Skip to content

Skip to table of contents

ਲੋਕਾਂ ਦੇ ਮਜ਼ਹਬ ਕਰਕੇ ਉਨ੍ਹਾਂ ਉੱਤੇ ਜ਼ੁਲਮ ਕਿਉਂ ਕੀਤੇ ਜਾਂਦੇ ਹਨ?

ਲੋਕਾਂ ਦੇ ਮਜ਼ਹਬ ਕਰਕੇ ਉਨ੍ਹਾਂ ਉੱਤੇ ਜ਼ੁਲਮ ਕਿਉਂ ਕੀਤੇ ਜਾਂਦੇ ਹਨ?

ਲੋਕਾਂ ਦੇ ਮਜ਼ਹਬ ਕਰਕੇ ਉਨ੍ਹਾਂ ਉੱਤੇ ਜ਼ੁਲਮ ਕਿਉਂ ਕੀਤੇ ਜਾਂਦੇ ਹਨ?

ਕੀ ਤੁਸੀਂ ਮੰਨਦੇ ਹੋ ਕਿ ਲੋਕਾਂ ਦੇ ਮਜ਼ਹਬ ਕਰਕੇ ਉਨ੍ਹਾਂ ਉੱਤੇ ਜ਼ੁਲਮ ਕੀਤੇ ਜਾਣੇ ਚਾਹੀਦੇ ਹਨ? ਤੁਸੀਂ ਸ਼ਾਇਦ ਕਹੋ ਕਿ ਜੇ ਇਹ ਲੋਕ ਦੂਸਰਿਆਂ ਦਾ ਕੁਝ ਨਹੀਂ ਵਿਗਾੜਦੇ, ਤਾਂ ਉਨ੍ਹਾਂ ਉੱਤੇ ਜ਼ੁਲਮ ਨਹੀਂ ਕੀਤੇ ਜਾਣੇ ਚਾਹੀਦੇ। ਫਿਰ ਵੀ, ਇਤਿਹਾਸ ਗਵਾਹ ਹੈ ਕਿ ਮਜ਼ਹਬ ਅਤੇ ਜ਼ੁਲਮ ਦਾ ਇਕ-ਦੂਜੇ ਨਾਲ ਲੰਬਾ ਸਾਥ ਰਿਹਾ ਹੈ। ਮਿਸਾਲ ਲਈ, ਵੀਹਵੀਂ ਸਦੀ ਦੌਰਾਨ ਯੂਰਪ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਵਿਚ ਯਹੋਵਾਹ ਦੇ ਕਈ ਗਵਾਹਾਂ ਦੀ ਧਾਰਮਿਕ ਆਜ਼ਾਦੀ ਖੋਹ ਲਈ ਗਈ ਸੀ ਅਤੇ ਉਨ੍ਹਾਂ ਉੱਤੇ ਅਤਿਆਚਾਰ ਕੀਤੇ ਗਏ ਸਨ।

ਉਸ ਸਮੇਂ ਯੂਰਪ ਵਿਚ ਦੋ ਵੱਡੀਆਂ ਤਾਨਾਸ਼ਾਹੀ ਹਕੂਮਤਾਂ ਨੇ ਯਹੋਵਾਹ ਦੇ ਗਵਾਹਾਂ ਉੱਤੇ ਉਨ੍ਹਾਂ ਦੇ ਧਰਮ ਕਰਕੇ ਬੇਰਹਿਮੀ ਨਾਲ ਤੇ ਲਗਾਤਾਰ ਜ਼ੁਲਮ ਕੀਤੇ ਸਨ। ਧਰਮ ਦੇ ਨਾਂ ਤੇ ਹੋਏ ਜ਼ੁਲਮ ਬਾਰੇ ਅਸੀਂ ਉਨ੍ਹਾਂ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ? ਅਤੇ ਦੁੱਖ ਝੱਲਣ ਬਾਰੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?

“ਓਹ ਜਗਤ ਦੇ ਨਹੀਂ ਹਨ”

