“ਰਾਜ ਦੇ ਜੋਸ਼ੀਲੇ ਪ੍ਰਚਾਰਕ” ਬੜੀ ਖ਼ੁਸ਼ੀ ਨਾਲ ਇਕੱਠੇ ਹੋਏ
“ਰਾਜ ਦੇ ਜੋਸ਼ੀਲੇ ਪ੍ਰਚਾਰਕ” ਬੜੀ ਖ਼ੁਸ਼ੀ ਨਾਲ ਇਕੱਠੇ ਹੋਏ
ਨੈਤਿਕ, ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰ ਦੁਨੀਆਂ ਵਿਚ ਇੰਨੀ ਜ਼ਿਆਦਾ ਗੜਬੜੀ ਹੋਣ ਦੇ ਬਾਵਜੂਦ ਯਹੋਵਾਹ ਦੇ ਗਵਾਹ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨਾਂ ਵਿਚ ਤਿੰਨ ਦਿਨਾਂ ਲਈ ਬੜੀ ਸ਼ਾਂਤੀ ਨਾਲ ਇਕੱਠੇ ਹੋਏ। ਮਈ 2002 ਤੋਂ ਸ਼ੁਰੂ ਹੁੰਦੇ ਹੋਏ ਇਹ ਸੰਮੇਲਨ ਪੂਰੀ ਦੁਨੀਆਂ ਵਿਚ ਕੀਤੇ ਗਏ ਸਨ।
ਇਹ ਸੰਮੇਲਨ ਸੱਚ-ਮੁੱਚ ਖ਼ੁਸ਼ੀ ਦੇ ਮੌਕੇ ਸਾਬਤ ਹੋਏ ਸਨ। ਆਓ ਆਪਾਂ ਸੰਖੇਪ ਵਿਚ ਇਸ ਸੰਮੇਲਨ ਦੇ ਬਾਈਬਲ-ਆਧਾਰਿਤ ਪ੍ਰੋਗ੍ਰਾਮ ਦੀਆਂ ਕੁਝ ਉਤਸ਼ਾਹਜਨਕ ਗੱਲਾਂ ਉੱਤੇ ਗੌਰ ਕਰੀਏ।
ਪਹਿਲੇ ਦਿਨ ਯਿਸੂ ਦੇ ਜੋਸ਼ ਉੱਤੇ ਜ਼ੋਰ ਦਿੱਤਾ ਗਿਆ
ਸੰਮੇਲਨ ਦੇ ਪਹਿਲੇ ਦਿਨ ਦਾ ਮੁੱਖ ਵਿਸ਼ਾ ਸੀ “ਪ੍ਰਭੂ ਯਿਸੂ ਦੇ ਜੋਸ਼ ਦੀ ਰੀਸ ਕਰੋ।” (ਯੂਹੰਨਾ 2:17) ਪਰਮੇਸ਼ੁਰ ਦੇ ਲੋਕਾਂ ਦੇ ਸੰਮੇਲਨ ਬਹੁਤ ਹੀ ਖ਼ੁਸ਼ੀ-ਭਰੇ ਮੌਕੇ ਹੁੰਦੇ ਹਨ। ਭਾਸ਼ਣ “ਰਾਜ ਪ੍ਰਚਾਰਕਾਂ ਦੇ ਤੌਰ ਤੇ ਇਕੱਠੇ ਹੋਣ ਤੇ ਖ਼ੁਸ਼ੀ ਮਨਾਓ” ਵਿਚ ਸਾਰੇ ਹਾਜ਼ਰੀਨਾਂ ਨੂੰ ਇਸ ਖ਼ੁਸ਼ੀ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਗਿਆ। (ਬਿਵਸਥਾ ਸਾਰ 16:15) ਇਸ ਭਾਸ਼ਣ ਮਗਰੋਂ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਚਾਰਕਾਂ ਦੀਆਂ ਇੰਟਰਵਿਊਆਂ ਲਈਆਂ ਗਈਆਂ ਸਨ।
“ਯਹੋਵਾਹ ਵਿਚ ਨਿਹਾਲ ਰਹੋ” ਭਾਸ਼ਣ ਵਿਚ ਜ਼ਬੂਰ 37:1-11 ਦੀ ਆਇਤ-ਬ-ਆਇਤ ਚਰਚਾ ਕੀਤੀ ਗਈ ਸੀ। ਸਾਨੂੰ ਦੁਸ਼ਟ ਲੋਕਾਂ ਦੀ ਸਫ਼ਲਤਾ ਨੂੰ ਦੇਖ ਕੇ ਨਾ ‘ਕੁੜ੍ਹਨ’ ਦੀ ਤਾਕੀਦ ਕੀਤੀ ਗਈ ਸੀ। ਭਾਵੇਂ ਦੁਸ਼ਟ ਲੋਕ ਸਾਡੇ ਬਾਰੇ ਝੂਠ ਫੈਲਾਉਂਦੇ ਹਨ, ਪਰ ਸਮਾਂ ਆਉਣ ਤੇ ਯਹੋਵਾਹ ਸਾਫ਼-ਸਾਫ਼ ਦਿਖਾ ਦੇਵੇਗਾ ਕਿ ਉਸ ਦੇ ਵਫ਼ਾਦਾਰ ਸੇਵਕ ਸੱਚ-ਮੁੱਚ ਕੌਣ ਹਨ। ਭਾਸ਼ਣ “ਧੰਨਵਾਦ ਕਰਦੇ ਰਹੋ” ਵਿਚ ਦੱਸਿਆ ਗਿਆ ਸੀ ਕਿ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਿੱਦਾਂ ਕਰ ਸਕਦੇ ਹਾਂ। ਯਹੋਵਾਹ ਨੂੰ “ਉਸਤਤ ਦਾ ਬਲੀਦਾਨ” ਚੜ੍ਹਾਉਣਾ ਸਾਰੇ ਮਸੀਹੀਆਂ ਦਾ ਫ਼ਰਜ਼ ਹੈ। (ਇਬਰਾਨੀਆਂ 13:15) ਪਰ ਅਸੀਂ ਯਹੋਵਾਹ ਦੀ ਸੇਵਾ ਵਿਚ ਕਿੰਨਾ ਸਮਾਂ ਲਗਾਉਂਦੇ ਹਾਂ, ਇਹ ਸਾਡੀ ਕਦਰਦਾਨੀ ਅਤੇ ਹਾਲਾਤਾਂ ਉੱਤੇ ਨਿਰਭਰ ਕਰਦਾ ਹੈ।
ਮੂਲ-ਭਾਵ ਭਾਸ਼ਣ ਦਾ ਵਿਸ਼ਾ ਸੀ: “ਰਾਜ ਦੇ ਪ੍ਰਚਾਰਕ ਜੋਸ਼ ਨਾਲ ਸੇਵਾ ਕਰਦੇ ਹਨ।” ਇਸ ਭਾਸ਼ਣ ਨੇ ਜੋਸ਼ ਦੇ ਮਾਮਲੇ ਵਿਚ ਸਾਡੇ ਅੱਗੇ ਯਿਸੂ ਮਸੀਹ ਦੀ ਬੇਮਿਸਾਲ ਉਦਾਹਰਣ ਰੱਖੀ। ਸਾਲ 1914 ਵਿਚ ਸਵਰਗੀ ਰਾਜ ਦੀ ਸਥਾਪਨਾ ਮਗਰੋਂ ਸੱਚੇ ਮਸੀਹੀਆਂ ਨੂੰ ਜੋਸ਼ ਨਾਲ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਲੋੜ ਸੀ। ਭਾਸ਼ਣਕਾਰ ਨੇ ਸਾਨੂੰ 1922 ਵਿਚ ਅਮਰੀਕਾ ਦੇ ਸੀਡਰ ਪਾਇੰਟ, ਓਹੀਓ ਦੇ ਸੰਮੇਲਨ ਵਿਚ ਦਿੱਤੇ ਗਏ ਇਸ ਮਹੱਤਵਪੂਰਣ ਸੱਦੇ ਬਾਰੇ ਯਾਦ ਦਿਲਾਇਆ: “ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ”! ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੇ ਜੋਸ਼ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਾਰੀਆਂ ਕੌਮਾਂ ਨੂੰ ਪਰਮੇਸ਼ੁਰ ਦੇ ਰਾਜ ਦੀਆਂ ਸ਼ਾਨਦਾਰ ਸੱਚਾਈਆਂ ਬਾਰੇ ਦੱਸਣ।
