“ਬਚਾਓ ਯਹੋਵਾਹ ਵੱਲੋਂ ਹੈ”
“ਬਚਾਓ ਯਹੋਵਾਹ ਵੱਲੋਂ ਹੈ”
ਕੌਮੀ ਸੰਕਟ ਅਤੇ ਅੰਤਰਰਾਸ਼ਟਰੀ ਗੜਬੜ ਦੌਰਾਨ ਲੋਕ ਸੁਰੱਖਿਆ ਤੇ ਬਚਾਅ ਲਈ ਸਰਕਾਰ ਵੱਲ ਦੇਖਦੇ ਹਨ। ਆਪਣੇ ਵੱਲੋਂ ਸਰਕਾਰ ਜਨਤਾ ਵਿਚ ਏਕਤਾ ਕਾਇਮ ਕਰਨ ਦੀਆਂ ਯੋਜਨਾਵਾਂ ਬਣਾਉਂਦੀ ਹੈ ਤਾਂਕਿ ਉਹ ਸਰਕਾਰ ਨੂੰ ਸਮਰਥਨ ਦੇਵੇ। ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਰਾਹੀਂ ਲੋਕਾਂ ਵਿਚ ਜਿੰਨੀਆਂ ਜ਼ਿਆਦਾ ਦੇਸ਼ਭਗਤੀ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ, ਉੱਨੀਆਂ ਹੀ ਜ਼ਿਆਦਾ ਦੇਸ਼ਭਗਤੀ ਦੀਆਂ ਰਸਮਾਂ ਮਨਾਈਆਂ ਜਾਂਦੀਆਂ ਹਨ।
ਕੌਮੀ ਸੰਕਟ ਦੌਰਾਨ ਦੇਸ਼ਭਗਤੀ ਦੀਆਂ ਜ਼ੋਰਦਾਰ ਭਾਵਨਾਵਾਂ ਅਕਸਰ ਲੋਕਾਂ ਵਿਚ ਏਕਤਾ ਅਤੇ ਜੋਸ਼ ਪੈਦਾ ਕਰਦੀਆਂ ਹਨ। ਇਸ ਦੇ ਨਾਲ-ਨਾਲ ਲੋਕਾਂ ਨੂੰ ਇਕ-ਦੂਜੇ ਦੀ ਮਦਦ ਤੇ ਸਮਾਜ ਦਾ ਭਲਾ ਕਰਨ ਦੀ ਪ੍ਰੇਰਣਾ ਵੀ ਮਿਲਦੀ ਹੈ। ਪਰ ਦ ਨਿਊਯਾਰਕ ਟਾਈਮਜ਼ ਮੈਗਜ਼ੀਨ ਵਿਚ ਇਕ ਲੇਖ ਨੇ ਕਿਹਾ: “ਕਈ ਹੋਰ ਭਾਵਨਾਵਾਂ ਵਾਂਗ ਦੇਸ਼ਭਗਤੀ ਦੀਆਂ ਭਾਵਨਾਵਾਂ ਵੀ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।” ਕਿਉਂਕਿ “ਦੇਸ਼ਭਗਤੀ ਦਿਖਾਉਣ ਦੇ ਜੋਸ਼ ਵਿਚ ਆਏ ਲੋਕ ਬਹੁਤ ਖ਼ਤਰਨਾਕ ਰੂਪ ਧਾਰ ਸਕਦੇ ਹਨ।” ਨਤੀਜੇ ਵਜੋਂ ਹੋ ਸਕਦਾ ਹੈ ਕਿ ਦੇਸ਼ ਦੇ ਕੁਝ ਲੋਕਾਂ ਦੀ ਨਾਗਰਿਕ ਆਜ਼ਾਦੀ ਅਤੇ ਉਪਾਸਨਾ ਕਰਨ ਦੀ ਆਜ਼ਾਦੀ ਖ਼ਤਰੇ ਵਿਚ ਪੈ ਜਾਵੇ। ਇਨ੍ਹਾਂ ਹਾਲਾਤਾਂ ਵਿਚ ਸੱਚੇ ਮਸੀਹੀਆਂ ਉੱਤੇ ਆਪਣੇ ਵਿਸ਼ਵਾਸਾਂ ਨੂੰ ਛੱਡ ਦੇਣ ਦਾ ਖ਼ਾਸ ਕਰਕੇ ਦਬਾਅ ਪਾਇਆ ਜਾਂਦਾ ਹੈ। ਉਸ ਸਮੇਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਜਦ ਇਹੋ ਜਿਹਾ ਮਾਹੌਲ ਉਨ੍ਹਾਂ ਨੂੰ ਘੇਰ ਲੈਂਦਾ ਹੈ? ਸਮਝਦਾਰੀ ਨਾਲ ਚੱਲਣ ਅਤੇ ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਕਾਇਮ ਰੱਖਣ ਵਿਚ ਬਾਈਬਲ ਦੇ ਕਿਹੜੇ ਸਿਧਾਂਤ ਉਨ੍ਹਾਂ ਦੀ ਮਦਦ ਕਰ ਸਕਦੇ ਹਨ?
‘ਤੂੰ ਉਨ੍ਹਾਂ ਦੇ ਅੱਗੇ ਮੱਥਾ ਨਾ ਟੇਕ’
ਕਦੇ-ਕਦੇ ਦੇਸ਼ਭਗਤੀ ਦੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਲੋਕ ਕੌਮੀ ਝੰਡੇ ਨੂੰ ਸਲਾਮੀ ਦਿੰਦੇ ਹਨ। ਅਕਸਰ ਝੰਡਿਆਂ ਉੱਤੇ ਤਾਰਿਆਂ ਵਰਗੀਆਂ ਆਕਾਸ਼ੀ ਚੀਜ਼ਾਂ ਜਾਂ ਕਿਸੇ ਜ਼ਮੀਨੀ ਚੀਜ਼ ਦੀ ਤਸਵੀਰ ਬਣੀ ਹੁੰਦੀ ਹੈ। ਪਰਮੇਸ਼ੁਰ ਨੇ ਇਨ੍ਹਾਂ ਚੀਜ਼ਾਂ ਅੱਗੇ ਮੱਥਾ ਟੇਕਣ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕੀਤੇ ਸਨ: “ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ।”—ਕੂਚ 20:4, 5.
