“ਸ਼ਤਾਨ ਦਾ ਸਾਹਮਣਾ ਕਰੋ”
“ਸ਼ਤਾਨ ਦਾ ਸਾਹਮਣਾ ਕਰੋ”
“ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂਬ 4:7.
1. ਅੱਜ ਦੁਨੀਆਂ ਬਾਰੇ ਕੀ ਕਿਹਾ ਜਾ ਸਕਦਾ ਹੈ ਅਤੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਖ਼ਬਰਦਾਰ ਰਹਿਣ ਦੀ ਕਿਉਂ ਲੋੜ ਹੈ?
“ਰੱਬ ਤਾਂ ਪਤਾ ਨਹੀਂ ਕਿੱਥੇ ਅੱਖਾਂ ਮੀਟੀ ਬੈਠਾ ਹੈ, ਜਿੱਧਰ ਦੇਖੋ ਸ਼ਤਾਨ ਦਾ ਹੀ ਬੋਲਬਾਲਾ ਹੈ।” ਫ਼ਰਾਂਸੀਸੀ ਲੇਖਕ ਆਂਡਰੇ ਮਾਲੇਰੋ ਦੇ ਇਹ ਸ਼ਬਦ ਅੱਜ ਦੁਨੀਆਂ ਦੇ ਹਾਲਾਤਾਂ ਉੱਤੇ ਬਿਲਕੁਲ ਢੁਕਦੇ ਹਨ। ਮਨੁੱਖਾਂ ਦੇ ਕੰਮਾਂ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹ ਪਰਮੇਸ਼ੁਰ ਦੀ ਇੱਛਾ ਉੱਤੇ ਚੱਲਣ ਦੀ ਬਜਾਇ ਸ਼ਤਾਨ ਵਰਗੀਆਂ ਚਾਲਾਂ ਚੱਲਦੇ ਹਨ। ਸ਼ਤਾਨ ਇਨ੍ਹਾਂ ਮਨੁੱਖਾਂ ਨੂੰ ‘ਹਰ ਪਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ ਅਤੇ ਅਚਰਜਾਂ ਨਾਲ ਅਤੇ ਓਹਨਾਂ ਲਈ ਜਿਹੜੇ ਨਾਸ ਹੋ ਰਹੇ ਹਨ ਕੁਧਰਮ ਦੇ ਹਰ ਪਰਕਾਰ ਦੇ ਛਲ ਨਾਲ’ ਗੁਮਰਾਹ ਕਰ ਰਿਹਾ ਹੈ। (2 ਥੱਸਲੁਨੀਕੀਆਂ 2:9, 10) ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਸ਼ਤਾਨ ਪਰਮੇਸ਼ੁਰ ਦੇ ਸਮਰਪਿਤ ਸੇਵਕਾਂ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਹੈ। (2 ਤਿਮੋਥਿਉਸ 3:1) ਹ ਮਸਹ ਕੀਤੇ ਮਸੀਹੀਆਂ ਨਾਲ ਯੁੱਧ ਕਰ ਰਿਹਾ ਹੈ “ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” (ਪਰਕਾਸ਼ ਦੀ ਪੋਥੀ 12:9, 17) ਪਰਮੇਸ਼ੁਰ ਦੇ ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਅਤੇ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਦੀ ਉਮੀਦ ਰੱਖਣ ਵਾਲੇ ਉਨ੍ਹਾਂ ਦੇ ਸਾਥੀਆਂ ਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ।
2. ਸ਼ਤਾਨ ਨੇ ਹੱਵਾਹ ਨੂੰ ਕਿੱਦਾਂ ਭਰਮਾਇਆ ਸੀ ਅਤੇ ਪੌਲੁਸ ਰਸੂਲ ਨੂੰ ਕਿਹੜਾ ਡਰ ਸੀ?
2 ਸ਼ਤਾਨ ਪੱਕਾ ਧੋਖੇਬਾਜ਼ ਹੈ। ਉਸ ਨੇ ਸੱਪ ਦਾ ਇਸਤੇਮਾਲ ਕਰ ਕੇ ਹੱਵਾਹ ਦੇ ਮਨ ਵਿਚ ਇਹ ਗੱਲ ਪਾਉਣ ਲਈ ਚਾਲ ਖੇਡੀ ਸੀ ਕਿ ਉਹ ਪਰਮੇਸ਼ੁਰ ਨੂੰ ਛੱਡ ਕੇ ਜ਼ਿਆਦਾ ਖ਼ੁਸ਼ ਰਹਿ ਸਕਦੀ ਸੀ। (ਉਤਪਤ 3:1-6) ਇਸ ਘਟਨਾ ਤੋਂ ਕੁਝ ਚਾਰ ਹਜ਼ਾਰ ਸਾਲ ਬਾਅਦ, ਪੌਲੁਸ ਰਸੂਲ ਨੂੰ ਡਰ ਸੀ ਕਿ ਕੁਰਿੰਥ ਸ਼ਹਿਰ ਦੇ ਮਸਹ ਕੀਤੇ ਹੋਏ ਮਸੀਹੀ ਵੀ ਸ਼ਤਾਨ ਦੀਆਂ ਚਾਲਾਂ ਵਿਚ ਫਸ ਸਕਦੇ ਸਨ। ਉਸ ਨੇ ਲਿਖਿਆ: “ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ।” (2 ਕੁਰਿੰਥੀਆਂ 11:3) ਸ਼ਤਾਨ ਲੋਕਾਂ ਦੇ ਮਨਾਂ ਜਾਂ ਉਨ੍ਹਾਂ ਦੀਆਂ ਸੋਚਾਂ ਨੂੰ ਵਿਗਾੜਦਾ ਹੈ। ਜਿੱਦਾਂ ਉਸ ਨੇ ਹੱਵਾਹ ਨੂੰ ਭਰਮਾਇਆ ਸੀ, ਉੱਦਾਂ ਹੀ ਉਹ ਮਸੀਹੀਆਂ ਨੂੰ ਵੀ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਚਾਹੁੰਦਾ ਹੈ ਕਿ ਉਹ ਗ਼ਲਤ ਤਰੀਕੇ ਨਾਲ ਸੋਚਣ ਕਿ ਉਨ੍ਹਾਂ ਦੀ ਖ਼ੁਸ਼ੀ ਉਸ ਚੀਜ਼ ਤੇ ਨਿਰਭਰ ਕਰਦੀ ਹੈ ਜੋ ਯਹੋਵਾਹ ਅਤੇ ਉਸ ਦੇ ਪੁੱਤਰ ਨੂੰ ਪਸੰਦ ਨਹੀਂ ਹੈ।
3. ਸ਼ਤਾਨ ਤੋਂ ਯਹੋਵਾਹ ਕਿਵੇਂ ਸੁਰੱਖਿਆ ਦਿੰਦਾ ਹੈ?
3 ਸ਼ਤਾਨ ਦੀ ਤੁਲਨਾ ਉਸ ਸ਼ਿਕਾਰੀ ਨਾਲ ਕੀਤੀ ਜਾ ਸਕਦੀ ਹੈ ਜੋ ਭੋਲੇ-ਭਾਲੇ ਸ਼ਿਕਾਰਾਂ ਨੂੰ ਫੜਨ ਲਈ ਜਾਲ ਵਿਛਾਉਂਦਾ ਹੈ। ਸ਼ਤਾਨ ਦੇ ਫੰਦਿਆਂ ਤੋਂ ਬਚਣ ਲਈ ਸਾਨੂੰ ‘ਅੱਤ ਮਹਾਨ ਦੀ ਓਟ ਵਿੱਚ ਵੱਸਣ’ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 91:1-3) ਅੱਤ ਮਹਾਨ ਦੀ ਓਟ ਉਸ ਥਾਂ ਨੂੰ ਦਰਸਾਉਂਦੀ ਹੈ ਜਿੱਥੇ ਯਹੋਵਾਹ ਆਪਣੇ ਉੱਚੇ ਅਧਿਕਾਰ ਅਧੀਨ ਰਹਿਣ ਵਾਲੇ ਲੋਕਾਂ ਦੀ ਰਾਖੀ ਕਰਦਾ ਹੈ। ਸਾਨੂੰ ਯਹੋਵਾਹ ਦੁਆਰਾ ਦਿੱਤੀ ਜਾਂਦੀ ਹਰ ਤਰ੍ਹਾਂ ਦੀ ਸੁਰੱਖਿਆ ਦੀ ਲੋੜ ਹੈ ਜੋ ਉਹ ਆਪਣੇ ਬਚਨ, ਆਪਣੀ ਪਵਿੱਤਰ ਆਤਮਾ ਅਤੇ ਆਪਣੇ ਸੰਗਠਨ ਰਾਹੀਂ ਦਿੰਦਾ ਹੈ ਤਾਂਕਿ ਅਸੀਂ “ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ” ਸਕੀਏ। (ਅਫ਼ਸੀਆਂ 6:11) “ਛਲ ਛਿੱਦ੍ਰਾਂ” ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਤਰਜਮਾ “ਗੁੱਝੀਆਂ ਜਾਂ ਖ਼ਤਰਨਾਕ ਚਾਲਾਂ” ਵੀ ਕੀਤਾ ਜਾ ਸਕਦਾ ਹੈ। ਬਿਨਾਂ ਸ਼ੱਕ, ਸ਼ਤਾਨ ਯਹੋਵਾਹ ਦੇ ਸੇਵਕਾਂ ਨੂੰ ਆਪਣੇ ਸ਼ਿਕੰਜੇ ਵਿਚ ਫਸਾਉਣ ਲਈ ਬਹੁਤ ਸਾਰੀਆਂ ਚਾਲਾਂ ਚੱਲਦਾ ਹੈ।
ਮੁਢਲੇ ਮਸੀਹੀਆਂ ਲਈ ਸ਼ਤਾਨ ਦੁਆਰਾ ਵਿਛਾਏ ਜਾਲ
4. ਮੁਢਲੇ ਮਸੀਹੀ ਕਿਸ ਤਰ੍ਹਾਂ ਦੇ ਮਾਹੌਲ ਵਿਚ ਰਹਿੰਦੇ ਸਨ?
