ਸੱਚਾਈ ਦੇ ਪਰਮੇਸ਼ੁਰ ਦੀ ਰੀਸ ਕਰੋ
ਸੱਚਾਈ ਦੇ ਪਰਮੇਸ਼ੁਰ ਦੀ ਰੀਸ ਕਰੋ
“ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।”—ਅਫ਼ਸੀਆਂ 5:1.
1. ਕੁਝ ਲੋਕ ਸੱਚਾਈ ਬਾਰੇ ਕੀ ਮੰਨਦੇ ਹਨ ਅਤੇ ਉਨ੍ਹਾਂ ਦੀ ਸੋਚਣੀ ਗ਼ਲਤ ਕਿਉਂ ਹੈ?
“ਸਚਿਆਈ ਹੁੰਦੀ ਕੀ ਹੈ?” (ਯੂਹੰਨਾ 18:38) ਪੁੰਤਿਯੁਸ ਪਿਲਾਤੁਸ ਨੇ ਨੱਕ ਚੜ੍ਹਾ ਕੇ ਜਦ ਅੱਜ ਤੋਂ ਤਕਰੀਬਨ 2,000 ਸਾਲ ਪਹਿਲਾਂ ਇਹ ਸਵਾਲ ਪੁੱਛਿਆ ਸੀ, ਤਾਂ ਮਾਨੋ ਉਹ ਕਹਿ ਰਿਹਾ ਸੀ ਕਿ ਸੱਚਾਈ ਹੱਥ ਆਉਣ ਵਾਲੀ ਕੋਈ ਚੀਜ਼ ਨਹੀਂ ਹੈ। ਅੱਜ ਬਹੁਤ ਸਾਰੇ ਲੋਕ ਉਸ ਦੀ ਗੱਲ ਦੀ ਹਾਮੀ ਭਰਦੇ ਹਨ। ਇਸ ਗੱਲ ਬਾਰੇ ਬਹਿਸ ਹੋ ਰਹੀ ਹੈ ਕਿ ਸੱਚਾਈ ਹੈ ਕੀ। ਤੁਸੀਂ ਸ਼ਾਇਦ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇ ਕਿ ‘ਕੀ ਫ਼ਰਕ ਪੈਂਦਾ ਕਿ ਕੋਈ ਕੀ ਮੰਨਦਾ ਹੈ, ਸਭ ਕੁਝ ਸੱਚ ਹੀ ਹੈ,’ ਜਾਂ ‘ਸੱਚ ਕਿਹੜਾ ਕੋਈ ਅਸਲੀ ਚੀਜ਼ ਹੈ,’ ਜਾਂ ਫਿਰ ‘ਸੱਚ ਤਾਂ ਬਦਲਦਾ ਰਹਿੰਦਾ ਹੈ।’ ਅਜਿਹੀ ਸੋਚਣੀ ਗ਼ਲਤ ਹੈ। ਅਸਲ ਵਿਚ ਖੋਜ ਅਤੇ ਪੜ੍ਹਾਈ ਕਰਨ ਵਾਲੇ ਲੋਕ ਹਰ ਗੱਲ ਬਾਰੇ ਸੱਚਾਈ ਪਤਾ ਕਰਨੀ ਚਾਹੁੰਦੇ ਹਨ। ਸੱਚਾਈ ਬਾਰੇ ਆਪੋ ਆਪਣੀ ਰਾਇ ਸਹੀ ਨਹੀਂ ਹੁੰਦੀ। ਉਦਾਹਰਣ ਲਈ, ਮੌਤ ਤੋਂ ਬਾਅਦ ਸਰੀਰ ਤੋਂ ਅਲੱਗ ਹੋ ਕੇ ਜਾਂ ਤਾਂ ਕੋਈ ਚੀਜ਼ ਜ਼ਿੰਦਾ ਰਹਿੰਦੀ ਹੈ ਜਾਂ ਨਹੀਂ; ਜਾਂ ਤਾਂ ਸ਼ਤਾਨ ਹੈ ਜਾਂ ਨਹੀਂ; ਜਾਂ ਤਾਂ ਜੀਉਣ ਦਾ ਮਕਸਦ ਹੈ ਜਾਂ ਨਹੀਂ। ਹਰ ਮਾਮਲੇ ਵਿਚ, ਸਿਰਫ਼ ਇੱਕੋ ਸਹੀ ਜਵਾਬ ਹੋ ਸਕਦਾ ਹੈ ਤੇ ਦੂਜਾ ਗ਼ਲਤ। ਦੋਵੇਂ ਸਹੀ ਨਹੀਂ ਹੋ ਸਕਦੇ।
2. ਯਹੋਵਾਹ ਨੂੰ ਸੱਚਾਈ ਦਾ ਪਰਮੇਸ਼ੁਰ ਕਿਉਂ ਸੱਦਿਆ ਗਿਆ ਹੈ ਅਤੇ ਹੁਣ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬਾਂ ਵੱਲ ਧਿਆਨ ਦੇਵਾਂਗੇ?
