ਸੀ?
4 ਜੇ ਅਧਿਆਪਕ ਆਪਣੇ ਵਿਸ਼ੇ ਵਿਚ ਦਿਲਚਸਪੀ ਲੈਂਦਾ ਹੈ, ਤਾਂ ਉਹ ਆਪਣੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸਿਖਾਉਂਦਾ ਹੈ। ਪਰ ਜੇ ਉਸ ਨੂੰ ਦਿਲਚਸਪੀ ਨਹੀਂ ਹੈ, ਤਾਂ ਉਸ ਦੇ ਵਿਦਿਆਰਥੀਆਂ ਨੂੰ ਵੀ ਸਿੱਖਣ ਵਿਚ ਕੋਈ ਦਿਲਚਸਪੀ ਨਹੀਂ ਹੋਵੇਗੀ। ਯਸਾਯਾਹ 50:4, 5 ਵਿਚ ਇਹ ਢੁਕਵੇਂ ਸ਼ਬਦ ਦਰਜ ਕੀਤੇ ਗਏ ਹਨ: “ਪ੍ਰਭੁ ਯਹੋਵਾਹ ਨੇ ਮੈਨੂੰ ਚੇਲਿਆਂ ਦੀ ਜ਼ਬਾਨ ਦਿੱਤੀ, ਭਈ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ, ਭਈ ਮੈਂ ਚੇਲਿਆਂ ਵਾਂਙੁ ਸੁਣਾਂ। ਪ੍ਰਭੁ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ, ਤਾਂ ਮੈਂ ਨਾ ਆਕੀ ਹੋਇਆ ਨਾ ਪਿੱਛੇ ਹਟਿਆ।”
ਯਿਸੂ ਨੇ ਹਮੇਸ਼ਾ ਯਹੋਵਾਹ ਅਤੇ ਉਸ ਦੇ ਰਾਜ ਦੀਆਂ ਅਨਮੋਲ ਸੱਚਾਈਆਂ ਵਿਚ ਦਿਲਚਸਪੀ ਦਿਖਾਈ ਸੀ ਅਤੇ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸੀ। ਯਿਸੂ ਨੇ ਇਹ ਪਿਆਰ ਉਦੋਂ ਪੈਦਾ ਕੀਤਾ ਸੀ ਜਦੋਂ ਉਹ ਖ਼ੁਦ ਇਕ ਵਿਦਿਆਰਥੀ ਸੀ। ਧਰਤੀ ਉੱਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਯਿਸੂ ਨੇ ਸਦੀਆਂ ਤਾਈਂ ਆਪਣੇ ਪਿਤਾ ਕੋਲੋਂ ਖ਼ੁਸ਼ੀ ਨਾਲ ਸਿੱਖਿਆ ਲਈ ਸੀ।5, 6. (ੳ) ਯਿਸੂ ਦੇ ਬਪਤਿਸਮੇ ਸਮੇਂ ਉਸ ਨਾਲ ਕਿਹੜੀ ਅਨੋਖੀ ਗੱਲ ਹੋਈ ਤੇ ਇਸ ਦਾ ਉਸ ਉੱਤੇ ਕੀ ਅਸਰ ਪਿਆ? (ਅ) ਪਰਮੇਸ਼ੁਰ ਦੇ ਬਚਨ ਦਾ ਇਸਤੇਮਾਲ ਕਰਨ ਵਿਚ ਤੁਸੀਂ ਯਿਸੂ ਅਤੇ ਸ਼ਤਾਨ ਵਿਚ ਕੀ ਫ਼ਰਕ ਦੇਖਦੇ ਹੋ?
5 ਧਰਤੀ ਉੱਤੇ ਆ ਕੇ ਵੀ ਯਿਸੂ ਪਰਮੇਸ਼ੁਰੀ ਬੁੱਧ ਨੂੰ ਪਿਆਰ ਕਰਦਾ ਰਿਹਾ। (ਲੂਕਾ 2:52) ਫਿਰ ਉਸ ਦੇ ਬਪਤਿਸਮੇ ਸਮੇਂ ਉਸ ਨਾਲ ਇਕ ਅਨੋਖੀ ਗੱਲ ਹੋਈ। ਲੂਕਾ 3:21 ਕਹਿੰਦਾ ਹੈ ਕਿ “ਅਕਾਸ਼ ਖੁਲ੍ਹ ਗਿਆ,” ਮਤਲਬ ਕਿ ਯਿਸੂ ਨੂੰ ਆਪਣੀ ਸਾਰੀ ਸਵਰਗੀ ਜ਼ਿੰਦਗੀ ਯਾਦ ਆ ਗਈ। ਇਸ ਤੋਂ ਬਾਅਦ ਉਸ ਨੇ ਉਜਾੜ ਵਿਚ ਜਾ ਕੇ 40 ਦਿਨ ਵਰਤ ਰੱਖਿਆ। ਉਸ ਨੇ ਸਵਰਗ ਵਿਚ ਯਹੋਵਾਹ ਤੋਂ ਸਿੱਖਿਆ ਲੈਣ ਵਿਚ ਬਿਤਾਏ ਕਈ ਪਲਾਂ ਉੱਤੇ ਸੋਚ-ਵਿਚਾਰ ਕਰਨ ਵਿਚ ਕਾਫ਼ੀ ਆਨੰਦ ਮਾਣਿਆ ਹੋਵੇਗਾ। ਪਰ ਥੋੜ੍ਹੇ ਹੀ ਸਮੇਂ ਬਾਅਦ ਪਰਮੇਸ਼ੁਰ ਦੀਆਂ ਸੱਚਾਈਆਂ ਲਈ ਉਸ ਦੇ ਪਿਆਰ ਨੂੰ ਪਰਖਿਆ ਗਿਆ।
6 ਜਦੋਂ ਯਿਸੂ ਥੱਕਿਆ-ਹਾਰਿਆ ਤੇ ਭੁੱਖਾ-ਪਿਆਸਾ ਸੀ, ਤਾਂ ਸ਼ਤਾਨ ਨੇ ਉਸ ਨੂੰ ਪਰਤਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਅਸੀਂ ਪਰਮੇਸ਼ੁਰ ਦੇ ਇਨ੍ਹਾਂ ਦੋਹਾਂ ਪੁੱਤਰਾਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਦੇਖਦੇ ਹਾਂ। ਇਨ੍ਹਾਂ ਦੋਹਾਂ ਨੇ ਹੀ ਇਬਰਾਨੀ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ, ਪਰ ਦੋਹਾਂ ਦਾ ਰਵੱਈਆ ਬਿਲਕੁਲ ਵੱਖਰਾ ਸੀ। ਸ਼ਤਾਨ ਨੇ ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਪਰਮੇਸ਼ੁਰ ਦੇ ਬਚਨ ਨੂੰ ਗੁਸਤਾਖ਼ੀ ਨਾਲ ਤੋੜ-ਮਰੋੜ ਕੇ ਪੇਸ਼ ਕੀਤਾ। ਸੱਚ ਤਾਂ ਇਹ ਹੈ ਕਿ ਉਸ ਬਾਗ਼ੀ ਨੇ ਪਰਮੇਸ਼ੁਰ ਦੀਆਂ ਸੱਚਾਈਆਂ ਦਾ ਅਪਮਾਨ ਕੀਤਾ ਸੀ। ਦੂਜੇ ਪਾਸੇ, ਯਿਸੂ ਨੇ ਸ਼ਾਸਤਰਾਂ ਪ੍ਰਤੀ ਆਪਣੇ ਪਿਆਰ ਕਾਰਨ ਬੜੇ ਧਿਆਨ ਨਾਲ ਪਰਮੇਸ਼ੁਰ ਦੇ ਬਚਨ ਤੋਂ ਹਰ ਸਵਾਲ ਦਾ ਜਵਾਬ ਦਿੱਤਾ। ਇਨ੍ਹਾਂ ਪ੍ਰੇਰਿਤ ਸ਼ਬਦਾਂ ਨੂੰ ਲਿਖਣ ਤੋਂ ਸਦੀਆਂ ਪਹਿਲਾਂ ਯਿਸੂ ਸਵਰਗ ਵਿਚ ਸੀ, ਪਰ ਫਿਰ ਵੀ ਉਹ ਇਨ੍ਹਾਂ ਦਾ ਆਦਰ ਕਰਦਾ ਸੀ। ਇਹ ਅਨਮੋਲ ਸੱਚਾਈਆਂ ਉਸ ਨੇ ਆਪਣੇ ਸਵਰਗੀ ਪਿਤਾ ਕੋਲੋਂ ਸਿੱਖੀਆਂ ਸਨ! ਯਿਸੂ ਨੇ ਸ਼ਤਾਨ ਨੂੰ ਕਿਹਾ ਕਿ ਉਸ ਲਈ ਯਹੋਵਾਹ ਦੇ ਬਚਨ ਰੋਟੀ ਨਾਲੋਂ ਜ਼ਿਆਦਾ ਅਹਿਮੀਅਤ ਰੱਖਦੇ ਸਨ। (ਮੱਤੀ 4:1-11) ਜੀ ਹਾਂ, ਯਿਸੂ ਯਹੋਵਾਹ ਕੋਲੋਂ ਸਿੱਖੀਆਂ ਸਾਰੀਆਂ ਸੱਚਾਈਆਂ ਨਾਲ ਪਿਆਰ ਕਰਦਾ ਸੀ। ਪਰ ਉਸ ਨੇ ਸਿੱਖਿਅਕ ਹੋਣ ਦੇ ਨਾਤੇ, ਉਸ ਪਿਆਰ ਨੂੰ ਕਿਵੇਂ ਦਿਖਾਇਆ?
ਦੂਜਿਆਂ ਨੂੰ ਸਿਖਾਈਆਂ ਗਈਆਂ ਸੱਚਾਈਆਂ ਪ੍ਰਤੀ ਪਿਆਰ
7. ਯਿਸੂ ਨੇ ਆਪਣੀਆਂ ਸਿੱਖਿਆਵਾਂ ਘੜ ਕੇ ਕਿਉਂ ਨਹੀਂ ਪੇਸ਼ ਕੀਤੀਆਂ?
7 ਦੂਜਿਆਂ ਨੂੰ ਸਿਖਾਉਂਦੇ ਵੇਲੇ ਸੱਚਾਈਆਂ ਪ੍ਰਤੀ ਯਿਸੂ ਦਾ ਪਿਆਰ ਹਮੇਸ਼ਾ ਜ਼ਾਹਰ ਹੁੰਦਾ ਸੀ। ਉਸ ਕੋਲ ਗਿਆਨ ਅਤੇ ਬੁੱਧ ਦਾ ਵੱਡਾ ਖ਼ਜ਼ਾਨਾ ਸੀ। (ਕੁਲੁੱਸੀਆਂ 2:3) ਜੇ ਉਹ ਚਾਹੁੰਦਾ ਤਾਂ ਉਹ ਆਪਣੇ ਵਿਚਾਰ ਘੜ ਕੇ ਪੇਸ਼ ਕਰ ਸਕਦਾ ਸੀ। ਪਰ ਉਸ ਨੇ ਵਾਰ-ਵਾਰ ਆਪਣੇ ਸੁਣਨ ਵਾਲਿਆਂ ਨੂੰ ਯਾਦ ਕਰਾਇਆ ਕਿ ਜੋ ਕੁਝ ਵੀ ਉਹ ਸਿਖਾਉਂਦਾ ਸੀ, ਉਹ ਆਪਣੇ ਵੱਲੋਂ ਨਹੀਂ, ਸਗੋਂ ਆਪਣੇ ਸਵਰਗੀ ਪਿਤਾ ਵੱਲੋਂ ਸਿਖਾਉਂਦਾ ਸੀ। (ਯੂਹੰਨਾ 7:16; 8:28; 12:49; 14:10) ਉਹ ਪਰਮੇਸ਼ੁਰ ਦੀਆਂ ਸੱਚਾਈਆਂ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਕਿ ਉਹ ਉਨ੍ਹਾਂ ਦੀ ਥਾਂ ਆਪਣੇ ਵਿਚਾਰ ਪੇਸ਼ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸੀ।
8. ਆਪਣੀ ਸੇਵਕਾਈ ਦੇ ਸ਼ੁਰੂ ਵਿਚ ਯਿਸੂ ਨੇ ਪਰਮੇਸ਼ੁਰ ਦੇ ਬਚਨ ਉੱਤੇ ਭਰੋਸਾ ਰੱਖਣ ਵਿਚ ਕਿਵੇਂ ਨਮੂਨਾ ਕਾਇਮ ਕੀਤਾ?
8 ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕਰਦੇ ਹੀ ਚੰਗਾ ਨਮੂਨਾ ਕਾਇਮ ਕੀਤਾ। ਗੌਰ ਕਰੋ ਕਿ ਯਿਸੂ ਨੇ ਪਹਿਲੀ ਵਾਰ ਪਰਮੇਸ਼ੁਰ ਦੇ ਲੋਕਾਂ ਨੂੰ ਕਿਵੇਂ ਦੱਸਿਆ ਸੀ ਕਿ ਉਹ ਵਾਅਦਾ ਕੀਤਾ ਹੋਇਆ ਮਸੀਹਾ ਸੀ। ਕੀ ਉਸ ਨੇ ਲੋਕਾਂ ਸਾਮ੍ਹਣੇ ਜਾ ਕੇ ਰੌਲਾ ਪਾਇਆ ਸੀ ਕਿ ਉਹ ਮਸੀਹਾ ਸੀ ਤੇ ਫਿਰ ਆਪਣੇ ਆਪ ਨੂੰ ਮਸੀਹਾ ਸਾਬਤ ਕਰਨ ਲਈ ਵਧੀਆ ਚਮਤਕਾਰ ਕੀਤੇ ਸਨ? ਨਹੀਂ। ਉਹ ਯਹੂਦੀ ਸਭਾ ਘਰ ਵਿਚ ਗਿਆ ਜਿੱਥੇ ਪਰਮੇਸ਼ੁਰ ਦੇ ਲੋਕ ਰੋਜ਼ਾਨਾ ਸ਼ਾਸਤਰ ਪੜ੍ਹਦੇ ਸਨ। ਉੱਥੇ ਜਾ ਕੇ ਉਸ ਨੇ ਯਸਾਯਾਹ 61:1, 2 ਦੀ ਭਵਿੱਖਬਾਣੀ ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ ਅਤੇ ਸਮਝਾਇਆ ਕਿ ਇਹ ਸੱਚਾਈਆਂ ਉਸ ਉੱਤੇ ਲਾਗੂ ਹੁੰਦੀਆਂ ਹਨ। (ਲੂਕਾ 4:16-22) ਉਸ ਦੇ ਬਹੁਤ ਸਾਰੇ ਚਮਤਕਾਰਾਂ ਨੇ ਸਾਬਤ ਕੀਤਾ ਕਿ ਉਸ ਉੱਤੇ ਯਹੋਵਾਹ ਦੀ ਮਿਹਰ ਸੀ। ਫਿਰ ਵੀ ਉਸ ਨੇ ਸਿੱਖਿਆ ਦਿੰਦੇ ਸਮੇਂ ਹਮੇਸ਼ਾ ਪਰਮੇਸ਼ੁਰ ਦੇ ਬਚਨ ਉੱਤੇ ਭਰੋਸਾ ਰੱਖਿਆ।
9. ਫ਼ਰੀਸੀਆਂ ਨੂੰ ਜਵਾਬ ਦੇਣ ਵੇਲੇ ਯਿਸੂ ਨੇ ਪਰਮੇਸ਼ੁਰ ਦੇ ਬਚਨ ਲਈ ਕਿਵੇਂ ਪਿਆਰ ਦਿਖਾਇਆ?