ਯਹੋਵਾਹ ਦੇ ਗਵਾਹ ਕਾਨੂੰਨਾਂ ਦੀ ਪਾਲਣਾ ਕਰਨ ਵਾਲੇ, ਅਮਨਪਸੰਦ ਅਤੇ ਨੇਕ ਲੋਕ ਹਨ। ਉਹ ਕਿਸੇ ਵੀ ਸਰਕਾਰ ਦੀ ਵਿਰੋਧਤਾ ਨਹੀਂ ਕਰਦੇ ਅਤੇ ਨਾ ਹੀ ਉਹ ਉਨ੍ਹਾਂ ਨਾਲ ਟੱਕਰ ਲੈਣਾ ਚਾਹੁੰਦੇ ਹਨ। ਉਹ ਸ਼ਹੀਦ ਵੀ ਨਹੀਂ ਹੋਣਾ ਚਾਹੁੰਦੇ, ਇਸ ਲਈ ਉਹ ਆਪਣੇ ਖ਼ਿਲਾਫ਼ ਵਿਰੋਧਤਾ ਨੂੰ ਵੀ ਨਹੀਂ ਭੜਕਾਉਂਦੇ। ਰਾਜਨੀਤੀ ਵਿਚ ਕੋਈ ਹਿੱਸਾ ਲੈਣ ਦੀ ਬਜਾਇ, ਇਹ ਮਸੀਹੀ ਯਿਸੂ ਦੇ ਇਨ੍ਹਾਂ ਸ਼ਬਦਾਂ ਅਨੁਸਾਰ ਚੱਲਦੇ ਹਨ: “[ਮੇਰੇ ਚੇਲੇ] ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰਨਾ 17:16) ਜ਼ਿਆਦਾਤਰ ਹਕੂਮਤਾਂ ਇਸ ਗੱਲ ਨੂੰ ਕਬੂਲ ਕਰਦੀਆਂ ਹਨ ਕਿ ਯਹੋਵਾਹ ਦੇ ਗਵਾਹ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦੇ। ਪਰ ਤਾਨਾਸ਼ਾਹੀ ਸ਼ਾਸਕ ਇਸ ਗੱਲ ਦੀ ਕੋਈ ਕਦਰ ਨਹੀਂ ਕਰਦੇ ਕਿ ਬਾਈਬਲ ਵਿਚ ਲਿਖਿਆ ਹੈ ਕਿ ਮਸੀਹੀਆਂ ਨੂੰ ਇਸ ਜਗਤ ਦਾ ਹਿੱਸਾ ਨਹੀਂ ਹੋਣਾ ਚਾਹੀਦਾ।

ਨਵੰਬਰ 2000 ਵਿਚ ਜਰਮਨੀ ਦੀ ਹੀਡਲਬਰਗ ਯੂਨੀਵਰਸਿਟੀ ਵਿਚ ਇਕ ਸਭਾ ਦੌਰਾਨ ਇਸ ਬਾਰੇ ਚਰਚਾ ਕੀਤੀ ਗਈ ਸੀ ਕਿ ਮਸੀਹੀ ਜਗਤ ਦਾ ਹਿੱਸਾ ਕਿਉਂ ਨਹੀਂ ਹਨ। ਇਹ ਸਭਾ ਨਾਜ਼ੀ ਅਤੇ ਕਮਿਊਨਿਸਟ ਹਕੂਮਤਾਂ ਅਧੀਨ ਯਹੋਵਾਹ ਦੇ ਗਵਾਹਾਂ ਬਾਰੇ ਸੀ। ਇਸ ਵਿਚ ਦੱਸਿਆ ਗਿਆ ਕਿ ਇਨ੍ਹਾਂ ਗਵਾਹਾਂ ਨੇ ਅਤਿਆਚਾਰ ਦੇ ਬਾਵਜੂਦ ਆਪਣੇ ਵਿਸ਼ਵਾਸ ਫੜੀ ਰੱਖੇ। ਤਾਨਾਸ਼ਾਹੀ ਰਾਜ ਬਾਰੇ ਰਿਸਰਚ ਕਰਨ ਵਾਲੀ ਇਕ ਸੰਸਥਾ ਦੇ ਡਾ. ਕਲੈਮਨਸ ਵੋਲਨਹਲਸ ਨੇ ਕਿਹਾ: “ਤਾਨਾਸ਼ਾਹੀ ਹਕੂਮਤਾਂ ਦਾ ਅਧਿਕਾਰ ਸਿਰਫ਼ ਰਾਜਨੀਤਿਕ ਕੰਮਾਂ ਤਕ ਹੀ ਸੀਮਿਤ ਨਹੀਂ ਹੁੰਦਾ। ਇਹ ਹਕੂਮਤਾਂ ਲੋਕਾਂ ਕੋਲੋਂ ਹਰ ਗੱਲ ਵਿਚ ਅਧੀਨ ਰਹਿਣ ਦੀ ਮੰਗ ਕਰਦੀਆਂ ਹਨ।”

