ਸੱਚੇ ਸੰਤ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ?
ਸੱਚੇ ਸੰਤ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਨ?
ਬਾਈਬਲ ਵਿਚ ਵਰਤੇ ਯੂਨਾਨੀ ਸ਼ਬਦ “ਸੰਤ” ਨੂੰ ਕੁਝ ਤਰਜਮਿਆਂ ਵਿਚ “ਪਵਿੱਤਰ ਪੁਰਖ” ਵੀ ਕਿਹਾ ਗਿਆ ਹੈ। ਪਵਿੱਤਰ ਪੁਰਖ ਕੌਣ ਸਨ? ਬਾਈਬਲ ਦੀ ਇਕ ਡਿਕਸ਼ਨਰੀ ਅਨੁਸਾਰ “ਜਦੋਂ ਇਹ ਸ਼ਬਦ ਬਹੁ-ਬਚਨ ਵਿਚ ਵਰਤਿਆ ਜਾਂਦਾ ਹੈ, ਤਾਂ ਇਹ ਸਾਰੇ ਵਿਸ਼ਵਾਸੀਆਂ ਦਾ ਜ਼ਿਕਰ ਕਰਦਾ ਹੈ। ਇਹ ਸ਼ਬਦ ਸਿਰਫ਼ ਉਨ੍ਹਾਂ ਲੋਕਾਂ ਦਾ ਹੀ ਜ਼ਿਕਰ ਨਹੀਂ ਕਰਦਾ ਹੈ ਜੋ ਬਹੁਤ ਪਵਿੱਤਰ ਹਨ ਅਤੇ ਜਿਨ੍ਹਾਂ ਨੂੰ ਮੌਤ ਤੋਂ ਬਾਅਦ ਉਨ੍ਹਾਂ ਦੇ ਖ਼ਾਸ ਕੰਮਾਂ ਲਈ ਮਾਨਤਾ ਦਿੱਤੀ ਜਾਂਦੀ ਹੈ।”
ਇਸ ਲਈ ਰਸੂਲ ਪੌਲੁਸ ਨੇ ਸਾਰੇ ਮੁਢਲੇ ਮਸੀਹੀਆਂ ਨੂੰ ਸੱਚੇ ਸੰਤ ਜਾਂ ਪਵਿੱਤਰ ਪੁਰਖ ਕਿਹਾ ਸੀ। ਮਿਸਾਲ ਲਈ ਉਸ ਨੇ ਪਹਿਲੀ ਸਦੀ ਵਿਚ ‘ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ’ ਨੂੰ ਪੋਥੀ ਲਿਖੀ ਸੀ ਜਿਸ ਵਿਚ ‘ਅਖਾਯਾ ਦੇ ਰੋਮੀ ਸੂਬੇ ਦੇ ਸਭਨਾਂ ਸੰਤਾਂ’ ਦਾ ਜ਼ਿਕਰ ਕੀਤਾ ਗਿਆ ਸੀ। (2 ਕੁਰਿੰਥੀਆਂ 1:1) ਬਾਅਦ ਵਿਚ ਪੌਲੁਸ ਨੇ “ਓਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਸੰਤ ਬਣਨ ਲਈ ਸੱਦੇ ਹੋਏ ਹਨ” ਇਕ ਪੋਥੀ ਲਿਖੀ ਸੀ। (ਰੋਮੀਆਂ 1:7) ਇਹ ਸੰਤ ਹਾਲੇ ਮਰੇ ਨਹੀਂ ਸਨ ਪਰ ਜੀਉਂਦੇ-ਜਾਗਦੇ ਸਨ, ਨਾਲੇ ਉਨ੍ਹਾਂ ਵਿਚ ਕਿਸੇ ਸਦਗੁਣ ਕਾਰਨ ਉਨ੍ਹਾਂ ਨੂੰ ਦੂਸਰੇ ਵਿਸ਼ਵਾਸੀਆਂ ਨਾਲੋਂ ਜ਼ਿਆਦਾ ਪਵਿੱਤਰ ਨਹੀਂ ਸਮਝਿਆ ਜਾਂਦਾ ਸੀ। ਤਾਂ ਫਿਰ ਉਹ ਸੰਤ ਕਿਉਂ ਕਹਾਉਂਦੇ ਸਨ?
