Skip to content

Skip to table of contents

ਉਸ ਦੀ ਮਿਹਨਤ ਰੰਗ ਲਿਆਈ

ਉਸ ਦੀ ਮਿਹਨਤ ਰੰਗ ਲਿਆਈ

ਉਸ ਦੀ ਮਿਹਨਤ ਰੰਗ ਲਿਆਈ

ਚੰਗੇ ਦਿਲ ਵਾਲੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ, ਉਹ ਪਰਮੇਸ਼ੁਰ ਦੇ ਮਕਸਦਾਂ ਬਾਰੇ ਜਾਣ ਕੇ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ। ਜਦੋਂ ਕੋਈ ਪਰਮੇਸ਼ੁਰ ਦੀ ਸੇਵਾ ਕਰਨ ਲਈ ਆਪਣਾ ਜੀਵਨ ਉਸ ਨੂੰ ਸਮਰਪਿਤ ਕਰਦਾ ਹੈ, ਤਾਂ ਦੂਸਰੇ ਲੋਕਾਂ ਨੇ, ਭਾਵੇਂ ਉਹ ਵੱਡੇ ਹੋਣ ਜਾਂ ਛੋਟੇ, ਆਪਣੇ ਚੰਗੇ ਆਚਰਣ ਰਾਹੀਂ ਉਸ ਦੀ ਇਹ ਸਹੀ ਫ਼ੈਸਲਾ ਕਰਨ ਵਿਚ ਮਦਦ ਕੀਤੀ ਹੁੰਦੀ ਹੈ। ਮੈਕਸੀਕੋ ਵਿਚ ਰਹਿਣ ਵਾਲੀ ਖ਼ੇਓਰੀਮ ਨਾਂ ਦੀ ਇਕ ਕਿਸ਼ੋਰ ਨੇ ਵੀ ਕਿਸੇ ਦੀ ਮਦਦ ਕੀਤੀ ਸੀ। ਉਸ ਨੇ ਯਹੋਵਾਹ ਦੇ ਗਵਾਹਾਂ ਦੇ ਖ਼ਾਸ ਸੰਮੇਲਨ ਦਿਨ ਤੇ ਭਰਾਵਾਂ ਨੂੰ ਇਹ ਨੋਟ ਦਿੱਤਾ:

“ਮੈਂ ਤੁਹਾਡੇ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਨੀ ਚਾਹੁੰਦੀ ਹਾਂ। ਅਠਾਰਾਂ ਸਾਲ ਪਹਿਲਾਂ ਜਦੋਂ ਮੈਂ ਅਜੇ ਪੈਦਾ ਵੀ ਨਹੀਂ ਹੋਈ ਸੀ, ਮੇਰੇ ਮਾਪਿਆਂ ਨੇ ਸੱਚਾਈ ਸਿੱਖੀ ਸੀ। ਮੇਰੇ ਮਾਤਾ ਜੀ ਨੇ ਤਰੱਕੀ ਕੀਤੀ ਅਤੇ ਬਾਅਦ ਵਿਚ ਮੇਰੇ ਭਰਾ ਨੇ ਅਤੇ ਮੈਂ ਵੀ। ਅਸੀਂ ਸਾਰੇ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਹੁੰਦੇ ਸੀ ਕਿ ਮੇਰੇ ਪਿਤਾ ਜੀ ਵੀ ਜ਼ਿੰਦਗੀ ਦੇ ਰਾਹ ਤੇ ਚੱਲਣਾ ਸ਼ੁਰੂ ਕਰ ਦੇਣ। ਅਠਾਰਾਂ ਸਾਲ ਬੀਤ ਗਏ ਅਤੇ ਅੱਜ ਦਾ ਦਿਨ ਸਾਡੇ ਲਈ ਖ਼ੁਸ਼ੀਆਂ ਮਨਾਉਣ ਦਾ ਦਿਨ ਹੈ। ਅੱਜ ਮੇਰੇ ਪਿਤਾ ਜੀ ਬਪਤਿਸਮਾ ਲੈ ਰਹੇ ਹਨ। ਮੈਂ ਯਹੋਵਾਹ ਦਾ ਸ਼ੁਕਰ ਕਰਦੀ ਹਾਂ ਕਿ ਉਸ ਨੇ ਹਾਲੇ ਅੰਤ ਨਹੀਂ ਲਿਆਂਦਾ। ਯਹੋਵਾਹ, ਮੈਂ ਤੇਰਾ ਲੱਖ-ਲੱਖ ਸ਼ੁਕਰ ਕਰਦੀ ਹਾਂ!”

ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਅਠਾਰਾਂ ਸਾਲਾਂ ਦੌਰਾਨ, ਇਸ ਕੁੜੀ ਦੇ ਪਰਿਵਾਰ ਨੇ 1 ਪਤਰਸ 3:1, 2 ਵਿਚ ਪਰਮੇਸ਼ੁਰ ਵੱਲੋਂ ਦਿੱਤੀ ਸਲਾਹ ਨੂੰ ਆਪਣੇ ਜੀਵਨ ਵਿਚ ਜ਼ਰੂਰ ਲਾਗੂ ਕੀਤਾ ਹੋਣਾ ਕਿ “ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।” ਖ਼ੇਓਰੀਮ ਬਿਵਸਥਾ ਸਾਰ 5:16 ਵਿਚ ਦਿੱਤੀ ਸਲਾਹ ਉੱਤੇ ਚੱਲੀ: “ਤੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।” ਅਜਿਹੇ ਸਿਧਾਂਤਾਂ ਉੱਤੇ ਚੱਲਣ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਖ਼ੇਓਰੀਮ ਅਤੇ ਉਸ ਦੇ ਪਰਿਵਾਰ ਨੂੰ ਬਰਕਤਾਂ ਮਿਲੀਆਂ।