Skip to content

Skip to table of contents

ਜੀਉਣ ਦਾ ਸਭ ਤੋਂ ਵਧੀਆ ਸਮਾਂ

ਜੀਉਣ ਦਾ ਸਭ ਤੋਂ ਵਧੀਆ ਸਮਾਂ

ਜੀਉਣ ਦਾ ਸਭ ਤੋਂ ਵਧੀਆ ਸਮਾਂ

ਜਦੋਂ ਤੁਹਾਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਕੀ ਤੁਸੀਂ ਬੀਤੇ “ਚੰਗੇ ਦਿਨਾਂ” ਨੂੰ ਯਾਦ ਕਰਦੇ ਹੋ? ਜੇ ਹਾਂ, ਤਾਂ ਫਿਰ ਬੁੱਧੀਮਾਨ ਰਾਜਾ ਸੁਲੇਮਾਨ ਦੇ ਸ਼ਬਦਾਂ ਤੇ ਗੌਰ ਕਰੋ: “ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਵਿਖੇ ਨਹੀਂ ਪੁੱਛਿਆ।”—ਉਪਦੇਸ਼ਕ ਦੀ ਪੋਥੀ 7:10.

ਸੁਲੇਮਾਨ ਨੇ ਇਹ ਸਲਾਹ ਕਿਉਂ ਦਿੱਤੀ ਸੀ? ਕਿਉਂਕਿ ਉਹ ਜਾਣਦਾ ਸੀ ਕਿ ਜੇ ਅਸੀਂ ਬੀਤੇ ਦਿਨਾਂ ਬਾਰੇ ਸਹੀ ਨਜ਼ਰੀਆ ਰੱਖੀਏ, ਤਾਂ ਇਹ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰੇਗਾ। ਜੋ ਵਿਅਕਤੀ ਬੀਤੇ ਹੋਏ “ਚੰਗੇ ਦਿਨਾਂ” ਬਾਰੇ ਸੋਚਦੇ ਰਹਿੰਦੇ ਹਨ, ਉਹ ਸ਼ਾਇਦ ਭੁੱਲ ਜਾਂਦੇ ਹਨ ਕਿ ਉਹ ਦਿਨ ਵੀ ਮੁਸ਼ਕਲਾਂ ਨਾਲ ਭਰੇ ਹੋਏ ਸਨ, ਉਦੋਂ ਵੀ ਜ਼ਿੰਦਗੀ ਇੰਨੀ ਸੁਖੀ ਨਹੀਂ ਸੀ। ਹੋ ਸਕਦਾ ਹੈ ਕਿ ਪਿਛਲੇ ਸਮਿਆਂ ਵਿਚ ਕੁਝ ਗੱਲਾਂ ਅੱਜ ਨਾਲੋਂ ਬਿਹਤਰ ਸਨ, ਪਰ ਸੰਭਵ ਹੈ ਕਿ ਕੁਝ ਗੱਲਾਂ ਇੰਨੀਆਂ ਵਧੀਆ ਵੀ ਨਹੀਂ ਸਨ। ਜਿਵੇਂ ਸੁਲੇਮਾਨ ਨੇ ਕਿਹਾ ਸੀ ਗੁਜ਼ਰੇ ਹੋਏ ਕੱਲ੍ਹ ਬਾਰੇ ਸੋਚਦੇ ਰਹਿਣਾ ਮੂਰਖਤਾਈ ਹੈ, ਕਿਉਂਕਿ ਬੀਤਿਆ ਸਮਾਂ ਫਿਰ ਕਦੇ ਹੱਥ ਨਹੀਂ ਆਉਂਦਾ।

ਕੀ ਪਿਛਲੇ ਸਮਿਆਂ ਬਾਰੇ ਇਸ ਤਰ੍ਹਾਂ ਸੋਚਣ ਵਿਚ ਕੋਈ ਖ਼ਤਰਾ ਹੋ ਸਕਦਾ ਹੈ? ਜੀ ਹਾਂ, ਹੋ ਸਕਦਾ ਹੈ ਜੇ ਇਸ ਤਰ੍ਹਾਂ ਸੋਚਣ ਨਾਲ ਸਾਨੂੰ ਅੱਜ ਦੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲ਼ਣ ਵਿਚ ਰੁਕਾਵਟ ਆਵੇ ਅਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਮੁਸ਼ਕਲ ਬਣ ਜਾਵੇ ਅਤੇ ਜੇ ਅਸੀਂ ਅੱਜ ਦੇ ਸਮਿਆਂ ਤੇ ਭਵਿੱਖ ਦੀ ਉਮੀਦ ਲਈ ਕਦਰ ਕਰਨੀ ਭੁੱਲ ਜਾਈਏ।

ਦੁਨੀਆਂ ਦੀਆਂ ਵਧ ਰਹੀਆਂ ਸਮੱਸਿਆਵਾਂ ਦੇ ਬਾਵਜੂਦ, ਅੱਜ ਦਾ ਸਮਾਂ ਹੀ ਜੀਉਣ ਦਾ ਸਭ ਤੋਂ ਵਧੀਆ ਸਮਾਂ ਹੈ। ਕਿਉਂ? ਕਿਉਂਕਿ ਉਹ ਦਿਨ ਨੇੜੇ ਆ ਰਿਹਾ ਹੈ ਜਦੋਂ ਸਾਡੀ ਧਰਤੀ ਲਈ ਪਰਮੇਸ਼ੁਰ ਦਾ ਮਕਸਦ ਪੂਰਾ ਹੋਵੇਗਾ ਅਤੇ ਉਸ ਦੇ ਸ਼ਾਂਤੀਪੂਰਣ ਰਾਜ ਦੀਆਂ ਬਰਕਤਾਂ ਮਿਲਣਗੀਆਂ। ਬਾਈਬਲ ਵਾਅਦਾ ਕਰਦੀ ਹੈ: “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਉਸ ਸਮੇਂ ਮਾਹੌਲ ਇੰਨਾ ਵਧੀਆ ਹੋਵੇਗਾ ਕਿ ਕਿਸੇ ਨੂੰ ਬੀਤੇ ਹੋਏ “ਚੰਗੇ ਦਿਨਾਂ” ਨੂੰ ਯਾਦ ਕਰਨ ਦੀ ਲੋੜ ਨਹੀਂ ਹੋਵੇਗੀ।