ਉਨ੍ਹਾਂ ਨੂੰ ਪਰਮੇਸ਼ੁਰ ਪਵਿੱਤਰ ਠਹਿਰਾਉਂਦਾ ਹੈ
ਬਾਈਬਲ ਦੱਸਦੀ ਹੈ ਕਿ ਇਕ ਵਿਅਕਤੀ ਨੂੰ ਕਿਸੇ ਇਨਸਾਨ ਜਾਂ ਸੰਸਥਾ ਰਾਹੀਂ ਸੰਤ ਨਹੀਂ ਬਣਾਇਆ ਜਾਂਦਾ। ਬਾਈਬਲ ਵਿਚ ਲਿਖਿਆ ਹੈ: “[ਪਰਮੇਸ਼ੁਰ ਨੇ] ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ, ਸਾਡੀਆਂ ਕਰਨੀਆਂ ਦੇ ਅਨੁਸਾਰ ਨਹੀਂ ਸਗੋਂ ਆਪਣੀ ਮਨਸ਼ਾ ਦੇ ਅਤੇ ਉਸ ਕਿਰਪਾ ਦੇ ਅਨੁਸਾਰ।” (2 ਤਿਮੋਥਿਉਸ 1:9) ਇਕ ਬੰਦਾ ਉਦੋਂ ਪਵਿੱਤਰ ਠਹਿਰਾਇਆ ਜਾਂਦਾ ਹੈ ਜਦੋਂ ਯਹੋਵਾਹ ਆਪਣੀ ਮਿਹਰ ਨਾਲ ਉਸ ਨੂੰ ਸੱਦਦਾ ਹੈ ਅਤੇ ਆਪਣੇ ਮਕਸਦ ਅਨੁਸਾਰ ਉਸ ਉੱਤੇ ਕਿਰਪਾ ਕਰਦਾ ਹੈ।
ਮਸੀਹੀ ਕਲੀਸਿਯਾ ਦੇ ਸੰਤ “ਨਵੇਂ ਨੇਮ” ਦੇ ਹਿੱਸੇਦਾਰ ਹਨ। ਯਿਸੂ ਮਸੀਹ ਦਾ ਵਹਾਇਆ ਲਹੂ ਇਸ ਨੇਮ ਨੂੰ ਕਾਨੂੰਨੀ ਬਣਾਉਂਦਾ ਹੈ ਅਤੇ ਇਨ੍ਹਾਂ ਹਿੱਸੇਦਾਰਾਂ ਨੂੰ ਪਵਿੱਤਰ ਠਹਿਰਾਉਂਦਾ ਹੈ। (ਇਬਰਾਨੀਆਂ 9:15; 10:29; 13:20, 24) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਪਵਿੱਤਰ ਲੋਕ ‘ਜਾਜਕਾਂ ਦੀ ਪਵਿੱਤਰ ਮੰਡਲੀ ਬਣਦੇ ਹਨ ਅਤੇ ਓਹ ਆਤਮਿਕ ਬਲੀਦਾਨ ਚੜ੍ਹਾਉਂਦੇ ਹਨ ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਭਾਉਂਦੇ ਹਨ।’—1 ਪਤਰਸ 2:5, 9.
ਕੀ ਸੰਤ ਤੁਹਾਡੀ ਮਦਦ ਕਰ ਸਕਦੇ ਹਨ?