4 ਪਹਿਲੀ ਤੇ ਦੂਜੀ ਸਦੀ ਦੇ ਮਸੀਹੀ ਅਜਿਹੇ ਸਮੇਂ ਵਿਚ ਰਹਿੰਦੇ ਸਨ ਜਦੋਂ ਰੋਮੀ ਸਾਮਰਾਜ ਦਾ ਬੋਲਬਾਲਾ ਸੀ। ਉਸ ਵੇਲੇ ਇਸ ਸਾਮਰਾਜ ਨੇ ਹਰ ਪਾਸੇ ਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ ਜਿਸ ਕਰਕੇ ਵਣਜ-ਵਪਾਰ ਵਿਚ ਕਾਫ਼ੀ ਵਾਧਾ ਹੋਇਆ ਸੀ। ਇਸ ਖ਼ੁਸ਼ਹਾਲੀ ਕਰਕੇ ਅਮੀਰ ਲੋਕਾਂ ਕੋਲ ਕਾਫ਼ੀ ਵਿਹਲਾ ਸਮਾਂ ਹੁੰਦਾ ਸੀ। ਇਹ ਦੇਖ ਕੇ ਰੋਮੀ ਸ਼ਾਸਕਾਂ ਨੇ ਲੋਕਾਂ ਲਈ ਮਨੋਰੰਜਨ ਦੇ ਕਈ ਸਾਧਨਾਂ ਦਾ ਪ੍ਰਬੰਧ ਕੀਤਾ ਤਾਂਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਬਗਾਵਤ ਕਰਨ ਦਾ ਵਿਹਲ ਨਾ ਮਿਲੇ। ਕਦੀ-ਕਦੀ ਲੋਕਾਂ ਨੂੰ ਉੱਨੀਆਂ ਹੀ ਛੁੱਟੀਆਂ ਹੁੰਦੀਆਂ ਸਨ ਜਿੰਨੇ ਦਿਨ ਉਹ ਕੰਮ ਕਰਦੇ ਸਨ। ਰੋਮੀ ਆਗੂ ਲੋਕਾਂ ਲਈ ਖਾਣ-ਪੀਣ ਤੇ ਮਨੋਰੰਜਨ ਦਾ ਪ੍ਰਬੰਧ ਕਰਨ ਵਿਚ ਜਨਤਕ ਫ਼ੰਡਾਂ ਦਾ ਇਸਤੇਮਾਲ ਕਰਦੇ ਸਨ। ਇਸ ਤਰ੍ਹਾਂ ਉਹ ਲੋਕਾਂ ਦੇ ਢਿੱਡਾਂ ਨੂੰ ਭਰੇ ਤੇ ਉਨ੍ਹਾਂ ਦੇ ਮਨਾਂ ਨੂੰ ਮਨੋਰੰਜਨ ਵਿਚ ਡੁਬੋਈ ਰੱਖਦੇ ਸਨ।
5, 6. (ੳ) ਮਸੀਹੀਆਂ ਲਈ ਰੋਮੀ ਅਖਾੜਿਆਂ ਵਿਚ ਜਾਣਾ ਠੀਕ ਕਿਉਂ ਨਹੀਂ ਸੀ? (ਅ) ਸ਼ਤਾਨ ਨੇ ਕਿਹੜੀ ਚਾਲ ਖੇਡੀ ਅਤੇ ਮਸੀਹੀ ਇਸ ਤੋਂ ਕਿੱਦਾਂ ਬਚ ਸਕਦੇ ਸਨ?
5 ਕੀ ਅਜਿਹੇ ਹਾਲਾਤ ਮੁਢਲੇ ਮਸੀਹੀਆਂ ਲਈ ਕੋਈ ਖ਼ਤਰਾ ਪੇਸ਼ ਕਰਦੇ ਸਨ? ਰਸੂਲਾਂ ਤੋਂ ਬਾਅਦ ਦੇ ਟਰਟੂਲੀਅਨ ਵਰਗੇ ਲੇਖਕਾਂ ਦੁਆਰਾ ਲਿਖੀਆਂ ਚੇਤਾਵਨੀਆਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਦਾ ਜ਼ਿਆਦਾਤਰ ਮਨੋਰੰਜਨ ਸੱਚੇ ਮਸੀਹੀਆਂ ਲਈ ਅਧਿਆਤਮਿਕ ਤੇ ਨੈਤਿਕ ਤੌਰ ਤੇ ਖ਼ਤਰਨਾਕ ਸੀ। ਜ਼ਿਆਦਾਤਰ ਤਿਉਹਾਰਾਂ ਤੇ ਖੇਡਾਂ ਦਾ ਪ੍ਰਬੰਧ ਝੂਠੇ ਦੇਵੀ-ਦੇਵਤਿਆਂ ਦੇ ਨਾਂ ਤੇ ਕੀਤਾ ਜਾਂਦਾ ਸੀ। (2 ਕੁਰਿੰਥੀਆਂ 6:14-18) ਸਟੇਜਾਂ ਉੱਤੇ ਕੀਤੇ ਜਾਂਦੇ ਜ਼ਿਆਦਾਤਰ ਕਲਾਸਿਕੀ ਨਾਟਕ ਵੀ ਗੰਦੀਆਂ ਹਰਕਤਾਂ ਜਾਂ ਖ਼ੂਨ-ਖ਼ਰਾਬੇ ਨਾਲ ਭਰੇ ਹੁੰਦੇ ਸਨ। ਸਮੇਂ ਦੇ ਬੀਤਣ ਨਾਲ ਲੋਕਾਂ ਦੀ ਕਲਾਸਿਕੀ ਨਾਟਕਾਂ ਵਿਚ ਰੁਚੀ ਘੱਟ ਗਈ ਤੇ ਉਨ੍ਹਾਂ ਦੀ ਜਗ੍ਹਾ ਅਸ਼ਲੀਲ ਨਾਚ-ਗਾਣੇ ਨੇ ਲੈ ਲਈ। ਇਤਿਹਾਸਕਾਰ ਜਰੋਮ ਕਾਰਕੋਪੀਨੋ ਆਪਣੀ ਕਿਤਾਬ ਪ੍ਰਾਚੀਨ ਰੋਮ ਵਿਚ ਰੋਜ਼-ਮੱਰਾ ਦੀ ਜ਼ਿੰਦਗੀ (ਅੰਗ੍ਰੇਜ਼ੀ) ਵਿਚ ਕਹਿੰਦਾ ਹੈ: “ਇਨ੍ਹਾਂ ਨਾਟਕਾਂ ਵਿਚ ਅਭਿਨੇਤਰੀਆਂ ਨੂੰ ਸਾਰੇ ਕੱਪੜੇ ਉਤਾਰਨ ਦੀ ਇਜਾਜ਼ਤ ਸੀ . . . ਕਾਫ਼ੀ ਲਹੂ ਵਹਾਇਆ ਜਾਂਦਾ ਸੀ। . . . [ਮੂਕ ਨਾਟਕਾਂ] ਨੇ ਰਾਜਧਾਨੀ ਦੇ ਲੋਕਾਂ ਦੇ ਦਿਲਾਂ ਨੂੰ ਇੰਨਾ ਕਾਇਲ ਕੀਤਾ ਹੋਇਆ ਸੀ ਕਿ ਉਹ ਹਰ ਵੇਲੇ ਉਨ੍ਹਾਂ ਨਾਟਕਾਂ ਨੂੰ ਦੇਖਣ ਵਿਚ ਹੀ ਡੁੱਬੇ ਰਹਿੰਦੇ ਸਨ। ਅਜਿਹੇ ਘਿਣਾਉਣੇ ਨਾਟਕਾਂ ਨੂੰ ਦੇਖ ਕੇ ਉਨ੍ਹਾਂ ਨੂੰ ਘਿਣ ਨਹੀਂ ਆਉਂਦੀ ਸੀ ਕਿਉਂਕਿ ਅਖਾੜੇ ਵਿਚ ਕੀਤੇ ਜਾਂਦੇ ਇਨ੍ਹਾਂ ਖ਼ੂਨ-ਖ਼ਰਾਬੇ ਨਾਲ ਭਰੇ ਨਾਟਕਾਂ ਨੇ ਉਨ੍ਹਾਂ ਦੇ ਦਿਲ ਪੱਥਰ ਬਣਾ ਦਿੱਤੇ ਸਨ ਅਤੇ ਉਨ੍ਹਾਂ ਦੇ ਮਨ ਗੁਮਰਾਹ ਕਰ ਦਿੱਤੇ ਸਨ।”—ਮੱਤੀ 5:27, 28.
