ਸਾਨੂੰ ਮਸੀਹ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਣੀ ਚਾਹੀਦੀ ਹੈ?
ਸਾਨੂੰ ਮਸੀਹ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਣੀ ਚਾਹੀਦੀ ਹੈ?
“ਮੈਂ ਤਾਂ ਇਹ ਗੱਲ ਪ੍ਰਭੁ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ।”—1 ਕੁਰਿੰਥੀਆਂ 11:23.
1, 2. ਯਿਸੂ ਨੇ 33 ਸਾ.ਯੁ. ਵਿਚ ਪਸਾਹ ਦੀ ਰਾਤ ਨੂੰ ਕੀ ਕੀਤਾ ਸੀ?
ਉਸ ਸ਼ਾਮ ਯਹੋਵਾਹ ਦਾ ਇਕਲੌਤਾ ਪੁੱਤਰ ਉੱਥੇ ਸੀ। ਉਸ ਦੇ ਨਾਲ ਉਹ 11 ਆਦਮੀ ਸਨ ‘ਜੋ ਉਸ ਦੇ ਪਰਤਾਵਿਆਂ ਵਿੱਚ ਸਦਾ ਉਸ ਨਾਲ ਰਹੇ।’ (ਲੂਕਾ 22:28) ਇਹ 31 ਮਾਰਚ 33 ਸਾ.ਯੁ. ਦੇ ਵੀਰਵਾਰ ਦੀ ਸ਼ਾਮ ਸੀ ਅਤੇ ਪੂਰਨਮਾਸ਼ੀ ਦਾ ਚੰਨ ਸ਼ਾਇਦ ਯਰੂਸ਼ਲਮ ਸ਼ਹਿਰ ਉੱਤੇ ਆਪਣੀ ਚਾਨਣੀ ਬਖ਼ੇਰ ਰਿਹਾ ਸੀ। ਯਿਸੂ ਮਸੀਹ ਅਤੇ ਉਸ ਦੇ ਚੇਲੇ ਪਸਾਹ ਦਾ ਤਿਉਹਾਰ ਮਨਾ ਕੇ ਹਟੇ ਸਨ। ਧੋਖੇਬਾਜ਼ ਯਹੂਦਾ ਇਸਕ੍ਰਿਓਤੀ ਘੱਲ ਦਿੱਤਾ ਗਿਆ ਸੀ, ਪਰ ਅਜੇ ਦੂਸਰਿਆਂ ਦੇ ਜਾਣ ਦਾ ਵੇਲਾ ਨਹੀਂ ਹੋਇਆ ਸੀ। ਕਿਉਂ ਨਹੀਂ? ਕਿਉਂਕਿ ਯਿਸੂ ਇਕ ਬਹੁਤ ਹੀ ਅਹਿਮ ਕੰਮ ਕਰਨ ਵਾਲਾ ਸੀ। ਇਹ ਕੰਮ ਕੀ ਸੀ?
2 ਇੰਜੀਲ ਦਾ ਲਿਖਾਰੀ ਮੱਤੀ ਉਸ ਵੇਲੇ ਉੱਥੇ ਸੀ, ਇਸ ਲਈ ਆਓ ਆਪਾਂ ਉਸ ਦੇ ਸ਼ਬਦ ਪੜ੍ਹੀਏ। ਉਸ ਨੇ ਲਿਖਿਆ: “ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। ਫੇਰ ਉਹ ਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ। ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।” (ਮੱਤੀ 26:26-28) ਉੱਥੇ ਜੋ ਹੋਇਆ, ਕੀ ਉਹ ਪਹਿਲੀ ਤੇ ਆਖ਼ਰੀ ਵਾਰ ਹੀ ਹੋਇਆ ਸੀ? ਇਸ ਦਾ ਕੀ ਮਤਲਬ ਸੀ? ਕੀ ਇਸ ਦਾ ਅੱਜ ਸਾਡੇ ਲਈ ਕੋਈ ਅਰਥ ਹੈ?
“ਇਹ ਕਰਿਆ ਕਰੋ”
3. ਯਿਸੂ ਨੇ 14 ਨੀਸਾਨ ਦੀ ਰਾਤ ਨੂੰ ਜੋ ਕੀਤਾ, ਉਹ ਮਹੱਤਵਪੂਰਣ ਕਿਉਂ ਸੀ?
3 ਯਿਸੂ ਮਸੀਹ ਨੇ 14 ਨੀਸਾਨ 33 ਸਾ.ਯੁ. ਦੀ ਰਾਤ ਨੂੰ ਜੋ ਕੀਤਾ, ਉਹ ਉਸ ਦੀ ਜ਼ਿੰਦਗੀ ਦੀ ਕੋਈ ਮਾਮੂਲੀ ਘਟਨਾ ਨਹੀਂ ਸੀ। ਕੁਰਿੰਥੁਸ ਦੀ ਕਲੀਸਿਯਾ ਦੇ ਮਸਹ ਕੀਤੇ ਹੋਏ ਮਸੀਹੀ 20 ਸਾਲ ਬਾਅਦ ਵੀ ਇਹ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਚਿੱਠੀ ਲਿਖਦੇ ਸਮੇਂ ਪੌਲੁਸ ਰਸੂਲ ਨੇ ਇਸ ਘਟਨਾ ਬਾਰੇ ਹੋਰ ਗੱਲਾਂ ਦੱਸੀਆਂ। ਭਾਵੇਂ ਪੌਲੁਸ 33 ਸਾ.ਯੁ. ਵਿਚ ਯਿਸੂ ਅਤੇ 11 ਰਸੂਲਾਂ ਦੇ ਨਾਲ ਨਹੀਂ ਸੀ, ਪਰ ਉਸ ਨੇ ਕੁਝ ਚੇਲਿਆਂ ਤੋਂ ਜ਼ਰੂਰ ਸੁਣਿਆ ਹੋਣਾ ਕਿ ਉਸ ਰਾਤ ਕੀ ਹੋਇਆ ਸੀ। ਇਸ ਤੋਂ ਇਲਾਵਾ, ਹੋ 1 ਕੁਰਿੰਥੀਆਂ 11:23-25.
ਸਕਦਾ ਹੈ ਕਿ ਪੌਲੁਸ ਨੂੰ ਦਰਸ਼ਣ ਵਿਚ ਇਸ ਘਟਨਾ ਦੇ ਵੱਖਰੇ-ਵੱਖਰੇ ਪਹਿਲੂਆਂ ਬਾਰੇ ਦੱਸਿਆ ਗਿਆ ਹੋਵੇ। ਪੌਲੁਸ ਨੇ ਲਿਖਿਆ: “ਮੈਂ ਤਾਂ ਇਹ ਗੱਲ ਪ੍ਰਭੁ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੁ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰ ਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। ਇਸੇ ਤਰਾਂ ਉਸ ਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਭੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹ ਨੂੰ ਪੀਵੋ ਤਾਂ ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”—4. ਮਸੀਹੀਆਂ ਨੂੰ ਪ੍ਰਭੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਣੀ ਚਾਹੀਦੀ ਹੈ?