9 ਜਦੋਂ ਧਾਰਮਿਕ ਆਗੂਆਂ ਨੇ ਯਿਸੂ ਦਾ ਵਿਰੋਧ ਕੀਤਾ, ਤਾਂ ਉਸ ਨੇ ਉਨ੍ਹਾਂ ਨਾਲ ਫ਼ਜ਼ੂਲ ਬਹਿਸ ਨਹੀਂ ਕੀਤੀ, ਹਾਲਾਂਕਿ ਉਹ ਉਨ੍ਹਾਂ ਨੂੰ ਆਸਾਨੀ ਨਾਲ ਕਿਸੇ ਵੀ ਤਰ੍ਹਾਂ ਦੀ ਬਹਿਸ ਵਿਚ ਹਰਾ ਸਕਦਾ ਸੀ। ਇਸ ਦੀ ਬਜਾਇ, ਉਸ ਨੇ ਪਰਮੇਸ਼ੁਰ ਦੇ ਬਚਨ ਤੋਂ ਜਵਾਬ ਦੇ ਕੇ ਉਨ੍ਹਾਂ ਨੂੰ ਝੂਠੇ ਸਾਬਤ ਕੀਤਾ। ਮਿਸਾਲ ਲਈ ਯਾਦ ਕਰੋ ਜਦੋਂ ਫ਼ਰੀਸੀਆਂ ਨੇ ਯਿਸੂ ਦੇ ਚੇਲਿਆਂ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਮੱਤੀ 12:1-5) ਬੇਸ਼ੱਕ, ਉਨ੍ਹਾਂ ਘਮੰਡੀ ਆਗੂਆਂ ਨੇ 1 ਸਮੂਏਲ 21:1-6 ਵਿਚ ਦਰਜ ਇਸ ਪ੍ਰੇਰਿਤ ਬਿਰਤਾਂਤ ਨੂੰ ਸ਼ਾਇਦ ਪੜ੍ਹਿਆ ਹੋਵੇਗਾ। ਜੇ ਪੜ੍ਹਿਆ ਸੀ, ਤਾਂ ਉਨ੍ਹਾਂ ਨੇ ਉਸ ਵਿੱਚੋਂ ਅਹਿਮ ਸਬਕ ਨਹੀਂ ਸਿੱਖਿਆ ਸੀ। ਪਰ ਯਿਸੂ ਨੇ ਨਾ ਸਿਰਫ਼ ਇਸ ਬਿਰਤਾਂਤ ਨੂੰ ਪੜ੍ਹਿਆ ਸੀ, ਸਗੋਂ ਇਸ ਦੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰ ਕੇ ਉਨ੍ਹਾਂ ਮੁਤਾਬਕ ਚੱਲਿਆ ਵੀ ਸੀ। ਉਸ ਨੂੰ ਇਨ੍ਹਾਂ ਆਇਤਾਂ ਵਿਚ ਯਹੋਵਾਹ ਦੇ ਸਿਖਾਏ ਸਿਧਾਂਤ ਬਹੁਤ ਚੰਗੇ ਲੱਗਦੇ ਸਨ। ਇਸ ਲਈ ਉਸ ਨੇ ਇਸ ਬਿਰਤਾਂਤ ਦੁਆਰਾ ਅਤੇ ਮੂਸਾ ਦੀ ਬਿਵਸਥਾ ਤੋਂ ਇਕ ਉਦਾਹਰਣ ਦੇ ਕੇ ਦਿਖਾਇਆ ਕਿ ਪਰਮੇਸ਼ੁਰ ਦਾ ਨਿਯਮ ਉੱਨਾ ਸਖ਼ਤ ਨਹੀਂ ਸੀ ਜਿੰਨਾ ਉਹ ਸਮਝਦੇ ਸਨ। ਧਾਰਮਿਕ ਆਗੂ ਆਪਣੇ ਸੁਆਰਥ ਲਈ ਪਰਮੇਸ਼ੁਰ ਦੇ ਬਚਨ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਸਨ ਜਾਂ ਇਨਸਾਨਾਂ ਦੇ ਰੀਤੀ-ਰਿਵਾਜਾਂ ਦੇ ਥੱਲੇ ਦਬਾਉਣ ਦੀ ਕੋਸ਼ਿਸ਼ ਕਰਦੇ ਸਨ। ਪਰ ਸ਼ਾਸਤਰਾਂ ਲਈ ਯਿਸੂ ਦੇ ਪਿਆਰ ਨੇ ਉਸ ਨੂੰ ਪਰਮੇਸ਼ੁਰ ਦੇ ਬਚਨ ਨੂੰ ਸਹੀ ਸਾਬਤ ਕਰਨ ਲਈ ਪ੍ਰੇਰਿਆ।
ਖੇਤਾਂ ਵਿੱਚੋਂ ਦੀ ਲੰਘਦੇ ਹੋਏ ਕਣਕ ਦੇ ਸਿੱਟਿਆਂ ਨੂੰ ਤੋੜ ਕੇ ਖਾਣ ਨਾਲ ਸਬਤ ਦੇ ਨਿਯਮ ਨੂੰ ਤੋੜਿਆ ਸੀ। ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਭਲਾ, ਤੁਸਾਂ ਇਹ ਨਹੀਂ ਪੜ੍ਹਿਆ ਭਈ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ?” (10. ਯਿਸੂ ਨੇ ਸਿੱਖਿਆ ਦੇਣ ਵਿਚ ਭਵਿੱਖਬਾਣੀਆਂ ਕਿਵੇਂ ਪੂਰੀਆਂ ਕੀਤੀਆਂ ਸਨ?