ਪਹਿਲੇ ਦਿਨ ਦੀ ਦੁਪਹਿਰ ਨੂੰ “ਨਿਡਰ ਬਣੋ—ਯਹੋਵਾਹ ਸਾਡੇ ਅੰਗ-ਸੰਗ ਹੈ” ਦੇ ਵਿਸ਼ੇ ਉੱਤੇ ਭਾਸ਼ਣ ਦਿੱਤਾ ਗਿਆ ਜਿਸ ਵਿਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਦੇ ਲੋਕ ਸ਼ਤਾਨ ਦੇ ਖ਼ਾਸ ਨਿਸ਼ਾਨੇ ਹਨ। ਪਰ ਸਖ਼ਤ ਵਿਰੋਧਤਾ ਦੇ ਬਾਵਜੂਦ, ਜਦੋਂ ਅਸੀਂ ਬਾਈਬਲ ਵਿਚ ਪੁਰਾਣੇ ਸਮਿਆਂ ਦੀਆਂ ਮਿਸਾਲਾਂ ਅਤੇ ਅੱਜ ਦੇ ਸਮੇਂ ਦੇ ਵਫ਼ਾਦਾਰ ਵਿਅਕਤੀਆਂ ਦੀਆਂ ਮਿਸਾਲਾਂ ਉੱਤੇ ਗੌਰ ਕਰਦੇ ਹਾਂ, ਤਾਂ ਸਾਨੂੰ ਨਿਡਰਤਾ ਨਾਲ ਅਜ਼ਮਾਇਸ਼ਾਂ ਅਤੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਦਾ ਹੌਸਲਾ ਮਿਲਦਾ ਹੈ।—ਯਸਾਯਾਹ 41:10.
ਪ੍ਰੋਗ੍ਰਾਮ ਦਾ ਅਗਲਾ ਭਾਗ ਤਿੰਨ ਹਿੱਸਿਆਂ ਵਾਲੀ ਭਾਸ਼ਣ-ਲੜੀ ਸੀ ਜਿਸ ਦਾ ਵਿਸ਼ਾ ਸੀ “ਮੀਕਾਹ ਦੀ ਭਵਿੱਖਬਾਣੀ ਸਾਨੂੰ ਯਹੋਵਾਹ ਦੇ ਨਾਂ ਵਿਚ ਚੱਲਣ ਲਈ ਮਜ਼ਬੂਤ ਬਣਾਉਂਦੀ ਹੈ।” ਪਹਿਲੇ ਭਾਸ਼ਣਕਾਰ ਨੇ ਦੱਸਿਆ ਕਿ ਮੀਕਾਹ ਦੇ ਦਿਨਾਂ ਵਾਂਗ ਅੱਜ ਸਾਡੇ ਸਮੇਂ ਵਿਚ ਵੀ ਨੈਤਿਕ ਪਤਨ, ਧਰਮ-ਤਿਆਗ ਅਤੇ ਮਾਇਆ ਦੇ ਲੋਭ ਦਾ ਬੋਲਬਾਲਾ ਹੈ। ਉਸ ਨੇ ਕਿਹਾ: “ਜੇ ਅਸੀਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਆਗਿਆ ਮੰਨੀਏ, ਆਪਣਾ ਚਾਲ-ਚੱਲਣ ਪਵਿੱਤਰ ਰੱਖੀਏ ਅਤੇ ਪਰਮੇਸ਼ੁਰ ਦੀ ਭਗਤੀ ਕਰਦੇ ਰਹੀਏ, ਤਾਂ ਭਵਿੱਖ ਲਈ ਸਾਡੀ ਉਮੀਦ ਪੱਕੀ ਹੋਵੇਗੀ। ਅਤੇ ਸਾਨੂੰ ਕਦੀ ਵੀ 2 ਪਤਰਸ 3:11, 12.
ਭੁੱਲਣਾ ਨਹੀਂ ਚਾਹੀਦਾ ਕਿ ਯਹੋਵਾਹ ਦਾ ਦਿਨ ਜ਼ਰੂਰ ਆਵੇਗਾ।”—ਭਾਸ਼ਣ-ਲੜੀ ਦੇ ਦੂਜੇ ਭਾਸ਼ਣਕਾਰ ਨੇ ਚਰਚਾ ਕੀਤੀ ਕਿ ਮੀਕਾਹ ਨੇ ਯਹੂਦਾਹ ਦੇ ਆਗੂਆਂ ਦੀ ਕਿੱਦਾਂ ਨਿੰਦਾ ਕੀਤੀ ਸੀ। ਇਹ ਆਗੂ ਗ਼ਰੀਬਾਂ ਤੇ ਬੇਸਹਾਰਿਆਂ ਨੂੰ ਸਤਾਉਂਦੇ ਸਨ। ਪਰ ਮੀਕਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਕਿ ਸੱਚੀ ਭਗਤੀ ਦੀ ਜਿੱਤ ਹੋਵੇਗੀ। (ਮੀਕਾਹ 4:1-5) ਯਹੋਵਾਹ ਦੀ ਪਵਿੱਤਰ ਆਤਮਾ ਦੀ ਤਾਕਤ ਨਾਲ ਅਸੀਂ ਇਸ ਆਸ਼ਾ-ਭਰੇ ਸੰਦੇਸ਼ ਨੂੰ ਸੁਣਾਉਣ ਲਈ ਦ੍ਰਿੜ੍ਹ ਹਾਂ। ਪਰ ਜੇ ਅਸੀਂ ਬੀਮਾਰੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਨਹੀਂ ਲੈ ਸਕਦੇ ਹਾਂ, ਤਾਂ ਸਾਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ? ਤੀਸਰੇ ਭਾਸ਼ਣਕਾਰ ਨੇ ਕਿਹਾ: “ਯਹੋਵਾਹ ਸਾਡੇ ਤੋਂ ਹੱਦੋਂ ਵੱਧ ਮੰਗ ਨਹੀਂ ਕਰਦਾ। ਉਸ ਦੀਆਂ ਮੰਗਾਂ ਨੂੰ ਪੂਰਾ ਕਰਨਾ ਔਖਾ ਨਹੀਂ ਹੈ।” ਫਿਰ ਉਸ ਨੇ ਮੀਕਾਹ 6:8 ਦੇ ਵੱਖ-ਵੱਖ ਪਹਿਲੂਆਂ ਉੱਤੇ ਚਰਚਾ ਕੀਤੀ। ਇਹ ਆਇਤ ਕਹਿੰਦੀ ਹੈ: “ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”
ਦੁਨੀਆਂ ਦੇ ਨੈਤਿਕ ਪਤਨ ਦਾ ਮਸੀਹੀਆਂ ਉੱਤੇ ਵੀ ਅਸਰ ਪੈ ਸਕਦਾ ਹੈ, ਇਸ ਲਈ “ਆਪਣੇ ਦਿਲ ਦੀ ਵੱਡੀ ਚੌਕਸੀ ਕਰੋ ਅਤੇ ਸ਼ੁੱਧ ਰਹੋ” ਦੇ ਵਿਸ਼ੇ ਦਾ ਭਾਸ਼ਣ ਸਾਡੇ ਸਾਰਿਆਂ ਲਈ ਬਹੁਤ ਲਾਭਦਾਇਕ ਸੀ। ਮਿਸਾਲ ਲਈ ਅਸੀਂ ਨੈਤਿਕ ਤੌਰ ਤੇ ਸ਼ੁੱਧ ਰਹਿ ਕੇ ਸੁਖੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ। ਮਸੀਹੀ ਹੋਣ ਦੇ ਨਾਤੇ ਸਾਨੂੰ ਜ਼ਨਾਹ ਕਰਨ ਦੇ ਵਿਚਾਰ ਨੂੰ ਵੀ ਆਪਣੇ ਮਨ ਵਿਚ ਨਹੀਂ ਆਉਣ ਦੇਣਾ ਚਾਹੀਦਾ।—1 ਕੁਰਿੰਥੀਆਂ 6:18.
