Skip to content

Skip to table of contents

ਕਪਤਾਨ ਦੇ ਮੇਜ਼ ਤੇ ਸਾਂਝੀ ਕੀਤੀ ਗਈ ਜਾਣਕਾਰੀ

ਕਪਤਾਨ ਦੇ ਮੇਜ਼ ਤੇ ਸਾਂਝੀ ਕੀਤੀ ਗਈ ਜਾਣਕਾਰੀ

ਕਪਤਾਨ ਦੇ ਮੇਜ਼ ਤੇ ਸਾਂਝੀ ਕੀਤੀ ਗਈ ਜਾਣਕਾਰੀ

ਸਮੁੰਦਰੀ ਜਹਾਜ਼ ਤੇ ਸਫ਼ਰ ਕਰਦੇ ਹੋਏ ਜਦੋਂ ਕੋਈ ਕਪਤਾਨ ਦੇ ਮੇਜ਼ ਤੇ ਭੋਜਨ ਖਾਣ ਲਈ ਬੈਠਦਾ ਹੈ, ਤਾਂ ਵੱਖਰੇ-ਵੱਖਰੇ ਪਿਛੋਕੜ ਦੇ ਵਿਅਕਤੀਆਂ ਨੂੰ ਮਿਲਣ ਅਤੇ ਦਿਲਚਸਪ ਗੱਲਬਾਤ ਵਿਚ ਹਿੱਸਾ ਲੈਣ ਨਾਲ ਉੱਥੇ ਵਧੀਆ ਖਾਣਾ ਖਾਣ ਦਾ ਬਹੁਤ ਹੀ ਮਜ਼ਾ ਆਉਂਦਾ ਹੈ। ਵਾਈਟ ਸਟਾਰ ਲਾਈਨ ਨਾਮਕ ਸਮੁੰਦਰੀ ਜਹਾਜ਼ਾਂ ਦੀ ਬਰਤਾਨਵੀ ਕੰਪਨੀ ਦੇ ਇਕ ਜਹਾਜ਼ ਦਾ ਕਪਤਾਨ ਰੌਬਰਟ ਜੀ. ਸਮਿਥ ਸੀ। ਇਕ ਵਾਰ ਉਸ ਦੇ ਮੇਜ਼ ਤੇ ਹੋਈ ਚਰਚਾ ਨੇ ਲੋਕਾਂ ਨੂੰ ਇਕ ਰੂਹਾਨੀ ਦਾਅਵਤ ਤੋਂ ਜਾਣੂ ਕਰਵਾਇਆ।—ਯਸਾਯਾਹ 25:6.

ਸੰਨ 1894 ਵਿਚ ਰੌਬਰਟ 24 ਸਾਲਾਂ ਦਾ ਸੀ ਜਦ ਉਹ ਕਿਨਕਲੂਨ ਆਫ਼ ਡੰਡੀ ਨਾਮਕ ਜਹਾਜ਼ ਦਾ ਕਪਤਾਨ ਬਣਿਆ ਅਤੇ ਆਪਣੀ ਪਹਿਲੀ ਵਿਸ਼ਵ ਯਾਤਰਾ ਤੇ ਨਿਕਲਿਆ। ਇਸ ਤੋਂ ਕੁਝ ਸਮੇਂ ਬਾਅਦ ਉਹ ਵਾਈਟ ਸਟਾਰ ਦੇ ਕਈ ਹੋਰ ਜਹਾਜ਼ਾਂ ਦਾ ਕਪਤਾਨ ਬਣਿਆ, ਜਿਵੇਂ ਕਿ ਦ ਸੇਡਰਿਕ, ਦ ਸਿਵਿਕ ਅਤੇ ਦ ਰੂਨਿਕ * ਅੰਧ ਮਹਾਂਸਾਗਰ ਪਾਰ ਕਰ ਕੇ ਨਿਊਯਾਰਕ ਤੋਂ ਲਿਵਰਪੂਲ, ਇੰਗਲੈਂਡ ਨੂੰ ਆਉਂਦੇ ਹੋਏ ਰੌਬਰਟ ਦੀ ਮੇਜ਼ ਤੇ ਚਾਰਲਸ ਟੇਜ਼ ਰਸਲ ਇਕ ਮਹਿਮਾਨ ਸੀ। ਇਸ ਸਮੇਂ ਰਸਲ ਨੇ ਰੌਬਰਟ ਨਾਲ ਜੋ ਗੱਲਬਾਤ ਕੀਤੀ ਉਸ ਨੇ ਬਾਈਬਲ ਦੇ ਸੰਦੇਸ਼ ਵਿਚ ਰੌਬਰਟ ਦੀ ਦਿਲਚਸਪੀ ਜਗਾਈ। ਰੌਬਰਟ ਨੇ ਹੋਰ ਜਾਣਕਾਰੀ ਲੈਣ ਵਾਸਤੇ ਖ਼ੁਸ਼ੀ ਨਾਲ ਰਸਲ ਤੋਂ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਨਾਮਕ ਕਿਤਾਬਾਂ ਲੈ ਲਈਆਂ।