6 ਗੋਲ ਅਖਾੜਿਆਂ ਵਿਚ ਤਲਵਾਰੀਏ ਇਕ-ਦੂਜੇ ਨੂੰ ਜਾਨੋਂ ਮਾਰਨ ਲਈ ਜਾਂ ਖੂੰਖਾਰ ਜਾਨਵਰਾਂ ਨਾਲ ਲੜਦੇ ਸਨ। ਉਹ ਜਾਂ ਤਾਂ ਜਾਨਵਰਾਂ ਨੂੰ ਮਾਰ ਦਿੰਦੇ ਸਨ ਜਾਂ ਜਾਨਵਰ ਉਨ੍ਹਾਂ ਨੂੰ ਮਾਰ ਦਿੰਦੇ ਸਨ। ਅਖ਼ੀਰ ਵਿਚ ਅਪਰਾਧੀਆਂ ਅਤੇ ਮਸੀਹੀਆਂ ਨੂੰ ਇਨ੍ਹਾਂ ਖੂੰਖਾਰ ਜਾਨਵਰਾਂ ਅੱਗੇ ਸੁੱਟ ਦਿੱਤਾ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਵੀ ਸ਼ਤਾਨ ਦੀ ਇਹੀ ਚਾਲ ਹੁੰਦੀ ਸੀ ਕਿ ਲੋਕ ਅਨੈਤਿਕਤਾ ਤੇ ਹਿੰਸਾ ਵਿਚ ਫਸ ਜਾਣ। ਉਹ ਉਦੋਂ ਤਕ 1 ਕੁਰਿੰਥੀਆਂ 15:32, 33.
ਇਹ ਚਾਲ ਖੇਡਦਾ ਰਿਹਾ ਜਦ ਤਕ ਇਹ ਚੀਜ਼ਾਂ ਲੋਕਾਂ ਵਿਚ ਹਰਮਨ ਪਿਆਰੀਆਂ ਨਾ ਹੋ ਗਈਆਂ ਤੇ ਇਨ੍ਹਾਂ ਦੀ ਮੰਗ ਵਧ ਨਾ ਗਈ। ਇਸ ਚਾਲ ਤੋਂ ਬਚਣ ਦਾ ਇੱਕੋ-ਇਕ ਤਰੀਕਾ ਸੀ ਨਾਟਕਾਂ ਦੇ ਇਨ੍ਹਾਂ ਅਖਾੜਿਆਂ ਤੋਂ ਦੂਰ ਰਹਿਣਾ।—7, 8. (ੳ) ਮਸੀਹੀਆਂ ਲਈ ਰਥ-ਦੌੜਾਂ ਦੇਖਣ ਜਾਣਾ ਅਕਲਮੰਦੀ ਦੀ ਗੱਲ ਕਿਉਂ ਨਹੀਂ ਸੀ? (ਅ) ਮਸੀਹੀਆਂ ਨੂੰ ਫਸਾਉਣ ਲਈ ਸ਼ਤਾਨ ਰੋਮੀ ਇਸ਼ਨਾਨ-ਘਰਾਂ ਦਾ ਇਸਤੇਮਾਲ ਕਿਵੇਂ ਕਰ ਸਕਦਾ ਸੀ?
7 ਵੱਡੇ-ਵੱਡੇ ਅਖਾੜਿਆਂ ਵਿਚ ਰਥ-ਦੌੜਾਂ ਕਰਵਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਲੋਕ ਬੜੀ ਦਿਲਚਸਪੀ ਨਾਲ ਦੇਖਦੇ ਸਨ। ਪਰ ਮਸੀਹੀਆਂ ਲਈ ਇਨ੍ਹਾਂ ਦੌੜਾਂ ਨੂੰ ਦੇਖਣ ਜਾਣਾ ਠੀਕ ਨਹੀਂ ਸੀ ਕਿਉਂਕਿ ਲੋਕ ਉੱਥੇ ਲੜਾਈ-ਝਗੜਾ ਕਰਨ ਤੇ ਉੱਤਰ ਆਉਂਦੇ ਸਨ। ਤੀਜੀ ਸਦੀ ਦੇ ਇਕ ਲੇਖਕ ਨੇ ਦੱਸਿਆ ਕਿ ਦੌੜਾਂ ਦੇਖਣ ਆਏ ਕੁਝ ਲੋਕ ਆਪਸ ਵਿਚ ਲੜ ਪੈਂਦੇ ਸਨ ਅਤੇ ਕਾਰਕੋਪੀਨੋ ਦੱਸਦਾ ਹੈ ਕਿ ਨਾਟਕਾਂ ਦੀਆਂ ਇਮਾਰਤਾਂ ਵਿਚ ਅਜਿਹੀਆਂ ਛੱਤੀਆਂ ਹੋਈਆਂ ਥਾਵਾਂ ਹੁੰਦੀਆਂ ਸਨ ਜਿੱਥੇ “ਜੋਤਸ਼ੀਆਂ ਅਤੇ ਵੇਸਵਾਵਾਂ ਦਾ ਬਿਜ਼ਨਿਸ” ਚੱਲਦਾ ਸੀ। ਇਸ ਤੋਂ ਜ਼ਾਹਰ ਹੈ ਕਿ ਰੋਮੀ ਅਖਾੜਾ ਮਸੀਹੀਆਂ ਲਈ ਚੰਗੀ ਥਾਂ ਨਹੀਂ ਸੀ।—1 ਕੁਰਿੰਥੀਆਂ 6:9, 10.
8 ਪ੍ਰਸਿੱਧ ਰੋਮੀ ਇਸ਼ਨਾਨ-ਘਰਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਆਪਣੇ ਆਪ ਨੂੰ ਸਾਫ਼ ਰੱਖਣ ਲਈ ਨਹਾਉਣ ਵਿਚ ਕੋਈ ਬੁਰਾਈ ਨਹੀਂ ਸੀ। ਪਰ ਬਹੁਤ ਸਾਰੇ ਵੱਡੇ-ਵੱਡੇ ਰੋਮੀ ਇਸ਼ਨਾਨ-ਘਰਾਂ ਵਿਚ ਅਜਿਹੇ ਕਮਰੇ ਹੁੰਦੇ ਸਨ ਜਿਨ੍ਹਾਂ ਵਿਚ ਮਾਲਸ਼ ਅਤੇ ਕਸਰਤ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਉੱਥੇ ਜੂਆ ਖੇਡਣ ਅਤੇ ਖਾਣ-ਪੀਣ ਦੀਆਂ ਥਾਵਾਂ ਵੀ ਹੁੰਦੀਆਂ ਸਨ। ਹਾਲਾਂਕਿ ਇਸ਼ਨਾਨ-ਘਰਾਂ ਵਿਚ ਆਦਮੀਆਂ ਅਤੇ ਔਰਤਾਂ ਦੇ ਨਹਾਉਣ ਦਾ ਸਮਾਂ ਵੱਖਰਾ-ਵੱਖਰਾ ਹੁੰਦਾ ਸੀ, ਪਰ ਉੱਥੇ ਆਦਮੀਆਂ ਅਤੇ ਔਰਤਾਂ ਦੇ ਇਕੱਠੇ ਹੋ ਕੇ ਨਹਾਉਣ ਵਿਚ ਵੀ ਕੋਈ ਬੁਰਾਈ ਨਹੀਂ ਸਮਝੀ ਜਾਂਦੀ ਸੀ। ਐਲੇਕਜ਼ਾਨਡ੍ਰਿਆ ਦੇ ਕਲੈਮੰਟ ਨੇ ਲਿਖਿਆ: “ਆਦਮੀਆਂ ਅਤੇ ਔਰਤਾਂ ਲਈ ਇਸ਼ਨਾਨ-ਘਰ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਅਤੇ ਉੱਥੇ ਉਹ ਖੁੱਲ੍ਹੇ-ਆਮ ਅਨੈਤਿਕ ਕੰਮ ਕਰ ਸਕਦੇ ਹਨ।” ਇਸ ਤਰ੍ਹਾਂ, ਸ਼ਤਾਨ ਆਸਾਨੀ ਨਾਲ ਇਸ ਪ੍ਰਬੰਧ ਨੂੰ ਮਸੀਹੀਆਂ ਲਈ ਇਕ ਫੰਦੇ ਵਜੋਂ ਵਰਤ ਸਕਦਾ ਸੀ। ਪਰ ਬੁੱਧੀਮਾਨ ਮਸੀਹੀ ਇਨ੍ਹਾਂ ਥਾਵਾਂ ਤੋਂ ਦੂਰ ਹੀ ਰਹਿੰਦੇ ਸਨ।
9. ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹੜੇ ਫੰਦਿਆਂ ਤੋਂ ਬਚਣ ਦੀ ਲੋੜ ਸੀ?