ਲੱਖਾਂ ਹੀ ਲੋਕ ਇਹ ਮੰਨਦੇ ਹਨ ਕਿ “ਸੰਤ” ਉਨ੍ਹਾਂ ਨੂੰ ਖ਼ਾਸ ਸ਼ਕਤੀ ਦੇ ਸਕਦੇ ਹਨ, ਇਸ ਲਈ ਉਹ ਸੰਤਾਂ ਦੀਆਂ ਅਸਥੀਆਂ ਦੀ ਪੂਜਾ ਕਰਦੇ ਹਨ ਮੱਤੀ 6:9) ਇਸ ਆਇਤ ਦੇ ਮੁਤਾਬਕ ਸਾਨੂੰ ਯਹੋਵਾਹ ਪਰਮੇਸ਼ੁਰ ਤੋਂ ਸਿਵਾਇ ਹੋਰ ਕਿਸੇ ਨੂੰ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ।
ਜਾਂ ਪਰਮੇਸ਼ੁਰ ਤਕ ਪਹੁੰਚਣ ਲਈ ਸੰਤਾਂ ਨੂੰ ਧਿਆਉਂਦੇ ਹਨ। ਕੀ ਬਾਈਬਲ ਇੱਦਾਂ ਕਰਨਾ ਸਿਖਾਉਂਦੀ ਹੈ? ਪਹਾੜੀ ਉਪਦੇਸ਼ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਪਰਮੇਸ਼ੁਰ ਤਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਉਸ ਨੇ ਕਿਹਾ: “ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ,—ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਕੁਝ ਪਾਦਰੀ ਰੋਮੀਆਂ 15:30 ਦੇ ਸ਼ਬਦਾਂ ਦਾ ਗ਼ਲਤ ਮਤਲਬ ਕੱਢਦੇ ਹਨ ਅਤੇ ਕਹਿੰਦੇ ਹਨ ਕਿ “ਸੰਤਾਂ” ਦੀ ਮਦਦ ਨਾਲ ਪਰਮੇਸ਼ੁਰ ਦੀ ਕਿਰਪਾ ਪਾਈ ਜਾ ਸਕਦੀ ਹੈ। ਉੱਥੇ ਲਿਖਿਆ ਹੈ: “ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਨਮਿੱਤ ਅਰ ਆਤਮਾ ਦੇ ਪ੍ਰੇਮ ਦੇ ਨਮਿੱਤ ਮੈਂ ਤੁਹਾਡੀ ਮਿੰਨਤ ਕਰਦਾ ਹਾਂ ਜੋ ਤੁਸੀਂ ਪਰਮੇਸ਼ੁਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿੱਚ ਮੇਰੇ ਨਾਲ ਜਤਨ ਕਰੋ।” ਕੀ ਪੌਲੁਸ ਮਸੀਹੀ ਭਰਾਵਾਂ ਨੂੰ ਇਹ ਕਹਿ ਰਿਹਾ ਸੀ ਕਿ ਉਹ ਉਸ ਨੂੰ ਪ੍ਰਾਰਥਨਾ ਕਰਨ ਜਾਂ ਉਸ ਦਾ ਨਾਂ ਲੈ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ? ਨਹੀਂ, ਉਸ ਦਾ ਇਹ ਮਤਲਬ ਨਹੀਂ ਸੀ। ਜਦ ਕਿ ਬਾਈਬਲ ਵਿਚ ਸੰਤਾਂ ਜਾਂ ਪਵਿੱਤਰ ਪੁਰਖਾਂ ਦੇ ਨਮਿੱਤ ਪ੍ਰਾਰਥਨਾ ਕਰਨ ਦਾ ਜ਼ਿਕਰ ਹੈ, ਪਰ ਪਰਮੇਸ਼ੁਰ ਨੇ ਬਾਈਬਲ ਵਿਚ ਕਿਤੇ ਵੀ ਇਹ ਹੁਕਮ ਨਹੀਂ ਦਿੱਤਾ ਕਿ ਸਾਨੂੰ ਸੰਤਾਂ ਨੂੰ ਜਾਂ ਉਨ੍ਹਾਂ ਦੁਆਰਾ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਫ਼ਿਲਿੱਪੀਆਂ 1:1, 3, 4.