4 ਇੰਜੀਲ ਦਾ ਲਿਖਾਰੀ ਲੂਕਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਯਿਸੂ ਨੇ ਇਹ ਹੁਕਮ ਦਿੱਤਾ ਸੀ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਇਨ੍ਹਾਂ ਸ਼ਬਦਾਂ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਗਿਆ ਹੈ: “ਮੇਰੀ ਯਾਦ ਵਿਚ ਇਹ ਕਰਿਆ ਕਰੋ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਸਲ ਵਿਚ ਇਸ ਘਟਨਾ ਨੂੰ ਅਕਸਰ ਮਸੀਹ ਦੀ ਮੌਤ ਦੀ ਯਾਦਗਾਰ ਕਿਹਾ ਜਾਂਦਾ ਹੈ। ਪੌਲੁਸ ਨੇ ਇਸ ਨੂੰ ਅਸ਼ਾਇ ਰੱਬਾਨੀ ਜਾਂ ਪ੍ਰਭੂ ਦਾ ਸ਼ਾਮ ਦਾ ਭੋਜਨ ਵੀ ਕਿਹਾ। (1 ਕੁਰਿੰਥੀਆਂ 11:20) ਮਸੀਹੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਉਣ। ਪਰ ਇਹ ਯਾਦਗਾਰ ਕਿਉਂ ਸ਼ੁਰੂ ਕੀਤੀ ਗਈ ਸੀ?
ਇਹ ਯਾਦਗਾਰ ਕਿਉਂ ਸ਼ੁਰੂ ਕੀਤੀ ਗਈ ਸੀ?
5, 6. (ੳ) ਯਿਸੂ ਦੀ ਮੌਤ ਦੀ ਯਾਦਗਾਰ ਸ਼ੁਰੂ ਕਰਨ ਦਾ ਇਕ ਕਾਰਨ ਕੀ ਸੀ? (ਅ) ਯਾਦਗਾਰ ਸ਼ੁਰੂ ਕਰਨ ਦਾ ਦੂਸਰਾ ਕਾਰਨ ਦੱਸੋ।
5 ਇਸ ਯਾਦਗਾਰ ਨੂੰ ਸ਼ੁਰੂ ਕਰਨ ਦਾ ਇਕ ਕਾਰਨ ਇਹ ਸੀ ਕਿ ਇਸ ਦਾ ਸੰਬੰਧ ਇਕ ਅਜਿਹੇ ਮਕਸਦ ਨਾਲ ਹੈ ਜੋ ਯਿਸੂ ਦੀ ਮੌਤ ਰਾਹੀਂ ਪੂਰਾ ਹੋਣਾ ਸੀ। ਉਸ ਨੇ ਆਪਣੀ ਮੌਤ ਰਾਹੀਂ ਸਿੱਧ ਕੀਤਾ ਕਿ ਸਿਰਫ਼ ਉਸ ਦੇ ਸਵਰਗੀ ਪਿਤਾ ਕੋਲ ਹੀ ਰਾਜ ਕਰਨ ਦਾ ਹੱਕ ਹੈ। ਇਸ ਤਰ੍ਹਾਂ ਮਸੀਹ ਨੇ ਸ਼ਤਾਨ ਨੂੰ ਝੂਠਾ ਸਾਬਤ ਕੀਤਾ ਜਿਸ ਨੇ ਇਹ ਦੋਸ਼ ਲਾਇਆ ਸੀ ਕਿ ਇਨਸਾਨ ਸਿਰਫ਼ ਆਪਣੇ ਮਤਲਬ ਲਈ ਹੀ ਪਰਮੇਸ਼ੁਰ ਦੀ ਭਗਤੀ ਕਰਦੇ ਹਨ। (ਅੱਯੂਬ 2:1-5) ਯਿਸੂ ਨੇ ਮਰਦੇ ਦਮ ਤਕ ਵਫ਼ਾਦਾਰ ਰਹਿ ਕੇ ਇਹ ਦਾਅਵਾ ਝੂਠਾ ਸਾਬਤ ਕੀਤਾ ਅਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕੀਤਾ।—ਕਹਾਉਤਾਂ 27:11.
6 ਯਾਦਗਾਰ ਸ਼ੁਰੂ ਕਰਨ ਦਾ ਇਕ ਹੋਰ ਕਾਰਨ ਵੀ ਹੈ। ਇਸ ਦੇ ਜ਼ਰੀਏ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਆਪਣੇ ਮੁਕੰਮਲ ਅਤੇ ਪਾਕ ਸਰੀਰ ਦੀ ਬਲੀ ਦੇ ਕੇ ਯਿਸੂ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇ ਦਿੱਤੀ।’ (ਮੱਤੀ 20:28) ਪਹਿਲੇ ਆਦਮੀ ਨੇ ਪਰਮੇਸ਼ੁਰ ਦੇ ਖ਼ਿਲਾਫ ਪਾਪ ਕਰ ਕੇ ਮੁਕੰਮਲ ਇਨਸਾਨ ਵਜੋਂ ਜ਼ਿੰਦਗੀ ਜੀਉਣ ਦੀਆਂ ਸਾਰੀਆਂ ਬਰਕਤਾਂ ਗੁਆ ਦਿੱਤੀਆਂ। ਫਿਰ ਵੀ ਯਿਸੂ ਨੇ ਕਿਹਾ ਕਿ “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਇਹ ਸੱਚ ਹੈ ਕਿ “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।” (ਰੋਮੀਆਂ 6:23) ਯਿਸੂ ਦੀ ਕੁਰਬਾਨੀ ਦੀ ਯਾਦਗਾਰ ਮਨਾਉਣ ਨਾਲ ਸਾਨੂੰ ਇਹ ਗੱਲ ਯਾਦ ਰਹਿੰਦੀ ਹੈ ਕਿ ਯਹੋਵਾਹ ਅਤੇ ਉਸ ਦਾ ਪੁੱਤਰ ਯਿਸੂ ਸਾਡੇ ਨਾਲ ਬਹੁਤ ਪਿਆਰ ਕਰਦੇ ਹਨ। ਸਾਨੂੰ ਇਸ ਪਿਆਰ ਦੀ ਕਿੰਨੀ ਕਦਰ ਕਰਨੀ ਚਾਹੀਦੀ ਹੈ!
ਇਹ ਕਦੋਂ ਮਨਾਈ ਜਾਣੀ ਚਾਹੀਦੀ ਹੈ?
7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਦੋਂ ਤਕ ਮਸਹ ਕੀਤੇ ਹੋਏ ਮਸੀਹੀ ਯਾਦਗਾਰ ਦੀ ਰੋਟੀ ਅਤੇ ਮੈ ਖਾਂਦੇ-ਪੀਂਦੇ ਰਹਿਣਗੇ, ਉਹ ਉਦੋਂ ਤਕ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿਣਗੇ?