ਰਸਲ, ਰੌਬਰਟ ਨੂੰ ਚਿੱਠੀਆਂ ਲਿਖਦਾ ਰਿਹਾ ਜਿਸ ਕਰਕੇ ਰੌਬਰਟ ਦੀ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਵਧਦੀ ਰਹੀ। ਰੌਬਰਟ ਨੇ ਇਹ ਨਵੀਆਂ-ਨਵੀਆਂ ਗੱਲਾਂ ਆਪਣੀ ਪਤਨੀ ਨੂੰ ਵੀ ਦੱਸੀਆਂ। ਥੋੜ੍ਹੇ ਹੀ ਸਮੇਂ ਵਿਚ ਇਹ ਦੋਨੋਂ ਬਾਈਬਲ ਸਟੂਡੈਂਟਸ, ਜੋ ਹੁਣ ਯਹੋਵਾਹ ਦੇ ਗਵਾਹ ਕਹਾਉਂਦੇ ਹਨ, ਬਣ ਗਏ। ਬਾਅਦ ਵਿਚ ਰੌਬਰਟ ਨੂੰ ਬਾਈਬਲ ਤੇ ਆਧਾਰਿਤ ਭਾਸ਼ਣ ਦੇਣ ਦਾ ਸਨਮਾਨ ਵੀ ਮਿਲਿਆ। ਮਿਸਾਲ ਲਈ, ਉਸ ਨੇ ਬਰਿਜ਼ਬੇਨ, ਆਸਟ੍ਰੇਲੀਆ ਵਿਚ “ਗਿਲਆਦ ਦੇ ਬਲਸਾਨ” ਬਾਰੇ ਗੱਲ ਕੀਤੀ ਅਤੇ ਸਮਝਾਇਆ ਕਿ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਕਿਵੇਂ “ਦੁਨੀਆਂ ਦੀਆਂ ਦੁੱਖ-ਤਕਲੀਫ਼ਾਂ ਦਾ ਇਲਾਜ” ਹੈ। ਇੰਗਲੈਂਡ ਵਿਚ, ਉਸ ਦੀ ਪਤਨੀ ਤੇ ਜਵਾਨ ਬੱਚੇ ਲੋਕਾਂ ਨੂੰ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਉਣ ਵਿਚ ਮਦਦ ਕਰ ਰਹੇ ਸਨ ਅਤੇ ਇਸ ਦੇ ਨਾਲ-ਨਾਲ ਉਹ ਰਸਲ ਦੀਆਂ ਟਿੱਪਣੀਆਂ ਦੀਆਂ ਰਿਕਾਰਡਿੰਗਜ਼ ਸੁਣਾ ਰਹੇ ਸਨ।

ਜੋ ਸੱਚਾਈ ਰੌਬਰਟ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖੀ ਸੀ, ਉਸ ਨੇ ਇਹ ਅਨਮੋਲ ਵਿਰਾਸਤ ਆਪਣੇ ਬੱਚਿਆਂ ਨੂੰ ਦਿੱਤੀ। ਅੱਜ, ਪੰਜ ਪੀੜ੍ਹੀਆਂ ਬਾਅਦ ਰੌਬਰਟ ਦੇ ਪਰਿਵਾਰ ਦੇ 18 ਮੈਂਬਰ ਕਪਤਾਨ ਦੇ ਮੇਜ਼ ਤੇ ਸਾਂਝੀ ਕੀਤੀ ਗਈ ਜਾਣਕਾਰੀ ਲਈ ਬਹੁਤ ਸ਼ੁਕਰਗੁਜ਼ਾਰ ਹਨ ਅਤੇ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਰੁੱਝੇ ਹਨ।

ਆਪਣੇ ਪ੍ਰਕਾਸ਼ਨਾਂ ਅਤੇ ਬਾਈਬਲ ਸਿਖਲਾਈ ਦੇ ਕੰਮ ਰਾਹੀਂ, ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਬਾਈਬਲ ਦਾ ਸੰਦੇਸ਼ ਜਾਣਨ ਵਿਚ ਲੋਕਾਂ ਦੀ ਮਦਦ ਕਰ ਰਹੇ ਹਨ ਜਿਸ ਨੇ ਕਪਤਾਨ ਸਮਿਥ ਨੂੰ ਪ੍ਰਭਾਵਿਤ ਕੀਤਾ ਸੀ। ਤੁਸੀਂ ਵੀ ਪਤਾ ਕਰ ਸਕਦੇ ਹੋ ਕਿ ਕਪਤਾਨ ਸਮਿਥ ਦੇ ਮੇਜ਼ ਤੇ ਕਿਹੜੀ ਦਿਲਚਸਪ ਗੱਲਬਾਤ ਹੋਈ ਸੀ।

[ਫੁਟਨੋਟ]

^ ਪੈਰਾ 3 ਇਹ ਜਹਾਜ਼ ਆਪਣੀ ਪਹਿਲੀ ਸਮੁੰਦਰੀ ਯਾਤਰਾ ਤੇ ਡੁੱਬਣ ਵਾਲੇ ਟਾਈਟੈਨਿਕ ਜਹਾਜ਼ ਵਰਗਾ ਸੀ। ਟਾਈਟੈਨਿਕ ਦਾ ਕਪਤਾਨ ਈ. ਜੇ. ਸਮਿਥ ਸੀ, ਪਰ ਉਹ ਰੌਬਰਟ ਜੀ. ਸਮਿਥ ਦਾ ਰਿਸ਼ਤੇਦਾਰ ਨਹੀਂ ਸੀ।

[ਸਫ਼ੇ 8 ਉੱਤੇ ਤਸਵੀਰ]

ਰੌਬਰਟ ਜੀ. ਸਮਿਥ

[ਸਫ਼ੇ 8 ਉੱਤੇ ਤਸਵੀਰ]

ਚਾਰਲਸ ਟੀ. ਰਸਲ