10 ਪਰਮੇਸ਼ੁਰ ਦੀਆਂ ਸਿੱਖਿਆਵਾਂ ਨਾਲ ਪਿਆਰ ਕਰਨ ਕਰਕੇ ਯਿਸੂ ਕਦੇ ਵੀ ਰਟੀਆਂ-ਰਟਾਈਆਂ ਗੱਲਾਂ ਨਹੀਂ ਸੀ ਸਿਖਾਉਂਦਾ, ਸਗੋਂ ਅਜਿਹੇ ਵਧੀਆ ਢੰਗ ਨਾਲ ਸਿਖਾਉਂਦਾ ਸੀ ਜਿਸ ਤੋਂ ਲੋਕ ਅੱਕਦੇ ਨਹੀਂ ਸਨ। ਪ੍ਰੇਰਿਤ ਭਵਿੱਖਬਾਣੀਆਂ ਨੇ ਦਿਖਾਇਆ ਕਿ ਮਸੀਹਾ “ਮਿਠਾਸ ਨਾਲ ਭਰੇ” ਬੋਲਾਂ ਅਤੇ ‘ਸੁੰਦਰ ਸ਼ਬਦਾਂ’ ਨਾਲ ਗੱਲ ਕਰੇਗਾ। (ਭਜਨ 45:2, ਪਵਿੱਤਰ ਬਾਈਬਲ ਨਵਾਂ ਅਨੁਵਾਦ; ਉਤਪਤ 49:21) ਜਿਨ੍ਹਾਂ ਸੱਚਾਈਆਂ ਨੂੰ ਯਿਸੂ ਇੰਨਾ ਪਿਆਰ ਕਰਦਾ ਸੀ, ਉਨ੍ਹਾਂ ਨੂੰ ਸਿਖਾਉਣ ਵੇਲੇ ਉਸ ਨੇ “ਕਿਰਪਾ ਦੀਆਂ ਗੱਲਾਂ” ਦੁਆਰਾ ਆਪਣਾ ਸੰਦੇਸ਼ ਦਿਲਚਸਪ ਅਤੇ ਤਾਜ਼ਾ ਰੱਖ ਕੇ ਭਵਿੱਖਬਾਣੀਆਂ ਨੂੰ ਪੂਰਾ ਕੀਤਾ। (ਲੂਕਾ 4:22) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਦੇ ਚਿਹਰੇ ਦੇ ਹਾਵ-ਭਾਵਾਂ ਤੋਂ ਉਸ ਦਾ ਜੋਸ਼ ਦਿਖਾਈ ਦਿੰਦਾ ਸੀ ਅਤੇ ਉਸ ਦੀਆਂ ਅੱਖਾਂ ਤੋਂ ਸੱਚਾਈ ਪ੍ਰਤੀ ਉਸ ਦੀ ਦਿਲਚਸਪੀ ਝਲਕਦੀ ਸੀ। ਉਸ ਦੀਆਂ ਗੱਲਾਂ ਸੁਣ ਕੇ ਲੋਕਾਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ। ਸਿੱਖੀਆਂ ਗੱਲਾਂ ਦੂਜਿਆਂ ਨੂੰ ਸਿਖਾਉਣ ਵਿਚ ਉਸ ਨੇ ਸਾਡੇ ਲਈ ਕਿੰਨਾ ਵਧੀਆ ਨਮੂਨਾ ਕਾਇਮ ਕੀਤਾ!
11. ਇਕ ਸਿੱਖਿਅਕ ਵਜੋਂ ਯਿਸੂ ਆਪਣੀ ਕਾਬਲੀਅਤ ਕਾਰਨ ਘਮੰਡ ਨਾਲ ਕਿਉਂ ਨਹੀਂ ਸੀ ਫੁੱਲਿਆ?
11 ਕੀ ਪਰਮੇਸ਼ੁਰ ਦੀਆਂ ਸੱਚਾਈਆਂ ਬਾਰੇ ਗਹਿਰੀ ਸਮਝ ਹੋਣ ਅਤੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕਾਬਲੀਅਤ ਕਾਰਨ ਯਿਸੂ ਘਮੰਡ ਨਾਲ ਫੁੱਲ ਗਿਆ ਸੀ? ਅਕਸਰ ਇਨਸਾਨੀ ਅਧਿਆਪਕਾਂ ਨਾਲ ਇਸੇ ਤਰ੍ਹਾਂ ਹੁੰਦਾ ਹੈ। ਪਰ ਯਾਦ ਰੱਖੋ ਕਿ ਯਿਸੂ ਕੋਲ ਪਰਮੇਸ਼ੁਰੀ ਬੁੱਧ ਸੀ ਅਤੇ ਉਹ ਪਰਮੇਸ਼ੁਰ ਦਾ ਭੈ ਰੱਖਦਾ ਸੀ। ਅਜਿਹੀ ਬੁੱਧ ਵਿਅਕਤੀ ਨੂੰ ਘਮੰਡੀ ਨਹੀਂ ਬਣਨ ਦਿੰਦੀ ਕਿਉਂਕਿ “ਦੀਨਾਂ ਦੇ ਨਾਲ ਬੁੱਧ ਹੈ।” (ਕਹਾਉਤਾਂ 11:2) ਇਕ ਹੋਰ ਗੱਲ ਸੀ ਜਿਸ ਕਾਰਨ ਯਿਸੂ ਘਮੰਡੀ ਜਾਂ ਹੰਕਾਰੀ ਨਹੀਂ ਬਣਿਆ।
ਯਿਸੂ ਲੋਕਾਂ ਨਾਲ ਪਿਆਰ ਕਰਦਾ ਸੀ
12. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਇਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਚੇਲੇ ਆਪਣੇ ਆਪ ਨੂੰ ਨੀਵੇਂ ਸਮਝਣ?
12 ਲੋਕਾਂ ਲਈ ਯਿਸੂ ਦਾ ਗਹਿਰਾ ਪਿਆਰ ਹਮੇਸ਼ਾ ਉਸ ਦੀ ਸਿੱਖਿਆ ਤੋਂ ਝਲਕਦਾ ਸੀ। ਘਮੰਡੀ ਇਨਸਾਨਾਂ ਤੋਂ ਉਲਟ, ਯਿਸੂ ਦੀਆਂ ਸਿੱਖਿਆਵਾਂ ਕਾਰਨ ਕਦੇ ਵੀ ਲੋਕ ਆਪਣੇ ਆਪ ਨੂੰ ਨੀਵਾਂ ਨਹੀਂ ਸਮਝਦੇ ਸਨ। (ਉਪਦੇਸ਼ਕ ਦੀ ਪੋਥੀ 8:9) ਯਿਸੂ ਦਾ ਇਕ ਚਮਤਕਾਰ ਦੇਖ ਕੇ ਪਤਰਸ ਇੰਨਾ ਹੈਰਾਨ ਹੋਇਆ ਕਿ ਉਹ ਯਿਸੂ ਦੇ ਪੈਰੀਂ ਪੈ ਗਿਆ। ਪਰ ਯਿਸੂ ਨਹੀਂ ਸੀ ਚਾਹੁੰਦਾ ਕਿ ਉਸ ਦੇ ਚੇਲੇ ਉਸ ਤੋਂ ਡਰਨ। ਉਸ ਨੇ ਪਿਆਰ ਨਾਲ ਕਿਹਾ “ਨਾ ਡਰ।” ਅਤੇ ਫਿਰ ਉਸ ਨੇ ਪਤਰਸ ਨੂੰ ਚੇਲੇ ਬਣਾਉਣ ਦੇ ਪ੍ਰਭਾਵਸ਼ਾਲੀ ਕੰਮ ਬਾਰੇ ਦੱਸਿਆ ਜਿਸ ਵਿਚ ਪਤਰਸ ਨੇ ਹਿੱਸਾ ਲੈਣਾ ਸੀ। (ਲੂਕਾ 5:8-10) ਯਿਸੂ ਚਾਹੁੰਦਾ ਸੀ ਕਿ ਉਸ ਦੇ ਚੇਲੇ ਆਪਣੇ ਸਿੱਖਿਅਕ ਦੇ ਡਰ ਤੋਂ ਨਹੀਂ, ਬਲਕਿ ਪਰਮੇਸ਼ੁਰ ਬਾਰੇ ਅਨਮੋਲ ਸੱਚਾਈਆਂ ਪ੍ਰਤੀ ਆਪਣੇ ਪਿਆਰ ਤੋਂ ਪ੍ਰੇਰਿਤ ਹੋਣ।
13, 14. ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਲੋਕਾਂ ਨੂੰ ਹਮਦਰਦੀ ਦਿਖਾਈ ਸੀ?