2 ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ। ਉਹ ਹਰ ਚੀਜ਼ ਦੀ ਅਸਲੀਅਤ ਜਾਣਦਾ ਹੈ। ਆਪਣੇ ਧੋਖੇਬਾਜ਼ ਦੁਸ਼ਮਣ ਤੋਂ ਐਨ ਉਲਟ, ਯਹੋਵਾਹ ਈਮਾਨਦਾਰ ਹੈ। ਇਸ ਤੋਂ ਇਲਾਵਾ ਯਹੋਵਾਹ ਸੱਚਾਈ ਨੂੰ ਕਿਸੇ ਤੋਂ ਲੁਕੋ ਕੇ ਨਹੀਂ ਰੱਖਦਾ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” (ਅਫ਼ਸੀਆਂ 5:1) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਅਸੀਂ ਸੱਚ ਬੋਲਣ ਤੇ ਉਸ ਉੱਤੇ ਚੱਲਣ ਵਿਚ ਯਹੋਵਾਹ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ? ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ? ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਸੱਚਾਈ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਯਹੋਵਾਹ ਪਸੰਦ ਕਰਦਾ ਹੈ? ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬਾਂ ਵੱਲ ਧਿਆਨ ਦੇਈਏ।
3, 4. ਪੌਲੁਸ ਤੇ ਪਤਰਸ ਰਸੂਲਾਂ ਨੇ ‘ਅੰਤ ਦੇ ਦਿਨਾਂ’ ਬਾਰੇ ਕੀ ਲਿਖਿਆ ਸੀ?
3 ਸਾਡੇ ਜ਼ਮਾਨੇ ਵਿਚ ਰੱਬ ਬਾਰੇ ਝੂਠੀਆਂ ਸਿੱਖਿਆਵਾਂ ਆਮ ਹਨ। ਪਰਮੇਸ਼ੁਰ ਦੀ ਆਤਮਾ ਦੀ ਪ੍ਰੇਰਣਾ ਨਾਲ ਪੌਲੁਸ ਰਸੂਲ ਨੇ ਲਿਖਿਆ ਸੀ ਕਿ “ਅੰਤ ਦਿਆਂ ਦਿਨਾਂ” ਵਿਚ ਲੋਕ ਭਗਤੀ ਕਰਨ ਦਾ ਦਿਖਾਵਾ ਤਾਂ ਕਰਨਗੇ, ਪਰ ਉਸ ਦੀ ਸ਼ਕਤੀ ਦੇ ਇਨਕਾਰੀ 2 ਤਿਮੋਥਿਉਸ 3:1, 5, 7, 8, 13.