“ਧੋਖੇਬਾਜ਼ੀ ਤੋਂ ਖ਼ਬਰਦਾਰ ਰਹੋ” ਨਾਮਕ ਭਾਸ਼ਣ ਨੇ ਸਾਨੂੰ ਦਿਖਾਇਆ ਕਿ ਸਾਨੂੰ ਧਰਮ-ਤਿਆਗੀਆਂ ਦੁਆਰਾ ਫੈਲਾਈਆਂ ਗਈਆਂ ਝੂਠੀਆਂ ਗੱਲਾਂ ਜਾਂ ਤੋੜ-ਮਰੋੜ ਕੇ ਪੇਸ਼ ਕੀਤੀਆਂ ਗਈਆਂ ਦਲੀਲਾਂ ਨੂੰ ਜ਼ਹਿਰ ਸਮਾਨ ਸਮਝਣਾ ਚਾਹੀਦਾ ਹੈ। (ਕੁਲੁੱਸੀਆਂ 2:8) ਇਸ ਤੋਂ ਇਲਾਵਾ, ਸਾਨੂੰ ਆਪਣੇ ਆਪ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਕਿ ਆਪਣੀਆਂ ਗ਼ਲਤ ਕਾਮਨਾਵਾਂ ਨੂੰ ਪੂਰਾ ਕਰਨ ਨਾਲ ਸਾਡਾ ਕੁਝ ਨਹੀਂ ਵਿਗੜੇਗਾ।
ਪਹਿਲੇ ਦਿਨ ਦੇ ਆਖ਼ਰੀ ਭਾਸ਼ਣ ਦਾ ਵਿਸ਼ਾ ਸੀ “ਇੱਕੋ ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰੋ।” ਇਸ ਸੰਸਾਰ ਦੇ ਹਾਲਾਤ ਦਿਨ-ਬ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ, ਇਸ ਲਈ ਸਾਨੂੰ ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਜਲਦੀ ਹੀ ਆਪਣਾ ਨਵਾਂ ਸੰਸਾਰ ਸਥਾਪਿਤ ਕਰੇਗਾ! ਉਸ ਵਿਚ ਕੌਣ-ਕੌਣ ਰਹਿਣਗੇ? ਸਿਰਫ਼ ਉਹੋ ਲੋਕ ਜੋ ਯਹੋਵਾਹ ਦੀ ਭਗਤੀ ਕਰਦੇ ਹਨ। ਇਸ ਟੀਚੇ ਨੂੰ ਹਾਸਲ ਕਰਨ ਵਿਚ ਸਾਡੀ, ਸਾਡੇ ਬੱਚਿਆਂ ਦੀ ਅਤੇ ਸਾਡੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨ ਲਈ ਭਾਸ਼ਣਕਾਰ ਨੇ ਨਵੀਂ ਅਧਿਐਨ ਪੁਸਤਕ ਰਿਲੀਸ ਕੀਤੀ ਜਿਸ ਦਾ ਸਿਰਲੇਖ
ਹੈ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਅੰਗ੍ਰੇਜ਼ੀ)। ਇਹ ਕਿਤਾਬ ਮਿਲਣ ਤੇ ਸਾਨੂੰ ਕਿੰਨੀ ਖ਼ੁਸ਼ੀ ਹੋਈ ਸੀ!ਦੂਸਰੇ ਦਿਨ ਜੋਸ਼ ਨਾਲ ਭਲਾਈ ਕਰਨ ਉੱਤੇ ਜ਼ੋਰ ਦਿੱਤਾ ਗਿਆ
ਸੰਮੇਲਨ ਦੇ ਦੂਸਰੇ ਦਿਨ ਦਾ ਵਿਸ਼ਾ ਸੀ “ਭਲਿਆਈ ਕਰਨ ਵਿਚ ਜੋਸ਼ੀਲੇ ਬਣੋ।” (1 ਪਤਰਸ 3:13) ਪਹਿਲੇ ਭਾਸ਼ਣਕਾਰ ਨੇ ਹਰ ਰੋਜ਼ ਬਾਈਬਲ ਦੀ ਜਾਂਚ ਕਰਨ ਪੁਸਤਿਕਾ ਤੋਂ ਇਕ ਹਵਾਲੇ ਦੀ ਚਰਚਾ ਕੀਤੀ। ਉਸ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਨਿਯਮਿਤ ਤੌਰ ਤੇ ਬਾਈਬਲ ਦੇ ਹਵਾਲੇ ਦੀ ਚਰਚਾ ਕਰਨ ਨਾਲ ਸਾਡਾ ਜੋਸ਼ ਵਧੇਗਾ।
ਇਸ ਮਗਰੋਂ, “ਆਪਣੀ ਸੇਵਕਾਈ ਦੀ ਵਡਿਆਈ ਕਰਨ ਵਾਲੇ ਰਾਜ ਪ੍ਰਚਾਰਕ” ਨਾਮਕ ਭਾਸ਼ਣ-ਲੜੀ ਪੇਸ਼ ਕੀਤੀ ਗਈ। ਇਸ ਲੜੀ ਦੇ ਪਹਿਲੇ ਭਾਸ਼ਣ ਵਿਚ ਜ਼ੋਰ ਦਿੱਤਾ ਗਿਆ ਸੀ ਕਿ ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। (2 ਤਿਮੋਥਿਉਸ 2:15) ਜਦੋਂ ਅਸੀਂ ਬਾਈਬਲ ਨੂੰ ਸਹੀ ਤਰੀਕੇ ਨਾਲ ਵਰਤਦੇ ਹਾਂ, ਤਾਂ ਬਾਈਬਲ ਲੋਕਾਂ ਦੀਆਂ ਜ਼ਿੰਦਗੀਆਂ ਵਿਚ “ਗੁਣਕਾਰ” ਸਾਬਤ ਹੋ ਸਕਦੀ ਹੈ। (ਇਬਰਾਨੀਆਂ 4:12) ਸਾਨੂੰ ਲੋਕਾਂ ਦਾ ਧਿਆਨ ਬਾਈਬਲ ਵੱਲ ਖਿੱਚਣਾ ਚਾਹੀਦਾ ਹੈ ਅਤੇ ਇਸ ਵਿੱਚੋਂ ਉਨ੍ਹਾਂ ਨੂੰ ਦਲੀਲਾਂ ਦੇ ਕੇ ਕਾਇਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਸ਼ਣ-ਲੜੀ ਦੇ ਦੂਸਰੇ ਭਾਗ ਨੇ ਸਾਨੂੰ ਵਾਰ-ਵਾਰ ਉਨ੍ਹਾਂ ਲੋਕਾਂ ਨੂੰ ਮਿਲਣ ਦੀ ਤਾਕੀਦ ਕੀਤੀ ਜੋ ਸੱਚਾਈ ਵਿਚ ਦਿਲਚਸਪੀ ਲੈਂਦੇ ਹਨ। (1 ਕੁਰਿੰਥੀਆਂ 3:6) ਇਨ੍ਹਾਂ ਲੋਕਾਂ ਕੋਲ ਤੁਰੰਤ ਵਾਪਸ ਜਾਣ ਲਈ ਸਾਨੂੰ ਦਲੇਰੀ ਅਤੇ ਚੰਗੀ ਤਿਆਰੀ ਕਰਨ ਦੀ ਲੋੜ ਹੈ। ਤੀਸਰੇ ਭਾਸ਼ਣ ਵਿਚ ਸੁਝਾਅ ਦਿੱਤਾ ਗਿਆ ਸੀ ਕਿ ਜਿਸ ਕਿਸੇ ਨੂੰ ਵੀ ਅਸੀਂ ਬਾਈਬਲ ਦਾ ਸੰਦੇਸ਼ ਸੁਣਾਉਂਦੇ ਹਾਂ, ਤਾਂ ਸਾਨੂੰ ਉਸ ਨੂੰ ਯਿਸੂ ਦਾ ਸੰਭਾਵੀ ਚੇਲਾ ਵਿਚਾਰਨਾ ਚਾਹੀਦਾ ਹੈ। ਜੇ ਪਹਿਲੀ ਮੁਲਾਕਾਤ ਤੇ ਹੀ ਅਸੀਂ ਬਾਈਬਲ ਸਟੱਡੀ ਪੇਸ਼ ਕਰੀਏ, ਤਾਂ ਸ਼ਾਇਦ ਅਸੀਂ ਉਨ੍ਹਾਂ ਦੀ ਯਿਸੂ ਦੇ ਚੇਲੇ ਬਣਨ ਵਿਚ ਮਦਦ ਕਰਨ ਦੀ ਖ਼ੁਸ਼ੀ ਹਾਸਲ ਕਰ ਸਕਾਂਗੇ।