ਪਰ ਪਰਮੇਸ਼ੁਰ ਨੇ ਇਕ ਵਿਚੋਲਾ ਠਹਿਰਾਇਆ ਹੈ ਜਿਸ ਦੁਆਰਾ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। ਯਿਸੂ ਮਸੀਹ ਨੇ ਕਿਹਾ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” ਯਿਸੂ ਨੇ ਇਹ ਵੀ ਕਿਹਾ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ।” (ਯੂਹੰਨਾ 14:6; 16:23) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਯਿਸੂ ਦੇ ਨਾਂ ਵਿਚ ਕੀਤੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਬਾਈਬਲ ਯਿਸੂ ਬਾਰੇ ਕਹਿੰਦੀ ਹੈ: “ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸੱਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਫ਼ਾਰਸ਼ ਕਰਨ ਨੂੰ ਸਦਾ ਜੀਉਂਦਾ ਹੈ।”—ਇਬਰਾਨੀਆਂ 7:25.
ਜੇ ਯਿਸੂ ਸਾਡੇ ਤੇ ਪਰਮੇਸ਼ੁਰ ਵਿਚਕਾਰ ਵਿਚੋਲਗੀ ਕਰਨ ਲਈ ਤਿਆਰ ਹੈ, ਤਾਂ ਈਸਾਈ-ਜਗਤ ਦੇ ਲੋਕ “ਸੰਤਾਂ” ਦਾ ਨਾਂ ਲੈ ਕੇ ਪ੍ਰਾਰਥਨਾ ਕਿਉਂ ਕਰਦੇ ਹਨ? ਇਤਿਹਾਸਕਾਰ ਵਿਲ ਡੂਰੈਂਟ ਨੇ ਅੰਗ੍ਰੇਜ਼ੀ ਵਿਚ ਨਿਹਚਾ ਦਾ ਯੁਗ ਨਾਂ ਦੀ ਆਪਣੀ ਕਿਤਾਬ ਵਿਚ ਦੱਸਿਆ ਕਿ ਇਹ ਅਭਿਆਸ ਕਦੋਂ ਤੇ ਕਿੱਦਾਂ ਸ਼ੁਰੂ ਹੋਇਆ। ਉਸ ਨੇ ਧਿਆਨ ਦਿੱਤਾ ਕਿ ਲੋਕ ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਡਰਦੇ ਸਨ ਪਰ ਯਿਸੂ ਦੇ ਨਜ਼ਦੀਕ ਮਹਿਸੂਸ ਕਰਦੇ ਸਨ। ਇਸ ਦੇ ਬਾਵਜੂਦ ਡੂਰੈਂਟ ਨੇ ਕਿਹਾ: ‘ਕਿਉਂਕਿ ਲੋਕਾਂ ਨੇ ਪਹਾੜੀ ਉਪਦੇਸ਼ ਦੀਆਂ ਅਸਚਰਜ ਗੱਲਾਂ ਨੂੰ ਰੱਦ ਕਰ ਦਿੱਤਾ ਸੀ, ਇਸ ਲਈ ਉਨ੍ਹਾਂ ਦਾ ਸਿੱਧੇ ਤੌਰ ਤੇ ਯਿਸੂ ਨੂੰ ਪ੍ਰਾਰਥਨਾ ਕਰਨ ਦਾ ਹੌਸਲਾ ਨਹੀਂ ਪੈਂਦਾ
ਸੀ। ਉਨ੍ਹਾਂ ਨੂੰ ਅਜਿਹੇ ਕਿਸੇ ਵੀ ਸੰਤ ਨੂੰ ਪ੍ਰਾਰਥਨਾ ਕਰਨੀ ਸੌਖੀ ਲੱਗੀ ਜਿਸ ਬਾਰੇ ਉਨ੍ਹਾਂ ਨੂੰ ਯਕੀਨ ਸੀ ਕਿ ਉਸ ਨੂੰ ਸਵਰਗ ਵਿਚ ਮਾਨਤਾ ਮਿਲ ਚੁੱਕੀ ਹੈ ਅਤੇ ਉਨ੍ਹਾਂ ਦੇ ਨਮਿੱਤ ਵਿਚੋਲੇ ਵਜੋਂ ਮਸੀਹ ਮੋਹਰੇ ਬੇਨਤੀ ਕਰ ਸਕਦਾ ਸੀ।’ ਕੀ ਸਾਨੂੰ ਮਸੀਹ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਬਾਰੇ ਕਿਸੇ ਤਰ੍ਹਾਂ ਦੀ ਵੀ ਚਿੰਤਾ ਹੋਣੀ ਚਾਹੀਦੀ ਹੈ?ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਯਿਸੂ ਰਾਹੀਂ ਅਸੀਂ “ਨਿਡਰ ਹੋ ਕਿ ਪੂਰਨ ਭਰੋਸੇ ਨਾਲ” ਪਰਮੇਸ਼ਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ। (ਅਫ਼ਸੀਆਂ 3:11, 12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਰਬਸ਼ਕਤੀਮਾਨ ਪਰਮੇਸ਼ੁਰ ਸਾਡੇ ਤੋਂ ਇੰਨਾ ਦੂਰ ਨਹੀਂ ਹੈ ਕਿ ਉਹ ਸਾਡੀ ਪ੍ਰਾਰਥਨਾ ਨਹੀਂ ਸੁਣ ਸਕਦਾ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਪੂਰੇ ਭਰੋਸੇ ਨਾਲ ਪ੍ਰਾਰਥਨਾ ਵਿਚ ਕਿਹਾ ਸੀ ਕਿ “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।” (ਜ਼ਬੂਰਾਂ ਦੀ ਪੋਥੀ 65:2) ਮਰੇ “ਸੰਤਾਂ” ਦੀਆਂ ਅਸਥੀਆਂ ਦੁਆਰਾ ਲੋਕਾਂ ਨੂੰ ਸ਼ਕਤੀ ਦੇਣ ਦੀ ਬਜਾਇ, ਯਹੋਵਾਹ ਉਨ੍ਹਾਂ ਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ ਜੋ ਉਸ ਤੋਂ ਨਿਹਚਾ ਨਾਲ ਇਸ ਦੀ ਮੰਗ ਕਰਦੇ ਹਨ। ਯਿਸੂ ਨੇ ਕਿਹਾ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!”—ਲੂਕਾ 11:13.
ਸੰਤ ਕੀ ਕੰਮ ਕਰਦੇ ਹਨ?
ਉਹ ਸੰਤ ਜਿਨ੍ਹਾਂ ਨੂੰ ਪੌਲੁਸ ਨੇ ਆਪਣੀਆਂ ਪੋਥੀਆਂ ਲਿਖੀਆਂ ਸਨ ਸਦੀਆਂ ਪਹਿਲਾਂ ਮਰ ਚੁੱਕੇ ਹਨ ਅਤੇ ਠੀਕ ਸਮੇਂ ਤੇ ਉਨ੍ਹਾਂ ਨੂੰ “ਜੀਵਨ ਦਾ ਮੁਕਟ” ਦਿੱਤਾ ਜਾਣਾ ਸੀ ਯਾਨੀ ਉਨ੍ਹਾਂ ਨੂੰ ਸਵਰਗ ਵਿਚ ਜੀ ਉਠਾਇਆ ਜਾਣਾ ਸੀ। (ਪਰਕਾਸ਼ ਦੀ ਪੋਥੀ 2:10) ਯਹੋਵਾਹ ਪਰਮੇਸ਼ੁਰ ਦੇ ਭਗਤ ਇਹ ਗੱਲ ਮੰਨਦੇ ਹਨ ਕਿ ਇਨ੍ਹਾਂ ਸੱਚੇ ਸੰਤਾਂ ਦੀ ਵਡਿਆਈ ਕਰਨੀ ਬਾਈਬਲ ਦੇ ਵਿਰੁੱਧ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਬੀਮਾਰੀ, ਕੁਦਰਤੀ ਬਿਪਤਾਵਾਂ, ਗ਼ਰੀਬੀ, ਬੁਢਾਪੇ ਜਾਂ ਮੌਤ ਤੋਂ ਅਸੀਂ ਨਹੀਂ ਬਚ ਸਕਦੇ। ਇਸ ਲਈ ਸ਼ਾਇਦ ਤੁਸੀਂ ਪੁੱਛੋ, ‘ਕੀ ਪਰਮੇਸ਼ੁਰ ਦੇ ਸੰਤ ਸੱਚ-ਮੁੱਚ ਸਾਡੀ ਪਰਵਾਹ ਕਰਦੇ ਹਨ? ਕੀ ਅਸੀਂ ਆਸ ਰੱਖ ਸਕਦੇ ਹਾਂ ਕਿ ਉਹ ਸਾਡੇ ਲਈ ਕੁਝ ਕਰਨਗੇ?’
