Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜੇ ਇਕ ਮਸਹ ਕੀਤਾ ਹੋਇਆ ਮਸੀਹੀ ਬਹੁਤ ਹੀ ਬੀਮਾਰ ਜਾਂ ਕਮਜ਼ੋਰ ਹੋਣ ਕਰਕੇ ਕਲੀਸਿਯਾ ਵਿਚ ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਨਹੀਂ ਆ ਸਕਦਾ, ਤਾਂ ਕੀ ਉਸ ਲਈ ਕੋਈ ਵੱਖਰਾ ਇੰਤਜ਼ਾਮ ਕੀਤਾ ਜਾ ਸਕਦਾ ਹੈ?

ਜੀ ਹਾਂ। ਜੇ ਮਸਹ ਕੀਤਾ ਹੋਇਆ ਮਸੀਹੀ ਬੀਮਾਰ ਜਾਂ ਕਮਜ਼ੋਰ ਹੋਣ ਕਰਕੇ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਨਹੀਂ ਆ ਸਕਦਾ, ਤਾਂ ਉਸ ਲਈ ਖ਼ਾਸ ਪ੍ਰਬੰਧ ਕੀਤੇ ਜਾ ਸਕਦੇ ਹਨ ਅਤੇ ਕੀਤੇ ਵੀ ਜਾਣੇ ਚਾਹੀਦੇ ਹਨ। ਅਜਿਹੇ ਹਾਲਾਤ ਵਿਚ ਬਜ਼ੁਰਗਾਂ ਦਾ ਸਮੂਹ ਕਿਸੇ ਇਕ ਬਜ਼ੁਰਗ ਨੂੰ ਜਾਂ ਹੋਰ ਕਿਸੇ ਪਰਿਪੱਕ ਭਰਾ ਨੂੰ ਕਹਿ ਸਕਦਾ ਹੈ ਕਿ ਉਹ ਉਸੇ ਰਾਤ ਸੂਰਜ ਚੜ੍ਹਨ ਤੋਂ ਪਹਿਲਾਂ-ਪਹਿਲਾਂ ਰੋਟੀ ਅਤੇ ਦਾਖ-ਰਸ ਲੈ ਕੇ ਉਸ ਮਸਹ ਕੀਤੇ ਹੋਏ ਭਰਾ ਜਾਂ ਭੈਣ ਨੂੰ ਦੇਵੇ।

ਜੇ ਹਾਲਾਤ ਇਜਾਜ਼ਤ ਦੇਣ, ਤਾਂ ਬਜ਼ੁਰਗ ਜਾਂ ਦੂਸਰਾ ਭਰਾ ਕੁਝ ਟਿੱਪਣੀਆਂ ਕਰਨ ਮਗਰੋਂ ਬਾਈਬਲ ਵਿੱਚੋਂ ਢੁਕਵੀਆਂ ਆਇਤਾਂ ਪੜ੍ਹ ਸਕਦਾ ਹੈ। ਉਹ ਉਸ ਨਮੂਨੇ ਦੀ ਰੀਸ ਕਰ ਸਕਦਾ ਹੈ ਜੋ ਯਿਸੂ ਨੇ ਆਪਣੇ ਰਸੂਲਾਂ ਨਾਲ ਆਖ਼ਰੀ ਭੋਜਨ ਖਾਣ ਵੇਲੇ ਕਾਇਮ ਕੀਤਾ ਸੀ। ਮਿਸਾਲ ਲਈ, ਭਰਾ ਮੱਤੀ 26:26 ਪੜ੍ਹ ਸਕਦਾ ਹੈ ਅਤੇ ਫਿਰ ਪ੍ਰਾਰਥਨਾ ਕਰਨ ਮਗਰੋਂ ਮਸਹ ਕੀਤੇ ਹੋਏ ਭਰਾ ਜਾਂ ਭੈਣ ਨੂੰ ਅਖ਼ਮੀਰੀ ਰੋਟੀ ਪੇਸ਼ ਕਰ ਸਕਦਾ ਹੈ। ਇਸ ਤੋਂ ਬਾਅਦ ਉਹ ਮੱਤੀ ਦੇ 26ਵੇਂ ਅਧਿਆਇ ਦੀ 27ਵੀਂ ਤੇ 28ਵੀਂ ਆਇਤ ਪੜ੍ਹ ਕੇ ਅਤੇ ਪ੍ਰਾਰਥਨਾ ਕਰ ਕੇ ਮਸਹ ਕੀਤੇ ਹੋਏ ਭਰਾ ਜਾਂ ਭੈਣ ਨੂੰ ਵਾਈਨ ਪੇਸ਼ ਕਰ ਸਕਦਾ ਹੈ। ਰੋਟੀ ਅਤੇ ਦਾਖ-ਰਸ ਦੀ ਮਹੱਤਤਾ ਉੱਤੇ ਕੁਝ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਅੰਤ ਵਿਚ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ।

ਜਦੋਂ ਕਲੀਸਿਯਾ ਵਿਚ ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਈ ਜਾਂਦੀ ਹੈ, ਤਾਂ ਇਸ ਵਿਚ ਸਾਰੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਉਦੋਂ ਕੀ ਕੀਤਾ ਜਾ ਸਕਦਾ ਹੈ ਜਦੋਂ ਇਕ ਮਸਹ ਕੀਤਾ ਹੋਇਆ ਮਸੀਹੀ ਗੰਭੀਰ ਰੂਪ ਵਿਚ ਬੀਮਾਰ ਹੈ, ਹਸਪਤਾਲ ਵਿਚ ਦਾਖ਼ਲ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਨੀਸਾਨ 14 ਨੂੰ ਸੂਰਜ ਡੁੱਬਣ ਤੋਂ ਬਾਅਦ ਰੋਟੀ ਅਤੇ ਦਾਖ-ਰਸ ਲੈਣ ਦੇ ਯੋਗ ਨਹੀਂ ਹੈ? ਅਜਿਹੀ ਹਾਲਤ ਵਿਚ ਮੂਸਾ ਦੀ ਬਿਵਸਥਾ ਵਿਚ ਕੀਤੇ ਗਏ ਪ੍ਰਬੰਧ ਦੀ ਰੀਸ ਕਰਦੇ ਹੋਏ, ਮਸਹ ਕੀਤਾ ਹੋਇਆ ਮਸੀਹੀ 30 ਦਿਨਾਂ ਮਗਰੋਂ ਆਪਣੇ ਘਰ ਵਿਚ ਰੋਟੀ ਅਤੇ ਦਾਖ-ਰਸ ਲੈ ਕੇ ਪ੍ਰਭੂ ਦੀ ਮੌਤ ਦੀ ਯਾਦਗਰ ਮਨਾ ਸਕਦਾ ਹੈ।—ਗਿਣਤੀ 9:9-14.