Skip to content

Skip to table of contents

‘ਸੁਲੇਮਾਨ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ’

‘ਸੁਲੇਮਾਨ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ’

‘ਸੁਲੇਮਾਨ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ’

ਇੱਥੇ ਦਿਖਾਏ ਜੰਗਲੀ ਫੁੱਲ ਆਮ ਤੌਰ ਤੇ ਦੱਖਣੀ ਅਫ਼ਰੀਕਾ ਦੀਆਂ ਸੜਕਾਂ ਦੇ ਕੰਢਿਆਂ ਤੇ ਦਿਖਾਈ ਦਿੰਦੇ ਹਨ। ਕਾਸਮਾਸ ਨਾਮਕ ਇਹ ਬੂਟਾ ਉਸ ਖੇਤਰ ਵਿਚ ਉੱਗਦਾ ਹੈ ਜੋ ਭੂਮੱਧ-ਰੇਖਾ ਤੋਂ ਥੋੜ੍ਹਾ ਜਿਹਾ ਉੱਤਰ ਵੱਲ ਨੂੰ ਤੇ ਥੋੜ੍ਹਾ ਜਿਹਾ ਦੱਖਣ ਵੱਲ ਨੂੰ ਹੈ। ਇਸ ਤਰ੍ਹਾਂ ਦੇ ਸੁੰਦਰ ਜੰਗਲੀ ਬੂਟੇ ਸ਼ਾਇਦ ਸਾਨੂੰ ਯਿਸੂ ਦੀ ਇਕ ਸਿੱਖਿਆ ਬਾਰੇ ਯਾਦ ਕਰਾਉਣ। ਉਸ ਦੀਆਂ ਗੱਲਾਂ ਸੁਣਨ ਵਾਲਿਆਂ ਵਿੱਚੋਂ ਕਈ ਗ਼ਰੀਬ ਸਨ, ਜੋ ਆਪਣੀਆਂ ਸਰੀਰਕ ਲੋੜਾਂ, ਖਾਣੇ ਤੇ ਬਸਤਰ ਬਾਰੇ ਸ਼ਾਇਦ ਚਿੰਤਾ ਕਰਦੇ ਸਨ।

ਬਸਤਰ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਪੁੱਛਿਆ: “ਬਸਤ੍ਰ ਲਈ ਕਾਹਨੂੰ ਚਿੰਤਾ ਕਰਦੇ ਹੋ? ਜੰਗਲੀ ਸੋਸਨਾਂ ਨੂੰ ਵੇਖੋ ਜੋ ਓਹ ਕਿੱਕੁਰ ਵਧਦੇ ਹਨ। ਓਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ।”—ਮੱਤੀ 6:28, 29.

ਇਸ ਬਾਰੇ ਕਈ ਸੋਚ-ਵਿਚਾਰ ਹਨ ਕਿ ਯਿਸੂ ਕਿਹੜੇ ਕਿਸਮ ਦੇ ਜੰਗਲੀ ਬੂਟੇ ਬਾਰੇ ਗੱਲ ਕਰ ਰਿਹਾ ਸੀ। ਪਰ, ਯਿਸੂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਉਸ ਬੂਟੇ ਦੀ ਤੁਲਨਾ ਆਮ ਜੰਗਲੀ ਬੂਟੀ ਨਾਲ ਇਹ ਕਹਿੰਦੇ ਹੋਏ ਕੀਤੀ: “ਸੋ ਜਾਂ ਪਰਮੇਸ਼ੁਰ ਜੰਗਲੀ ਬੂਟੀ ਨੂੰ ਜਿਹੜੀ ਅੱਜ ਹੈ ਅਤੇ ਭਲਕੇ ਤੰਦੂਰ ਵਿੱਚ ਝੋਕੀ ਜਾਂਦੀ ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜੀ ਪਰਤੀਤ ਵਾਲਿਓ ਭਲਾ, ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ?”—ਮੱਤੀ 6:30.

ਭਾਵੇਂ ਕਿ ਕਾਸਮਾਸ ਇਸਰਾਏਲ ਦੇਸ਼ ਦਾ ਇਕ ਬੂਟਾ ਨਹੀਂ ਹੈ, ਫਿਰ ਵੀ ਇਹ ਯਿਸੂ ਦੀ ਸਿੱਖਿਆ ਦੀ ਇਕ ਚੰਗੀ ਉਦਾਹਰਣ ਹੈ। ਇਹ ਫੁੱਲ ਦੇਖਣ ਨੂੰ ਬਹੁਤ ਖੂਬਸੂਰਤ ਹੈ। ਕਲਾਕਾਰ ਇਸ ਦੀ ਚਿੱਤਰ ਬਣਾਉਣੀ ਅਤੇ ਫੋਟੋ ਖਿੱਚਣ ਵਾਲੇ ਇਸ ਦੀ ਫੋਟੋ ਖਿੱਚਣੀ ਬਹੁਤ ਪਸੰਦ ਕਰਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਯਿਸੂ ਵਧਾ-ਚੜ੍ਹਾ ਕੇ ਨਹੀਂ ਦੱਸ ਰਿਹਾ ਸੀ ਜਦੋਂ ਉਸ ਨੇ ਕਿਹਾ ਕਿ “ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ।”

ਅੱਜ ਅਸੀਂ ਇਸ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ? ਸਬਕ ਇਹ ਹੈ: ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਸਮੇਂ ਬੇਸ਼ੱਕ ਮੁਸ਼ਕਲਾਂ ਨਾਲ ਭਰੇ ਹੋਣ, ਫਿਰ ਵੀ ਪਰਮੇਸ਼ੁਰ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਦੀ ਮਦਦ ਕਰੇਗਾ। ਯਿਸੂ ਨੇ ਸਮਝਾਇਆ ਸੀ: “ਤੁਸੀਂ [ਪਰਮੇਸ਼ੁਰ] ਦੇ ਰਾਜ ਨੂੰ ਭਾਲੋ ਤਾਂ ਤੁਹਾਨੂੰ ਏਹ ਵਸਤਾਂ [ਜਿਵੇਂ ਕਿ ਭੋਜਨ ਤੇ ਬਸਤਰ] ਵੀ ਦਿੱਤੀਆਂ ਜਾਣਗੀਆਂ।” (ਲੂਕਾ 12:31) ਜੀ ਹਾਂ, ਪਰਮੇਸ਼ੁਰ ਦਾ ਰਾਜ ਭਾਲਣ ਨਾਲ ਸਾਨੂੰ ਬਹੁਤ ਫ਼ਾਇਦੇ ਮਿਲਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਕਿ ਇਹ ਮਨੁੱਖਜਾਤੀ ਲਈ ਕੀ ਕਰੇਗਾ? ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਵਿਚ ਬਹੁਤ ਖ਼ੁਸ਼ ਹੋਣਗੇ।