“ਇਸ ਨੇ ਮੇਰੇ ਦਿਲ ਨੂੰ ਤ੍ਰਿਪਤ ਕੀਤਾ”
“ਇਸ ਨੇ ਮੇਰੇ ਦਿਲ ਨੂੰ ਤ੍ਰਿਪਤ ਕੀਤਾ”
ਸਾਲ 2002/2003 ਦੇ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਨਾਮਕ ਸੰਮੇਲਨ ਤੇ ਰਿਲੀਸ ਕੀਤੀ ਗਈ ਕਿਤਾਬ ਬਾਰੇ ਯਹੋਵਾਹ ਦੀ ਇਕ ਗਵਾਹ ਨੇ ਕਿਹਾ: “‘ਯਹੋਵਾਹ ਦੇ ਨੇੜੇ ਰਹੋ’ ਕਿਤਾਬ ਲਈ ਮੈਂ ਤੁਹਾਡਾ ਲੱਖ-ਲੱਖ ਸ਼ੁਕਰ ਕਰਦੀ ਹਾਂ। ਮੈਂ ਯਹੋਵਾਹ ਦੇ ਪਿਆਰ ਲਈ ਤਰਸਦੀ ਸੀ ਅਤੇ ਇਸ ਨੇ ਮੇਰੇ ਦਿਲ ਨੂੰ ਤ੍ਰਿਪਤ ਕੀਤਾ। ਪਹਿਲਾਂ ਨਾਲੋਂ ਹੁਣ ਮੈਂ ਯਹੋਵਾਹ ਅਤੇ ਉਸ ਦੇ ਪੁੱਤਰ ਦੇ ਜ਼ਿਆਦਾ ਨੇੜੇ ਮਹਿਸੂਸ ਕਰਦੀ ਹਾਂ। ਮੈਂ ਇਸ ਕਿਤਾਬ ਬਾਰੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਅਤੇ ਆਪਣੇ ਸਾਰੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਇਹ ਦੇਣਾ ਚਾਹੁੰਦੀ ਹਾਂ।” ਆਓ ਆਪਾਂ ਇਸ ਕਿਤਾਬ ਦੇ ਕੁਝ ਨੁਕਤਿਆਂ ਵੱਲ ਧਿਆਨ ਦੇਈਏ ਕਿ ਇਹ ਕਿਉਂ ਛਾਪੀ ਗਈ ਸੀ।
ਨਵੀਂ ਕਿਤਾਬ ਦੇ ਕੁਝ ਦਿਲਚਸਪ ਨੁਕਤੇ
ਇਸ ਨਵੀਂ ਕਿਤਾਬ ਵਿਚ ਕੀ-ਕੀ ਹੈ? ਇਸ ਰਸਾਲੇ ਵਿਚਲੇ ਅਧਿਐਨ ਦੇ ਦੋ ਲੇਖਾਂ ਵਿਚ ਦੱਸੀਆਂ ਗਈਆਂ ਸਾਰੀਆਂ ਗੱਲਾਂ ਤੋਂ ਇਲਾਵਾ ਹੋਰ ਵੀ ਬਹੁਤ ਗੱਲਾਂ ਹਨ! ਇਸ ਕਿਤਾਬ ਦੇ 31 ਅਧਿਆਇ ਹਨ ਤੇ ਹਰ ਅਧਿਆਇ ਪਹਿਰਾਬੁਰਜ ਦੇ ਅਧਿਐਨ ਦੇ ਲੇਖਾਂ ਜਿੰਨਾ ਲੰਬਾ ਹੈ। ਮੁਖ-ਬੰਧ ਅਤੇ ਪਹਿਲੇ ਤਿੰਨ ਅਧਿਆਵਾਂ ਤੋਂ ਬਾਅਦ ਕਿਤਾਬ ਚਾਰ ਹਿੱਸਿਆਂ ਵਿਚ ਵੰਡੀ ਗਈ ਹੈ। ਹਰ ਹਿੱਸੇ ਵਿਚ ਯਹੋਵਾਹ ਦੇ ਚਾਰ ਗੁਣਾਂ ਵਿੱਚੋਂ ਇਕ ਵੱਲ ਧਿਆਨ ਖਿੱਚਿਆ ਗਿਆ ਹੈ। ਹਰ ਹਿੱਸੇ ਦੀ ਸ਼ੁਰੂਆਤ ਵਿਚ ਉਸ ਗੁਣ ਦਾ ਸਾਰ ਦਿੱਤਾ ਗਿਆ ਹੈ। ਉਸ ਹਿੱਸੇ ਦੇ ਅਗਲੇ ਕੁਝ ਅਧਿਆਇ ਸਮਝਾਉਂਦੇ ਹਨ ਕਿ ਯਹੋਵਾਹ ਨੇ ਇਸ ਗੁਣ ਨੂੰ ਕਿਸ ਤਰ੍ਹਾਂ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਹਰ ਹਿੱਸੇ ਵਿਚ ਯਿਸੂ ਮਸੀਹ ਦੇ ਬਾਰੇ ਇਕ ਅਧਿਆਇ ਹੈ। ਯਿਸੂ ਬਾਰੇ ਕਿਉਂ? ਨੋਟ ਕਰੋ ਕਿ ਯੂਹੰਨਾ 14:9 ਵਿਚ ਯਿਸੂ ਮਸੀਹ ਨੇ ਕੀ ਆਖਿਆ ਸੀ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” ਯਿਸੂ ਮਸੀਹ ਦੀ ਸ਼ਖ਼ਸੀਅਤ ਪੂਰੀ ਤਰ੍ਹਾਂ ਯਹੋਵਾਹ ਨਾਲ ਮਿਲਦੀ ਸੀ। ਇਸ ਕਰਕੇ ਉਸ ਨੇ ਸਾਡੇ ਲਈ ਯਹੋਵਾਹ ਦੇ ਗੁਣਾਂ ਦੀਆਂ ਕਈ ਬਹੁਤ ਹੀ ਵਧੀਆ ਮਿਸਾਲਾਂ ਛੱਡੀਆਂ ਹਨ। ਹਰ ਹਿੱਸੇ ਦੇ ਆਖ਼ਰੀ ਅਧਿਆਇ ਵਿਚ ਸਾਨੂੰ ਸਿਖਾਇਆ ਜਾਂਦਾ ਹੈ ਕਿ ਜਿਸ ਗੁਣ ਦੀ ਚਰਚਾ ਕੀਤੀ ਗਈ ਹੈ, ਉਸ ਨੂੰ ਆਪਣੇ ਵਿਚ ਪੈਦਾ ਕਰ ਕੇ ਅਸੀਂ ਯਹੋਵਾਹ ਦੀ ਨਕਲ ਕਿਸ ਤਰ੍ਹਾਂ ਕਰ ਸਕਦੇ ਹਾਂ। ਯਹੋਵਾਹ ਦੇ ਗੁਣਾਂ ਬਾਰੇ ਸਮਝਾਉਂਦੇ ਹੋਏ ਇਹ ਨਵੀਂ ਕਿਤਾਬ ਬਾਈਬਲ ਦੀ ਹਰ ਪੁਸਤਕ ਵੱਲ ਸਾਡਾ ਧਿਆਨ ਖਿੱਚਦੀ ਹੈ।
ਯਹੋਵਾਹ ਦੇ ਨੇੜੇ ਰਹੋ (ਅੰਗ੍ਰੇਜ਼ੀ) ਨਵੀਂ ਕਿਤਾਬ ਵਿਚ ਕਈ ਦਿਲਚਸਪ ਨੁਕਤੇ ਵੀ ਹਨ। ਪਹਿਲੇ ਅਧਿਆਇ ਨੂੰ ਛੱਡ ਬਾਕੀ ਹਰ ਅਧਿਆਇ ਵਿਚ ਇਕ ਡੱਬੀ ਹੈ ਜਿਸ ਦਾ ਨਾਂ ਹੈ “ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ।” ਇਸ ਡੱਬੀ ਵਿਚਲੇ ਸਵਾਲ ਅਤੇ ਹਵਾਲੇ ਅਧਿਆਇ ਉੱਤੇ ਮੁੜ ਵਿਚਾਰ ਕਰਨ ਲਈ ਨਹੀਂ ਦਿੱਤੇ ਗਏ ਹਨ। ਇਸ ਦੀ ਬਜਾਇ ਇਹ ਬਾਈਬਲ ਨੂੰ ਵਰਤ ਕੇ ਇਸ ਵਿਸ਼ੇ ਬਾਰੇ ਸੋਚਣ ਵਿਚ ਸਾਡੀ ਮਦਦ ਕਰਨਗੇ। ਪਹਿਲਾਂ ਬਾਈਬਲ ਦੇ ਹਵਾਲੇ ਨੂੰ ਚੰਗੀ ਤਰ੍ਹਾਂ ਪੜ੍ਹੋ। ਫਿਰ ਉਸ ਸਵਾਲ ਬਾਰੇ ਸੋਚੋ ਅਤੇ ਇਸ ਨੂੰ ਨਿੱਜੀ ਤੌਰ ਤੇ ਆਪਣੇ ਆਪ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਦੀ ਡੂੰਘੀ ਸੋਚਣੀ ਯਹੋਵਾਹ ਦੇ ਨੇੜੇ ਰਹਿਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ।—ਜ਼ਬੂਰਾਂ ਦੀ ਪੋਥੀ 19:14.