9 ਰੋਮੀ ਸਾਮਰਾਜ ਵਿਚ ਜੂਆ ਲੋਕਾਂ ਦੀ ਮਨ-ਪਸੰਦ ਖੇਡ ਹੁੰਦੀ ਸੀ। ਪਹਿਲੀ ਸਦੀ ਦੇ ਮਸੀਹੀ ਅਖਾੜਿਆਂ ਤੋਂ ਦੂਰ ਰਹਿ ਕੇ ਰਥ-ਦੌੜਾਂ ਉੱਤੇ ਪੈਸਾ ਲਾਉਣ ਤੋਂ ਬਚ ਸਕਦੇ ਸਨ। ਸ਼ਰਾਬਖ਼ਾਨਿਆਂ ਦੇ ਅੰਦਰਲੇ ਕਮਰਿਆਂ ਵਿਚ ਛੋਟੇ-ਛੋਟੇ ਗ਼ੈਰ-ਕਾਨੂੰਨੀ ਜੂਏ ਦੇ ਅੱਡੇ ਚੱਲਦੇ ਸਨ। ਪੂਰ-ਨੱਕਾ ਜਾਂ ਚੌਸਰ ਵਰਗਾ ਜੂਆ ਖੇਡਣ ਵੇਲੇ ਦੋਵੇਂ ਖਿਡਾਰੀ ਵਾਰੀ ਸਿਰ ਪੈਸੇ ਲਾਉਂਦੇ ਸਨ। ਜੂਏ ਨੇ ਲੋਕਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਸੀ ਕਿਉਂਕਿ ਇਸ ਤੋਂ ਉਨ੍ਹਾਂ ਨੂੰ ਰਾਤੋ-ਰਾਤ ਅਮੀਰ ਬਣਨ ਦੀ ਉਮੀਦ ਮਿਲਦੀ ਸੀ। (ਅਫ਼ਸੀਆਂ 5:5) ਇਸ ਤੋਂ ਇਲਾਵਾ, ਸ਼ਰਾਬਖ਼ਾਨਿਆਂ ਵਿਚ ਕੰਮ ਕਰਦੀਆਂ ਔਰਤਾਂ ਅਕਸਰ ਵੇਸਵਾਵਾਂ ਹੁੰਦੀਆਂ ਸਨ ਜੋ ਅਨੈਤਿਕ ਕੰਮ ਕਰਨ ਲਈ ਲੋਕਾਂ ਨੂੰ ਭਰਮਾਉਂਦੀਆਂ ਸਨ। ਇਹ ਅਜਿਹੇ ਕੁਝ ਫੰਦੇ ਸਨ ਜਿਨ੍ਹਾਂ ਨੂੰ ਸ਼ਤਾਨ ਰੋਮੀ ਸਾਮਰਾਜ ਦੇ ਸ਼ਹਿਰਾਂ ਵਿਚ ਰਹਿੰਦੇ ਮਸੀਹੀਆਂ ਲਈ ਵਰਤਦਾ ਸੀ। ਕੀ ਸ਼ਤਾਨ ਅੱਜ ਵੀ ਅਜਿਹੇ ਫੰਦੇ ਵਰਤਦਾ ਹੈ?
ਅੱਜ ਸ਼ਤਾਨ ਦੇ ਫੰਦੇ
10. ਅੱਜ ਮਨ-ਪਰਚਾਵੇ ਲਈ ਕੀਤੇ ਪ੍ਰਬੰਧ ਰੋਮੀ ਸਾਮਰਾਜ ਵਿਚ ਕੀਤੇ ਪ੍ਰਬੰਧਾਂ ਨਾਲ ਕਿਵੇਂ ਮਿਲਦੇ-ਜੁਲਦੇ ਹਨ?
10 ਸਦੀਆਂ ਤੋਂ ਸ਼ਤਾਨ ਇੱਕੋ ਜਿਹੀਆਂ ਚਾਲਾਂ ਚੱਲਦਾ ਆਇਆ ਹੈ। ਕੁਰਿੰਥ ਦੇ ਭ੍ਰਿਸ਼ਟ ਸ਼ਹਿਰ ਵਿਚ ਰਹਿੰਦੇ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਖ਼ਬਰਦਾਰ ਕੀਤਾ ਕਿ ‘ਸ਼ਤਾਨ ਉਨ੍ਹਾਂ ਨਾਲ ਹੱਥ ਨਾ ਕਰ ਜਾਏ’ ਯਾਨੀ ਉਨ੍ਹਾਂ ਨਾਲ ਕੋਈ ਚਾਲ ਨਾ ਖੇਡ ਜਾਏ। ਉਸ ਨੇ ਕਿਹਾ ਕਿ “ਅਸੀਂ [ਸ਼ਤਾਨ] ਦਿਆਂ ਚਾਲਿਆਂ ਤੋਂ ਅਣਜਾਣ ਨਹੀਂ” ਹਾਂ। (2 ਕੁਰਿੰਥੀਆਂ 2:11) ਕਈ ਅਮੀਰ ਦੇਸ਼ਾਂ ਵਿਚ ਅੱਜ ਵੀ ਉਸੇ ਤਰ੍ਹਾਂ ਦੇ ਮਨ-ਪਰਚਾਵੇ ਦੇ ਪ੍ਰਬੰਧ ਕੀਤੇ ਜਾਂਦੇ ਹਨ ਜਿੱਦਾਂ ਦੇ ਰੋਮੀ ਸਾਮਰਾਜ ਵਿਚ ਕੀਤੇ ਗਏ ਸਨ। ਅੱਜ ਬਹੁਤ ਸਾਰੇ ਲੋਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਨ-ਪਰਚਾਵਾ ਕਰਦੇ ਹਨ। ਮਨ ਪਰਚਾਉਣ ਲਈ ਉਨ੍ਹਾਂ ਨੂੰ ਜ਼ਿਆਦਾ ਪੈਸੇ ਨਹੀਂ ਖ਼ਰਚਣੇ ਪੈਂਦੇ। ਸਰਕਾਰੀ ਲਾਟਰੀਆਂ ਵੀ ਗ਼ਰੀਬਾਂ ਨੂੰ ਉਮੀਦ ਦੀ ਕਿਰਣ ਦਿੰਦੀਆਂ ਹਨ। ਖੇਡਾਂ ਦੇ ਮੈਦਾਨ ਲੋਕਾਂ ਨਾਲ ਭਰੇ ਰਹਿੰਦੇ ਹਨ। ਲੋਕ ਜੂਆ ਖੇਡਦੇ ਹਨ, ਕਈ ਵਾਰੀ ਉਹ ਮਾਰ-ਕੁਟਾਈ ਕਰਨ ਤੇ ਉੱਤਰ ਆਉਂਦੇ ਹਨ ਅਤੇ ਖਿਡਾਰੀ ਵੀ ਆਪਸ ਵਿਚ ਲੜਨ ਲੱਗ ਪੈਂਦੇ ਹਨ। ਲੋਕ ਬੁਰੇ ਅਸਰ ਪਾਉਣ ਵਾਲੇ ਗਾਣੇ ਸੁਣਦੇ ਹਨ ਅਤੇ ਸਟੇਜਾਂ ਉੱਤੇ, ਫਿਲਮਾਂ ਤੇ ਟੈਲੀਵਿਯਨਾਂ ਵਿਚ ਅਸ਼ਲੀਲ ਪ੍ਰੋਗ੍ਰਾਮ ਦੇਖਦੇ ਹਨ। ਕੁਝ ਦੇਸ਼ਾਂ ਵਿਚ ਇਸ਼ਨਾਨ-ਘਰਾਂ ਵਿਚ ਅਤੇ ਜ਼ਮੀਨ ਵਿੱਚੋਂ ਨਿਕਲ ਰਹੇ ਕੁਦਰਤੀ ਗਰਮ ਪਾਣੀ ਵਿਚ ਆਦਮੀਆਂ ਤੇ ਔਰਤਾਂ ਦਾ ਇਕੱਠੇ ਨਹਾਉਣਾ ਆਮ ਗੱਲ ਹੈ। ਇਸ ਤੋਂ ਇਲਾਵਾ, ਝੀਲਾਂ ਜਾਂ ਸਮੁੰਦਰੀ ਕੰਢਿਆਂ ਉੱਤੇ ਪੂਰੀ ਤਰ੍ਹਾਂ ਨੰਗੇ ਹੋ ਕੇ ਨਹਾਉਣ ਨੂੰ ਵੀ ਬੁਰਾ ਨਹੀਂ ਸਮਝਿਆ ਜਾਂਦਾ। ਜਿੱਦਾਂ ਸ਼ਤਾਨ ਪਹਿਲੀ ਸਦੀ ਦੇ ਮਸੀਹੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਸੀ, ਉਸੇ ਤਰ੍ਹਾਂ ਅੱਜ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਮੌਜ-ਮਸਤੀਆਂ ਦੁਆਰਾ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ।
11. ਮਨੋਰੰਜਨ ਕਰਨ ਦੀਆਂ ਥਾਵਾਂ ਤੇ ਕਿਹੜੇ ਫੰਦੇ ਹੋ ਸਕਦੇ ਹਨ?