7 ਯਿਸੂ ਦੀ ਮੌਤ ਦੀ ਯਾਦਗਾਰ ਦੇ ਸੰਬੰਧ ਵਿਚ ਪੌਲੁਸ ਨੇ ਲਿਖਿਆ: “ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ।” (1 ਕੁਰਿੰਥੀਆਂ 11:26) ਹਰ ਮਸਹ ਕੀਤਾ ਹੋਇਆ ਮਸੀਹੀ ਆਪਣੀ ਮੌਤ ਤਕ ਯਾਦਗਾਰ ਦੀ ਰੋਟੀ ਅਤੇ ਮੈ ਖਾਂਦਾ-ਪੀਂਦਾ ਰਹੇਗਾ। ਇਸ ਤਰ੍ਹਾਂ ਉਹ ਯਹੋਵਾਹ ਪਰਮੇਸ਼ੁਰ ਅਤੇ ਦੁਨੀਆਂ ਸਾਮ੍ਹਣੇ ਇਸ ਗੱਲ ਦਾ ਵਾਰ-ਵਾਰ ਐਲਾਨ ਕਰਦਾ ਰਹੇਗਾ ਕਿ ਉਸ ਨੂੰ ਪਰਮੇਸ਼ੁਰ ਦੁਆਰਾ ਕੀਤੇ ਗਏ ਯਿਸੂ ਦੇ ਬਲੀਦਾਨ ਦੇ ਪ੍ਰਬੰਧ ਵਿਚ ਪੂਰੀ ਨਿਹਚਾ ਹੈ।
8. ਮਸਹ ਕੀਤੇ ਹੋਏ ਮਸੀਹੀ ਕਦੋਂ ਤਕ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਂਦੇ ਰਹਿਣਗੇ?
8 ਮਸਹ ਕੀਤੇ ਹੋਏ ਮਸੀਹੀ ਇਕ ਸਮੂਹ ਦੇ ਤੌਰ ਤੇ ਕਦੋਂ ਤਕ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਂਦੇ ਰਹਿਣਗੇ? ਪੌਲੁਸ ਨੇ ਲਿਖਿਆ: “ਜਦ ਤੀਕਰ ਉਹ ਨਾ ਆਵੇ।” ਇੱਥੇ ਪੌਲੁਸ ਦੇ ਕਹਿਣ ਦਾ ਇਹ ਮਤਲਬ ਹੈ ਕਿ ਇਹ ਯਾਦਗਾਰ ਉਦੋਂ ਤਕ ਮਨਾਈ ਜਾਵੇਗੀ ਤਕ ਯਿਸੂ ਆਪਣੀ ਮੌਜੂਦਗੀ ਦੌਰਾਨ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਸਵਰਗ ਵਿਚ ਨਹੀਂ ਲੈ ਜਾਂਦਾ। (1 ਥੱਸਲੁਨੀਕੀਆਂ 4:14-17) ਯਿਸੂ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਇਹ ਗੱਲ ਕਹੀ ਸੀ: “ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।”—ਯੂਹੰਨਾ 14:3.
9. ਮਰਕੁਸ 14:25 ਵਿਚ ਯਿਸੂ ਦੇ ਦਰਜ ਕੀਤੇ ਗਏ ਸ਼ਬਦਾਂ ਦਾ ਕੀ ਅਰਥ ਹੈ?
ਮਰਕੁਸ 14:25) ਯਿਸੂ ਨੇ ਸਵਰਗ ਵਿਚ ਦਾਖ-ਰਸ ਜਾਂ ਮੈ ਤਾਂ ਨਹੀਂ ਪੀਣੀ ਸੀ। ਇੱਥੇ ਉਹ ਉਸ ਆਨੰਦ ਦੀ ਗੱਲ ਕਰ ਰਿਹਾ ਸੀ ਜੋ ਮੈ ਪੀਣ ਨਾਲ ਮਿਲਦਾ ਹੈ। (ਜ਼ਬੂਰਾਂ ਦੀ ਪੋਥੀ 104:15; ਉਪਦੇਸ਼ਕ ਦੀ ਪੋਥੀ 10:19) ਉਹ ਅਤੇ ਉਸ ਦੇ ਵਫ਼ਾਦਾਰ ਚੇਲੇ ਉਸ ਸਮੇਂ ਦੀ ਉਡੀਕ ਕਰ ਰਹੇ ਸਨ ਜਦੋਂ ਉਹ ਸਾਰੇ ਉਸ ਦੇ ਰਾਜ ਵਿਚ ਇਕੱਠੇ ਹੋਣਗੇ। ਉਨ੍ਹਾਂ ਨੂੰ ਇਸ ਤੋਂ ਕਿੰਨਾ ਆਨੰਦ ਮਿਲੇਗਾ!—ਰੋਮੀਆਂ 8:23; 2 ਕੁਰਿੰਥੀਆਂ 5:2.
9 ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਸ਼ੁਰੂ ਕਰਨ ਵੇਲੇ ਮੈ ਦਾ ਪਿਆਲਾ ਲੈ ਕੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਕਿਹਾ: “ਮੈਂ ਫੇਰ ਕਦੇ ਅੰਗੂਰ ਦਾ ਰਸ ਨਾ ਪੀਆਂਗਾ ਜਿਸ ਦਿਨ ਤੀਕਰ ਪਰਮੇਸ਼ੁਰ ਦੇ ਰਾਜ ਵਿੱਚ ਉਹ ਨਵਾਂ ਨਾ ਪੀਆਂ।” (10. ਯਿਸੂ ਦੀ ਮੌਤ ਦੀ ਯਾਦਗਾਰ ਸਾਲ ਵਿਚ ਕਿੰਨੀ ਵਾਰ ਮਨਾਈ ਜਾਣੀ ਚਾਹੀਦੀ ਹੈ?
10 ਕੀ ਯਿਸੂ ਦੀ ਮੌਤ ਦੀ ਯਾਦਗਾਰ ਹਰ ਮਹੀਨੇ, ਹਰ ਹਫ਼ਤੇ ਜਾਂ ਹਰ ਦਿਨ ਮਨਾਈ ਜਾਣੀ ਚਾਹੀਦੀ ਹੈ? ਨਹੀਂ। ਯਿਸੂ ਨੇ ਪਸਾਹ ਦੀ ਰਾਤ ਨੂੰ ਆਪਣੀ ਮੌਤ ਦੀ ਯਾਦਗਾਰ ਸ਼ੁਰੂ ਕੀਤੀ ਸੀ ਅਤੇ ਉਸੇ ਦਿਨ ਉਹ ਮਾਰਿਆ ਗਿਆ ਸੀ। ਸਾਲ 1513 ਸਾ.ਯੁ.ਪੂ. ਵਿਚ ਇਸਰਾਏਲੀ ਮਿਸਰ ਦੀ ਗ਼ੁਲਾਮੀ ਤੋਂ ਛੁੱਟੇ ਸਨ ਅਤੇ ਇਸ ਦਿਨ ਦੀ “ਯਾਦਗਾਰ” ਵਿਚ ਪਸਾਹ ਦਾ ਤਿਉਹਾਰ ਮਨਾਇਆ ਜਾਂਦਾ ਸੀ। (ਕੂਚ 12:14) ਇਹ ਤਿਉਹਾਰ ਸਾਲ ਵਿਚ ਸਿਰਫ਼ ਇਕ ਵਾਰ ਯਾਨੀ ਯਹੂਦੀਆਂ ਦੇ ਨੀਸਾਨ ਦੇ ਮਹੀਨੇ ਦੀ 14 ਤਾਰੀਖ਼ ਨੂੰ ਮਨਾਇਆ ਜਾਂਦਾ ਸੀ। (ਕੂਚ 12:1-6; ਲੇਵੀਆਂ 23:5) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੀ ਮੌਤ ਦੀ ਯਾਦਗਾਰ ਵੀ ਪਸਾਹ ਦੇ ਤਿਉਹਾਰ ਵਾਂਗ ਸਾਲ ਵਿਚ ਇਕ ਵਾਰ ਹੀ ਮਨਾਈ ਜਾਣੀ ਚਾਹੀਦੀ ਹੈ, ਨਾ ਕਿ ਹਰ ਮਹੀਨੇ, ਹਰ ਹਫ਼ਤੇ ਜਾਂ ਹਰ ਦਿਨ।
11, 12. ਦੂਜੀ ਸਦੀ ਵਿਚ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਬਾਰੇ ਇਤਿਹਾਸ ਕੀ ਦੱਸਦਾ ਹੈ?