13 ਯਿਸੂ ਨੇ ਲੋਕਾਂ ਨਾਲ ਹਮਦਰਦੀ ਕਰਨ ਦੁਆਰਾ ਵੀ ਪਿਆਰ ਦਿਖਾਇਆ ਸੀ। “ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਮੱਤੀ 9:36) ਯਿਸੂ ਨੂੰ ਉਨ੍ਹਾਂ ਦੀ ਦੁਖੀ ਹਾਲਤ ਉੱਤੇ ਤਰਸ ਆਇਆ ਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਪ੍ਰੇਰਿਤ ਹੋਇਆ।
ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (14 ਇਕ ਹੋਰ ਮੌਕੇ ਤੇ ਦਿਖਾਈ ਯਿਸੂ ਦੀ ਹਮਦਰਦੀ ਉੱਤੇ ਵੀ ਧਿਆਨ ਦਿਓ। ਇਕ ਔਰਤ, ਜਿਸ ਨੂੰ ਲੰਬੀ ਦੇਰ ਤੋਂ ਲਹੂ ਆਉਂਦਾ ਸੀ, ਭੀੜ ਵਿਚ ਆਈ ਅਤੇ ਉਸ ਨੇ ਯਿਸੂ ਦੇ ਕੱਪੜਿਆਂ ਨੂੰ ਛੋਹਿਆ ਤੇ ਚਮਤਕਾਰੀ ਢੰਗ ਨਾਲ ਉਹ ਠੀਕ ਹੋ ਗਈ। ਯਿਸੂ ਨੇ ਇਹ ਨਹੀਂ ਦੇਖਿਆ ਕਿ ਕੌਣ ਠੀਕ ਹੋਇਆ ਸੀ, ਪਰ ਉਸ ਨੂੰ ਮਹਿਸੂਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿਕਲੀ ਸੀ। ਉਹ ਉਸ ਔਰਤ ਦਾ ਪਤਾ ਕਰਨਾ ਚਾਹੁੰਦਾ ਸੀ। ਕਿਉਂ? ਉਸ ਨੂੰ ਝਿੜਕਣ ਲਈ ਕਿ ਉਸ ਨੇ ਬਿਵਸਥਾ ਜਾਂ ਸਦੂਕੀਆਂ ਅਤੇ ਫ਼ਰੀਸੀਆਂ ਦਾ ਨਿਯਮ ਤੋੜਿਆ ਸੀ? ਇਸ ਗੱਲ ਦਾ ਤਾਂ ਉਸ ਔਰਤ ਨੂੰ ਡਰ ਸੀ। ਪਰ ਯਿਸੂ ਉਸ ਨੂੰ ਝਿੜਕਣ ਦੀ ਬਜਾਇ ਇਹ ਕਹਿਣ ਲਈ ਭਾਲ ਰਿਹਾ ਸੀ: “ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।” (ਮਰਕੁਸ 5:25-34) ਇਨ੍ਹਾਂ ਸ਼ਬਦਾਂ ਦੁਆਰਾ ਦਿਖਾਈ ਹਮਦਰਦੀ ਉੱਤੇ ਗੌਰ ਕਰੋ। ਉਸ ਨੇ ਸਿਰਫ਼ ਇਹ ਨਹੀਂ ਕਿਹਾ ਕਿ “ਰਾਜ਼ੀ ਹੋ ਜਾ,” ਬਲਕਿ ਉਸ ਨੇ ਕਿਹਾ: “ਆਪਣੀ ਬਲਾ ਤੋਂ ਬਚੀ ਰਹੁ।” ਮਰਕੁਸ ਇੱਥੇ ਅਜਿਹਾ ਸ਼ਬਦ ਵਰਤਦਾ ਹੈ ਜਿਸ ਦਾ ਅਸਲ ਵਿਚ ਮਤਲਬ ਹੈ ਸਜ਼ਾ ਭੁਗਤਣ ਲਈ “ਕੋਰੜੇ ਖਾਣੇ।” ਸੰਭਵ ਹੈ ਯਿਸੂ ਨੂੰ ਪਤਾ ਸੀ ਕਿ ਉਸ ਨੇ ਆਪਣੀ ਬੀਮਾਰੀ ਕਾਰਨ ਸਰੀਰਕ ਅਤੇ ਜਜ਼ਬਾਤੀ ਤੌਰ ਤੇ ਕਿੰਨਾ ਦੁੱਖ ਝੱਲਿਆ ਹੋਣਾ। ਇਸ ਲਈ ਉਸ ਨੇ ਉਸ ਨਾਲ ਹਮਦਰਦੀ ਕੀਤੀ।
15, 16. ਯਿਸੂ ਦੀ ਸੇਵਕਾਈ ਦੀਆਂ ਕਿਹੜੀਆਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਲੋਕਾਂ ਵਿਚ ਚੰਗੇ ਗੁਣ ਭਾਲੇ ਸਨ?
