Skip to content

Skip to table of contents

ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ

ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ

ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ

ਤਕਰੀਬਨ 2,000 ਸਾਲ ਪਹਿਲਾਂ ਯਿਸੂ ਮਸੀਹ ਨੇ ਆਪਣੇ ਆਖ਼ਰੀ ਭੋਜਨ ਦੌਰਾਨ ਆਪਣੀ ਮੌਤ ਦੀ ਯਾਦਗਾਰ ਸਥਾਪਿਤ ਕੀਤੀ। ਇਹ ਸਿਰਫ਼ ਇਕ ਇਤਿਹਾਸਕ ਘਟਨਾ ਹੀ ਨਹੀਂ ਸੀ ਸਗੋਂ ਇਸ ਦੀ ਸ਼ੁਰੂਆਤ ਤੋਂ ਲੈ ਕੇ ਸਾਡੇ ਦਿਨਾਂ ਤਕ, ਇਸ ਦਾ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਡੂੰਘਾ ਪ੍ਰਭਾਵ ਪਿਆ ਹੈ। ਇੰਜੀਲਾਂ ਵਿਚ ਉਸ ਰਾਤ ਦੀਆਂ ਘਟਨਾਵਾਂ ਪੜ੍ਹਨ ਤੋਂ ਬਾਅਦ ਕਈਆਂ ਨੇ ਆਪਣੇ ਮੰਨ ਵਿਚ ਮਿਥ ਲਿਆ ਕਿ ਉਹ ਕਿਸੇ-ਨ-ਕਿਸੇ ਤਰ੍ਹਾਂ ਪ੍ਰਭੂ ਦੀ ਮੌਤ ਦੀ ਯਾਦਗਾਰ ਜ਼ਰੂਰ ਮਨਾਉਣਗੇ।

ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕਰਨਾ ਚਾਹਿਆ? ਇਕ ਕਾਰਨ ਸੀ ਕਿ ਯਿਸੂ ਨੇ ਆਪ ਹੀ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਬਾਕਾਇਦਾ ਇਸ ਯਾਦਗਾਰ ਨੂੰ ਮਨਾਇਆ ਕਰਨ। ਉਸ ਨੇ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”—ਲੂਕਾ 22:19; 1 ਕੁਰਿੰਥੀਆਂ 11:23-25.

ਲੇਕਿਨ, ਜੇ ਇਸ ਨੂੰ ਮਨਾਉਣ ਤੋਂ ਸਾਨੂੰ ਸੱਚ-ਮੁੱਚ ਕੋਈ ਫ਼ਾਇਦਾ ਹੋਣਾ ਹੈ, ਤਾਂ ਸਾਨੂੰ ਇਸ ਦੇ ਅਸਲੀ ਮਤਲਬ ਬਾਰੇ ਪਰਮੇਸ਼ੁਰ ਦੇ ਬਚਨ, ਬਾਈਬਲ ਤੋਂ ਸਹੀ-ਸਹੀ ਗਿਆਨ ਲੈਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ, ਇਹ ਵੀ ਜਾਣਨਾ ਮਹੱਤਵਪੂਰਣ ਹੈ ਕੇ ਪ੍ਰਭੂ ਦੀ ਮੌਤ ਦੀ ਯਾਦਗਾਰ ਕਦੋਂ ਅਤੇ ਕਿਸ ਤਰ੍ਹਾਂ ਮਨਾਈ ਜਾਣੀ ਚਾਹੀਦੀ ਹੈ।

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਯਿਸੂ ਦੇ ਹੁਕਮ ਦੀ ਪਾਲਣਾ ਕਰਦੇ ਹਨ। ਇਸ ਲਈ ਉਹ ਬੁੱਧਵਾਰ, 16 ਅਪ੍ਰੈਲ 2003 ਦੀ ਸ਼ਾਮ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਇਸ ਮੌਕੇ ਤੇ ਬਾਈਬਲ ਦੇ ਹਵਾਲਿਆਂ ਉੱਤੇ ਗੌਰ ਕਰਨ ਦੇ ਰਾਹੀਂ ਉਹ ਯਿਸੂ ਮਸੀਹ ਵਿਚ ਆਪਣੀ ਨਿਹਚਾ ਤੇ ਉਸ ਲਈ ਆਪਣੇ ਪ੍ਰੇਮ ਨੂੰ ਮਜ਼ਬੂਤ ਕਰ ਸਕਣਗੇ। ਯਾਦ ਰੱਖੋ ਕਿ ਯਿਸੂ ਨੇ ਕਿਹਾ ਸੀ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਤੁਹਾਨੂੰ ਵੀ ਉਸ ਸ਼ਾਮ ਯਹੋਵਾਹ ਦੇ ਗਵਾਹਾਂ ਨਾਲ ਇਕੱਠੇ ਹੋਣ ਲਈ ਬੁਲਾਇਆ ਜਾਂਦਾ ਹੈ ਕਿ ਤੁਸੀਂ ਵੀ ਯਿਸੂ ਮਸੀਹ ਅਤੇ ਸਾਡੇ ਸਵਰਗੀ ਪਿਤਾ, ਯਹੋਵਾਹ ਪਰਮੇਸ਼ੁਰ ਵਿਚ ਆਪਣੀ ਨਿਹਚਾ ਤੇ ਉਨ੍ਹਾਂ ਲਈ ਆਪਣੇ ਪ੍ਰੇਮ ਨੂੰ ਮਜ਼ਬੂਤ ਬਣਾ ਸਕੋ।