ਸੱਚੇ ਮਸੀਹੀ “ਹਰ ਗੱਲ ਵਿਚ” ਕਿਸੇ ਵੀ ਮਨੁੱਖੀ ਸਰਕਾਰ ਦੇ ਅਧੀਨ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਨੇ ਸਿਰਫ਼ ਯਹੋਵਾਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਪ੍ਰਣ ਕੀਤਾ ਹੈ। ਜਿਹੜੇ ਗਵਾਹ ਤਾਨਾਸ਼ਾਹੀ ਹਕੂਮਤਾਂ ਅਧੀਨ ਰਹਿੰਦੇ ਹਨ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕਦੀ-ਕਦੀ ਸਰਕਾਰ ਅਤੇ ਪਰਮੇਸ਼ੁਰ ਦੀਆਂ ਮੰਗਾਂ ਇਕ-ਦੂਜੇ ਨਾਲ ਟਕਰਾਉਂਦੀਆਂ ਹਨ। ਇਸ ਹਾਲਤ ਵਿਚ ਉਨ੍ਹਾਂ ਨੇ ਕੀ ਕੀਤਾ ਹੈ? ਇਤਿਹਾਸ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਇਹ ਅਸੂਲ ਲਾਗੂ ਕੀਤਾ ਹੈ ਜੋ ਯਿਸੂ ਮਸੀਹ ਦੇ ਚੇਲਿਆਂ ਨੇ ਕਿਹਾ ਸੀ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜ਼ਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.

ਸਖ਼ਤ ਵਿਰੋਧਤਾ ਅਤੇ ਅਤਿਆਚਾਰ ਦੇ ਬਾਵਜੂਦ, ਹਜ਼ਾਰਾਂ ਹੀ ਯਹੋਵਾਹ ਦੇ ਗਵਾਹ ਆਪਣੇ ਧਰਮ ਦੇ ਪੱਕੇ ਰਹੇ ਹਨ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਨੇ ਰਾਜਨੀਤੀ ਵਿਚ ਕੋਈ ਹਿੱਸਾ ਨਹੀਂ ਲਿਆ। ਉਹ ਇਹ ਕਿਸ ਤਰ੍ਹਾਂ ਕਰ ਸਕੇ? ਉਨ੍ਹਾਂ ਨੂੰ ਜ਼ੁਲਮ ਸਹਿਣ ਦੀ ਤਾਕਤ ਕਿੱਥੋਂ ਮਿਲੀ? ਆਓ ਆਪਾਂ ਦੋ ਗਵਾਹਾਂ ਦੀਆਂ ਕਹਾਣੀਆਂ ਪੜ੍ਹੀਏ ਅਤੇ ਦੇਖੀਏ ਕਿ ਚਾਹੇ ਅਸੀਂ ਗਵਾਹ ਹਾਂ ਜਾਂ ਨਹੀਂ, ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

[ਸਫ਼ੇ 4 ਉੱਤੇ ਸੁਰਖੀ]

ਵੀਹਵੀਂ ਸਦੀ ਦੌਰਾਨ ਜਰਮਨੀ ਵਿਚ ਦੋ ਤਾਨਾਸ਼ਾਹੀ ਹਕੂਮਤਾਂ ਨੇ ਯਹੋਵਾਹ ਦੇ ਗਵਾਹਾਂ ਉੱਤੇ ਉਨ੍ਹਾਂ ਦੇ ਧਰਮ ਕਰਕੇ ਬੇਰਹਿਮੀ ਨਾਲ ਤੇ ਲਗਾਤਾਰ ਜ਼ੁਲਮ ਕੀਤੇ ਸਨ

[ਸਫ਼ੇ 4 ਉੱਤੇ ਸੁਰਖੀ]

“ਤਾਨਾਸ਼ਾਹੀ ਹਕੂਮਤਾਂ ਦਾ ਅਧਿਕਾਰ ਸਿਰਫ਼ ਰਾਜਨੀਤਿਕ ਕੰਮਾਂ ਤਕ ਹੀ ਸੀਮਿਤ ਨਹੀਂ ਹੁੰਦਾ। ਇਹ ਹਕੂਮਤਾਂ ਲੋਕਾਂ ਕੋਲੋਂ ਹਰ ਗੱਲ ਵਿਚ ਅਧੀਨ ਰਹਿਣ ਦੀ ਮੰਗ ਕਰਦੀਆਂ ਹਨ।”

ਡਾ. ਕਲੈਮਨਸ ਵੋਲਨਹਲਸ

[ਸਫ਼ੇ 4 ਉੱਤੇ ਤਸਵੀਰ]

ਕੁਸਰੋ ਪਰਿਵਾਰ ਦੀ ਆਜ਼ਾਦੀ ਖੋਹੀ ਗਈ ਸੀ ਕਿਉਂਕਿ ਉਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ

[ਸਫ਼ੇ 4 ਉੱਤੇ ਤਸਵੀਰ]

ਯੋਹਾਨਸ ਹਾਮਜ਼ ਨੂੰ ਇਕ ਨਾਜ਼ੀ ਜੇਲ੍ਹ ਵਿਚ ਫਾਂਸੀ ਦਿੱਤੀ ਗਈ