ਕੀ ਅਸੀਂ ਉਸ ਝੰਡੇ ਨੂੰ ਜੋ ਕਿਸੇ ਦੇਸ਼ ਨੂੰ ਦਰਸਾਉਂਦਾ ਹੈ ਸਲਾਮੀ ਦੇਣ ਜਾਂ ਉਸ ਦੇ ਅੱਗੇ ਗੋਡੇ ਨਿਵਾਉਣ ਦੁਆਰਾ ਸੱਚ-ਮੁੱਚ ਯਹੋਵਾਹ ਪਰਮੇਸ਼ੁਰ ਨੂੰ ਅਣਵੰਡੀ ਭਗਤੀ ਦੇ ਰਹੇ ਹਾਂ? ਇਹ ਸੱਚ ਹੈ ਕਿ ਉਜਾੜ ਵਿਚ ਪ੍ਰਾਚੀਨ ਇਸਰਾਏਲੀਆਂ ਨੇ ਵੀ ‘ਨਿਸ਼ਾਨ,’ ਜਾਂ ਝੰਡੇ ਰੱਖੇ ਹੋਏ ਸਨ, ਜਿਨ੍ਹਾਂ ਦੇ ਆਲੇ-ਦੁਆਲੇ ਉਨ੍ਹਾਂ ਦੇ ਘਰਾਣੇ ਇਕੱਠੇ ਹੁੰਦੇ ਸਨ। (ਗਿਣਤੀ 2:1, 2) ਪਰ ਇਸਰਾਏਲੀ ਇਨ੍ਹਾਂ ਝੰਡਿਆਂ ਨੂੰ ਪਵਿੱਤਰ ਨਹੀਂ ਸਮਝਦੇ ਸਨ, ਨਾ ਹੀ ਇਨ੍ਹਾਂ ਦੀ ਵਰਤੋਂ ਕਰਨ ਵੇਲੇ ਕੋਈ ਰਸਮ ਅਦਾ ਕਰਦੇ ਸਨ। ਉਨ੍ਹਾਂ ਦੇ ਝੰਡੇ ਸਿਰਫ਼ ਇਕ ਨਿਸ਼ਾਨੀ ਦੇ ਤੌਰ ਤੇ ਵਰਤੇ ਜਾਂਦੇ ਸਨ, ਤਾਂਕਿ ਲੋਕਾਂ ਨੂੰ ਪਤਾ ਰਹੇ ਕਿ ਉਨ੍ਹਾਂ ਨੂੰ ਕਿੱਥੇ ਇਕੱਠੇ ਹੋਣਾ ਚਾਹੀਦਾ ਸੀ।
ਡੇਹਰੇ ਅਤੇ ਸੁਲੇਮਾਨ ਦੀ ਹੈਕਲ ਵਿਚ ਕਰੂਬੀਆਂ ਦੀਆਂ ਮੂਰਤਾਂ ਖ਼ਾਸ ਤੌਰ ਤੇ ਸਵਰਗੀ ਕਰੂਬੀਆਂ ਨੂੰ ਦਰਸਾਉਂਦੀਆਂ ਸਨ। (ਕੂਚ 25:18; 26:1, 31, 33; 1 ਰਾਜਿਆਂ 6:23, 28, 29; ਇਬਰਾਨੀਆਂ 9:23, 24) ਆਮ ਲੋਕਾਂ ਨੇ ਕਰੂਬੀਆਂ ਦੀਆਂ ਇਹ ਮੂਰਤੀਆਂ ਕਦੇ ਦੇਖੀਆਂ ਨਹੀਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਪੂਜਾ ਨਹੀਂ ਕੀਤੀ ਜਾਂਦੀ ਸੀ ਅਤੇ ਨਾ ਹੀ ਦੂਤਾਂ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ।—ਕੁਲੁੱਸੀਆਂ 2:18; ਪਰਕਾਸ਼ ਦੀ ਪੋਥੀ 19:10; 22:8, 9.
ਹੁਣ ਉਸ ਪਿੱਤਲ ਦੇ ਸੱਪ ਨੂੰ ਯਾਦ ਕਰੋ ਜੋ ਮੂਸਾ ਨਬੀ ਨੇ ਉਸ ਸਮੇਂ ਬਣਾਇਆ ਸੀ ਜਦ ਇਸਰਾਏਲੀਆਂ ਨੇ ਉਜਾੜ ਵਿਚ ਗਿਣਤੀ 21:4-9; ਯੂਹੰਨਾ 3:14, 15) ਉਸ ਵੇਲੇ ਇਸ ਦੀ ਪੂਜਾ ਨਹੀਂ ਕੀਤੀ ਜਾਂਦੀ ਸੀ। ਪਰ, ਮੂਸਾ ਦੇ ਸਮੇਂ ਤੋਂ ਕਈ ਸਦੀਆਂ ਬਾਅਦ ਇਸਰਾਏਲੀ ਇਸ ਸੱਪ ਦੀ ਪੂਜਾ ਕਰਨ ਲੱਗ ਪਏ ਸਨ ਤੇ ਉਸ ਅੱਗੇ ਧੂਪ ਧੁਖਾਉਣ ਲੱਗ ਪਏ ਸਨ। ਇਸ ਲਈ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ ਇਸ ਸੱਪ ਨੂੰ ਚਕਨਾਚੂਰ ਕਰ ਦਿੱਤਾ ਸੀ।—2 ਰਾਜਿਆਂ 18:1-4.
ਆਪਣਾ ਡੇਰਾ ਲਾਇਆ ਸੀ। ਇਹ ਸੱਪ ਇਕ ਨਿਸ਼ਾਨੀ ਵਜੋਂ ਵਰਤਿਆ ਗਿਆ ਸੀ ਅਤੇ ਇਸ ਦਾ ਭਵਿੱਖਬਾਣੀ ਵਿਚ ਵੀ ਜ਼ਿਕਰ ਕੀਤਾ ਗਿਆ ਸੀ। (ਕੀ ਕੌਮੀ ਝੰਡੇ ਸਿਰਫ਼ ਨਿਸ਼ਾਨਾਂ ਵਜੋਂ ਵਰਤੇ ਜਾਂਦੇ ਹਨ? ਇਹ ਝੰਡੇ ਕਿਸ ਗੱਲ ਨੂੰ ਦਰਸਾਉਂਦੇ ਹਨ? ਜੇ. ਪੌਲ ਵਿਲਿਅਮਜ਼ ਨਾਂ ਦੇ ਲੇਖਕ ਨੇ ਕਿਹਾ: “ਝੰਡੇ ਦੇਸ਼ਭਗਤੀ ਅਤੇ ਦੇਸ਼ ਪ੍ਰਤੀ ਲੋਕਾਂ ਦੇ ਵਿਸ਼ਵਾਸ ਦੀ ਨਿਸ਼ਾਨੀ ਹੁੰਦੇ ਹਨ।” ਦ ਐਨਸਾਈਕਲੋਪੀਡੀਆ ਅਮੈਰੀਕਾਨਾ ਕਹਿੰਦਾ ਹੈ: “ਕ੍ਰਾਸ ਵਾਂਗ ਝੰਡਾ ਵੀ ਪਵਿੱਤਰ ਹੈ।” ਝੰਡਾ ਦੇਸ਼ ਨੂੰ ਦਰਸਾਉਂਦਾ ਹੈ। ਇਸ ਲਈ, ਜੇ ਅਸੀਂ ਝੰਡੇ ਅੱਗੇ ਸਿਰ ਝੁਕਾਉਂਦੇ ਹਾਂ ਜਾਂ ਇਸ ਨੂੰ ਸਲਾਮੀ ਦਿੰਦੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਅਸੀਂ ਦੇਸ਼ ਦੀ ਪੂਜਾ ਕਰਨ ਵਿਚ ਹਿੱਸਾ ਲੈਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਮੁਕਤੀ ਸਰਕਾਰ ਵੱਲੋਂ ਹੈ। ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ ਕਿਉਂਕਿ ਬਾਈਬਲ ਸਾਨੂੰ ਮੂਰਤੀ-ਪੂਜਾ ਤੋਂ ਦੂਰ ਰਹਿਣ ਲਈ ਕਹਿੰਦੀ ਹੈ।
ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: “ਬਚਾਓ ਯਹੋਵਾਹ ਵੱਲੋਂ ਹੈ।” (ਜ਼ਬੂਰ 3:8) ਸਾਨੂੰ ਮਨੁੱਖੀ ਸੰਸਥਾਵਾਂ ਜਾਂ ਉਨ੍ਹਾਂ ਦੇ ਨਿਸ਼ਾਨਾਂ ਤੋਂ ਮੁਕਤੀ ਨਹੀਂ ਮਿਲਣ ਵਾਲੀ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ: “ਮੇਰੇ ਪਿਆਰਿਓ, ਤੁਸੀਂ ਮੂਰਤੀ ਪੂਜਾ ਤੋਂ ਭੱਜੋ।” (1 ਕੁਰਿੰਥੀਆਂ 10:14) ਮੁਢਲੇ ਮਸੀਹੀ ਕਿਸੇ ਵੀ ਕਿਸਮ ਦੀ ਦੇਸ਼ਭਗਤੀ ਵਿਚ ਹਿੱਸਾ ਨਹੀਂ ਲੈਂਦੇ ਸਨ। ਜੋ ਹੁਣ ਮਰਨ ਵਾਲੇ ਹਨ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਵਿਚ ਡੈਨੀਏਲ ਪੀ. ਮਾਨਿਕਸ ਕਹਿੰਦਾ ਹੈ: ‘ਰੋਮੀ ਸਮਰਾਟਾਂ ਦੀਆਂ ਆਤਮਾਵਾਂ ਨੂੰ ਮਸੀਹੀ ਨਹੀਂ ਪੂਜਦੇ ਸਨ। ਅਸੀਂ ਅੱਜ ਇਸ ਦੀ ਤੁਲਨਾ ਝੰਡੇ ਨੂੰ ਸਲਾਮੀ ਨਾ ਦੇਣ ਨਾਲ ਕਰ ਸਕਦੇ ਹਾਂ।’ ਅੱਜ ਵੀ ਸੱਚੇ ਮਸੀਹੀ ਇਸ ਤਰ੍ਹਾਂ ਕਰਦੇ ਹਨ। ਯਹੋਵਾਹ ਨੂੰ ਅਣਵੰਡੀ ਭਗਤੀ ਦੇਣ ਲਈ ਉਹ ਕਿਸੇ ਵੀ ਕੌਮ ਦੇ ਝੰਡੇ ਨੂੰ ਸਲਾਮੀ ਨਹੀਂ ਦਿੰਦੇ। ਇਸ ਤਰ੍ਹਾਂ ਉਹ ਸਰਕਾਰਾਂ ਅਤੇ ਉਨ੍ਹਾਂ ਦੇ ਹਾਕਮਾਂ ਦੀ ਇੱਜ਼ਤ ਕਰਦੇ ਹੋਏ, ਪਰਮੇਸ਼ੁਰ ਨੂੰ ਸਭ ਤੋਂ ਉੱਚਾ ਦਰਜਾ ਦਿੰਦੇ ਹਨ। ਜੀ ਹਾਂ, ਉਹ “ਹਕੂਮਤਾਂ” ਦੇ ਅਧੀਨ ਰਹਿਣ ਦੀ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਦੇ ਹਨ। (ਰੋਮੀਆਂ 13:1-7) ਪਰ, ਬਾਈਬਲ ਵਿਚ ਰਾਸ਼ਟਰੀ ਗੀਤ ਗਾਉਣ ਬਾਰੇ ਕੀ ਕਿਹਾ ਜਾਂਦਾ ਹੈ?
ਰਾਸ਼ਟਰੀ ਗੀਤ ਕੀ ਹੁੰਦਾ ਹੈ?
ਦ ਐਨਸਾਈਕਲੋਪੀਡੀਆ ਅਮੈਰੀਕਾਨਾ ਕਹਿੰਦਾ ਹੈ: “ਰਾਸ਼ਟਰੀ ਗੀਤਾਂ ਵਿਚ ਦੇਸ਼ਭਗਤੀ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਰਾਹੀਂ ਪਰਮੇਸ਼ੁਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਨਤਾ ਜਾਂ ਉਨ੍ਹਾਂ ਦੇ ਰਾਜਿਆਂ ਨੂੰ ਰਾਹ ਦਿਖਾਵੇ ਤੇ ਉਨ੍ਹਾਂ ਦੀ ਰੱਖਿਆ ਕਰੇ।” ਆਪਣੀ ਕੌਮ ਦੇ ਭਜਨ ਗਾਉਣ ਜਾਂ ਉਸ ਲਈ ਪ੍ਰਾਰਥਨਾ ਕਰਨ ਨੂੰ ਰਾਸ਼ਟਰੀ ਗੀਤ ਕਿਹਾ ਜਾਂਦਾ ਹੈ। ਰਾਸ਼ਟਰੀ ਗੀਤ ਗਾ ਕੇ ਅਕਸਰ ਕੌਮ ਦੀ ਖ਼ੁਸ਼ਹਾਲੀ ਅਤੇ ਲੰਬੀ ਜ਼ਿੰਦਗੀ ਲਈ ਅਰਦਾਸ ਕੀਤੀ ਜਾਂਦੀ ਹੈ। ਕੀ ਸੱਚੇ ਮਸੀਹੀਆਂ ਨੂੰ ਅਜਿਹੀਆਂ ਅਰਦਾਸਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ?
ਯਿਰਮਿਯਾਹ ਨਬੀ ਉਨ੍ਹਾਂ ਲੋਕਾਂ ਦੇ ਸੰਗ ਰਹਿੰਦਾ ਸੀ ਜੋ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਸਨ। ਪਰ, ਯਹੋਵਾਹ ਨੇ ਉਸ ਨੂੰ ਇਹ ਹੁਕਮ ਦਿੱਤਾ ਸੀ: “ਤੂੰ ਏਸ ਪਰਜਾ ਲਈ ਪ੍ਰਾਰਥਨਾ ਨਾ ਕਰੀਂ, ਨਾ ਓਹਨਾਂ ਲਈ ਆਪਣੀ ਅਵਾਜ਼ ਚੁੱਕੀਂ, ਨਾ ਪ੍ਰਾਰਥਨਾ ਕਰੀਂ, ਨਾ ਮੇਰੇ ਕੋਲ ਅਰਦਾਸ ਕਰੀਂ, ਮੈਂ ਤੇਰੀ ਨਹੀਂ ਸੁਣਾਂਗਾ।” (ਯਿਰਮਿਯਾਹ 7:16; 11:14; 14:11) ਯਿਰਮਿਯਾਹ ਨੂੰ ਇਹ ਹੁਕਮ ਕਿਉਂ ਦਿੱਤਾ ਗਿਆ ਸੀ? ਕਿਉਂਕਿ ਇਸਰਾਏਲੀ ਚੋਰੀ, ਖ਼ੂਨ, ਜ਼ਨਾਹ ਅਤੇ ਮੂਰਤੀ-ਪੂਜਾ ਕਰਦੇ ਸਨ, ਨਾਲੇ ਉਹ ਝੂਠੀ ਸੌਂਹ ਖਾਂਦੇ ਸਨ।—ਯਿਰਮਿਯਾਹ 7:9.