11 ਇਸ ਲਈ ਠੀਕ ਹੈ ਕਿ ਯਿਸੂ ਦੀ ਮੌਤ ਦੀ ਯਾਦਗਾਰ ਹਰ ਸਾਲ 14 ਨੀਸਾਨ ਨੂੰ ਮਨਾਈ ਜਾਵੇ। ਇਕ ਐਨਸਾਈਕਲੋਪੀਡੀਆ ਦੇ ਮੁਤਾਬਕ, ‘ਏਸ਼ੀਆ ਮਾਈਨਰ ਦੇ ਮਸੀਹੀਆਂ ਨੂੰ ਕਵੌਰਟੋਡੈਸੀਮਨ (ਚੌਦਵੇਂ) ਕਿਹਾ ਜਾਂਦਾ ਸੀ ਕਿਉਂਕਿ ਉਹ ਹਮੇਸ਼ਾ ਨੀਸਾਨ ਮਹੀਨੇ ਦੀ 14ਵੀਂ ਤਾਰੀਖ਼ ਨੂੰ ਪ੍ਰਭੂ ਦੀ ਯਾਦਗਾਰ ਮਨਾਉਂਦੇ ਸਨ। ਇਹ ਤਾਰੀਖ਼ ਸ਼ੁੱਕਰਵਾਰ ਨੂੰ ਜਾਂ ਹਫ਼ਤੇ ਦੇ ਹੋਰ ਕਿਸੇ ਵੀ ਦਿਨ ਤੇ ਆ ਸਕਦੀ ਹੈ।’
12 ਦੂਜੀ ਸਦੀ ਵਿਚ ਪ੍ਰਭੂ ਦੀ ਯਾਦਗਾਰ ਮਨਾਉਣ ਬਾਰੇ ਇਤਿਹਾਸਕਾਰ ਜੇ. ਐੱਲ. ਵਾਨ ਮੋਸਹਿਮ ਨੇ ਕਿਹਾ ਕਿ ਕਵੌਰਟੋਡੈਸੀਮਨ ਇਸ ਕਰਕੇ 14 ਨੀਸਾਨ ਨੂੰ ਪ੍ਰਭੂ ਦੀ ਯਾਦਗਾਰ ਮਨਾਉਂਦੇ ਸਨ ਕਿਉਂਕਿ “ਉਹ ਮਸੀਹ ਦੀ ਉਦਾਹਰਣ ਨੂੰ ਕਿਸੇ ਕਾਨੂੰਨ ਨਾਲੋਂ ਘੱਟ ਨਹੀਂ ਸਮਝਦੇ ਸਨ।” ਇਕ ਹੋਰ ਇਤਿਹਾਸਕਾਰ ਨੇ ਕਿਹਾ: “ਏਸ਼ੀਆ ਦੇ ਕਵੌਰਟੋਡੈਸੀਮਨ ਚਰਚ ਦੇ ਲੋਕ ਯਰੂਸ਼ਲਮ ਚਰਚ ਦੇ ਲੋਕਾਂ ਵਾਂਗ ਇੱਕੋ ਤਾਰੀਖ਼ ਨੂੰ ਯਾਦਗਾਰੀ ਦਾ ਦਿਨ ਮਨਾਉਂਦੇ ਸਨ। ਦੂਸਰੀ ਸਦੀ ਵਿਚ ਇਨ੍ਹਾਂ ਚਰਚਾਂ ਨੇ 14 ਨੀਸਾਨ ਨੂੰ ਪਾਸਕਾ ਦੇ ਦਿਨ ਮਸੀਹ ਦੀ ਮੌਤ ਨੂੰ ਯਾਦ ਕੀਤਾ ਜਿਸ ਰਾਹੀਂ ਉਨ੍ਹਾਂ ਨੂੰ ਮੁਕਤੀ ਮਿਲਣੀ ਸੀ।”
ਰੋਟੀ ਦਾ ਅਰਥ
13. ਆਪਣੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ ਕਰਦੇ ਸਮੇਂ ਯਿਸੂ ਨੇ ਕਿਸ ਤਰ੍ਹਾਂ ਦੀ ਰੋਟੀ ਵਰਤੀ ਸੀ?
13 ਜਦੋਂ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ ਕੀਤੀ ਸੀ, ਉਦੋਂ ‘ਉਹ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ [ਰਸੂਲਾਂ] ਨੂੰ ਦਿੱਤੀ।’ (ਮਰਕੁਸ 14:22) ਯਿਸੂ ਨੇ ਉਹੀ ਰੋਟੀ ਇਸਤੇਮਾਲ ਕੀਤੀ ਸੀ ਜੋ ਪਸਾਹ ਦਾ ਤਿਉਹਾਰ ਮਨਾਉਣ ਵੇਲੇ ਵਰਤੀ ਗਈ ਸੀ। (ਕੂਚ 13:6-10) ਇਸ ਰੋਟੀ ਵਿਚ ਖ਼ਮੀਰ ਨਾ ਹੋਣ ਕਰਕੇ ਇਹ ਪਾਪੜ ਵਰਗੀ ਸੀ। ਸਾਰਿਆਂ ਵਿਚ ਵੰਡਣ ਲਈ ਇਸ ਨੂੰ ਤੋੜਨ ਦੀ ਲੋੜ ਸੀ। ਜਦੋਂ ਯਿਸੂ ਨੇ ਚਮਤਕਾਰੀ ਢੰਗ ਨਾਲ ਹਜ਼ਾਰਾਂ ਲੋਕਾਂ ਨੂੰ ਰੋਟੀ ਖਲਾਈ ਸੀ, ਤਾਂ ਉਸ ਵੇਲੇ ਵੀ ਉਸ ਨੇ ਰੋਟੀ ਤੋੜ ਕੇ ਲੋਕਾਂ ਵਿਚ ਵੰਡੀ ਸੀ। (ਮੱਤੀ 14:19; 15:36) ਇਸ ਤੋਂ ਪਤਾ ਚੱਲਦਾ ਹੈ ਕਿ ਯਾਦਗਾਰੀ ਦੀ ਰੋਟੀ ਦਾ ਤੋੜਿਆ ਜਾਣਾ ਕੋਈ ਜ਼ਰੂਰੀ ਰਸਮ ਨਹੀਂ ਹੈ।
14. (ੳ) ਰੋਟੀ ਵਿਚ ਖ਼ਮੀਰ ਨਾ ਹੋਣਾ ਕਿਉਂ ਸਹੀ ਹੈ? (ਅ) ਪ੍ਰਭੂ ਦੀ ਮੌਤ ਦੀ ਯਾਦਗਾਰ ਲਈ ਕਿਸ ਤਰ੍ਹਾਂ ਦੀ ਰੋਟੀ ਖ਼ਰੀਦੀ ਜਾਂ ਪਕਾਈ ਜਾ ਸਕਦੀ ਹੈ?