11 ਤਣਾਅ ਭਰੀ ਦੁਨੀਆਂ ਵਿਚ ਅਕਸਰ ਮਨੋਰੰਜਨ ਕਰਨ ਦਾ ਮਨ ਕਰਦਾ ਹੈ। ਪਰ ਜਿੱਦਾਂ ਪਹਿਲੀ ਸਦੀ ਦੇ ਮਸੀਹੀਆਂ ਲਈ ਰੋਮੀ ਇਸ਼ਨਾਨ-ਘਰਾਂ ਵਿਚ ਜਾਣਾ ਖ਼ਤਰਨਾਕ ਸੀ, ਉਸੇ ਤਰ੍ਹਾਂ ਅੱਜ ਕੁਝ ਸੈਰ-ਸਪਾਟੇ ਦੀਆਂ ਥਾਵਾਂ ਜਾਂ ਹੋਟਲ ਫੰਦੇ ਸਾਬਤ ਹੋਏ ਹਨ। ਸ਼ਤਾਨ ਨੇ ਇਨ੍ਹਾਂ ਨੂੰ ਅੱਜ ਮਸੀਹੀਆਂ ਕੋਲੋਂ ਅਨੈਤਿਕ ਕੰਮ ਕਰਾਉਣ ਅਤੇ ਹੱਦੋਂ ਵੱਧ ਸ਼ਰਾਬ ਪੀਣ ਲਈ ਵਰਤਿਆ ਹੈ। ਪੌਲੁਸ ਨੇ ਕੁਰਿੰਥ ਸ਼ਹਿਰ ਦੇ ਮਸੀਹੀਆਂ ਨੂੰ ਲਿਖਿਆ ਸੀ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ। ਤੁਸੀਂ ਧਰਮ ਲਈ ਸੁਰਤ ਸਮ੍ਹਾਲੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ।”—1 ਕੁਰਿੰਥੀਆਂ 15:33, 34.
12. ਅੱਜ ਯਹੋਵਾਹ ਦੇ ਸੇਵਕਾਂ ਨੂੰ ਫਸਾਉਣ ਲਈ ਸ਼ਤਾਨ ਕਿਹੜੀਆਂ ਕੁਝ ਚਾਲਾਂ ਚੱਲਦਾ ਹੈ?
12 ਸਾਨੂੰ ਪਤਾ ਹੈ ਕਿ ਸ਼ਤਾਨ ਨੇ ਕਿੱਦਾਂ ਚਲਾਕੀ ਨਾਲ ਹੱਵਾਹ ਦੀ ਸੋਚਣੀ ਨੂੰ ਵਿਗਾੜ ਦਿੱਤਾ ਸੀ। (2 ਕੁਰਿੰਥੀਆਂ 11:3) ਅੱਜ ਸ਼ਤਾਨ ਅਜਿਹੇ ਫੰਦੇ ਵਰਤਦਾ ਹੈ ਜਿਨ੍ਹਾਂ ਨਾਲ ਮਸੀਹੀ ਇਹ ਸੋਚ ਸਕਦੇ ਹਨ ਕਿ ਜੇ ਉਹ ਕੁਝ ਹੱਦ ਤਕ ਦੁਨਿਆਵੀ ਤੌਰ-ਤਰੀਕਿਆਂ ਨੂੰ ਅਪਣਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਯਹੋਵਾਹ ਦੇ ਗਵਾਹ ਵੀ ਆਮ ਲੋਕਾਂ ਵਰਗੇ ਹੀ ਹਨ, ਤਾਂ ਉਹ ਕੁਝ ਲੋਕਾਂ ਨੂੰ ਸੱਚਾਈ ਵਿਚ ਲਿਆ ਸਕਦੇ ਹਨ। ਕਈ ਵਾਰੀ ਉਹ ਦੁਨਿਆਵੀ ਤੌਰ-ਤਰੀਕਿਆਂ ਨੂੰ ਇਸ ਹੱਦ ਤਕ ਅਪਣਾ ਲੈਂਦੇ ਹਨ ਕਿ ਉਹ ਖ਼ੁਦ ਸੱਚਾਈ ਵਿੱਚੋਂ ਬਾਹਰ ਚਲੇ ਜਾਂਦੇ ਹਨ। (ਹੱਜਈ 2:12-14) ਸ਼ਤਾਨ ਜਿਹੜੀ ਇਕ ਹੋਰ ਚਾਲ ਚੱਲਦਾ ਹੈ, ਉਹ ਹੈ ਹਰ ਉਮਰ ਦੇ ਸਮਰਪਿਤ ਮਸੀਹੀਆਂ ਨੂੰ ਗ਼ਲਤ ਤਰੀਕੇ ਨਾਲ ਜੀਉਣ ਅਤੇ “ਪਰਮੇਸ਼ੁਰ ਦੇ ਪਵਿੱਤਰ ਆਤਮਾ” ਨੂੰ ਦੁਖੀ ਕਰਨ ਲਈ ਉਕਸਾਉਣਾ। (ਅਫ਼ਸੀਆਂ 4:30) ਕੁਝ ਮਸੀਹੀ ਇੰਟਰਨੈੱਟ ਦੀ ਗ਼ਲਤ ਵਰਤੋਂ ਕਰਨ ਨਾਲ ਇਸ ਫੰਦੇ ਵਿਚ ਫਸ ਗਏ ਹਨ।
13. ਸ਼ਤਾਨ ਦੀਆਂ ਗੁੱਝੀਆਂ ਚਾਲਾਂ ਵਿਚ ਇਕ ਹੋਰ ਕਿਹੜਾ ਫੰਦਾ ਲੁਕਿਆ ਹੋਇਆ ਹੈ ਅਤੇ ਕਹਾਉਤਾਂ ਵਿਚ ਕਿਹੜੀ ਢੁਕਵੀਂ ਸਲਾਹ ਦਿੱਤੀ ਗਈ ਹੈ?
13 ਸ਼ਤਾਨ ਦਾ ਇਕ ਹੋਰ ਗੁੱਝਾ ਫੰਦਾ ਹੈ ਜਾਦੂਗਰੀ। ਕੋਈ ਵੀ ਸੱਚਾ ਮਸੀਹੀ ਜਾਣ-ਬੁੱਝ ਕੇ ਸ਼ਤਾਨੀ ਕੰਮ ਜਾਂ ਜਾਦੂ-ਟੂਣੇ ਨਹੀਂ ਕਰੇਗਾ। ਪਰ ਕੁਝ ਅਣਜਾਣੇ ਵਿਚ ਲਾਪਰਵਾਹ ਹੋ ਕੇ ਫਿਲਮਾਂ, ਟੈਲੀਵਿਯਨ ਪ੍ਰੋਗ੍ਰਾਮ, ਵਿਡਿਓ ਗੇਮਾਂ ਦੇਖਦੇ ਹਨ ਅਤੇ ਬੱਚਿਆਂ ਦੀਆਂ ਕਿਤਾਬਾਂ ਅਤੇ ਕਾਮਿਕਸ ਪੜ੍ਹਦੇ ਹਨ ਜਿਨ੍ਹਾਂ ਵਿਚ ਹਿੰਸਾ ਜਾਂ ਜਾਦੂਈ ਕੰਮਾਂ ਬਾਰੇ ਦੱਸਿਆ ਹੁੰਦਾ ਹੈ। ਕੋਈ ਵੀ ਚੀਜ਼ ਜਿਹੜੀ ਜਾਦੂਈ ਲੱਗਦੀ ਹੈ, ਉਸ ਤੋਂ ਸਾਨੂੰ ਦੂਰ ਰਹਿਣ ਦੀ ਲੋੜ ਹੈ। ਇਕ ਬੁੱਧੀਮਾਨ ਕਹਾਵਤ ਦੱਸਦੀ ਹੈ: “ਟੇਢਿਆਂ ਦੇ ਰਾਹ ਵਿੱਚ ਕੰਡੇ ਅਤੇ ਫਾਹੀਆਂ ਹੁੰਦੀਆਂ ਹਨ, ਜਿਹੜਾ ਆਪਣੀ ਜਾਨ ਦੀ ਰੱਛਿਆ ਕਰਦਾ ਹੈ ਉਹ ਉਨ੍ਹਾਂ ਤੋਂ ਲਾਂਭੇ ਰਹਿੰਦਾ ਹੈ।” (ਕਹਾਉਤਾਂ 22:5) ਕਿਉਂਕਿ ਸ਼ਤਾਨ ‘ਇਸ ਜੁੱਗ ਦਾ ਈਸ਼ੁਰ’ ਹੈ, ਇਸ ਲਈ ਜਿਹੜੀ ਵੀ ਚੀਜ਼ ਬਹੁਤ ਮਸ਼ਹੂਰ ਹੈ, ਉਸ ਵਿਚ ਸ਼ਾਇਦ ਉਸ ਦਾ ਕੋਈ ਨਾ ਕੋਈ ਫੰਦਾ ਲੁਕਿਆ ਹੋ ਸਕਦਾ ਹੈ।—2 ਕੁਰਿੰਥੀਆਂ 4:4; 1 ਯੂਹੰਨਾ 2:15, 16.