ਯਿਸੂ ਮਸੀਹ ਨੇ ਵੀ ਇਸ ਸੰਬੰਧ ਵਿਚ ਮਿਸਾਲ ਕਾਇਮ ਕੀਤੀ ਸੀ ਜਦ ਉਸ ਨੇ ਕਿਹਾ: “ਮੈਂ ਜਗਤ ਦੇ ਲਈ ਨਹੀਂ ਪਰ ਓਹਨਾਂ ਲਈ ਬੇਨਤੀ ਕਰਦਾ ਹਾਂ ਜੋ ਤੈਂ ਮੈਨੂੰ ਦਿੱਤੇ ਸਨ।” (ਯੂਹੰਨਾ 17:9) ਬਾਈਬਲ ਸਾਨੂੰ ਦੱਸਦੀ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ” ਅਤੇ ‘ਬੀਤਦਾ ਜਾਂਦਾ ਹੈ।’ (1 ਯੂਹੰਨਾ 2:17; 5:19) ਇਸ ਲਈ ਸੱਚੇ ਮਸੀਹੀ ਸ਼ੁੱਧ ਜ਼ਮੀਰ ਨਾਲ ਅਜਿਹੇ ਸੰਸਾਰ ਦੀ ਖ਼ੁਸ਼ਹਾਲੀ ਅਤੇ ਲੰਬੀ ਜ਼ਿੰਦਗੀ ਲਈ ਪ੍ਰਾਰਥਨਾ ਕਿਵੇਂ ਕਰ ਸਕਦੇ ਹਨ?
ਹਰ ਰਾਸ਼ਟਰੀ ਗੀਤ ਵਿਚ ਪਰਮੇਸ਼ੁਰ ਅੱਗੇ ਬੇਨਤੀ ਨਹੀਂ ਕੀਤੀ ਜਾਂਦੀ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: ‘ਹਰ ਰਾਸ਼ਟਰੀ ਗੀਤ ਵਿਚ ਵੱਖਰੇ-ਵੱਖਰੇ ਜਜ਼ਬਾਤ ਪ੍ਰਗਟ ਕੀਤੇ ਜਾਂਦੇ ਹਨ। ਇਨ੍ਹਾਂ ਗੀਤਾਂ ਵਿਚ ਹਾਕਮਾਂ ਲਈ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ, ਕੌਮੀ ਲੜਾਈਆਂ ਜਾਂ ਬਗਾਵਤਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਅਤੇ ਦੇਸ਼ਭਗਤੀ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਹਨ।’ ਪਰ ਜਿਹੜੇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਕੀ ਉਹ ਕਿਸੇ ਕੌਮੀ ਲੜਾਈ ਅਤੇ ਇਨਕਲਾਬ ਦੀ ਜਿੱਤ ਉੱਤੇ ਖ਼ੁਸ਼ ਹੋ ਸਕਦੇ ਹਨ? ਸੱਚੇ ਭਗਤਾਂ ਬਾਰੇ ਯਸਾਯਾਹ ਨੇ ਇਹ ਕਿਹਾ ਸੀ: “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ।” (ਯਸਾਯਾਹ ) ਪੌਲੁਸ ਰਸੂਲ ਨੇ ਕਿਹਾ: “ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਜੁੱਧ ਨਹੀਂ ਕਰਦੇ। ਇਸ ਲਈ ਜੋ ਸਾਡੇ ਜੁੱਧ ਦੇ ਸ਼ਸਤ੍ਰ ਸਰੀਰਕ ਨਹੀਂ।”— 2:42 ਕੁਰਿੰਥੀਆਂ 10:3, 4.
ਆਮ ਤੌਰ ਤੇ, ਰਾਸ਼ਟਰੀ ਗੀਤਾਂ ਰਾਹੀਂ ਲੋਕ ਬੜੇ ਫ਼ਖ਼ਰ ਨਾਲ ਆਪਣੇ ਦੇਸ਼ ਦੀ ਵਡਿਆਈ ਕਰਦੇ ਹਨ। ਪਰ ਬਾਈਬਲ ਵਿਚ ਇਸ ਤਰ੍ਹਾਂ ਕਰਨ ਲਈ ਨਹੀਂ ਕਿਹਾ ਗਿਆ। ਅਰਿਯੁਪਗੁਸ ਨਾਂ ਦੀ ਜਗ੍ਹਾ ਤੇ ਪੌਲੁਸ ਰਸੂਲ ਨੇ ਆਪਣੇ ਭਾਸ਼ਣ ਵਿਚ ਕਿਹਾ: “[ਯਹੋਵਾਹ ਪਰਮੇਸ਼ੁਰ] ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।” (ਰਸੂਲਾਂ ਦੇ ਕਰਤੱਬ 17:26) ਪਤਰਸ ਰਸੂਲ ਨੇ ਕਿਹਾ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
ਬਾਈਬਲ ਦੀ ਸਮਝ ਹਾਸਲ ਕਰ ਕੇ ਕਈਆਂ ਨੇ ਨਿੱਜੀ ਫ਼ੈਸਲਾ ਕੀਤਾ ਹੈ ਕਿ ਉਹ ਝੰਡੇ ਨੂੰ ਸਲਾਮੀ ਨਹੀਂ ਦੇਣਗੇ ਅਤੇ ਨਾ ਹੀ ਰਾਸ਼ਟਰੀ ਗੀਤ ਗਾਉਣਗੇ। ਪਰ ਉਸ ਸਮੇਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਇਨ੍ਹਾਂ ਮਾਮਲਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?
ਅਦਬ ਨਾਲ ਹਿੱਸਾ ਲੈਣ ਤੋਂ ਇਨਕਾਰ ਕਰੋ
ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੇ ਸਾਮਰਾਜ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਦੂਰਾ ਦੇ ਮੈਦਾਨ ਵਿਚ ਸੋਨੇ ਦੀ ਇਕ ਵੱਡੀ ਮੂਰਤ ਖੜ੍ਹੀ ਕੀਤੀ ਸੀ। ਫਿਰ ਉਸ ਨੇ ਇਕ ਉਦਘਾਟਨ ਦਾ ਪ੍ਰਬੰਧ ਕੀਤਾ ਅਤੇ ਸ਼ਹਿਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਆਂਕਾਰਾਂ ਅਤੇ ਦੂਜਿਆਂ ਹਾਕਮਾਂ ਨੂੰ ਉਦਘਾਟਨ ਦੀ ਰਸਮ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ। ਸਾਰਿਆਂ ਨੂੰ ਵਾਜਿਆਂ ਦੀ ਆਵਾਜ਼ ਸੁਣਨ ਤੇ ਮੂਰਤ ਨੂੰ ਮੱਥਾ ਟੇਕਣ ਲਈ ਕਿਹਾ ਗਿਆ। ਉੱਥੇ ਤਿੰਨ ਇਬਰਾਨੀ ਨੌਜਵਾਨ ਯਾਨੀ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਵੀ ਹਾਜ਼ਰ ਸਨ। ਇਨ੍ਹਾਂ ਨੌਜਵਾਨਾਂ ਨੇ ਕਿਵੇਂ ਦਿਖਾਇਆ ਕਿ ਉਹ ਇਸ ਧਾਰਮਿਕ ਰਸਮ ਵਿਚ ਹਿੱਸਾ ਨਹੀਂ ਲੈਣਗੇ? ਜਦ ਸੰਗੀਤ ਦੀ ਆਵਾਜ਼ ਸੁਣਾਈ ਦਿੱਤੀ ਅਤੇ ਬਾਕੀ ਹਾਜ਼ਰ ਲੋਕਾਂ ਨੇ ਮੂਰਤ ਨੂੰ ਮੱਥਾ ਟੇਕਿਆ, ਤਾਂ ਇਹ ਤਿੰਨ ਇਬਰਾਨੀ ਖੜ੍ਹੇ ਰਹੇ।—ਦਾਨੀਏਲ 3:1-12.
ਅੱਜ-ਕੱਲ੍ਹ ਬਾਂਹ ਚੁੱਕ ਕੇ ਜਾਂ ਸਲੂਟ ਮਾਰ ਕੇ ਜਾਂ ਦਿਲ ਉੱਤੇ ਹੱਥ ਰੱਖ ਕੇ ਝੰਡੇ ਨੂੰ ਸਲਾਮੀ ਦਿੱਤੀ ਜਾਂਦੀ ਹੈ। ਕਦੇ-ਕਦੇ ਕਿਸੇ ਖ਼ਾਸ ਤਰੀਕੇ ਨਾਲ ਖੜ੍ਹ ਕੇ ਜਾਂ ਬੈਠ ਕੇ ਇਸ ਤਰ੍ਹਾਂ ਕੀਤਾ ਜਾਂਦਾ ਹੈ। ਕੁਝ ਦੇਸ਼ਾਂ ਵਿਚ ਸਕੂਲ ਦੇ ਬੱਚਿਆਂ ਨੂੰ ਗੋਡੇ ਨਿਵਾ ਕੇ ਝੰਡੇ ਨੂੰ ਚੁੰਮਣਾ ਪੈਂਦਾ ਹੈ। ਸਲਾਮੀ ਦਿੰਦੇ ਸਮੇਂ ਚੁੱਪ-ਚਾਪ ਖੜ੍ਹ ਕੇ ਸੱਚੇ ਮਸੀਹੀ ਇਹ ਪ੍ਰਗਟ ਕਰਦੇ ਹਨ ਕਿ ਉਹ ਦੇਸ਼ ਦਾ ਆਦਰ ਜ਼ਰੂਰ ਕਰਦੇ ਹਨ, ਪਰ ਉਸ ਦੀ ਭਗਤੀ ਨਹੀਂ।
ਉਸ ਸਮੇਂ ਕੀ ਕਰਨਾ ਚਾਹੀਦਾ ਹੈ ਜੇਕਰ ਝੰਡੇ ਦੀ ਰਸਮ ਇਸ ਤਰ੍ਹਾਂ ਕੀਤੀ ਜਾਵੇ ਕਿ ਤੁਹਾਡੇ ਸਿਰਫ਼ ਖੜ੍ਹੇ ਰਹਿਣ ਨਾਲ ਹੀ ਰਸਮ ਵਿਚ ਹਿੱਸਾ ਲੈਣ ਦਾ ਸੰਕੇਤ ਮਿਲਦਾ ਹੈ? ਮਿਸਾਲ ਲਈ, ਫ਼ਰਜ਼ ਕਰੋ ਕਿ ਸਕੂਲ ਦੇ ਇਕ ਵਿਦਿਆਰਥੀ ਨੂੰ ਬਾਕੀ ਪੂਰੇ ਸਕੂਲ ਲਈ
ਬਾਹਰ ਝੰਡੇ ਕੋਲ ਖੜ੍ਹ ਕੇ ਉਸ ਨੂੰ ਸਲਾਮੀ ਦੇਣ ਲਈ ਚੁਣਿਆ ਜਾਂਦਾ ਹੈ ਅਤੇ ਦੂਸਰੇ ਬੱਚਿਆਂ ਕੋਲੋਂ ਕਲਾਸ-ਰੂਮ ਵਿਚ ਸਾਵਧਾਨ ਹੋ ਕੇ ਖੜ੍ਹਨ ਦੀ ਮੰਗ ਕੀਤੀ ਜਾਂਦੀ ਹੈ। ਇਸ ਸਥਿਤੀ ਵਿਚ ਤੁਸੀਂ ਸਿਰਫ਼ ਖੜ੍ਹਨ ਨਾਲ ਹੀ ਇਹ ਸੰਕੇਤ ਦਿੰਦੇ ਹੋ ਕਿ ਤੁਸੀਂ ਝੰਡੇ ਨੂੰ ਸਲਾਮੀ ਦੇ ਰਹੇ ਵਿਦਿਆਰਥੀ ਨਾਲ ਸਹਿਮਤ ਹੋ ਮਤਲਬ ਕਿ ਤੁਸੀਂ ਸਲਾਮੀ ਦੀ ਰਸਮ ਵਿਚ ਹਿੱਸਾ ਲੈਂਦੇ ਹੋ। ਜੇ ਇਸ ਤਰ੍ਹਾਂ ਹੈ, ਤਾਂ ਜੋ ਵਿਦਿਆਰਥੀ ਅਦਬ ਦਿਖਾਉਂਦੇ ਹੋਏ ਰਸਮ ਵਿਚ ਹਿੱਸਾ ਨਹੀਂ ਲੈਣਾ ਚਾਹੁੰਦੇ, ਉਨ੍ਹਾਂ ਨੂੰ ਚੁੱਪ-ਚਾਪ ਬੈਠੇ ਰਹਿਣਾ ਚਾਹੀਦਾ ਹੈ। ਉਸ ਸਮੇਂ ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਕਲਾਸ ਦੇ ਬੱਚੇ ਪਹਿਲਾਂ ਹੀ ਖੜ੍ਹੇ ਹੋਣ ਅਤੇ ਰਸਮ ਬਾਅਦ ਵਿਚ ਸ਼ੁਰੂ ਹੋਵੇ? ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਖੜ੍ਹੇ ਰਹੋ, ਤਾਂ ਤੁਸੀਂ ਹਿੱਸਾ ਲੈਣ ਦਾ ਸੰਕੇਤ ਨਹੀਂ ਦੇ ਰਹੇ।ਫ਼ਰਜ਼ ਕਰੋ ਕਿ ਤੁਹਾਨੂੰ ਝੰਡੇ ਨੂੰ ਸਲਾਮੀ ਦੇਣ ਲਈ ਨਹੀਂ ਕਿਹਾ ਜਾਂਦਾ, ਪਰ ਤੁਹਾਨੂੰ ਕਿਸੇ ਪਰੇਡ ਜਾਂ ਕਲਾਸ-ਰੂਮ ਵਿਚ ਜਾਂ ਹੋਰ ਕਿਤੇ ਝੰਡੇ ਨੂੰ ਸਿਰਫ਼ ਫੜਨ ਲਈ ਕਿਹਾ ਜਾਂਦਾ ਹੈ ਤਾਂਕਿ ਦੂਸਰੇ ਉਸ ਨੂੰ ਸਲਾਮੀ ਦੇ ਸਕਣ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ, ਤਾਂ ਤੁਸੀਂ ਬਾਈਬਲ ਅਨੁਸਾਰ ‘ਮੂਰਤੀ ਪੂਜਾ ਤੋਂ ਭੱਜਣ’ ਦੀ ਬਜਾਇ ਝੰਡੇ ਦੀ ਰਸਮ ਵਿਚ ਹਿੱਸਾ ਲੈਂਦੇ ਹੋਏ ਸਾਫ਼ ਨਜ਼ਰ ਆਵੋਗੇ। ਇਹ ਗੱਲ ਦੇਸ਼ਭਗਤੀ ਦੀ ਕਿਸੇ ਰਸਮ ਵਿਚ ਮਾਰਚ ਕਰਨ ਦੇ ਸਮੇਂ ਵੀ ਲਾਗੂ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸਬੂਤ ਦਿੰਦੇ ਹੋ ਕਿ ਜਿਸ ਲਈ ਮਾਰਚ ਕੀਤੀ ਜਾ ਰਹੀ ਹੈ ਤੁਸੀਂ ਉਸ ਨੂੰ ਆਪਣਾ ਸਮਰਥਨ ਦਿੰਦੇ ਹੋ, ਇਸ ਲਈ ਸੱਚੇ ਮਸੀਹੀ ਸ਼ੁੱਧ ਜ਼ਮੀਰ ਰੱਖਣ ਲਈ ਮਾਰਚ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਹਨ।
ਜਦੋਂ ਰਾਸ਼ਟਰੀ ਗੀਤ ਗਾਏ ਜਾਂਦੇ ਹਨ, ਤਾਂ ਆਮ ਤੌਰ ਤੇ ਤੁਹਾਡੇ ਖੜ੍ਹਨ ਨਾਲ ਹੀ ਇਹ ਸੰਕੇਤ ਮਿਲਦਾ ਹੈ ਕਿ ਤੁਸੀਂ ਗੀਤ ਦੇ ਜਜ਼ਬਾਤਾਂ ਨਾਲ ਸਹਿਮਤ ਹੋ। ਇਸ ਸਮੇਂ ਮਸੀਹੀ ਬੈਠੇ ਰਹਿੰਦੇ ਹਨ। ਪਰ ਜੇਕਰ ਉਹ ਰਾਸ਼ਟਰੀ ਗੀਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਖੜ੍ਹੇ ਹੁੰਦੇ ਹਨ, ਤਾਂ ਫਿਰ ਬੈਠਣ ਦੀ ਲੋੜ ਨਹੀਂ। ਇਸ ਮੌਕੇ ਤੇ ਉਹ ਖ਼ਾਸ ਕਰਕੇ ਰਾਸ਼ਟਰੀ ਗੀਤ ਗਾਉਣ ਲਈ ਨਹੀਂ ਖੜ੍ਹੇ ਹੋਏ ਸਨ। ਦੂਸਰੇ ਪਾਸੇ, ਜੇਕਰ ਕਿਸੇ ਗਰੁੱਪ ਨੂੰ ਖੜ੍ਹੇ ਹੋ ਕੇ ਗਾਉਣ ਲਈ ਕਿਹਾ ਜਾਵੇ ਅਤੇ ਉਹ ਸਿਰਫ਼ ਆਦਰ ਦਿਖਾਉਣ ਲਈ ਖੜ੍ਹੇ ਹੋ ਜਾਂਦੇ ਹਨ ਪਰ ਗਾਉਣ ਵਿਚ ਹਿੱਸਾ ਨਹੀਂ ਲੈਂਦੇ, ਤਾਂ ਇਸ ਤਰ੍ਹਾਂ ਕਰ ਕੇ ਉਹ ਇਹ ਸੰਕੇਤ ਨਹੀਂ ਦਿੰਦੇ ਕਿ ਉਹ ਗੀਤ ਦੇ ਜਜ਼ਬਾਤਾਂ ਨਾਲ ਸਹਿਮਤ ਹਨ।
“ਅੰਤਹਕਰਨ ਸ਼ੁੱਧ ਰੱਖੋ”
ਇਹ ਕਹਿਣ ਤੋਂ ਬਾਅਦ ਕਿ ਇਨਸਾਨਾਂ ਦੁਆਰਾ ਬਣਾਈਆਂ ਗਈਆਂ ਮੂਰਤਾਂ ਦੀ ਪੂਜਾ ਕਰਨੀ ਫਜ਼ੂਲ ਹੈ, ਜ਼ਬੂਰਾਂ ਦੇ ਲਿਖਾਰੀ ਜ਼ਬੂਰ 115:4-8) ਇਸ ਲਈ ਇਹ ਸਪੱਸ਼ਟ ਹੈ ਕਿ ਯਹੋਵਾਹ ਦੇ ਭਗਤ ਅਜਿਹੀ ਕੋਈ ਵੀ ਨੌਕਰੀ ਸਵੀਕਾਰ ਨਹੀਂ ਕਰ ਸਕਦੇ ਜਿਸ ਵਿਚ ਕੌਮੀ ਝੰਡੇ ਵਰਗੀਆਂ ਮੂਰਤਾਂ ਬਣਾਈਆਂ ਜਾਂਦੀਆਂ ਹਨ। (1 ਯੂਹੰਨਾ 5:21) ਨੌਕਰੀ ਕਰਦੇ ਹੋਏ ਹੋਰ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਜਿਨ੍ਹਾਂ ਵਿਚ ਮਸੀਹੀਆਂ ਨੂੰ ਆਦਰ ਨਾਲ ਇਹ ਦਿਖਾਉਣ ਦੀ ਲੋੜ ਹੈ ਕਿ ਉਹ ਸਿਰਫ਼ ਯਹੋਵਾਹ ਦੀ ਪੂਜਾ ਕਰਦੇ ਹਨ ਨਾ ਕਿ ਝੰਡੇ ਦੀ ਜਾਂ ਉਸ ਦੀ ਜਿਸ ਨੂੰ ਉਹ ਦਰਸਾਉਂਦਾ ਹੈ।