14 ਇਸ ਰੋਟੀ ਦੇ ਸੰਬੰਧ ਵਿਚ ਯਿਸੂ ਨੇ ਕਿਹਾ: “ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ।” (1 ਕੁਰਿੰਥੀਆਂ 11:24; ਮਰਕੁਸ 14:22) ਰੋਟੀ ਵਿਚ ਖ਼ਮੀਰ ਨਾ ਹੋਣਾ ਸਹੀ ਕਿਉਂ ਸੀ? ਕਿਉਂਕਿ ਬਾਈਬਲ ਵਿਚ ਬੁਰਾਈ, ਦੁਸ਼ਟਤਾ ਜਾਂ ਪਾਪ ਨੂੰ ਖ਼ਮੀਰ ਦੁਆਰਾ ਦਰਸਾਇਆ ਗਿਆ ਹੈ। (1 ਕੁਰਿੰਥੀਆਂ 5:6-8) ਬੇਖ਼ਮੀਰੀ ਰੋਟੀ ਯਿਸੂ ਦੇ ਮੁਕੰਮਲ ਅਤੇ ਪਾਕ ਮਨੁੱਖੀ ਸਰੀਰ ਨੂੰ ਦਰਸਾਉਂਦੀ ਸੀ ਜੋ ਸਾਡੇ ਵਾਸਤੇ ਬਲੀਦਾਨ ਦੇ ਤੌਰ ਤੇ ਦਿੱਤਾ ਗਿਆ ਸੀ। (ਇਬਰਾਨੀਆਂ 7:26; 10:5-10) ਇਹੀ ਗੱਲ ਯਾਦ ਰੱਖਦੇ ਹੋਏ ਯਹੋਵਾਹ ਦੇ ਗਵਾਹ ਯਾਦਗਾਰ ਲਈ ਯਿਸੂ ਵਾਂਗ ਬੇਖ਼ਮੀਰੀ ਰੋਟੀ ਵਰਤਦੇ ਹਨ। ਕੁਝ ਮਸੀਹੀ ਯਹੂਦੀਆਂ ਦੀ ਮਾਟਸੋ ਨਾਂ ਦੀ ਬੇਖ਼ਮੀਰੀ ਰੋਟੀ ਵਰਤਦੇ ਹਨ ਜਿਸ ਵਿਚ ਪਿਆਜ਼, ਅੰਡੇ ਜਾਂ ਦੂਜੀਆਂ ਚੀਜ਼ਾਂ ਨਹੀਂ ਪਾਈਆਂ ਹੁੰਦੀਆਂ। ਨਹੀਂ ਤਾਂ ਬੇਖ਼ਮੀਰੀ ਰੋਟੀ ਕਣਕ ਦੇ ਆਟੇ ਵਿਚ ਪਾਣੀ ਮਿਲਾ ਕੇ ਵੀ ਬਣਾਈ ਜਾ ਸਕਦੀ ਹੈ। ਪਤਲੀ ਰੋਟੀ ਵੇਲ ਕੇ ਇਸ ਨੂੰ ਤਵੇ ਉੱਤੇ ਥੋੜ੍ਹਾ ਜਿਹਾ ਤੇਲ ਪਾ ਕੇ ਉਦੋਂ ਤਕ ਰਾੜੋ ਜਦੋਂ ਤਕ ਇਹ ਸੁੱਕ ਕੇ ਪਾਪੜ ਵਰਗੀ ਨਹੀਂ ਹੋ ਜਾਂਦੀ।
ਮੈ ਦਾ ਅਰਥ
15. ਜਦੋਂ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਸ਼ੁਰੂ ਕੀਤੀ ਸੀ, ਤਾਂ ਉਸ ਵੇਲੇ ਪਿਆਲੇ ਵਿਚ ਕੀ ਸੀ?
15 ਬੇਖ਼ਮੀਰੀ ਰੋਟੀ ਵਰਤਾਉਣ ਤੋਂ ਬਾਅਦ ਯਿਸੂ ਨੇ ਪਿਆਲਾ ਲਿਆ ਅਤੇ ‘ਸ਼ੁਕਰ ਕੀਤਾ ਅਤੇ [ਰਸੂਲਾਂ] ਨੂੰ ਦਿੱਤਾ ਅਰ ਸਭਨਾਂ ਨੇ ਉਸ ਵਿੱਚੋਂ ਪੀਤਾ।’ ਯਿਸੂ ਨੇ ਇਸ ਬਾਰੇ ਸਮਝਾਇਆ: “ਇਹ ਮੇਰਾ ਲਹੂ ਹੈ ਅਰਥਾਤ ਨੇਮ ਦਾ ਲਹੂ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ।” (ਮਰਕੁਸ 14:23, 24) ਉਸ ਪਿਆਲੇ ਵਿਚ ਕੀ ਸੀ? ਖ਼ਮੀਰਿਆ ਹੋਇਆ ਦਾਖ-ਰਸ, ਨਾ ਕਿ ਅੰਗੂਰਾਂ ਦਾ ਸਾਦਾ ਰਸ। ਜਦੋਂ ਬਾਈਬਲ ਵਿਚ ਦਾਖ-ਰਸ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਸ ਦਾ ਮਤਲਬ ਅੰਗੂਰਾਂ ਦਾ ਰਸ ਨਹੀਂ, ਪਰ ਮੈ ਜਾਂ ਵਾਈਨ ਹੁੰਦਾ ਹੈ। ਉਦਾਹਰਣ ਲਈ, ਯਿਸੂ ਨੇ ਕਿਹਾ ਸੀ ਕਿ ਅੰਗੂਰਾਂ ਦਾ ਰਸ ਨਹੀਂ ਪਰ ਮੈ “ਪੁਰਾਣੀਆਂ ਮਸ਼ਕਾਂ” ਨੂੰ ਪਾੜ ਦਿੰਦੀ ਹੈ। ਨਾਲੇ ਮਸੀਹ ਦੇ ਦੁਸ਼ਮਣਾਂ ਨੇ ਦੋਸ਼ ਲਾਇਆ ਸੀ ਕਿ ਉਹ “ਸ਼ਰਾਬੀ” ਸੀ। ਇਸ ਦੋਸ਼ ਦਾ ਕੋਈ ਮਤਲਬ ਨਹੀਂ ਹੋਣਾ ਸੀ ਜੇ ਉਹ ਸਿਰਫ਼ ਅੰਗੂਰਾਂ ਦਾ ਰਸ ਹੀ ਪੀਂਦਾ ਸੀ। (ਮੱਤੀ 9:17; 11:19) ਪਸਾਹ ਦਾ ਤਿਉਹਾਰ ਮਨਾਉਣ ਵੇਲੇ ਮੈ ਪੀਤੀ ਜਾਂਦੀ ਸੀ ਅਤੇ ਆਪਣੀ ਮੌਤ ਦੀ ਯਾਦਗਾਰ ਸ਼ੁਰੂ ਕਰਨ ਵੇਲੇ ਯਿਸੂ ਨੇ ਵੀ ਮੈ ਵਰਤੀ ਸੀ।
16, 17. ਯਿਸੂ ਦੀ ਮੌਤ ਦੀ ਯਾਦਗਾਰ ਵਿਚ ਕਿਸ ਤਰ੍ਹਾਂ ਦੀ ਵਾਈਨ ਵਰਤੀ ਜਾਣੀ ਚਾਹੀਦੀ ਹੈ ਅਤੇ ਕਿਉਂ?