ਯਿਸੂ ਨੇ ਸ਼ਤਾਨ ਦਾ ਵਿਰੋਧ ਕੀਤਾ ਸੀ
14. ਯਿਸੂ ਨੇ ਸ਼ਤਾਨ ਦੇ ਪਹਿਲੇ ਪਰਤਾਵੇ ਦਾ ਵਿਰੋਧ ਕਿੱਦਾਂ ਕੀਤਾ ਸੀ?
14 ਯਿਸੂ ਨੇ ਸ਼ਤਾਨ ਦਾ ਵਿਰੋਧ ਕਰਨ ਅਤੇ ਉਸ ਨੂੰ ਭਜਾਉਣ ਵਿਚ ਚੰਗੀ ਮਿਸਾਲ ਕਾਇਮ ਕੀਤੀ ਹੈ। ਯਿਸੂ ਦੇ ਬਪਤਿਸਮਾ ਲੈਣ ਅਤੇ 40 ਦਿਨ ਵਰਤ ਰੱਖਣ ਤੋਂ ਬਾਅਦ ਸ਼ਤਾਨ ਨੇ ਉਸ ਨੂੰ ਪਰਤਾਇਆ ਸੀ। (ਮੱਤੀ 4:1-11) ਵਰਤ ਕਾਰਨ ਯਿਸੂ ਨੂੰ ਬਹੁਤ ਭੁੱਖ ਲੱਗੀ ਸੀ ਤੇ ਸ਼ਤਾਨ ਨੇ ਉਸ ਨੂੰ ਇਸ ਕੁਦਰਤੀ ਭੁੱਖ ਨੂੰ ਮਿਟਾਉਣ ਦਾ ਲਾਲਚ ਦਿੱਤਾ। ਇਸ ਸਰੀਰਕ ਲੋੜ ਨੂੰ ਪੂਰਾ ਕਰਨ ਲਈ ਸ਼ਤਾਨ ਨੇ ਯਿਸੂ ਨੂੰ ਪਹਿਲਾ ਚਮਤਕਾਰ ਕਰਨ ਲਈ ਕਿਹਾ। ਬਿਵਸਥਾ ਸਾਰ 8:3 ਦਾ ਹਵਾਲਾ ਦੇ ਕੇ ਯਿਸੂ ਨੇ ਆਪਣੇ ਸੁਆਰਥ ਲਈ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਸਰੀਰਕ ਭੋਜਨ ਨਾਲੋਂ ਅਧਿਆਤਮਿਕ ਭੋਜਨ ਨੂੰ ਪਹਿਲ ਦਿੱਤੀ।
15. (ੳ) ਯਿਸੂ ਨੂੰ ਪਰਤਾਉਣ ਲਈ ਸ਼ਤਾਨ ਨੇ ਕਿਹੜੀ ਕੁਦਰਤੀ ਇੱਛਾ ਨੂੰ ਵਰਤਿਆ ਸੀ? (ਅ) ਅੱਜ ਪਰਮੇਸ਼ੁਰ ਦੇ ਸੇਵਕਾਂ ਵਿਰੁੱਧ ਸ਼ਤਾਨ ਕਿਹੜੀ ਖ਼ਾਸ ਚਾਲ ਚੱਲਦਾ ਹੈ, ਪਰ ਅਸੀਂ ਉਸ ਦਾ ਵਿਰੋਧ ਕਿੱਦਾਂ ਕਰ ਸਕਦੇ ਹਾਂ?
15 ਦਿਲਚਸਪੀ ਦੀ ਗੱਲ ਇਹ ਹੈ ਕਿ ਸ਼ਤਾਨ ਨੇ ਇਸ ਪਰਤਾਵੇ ਵਿਚ ਯਿਸੂ ਨੂੰ ਵਿਭਚਾਰ ਕਰਨ ਲਈ ਨਹੀਂ ਕਿਹਾ ਸੀ। ਭੁੱਖ ਲੱਗਣ ਤੇ ਕੁਦਰਤੀ ਹੀ ਰੋਟੀ ਖਾਣ ਦੀ ਲਾਲਸਾ ਪੈਦਾ ਹੁੰਦੀ ਹੈ। ਇਸ ਮੌਕੇ ਤੇ ਸ਼ਤਾਨ ਨੇ ਭੁੱਖ ਦੀ ਜ਼ਬਰਦਸਤ ਇੱਛਾ ਨੂੰ ਵਰਤ ਕੇ ਯਿਸੂ ਨੂੰ ਪਰਤਾਇਆ। ਪਰ ਅੱਜ ਸ਼ਤਾਨ ਪਰਮੇਸ਼ੁਰ ਦੇ ਲੋਕਾਂ ਨੂੰ ਕਿਹੜੇ ਪਰਤਾਵਿਆਂ ਵਿਚ ਪਾਉਂਦਾ ਹੈ? ਅੱਜ ਉਹ ਬਹੁਤ ਸਾਰੇ ਵੱਖੋ-ਵੱਖਰੇ ਪਰਤਾਵੇ ਲਿਆਉਂਦਾ ਹੈ। ਪਰ ਯਹੋਵਾਹ ਦੇ ਲੋਕਾਂ ਦੀ ਖਰਿਆਈ ਤੋੜਨ ਲਈ ਸ਼ਤਾਨ ਜਿਹੜੀਆਂ ਚਾਲਾਂ ਚੱਲਦਾ ਹੈ, ਉਨ੍ਹਾਂ ਵਿੱਚੋਂ ਖ਼ਾਸ ਚਾਲ ਹੈ ਪਰਮੇਸ਼ੁਰ ਦੇ ਲੋਕਾਂ ਨੂੰ ਵਿਭਚਾਰ ਕਰਨ ਲਈ ਭਰਮਾਉਣਾ। ਯਿਸੂ ਦੀ ਰੀਸ ਕਰ ਕੇ ਅਸੀਂ ਵੀ ਸ਼ਤਾਨ ਦਾ ਵਿਰੋਧ ਕਰ ਸਕਦੇ ਹਾਂ ਤੇ ਪਰਤਾਵੇ ਵਿਚ ਪੈਣ ਤੋਂ ਬਚ ਸਕਦੇ ਹਾਂ। ਜਿੱਦਾਂ ਯਿਸੂ ਨੇ ਸ਼ਤਾਨ ਦਾ ਵਿਰੋਧ ਕਰਨ ਲਈ ਬਾਈਬਲ ਦੇ ਢੁਕਵੇਂ ਹਵਾਲਿਆਂ ਨੂੰ ਚੇਤੇ ਰੱਖਿਆ, ਉਸੇ ਤਰ੍ਹਾਂ ਅਸੀਂ ਵੀ ਵਿਭਚਾਰ ਕਰਨ ਦਾ ਪਰਤਾਵਾ ਆਉਣ ਤੇ ਉਤਪਤ 39:9 ਅਤੇ 1 ਕੁਰਿੰਥੀਆਂ 6:18 ਵਰਗੇ ਹਵਾਲਿਆਂ ਨੂੰ ਚੇਤੇ ਰੱਖ ਸਕਦੇ ਹਾਂ।
16. (ੳ) ਸ਼ਤਾਨ ਨੇ ਦੂਜੀ ਵਾਰੀ ਯਿਸੂ ਨੂੰ ਕਿੱਦਾਂ ਪਰਤਾਇਆ ਸੀ? (ਅ) ਸ਼ਤਾਨ ਸਾਨੂੰ ਕਿਹੜਿਆਂ ਤਰੀਕਿਆਂ ਨਾਲ ਯਹੋਵਾਹ ਨੂੰ ਪਰਖਣ ਲਈ ਪਰਤਾ ਸਕਦਾ ਹੈ?