15 ਯਿਸੂ ਨੇ ਲੋਕਾਂ ਵਿਚ ਚੰਗੇ ਗੁਣ ਭਾਲਣ ਦੁਆਰਾ ਵੀ ਪਿਆਰ ਦਿਖਾਇਆ ਸੀ। ਧਿਆਨ ਦਿਓ ਕਿ ਉਸ ਸਮੇਂ ਕੀ ਹੋਇਆ ਸੀ ਜਦੋਂ ਯਿਸੂ ਨਥਾਨਿਏਲ ਨੂੰ ਮਿਲਿਆ ਸੀ ਜੋ ਬਾਅਦ ਵਿਚ ਇਕ ਰਸੂਲ ਬਣਿਆ। “ਯਿਸੂ ਨੇ ਨਥਾਨਿਏਲ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਉਹ ਦੇ ਵਿਖੇ ਆਖਿਆ, ਵੇਖੋ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ।” ਚਮਤਕਾਰੀ ਢੰਗ ਨਾਲ ਯਿਸੂ ਨਥਾਨਿਏਲ ਬਾਰੇ ਬਹੁਤ ਕੁਝ ਜਾਣ ਸਕਿਆ, ਖ਼ਾਸ ਕਰਕੇ ਇਹ ਕਿ ਉਸ ਵਿਚ ਚੰਗੇ ਗੁਣ ਸਨ। ਬੇਸ਼ੱਕ, ਨਥਾਨਿਏਲ ਸੰਪੂਰਣ ਨਹੀਂ ਸੀ। ਉਹ ਸਾਡੇ ਵਾਂਗ ਹੀ ਗ਼ਲਤੀਆਂ ਕਰਦਾ ਸੀ। ਅਸਲ ਵਿਚ ਜਦੋਂ ਉਸ ਨੇ ਯਿਸੂ ਬਾਰੇ ਸੁਣਿਆ, ਤਾਂ ਉਸ ਨੇ ਰੁੱਖੀ ਗੱਲ ਕੀਤੀ: “ਭਲਾ, ਨਾਸਰਤ ਵਿੱਚੋਂ ਕੋਈ ਉੱਤਮ ਵਸਤੁ ਨਿੱਕਲ ਸੱਕਦੀ ਹੈ?” (ਯੂਹੰਨਾ 1:45-51) ਯਿਸੂ ਨਥਾਨਿਏਲ ਬਾਰੇ ਬਹੁਤ ਕੁਝ ਕਹਿ ਸਕਦਾ ਸੀ, ਪਰ ਉਸ ਨੇ ਨਥਾਨਿਏਲ ਦੀ ਖੂਬੀ ਯਾਨੀ ਉਸ ਦੀ ਈਮਾਨਦਾਰੀ ਉੱਤੇ ਧਿਆਨ ਦਿੱਤਾ।
16 ਇਕ ਸੈਨਾ ਦੇ ਮੁਖੀ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਉਹ ਸ਼ਾਇਦ ਗ਼ੈਰ-ਯਹੂਦੀ ਯਾਨੀ ਰੋਮੀ ਸੀ ਅਤੇ ਉਸ ਨੇ ਯਿਸੂ ਕੋਲ ਆ ਕੇ ਆਪਣੇ ਨੌਕਰ ਨੂੰ ਚੰਗਾ ਕਰਨ ਲਈ ਕਿਹਾ। ਯਿਸੂ ਜਾਣਦਾ ਸੀ ਕਿ ਇਸ ਮੁਖੀ ਨੇ ਬਹੁਤ ਸਾਰੇ ਪਾਪ ਕੀਤੇ ਸਨ। ਉਨ੍ਹਾਂ ਦਿਨਾਂ ਦੇ ਸੈਨਾ ਦੇ ਮੁਖੀ ਦੀ ਜ਼ਿੰਦਗੀ ਹਿੰਸਾ ਅਤੇ ਖ਼ੂਨ-ਖ਼ਰਾਬੇ ਦੇ ਕੰਮਾਂ ਨਾਲ ਭਰੀ ਹੁੰਦੀ ਸੀ ਤੇ ਉਹ ਝੂਠੇ ਦੇਵਤਿਆਂ ਦੀ ਭਗਤੀ ਕਰਦੇ ਸਨ। ਪਰ ਯਿਸੂ ਨੇ ਉਸ ਮੁਖੀ ਦੀ ਖੂਬੀ ਯਾਨੀ ਉਸ ਦੀ ਨਿਹਚਾ ਉੱਤੇ ਧਿਆਨ ਦਿੱਤਾ। (ਮੱਤੀ 8:5-13) ਬਾਅਦ ਵਿਚ, ਯਿਸੂ ਨੇ ਜਦੋਂ ਆਪਣੇ ਨਾਲ ਸਲੀਬ ਉੱਤੇ ਟੰਗੇ ਅਪਰਾਧੀ ਨਾਲ ਗੱਲ ਕੀਤੀ ਸੀ, ਤਾਂ ਯਿਸੂ ਨੇ ਉਸ ਨੂੰ ਉਸ ਦੇ ਬੁਰੇ ਕੰਮਾਂ ਕਾਰਨ ਝਿੜਕਿਆ ਨਹੀਂ, ਸਗੋਂ ਉਸ ਨੂੰ ਭਵਿੱਖ ਲਈ ਇਕ ਉਮੀਦ ਦੇ ਕੇ ਉਸ ਦਾ ਹੌਸਲਾ ਵਧਾਇਆ। (ਲੂਕਾ 23:43) ਯਿਸੂ ਨੂੰ ਪਤਾ ਸੀ ਕਿ ਦੂਜਿਆਂ ਵਿਚ ਨੁਕਸ ਕੱਢਣ ਜਾਂ ਉਨ੍ਹਾਂ ਦੀ ਨੁਕਤਾਚੀਨੀ ਕਰਨ ਨਾਲ ਉਨ੍ਹਾਂ ਨੂੰ ਨਿਰਾਸ਼ਾ ਹੀ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਜਿਆਂ ਵਿਚ ਚੰਗੇ ਗੁਣ ਭਾਲਣ ਦੇ ਯਿਸੂ ਦੇ ਜਤਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਹੋਵੇਗਾ।
ਲੋਕਾਂ ਦੀ ਸੇਵਾ ਕਰਨ ਦੀ ਇੱਛਾ
17, 18. ਧਰਤੀ ਉੱਤੇ ਆ ਕੇ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਸੀ?
