Skip to content

Skip to table of contents

“ਤੁਸੀਂ ਸੱਚ ਕਿਹਾ, ਜ਼ਿੰਦਗੀ ਖੂਬਸੂਰਤ ਹੈ!”

“ਤੁਸੀਂ ਸੱਚ ਕਿਹਾ, ਜ਼ਿੰਦਗੀ ਖੂਬਸੂਰਤ ਹੈ!”

“ਤੁਸੀਂ ਸੱਚ ਕਿਹਾ, ਜ਼ਿੰਦਗੀ ਖੂਬਸੂਰਤ ਹੈ!”

ਕੀਤੁਸੀਂ ਜ਼ਿੰਦਗੀ ਦਾ ਅਸਲੀ ਮਤਲਬ ਜਾਣਨਾ ਚਾਹੁੰਦੇ ਹੋ? ਅਠਾਰਾਂ ਸਾਲਾਂ ਦੀ ਮਾਗਡਾਲੇਨਾ ਪੋਲੈਂਡ ਦੇ ਸਚੈਚੀਨ ਸ਼ਹਿਰ ਵਿਚ ਰਹਿਣ ਵਾਲੀ ਇਕ ਯਹੋਵਾਹ ਦੀ ਗਵਾਹ ਹੈ। ਉਸ ਨੇ ਸਕੂਲ ਵਿਚ ਆਪਣੀ ਸਹੇਲੀ ਕਾਟਾਰਜ਼ਿਨਾ ਨੂੰ ਜ਼ਿੰਦਗੀ ਦਾ ਮਤਲਬ ਜਾਣਨ ਵਿਚ ਮਦਦ ਦਿੱਤੀ। ਕਾਟਾਰਜ਼ਿਨਾ ਰੱਬ ਨੂੰ ਬਿਲਕੁਲ ਨਹੀਂ ਸੀ ਮੰਨਦੀ, ਪਰ ਜਦ ਮਾਗਡਾਲੇਨਾ ਨੇ ਉਸ ਨੂੰ ਬਾਈਬਲ ਬਾਰੇ ਦੱਸਿਆ, ਤਾਂ ਉਸ ਨੇ ਕਾਫ਼ੀ ਦਿਲਚਸਪੀ ਦਿਖਾਈ।

ਭਾਵੇਂ ਕਿ ਕਾਟਾਰਜ਼ਿਨਾ ਨੂੰ ਉਹ ਗੱਲਾਂ ਚੰਗੀਆਂ ਲੱਗੀਆਂ ਜੋ ਮਾਗਡਾਲੇਨਾ ਉਸ ਨੂੰ ਬਾਈਬਲ ਵਿੱਚੋਂ ਦੱਸ ਰਹੀ ਸੀ, ਪਰ ਫਿਰ ਵੀ ਉਸ ਨੂੰ ਪੂਰਾ ਯਕੀਨ ਨਹੀਂ ਹੋ ਰਿਹਾ ਸੀ। ਜਦ ਇਕ ਵਾਰ ਮਾਗਡਾਲੇਨਾ ਨੇ ਉਸ ਨਾਲ ਸੱਚੇ ਦੋਸਤਾਂ ਬਾਰੇ ਗੱਲ ਕੀਤੀ, ਤਾਂ ਕਾਟਾਰਜ਼ਿਨਾ ਨੇ ਉਸ ਨੂੰ ਕਿਹਾ: “ਤੁਹਾਡੇ ਕੋਲ ਤਾਂ ਬਾਈਬਲ ਹੈ ਅਤੇ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕਿਨ੍ਹਾਂ ਸਿਧਾਂਤਾਂ ਉੱਤੇ ਚੱਲਣਾ ਚਾਹੀਦਾ ਹੈ। ਤੁਹਾਨੂੰ ਤਾਂ ਇਹ ਵੀ ਪਤਾ ਹੈ ਕਿ ਚੰਗੇ ਦੋਸਤ ਕਿੱਥੋਂ ਮਿਲ ਸਕਦੇ ਹਨ। ਪਰ ਉਨ੍ਹਾਂ ਬਾਰੇ ਕਿ ਜੋ ਆਪਣੇ ਹਾਲਾਤਾਂ ਕਰਕੇ ਹਾਲੇ ਇਨ੍ਹਾਂ ਸਿਧਾਂਤਾਂ ਉੱਤੇ ਨਹੀਂ ਚੱਲ ਸਕਦੇ?”