16 ਫਿਰ ਸ਼ਤਾਨ ਨੇ ਯਿਸੂ ਨੂੰ ਹੈਕਲ ਦੀ ਕੰਧ ਉੱਤੋਂ ਛਾਲ ਮਾਰਨ ਲਈ ਇਹ ਕਹਿ ਕੇ ਪਰਤਾਇਆ ਕਿ ਪਰਮੇਸ਼ੁਰ ਆਪਣੇ ਦੂਤਾਂ ਰਾਹੀਂ ਉਸ ਨੂੰ ਬਚਾ ਲਵੇਗਾ। ਬਿਵਸਥਾ ਸਾਰ 6:16 ਦਾ ਹਵਾਲਾ ਦੇ ਕੇ ਯਿਸੂ ਨੇ ਆਪਣੇ ਪਿਤਾ ਨੂੰ ਪਰਖਣ ਤੋਂ ਇਨਕਾਰ ਕਰ ਦਿੱਤਾ। ਸ਼ਤਾਨ ਸਾਨੂੰ ਸ਼ਾਇਦ ਕਿਸੇ ਹੈਕਲ ਦੀ ਉੱਚੀ ਕੰਧ ਤੋਂ ਡਿੱਗਣ ਲਈ ਨਾ ਕਹੇ, ਪਰ ਉਹ ਸਾਨੂੰ ਯਹੋਵਾਹ ਨੂੰ ਪਰਖਣ ਲਈ ਪਰਤਾ ਸਕਦਾ ਹੈ। ਕੀ ਜਦੋਂ ਤਕ ਸਾਨੂੰ ਕਿਸੇ ਕੋਲੋਂ ਤਾੜਨਾ ਨਹੀਂ ਮਿਲਦੀ ਉਦੋਂ ਤਕ ਅਸੀਂ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਦੁਨਿਆਵੀ ਫ਼ੈਸ਼ਨ ਕਰਨ ਦੇ ਪਰਤਾਵੇ ਵਿਚ ਆਉਂਦੇ ਹਾਂ? ਕੀ ਅਸੀਂ ਬੁਰਾ ਮਨੋਰੰਜਨ ਕਰਨ ਦੇ ਪਰਤਾਵੇ ਵਿਚ ਆਉਂਦੇ ਹਾਂ? ਤਾਂ ਫਿਰ ਅਸੀਂ ਸ਼ਾਇਦ ਯਹੋਵਾਹ ਨੂੰ ਪਰਖ ਰਹੇ ਹਾਂ। ਜੇ ਅਸੀਂ ਇਸ ਤਰ੍ਹਾਂ ਦੇ ਝੁਕਾਅ ਰੱਖਦੇ ਹਾਂ, ਤਾਂ ਸ਼ਤਾਨ ਸਾਡੇ ਕੋਲੋਂ ਭੱਜਣ ਦੀ ਬਜਾਇ ਸਾਡੇ ਇੰਤਜ਼ਾਰ ਵਿਚ ਬੈਠਾ ਰਹੇਗਾ ਕਿ ਕਿਹੜੇ ਵੇਲੇ ਅਸੀਂ ਵੀ ਪਰਮੇਸ਼ੁਰ ਦਾ ਵਿਰੋਧ ਕਰਨ ਵਿਚ ਉਸ ਦਾ ਸਾਥ ਦੇਈਏ।
17. (ੳ) ਸ਼ਤਾਨ ਨੇ ਤੀਜੀ ਵਾਰੀ ਯਿਸੂ ਨੂੰ ਕਿੱਦਾਂ ਭਰਮਾਇਆ ਸੀ? (ਅ) ਯਾਕੂਬ 4:7 ਸਾਡੇ ਲਈ ਕਿੱਦਾਂ ਸੱਚਾ ਸਾਬਤ ਹੋ ਸਕਦਾ ਹੈ?
17 ਜਦੋਂ ਸ਼ਤਾਨ ਨੇ ਯਿਸੂ ਨੂੰ ਕਿਹਾ ਕਿ ਜੇ ਉਹ ਸਿਰਫ਼ ਇਕ ਵਾਰ ਉਸ ਨੂੰ ਮੱਥਾ ਟੇਕੇ, ਤਾਂ ਉਹ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਉਸ ਨੂੰ ਦੇ ਦੇਵੇਗਾ, ਯਿਸੂ ਨੇ ਫਿਰ ਤੋਂ ਬਾਈਬਲ ਦੇ ਹਵਾਲੇ ਦੇ ਕੇ ਉਸ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਸਿਰਫ਼ ਆਪਣੇ ਪਿਤਾ ਦੀ ਭਗਤੀ ਕਰਨ ਲਈ ਦ੍ਰਿੜ੍ਹ ਰਿਹਾ। (ਬਿਵਸਥਾ ਸਾਰ 5:9; 6:13; 10:20) ਸ਼ਤਾਨ ਅੱਜ ਸ਼ਾਇਦ ਸਾਨੂੰ ਦੁਨੀਆਂ ਦੀਆਂ ਪਾਤਸ਼ਾਹੀਆਂ ਪੇਸ਼ ਨਾ ਕਰੇ, ਪਰ ਉਹ ਸਾਨੂੰ ਧਨ-ਦੌਲਤ ਦੇ ਪਿੱਛੇ ਲੱਗਣ ਲਈ ਭਰਮਾਉਂਦਾ ਹੈ ਅਤੇ ਅਸੀਂ ਅਮੀਰ ਬਣਨ ਦੇ ਸੁਪਨਿਆਂ ਵਿਚ ਗੁਆਚ ਸਕਦੇ ਹਾਂ। ਕੀ ਅਸੀਂ ਯਿਸੂ ਵਾਂਗ ਸ਼ਤਾਨ ਦਾ ਸਾਮ੍ਹਣਾ ਕਰ ਕੇ ਸਿਰਫ਼ ਯਹੋਵਾਹ ਦੀ ਭਗਤੀ ਕਰਦੇ ਹਾਂ? ਜੇ ਹਾਂ, ਤਾਂ ਸਾਡਾ ਵੀ ਉਹੀ ਤਜਰਬਾ ਹੋਵੇਗਾ ਜੋ ਯਿਸੂ ਦਾ ਹੋਇਆ ਸੀ। ਮੱਤੀ ਦਾ ਬਿਰਤਾਂਤ ਦੱਸਦਾ ਹੈ: “ਤਦ ਸ਼ਤਾਨ ਉਹ ਨੂੰ ਛੱਡ ਗਿਆ।” (ਮੱਤੀ 4:11) ਜੇ ਅਸੀਂ ਬਾਈਬਲ ਦੇ ਢੁਕਵੇਂ ਸਿਧਾਂਤਾਂ ਨੂੰ ਯਾਦ ਰੱਖ ਕੇ ਉਨ੍ਹਾਂ ਉੱਤੇ ਚੱਲਣ ਦੁਆਰਾ ਦ੍ਰਿੜ੍ਹਤਾ ਨਾਲ ਸ਼ਤਾਨ ਦਾ ਵਿਰੋਧ ਕਰਾਂਗੇ, ਤਾਂ ਉਹ ਸਾਨੂੰ ਵੀ ਛੱਡ ਕੇ ਚਲੇ ਜਾਵੇਗਾ। ਚੇਲੇ ਯਾਕੂਬ ਨੇ ਲਿਖਿਆ: “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” (ਯਾਕੂਬ 4:7) ਇਕ ਭਰਾ ਨੇ ਫ਼ਰਾਂਸ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਨੂੰ ਲਿਖਿਆ: “ਸ਼ਤਾਨ ਸੱਚੀਂ ਬੜਾ ਚਲਾਕ ਹੈ। ਮੈਨੂੰ ਆਪਣੇ ਚੰਗੇ ਇਰਾਦਿਆਂ ਦੇ ਬਾਵਜੂਦ ਆਪਣੇ ਜਜ਼ਬਾਤਾਂ ਅਤੇ ਆਪਣੀਆਂ ਇੱਛਾਵਾਂ ਉੱਤੇ ਕਾਬੂ ਰੱਖਣਾ ਬੜਾ ਔਖਾ ਲੱਗਦਾ ਹੈ। ਪਰ ਹਿੰਮਤ, ਧੀਰਜ ਤੇ ਸਭ ਤੋਂ ਵੱਧ ਯਹੋਵਾਹ ਦੀ ਮਦਦ ਨਾਲ ਮੈਂ ਆਪਣੀ ਖਰਿਆਈ ਨੂੰ ਬਣਾਈ ਰੱਖਿਆ ਹੈ ਅਤੇ ਸੱਚਾਈ ਨੂੰ ਘੁੱਟ ਕੇ ਫੜਿਆ ਹੋਇਆ ਹੈ।”
ਸ਼ਤਾਨ ਦਾ ਸਾਮ੍ਹਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹੋ
18. ਸ਼ਤਾਨ ਦਾ ਵਿਰੋਧ ਕਰਨ ਲਈ ਸਾਨੂੰ ਕਿਹੜੇ ਅਧਿਆਤਮਿਕ ਹਥਿਆਰਾਂ ਨਾਲ ਤਿਆਰ ਕੀਤਾ ਗਿਆ ਹੈ?
