Skip to content

Skip to table of contents

“ਦੋ ਔਰਤਾਂ ਨੇ ਸਾਡਾ ਦਰਵਾਜ਼ਾ ਖਟਖਟਾਇਆ”

“ਦੋ ਔਰਤਾਂ ਨੇ ਸਾਡਾ ਦਰਵਾਜ਼ਾ ਖਟਖਟਾਇਆ”

“ਦੋ ਔਰਤਾਂ ਨੇ ਸਾਡਾ ਦਰਵਾਜ਼ਾ ਖਟਖਟਾਇਆ”

ਫਰਾਂਸ ਦੇ ਸੇਂਟ ਏਤੀਨ ਸ਼ਹਿਰ ਦੀ ਇਕ ਅਖ਼ਬਾਰ ਵਿਚ ਇਕ ਬੇਬੱਸ ਮਾਂ ਦੀ ਚਿੱਠੀ ਛਾਪੀ ਗਈ। ਸ਼ੁਰੂ ਵਿਚ ਉਹ ਲਿਖਦੀ ਹੈ: “ਸਾਡੀ ਪਿਆਰੀ ਬੱਚੀ ਨੂੰ ਪੂਰੀ ਹੋਈ ਨੂੰ ਦੋ ਸਾਲ ਹੋ ਚੁੱਕੇ ਹਨ। ਇਸ ਨਾਲ ਸਾਨੂੰ ਗਹਿਰਾ ਸਦਮਾ ਲੱਗਾ।”

“ਮਲਿਸਾ ਤਿੰਨਾਂ ਮਹੀਨਿਆਂ ਦੀ ਸੀ ਜਦੋਂ ਉਸ ਨੂੰ ਟ੍ਰਾਈਸੋਮੀ 18 ਨਾਂ ਦਾ ਭੈੜਾ ਰੋਗ ਲੱਗ ਗਿਆ ਜਿਸ ਨੇ ਉਸ ਦੀ ਨੰਨ੍ਹੀ ਜਾਨ ਲੈ ਲਈ। ਅਜਿਹੇ ਵੱਡੇ ਦੁੱਖ ਦਾ ਜ਼ਖ਼ਮ ਕਦੇ ਭਰਦਾ ਨਹੀਂ। ਅਸੀਂ ਸ਼ੁਰੂ ਤੋਂ ਕੈਥੋਲਿਕ ਸਾਂ, ਪਰ ਵਾਰ-ਵਾਰ ਸਾਨੂੰ ਇਹੀ ਖ਼ਿਆਲ ਸਤਾ ਰਿਹਾ ਸੀ ਕਿ ‘ਜੇ ਰੱਬ ਹੈ, ਤਾਂ ਉਹ ਅਜਿਹੀਆਂ ਗੱਲਾਂ ਨੂੰ ਕਿਉਂ ਹੋਣ ਦਿੰਦਾ ਹੈ?’” ਇਸ ਮਾਂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੀ ਦੁਖੀ ਅਤੇ ਬੇਬੱਸ ਮਹਿਸੂਸ ਕਰਦੀ ਸੀ। ਉਹ ਅੱਗੇ ਲਿਖਦੀ ਹੈ:

“ਇਹ ਸਭ ਕੁਝ ਹੋਣ ਤੋਂ ਕੁਝ ਹੀ ਸਮੇਂ ਬਾਅਦ, ਦੋ ਔਰਤਾਂ ਨੇ ਸਾਡਾ ਦਰਵਾਜ਼ਾ ਖਟਖਟਾਇਆ। ਮੈਂ ਫ਼ੌਰਨ ਉਨ੍ਹਾਂ ਨੂੰ ਪਛਾਣ ਲਿਆ ਕਿ ਉਹ ਯਹੋਵਾਹ ਦੀਆਂ ਗਵਾਹਾਂ ਸਨ। ਮੈਂ ਉਨ੍ਹਾਂ ਨੂੰ ਜਾਣ ਲਈ ਕਹਿਣ ਹੀ ਵਾਲੀ ਸੀ ਕਿ ਮੇਰੀ ਨਜ਼ਰ ਉਸ ਬਰੋਸ਼ਰ ਤੇ ਪਈ ਜੋ ਉਹ ਮੈਨੂੰ ਦੇ ਰਹੀਆਂ ਸਨ। ਬਰੋਸ਼ਰ ਇਸ ਬਾਰੇ ਸੀ ਕਿ ਪਰਮੇਸ਼ੁਰ ਦੁੱਖਾਂ ਨੂੰ ਇਜਾਜ਼ਤ ਕਿਉਂ ਦਿੰਦਾ ਹੈ। ਮੈਂ ਉਨ੍ਹਾਂ ਨੂੰ ਝੂਠਾ ਸਾਬਤ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੂੰ ਅੰਦਰ ਬੁਲਾ ਲਿਆ। ਮੈਨੂੰ ਲੱਗਦਾ ਸੀ ਕਿ ਸਿਰਫ਼ ਸਾਡਾ ਪਰਿਵਾਰ ਹੀ ਇੰਨਾ ਦੁਖੀ ਸੀ। ਨਾਲੇ ਅਸੀਂ ਕਈ ਵਾਰ ਇਹ ਸੁਣ ਚੁੱਕੇ ਸਾਂ ਕਿ ‘ਰੱਬ ਨੇ ਹੀ ਸਾਨੂੰ ਬੇਟੀ ਦਿੱਤੀ ਸੀ ਅਤੇ ਉਸੇ ਨੇ ਉਸ ਨੂੰ ਵਾਪਸ ਬੁਲਾ ਲਿਆ ਸੀ।’ ਇਹ ਔਰਤਾਂ ਤਕਰੀਬਨ ਇਕ ਘੰਟਾ ਸਾਡੇ ਘਰ ਰਹੀਆਂ। ਉਨ੍ਹਾਂ ਨੇ ਹਮਦਰਦੀ ਨਾਲ ਮੇਰੀ ਗੱਲ ਸੁਣੀ। ਉਨ੍ਹਾਂ ਨਾਲ ਗੱਲ ਕਰ ਕੇ ਮੈਨੂੰ ਬਹੁਤ ਹੀ ਚੰਗਾ ਲੱਗਾ ਅਤੇ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਘਰ ਵਾਪਸ ਆਉਣ। ਇਹ ਦੋ ਸਾਲ ਪਹਿਲਾਂ ਦੀ ਗੱਲ ਹੈ। ਮੈਂ ਹਾਲੇ ਯਹੋਵਾਹ ਦੀ ਗਵਾਹ ਨਹੀਂ ਬਣੀ, ਪਰ ਮੈਂ ਉਨ੍ਹਾਂ ਦੇ ਨਾਲ ਬਾਈਬਲ ਸਟੱਡੀ ਕਰ ਰਹੀ ਹਾਂ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਜਾਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ।”