17 ਯਿਸੂ ਦੇ ਪਿਆਰ ਦਾ ਇਕ ਹੋਰ ਪ੍ਰਭਾਵਸ਼ਾਲੀ ਸਬੂਤ ਸੀ ਕਿ ਉਹ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਸੀ। ਆਪਣੀ ਸਵਰਗੀ ਜ਼ਿੰਦਗੀ ਵਿਚ ਵੀ ਪਰਮੇਸ਼ੁਰ ਦਾ ਪੁੱਤਰ ਇਨਸਾਨਾਂ ਨਾਲ ਪਿਆਰ ਕਰਦਾ ਸੀ। (ਕਹਾਉਤਾਂ 8:30, 31) ਯਹੋਵਾਹ ਦੇ “ਸ਼ਬਦ” ਜਾਂ ਉਸ ਵੱਲੋਂ ਬੋਲਣ ਵਾਲੇ ਦੇ ਤੌਰ ਤੇ ਉਸ ਨੇ ਇਨਸਾਨਾਂ ਨਾਲ ਕਈ ਵਾਰ ਗੱਲ ਕਰਨ ਦਾ ਆਨੰਦ ਮਾਣਿਆ ਹੋਵੇਗਾ। (ਯੂਹੰਨਾ 1:1) ਪਰ ਉਸ ਨੇ ਆਪਣੀ ਉੱਚੀ ਸਵਰਗੀ ਪਦਵੀ ਛੱਡ ਦਿੱਤੀ। “ਉਸ ਨੇ ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ” ਕਿਉਂਕਿ ਉਹ ਧਰਤੀ ਉੱਤੇ ਇਨਸਾਨਾਂ ਨਾਲ ਆਮ੍ਹੋ-ਸਾਮ੍ਹਣੇ ਗੱਲਾਂ ਕਰ ਕੇ ਉਨ੍ਹਾਂ ਨੂੰ ਸਿਖਾਉਣਾ ਚਾਹੁੰਦਾ ਸੀ। (ਫ਼ਿਲਿੱਪੀਆਂ 2:7; 2 ਕੁਰਿੰਥੀਆਂ 8:9) ਯਿਸੂ ਨੇ ਧਰਤੀ ਉੱਤੇ ਆ ਕੇ ਕਦੇ ਵੀ ਆਪਣੀ ਸੇਵਾ ਕਰਾਉਣ ਦੀ ਉਮੀਦ ਨਹੀਂ ਰੱਖੀ ਸੀ। ਇਸ ਦੀ ਬਜਾਇ ਉਸ ਨੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28) ਯਿਸੂ ਪੂਰੀ ਤਰ੍ਹਾਂ ਇਨ੍ਹਾਂ ਸ਼ਬਦਾਂ ਮੁਤਾਬਕ ਚੱਲਿਆ।
18 ਯਿਸੂ ਨੇ ਪੂਰੀ ਵਾਹ ਲਾ ਕੇ ਨਿਮਰਤਾ ਨਾਲ ਆਪਣੇ ਸੁਣਨ ਵਾਲਿਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨ ਲਈ ਉਸ ਨੇ ਸੈਂਕੜੇ ਕਿਲੋਮੀਟਰ ਤੁਰ ਕੇ ਸਾਰੇ ਫਲਸਤੀਨ ਦਾ ਸਫ਼ਰ ਕੀਤਾ। ਘਮੰਡੀ ਫ਼ਰੀਸੀਆਂ ਅਤੇ ਸਦੂਕੀਆਂ ਦੇ ਉਲਟ, ਉਸ ਨੇ ਨਿਮਰਤਾ ਦਿਖਾਈ ਜਿਸ ਕਰਕੇ ਲੋਕ ਉਸ ਕੋਲ ਆਉਣ ਤੋਂ ਡਰਦੇ ਨਹੀਂ ਸਨ। ਹਰ ਤਰ੍ਹਾਂ ਦੇ ਲੋਕ ਯਾਨੀ ਉੱਚ-ਅਧਿਕਾਰੀ, ਸਿਪਾਹੀ, ਵਕੀਲ, ਔਰਤਾਂ, ਬੱਚੇ, ਗ਼ਰੀਬ, ਬੀਮਾਰ ਅਤੇ ਸਮਾਜ ਵਿੱਚੋਂ ਛੇਕੇ ਗਏ ਲੋਕ ਵੀ ਉਸ ਕੋਲ ਖ਼ੁਸ਼ੀ-ਖ਼ੁਸ਼ੀ ਆਉਂਦੇ ਸਨ। ਭਾਵੇਂ ਕਿ ਯਿਸੂ ਸੰਪੂਰਣ ਸੀ, ਪਰ ਇਨਸਾਨ ਹੋਣ ਦੇ ਨਾਤੇ ਉਹ ਥੱਕ-ਹਾਰ ਜਾਂਦਾ ਸੀ ਤੇ ਉਸ ਨੂੰ ਵੀ ਭੁੱਖ ਲੱਗਦੀ ਸੀ। ਹਾਲਾਂਕਿ ਥੱਕਿਆ ਹੋਣ ਕਰਕੇ ਜਦੋਂ ਉਹ ਆਰਾਮ ਕਰਨਾ ਚਾਹੁੰਦਾ ਸੀ ਜਾਂ ਪ੍ਰਾਰਥਨਾ ਕਰਨ ਲਈ ਸਮਾਂ ਕੱਢਣਾ ਚਾਹੁੰਦਾ ਸੀ, ਫਿਰ ਵੀ ਆਪਣੀਆਂ ਲੋੜਾਂ ਦੀ ਬਜਾਇ ਉਹ ਦੂਜਿਆਂ ਦੀਆਂ ਲੋੜਾਂ ਨੂੰ ਪਹਿਲਾਂ ਪੂਰੀਆਂ ਕਰਦਾ ਸੀ।—ਮਰਕੁਸ 1:35-39.
19. ਯਿਸੂ ਨੇ ਆਪਣੇ ਚੇਲਿਆਂ ਨਾਲ ਨਿਮਰਤਾ, ਧੀਰਜ ਅਤੇ ਪਿਆਰ ਨਾਲ ਪੇਸ਼ ਆਉਣ ਵਿਚ ਕਿਵੇਂ ਨਮੂਨਾ ਕਾਇਮ ਕੀਤਾ ਸੀ?
19 ਇਸੇ ਤਰ੍ਹਾਂ ਯਿਸੂ ਆਪਣੇ ਚੇਲਿਆਂ ਦੀ ਵੀ ਸੇਵਾ ਕਰਨੀ ਚਾਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਪਿਆਰ ਅਤੇ ਧੀਰਜ ਨਾਲ ਸਿਖਾਉਣ ਦੁਆਰਾ ਉਨ੍ਹਾਂ ਦੀ ਸੇਵਾ ਕੀਤੀ। ਜਦੋਂ ਕੋਈ ਜ਼ਰੂਰੀ ਗੱਲ ਉਨ੍ਹਾਂ ਨੂੰ ਜਲਦੀ ਸਮਝ ਨਹੀਂ ਆਉਂਦੀ ਸੀ, ਯਿਸੂ ਨਾ ਤਾਂ ਹਾਰ ਮੰਨਦਾ ਸੀ, ਨਾ ਹੀ ਗੁੱਸੇ ਹੁੰਦਾ ਸੀ ਤੇ ਨਾ ਹੀ ਉਨ੍ਹਾਂ ਨੂੰ ਝਿੜਕਦਾ ਸੀ। ਯਿਸੂ ਉਨ੍ਹਾਂ ਨੂੰ ਸਮਝਾਉਣ ਲਈ ਨਵੇਂ-ਨਵੇਂ ਤਰੀਕੇ ਵਰਤਦਾ ਸੀ। ਮਿਸਾਲ ਲਈ, ਜ਼ਰਾ ਸੋਚੋ ਕਿ ਚੇਲੇ ਆਪਸ ਵਿਚ ਕਿਵੇਂ ਬਹਿਸ ਕਰਦੇ ਰਹਿੰਦੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ। ਵਾਰ-ਵਾਰ, ਇੱਥੋਂ ਤਕ ਕਿ ਉਸ ਦੀ ਮੌਤ ਤੋਂ ਇਕ ਰਾਤ ਪਹਿਲਾਂ ਵੀ ਯਿਸੂ ਨੇ ਉਨ੍ਹਾਂ ਨੂੰ ਇਕ-ਦੂਜੇ ਨਾਲ ਨਿਮਰਤਾ ਨਾਲ ਰਹਿਣਾ ਸਿਖਾਉਣ ਲਈ ਨਵੇਂ-ਨਵੇਂ ਤਰੀਕੇ ਵਰਤੇ। ਦੂਜੀਆਂ ਗੱਲਾਂ ਦੇ ਨਾਲ-ਨਾਲ ਨਿਮਰਤਾ ਦੇ ਮਾਮਲੇ ਵਿਚ ਯਿਸੂ ਢੁਕਵੇਂ ਤੌਰ ਤੇ ਕਹਿ ਸਕਿਆ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ।”—ਯੂਹੰਨਾ 13:5-15; ਮੱਤੀ 20:25; ਮਰਕੁਸ 9:34-37.