ਕਾਟਾਰਜ਼ਿਨਾ ਦੀ ਜ਼ਿੰਦਗੀ ਦਾ ਰੁੱਖ ਬਦਲ ਗਿਆ ਜਦ ਉਹ ਇੰਗਲੈਂਡ ਦੇ ਲੰਡਨ ਸ਼ਹਿਰ ਵਿਚ ਸੈਲ ਕਰਨ ਆਈ। ਉਹ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਨੂੰ ਗਈ ਅਤੇ ਭੈਣ-ਭਰਾਵਾਂ ਦੇ ਪਿਆਰ ਤੋਂ ਬੜੀ ਪ੍ਰਭਾਵਿਤ ਹੋਈ। ਛੋਟੀਆਂ-ਛੋਟੀਆਂ ਗੱਲਾਂ ਵਿਚ, ਜਿਵੇਂ ਕਿ ਦਰਵਾਜ਼ਾ ਖੋਲ੍ਹਣ ਅਤੇ ਉਸ ਦੀਆਂ ਗੱਲਾਂ ਧਿਆਨ ਨਾਲ ਸੁਣਨ ਵਿਚ, ਭਰਾਵਾਂ ਦਾ ਪਿਆਰ ਦੇਖ ਕੇ ਕਾਟਾਰਜ਼ਿਨਾ ਬਹੁਤ ਖ਼ੁਸ਼ ਹੋਈ।

ਜਦ ਕਾਟਾਰਜ਼ਿਨਾ ਛੁੱਟੀਆਂ ਤੋਂ ਬਾਅਦ ਸਤੰਬਰ 2001 ਨੂੰ ਸਕੂਲ ਵਾਪਸ ਗਈ, ਤਾਂ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਬਾਈਬਲ ਦੇ ਸਿਧਾਂਤਾਂ ਲਈ ਉਸ ਦੀ ਕਦਰ ਵਧਦੀ ਜਾ ਰਹੀ ਹੈ ਅਤੇ ਉਹ ਆਪਣੀ ਜ਼ਿੰਦਗੀ ਵਿਚ ਇਨ੍ਹਾਂ ਸਿਧਾਂਤਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਹੀ ਸਮਾਂ ਪਹਿਲਾਂ ਉਸ ਨੇ ਮਾਗਡਾਲੇਨਾ ਨੂੰ ਕਿਹਾ: “ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹਾਂ।” ਉਸ ਨੇ ਮਾਗਡਾਲੇਨਾ ਨੂੰ ਮੋਬਾਇਲਫ਼ੋਨ ਤੇ ਇਹ ਸੰਦੇਸ਼ ਵੀ ਭੇਜਿਆ: “ਅੱਜ ਦੀ ਸਟੱਡੀ ਲਈ ਤੁਹਾਡਾ ਬਹੁਤ ਹੀ ਧੰਨਵਾਦ! ਤੁਸੀਂ ਸੱਚ ਕਿਹਾ, ਜ਼ਿੰਦਗੀ ਖੂਬਸੂਰਤ ਹੈ! ਇਹ ਕਿੰਨੀ ਵਧੀਆ ਗੱਲ ਹੈ ਕਿ ਅਸੀਂ ਜ਼ਿੰਦਗੀ ਦੇਣ ਵਾਲੇ ਨੂੰ ਜਾਣ ਸਕਦੇ ਹਾਂ ਅਤੇ ਉਸ ਦਾ ਧੰਨਵਾਦ ਕਰ ਸਕਦੇ ਹਾਂ।”