Skip to content

Skip to table of contents

ਕੀ ਪਿਛਲੀ ਸਦੀ ਵਿਚ ਸ਼ਤਾਨ ਦਾ ਰਾਜ ਚੱਲਿਆ ਸੀ?

ਕੀ ਪਿਛਲੀ ਸਦੀ ਵਿਚ ਸ਼ਤਾਨ ਦਾ ਰਾਜ ਚੱਲਿਆ ਸੀ?

ਕੀ ਪਿਛਲੀ ਸਦੀ ਵਿਚ ਸ਼ਤਾਨ ਦਾ ਰਾਜ ਚੱਲਿਆ ਸੀ?

“ਇਸ ਸਦੀ ਦੀ ਦੁਸ਼ਟਤਾ ਨੂੰ ਦੇਖਦੇ ਹੋਏ ਇਸ ਤਰ੍ਹਾਂ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਇਸ ਸਦੀ ਵਿਚ ਸ਼ਤਾਨ ਦਾ ਰਾਜ ਚੱਲਿਆ ਸੀ। ਹੋਰ ਕਿਸੇ ਦੂਸਰੀ ਸਦੀ ਵਿਚ ਲੋਕ ਜਾਤ, ਧਰਮ ਜਾਂ ਊਚ-ਨੀਚ ਦੇ ਕਾਰਨ ਹਜ਼ਾਰਾਂ-ਲੱਖਾਂ ਲੋਕਾਂ ਦੀ ਹੱਤਿਆ ਕਰਨ ਤੇ ਇੰਨੇ ਤੁਲੇ ਨਹੀਂ ਰਹੇ।”

ਇਹ ਟਿੱਪਣੀ 26 ਜਨਵਰੀ 1995 ਦੇ ਨਿਊਯਾਰਕ ਟਾਈਮਜ਼ ਦੇ ਇਕ ਲੇਖ ਵਿਚ ਛਪੀ ਸੀ। ਨਾਜ਼ੀਆਂ ਦੇ ਨਜ਼ਰਬੰਦੀ ਕੈਂਪਾਂ ਤੋਂ ਨਿਰਦੋਸ਼ ਕੈਦੀਆਂ ਨੂੰ ਰਿਹਾ ਕਰਨ ਦੀ ਇਹ 50ਵੀਂ ਵਰ੍ਹੇ-ਗੰਢ ਸੀ। ਇਤਿਹਾਸ ਦੀ ਸਭ ਤੋਂ ਬਦਨਾਮ ਘਟਨਾ ਨਾਜ਼ੀਆਂ ਦੁਆਰਾ ਕੀਤਾ ਗਿਆ ਕੁਲ-ਨਾਸ਼ ਹੈ, ਜਿਸ ਵਿਚ ਲਗਭਗ 60 ਲੱਖ ਯਹੂਦੀ ਮਾਰੇ ਗਏ ਸਨ। ਨਾਜ਼ੀਆਂ ਨੇ ਲਗਭਗ 30 ਲੱਖ ਗ਼ੈਰ-ਯਹੂਦੀ ਪੋਲਿਸ਼ ਨਾਗਰਿਕਾਂ ਨੂੰ ਵੀ ਮਾਰ-ਮੁਕਾਇਆ ਸੀ ਅਤੇ ਬਾਅਦ ਵਿਚ ਇਸ ਕਤਲਾਮ ਨੂੰ “ਭੁੱਲੇ-ਵਿਸਰੇ ਕੁਲ-ਨਾਸ਼” ਦਾ ਨਾਂ ਦਿੱਤਾ ਗਿਆ ਸੀ।

ਇਕ ਇਤਿਹਾਸਕਾਰ ਨੇ 20ਵੀਂ ਸਦੀ ਦੇ ਇਤਿਹਾਸ ਬਾਰੇ ਆਪਣੀ ਕਿਤਾਬ ਵਿਚ ਲਿਖਿਆ: “ਇਕ ਅਨੁਮਾਨ ਮੁਤਾਬਕ, 1900 ਤੋਂ 1989 ਦੇ ਸਾਲਾਂ ਦੌਰਾਨ ਯੁੱਧ ਵਿਚ 8.6 ਕਰੋੜ ਲੋਕ ਮਾਰੇ ਗਏ ਸਨ।” ਉਸ ਨੇ ਅੱਗੇ ਕਿਹਾ: “20ਵੀਂ ਸਦੀ ਦੇ ਯੁੱਧਾਂ ਵਿਚ ਹੋਈਆਂ ਮੌਤਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਇਸ ਦੀ ਕਲਪਨਾ ਕਰਨੀ ਵੀ ਔਖੀ ਹੈ। ਮੌਤਾਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਲਗਭਗ ਦੋ-ਤਿਹਾਈ (5.8 ਕਰੋੜ) ਮੌਤਾਂ ਦੋ ਵਿਸ਼ਵ ਯੁੱਧਾਂ ਵਿਚ ਹੋਈਆਂ ਸਨ। ਪਰ ਜੇ ਮੌਤਾਂ ਦੀ ਗਿਣਤੀ ਨੂੰ ਇਨ੍ਹਾਂ ਸਾਲਾਂ ਦੇ ਕੁੱਲ ਦਿਨਾਂ ਵਿਚ ਵੰਡਿਆ ਜਾਵੇ, ਤਾਂ ਹਰ ਦਿਨ ਯੁੱਧ ਵਿਚ ਲਗਭਗ 2,500 ਲੋਕ ਮਾਰੇ ਗਏ ਸਨ, ਯਾਨੀ 90 ਸਾਲਾਂ ਤਕ ਲਗਾਤਾਰ ਹਰ ਘੰਟੇ 100 ਤੋਂ ਜ਼ਿਆਦਾ ਲੋਕ।”

ਸਿੱਟੇ ਵਜੋਂ, 20ਵੀਂ ਸਦੀ ਨੂੰ ਹੁਣ ਤਕ ਦੀ ਸਭ ਤੋਂ ਜ਼ਿਆਦਾ ਖ਼ੂਨ-ਖ਼ਰਾਬੇ ਵਾਲੀ ਸਦੀ ਕਿਹਾ ਗਿਆ ਹੈ। ਨਦੇਜ਼ਦਾ ਮੰਡਿਲਸ਼ਟੌਮ ਨੇ ਆਪਣੀ ਕਿਤਾਬ ਹੋਪ ਅਗੇਂਸਟ ਹੋਪ (ਆਸ ਨਾ ਛੱਡਣੀ) ਵਿਚ ਲਿਖਿਆ: “ਅਸੀਂ ਇਸ ਗੱਲ ਵਿਚ ਬੁਰਾਈ ਦੀ ਜਿੱਤ ਦੇਖੀ ਹੈ ਕਿ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਦੀ ਭੰਡੀ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਪੈਰਾਂ ਹੇਠ ਰੌਂਦ ਕੇ ਰੱਖ ਦਿੱਤਾ ਗਿਆ ਹੈ।” ਕੀ ਚੰਗਾਈ ਅਤੇ ਬੁਰਾਈ ਦੀ ਲੜਾਈ ਵਿਚ ਸੱਚ-ਮੁੱਚ ਬੁਰਾਈ ਦੀ ਜਿੱਤ ਹੋਈ ਹੈ?

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

COVER: Mother and daughter: J.R. Ripper/SocialPhotos

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

U.S. Department of Energy photograph