16 ਸਿਰਫ਼ ਮੈ ਜਾਂ ਲਾਲ ਵਾਈਨ ਹੀ ਯਿਸੂ ਦੇ ਵਹਾਏ ਗਏ ਲਹੂ ਦਾ ਸਹੀ ਪ੍ਰਤੀਕ ਹੈ। ਉਸ ਨੇ ਆਪ ਹੀ ਕਿਹਾ ਸੀ: “ਇਹ ਮੇਰਾ ਲਹੂ ਹੈ ਅਰਥਾਤ ਨੇਮ ਦਾ ਲਹੂ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ।” ਪਤਰਸ ਰਸੂਲ ਨੇ ਵੀ ਲਿਖਿਆ ਸੀ: “ਤੁਸੀਂ [ਮਸਹ ਕੀਤੇ ਹੋਏ ਮਸੀਹੀ] ਜਾਣਦੇ ਹੋ ਭਈ ਤੁਸੀਂ ਜੋ ਆਪਣੀ ਅਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ। ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ।”—1 ਪਤਰਸ 1:18, 19.
17 ਅੰਗੂਰਾਂ ਤੋਂ ਬਣੀ ਲਾਲ ਵਾਈਨ ਹੀ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਸ਼ੁਰੂ ਕਰਨ ਵੇਲੇ ਵਰਤੀ ਸੀ। ਪਰ ਅੱਜ ਬਾਜ਼ਾਰ ਵਿਚ ਮਿਲਦੀਆਂ ਕਈ ਕਿਸਮ ਦੀਆਂ ਲਾਲ ਵਾਈਨਾਂ ਵਿਚ ਬਰਾਂਡੀ ਵਰਗੀਆਂ ਚੀਜ਼ਾਂ ਜਾਂ ਮਸਾਲੇ ਰਲਾਏ ਹੁੰਦੇ ਹਨ। ਯਾਦਗਾਰ ਲਈ ਇਸ ਤਰ੍ਹਾਂ ਦੀ ਵਾਈਨ ਨਹੀਂ ਵਰਤੀ ਜਾਣੀ ਚਾਹੀਦੀ। ਸਾਡੀ ਮੁਕਤੀ ਲਈ ਯਿਸੂ ਦਾ ਲਹੂ ਕਾਫ਼ੀ ਸੀ, ਉਸ ਵਿਚ ਹੋਰ ਕਿਸੇ ਚੀਜ਼ ਦੇ ਮਿਲਾਏ ਜਾਣ ਦੀ ਜ਼ਰੂਰਤ ਨਹੀਂ ਸੀ। ਇਸ ਲਈ ਪੋਰਟ ਅਤੇ ਸ਼ੈਰੀ ਵਰਗੀਆਂ ਵਾਈਨਾਂ ਨਹੀਂ ਵਰਤੀਆਂ ਜਾਣੀਆਂ ਚਾਹੀਦੀਆਂ। ਯਾਦਗਾਰੀ ਦੀ ਲਾਲ ਵਾਈਨ ਵਿਚ ਖੰਡ ਅਤੇ ਬਰਾਂਡੀ ਵਰਗੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਘਰ ਵਿਚ ਖੰਡ ਤੋਂ ਬਿਨਾਂ ਬਣਾਈ ਗਈ ਲਾਲ ਵਾਈਨ ਵਰਤੀ ਜਾ ਸਕਦੀ ਹੈ। (Red burgundy ਅਤੇ claret ਵਰਗੀਆਂ ਹੋਰ ਕਿਸਮ ਦੀਆਂ ਵਾਈਨਾਂ ਵੀ ਵਰਤੀਆਂ ਜਾ ਸਕਦੀਆਂ ਹਨ।)
18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਕੋਈ ਚਮਤਕਾਰ ਕਰ ਕੇ ਯਾਦਗਾਰੀ ਦੀ ਰੋਟੀ ਅਤੇ ਵਾਈਨ ਨੂੰ ਆਪਣੇ ਸਰੀਰ ਅਤੇ ਖ਼ੂਨ ਵਿਚ ਨਹੀਂ ਬਦਲਿਆ ਸੀ?