ਅਗਲੇ ਭਾਸ਼ਣ ਦਾ ਵਿਸ਼ਾ ਸੀ “‘ਨਿੱਤ ਪ੍ਰਾਰਥਨਾ’ ਕਿਉਂ ਕਰੀਏ।” ਬਾਈਬਲ ਵਿਚ ਮਸੀਹੀਆਂ ਨੂੰ ਯਾਕੂਬ 4:8.
ਪ੍ਰੇਰਣਾ ਦਿੱਤੀ ਗਈ ਹੈ ਕਿ ਉਹ ਜ਼ਿੰਦਗੀ ਦੇ ਹਰ ਮੋੜ ਉੱਤੇ ਸੇਧ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ। ਸਾਨੂੰ ਪ੍ਰਾਰਥਨਾ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। ਨਾਲੇ ਸਾਨੂੰ ਇਸ ਲਈ ਵੀ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਕਿ ਯਹੋਵਾਹ ਸਾਡੀ ਪ੍ਰਾਰਥਨਾ ਦਾ ਫ਼ੌਰਨ ਜਵਾਬ ਨਾ ਦੇਵੇ।—“ਅਧਿਆਤਮਿਕ ਗੱਲਬਾਤ ਸਾਨੂੰ ਮਜ਼ਬੂਤ ਕਰਦੀ ਹੈ” ਨਾਂ ਦੇ ਭਾਸ਼ਣ ਤੋਂ ਸਾਨੂੰ ਆਪਣੀ ਬੋਲਣ ਦੀ ਦਾਤ ਨੂੰ ਆਪਣੇ ਅਤੇ ਦੂਸਰਿਆਂ ਦੇ ਭਲੇ ਲਈ ਇਸਤੇਮਾਲ ਕਰਨ ਦਾ ਹੌਸਲਾ ਮਿਲਿਆ। (ਫ਼ਿਲਿੱਪੀਆਂ 4:8) ਪਤੀ-ਪਤਨੀ ਅਤੇ ਬੱਚਿਆਂ ਨੂੰ ਹਰ ਦਿਨ ਕੁਝ ਅਧਿਆਤਮਿਕ ਗੱਲਾਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਇਸ ਮਕਸਦ ਨਾਲ, ਪੂਰੇ ਪਰਿਵਾਰ ਨੂੰ ਦਿਨ ਵਿਚ ਘੱਟੋ-ਘੱਟ ਇਕ ਸਮੇਂ ਦਾ ਖਾਣਾ ਇਕੱਠੇ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂਕਿ ਉਹ ਗੱਲਾਂ-ਬਾਤਾਂ ਦੁਆਰਾ ਇਕ ਦੂਸਰੇ ਦੀ ਨਿਹਚਾ ਨੂੰ ਮਜ਼ਬੂਤ ਕਰ ਸਕਣ।
ਸਵੇਰ ਦੇ ਪ੍ਰੋਗ੍ਰਾਮ ਦੇ ਅਖ਼ੀਰ ਵਿਚ “ਸਮਰਪਣ ਅਤੇ ਬਪਤਿਸਮਾ—ਮੁਕਤੀ ਲਈ ਜ਼ਰੂਰੀ” ਨਾਮਕ ਭਾਸ਼ਣ ਦਿੱਤਾ ਗਿਆ ਸੀ। ਬਪਤਿਸਮਾ ਲੈਣ ਦੇ ਉਮੀਦਵਾਰਾਂ ਨੇ ਬਾਈਬਲ ਤੋਂ ਗਿਆਨ ਲਿਆ ਸੀ, ਨਿਹਚਾ ਤੇ ਤੋਬਾ ਕੀਤੀ ਸੀ, ਉਨ੍ਹਾਂ ਨੇ ਗ਼ਲਤ ਕੰਮਾਂ ਤੋਂ ਮੂੰਹ ਮੋੜਿਆ ਸੀ ਅਤੇ ਪਰਮੇਸ਼ੁਰ ਨੂੰ ਆਪਣਾ ਸਮਰਪਣ ਕੀਤਾ ਸੀ। ਭਾਸ਼ਣਕਾਰ ਨੇ ਕਿਹਾ ਕਿ ਬਪਤਿਸਮੇ ਮਗਰੋਂ ਵੀ ਉਨ੍ਹਾਂ ਨੂੰ ਲਗਾਤਾਰ ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਰਹਿਣ ਅਤੇ ਆਪਣੇ ਜੋਸ਼ ਤੇ ਚੰਗੇ ਆਚਰਣ ਨੂੰ ਬਣਾਈ ਰੱਖਣ ਦੀ ਲੋੜ ਹੈ।—ਫ਼ਿਲਿੱਪੀਆਂ 2:15, 16.
ਦੁਪਹਿਰ ਵੇਲੇ, “ਹਲੀਮ ਬਣੋ ਅਤੇ ਆਪਣੀ ਅੱਖ ਨਿਰਮਲ ਰੱਖੋ” ਭਾਸ਼ਣ ਵਿਚ ਦੋ ਖ਼ਾਸ ਗੱਲਾਂ ਉੱਤੇ ਜ਼ੋਰ ਦਿੱਤਾ ਗਿਆ ਸੀ। ਹਲੀਮ ਹੋਣ ਦਾ ਮਤਲਬ ਹੈ ਕਿ ਅਸੀਂ ਆਪਣੀਆਂ ਕਮੀਆਂ ਨੂੰ ਅਤੇ ਪਰਮੇਸ਼ੁਰ ਅੱਗੇ ਆਪਣੀ ਹੈਸੀਅਤ ਨੂੰ ਪਛਾਣੀਏ। ਹਲੀਮੀ ਸਾਡੀ ਮਦਦ ਕਰੇਗੀ ਕਿ ਅਸੀਂ ਆਪਣੀ ਅੱਖ ਨੂੰ “ਨਿਰਮਲ” ਰੱਖੀਏ ਯਾਨੀ ਇਸ ਨੂੰ ਚੀਜ਼ਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਉੱਤੇ ਟਿਕਾਈ ਰੱਖੀਏ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਕਿਉਂਕਿ ਯਹੋਵਾਹ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।—ਮੱਤੀ 6:22-24, 33, 34.