ਨੇ ਕਿਹਾ: “ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ।” (ਮਿਸਾਲ ਲਈ, ਮਾਲਕ ਸ਼ਾਇਦ ਕਿਸੇ ਨੂੰ ਝੰਡਾ ਚੜ੍ਹਾਉਣ ਜਾਂ ਉਤਾਰਨ ਲਈ ਕਹੇ। ਇਹ ਕੰਮ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਉਸ ਸਮੇਂ ਦੇ ਹਾਲਾਤਾਂ ਪ੍ਰਤੀ ਉਸ ਵਿਅਕਤੀ ਦੇ ਨਿੱਜੀ ਵਿਚਾਰਾਂ ਉੱਤੇ ਆਧਾਰਿਤ ਹੋਵੇਗਾ। ਜੇਕਰ ਝੰਡਾ ਚੜ੍ਹਾਉਣ ਜਾਂ ਉਤਾਰਨ ਦੇ ਮੌਕੇ ਤੇ ਲੋਕ ਖੜ੍ਹੇ ਹੋ ਕੇ ਜਾਂ ਸਲੂਟ ਮਾਰ ਕੇ ਕੋਈ ਖ਼ਾਸ ਰਸਮ ਅਦਾ ਕਰਨ, ਤਾਂ ਇਸ ਕੰਮ ਨੂੰ ਸਵੀਕਾਰ ਕਰਨ ਦੁਆਰਾ ਤੁਸੀਂ ਝੰਡੇ ਦੀ ਰਸਮ ਵਿਚ ਹਿੱਸਾ ਲੈਂਦੇ ਹੋ।
ਦੂਜੇ ਪਾਸੇ ਜੇ ਝੰਡੇ ਨੂੰ ਚੜ੍ਹਾਉਣ-ਉਤਾਰਨ ਦੇ ਮੌਕੇ ਤੇ ਕੋਈ ਰਸਮ ਅਦਾ ਨਾ ਕੀਤੀ ਜਾਵੇ, ਤਾਂ ਇਸ ਕੰਮ ਨੂੰ ਦੂਸਰਿਆਂ ਕੰਮਾਂ ਵਿਚ ਗਿਣਿਆ ਜਾ ਸਕਦਾ ਹੈ ਜੋ ਵਿਅਕਤੀ ਰੋਜ਼ ਉਸ ਇਮਾਰਤ ਵਿਚ ਕਰਦਾ ਹੈ ਜਿਵੇਂ ਕਿ ਇਮਾਰਤ ਦੇ ਦਰਵਾਜ਼ੇ-ਖਿੜਕੀਆਂ ਖੋਲ੍ਹਣੇ ਤੇ ਬੰਦ ਕਰਨੇ। ਇਨ੍ਹਾਂ ਮਾਮਲਿਆਂ ਵਿਚ ਝੰਡੇ ਨੂੰ ਸਿਰਫ਼ ਦੇਸ਼ ਦੀ ਇਕ ਨਿਸ਼ਾਨੀ ਵਜੋਂ ਵਿਚਾਰਿਆ ਜਾਂਦਾ ਹੈ ਅਤੇ ਝੰਡੇ ਨੂੰ ਚੜ੍ਹਾਉਣ-ਉਤਾਰਨ ਦਾ ਫ਼ੈਸਲਾ ਇਕ ਵਿਅਕਤੀ ਆਪਣੀ ਬਾਈਬਲ ਸਿੱਖਿਅਤ ਜ਼ਮੀਰ ਅਨੁਸਾਰ ਕਰ ਸਕਦਾ ਹੈ। (ਗਲਾਤੀਆਂ 6:5) ਪਰ ਫਿਰ ਕੀ ਜੇਕਰ ਵਿਅਕਤੀ ਦੀ ਜ਼ਮੀਰ ਉਸ ਨੂੰ ਇਹ ਕੰਮ ਕਰਨ ਦੀ ਇਜਾਜ਼ਤ ਨਾ ਦੇਵੇ? ਫਿਰ ਉਹ ਆਪਣੇ ਮਾਲਕ ਨੂੰ ਝੰਡੇ ਨੂੰ ਚੜ੍ਹਾਉਣ-ਉਤਾਰਨ ਦਾ ਕੰਮ ਹੋਰ ਕਿਸੇ ਨੂੰ ਸੌਂਪਣ ਲਈ ਕਹਿ ਸਕਦਾ ਹੈ। ਹੋ ਸਕਦਾ ਹੈ ਕਿ ਜੇ ਝੰਡੇ ਨੂੰ ਚੜ੍ਹਾਉਣ-ਉਤਾਰਨ ਵੇਲੇ ਕੋਈ ਰਸਮ ਅਦਾ ਨਾ ਕੀਤੀ ਜਾਵੇ, ਤਾਂ ਕਿਸੇ ਹੋਰ ਮਸੀਹੀ ਦੀ ਜ਼ਮੀਰ ਉਸ ਨੂੰ ਇਹ ਕੰਮ ਕਰਨ ਦੀ ਇਜਾਜ਼ਤ ਦੇਵੇ। ਪਰ ਸੱਚੇ ਭਗਤ ਇਸ ਮਾਮਲੇ ਵਿਚ ਜੋ ਵੀ ਫ਼ੈਸਲਾ ਕਰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਅੱਗੇ ‘ਸ਼ੁੱਧ ਅੰਤਹਕਰਨ ਰੱਖਣਾ’ ਚਾਹੀਦਾ ਹੈ।—1 ਪਤਰਸ 3:16.
ਬਾਈਬਲ ਅਨੁਸਾਰ ਫਾਇਰ ਬ੍ਰਿਗੇਡ ਸਟੇਸ਼ਨ, ਨਗਰਪਾਲਿਕਾ ਦੇ ਦਫ਼ਤਰ ਜਾਂ ਸਕੂਲਾਂ ਵਗੈਰਾ ਵਿਚ, ਜਿੱਥੇ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ, ਕੰਮ ਕਰਨਾ ਮਨਾ ਨਹੀਂ। ਡਾਕ ਟਿਕਟਾਂ ਉੱਤੇ, ਗੱਡੀ ਦੀ ਨੰਬਰ ਪਲੇਟ ਉੱਤੇ ਜਾਂ ਕਿਸੇ ਹੋਰ ਸਰਕਾਰੀ ਚੀਜ਼ ਉੱਤੇ ਵੀ ਕਈ ਵਾਰ ਝੰਡਾ ਬਣਿਆ ਹੁੰਦਾ ਹੈ। ਇਨ੍ਹਾਂ ਚੀਜ਼ਾਂ ਨੂੰ ਇਸਤੇਮਾਲ ਕਰਨ ਦੁਆਰਾ ਉਹ ਇਹ ਨਹੀਂ ਦਿਖਾ ਰਹੇ ਕਿ ਉਹ ਦੇਸ਼ਭਗਤੀ ਕਰ ਰਹੇ ਹਨ। ਇਸ ਵਿਚ ਜ਼ਰੂਰੀ ਗੱਲ ਇਹ ਨਹੀਂ ਕਿ ਇਨ੍ਹਾਂ ਚੀਜ਼ਾਂ ਉੱਤੇ ਝੰਡਾ ਬਣਿਆ ਹੋਇਆ ਹੈ, ਪਰ ਜ਼ਰੂਰੀ ਗੱਲ ਇਹ ਹੈ ਕਿ ਝੰਡੇ ਪ੍ਰਤੀ ਸਾਡਾ ਰਵੱਈਆ ਕੀ ਹੈ।