ਇਸ ਕਿਤਾਬ ਦੀਆਂ ਤਸਵੀਰਾਂ ਸਾਨੂੰ ਪ੍ਰੇਰਿਤ ਕਰਨ ਲਈ ਅਤੇ ਸਿਖਾਉਣ ਲਈ ਬੜੇ ਧਿਆਨ ਨਾਲ ਤਿਆਰ ਕੀਤੀਆਂ ਗਈਆਂ ਹਨ। ਇਸ ਦੇ 17 ਅਧਿਆਵਾਂ ਵਿਚ 17 ਵੱਡੀਆਂ ਸੁੰਦਰ ਤਸਵੀਰਾਂ ਬਾਈਬਲ ਦੇ ਦ੍ਰਿਸ਼ਟਾਂਤਾਂ ਦੇ ਆਧਾਰ ਤੇ ਬਣਾਈਆਂ ਗਈਆਂ ਹਨ।
ਇਹ ਕਿਤਾਬ ਤਿਆਰ ਕਿਉਂ ਕੀਤੀ ਗਈ?
ਯਹੋਵਾਹ ਦੇ ਨੇੜੇ ਰਹੋ ਕਿਤਾਬ ਤਿਆਰ ਕਿਉਂ ਕੀਤੀ ਗਈ ਹੈ? ਇਸ ਨਵੀਂ ਪੁਸਤਕ ਦਾ ਮਕਸਦ ਇਹ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਹੋਰ ਚੰਗੀ ਤਰ੍ਹਾਂ ਜਾਣੀਏ ਅਤੇ ਉਸ ਨਾਲ ਗੂੜ੍ਹਾ ਪਿਆਰ ਕਰਨਾ ਸਿੱਖ ਸਕੀਏ।
ਕੀ ਤੁਸੀਂ ਸੋਚ ਸਕਦੇ ਹੋ ਕਿ ਹੋਰ ਕੌਣ ਇਸ ਕਿਤਾਬ ਤੋਂ ਫ਼ਾਇਦਾ ਉਠਾ ਸਕਦਾ ਹੈ? ਸ਼ਾਇਦ ਜਿਸ ਨਾਲ ਤੁਸੀਂ ਬਾਈਬਲ ਸਟੱਡੀ ਕਰਦੇ ਹੋ ਜਾਂ ਸਾਡਾ ਉਹ ਭੈਣ-ਭਾਈ ਜਿਸ ਦਾ ਸੱਚਾਈ ਲਈ ਪਿਆਰ ਅੱਜ-ਕੱਲ੍ਹ ਠੰਢਾ ਪੈ ਗਿਆ ਹੈ। ਤੁਹਾਡੇ ਬਾਰੇ ਕੀ? ਕੀ ਤੁਸੀਂ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਹੈ? ਕਿਉਂ ਨਾ ਜਲਦੀ ਤੋਂ ਜਲਦੀ ਪੜ੍ਹਨਾ ਸ਼ੁਰੂ ਕਰ ਦਿਓ? ਸਮਾਂ ਕੱਢ ਕੇ ਸਿੱਖੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰੋ। ਸਾਨੂੰ ਉਮੀਦ ਹੈ ਕਿ ਇਸ ਕਿਤਾਬ ਨੂੰ ਪੜ੍ਹਦੇ ਹੋਏ ਤੁਸੀਂ ਯਹੋਵਾਹ ਦੇ ਹੋਰ ਨੇੜੇ ਮਹਿਸੂਸ ਕਰੋਗੇ ਤਾਂਕਿ ਤੁਸੀਂ ਪ੍ਰਚਾਰ ਦੇ ਕੰਮ ਵਿਚ ਜੋਸ਼ ਅਤੇ ਖ਼ੁਸ਼ੀ ਨਾਲ ਹਿੱਸਾ ਲੈ ਸਕੋ!