ਹੋਣਗੇ। ਕੁਝ ਲੋਕਾਂ ਦੇ ਮਨ ਭ੍ਰਿਸ਼ਟ ਹੋਣ ਕਰਕੇ ਉਹ ਸੱਚਾਈ ਨੂੰ ਸਵੀਕਾਰ ਨਹੀਂ ਕਰਦੇ। ਇਸ ਤੋਂ ਇਲਾਵਾ, “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ” ਜਾ ਰਹੇ ਹਨ। ਭਾਵੇਂ ਅਜਿਹੇ ਲੋਕ ਸਦਾ ਸਿੱਖਿਆ ਲੈਂਦੇ ਰਹਿੰਦੇ ਹਨ, ਪਰ ਉਹ “ਸਤ ਦੇ ਗਿਆਨ” ਤਕ ਕਦੇ ਪਹੁੰਚਦੇ ਨਹੀਂ।—4 ਪਤਰਸ ਰਸੂਲ ਨੇ ਵੀ ਪਰਮੇਸ਼ੁਰ ਦੀ ਆਤਮਾ ਦੀ ਪ੍ਰੇਰਣਾ ਨਾਲ ਅੰਤ ਦੇ ਦਿਨਾਂ ਬਾਰੇ ਲਿਖਿਆ ਸੀ। ਜਿਵੇਂ ਉਸ ਨੇ ਦੱਸਿਆ ਸੀ, ਲੋਕ ਸੱਚਾਈ ਨੂੰ ਸਿਰਫ਼ ਰੱਦ ਹੀ ਨਹੀਂ ਕਰਦੇ, ਪਰ ਪਰਮੇਸ਼ੁਰ ਦੇ ਬਚਨ ਅਤੇ ਉਸ ਦਾ ਪ੍ਰਚਾਰ ਕਰਨ ਵਾਲਿਆਂ ਦਾ ਮਜ਼ਾਕ ਵੀ ਉਡਾਉਂਦੇ ਹਨ। ਅਜਿਹੇ ਮਖੌਲ ਕਰਨ ਵਾਲੇ ਲੋਕ “ਜਾਣ ਬੁੱਝ ਕੇ” ਇਹ ਗੱਲ ਭੁੱਲ ਜਾਂਦੇ ਹਨ ਕਿ ਨੂਹ ਦੇ ਜ਼ਮਾਨੇ ਵਿਚ ਆਈ ਜਲ-ਪਰਲੋ ਭਵਿੱਖ ਵਿਚ ਆਉਣ ਵਾਲੇ ਨਿਆਉਂ ਦੇ ਦਿਨ ਦਾ ਨਮੂਨਾ ਸੀ। ਜਦ ਪਰਮੇਸ਼ੁਰ ਦਾ ਵੇਲਾ ਆਵੇਗਾ, ਤਾਂ ਸੱਚਾਈ ਕਬੂਲ ਨਾ ਕਰਨ ਕਰਕੇ ਇਨ੍ਹਾਂ ਭਗਤੀਹੀਣ ਮਨੁੱਖਾਂ ਦਾ ਨਾਸ਼ ਹੋ ਜਾਵੇਗਾ।—2 ਪਤਰਸ 3:3-7.
ਯਹੋਵਾਹ ਦੇ ਸੇਵਕ ਸੱਚਾਈ ਜਾਣਦੇ ਹਨ
5. ਦਾਨੀਏਲ ਨਬੀ ਦੇ ਮੁਤਾਬਕ “ਓੜਕ ਦੇ ਸਮੇਂ” ਵਿਚ ਕੀ ਹੋਣਾ ਸੀ ਅਤੇ ਇਹ ਭਵਿੱਖਬਾਣੀ ਕਿਸ ਤਰ੍ਹਾਂ ਪੂਰੀ ਹੋਈ ਹੈ?