18 ਜਦੋਂ ਯਿਸੂ ਨੇ ਇਸ ਯਾਦਗਾਰ ਭੋਜਨ ਦੀ ਸ਼ੁਰੂਆਤ ਕੀਤੀ ਸੀ, ਤਾਂ ਉਸ ਨੇ ਚਮਤਕਾਰ ਕਰ ਕੇ ਰੋਟੀ ਤੇ ਮੈ ਨੂੰ ਆਪਣੇ ਸਰੀਰ ਅਤੇ ਖ਼ੂਨ ਵਿਚ ਨਹੀਂ ਬਦਲਿਆ ਸੀ। ਇਨਸਾਨ ਦਾ ਮਾਸ ਖਾਣਾ ਅਤੇ ਖ਼ੂਨ ਪੀਣਾ ਆਦਮਖੋਰੀ ਹੈ ਅਤੇ ਇਸ ਤਰ੍ਹਾਂ ਕਰਨਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਹੈ। (ਉਤਪਤ 9:3, 4; ਲੇਵੀਆਂ 17:10) ਉਸ ਵੇਲੇ ਯਿਸੂ ਦੇ ਸਰੀਰ ਜਾਂ ਖ਼ੂਨ ਵਿੱਚੋਂ ਕੋਈ ਹਿੱਸਾ ਕੱਟਿਆ ਨਹੀਂ ਗਿਆ ਸੀ। ਉਸ ਨੇ ਅਗਲੀ ਦੁਪਹਿਰ ਆਪਣਾ ਸਰੀਰ ਅਤੇ ਲਹੂ ਇਕ ਮੁਕੰਮਲ ਕੁਰਬਾਨੀ ਦੇ ਤੌਰ ਤੇ ਦਿੱਤਾ ਸੀ, ਜੋ ਯਹੂਦੀ ਕਲੰਡਰ ਦੇ ਮੁਤਾਬਕ ਹਾਲੇ 14 ਨੀਸਾਨ ਹੀ ਸੀ। ਇਸ ਲਈ ਯਾਦਗਾਰੀ ਦੀ ਰੋਟੀ ਅਤੇ ਵਾਈਨ ਮਸੀਹ ਦੇ ਸਰੀਰ ਅਤੇ ਲਹੂ ਦੇ ਸਿਰਫ਼ ਪ੍ਰਤੀਕ ਹਨ। *
ਯਿਸੂ ਦੀ ਮੌਤ ਦੀ ਯਾਦਗਾਰ —ਇਕ ਸਾਂਝਾ ਭੋਜਨ
19. ਪ੍ਰਭੂ ਦੀ ਯਾਦਗਾਰ ਮਨਾਉਂਦੇ ਸਮੇਂ ਇਕ ਤੋਂ ਜ਼ਿਆਦਾ ਪਲੇਟਾਂ ਅਤੇ ਪਿਆਲੇ ਕਿਉਂ ਇਸਤੇਮਾਲ ਕੀਤੇ ਜਾ ਸਕਦੇ ਹਨ?
19 ਜਦੋਂ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ ਕੀਤੀ ਸੀ, ਤਾਂ ਉਸ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਇੱਕੋ ਪਿਆਲੇ ਵਿੱਚੋਂ ਪੀਣ ਲਈ ਕਿਹਾ ਸੀ। ਮੱਤੀ ਦੀ ਇੰਜੀਲ ਦੱਸਦੀ ਹੈ: “[ਯਿਸੂ] ਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ।” (ਮੱਤੀ 26:27) ਉਸ ਵੇਲੇ ਸਿਰਫ਼ 11 ਜਣੇ ਇੱਕੋ ਮੇਜ਼ ਦੇ ਆਲੇ-ਦੁਆਲੇ ਬੈਠੇ ਹੋਣ ਕਰਕੇ ਵਾਰੋ-ਵਾਰੀ ਇਕ-ਦੂਜੇ ਨੂੰ ਪਿਆਲਾ ਫੜਾ ਸਕਦੇ ਸਨ। ਇਸ ਲਈ ਇੱਕੋ “ਪਿਆਲਾ” ਇਸਤੇਮਾਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਸੀ। ਇਸ ਸਾਲ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ 94,000 ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਲੱਖਾਂ ਲੋਕ ਪ੍ਰਭੂ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਉਸ ਰਾਤ ਇੰਨੇ ਸਾਰੇ ਲੋਕ ਇਕੱਠੇ ਹੋਣਗੇ ਕਿ ਸਾਰਿਆਂ ਲਈ ਇੱਕੋ ਪਿਆਲਾ ਇਸਤੇਮਾਲ ਕਰਨਾ ਮੁਮਕਿਨ ਨਹੀਂ ਹੋਵੇਗਾ। ਵੱਡੀਆਂ ਕਲੀਸਿਯਾਵਾਂ ਇਕ ਤੋਂ ਜ਼ਿਆਦਾ ਪਿਆਲੇ ਇਸਤੇਮਾਲ ਕਰਦੀਆਂ ਹਨ ਤਾਂਕਿ ਥੋੜ੍ਹੇ ਸਮੇਂ ਵਿਚ ਇਹ ਹਾਜ਼ਰੀਨ ਵਿਚ ਦਿੱਤਾ ਜਾ ਸਕੇ। ਇਸੇ ਤਰ੍ਹਾਂ ਰੋਟੀ ਲਈ ਇਕ ਤੋਂ ਜ਼ਿਆਦਾ ਪਲੇਟਾਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਬਾਈਬਲ ਵਿਚ ਇਹ ਗੱਲ ਕਿਤੇ ਵੀ ਨਹੀਂ ਦੱਸੀ ਗਈ ਕਿ ਕਿਹੋ ਜਿਹਾ ਪਿਆਲਾ ਵਰਤਿਆ ਜਾਣਾ ਚਾਹੀਦਾ ਹੈ। ਪਰ ਪਿਆਲਾ ਅਤੇ ਪਲੇਟ ਦੋਵੇਂ ਇਸ ਪਵਿੱਤਰ ਯਾਦਗਾਰ ਲਈ ਢੁਕਵੇਂ ਹੋਣੇ ਚਾਹੀਦੇ ਹਨ। ਪਿਆਲੇ ਨੂੰ ਕੰਢਿਆਂ ਤਕ ਨਾ ਭਰੋ ਕਿਉਂਕਿ ਹਾਜ਼ਰੀਨ ਵਿਚ ਪਿਆਲਾ ਦਿੱਤੇ ਜਾਣ ਵੇਲੇ ਵਾਈਨ ਡੁੱਲ੍ਹ ਸਕਦੀ ਹੈ।
20, 21. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਪ੍ਰਭੂ ਦੀ ਯਾਦਗਾਰ ਇਕ ਸਾਂਝਾ ਭੋਜਨ ਹੈ?