ਦਾਨੀਏਲ ਦੀ ਇਕ ਭਵਿੱਖਬਾਣੀ ਵਿਚ ਸੰਤਾਂ ਦਾ ਕਾਫ਼ੀ ਜ਼ਿਕਰ ਪਾਇਆ ਜਾਂਦਾ ਹੈ। ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਉਸ ਨੇ ਇਕ ਡਰਾਉਣਾ ਦਰਸ਼ਣ ਦੇਖਿਆ ਸੀ ਜਿਸ ਦੀ ਪੂਰਤੀ ਸਾਡੇ ਸਮੇਂ ਵਿਚ ਹੋਣੀ ਸੀ। ਉਸ ਨੇ ਸਮੁੰਦਰ ਵਿੱਚੋਂ ਚਾਰ ਡਰਾਉਣੇ ਦਰਿੰਦੇ ਨਿਕਲਦੇ ਦੇਖੇ ਜੋ ਮਨੁੱਖੀ ਸਰਕਾਰਾਂ ਨੂੰ ਦਰਸਾਉਂਦੇ ਸਨ, ਪਰ ਇਹ ਸਰਕਾਰਾਂ ਇਨਸਾਨਾਂ ਦੀਆਂ ਅਸਲੀ ਲੋੜਾਂ ਪੂਰੀਆਂ ਨਹੀਂ ਕਰ ਸਕਦੀਆਂ। ਦਾਨੀਏਲ ਨੇ ਭਵਿੱਖਬਾਣੀ ਕੀਤੀ: “ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੀਕ, ਹਾਂ, ਜੁੱਗੋ ਜੁੱਗ ਤੀਕ ਉਸ ਰਾਜ ਦੇ ਮਾਲਕ ਹੋਣਗੇ।”—ਦਾਨੀਏਲ 7:17, 18.