ਲੋਕ ਅਕਸਰ ਖਿੜਕੀਆਂ, ਦਰਵਾਜ਼ਿਆਂ, ਗੱਡੀਆਂ, ਮੇਜ਼ਾਂ ਜਾਂ ਹੋਰਨਾਂ ਚੀਜ਼ਾਂ ਉੱਤੇ ਝੰਡੇ ਲਗਾਉਂਦੇ ਹਨ। ਉਹ ਅਜਿਹੇ ਕੱਪੜੇ ਵੀ ਖ਼ਰੀਦਦੇ ਹਨ ਜਿਨ੍ਹਾਂ ਉੱਤੇ ਝੰਡੇ ਛਪੇ ਹੁੰਦੇ ਹਨ। ਕੁਝ ਦੇਸ਼ਾਂ ਵਿਚ ਅਜਿਹੇ ਕੱਪੜੇ ਪਹਿਨਣੇ ਗ਼ੈਰ-ਕਾਨੂੰਨੀ ਹੈ। ਪਰ ਜੇਕਰ ਅਜਿਹੇ ਕੱਪੜੇ ਪਹਿਨਣ ਦੀ ਇਜਾਜ਼ਤ ਵੀ ਹੋਵੇ, ਇਨ੍ਹਾਂ ਨੂੰ ਪਹਿਨਣ ਦੁਆਰਾ ਇਕ ਵਿਅਕਤੀ ਸੰਸਾਰ ਪ੍ਰਤੀ ਆਪਣੇ ਨਜ਼ਰੀਏ ਬਾਰੇ ਕੀ ਦਿਖਾਉਂਦਾ ਹੈ? ਆਪਣੇ ਚੇਲਿਆਂ ਬਾਰੇ ਯਿਸੂ ਮਸੀਹ ਨੇ ਕਿਹਾ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:16) ਸਾਨੂੰ ਇਸ ਗੱਲ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਅਜਿਹੇ ਕੱਪੜਿਆਂ ਦਾ ਮੇਰੇ ਮਸੀਹੀ ਭੈਣਾਂ-ਭਰਾਵਾਂ ਉੱਤੇ ਕਿਹੋ ਜਿਹਾ ਅਸਰ ਪਵੇਗਾ। ਕੀ ਉਨ੍ਹਾਂ ਨੂੰ ਠੋਕਰ ਲੱਗ ਸਕਦੀ ਹੈ? ਕੀ ਪੂਰੀ ਨਿਹਚਾ ਨਾਲ ਸੇਵਾ ਕਰਨ ਦਾ ਉਨ੍ਹਾਂ ਦਾ ਦ੍ਰਿੜ੍ਹ ਇਰਾਦਾ ਕਮਜ਼ੋਰ ਹੋ ਸਕਦਾ ਹੈ? ਪੌਲੁਸ ਨੇ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ ‘ਉਹ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰਨ ਤਾਂ ਜੋ ਉਹ ਬੇਦੋਸ਼ ਰਹਿਣ।’ ਇਸ ਤਰ੍ਹਾਂ ਕਰਨ ਨਾਲ ਅਸੀਂ ਕਿਸੇ ਲਈ ਠੋਕਰ ਦਾ ਕਾਰਨ ਨਹੀਂ ਬਣਾਂਗੇ।—ਫ਼ਿਲਿੱਪੀਆਂ 1:10.
‘ਸਭਨਾਂ ਨਾਲ ਅਸੀਲ ਹੋਵੋ’
ਇਨ੍ਹਾਂ ‘ਭੈੜੇ ਸਮਿਆਂ’ ਵਿਚ ਜਿਵੇਂ-ਜਿਵੇਂ ਦੁਨੀਆਂ ਦੇ ਹਾਲਾਤ ਵਿਗੜਦੇ ਜਾ ਰਹੇ ਹਨ, ਤਾਂ ਸੰਭਵ ਹੈ ਕਿ ਦੇਸ਼ਭਗਤੀ ਦੀਆਂ ਭਾਵਨਾਵਾਂ ਵੀ ਵਧਦੀਆਂ ਜਾਣਗੀਆਂ। (2 ਤਿਮੋਥਿਉਸ 3:1) ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਇਹ ਗੱਲ ਕਦੀ ਨਾ ਭੁੱਲਣ ਕਿ ਮੁਕਤੀ ਸਿਰਫ਼ ਯਹੋਵਾਹ ਹੀ ਦੇ ਸਕਦਾ ਹੈ। ਉਸ ਕੋਲ ਸਾਡੇ ਤੋਂ ਅਣਵੰਡੀ ਭਗਤੀ ਮੰਗਣ ਦਾ ਹੱਕ ਹੈ। ਜਦੋਂ ਯਿਸੂ ਦੇ ਚੇਲਿਆਂ ਤੋਂ ਯਹੋਵਾਹ ਦੀ ਮਰਜ਼ੀ ਦੇ ਖ਼ਿਲਾਫ਼ ਕੁਝ ਕਰਨ ਦੀ ਮੰਗ ਕੀਤੀ ਗਈ ਸੀ, ਤਾਂ ਉਨ੍ਹਾਂ ਨੇ ਕਿਹਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.
ਪੌਲੁਸ ਰਸੂਲ ਨੇ ਲਿਖਿਆ: “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ . . . ਹੋਵੇ।” (2 ਤਿਮੋਥਿਉਸ 2:24) ਇਸ ਲਈ, ਸੱਚੇ ਮਸੀਹੀ ਝੰਡੇ ਨੂੰ ਚੜ੍ਹਾਉਣ-ਉਤਾਰਨ ਅਤੇ ਰਾਸ਼ਟਰੀ ਗੀਤ ਗਾਉਣ ਦੇ ਸੰਬੰਧ ਵਿਚ ਆਪਣੀ ਬਾਈਬਲ ਸਿੱਖਿਅਕ ਜ਼ਮੀਰ ਕਰਕੇ ਨਿੱਜੀ ਫ਼ੈਸਲੇ ਕਰਦੇ ਹਨ। ਪਰ ਇਸ ਦੇ ਨਾਲ-ਨਾਲ ਉਹ ਹਮੇਸ਼ਾ ਸ਼ਾਂਤ ਅਤੇ ਕੋਮਲ ਸੁਭਾਅ ਨਾਲ ਦੂਸਰਿਆਂ ਨੂੰ ਆਦਰ-ਮਾਣ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।
[ਸਫ਼ੇ 23 ਉੱਤੇ ਤਸਵੀਰ]
ਤਿੰਨ ਇਬਰਾਨੀ ਨੌਜਵਾਨਾਂ ਨੇ ਅਦਬ ਦਿਖਾਉਂਦੇ ਹੋਏ ਦ੍ਰਿੜ੍ਹ ਹੋ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦਾ ਫ਼ੈਸਲਾ ਕੀਤਾ
[ਸਫ਼ੇ 24 ਉੱਤੇ ਤਸਵੀਰ]
ਦੇਸ਼ਭਗਤੀ ਦੀ ਕਿਸੇ ਰਸਮ ਦੌਰਾਨ ਇਕ ਮਸੀਹੀ ਨੂੰ ਕੀ ਕਰਨਾ ਚਾਹੀਦਾ ਹੈ?