ਅਗਲੇ ਭਾਸ਼ਣ ਦਾ ਵਿਸ਼ਾ ਸੀ “ਦੁੱਖ ਦੇ ਸਮੇਂ ਵਿਚ ਯਹੋਵਾਹ ਤੇ ਪੂਰਾ ਭਰੋਸਾ ਰੱਖੋ।” ਭਾਸ਼ਣਕਾਰ ਨੇ ਦੱਸਿਆ ਕਿ ਸਾਨੂੰ ਭਰੋਸਾ ਰੱਖਣ ਦੀ ਕਿਉਂ ਲੋੜ ਹੈ। ਅਸੀਂ ਆਪਣੀਆਂ ਕਮਜ਼ੋਰੀਆਂ ਅਤੇ ਤੰਗੀਆਂ ਜਾਂ ਮਾੜੀ ਸਿਹਤ ਦਾ ਕਾਮਯਾਬੀ ਨਾਲ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਆਓ ਆਪਾਂ ਯਹੋਵਾਹ ਤੋਂ ਬੁੱਧੀ ਅਤੇ ਦੂਸਰੇ ਭੈਣ-ਭਰਾਵਾਂ ਤੋਂ ਮਦਦ ਮੰਗੀਏ। ਡਰਨ ਜਾਂ ਨਿਰਾਸ਼ ਹੋਣ ਦੀ ਬਜਾਇ, ਸਾਨੂੰ ਬਾਈਬਲ ਪੜ੍ਹਨ ਦੁਆਰਾ ਪਰਮੇਸ਼ੁਰ ਵਿਚ ਆਪਣਾ ਵਿਸ਼ਵਾਸ ਮਜ਼ਬੂਤ ਕਰਨਾ ਚਾਹੀਦਾ ਹੈ।—ਰੋਮੀਆਂ 8:35-39.
ਸੰਮੇਲਨ ਦੀ ਆਖ਼ਰੀ ਭਾਸ਼ਣ-ਲੜੀ ਦਾ ਵਿਸ਼ਾ ਸੀ “ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਕਾਰਨ ਸਾਡੀ ਨਿਹਚਾ ਪਰਖੀ ਜਾਂਦੀ ਹੈ।” ਇਸ ਦੇ ਪਹਿਲੇ ਭਾਸ਼ਣ ਵਿਚ ਸਾਨੂੰ ਚੇਤਾ ਕਰਾਇਆ ਗਿਆ ਸੀ ਕਿ ਸਾਰੇ ਸੱਚੇ ਮਸੀਹੀ ਸਤਾਏ ਜਾਂਦੇ ਹਨ। ਇਹ ਸਤਾਹਟ ਦੂਸਰਿਆਂ ਲਈ ਇਕ ਗਵਾਹੀ ਹੈ, ਇਹ ਸਾਡੀ ਨਿਹਚਾ ਨੂੰ ਮਜ਼ਬੂਤ ਕਰਦੀ ਹੈ ਅਤੇ ਇਹ ਸਾਨੂੰ ਇਹ ਦਿਖਾਉਣ ਦਾ ਮੌਕਾ ਦਿੰਦੀ ਹੈ ਕਿ ਅਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹਾਂ। ਭਾਵੇਂ ਕਿ ਅਸੀਂ ਬਿਨਾਂ ਵਜ੍ਹਾ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਨਹੀਂ ਪਾਉਂਦੇ, ਪਰ ਅਸੀਂ ਸਤਾਹਟ ਤੋਂ ਬਚਣ ਲਈ ਕਦੀ ਵੀ ਬਾਈਬਲ ਦੇ ਨਿਯਮਾਂ ਨੂੰ ਨਹੀਂ ਤੋੜਾਂਗੇ।—1 ਪਤਰਸ 3:16.
ਇਸ ਭਾਸ਼ਣ-ਲੜੀ ਦੇ ਦੂਸਰੇ ਭਾਸ਼ਣਕਾਰ ਨੇ ਸਿਆਸੀ ਨਿਰਪੱਖਤਾ ਦੇ ਸੰਬੰਧ ਵਿਚ ਕੁਝ ਸਵਾਲਾਂ ਉੱਤੇ ਚਰਚਾ ਕੀਤੀ। ਪਹਿਲੀ ਸਦੀ ਯੂਹੰਨਾ 15:19) ਸਾਡੀ ਨਿਰਪੱਖਤਾ ਕਦੇ ਵੀ ਪਰਖੀ ਜਾ ਸਕਦੀ ਹੈ, ਇਸ ਲਈ ਪਰਿਵਾਰਾਂ ਨੂੰ ਸਮਾਂ ਕੱਢ ਕੇ ਇਸ ਵਿਸ਼ੇ ਸੰਬੰਧੀ ਬਾਈਬਲ ਦੇ ਸਿਧਾਂਤਾਂ ਦੀ ਸਟੱਡੀ ਕਰਨੀ ਚਾਹੀਦੀ ਹੈ। ਭਾਸ਼ਣ-ਲੜੀ ਦੇ ਤੀਸਰੇ ਭਾਸ਼ਣ ਵਿਚ ਦੱਸਿਆ ਗਿਆ ਸੀ ਕਿ ਸ਼ਤਾਨ ਦਾ ਮੁੱਖ ਉਦੇਸ਼ ਸਾਨੂੰ ਜਾਨੋ ਮਾਰਨਾ ਨਹੀਂ, ਪਰ ਸਾਨੂੰ ਮਜਬੂਰ ਕਰ ਕੇ ਸਾਡੇ ਤੋਂ ਪਰਮੇਸ਼ੁਰ ਨਾਲ ਬੇਵਫ਼ਾਈ ਕਰਾਉਣਾ ਹੈ। ਅਸੀਂ ਕਈ ਵਾਰ ਹਾਸੇ ਦਾ ਵਿਸ਼ਾ ਬਣਦੇ ਹਾਂ, ਅਨੈਤਿਕ ਕੰਮ ਕਰਨ ਦੇ ਦਬਾਅ ਹੇਠ ਆਉਂਦੇ ਹਾਂ, ਦਿਲ ਵਿਚ ਦੁਖੀ ਹੁੰਦੇ ਹਾਂ ਅਤੇ ਬੀਮਾਰ ਹੁੰਦੇ ਹਾਂ। ਜਦ ਅਸੀਂ ਅਜਿਹੀਆਂ ਮੁਸ਼ਕਲਾਂ ਨੂੰ ਵਫ਼ਾਦਾਰੀ ਨਾਲ ਸਹਿੰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ।
ਦੇ ਮਸੀਹੀ ਅਹਿੰਸਾਵਾਦੀ ਨਹੀਂ ਸਨ, ਪਰ ਉਹ ਇਸ ਗੱਲ ਨੂੰ ਮੰਨਦੇ ਸਨ ਕਿ ਕਿਸੇ ਹੋਰ ਤੋਂ ਪਹਿਲਾਂ ਉਨ੍ਹਾਂ ਨੂੰ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਸੀ। ਉਨ੍ਹਾਂ ਵਾਂਗ ਅੱਜ ਯਹੋਵਾਹ ਦੇ ਗਵਾਹ ਵੀ ਇਸ ਸਿਧਾਂਤ ਨੂੰ ਮੰਨਦੇ ਹਨ: “ਤੁਸੀਂ ਜਗਤ ਦੇ ਨਹੀਂ ਹੋ।” (ਆਖ਼ਰੀ ਭਾਸ਼ਣ ਵਿਚ ਸਾਨੂੰ ਇਕ ਨਿੱਘਾ ਸੱਦਾ ਦਿੱਤਾ ਗਿਆ ਸੀ, ਯਾਨੀ “ਯਹੋਵਾਹ ਦੇ ਨੇੜੇ ਰਹੋ।” ਜਦੋਂ ਅਸੀਂ ਯਹੋਵਾਹ ਦੇ ਮੁੱਖ ਗੁਣਾਂ ਨੂੰ ਜਾਣ ਜਾਂਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਉਹ ਆਪਣੀ ਅਸੀਮ ਸ਼ਕਤੀ ਨੂੰ ਆਪਣੇ ਲੋਕਾਂ ਦੀ ਰਾਖੀ ਕਰਨ, ਖ਼ਾਸਕਰ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਸੁਰੱਖਿਅਤ ਰੱਖਣ ਲਈ ਇਸਤੇਮਾਲ ਕਰਦਾ ਹੈ। ਉਸ ਦਾ ਇਨਸਾਫ਼ ਕਠੋਰ ਨਹੀਂ ਹੈ, ਸਗੋਂ ਆਪਣੇ ਇਨਸਾਫ਼ ਕਰਕੇ ਉਹ ਧਰਮ ਦੇ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਪ੍ਰੇਰਿਤ ਹੁੰਦਾ ਹੈ। ਪਰਮੇਸ਼ੁਰ ਨੇ ਜਿਸ ਤਰੀਕੇ ਨਾਲ ਨਾਮੁਕੰਮਲ ਇਨਸਾਨਾਂ ਦੁਆਰਾ ਬਾਈਬਲ ਲਿਖਵਾਈ ਸੀ, ਇਸ ਤੋਂ ਉਸ ਦੀ ਬੁੱਧੀ ਦਾ ਪਤਾ ਲੱਗਦਾ ਹੈ। ਪਰ ਉਸ ਦਾ ਸਭ ਤੋਂ ਅਨਮੋਲ ਗੁਣ ਪਿਆਰ ਹੈ। ਲੋਕਾਂ ਨਾਲ ਪਿਆਰ ਕਰਨ ਕਰਕੇ ਉਸ ਨੇ ਯਿਸੂ ਮਸੀਹ ਦੁਆਰਾ ਮਨੁੱਖਜਾਤੀ ਦੀ ਮੁਕਤੀ ਲਈ ਪ੍ਰਬੰਧ ਕੀਤਾ ਹੈ। (ਯੂਹੰਨਾ 3:16) ਭਾਸ਼ਣ ਦੇ ਅੰਤ ਵਿਚ ਭਾਸ਼ਣਕਾਰ ਨੇ ਅੰਗ੍ਰੇਜ਼ੀ ਵਿਚ ਯਹੋਵਾਹ ਦੇ ਨੇੜੇ ਰਹੋ ਨਾਮਕ ਨਵੀਂ ਕਿਤਾਬ ਰਿਲੀਸ ਕੀਤੀ।
ਤੀਸਰੇ ਦਿਨ ਜੋਸ਼ ਨਾਲ ਸ਼ੁੱਭ ਕੰਮ ਕਰਨ ਉੱਤੇ ਜ਼ੋਰ ਦਿੱਤਾ ਗਿਆ
ਸੰਮੇਲਨ ਦੇ ਤੀਸਰੇ ਦਿਨ ਦਾ ਵਿਸ਼ਾ ਸੀ: “ਸ਼ੁਭ ਕਰਮਾਂ ਲਈ ਸਰਗਰਮ ਲੋਕ।” (ਤੀਤੁਸ 2:14) ਇਕ ਪਰਿਵਾਰ ਨੇ ਬਾਈਬਲ ਦੇ ਹਵਾਲੇ ਉੱਤੇ ਚਰਚਾ ਕਰ ਕੇ ਸੰਮੇਲਨ ਦੇ ਪ੍ਰੋਗ੍ਰਾਮ ਦੀ ਵਧੀਆ ਸ਼ੁਰੂਆਤ ਕੀਤੀ। ਇਸ ਮਗਰੋਂ “ਕੀ ਤੁਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹੋ?” ਨਾਮਕ ਭਾਸ਼ਣ ਦਿੱਤਾ ਗਿਆ। ਕੌਮਾਂ ਨੇ ਆਪਣੀ ਹੀ ਬੁੱਧੀ ਅਤੇ ਤਾਕਤ ਉੱਤੇ ਭਰੋਸਾ ਰੱਖਣ ਦੀ ਗ਼ਲਤੀ ਕੀਤੀ ਹੈ। ਪਰ ਯਹੋਵਾਹ ਦੇ ਸੇਵਕ ਬਿਪਤਾਵਾਂ ਦੇ ਬਾਵਜੂਦ ਨਿਡਰਤਾ ਨਾਲ ਯਹੋਵਾਹ ਉੱਤੇ ਖ਼ੁਸ਼ੀ-ਖ਼ੁਸ਼ੀ ਭਰੋਸਾ ਰੱਖਦੇ ਹਨ।—ਜ਼ਬੂਰ 46:1-3, 7-11.
“ਨੌਜਵਾਨੋ—ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਭਵਿੱਖ ਲਈ ਚੰਗੀ ਨੀਂਹ ਧਰੋ” ਨਾਮਕ ਭਾਸ਼ਣ ਵਿਚ ਇਸ ਸਵਾਲ ਉੱਤੇ ਚਰਚਾ ਕੀਤੀ ਗਈ ਸੀ: ਇਕ ਨੌਜਵਾਨ ਕਿਵੇਂ ਪਤਾ ਲਗਾ ਸਕਦਾ ਹੈ ਕਿ ਜ਼ਿੰਦਗੀ ਦਾ ਸਭ ਤੋਂ ਉੱਤਮ ਰਾਹ ਕਿਹੜਾ ਹੈ? ਬਹੁਤ ਸਾਰਾ ਪੈਸਾ ਕਮਾ ਕੇ, ਸਾਰੇ ਜਹਾਨ ਦੀਆਂ ਚੀਜ਼ਾਂ ਇਕੱਠੀਆਂ ਕਰ ਕੇ ਅਤੇ ਉੱਚਾ ਰੁਤਬਾ ਹਾਸਲ ਕਰ ਕੇ ਚੰਗੀ ਜ਼ਿੰਦਗੀ ਨਹੀਂ ਮਿਲ ਸਕਦੀ। ਸਾਡਾ ਸਿਰਜਣਹਾਰ ਬੜੇ ਪਿਆਰ ਨਾਲ ਨੌਜਵਾਨਾਂ ਨੂੰ ਤਾਕੀਦ ਕਰਦਾ ਹੈ ਕਿ ਉਹ ਜਵਾਨੀ ਦੇ ਦਿਨਾਂ ਵਿਚ ਹੀ ਉਸ ਨੂੰ ਯਾਦ ਰੱਖਣ। ਭਾਸ਼ਣਕਾਰ ਨੇ ਫਿਰ ਕੁਝ ਭੈਣ-ਭਰਾਵਾਂ ਦੀ ਇੰਟਰਵਿਊ ਲਈ, ਜੋ ਆਪਣੀ ਜਵਾਨੀ ਵਿਚ ਮਸੀਹੀ ਸੇਵਾ ਵਿਚ ਲੱਗੇ ਹੋਏ ਸਨ ਅਤੇ ਸਾਨੂੰ ਉਨ੍ਹਾਂ ਦੀ ਖ਼ੁਸ਼ੀ ਸਾਫ਼-ਸਾਫ਼ ਨਜ਼ਰ ਆ ਰਹੀ ਸੀ। ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ? (ਅੰਗ੍ਰੇਜ਼ੀ) ਨਾਮਕ ਇਕ ਬਹੁਤ ਹੀ ਫ਼ਾਇਦੇਮੰਦ ਨਵਾਂ ਟ੍ਰੈਕਟ ਰਿਲੀਸ ਕੀਤਾ ਗਿਆ ਸੀ। ਇਹ ਨੌਜਵਾਨ ਗਵਾਹਾਂ ਦੀ ਮਦਦ ਕਰੇਗਾ ਕਿ ਉਹ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਇਕ ਸਦੀਪਕ ਭਵਿੱਖ ਲਈ ਪੱਕੀ ਨੀਂਹ ਰੱਖਣ!
