Skip to content

Skip to table of contents

ਨੋਫ ਅਤੇ ਨੋ ਨਾਂ ਦੇ ਸ਼ਹਿਰਾਂ ਨੂੰ ਕੀ ਹੋਇਆ?

ਨੋਫ ਅਤੇ ਨੋ ਨਾਂ ਦੇ ਸ਼ਹਿਰਾਂ ਨੂੰ ਕੀ ਹੋਇਆ?

ਨੋਫ ਅਤੇ ਨੋ ਨਾਂ ਦੇ ਸ਼ਹਿਰਾਂ ਨੂੰ ਕੀ ਹੋਇਆ?

ਬਾਈਬਲ ਵਿਚ ਮਿਸਰ ਦੇ ਮੈਮਫ਼ਿਸ ਅਤੇ ਥੀਬਜ਼ ਸ਼ਹਿਰਾਂ ਨੂੰ ਨੋਫ ਅਤੇ ਨੋ ਸੱਦਿਆ ਗਿਆ ਸੀ। ਨੋਫ (ਮੈਮਫ਼ਿਸ) ਕਾਹਿਰਾ ਦੇ ਦੱਖਣ ਤੋਂ ਕੁਝ 24 ਕਿਲੋਮੀਟਰ ਅਤੇ ਨੀਲ ਦਰਿਆ ਦੇ ਪੱਛਮ ਵਿਚ ਸੀ। ਪਰ ਸਮੇਂ ਦੇ ਬੀਤਣ ਨਾਲ ਮੈਮਫ਼ਿਸ ਸ਼ਹਿਰ ਮਿਸਰ ਦੀ ਰਾਜਧਾਨੀ ਨਹੀਂ ਰਿਹਾ। ਫਿਰ 15ਵੀਂ ਸਦੀ ਦੇ ਸ਼ੁਰੂ ਵਿਚ ਨੋ (ਥੀਬਜ਼) ਮਿਸਰ ਦੀ ਰਾਜਧਾਨੀ ਬਣਿਆ। ਥੀਬਜ਼ ਮੈਮਫ਼ਿਸ ਤੋਂ ਕੁਝ 500 ਕਿਲੋਮੀਟਰ ਦੂਰ ਸੀ। ਇਸ ਸ਼ਹਿਰ ਵਿਚ ਬਹੁਤ ਸਾਰੇ ਮੰਦਰ ਸਨ। ਇਨ੍ਹਾਂ ਵਿਚ ਕਾਰਨਕ ਦਾ ਮੰਦਰ ਵੀ ਸੀ, ਜਿਸ ਨੂੰ ਥੰਮ੍ਹਾਂ ਵਾਲੀ ਸਭ ਤੋਂ ਵੱਡੀ ਇਮਾਰਤ ਸਮਝਿਆ ਗਿਆ ਸੀ। ਥੀਬਜ਼ ਅਤੇ ਕਾਰਨਕ ਦੇ ਮੰਦਰ ਆਮੋਨ ਦੀ ਪੂਜਾ ਲਈ ਸਮਰਪਿਤ ਕੀਤੇ ਗਏ ਸਨ। ਆਮੋਨ ਮਿਸਰੀਆਂ ਦਾ ਮੁੱਖ ਦੇਵਤਾ ਸੀ।

ਬਾਈਬਲ ਦੀਆਂ ਭਵਿੱਖਬਾਣੀਆਂ ਸਾਨੂੰ ਮੈਮਫ਼ਿਸ ਅਤੇ ਥੀਬਜ਼ ਬਾਰੇ ਕੀ ਦੱਸਦੀਆਂ ਹਨ? ਯਿਰਮਿਯਾਹ ਨੇ ਮਿਸਰ ਦੇ ਫ਼ਿਰਊਨ ਅਤੇ ਉਸ ਦੇ ਦੇਵਤਿਆਂ ਨੂੰ, ਖ਼ਾਸ ਕਰਕੇ ਉਸ ਦੇ ਮੁੱਖ ਦੇਵਤੇ “ਨੋ ਦੇ ਆਮੋਨ” ਨੂੰ, ਪਰਮੇਸ਼ੁਰ ਦੀ ਸਜ਼ਾ ਸੁਣਾਈ ਸੀ। (ਯਿਰਮਿਯਾਹ 46:25, 26) ਨੋ ਦੀਆਂ ਭੀੜਾਂ ਨੂੰ ‘ਵੱਢ ਸੁੱਟਿਆ’ ਜਾਣਾ ਸੀ ਜੋ ਉੱਥੇ ਭਗਤੀ ਕਰਨ ਆਈਆਂ ਸਨ। (ਹਿਜ਼ਕੀਏਲ 30:14, 15) ਅਤੇ ਇਸੇ ਤਰ੍ਹਾਂ ਹੋਇਆ ਸੀ। ਆਮੋਨ ਦੀ ਭਗਤੀ ਦੇ ਮੰਦਰ ਦੇ ਖੰਡਰਾਤਾਂ ਸਿਵਾਇ ਕੁਝ ਨਹੀਂ ਬਚਿਆ। ਪ੍ਰਾਚੀਨ ਥੀਬਜ਼ ਦੀ ਜਗ੍ਹਾ ਤੇ ਹੁਣ ਲੱਕਸੋਰ ਨਾਂ ਦਾ ਸ਼ਹਿਰ ਅਤੇ ਕੁਝ ਛੋਟੇ-ਛੋਟੇ ਪਿੰਡ ਹਨ।