20. ਫ਼ਰੀਸੀਆਂ ਦੇ ਉਲਟ, ਯਿਸੂ ਨੇ ਸਿਖਾਉਣ ਲਈ ਕਿਹੜਾ ਤਰੀਕਾ ਵਰਤਿਆ ਅਤੇ ਇਹ ਤਰੀਕਾ ਪ੍ਰਭਾਵਸ਼ਾਲੀ ਕਿਉਂ ਸੀ?
20 ਧਿਆਨ ਦਿਓ ਕਿ ਯਿਸੂ ਨੇ ਨਮੂਨੇ ਬਾਰੇ ਚੇਲਿਆਂ ਨੂੰ ਸਿਰਫ਼ ਦੱਸਿਆ ਹੀ ਨਹੀਂ, ਸਗੋਂ ਆਪ ‘ਨਮੂਨੇ’ ਉੱਤੇ ਚੱਲ ਕੇ ਦਿਖਾਇਆ। ਉਸ ਨੇ ਆਪਣੀ ਮਿਸਾਲ ਦੁਆਰਾ ਉਨ੍ਹਾਂ ਨੂੰ ਸਿਖਾਇਆ। ਉਸ ਨੇ ਉਨ੍ਹਾਂ ਨੂੰ ਨੀਵੇਂ ਦਿਖਾਉਣ ਲਈ ਉਨ੍ਹਾਂ ਨਾਲ ਇੱਦਾਂ ਗੱਲ ਨਹੀਂ ਕੀਤੀ ਜਿੱਦਾਂ ਕਿ ਉਹ ਆਪਣੇ ਆਪ ਨੂੰ ਬਹੁਤ ਮਹਾਨ ਸਮਝਦਾ ਸੀ। ਤੇ ਨਾ ਹੀ ਉਸ ਨੇ ਇਹ ਦਿਖਾਇਆ ਕਿ ਉਸ ਨੂੰ ਆਪ ਉਨ੍ਹਾਂ ਗੱਲਾਂ ਉੱਤੇ ਚੱਲਣ ਦੀ ਲੋੜ ਨਹੀਂ ਸੀ ਜਿਹੜੀਆਂ ਉਹ ਚੇਲਿਆਂ ਨੂੰ ਸਿਖਾਉਂਦਾ ਸੀ। ਫ਼ਰੀਸੀ ਇਸ ਤਰ੍ਹਾਂ ਕਰਦੇ ਸਨ। ਯਿਸੂ ਨੇ ਉਨ੍ਹਾਂ ਬਾਰੇ ਕਿਹਾ ਸੀ: “ਓਹ ਕਹਿੰਦੇ ਹਨ ਪਰ ਕਰਦੇ ਨਹੀਂ।” (ਮੱਤੀ 23:3) ਯਿਸੂ ਨੇ ਨਿਮਰਤਾ ਨਾਲ ਆਪਣੀਆਂ ਸਿੱਖਿਆਵਾਂ ਉੱਤੇ ਚੱਲ ਕੇ ਆਪਣੇ ਵਿਦਿਆਰਥੀਆਂ ਨੂੰ ਦਿਖਾਇਆ ਕਿ ਇਨ੍ਹਾਂ ਦਾ ਸਹੀ ਮਤਲਬ ਕੀ ਹੈ। ਇਸ ਲਈ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਧਨ-ਦੌਲਤ ਦਾ ਪਿੱਛਾ ਕਰਨ ਦੀ ਬਜਾਇ ਸਾਦਾ ਜੀਵਨ ਜੀਉਣ ਲਈ ਉਤਸ਼ਾਹਿਤ ਕੀਤਾ, ਤਾਂ ਉਨ੍ਹਾਂ ਨੂੰ ਅੰਦਾਜ਼ਾ ਲਾਉਣ ਦੀ ਲੋੜ ਨਹੀਂ ਸੀ ਕਿ ਇਸ ਦਾ ਕੀ ਮਤਲਬ ਸੀ। ਉਹ ਉਸ ਦੇ ਸ਼ਬਦਾਂ ਦੀ ਅਸਲੀਅਤ ਦੇਖ ਸਕਦੇ ਸਨ: “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਮੱਤੀ 8:20) ਯਿਸੂ ਨੇ ਨਿਮਰਤਾ ਨਾਲ ਨਮੂਨਾ ਛੱਡ ਕੇ ਆਪਣੇ ਚੇਲਿਆਂ ਦੀ ਸੇਵਾ ਕੀਤੀ।
21. ਅਗਲੇ ਲੇਖ ਵਿਚ ਕਿਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ?
21 ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਧਰਤੀ ਉੱਤੇ ਸਭ ਤੋਂ ਮਹਾਨ ਸਿੱਖਿਅਕ ਸੀ। ਸੱਚਾਈ ਪ੍ਰਤੀ ਅਤੇ ਲੋਕਾਂ ਪ੍ਰਤੀ ਯਿਸੂ ਦਾ ਪਿਆਰ ਉਨ੍ਹਾਂ ਨੇਕਦਿਲ ਲੋਕਾਂ ਸਾਮ੍ਹਣੇ ਸਾਫ਼ ਜ਼ਾਹਰ ਸੀ ਜਿਨ੍ਹਾਂ ਨੇ ਉਸ ਨੂੰ ਦੇਖਿਆ ਤੇ ਉਸ ਦੀਆਂ ਗੱਲਾਂ ਸੁਣੀਆਂ। ਉਸ ਦੇ ਨਮੂਨੇ ਬਾਰੇ ਸਿੱਖ ਕੇ ਅੱਜ ਸਾਨੂੰ ਵੀ ਇਸ ਪਿਆਰ ਬਾਰੇ ਪਤਾ ਲੱਗਦਾ ਹੈ। ਤਾਂ ਫਿਰ ਅਸੀਂ ਮਸੀਹ ਦੀ ਸੰਪੂਰਣ ਉਦਾਹਰਣ ਉੱਤੇ ਕਿਵੇਂ ਚੱਲ ਸਕਦੇ ਹਾਂ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।
ਤੁਸੀਂ ਕਿਵੇਂ ਜਵਾਬ ਦਿਓਗੇ?
• ਚੰਗੀ ਸਿੱਖਿਆ ਦੀ ਨੀਂਹ ਕੀ ਹੈ ਅਤੇ ਇਸ ਵਿਚ ਕਿਸ ਨੇ ਮਿਸਾਲ ਕਾਇਮ ਕੀਤੀ ਸੀ?
• ਯਿਸੂ ਨੇ ਸੱਚਾਈਆਂ ਪ੍ਰਤੀ ਕਿਨ੍ਹਾਂ ਤਰੀਕਿਆਂ ਨਾਲ ਪਿਆਰ ਦਿਖਾਇਆ ਸੀ?
• ਯਿਸੂ ਨੇ ਆਪਣੇ ਸੁਣਨ ਵਾਲਿਆਂ ਪ੍ਰਤੀ ਕਿਵੇਂ ਪਿਆਰ ਦਿਖਾਇਆ ਸੀ?
• ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਯਿਸੂ ਨਿਮਰਤਾ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਸੀ?
[ਸਵਾਲ]
[ਸਫ਼ੇ 12 ਉੱਤੇ ਤਸਵੀਰ]
ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਉਹ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਸਿਧਾਂਤਾਂ ਨੂੰ ਪਿਆਰ ਕਰਦਾ ਸੀ?