ਇਸ ਮਗਰੋਂ ਇਕ ਬਹੁਤ ਹੀ ਦਿਲਚਸਪ ਬਾਈਬਲ ਡਰਾਮਾ “ਮੁਸੀਬਤਾਂ ਦੇ ਬਾਵਜੂਦ ਦ੍ਰਿੜ੍ਹ ਰਹੋ” ਪੇਸ਼ ਕੀਤਾ ਗਿਆ ਸੀ। ਇਸ ਵਿਚ ਯਿਰਮਿਯਾਹ ਦੀ ਜਵਾਨੀ ਤੋਂ ਲੈ ਕੇ ਯਰੂਸ਼ਲਮ ਦੀ ਤਬਾਹੀ ਤਕ ਉਸ ਦੀ ਸੇਵਾ ਬਾਰੇ ਦਿਖਾਇਆ ਗਿਆ ਸੀ। ਉਸ ਨੇ ਹੀ ਇਸ ਤਬਾਹੀ ਦੀ ਭਵਿੱਖਬਾਣੀ ਕੀਤੀ ਸੀ। ਯਿਰਮਿਯਾਹ ਆਪਣੇ ਆਪ ਨੂੰ ਇਸ ਜ਼ਿੰਮੇਵਾਰੀ ਦੇ ਯੋਗ ਨਹੀਂ ਸਮਝਦਾ ਸੀ, ਪਰ ਫਿਰ ਵੀ ਉਸ ਨੇ ਸਖ਼ਤ ਵਿਰੋਧਤਾ ਦੇ ਬਾਵਜੂਦ ਇਸ ਕੰਮ ਨੂੰ ਪੂਰਾ ਕੀਤਾ ਅਤੇ ਯਹੋਵਾਹ ਨੇ ਉਸ ਦੀ ਰਾਖੀ ਕੀਤੀ।—ਯਿਰਮਿਯਾਹ 1:8, 18, 19.
ਡਰਾਮੇ ਮਗਰੋਂ “ਯਿਰਮਿਯਾਹ ਵਰਗੇ ਬਣੋ—ਨਿਡਰ ਹੋ ਕੇ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰੋ” ਨਾਮਕ ਭਾਸ਼ਣ ਦਿੱਤਾ ਗਿਆ ਸੀ। ਅੱਜ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰਕਾਂ ਬਾਰੇ ਅਕਸਰ ਜਾਣ-ਬੁੱਝ ਕੇ ਗ਼ਲਤ ਤੇ ਝੂਠੀਆਂ ਗੱਲਾਂ ਫੈਲਾਈਆਂ ਜਾਂਦੀਆਂ ਹਨ। (ਜ਼ਬੂਰ 109:1-3) ਪਰ ਯਿਰਮਿਯਾਹ ਵਾਂਗ ਅਸੀਂ ਵੀ ਯਹੋਵਾਹ ਦੇ ਬਚਨ ਨੂੰ ਬਾਕਾਇਦਾ ਪੜ੍ਹਨ ਦੁਆਰਾ ਨਿਰਾਸ਼ ਹੋਣ ਤੋਂ ਬਚ ਸਕਦੇ ਹਾਂ। ਅਤੇ ਸਾਨੂੰ ਪੱਕਾ ਯਕੀਨ ਹੈ ਕਿ ਸਾਡੇ ਵਿਰੁੱਧ ਲੜਨ ਵਾਲੇ ਜਿੱਤਣਗੇ ਨਹੀਂ।
“ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ” ਨਾਮਕ ਪਬਲਿਕ ਭਾਸ਼ਣ ਸਾਡੇ ਦਿਨਾਂ ਲਈ ਬਹੁਤ ਹੀ ਢੁਕਵਾਂ ਸੀ। ਸਾਡੇ ਦਿਨਾਂ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਹੋਈਆਂ ਹਨ। ਬਾਈਬਲ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪਰਮੇਸ਼ੁਰ ਦੇ ਨਿਆਂ ਦੇ ਭਿਆਨਕ ਦਿਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਅਤੇ “ਅਮਨ ਚੈਨ ਅਤੇ ਸੁਖ ਸਾਂਦ” ਦਾ ਐਲਾਨ ਵੀ ਕੀਤਾ ਜਾਵੇਗਾ। (1 ਥੱਸਲੁਨੀਕੀਆਂ 5:3) ਨਿਆਂ ਦੇ ਇਸ ਦਿਨ ਮਗਰੋਂ ਧਰਤੀ ਉੱਤੇ ਸ਼ਾਨਦਾਰ ਤਬਦੀਲੀਆਂ ਹੋਣਗੀਆਂ—ਯੁੱਧ, ਜੁਰਮ, ਹਿੰਸਾ ਅਤੇ ਬੀਮਾਰੀਆਂ ਖ਼ਤਮ ਕਰ ਦਿੱਤੇ ਜਾਣਗੇ। ਇਸ ਲਈ ਇਸ ਦੁਸ਼ਟ ਦੁਨੀਆਂ ਉੱਤੇ ਭਰੋਸਾ ਕਰਨ ਦੀ ਬਜਾਇ ਇਹ ਭਗਤੀ ਦੇ ਕੰਮ ਕਰਨ ਅਤੇ ਸ਼ੁੱਧ ਆਚਰਣ ਬਣਾਈ ਰੱਖਣ ਦਾ ਸਮਾਂ ਹੈ।
ਪਹਿਰਾਬੁਰਜ ਦੇ ਅਧਿਐਨ ਲੇਖ ਦੇ ਸਾਰ ਤੋਂ ਬਾਅਦ, ਸੰਮੇਲਨ ਦਾ ਆਖ਼ਰੀ ਭਾਸ਼ਣ “ਰਾਜ ਦੇ ਜੋਸ਼ੀਲੇ ਪ੍ਰਚਾਰਕਾਂ ਦੇ ਤੌਰ ਤੇ ਸ਼ੁਭ ਕਰਮ ਕਰਦੇ ਰਹੋ” ਦਿੱਤਾ ਗਿਆ ਸੀ। ਭਾਸ਼ਣਕਾਰ ਨੇ ਦੱਸਿਆ ਕਿ ਸੰਮੇਲਨ ਦੇ ਪ੍ਰੋਗ੍ਰਾਮ ਨੇ ਸਾਨੂੰ ਅਧਿਆਤਮਿਕ ਤੌਰ ਤੇ ਕਿੱਦਾਂ ਮਜ਼ਬੂਤ ਕੀਤਾ ਅਤੇ ਸਾਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦਾ ਹੌਸਲਾ ਦਿੱਤਾ ਹੈ। ਅਖ਼ੀਰ ਵਿਚ ਸਾਨੂੰ ਪ੍ਰੇਰਣਾ ਦਿੱਤੀ ਗਈ ਸੀ ਕਿ ਅਸੀਂ ਲੋਕਾਂ ਨਾਲ ਪਿਆਰ ਕਰਦੇ ਹੋਏ ਪਰਮੇਸ਼ੁਰ ਦੇ ਰਾਜ ਦੇ ਸ਼ੁੱਧ ਅਤੇ ਜੋਸ਼ੀਲੇ ਪ੍ਰਚਾਰਕ ਬਣੀਏ।—1 ਪਤਰਸ 2:12.