ਮੈਮਫ਼ਿਸ ਦਾ ਵੀ ਕਬਰਸਤਾਨਾਂ ਦੇ ਸਿਵਾਇ ਕੁਝ ਨਹੀਂ ਬਚਿਆ। ਬਾਈਬਲ ਦੇ ਵਿਦਵਾਨ ਲੁਈ ਗੋਲਡਿੰਗ ਨੇ ਕਿਹਾ: “ਸਦੀਆਂ ਤੋਂ ਮਿਸਰ ਦੇ ਅਰਬੀ ਜੇਤੂਆਂ ਨੇ ਦਰਿਆ ਦੇ ਦੂਜੇ ਪਾਸੇ ਆਪਣੀ ਰਾਜਧਾਨੀ [ਕਾਹਿਰਾ] ਬਣਾਉਣ ਲਈ ਮੈਮਫ਼ਿਸ ਦੇ ਖੰਡਰਾਤਾਂ ਤੋਂ ਪੱਥਰ ਪੁੱਟੇ ਸਨ। ਉਨ੍ਹਾਂ ਨੇ ਉੱਥੋਂ ਤਕਰੀਬਨ ਸਾਰੇ ਪੱਥਰ ਪੁੱਟ ਲਏ ਸਨ। ਇਸ ਦੇ ਨਾਲ-ਨਾਲ ਹਰ ਸਾਲ ਨੀਲ ਦੇ ਪਾਣੀ ਕਰਕੇ ਹੜ੍ਹ ਆਉਂਦੇ ਸਨ, ਤਾਂ ਜਦੋਂ ਪਾਣੀ ਉਤਰ ਜਾਂਦਾ ਸੀ ਦਰਿਆ ਦੀ ਗਾਰ ਖੰਡਰਾਤਾਂ ਦੇ ਰਹਿੰਦੇ-ਖੂੰਹਦੇ ਪੱਥਰਾਂ ਨੂੰ ਢੱਕ ਲੈਂਦੀ ਸੀ। ਇਸ ਲਈ ਉਸ ਪ੍ਰਾਚੀਨ ਸ਼ਹਿਰ ਦਾ ਇਕ ਵੀ ਪੱਥਰ ਨਜ਼ਰ ਨਹੀਂ ਆਉਂਦਾ।” ਠੀਕ ਜਿਵੇਂ ਬਾਈਬਲ ਵਿਚ ਦੱਸਿਆ ਗਿਆ ਸੀ, ਮੈਮਫ਼ਿਸ ਵਿਰਾਨ ਹੋ ਗਿਆ ਸੀ ਅਤੇ ਹੁਣ ਉਹ ਦੇ ਵਿਚ ਕੋਈ ਵੱਸਦਾ ਨਹੀਂ।—ਯਿਰਮਿਯਾਹ 46:19.

ਇਹ ਸਿਰਫ਼ ਦੋ ਉਦਾਹਰਣਾਂ ਹਨ ਜੋ ਦਿਖਾਉਂਦੀਆਂ ਹਨ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਹਨ। ਥੀਬਜ਼ ਅਤੇ ਮੈਮਫ਼ਿਸ ਦੇ ਵਿਨਾਸ਼ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਜੋ ਭਵਿੱਖਬਾਣੀਆਂ ਬਾਕੀ ਰਹਿੰਦੀਆਂ ਹਨ ਉਹ ਵੀ ਜ਼ਰੂਰ ਪੂਰੀਆਂ ਹੋਣਗੀਆਂ।—ਜ਼ਬੂਰਾਂ ਦੀ ਪੋਥੀ 37:10, 11, 29; ਪਰਕਾਸ਼ ਦੀ ਪੋਥੀ 21:3-5.

[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Photograph taken by courtesy of the British Museum