ਪੌਲੁਸ ਨੇ ‘ਸੰਤਾਂ ਦੇ ਅਧਕਾਰ’ ਬਾਰੇ ਯਕੀਨ ਦਿਲਾਇਆ ਕਿ ਉਹ ਸਵਰਗ ਵਿਚ ਮਸੀਹ ਦੇ ਨਾਲ ਵਾਰਸਾਂ ਵਜੋਂ ਹਕੂਮਤ ਕਰਨਗੇ। (ਅਫ਼ਸੀਆਂ 1:18-21) ਯਿਸੂ ਦੇ ਲਹੂ ਨੇ 1,44,000 ਸੰਤਾਂ ਲਈ ਜੀ ਉਠਾਏ ਜਾਣ ਅਤੇ ਸਵਰਗੀ ਮਹਿਮਾ ਪਾਉਣ ਦਾ ਰਾਹ ਖੋਲ੍ਹਿਆ। ਰਸੂਲ ਯੂਹੰਨਾ ਨੇ ਕਿਹਾ: “ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ! ਏਹਨਾਂ ਉੱਤੇ ਦੂਈ ਮੌਤ ਦਾ ਕੁਝ ਵੱਸ ਨਹੀਂ ਸਗੋਂ ਓਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਵਰ੍ਹੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 20:4, 6; 14:1, 3) ਯੂਹੰਨਾ ਨੇ ਇਕ ਸਵਰਗੀ ਦਰਸ਼ਣ ਦੇਖਿਆ ਜਿਸ ਵਿਚ ਦੂਤ ਮਹਿਮਾਵਾਨ ਯਿਸੂ ਦੀ ਵਡਿਆਈ ਕਰ ਰਹੇ ਸਨ: “ਤੈਂ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ, ਅਤੇ ਓਹਨਾਂ ਨੂੰ ਸਾਡੇ ਪਰਮੇਸ਼ੁਰ ਲਈ, ਇੱਕ ਪਾਤਸ਼ਾਹੀ ਅਤੇ ਜਾਜਕ ਬਣਾਇਆ, ਅਤੇ ਓਹ ਧਰਤੀ ਉੱਤੇ ਰਾਜ ਕਰਨਗੇ।” (ਪਰਕਾਸ਼ ਦੀ ਪੋਥੀ 5:9, 10) ਇਸ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਯਹੋਵਾਹ ਪਰਮੇਸ਼ੁਰ ਨੇ ਖ਼ੁਦ ਇਨ੍ਹਾਂ ਆਦਮੀਆਂ ਅਤੇ ਔਰਤਾਂ ਨੂੰ ਚੁਣਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਧਰਤੀ ਉੱਤੇ ਬਹੁਤ ਸਮੇਂ ਤੋਂ ਵਫ਼ਾਦਾਰੀ ਨਾਲ ਸੇਵਾ ਕੀਤੀ ਹੈ ਅਤੇ ਉਨ੍ਹਾਂ ਨੇ ਤਕਰੀਬਨ ਉਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ ਜੋ ਇਨਸਾਨਾਂ ਉੱਤੇ ਆਉਂਦੀਆਂ ਹਨ। (1 ਕੁਰਿੰਥੀਆਂ 10:13) ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਜੀ ਉਠਾਏ ਗਏ ਪਵਿੱਤਰ ਸੰਤ ਦਿਆਲੂ ਅਤੇ ਹਮਦਰਦ ਹਾਕਮ ਹੋਣਗੇ। ਉਹ ਸਾਡੀਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਸਮਝ ਸਕਣਗੇ।
ਸਾਨੂੰ ਰਾਜ ਦੇ ਅਧੀਨ ਬਰਕਤਾਂ ਮਿਲਣਗੀਆਂ
ਪਰਮੇਸ਼ੁਰ ਦੀ ਸਰਕਾਰ ਜਲਦੀ ਹੀ ਧਰਤੀ ਤੋਂ ਸਾਰੀ ਦੁਸ਼ਟਤਾ ਅਤੇ ਸਾਰੇ ਕਸ਼ਟ ਮਿਟਾ ਦੇਵੇਗੀ। ਉਸ ਸਮੇਂ ਇਨਸਾਨ ਪਹਿਲਾਂ ਪਰਕਾਸ਼ ਦੀ ਪੋਥੀ 21:3, 4.