ਜਿੱਦਾਂ ਨਹਮਯਾਹ ਦੇ ਦਿਨਾਂ ਵਿਚ ਯਹੋਵਾਹ ਦੇ ਸੇਵਕ ਨਿਹਾਲ ਹੋਏ ਸਨ, ਉੱਦਾਂ ਹੀ ਅਸੀਂ ਵੀ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਵਿਚ ਇੰਨੀਆਂ ਸਾਰੀਆਂ ਅਧਿਆਤਮਿਕ ਬਰਕਤਾਂ ਪਾ ਕੇ ਬਹੁਤ ਖ਼ੁਸ਼ ਹੋਏ ਸਨ। (ਨਹਮਯਾਹ 8:12) ਕੀ ਇਸ ਉਤਸ਼ਾਹ ਦੇਣ ਵਾਲੇ ਸੰਮੇਲਨ ਵਿਚ ਜਾ ਕੇ ਤੁਹਾਨੂੰ ਖ਼ੁਸ਼ੀ ਨਹੀਂ ਮਿਲੀ ਅਤੇ ਕੀ ਤੁਸੀਂ ਰਾਜ ਦੇ ਇਕ ਜੋਸ਼ੀਲੇ ਪ੍ਰਚਾਰਕ ਦੇ ਤੌਰ ਤੇ ਹੋਰ ਜ਼ਿਆਦਾ ਮਿਹਨਤ ਕਰਨ ਦਾ ਦ੍ਰਿੜ੍ਹ ਫ਼ੈਸਲਾ ਨਹੀਂ ਕੀਤਾ?
[ਸਫ਼ੇ 23 ਉੱਤੇ ਡੱਬੀ/ਤਸਵੀਰ]
ਅਧਿਐਨ ਕਰਨ ਲਈ ਇਕ ਨਵੀਂ ਕਿਤਾਬ!
ਸੰਮੇਲਨ ਦੇ ਪਹਿਲੇ ਦਿਨ ਦੇ ਅਖ਼ੀਰ ਵਿਚ ਇੱਕੋ ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰੋ (ਅੰਗ੍ਰੇਜ਼ੀ) ਨਾਮਕ ਨਵੀਂ ਕਿਤਾਬ ਦੀ ਰਿਲੀਸ ਤੇ ਹਾਜ਼ਰੀਨ ਬਹੁਤ ਖ਼ੁਸ਼ ਹੋਏ ਸਨ। ਇਹ ਕਿਤਾਬ ਉਨ੍ਹਾਂ ਵਿਅਕਤੀਆਂ ਨਾਲ ਅਧਿਐਨ ਕਰਨ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦਾ ਅਧਿਐਨ ਪੂਰਾ ਕਰ ਲਿਆ ਹੈ। ਇਹ ਕਿਤਾਬ ਉਨ੍ਹਾਂ ਦੀ ਨਿਹਚਾ ਨੂੰ ਜ਼ਰੂਰ ਮਜ਼ਬੂਤ ਕਰੇਗੀ ਜੋ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ” ਹਨ।—ਰਸੂਲਾਂ ਦੇ ਕਰਤੱਬ 13:48, NW.
[ਕ੍ਰੈਡਿਟ ਲਾਈਨ]
Image on book cover: U.S. Navy photo
[ਸਫ਼ੇ 24 ਉੱਤੇ ਡੱਬੀ/ਤਸਵੀਰ]
ਇਹ ਕਿਤਾਬ ਪਰਮੇਸ਼ੁਰ ਦੇ ਨੇੜੇ ਰਹਿਣ ਵਿਚ ਸਾਡੀ ਮਦਦ ਕਰੇਗੀ
ਸੰਮੇਲਨ ਦੇ ਦੂਸਰੇ ਦਿਨ ਦੇ ਆਖ਼ਰੀ ਭਾਸ਼ਣਕਾਰ ਨੇ ਨਵੀਂ ਕਿਤਾਬ ਯਹੋਵਾਹ ਦੇ ਨੇੜੇ ਰਹੋ (ਅੰਗ੍ਰੇਜ਼ੀ) ਰਿਲੀਸ ਕੀਤੀ ਸੀ। ਇਸ ਕਿਤਾਬ ਦੇ ਚਾਰ ਮੁੱਖ ਹਿੱਸੇ ਹਨ ਅਤੇ ਹਰ ਹਿੱਸੇ ਵਿਚ ਯਹੋਵਾਹ ਦੇ ਇਕ ਮੁੱਖ ਗੁਣ ਉੱਤੇ ਚਰਚਾ ਕੀਤੀ ਗਈ ਹੈ—ਸ਼ਕਤੀ, ਇਨਸਾਫ਼, ਬੁੱਧੀ ਅਤੇ ਪਿਆਰ। ਕਿਤਾਬ ਦੇ ਹਰ ਹਿੱਸੇ ਵਿਚ ਇਕ ਅਧਿਆਇ ਇਹ ਦਿਖਾਉਂਦਾ ਹੈ ਕਿ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਗੁਣਾਂ ਨੂੰ ਕਿਸ ਤਰ੍ਹਾਂ ਅਮਲ ਵਿਚ ਲਿਆਂਦਾ ਸੀ। ਇਹ ਨਵੀਂ ਕਿਤਾਬ ਸਾਡੀ ਅਤੇ ਸਾਡੇ ਬਾਈਬਲ ਵਿਦਿਆਰਥੀਆਂ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ ਤਾਂਕਿ ਅਸੀਂ ਯਹੋਵਾਹ ਪਰਮੇਸ਼ੁਰ ਨਾਲ ਇਕ ਨਜ਼ਦੀਕੀ ਅਤੇ ਮਜ਼ਬੂਤ ਰਿਸ਼ਤਾ ਬਣਾ ਸਕੀਏ।
[ਸਫ਼ੇ 26 ਉੱਤੇ ਡੱਬੀ/ਤਸਵੀਰ]
ਨੌਜਵਾਨਾਂ ਲਈ ਅਧਿਆਤਮਿਕ ਸੇਧ
ਸੰਮੇਲਨ ਦੇ ਤੀਸਰੇ ਦਿਨ ਤੇ ਇਕ ਖ਼ਾਸ ਟ੍ਰੈਕਟ ਰਿਲੀਸ ਕੀਤਾ ਗਿਆ ਸੀ ਜਿਸ ਦਾ ਵਿਸ਼ਾ ਸੀ ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ? (ਅੰਗ੍ਰੇਜ਼ੀ) ਇਹ ਟ੍ਰੈਕਟ ਨੌਜਵਾਨਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਉਹ ਆਪਣੇ ਭਵਿੱਖ ਲਈ ਸਹੀ ਫ਼ੈਸਲੇ ਕਰ ਸਕਣਗੇ। ਇਸ ਵਿਚ ਬਾਈਬਲ ਵਿੱਚੋਂ ਸਲਾਹ ਦਿੱਤੀ ਗਈ ਹੈ ਕਿ ਨੌਜਵਾਨ ਆਪਣੀ ਜ਼ਿੰਦਗੀ ਨੂੰ ਯਹੋਵਾਹ ਦੀ ਸੇਵਾ ਵਿਚ ਕਿਸ ਤਰ੍ਹਾਂ ਲਗਾ ਸਕਦੇ ਹਨ।