20 ਭਾਵੇਂ ਇਕ ਤੋਂ ਜ਼ਿਆਦਾ ਪਲੇਟਾਂ ਅਤੇ ਪਿਆਲੇ ਇਸਤੇਮਾਲ ਕੀਤੇ ਜਾ ਸਕਦੇ ਹਨ, ਪਰ ਇਹ ਯਾਦਗਾਰ ਇਕ ਸਾਂਝਾ ਭੋਜਨ ਹੈ। ਪੁਰਾਣੇ ਇਸਰਾਏਲ ਵਿਚ ਇਕ ਵਿਅਕਤੀ ਪਰਮੇਸ਼ੁਰ ਦੇ ਭਵਨ ਵਿਚ ਇਕ ਜਾਨਵਰ ਲਿਆਉਂਦਾ ਸੀ ਜਿੱਥੇ ਉਸ ਨੂੰ ਝਟਕਾਇਆ ਜਾਂਦਾ ਸੀ। ਉਸ ਜਾਨਵਰ ਦਾ ਕੁਝ ਹਿੱਸਾ ਜਗਵੇਦੀ ਉੱਤੇ ਸਾੜ ਦਿੱਤਾ ਜਾਂਦਾ ਸੀ, ਕੁਝ ਹਿੱਸਾ ਉਸ ਸਮੇਂ ਸੇਵਾ ਕਰ ਰਹੇ ਜਾਜਕ ਨੂੰ ਅਤੇ ਕੁਝ ਹਿੱਸਾ ਹਾਰੂਨ ਦੇ ਜਾਜਕ ਪੁੱਤਰਾਂ ਨੂੰ ਦਿੱਤਾ ਜਾਂਦਾ ਸੀ। ਇਸ ਬਲੀ ਦਾ ਕੁਝ ਹਿੱਸਾ ਬਲੀ ਚੜ੍ਹਾਉਣ ਵਾਲਾ ਵਿਅਕਤੀ ਅਤੇ ਉਸ ਦਾ ਪਰਿਵਾਰ ਖਾਂਦਾ ਸੀ। (ਲੇਵੀਆਂ 3:1-16; 7:28-36) ਪ੍ਰਭੂ ਦੀ ਯਾਦਗਾਰ ਵੀ ਇਕ ਸਾਂਝਾ ਭੋਜਨ ਹੈ ਕਿਉਂਕਿ ਸਾਰੇ ਮਿਲ ਕੇ ਇਸ ਵਿਚ ਹਿੱਸਾ ਲੈਂਦੇ ਹਨ।
21 ਯਹੋਵਾਹ ਯਾਦਗਾਰ ਦੇ ਇਸ ਸਾਂਝੇ ਭੋਜਨ ਵਿਚ ਸ਼ਾਮਲ ਹੁੰਦਾ ਹੈ ਕਿਉਂਕਿ ਉਸੇ ਨੇ ਇਸ ਦਾ ਪ੍ਰਬੰਧ ਕੀਤਾ ਹੈ। ਯਿਸੂ ਕੁਰਬਾਨੀ ਹੈ ਅਤੇ ਮਸਹ ਕੀਤੇ ਹੋਏ ਮਸੀਹੀ ਭਾਗੀਦਾਰ ਹੋਣ ਕਰਕੇ ਰੋਟੀ ਅਤੇ ਵਾਈਨ ਲੈਂਦੇ ਹਨ। ਯਹੋਵਾਹ ਦੇ ਮੇਜ਼ ਉੱਤੋਂ ਖਾਣ ਦਾ ਮਤਲਬ ਹੈ ਕਿ ਖਾਣ ਵਾਲੇ ਦਾ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਹੈ। ਇਸੇ ਕਰਕੇ ਪੌਲੁਸ ਨੇ ਲਿਖਿਆ: “ਉਹ ਬਰਕਤ ਦਾ ਪਿਆਲਾ ਜਿਹ ਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ ਕੀ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ? ਉਹ ਰੋਟੀ ਜਿਹ ਨੂੰ ਅਸੀਂ ਤੋੜਦੇ ਹਾਂ ਕੀ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ? ਰੋਟੀ ਇੱਕੋ ਹੈ ਇਸ ਲਈ ਅਸੀਂ ਜੋ ਬਾਹਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ ਕਿਉਂ ਜੋ ਅਸੀਂ ਸੱਭੇ ਇੱਕ ਰੋਟੀ ਵਿੱਚ ਸਾਂਝੀ ਹਾਂ।”—1 ਕੁਰਿੰਥੀਆਂ 10:16, 17.
22. ਪ੍ਰਭੂ ਦੀ ਯਾਦਗਾਰ ਦੇ ਸੰਬੰਧ ਵਿਚ ਅਸੀਂ ਅਜੇ ਕਿਹੜੇ ਸਵਾਲਾਂ ਉੱਤੇ ਵਿਚਾਰ ਕਰਨਾ ਹੈ?
22 ਪ੍ਰਭੂ ਦੀ ਯਾਦਗਾਰ ਇੱਕੋ-ਇਕ ਸਾਲਾਨਾ ਧਾਰਮਿਕ ਤਿਉਹਾਰ ਹੈ ਜੋ ਯਹੋਵਾਹ ਦੇ ਗਵਾਹ ਮਨਾਉਂਦੇ ਹਨ। ਇਹ ਸਹੀ ਹੈ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਯਿਸੂ ਨੇ ਆਪਣੀ ਕੁਰਬਾਨੀ ਦੇ ਕੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਸਮਰਥਨ ਕੀਤਾ ਸੀ। ਯਾਦਗਾਰੀ ਦੇ ਦਿਨ ਅਸੀਂ ਉਸ ਦੀ ਇਸ ਕੁਰਬਾਨੀ ਨੂੰ ਯਾਦ ਕਰਦੇ ਹਾਂ। ਜਿਵੇਂ ਅਸੀਂ ਦੇਖ ਚੁੱਕੇ ਹਾਂ, ਇਸ ਸਾਂਝੇ ਭੋਜਨ ਵਿਚ ਰੋਟੀ ਮਸੀਹ ਦੇ ਕੁਰਬਾਨ ਕੀਤੇ ਗਏ ਸਰੀਰ ਨੂੰ ਅਤੇ ਵਾਈਨ ਉਸ ਦੇ ਵਹਾਏ ਗਏ ਲਹੂ ਨੂੰ ਦਰਸਾਉਂਦੇ ਹਨ। ਪਰ ਬਹੁਤ ਥੋੜ੍ਹੇ ਲੋਕ ਇਸ ਰੋਟੀ ਅਤੇ ਵਾਈਨ ਨੂੰ ਲੈਂਦੇ ਹਨ। ਇਸ ਤਰ੍ਹਾਂ ਕਿਉਂ ਹੈ? ਜਿਹੜੇ ਲੋਕ ਇਨ੍ਹਾਂ ਨੂੰ ਨਹੀਂ ਲੈਂਦੇ, ਕੀ ਉਨ੍ਹਾਂ ਲਈ ਯਾਦਗਾਰ ਦਾ ਇਹ ਦਿਨ ਕੋਈ ਅਰਥ ਰੱਖਦਾ ਹੈ? ਅਸਲ ਵਿਚ ਪ੍ਰਭੂ ਦੀ ਯਾਦਗਾਰ ਦਾ ਸਾਡੇ ਲਈ ਕੀ ਮਤਲਬ ਹੋਣਾ ਚਾਹੀਦਾ ਹੈ?
[ਫੁਟਨੋਟ]
^ ਪੈਰਾ 18 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 271 ਦੇਖੋ।
ਤੁਸੀਂ ਕੀ ਜਵਾਬ ਦਿਓਗੇ?
• ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ ਕਿਉਂ ਕੀਤੀ ਸੀ?
• ਯਿਸੂ ਦੀ ਮੌਤ ਦੀ ਯਾਦਗਾਰ ਸਾਲ ਵਿਚ ਕਿੰਨੀ ਵਾਰ ਮਨਾਈ ਜਾਣੀ ਚਾਹੀਦੀ ਹੈ?
• ਬੇਖ਼ਮੀਰੀ ਰੋਟੀ ਦਾ ਕੀ ਅਰਥ ਹੈ?
• ਯਾਦਗਾਰੀ ਦੀ ਵਾਈਨ ਕਿਸ ਚੀਜ਼ ਦਾ ਪ੍ਰਤੀਕ ਹੈ?
[ਸਵਾਲ]
[ਸਫ਼ੇ 15 ਉੱਤੇ ਤਸਵੀਰ]
ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਸ਼ੁਰੂ ਕੀਤੀ ਸੀ