18 ਯਹੋਵਾਹ ਨੇ ਸਾਨੂੰ ਸਾਰੇ ਅਧਿਆਤਮਿਕ ਹਥਿਆਰਾਂ ਨਾਲ ਅਫ਼ਸੀਆਂ 6:11-18) ਸੱਚਾਈ ਲਈ ਸਾਡਾ ਪਿਆਰ ਮਸੀਹੀ ਸੇਵਕਾਈ ਕਰਨ ਲਈ ਸਾਡੀ ਕਮਰ ਨੂੰ ਕੱਸੇਗਾ ਯਾਨੀ ਸਾਨੂੰ ਤਿਆਰ ਕਰੇਗਾ। ਯਹੋਵਾਹ ਦੇ ਧਰਮੀ ਮਿਆਰਾਂ ਉੱਤੇ ਚੱਲਣ ਦਾ ਸਾਡਾ ਪੱਕਾ ਇਰਾਦਾ ਸੰਜੋ ਵਰਗਾ ਹੋਵੇਗਾ ਜੋ ਸਾਡੇ ਦਿਲ ਦੀ ਰਾਖੀ ਕਰੇਗੀ। ਜੇ ਅਸੀਂ ਖ਼ੁਸ਼ ਖ਼ਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾਈ ਹੋਈ ਹੈ, ਤਾਂ ਅਸੀਂ ਬਾਕਾਇਦਾ ਪ੍ਰਚਾਰ ਕਰਨ ਲਈ ਜਾਵਾਂਗੇ ਜਿਸ ਨਾਲ ਅਸੀਂ ਅਧਿਆਤਮਿਕ ਤੌਰ ਤੇ ਮਜ਼ਬੂਤ ਅਤੇ ਸੁਰੱਖਿਅਤ ਹੋਵਾਂਗੇ। ਸਾਡੀ ਮਜ਼ਬੂਤ ਨਿਹਚਾ ਇਕ ਵੱਡੀ ਢਾਲ ਦੀ ਤਰ੍ਹਾਂ ਹੋਵੇਗੀ ਜੋ ਸਾਨੂੰ “ਦੁਸ਼ਟ ਦੇ ਸਾਰੇ ਅਗਣ ਬਾਣਾਂ” ਯਾਨੀ ਉਸ ਦੇ ਗੁੱਝੇ ਹਮਲਿਆਂ ਤੇ ਪਰਤਾਵਿਆਂ ਤੋਂ ਬਚਾਵੇਗੀ। ਯਹੋਵਾਹ ਦੇ ਵਾਅਦਿਆਂ ਦੀ ਪੂਰਤੀ ਵਿਚ ਸਾਡੀ ਪੱਕੀ ਉਮੀਦ ਉਸ ਟੋਪ ਵਰਗੀ ਹੋਵੇਗੀ ਜੋ ਸਾਡੀਆਂ ਸੋਚਾਂ ਦੀ ਰਾਖੀ ਕਰੇਗੀ ਅਤੇ ਸਾਨੂੰ ਮਨ ਦੀ ਸ਼ਾਂਤੀ ਦੇਵੇਗੀ। (ਫ਼ਿਲਿੱਪੀਆਂ 4:7) ਜੇ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਸਮਝਦਾਰੀ ਨਾਲ ਵਰਤਣ ਵਿਚ ਮਾਹਰ ਹੋ ਜਾਈਏ, ਤਾਂ ਇਹ ਇਕ ਤਲਵਾਰ ਵਾਂਗ ਸਾਬਤ ਹੋਵੇਗਾ ਜਿਸ ਦੀ ਮਦਦ ਨਾਲ ਅਸੀਂ ਲੋਕਾਂ ਨੂੰ ਸ਼ਤਾਨ ਦੀ ਗ਼ੁਲਾਮੀ ਤੋਂ ਛੁਡਾ ਸਕਦੇ ਹਾਂ। ਇਸ ਨੂੰ ਅਸੀਂ ਪਰਤਾਵਿਆਂ ਤੋਂ ਬਚਣ ਲਈ ਵੀ ਵਰਤ ਸਕਦੇ ਹਾਂ ਜਿੱਦਾਂ ਯਿਸੂ ਨੇ ਪਰਤਾਵੇ ਆਉਣ ਤੇ ਇਸ ਨੂੰ ਵਰਤਿਆ ਸੀ।
ਤਿਆਰ ਕੀਤਾ ਹੈ ਤਾਂਕਿ ਅਸੀਂ ‘ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸਕੀਏ।’ (19. “ਸ਼ਤਾਨ ਦਾ ਸਾਹਮਣਾ” ਕਰਨ ਤੋਂ ਇਲਾਵਾ, ਹੋਰ ਕੀ ਕਰਨਾ ਜ਼ਰੂਰੀ ਹੈ?
19 ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰਨ’ ਅਤੇ ਲਗਾਤਾਰ ਪ੍ਰਾਰਥਨਾ ਕਰਨ ਨਾਲ ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਸ਼ਤਾਨ ਦੇ ਹਮਲਿਆਂ ਤੋਂ ਜ਼ਰੂਰ ਬਚਾਵੇਗਾ। (ਯੂਹੰਨਾ 17:15; 1 ਕੁਰਿੰਥੀਆਂ 10:13) ਪਰ ਯਾਕੂਬ ਨੇ ਦਿਖਾਇਆ ਸੀ ਕਿ ਸਿਰਫ਼ “ਸ਼ਤਾਨ ਦਾ ਸਾਹਮਣਾ” ਕਰਨਾ ਹੀ ਕਾਫ਼ੀ ਨਹੀਂ ਹੈ। ਸਾਨੂੰ “ਪਰਮੇਸ਼ੁਰ ਦੇ ਅਧੀਨ” ਵੀ ਹੋਣਾ ਚਾਹੀਦਾ ਹੈ ਜਿਸ ਨੂੰ ਸਾਡੀ ਚਿੰਤਾ ਹੈ। (ਯਾਕੂਬ 4:7, 8) ਇਹ ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਪਰਮੇਸ਼ੁਰ ਦੇ ਅਧੀਨ ਕਿੱਦਾਂ ਰਹਿ ਸਕਦੇ ਹਾਂ।
ਤੁਸੀਂ ਕਿਵੇਂ ਜਵਾਬ ਦਿਓਗੇ?
• ਮੁਢਲੇ ਮਸੀਹੀਆਂ ਨੂੰ ਸ਼ਤਾਨ ਦੇ ਕਿਹੜੇ ਫੰਦਿਆਂ ਤੋਂ ਬਚਣ ਦੀ ਲੋੜ ਸੀ?
• ਯਹੋਵਾਹ ਦੇ ਸੇਵਕਾਂ ਨੂੰ ਫਸਾਉਣ ਲਈ ਸ਼ਤਾਨ ਅੱਜ ਕਿਹੜੀਆਂ ਗੁੱਝੀਆਂ ਚਾਲਾਂ ਚੱਲਦਾ ਹੈ?
• ਯਿਸੂ ਨੇ ਸ਼ਤਾਨ ਦੇ ਪਰਤਾਵਿਆਂ ਦਾ ਵਿਰੋਧ ਕਿੱਦਾਂ ਕੀਤਾ ਸੀ?
• ਕਿਹੜੇ ਅਧਿਆਤਮਿਕ ਹਥਿਆਰ ਸ਼ਤਾਨ ਦਾ ਵਿਰੋਧ ਕਰਨ ਵਿਚ ਸਾਡੀ ਮਦਦ ਕਰਦੇ ਹਨ?
[ਸਵਾਲ]
[Picture on page 8, 9]
ਯਿਸੂ ਨੇ ਦ੍ਰਿੜ੍ਹਤਾ ਨਾਲ ਸ਼ਤਾਨ ਦਾ ਸਾਮ੍ਹਣਾ ਕੀਤਾ ਸੀ
[ਸਫ਼ੇ 10 ਉੱਤੇ ਤਸਵੀਰਾਂ]
ਪਹਿਲੀ ਸਦੀ ਦੇ ਮਸੀਹੀ ਹਿੰਸਕ ਤੇ ਅਨੈਤਿਕ ਮਨੋਰੰਜਨ ਤੋਂ ਦੂਰ ਹੀ ਰਹਿੰਦੇ ਸਨ
[ਕ੍ਰੈਡਿਟ ਲਾਈਨ]
The Complete Encyclopedia of Illustration/J. G. Heck