ਨਾਲੋਂ ਵੀ ਜ਼ਿਆਦਾ ਪਰਮੇਸ਼ੁਰ ਨਾਲ ਪਿਆਰ ਕਰਨਗੇ। ਯੂਹੰਨਾ ਨੇ ਲਿਖਿਆ: “ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ।” ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ ਕਿਉਂਕਿ ਭਵਿੱਖਬਾਣੀ ਅੱਗੇ ਕਹਿੰਦੀ ਹੈ: “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਇਹ ਕਿੰਨੀ ਖ਼ੁਸ਼ੀ ਦਾ ਸਮਾਂ ਹੋਵੇਗਾ! ਮਸੀਹ ਯਿਸੂ ਅਤੇ 1,44,000 ਸੰਤਾਂ ਦੀ ਖਰੀ ਹਕੂਮਤ ਦੀਆਂ ਬਰਕਤਾਂ ਬਾਰੇ ਮੀਕਾਹ 4:3, 4 ਵਿਚ ਅੱਗੇ ਦੱਸਿਆ ਗਿਆ ਹੈ ਕਿ “[ਯਹੋਵਾਹ] ਬਹੁਤੀਆਂ ਉੱਮਤਾਂ ਵਿੱਚ ਨਿਆਉਂ ਕਰੇਗਾ, ਅਤੇ ਤਕੜੀਆਂ ਦੁਰੇਡੀਆਂ ਕੌਮਾਂ ਦਾ ਫ਼ੈਸਲਾ ਕਰੇਗਾ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ। ਪਰ ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।”
ਸੰਤ ਸਾਨੂੰ ਅਜਿਹੀਆਂ ਬਰਕਤਾਂ ਦਾ ਆਨੰਦ ਲੈਣ ਲਈ ਸੱਦਾ ਦਿੰਦੇ ਹਨ। ਇਕ ਲਾੜੀ ਦੁਆਰਾ ਦਰਸਾਏ ਗਏ ਇਹ ਸੱਚੇ ਸੰਤ ਇਹ ਕਹਿੰਦੇ ਹਨ: “ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰਕਾਸ਼ ਦੀ ਪੋਥੀ 22:17) “ਅੰਮ੍ਰਿਤ ਜਲ” ਕੀ ਹੈ? ਇਹ ਪਰਮੇਸ਼ੁਰ ਦੇ ਮਕਸਦਾਂ ਬਾਰੇ ਗਿਆਨ ਹੈ। ਯਿਸੂ ਨੇ ਪ੍ਰਾਰਥਨਾ ਕਰਦਿਆਂ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਇਹ ਗਿਆਨ ਬਾਈਬਲ ਦੀ ਬਾਕਾਇਦਾ ਸਟੱਡੀ ਕਰਨ ਨਾਲ ਮਿਲ ਸਕਦਾ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਬਾਈਬਲ ਰਾਹੀਂ ਅਸੀਂ ਸੱਚੇ ਸੰਤਾਂ ਦੀ ਪਛਾਣ ਕਰ ਸਕਦੇ ਹਾਂ ਅਤੇ ਸਿੱਖ ਸਕਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਮਨੁੱਖਜਾਤੀ ਦੇ ਭਲੇ ਲਈ ਸਦਾ ਵਾਸਤੇ ਕਿਵੇਂ ਵਰਤੇਗਾ!
[ਸਫ਼ੇ 4 ਉੱਤੇ ਤਸਵੀਰ]
ਪੌਲੁਸ ਨੇ ਸੱਚੇ ਸੰਤਾਂ ਨੂੰ ਪ੍ਰੇਰਿਤ ਪੋਥੀਆਂ ਲਿਖੀਆਂ
[ਸਫ਼ੇ 4, 5 ਉੱਤੇ ਤਸਵੀਰ]
ਯਿਸੂ ਦੇ ਵਫ਼ਾਦਾਰ ਰਸੂਲ ਸੱਚੇ ਸੰਤ ਜਾਂ ਪਵਿੱਤਰ ਪੁਰਖ ਬਣੇ
[ਸਫ਼ੇ 6 ਉੱਤੇ ਤਸਵੀਰ]
ਅਸੀਂ ਪੂਰੇ ਭਰੋਸੇ ਨਾਲ ਯਿਸੂ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ
[ਸਫ਼ੇ 7 ਉੱਤੇ ਤਸਵੀਰ]
ਜੀ ਉਠਾਏ ਗਏ ਸੰਤ ਜਾਂ ਪਵਿੱਤਰ ਪੁਰਖ ਹਮਦਰਦ ਹਾਕਮ ਹੋਣਗੇ