5 “ਓੜਕ ਦੇ ਸਮੇਂ” ਬਾਰੇ ਗੱਲ ਕਰਦੇ ਹੋਏ ਦਾਨੀਏਲ ਨਬੀ ਨੇ ਇਸ ਤੋਂ ਬਹੁਤ ਵੱਖਰੀ ਗੱਲ ਦੱਸੀ ਸੀ ਜੋ ਪਰਮੇਸ਼ੁਰ ਦੇ ਲੋਕਾਂ ਵਿਚ ਦੇਖੀ ਜਾਵੇਗੀ ਯਾਨੀ ਉਹ ਰੱਬ ਬਾਰੇ ਹੋਰ ਸੱਚਾਈ ਜਾਣਨ ਵਿਚ ਦਿਲਚਸਪੀ ਲੈਣਗੇ। ਉਸ ਨੇ ਲਿਖਿਆ: “ਬਥੇਰੇ ਏੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ।” (ਦਾਨੀਏਲ 12:4) ਯਹੋਵਾਹ ਦੇ ਲੋਕ ਦੁਨੀਆਂ ਦੇ ਨੰਬਰ ਇਕ ਧੋਖੇਬਾਜ਼ ਸ਼ਤਾਨ ਦੀਆਂ ਗੱਲਾਂ ਵਿਚ ਆ ਕੇ ਗ਼ਲਤ ਸਿੱਖਿਆ ਤੇ ਵਿਸ਼ਵਾਸ ਨਹੀਂ ਕਰਦੇ। ਉਨ੍ਹਾਂ ਨੇ ਬਾਈਬਲ ਦੇ ਪੰਨਿਆਂ ਵਿਚ ਏੱਧਰ ਉੱਧਰ ਖੋਜ ਕਰ ਕੇ ਸੱਚਾ ਗਿਆਨ ਲਿਆ ਹੈ। ਪਹਿਲੀ ਸਦੀ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਗਿਆਨ ਦਿੱਤਾ ਸੀ ਅਤੇ “ਉਸ ਨੇ ਉਨ੍ਹਾਂ ਦੀ ਬੁੱਧ ਖੋਲ੍ਹ ਦਿੱਤੀ ਜੋ ਪੁਸਤਕਾਂ ਨੂੰ ਸਮਝ ਲੈਣ।” (ਲੂਕਾ 24:45) ਸਾਡੇ ਜ਼ਮਾਨੇ ਵਿਚ ਯਹੋਵਾਹ ਨੇ ਵੀ ਇਸੇ ਤਰ੍ਹਾਂ ਕੀਤਾ ਹੈ। ਆਪਣੇ ਬਚਨ, ਆਪਣੀ ਆਤਮਾ ਅਤੇ ਆਪਣੇ ਸੰਗਠਨ ਦੇ ਜ਼ਰੀਏ ਉਸ ਨੇ ਸੰਸਾਰ ਭਰ ਵਿਚ ਲੱਖਾਂ ਲੋਕਾਂ ਨੂੰ ਸੱਚਾਈ ਦਾ ਗਿਆਨ ਦਿੱਤਾ ਹੈ।
6. ਪਰਮੇਸ਼ੁਰ ਦੇ ਲੋਕ ਬਾਈਬਲ ਵਿਚ ਦੱਸੀਆਂ ਕਿਹੜੀਆਂ ਸੱਚਾਈਆਂ ਜਾਣਦੇ ਹਨ?
6 ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ ਅਸੀਂ ਬਹੁਤ ਸਾਰੀਆਂ ਗੱਲਾਂ ਸਮਝਦੇ ਹਾਂ ਜੋ ਅਸੀਂ ਵੈਸੇ ਕਦੀ ਨਾ ਸਮਝਦੇ। ਸਾਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਪਤਾ ਹਨ ਜਿਨ੍ਹਾਂ ਦਾ ਜਵਾਬ ਸੂਝਵਾਨ ਲੋਕ ਸਦੀਆਂ ਤੋਂ ਲੱਭਦੇ ਆਏ ਹਨ। ਮਿਸਾਲ ਲਈ, ਅਸੀਂ ਜਾਣਦੇ ਹਾਂ ਕਿ ਦੁੱਖਾਂ-ਤਕਲੀਫ਼ਾਂ ਦੀ ਜੜ੍ਹ ਕੀ ਹੈ, ਲੋਕ ਮਰਦੇ ਕਿਉਂ ਹਨ ਅਤੇ ਇਨਸਾਨ ਦੁਨੀਆਂ ਵਿਚ ਏਕਤਾ ਤੇ ਅਮਨ-ਚੈਨ ਕਿਉਂ ਨਹੀਂ ਲਿਆ ਸਕਦੇ। ਸਾਨੂੰ ਭਵਿੱਖ ਬਾਰੇ ਵੀ ਪਤਾ ਹੈ ਕਿ ਉਦੋਂ ਹਾਲਾਤ ਕਿਹੋ ਜਿਹੇ ਹੋਣਗੇ। ਉਸ ਸਮੇਂ ਪਰਮੇਸ਼ੁਰ ਦਾ ਰਾਜ ਸ਼ਾਸਨ ਕਰੇਗਾ, ਧਰਤੀ ਫਿਰਦੌਸ ਬਣ ਜਾਏਗੀ ਅਤੇ ਅਸੀਂ ਮੁਕੰਮਲ ਹੋ ਕੇ ਹਮੇਸ਼ਾ ਲਈ ਰਹਿ ਸਕਾਂਗੇ। ਅਸੀਂ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਨੂੰ ਜਾਣਦੇ ਹਾਂ। ਅਸੀਂ ਉਸ ਦੇ ਮਨਮੋਹਕ ਗੁਣਾਂ ਨੂੰ ਜਾਣਦੇ ਹਾਂ ਅਤੇ ਇਹ ਵੀ ਕਿ ਉਸ ਦੀਆਂ ਅਸੀਸਾਂ ਲੈਣ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ। ਸੱਚਾਈ ਜਾਣਨ ਸਦਕਾ ਅਸੀਂ ਝੂਠ ਪਛਾਣ ਸਕਦੇ ਹਾਂ। ਸੱਚਾਈ ਉੱਤੇ ਚੱਲ ਕੇ ਅਸੀਂ ਵਿਅਰਥ ਗੱਲਾਂ ਦੇ ਚੱਕਰਾਂ ਵਿਚ ਪੈਣ ਤੋਂ ਬਚਦੇ ਹਾਂ ਜਿਸ ਕਰਕੇ ਅਸੀਂ ਜ਼ਿੰਦਗੀ ਦਾ ਹੁਣ ਪੂਰਾ ਮਜ਼ਾ ਲੈ ਸਕਦੇ ਹਾਂ ਤੇ ਇਕ ਸ਼ਾਨਦਾਰ ਭਵਿੱਖ ਦੀ ਉਮੀਦ ਰੱਖ ਸਕਦੇ ਹਾਂ।
7. ਕਿਹੜੇ ਲੋਕ ਬਾਈਬਲ ਵਿਚ ਦੱਸੀ ਸੱਚਾਈ ਜਾਣ ਸਕਦੇ ਹਨ ਅਤੇ ਕਿਹੜੇ ਲੋਕ ਨਹੀਂ ਜਾਣ ਸਕਦੇ?
7 ਕੀ ਤੁਸੀਂ ਬਾਈਬਲ ਵਿਚ ਦੱਸੀ ਸੱਚਾਈ ਨੂੰ ਸਮਝਦੇ ਹੋ? ਜੇ ਸਮਝਦੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਵੱਡੀ ਬਰਕਤ ਹੈ। ਜਦ ਇਕ ਲੇਖਕ ਕੋਈ ਕਿਤਾਬ ਲਿਖਦਾ ਹੈ, ਤਾਂ ਆਮ ਕਰਕੇ ਉਹ ਕਿਸੇ ਖ਼ਾਸ ਸਮੂਹ ਦੇ ਲੋਕਾਂ ਨੂੰ ਮਨ ਵਿਚ ਰੱਖ ਕੇ ਉਨ੍ਹਾਂ ਲਈ ਲਿਖਦਾ ਹੈ। ਕੁਝ ਕਿਤਾਬਾਂ ਬਹੁਤੇ ਪੜ੍ਹੇ-ਲਿਖੇ ਲੋਕਾਂ ਲਈ ਲਿਖੀਆਂ ਗਈਆਂ ਹਨ, ਕੁਝ ਬੱਚਿਆਂ ਵਾਸਤੇ ਤੇ ਹੋਰ ਉਨ੍ਹਾਂ ਲੋਕਾਂ ਵਾਸਤੇ ਜੋ ਕਿਸੇ ਖ਼ਾਸ ਕੰਮ ਦੇ ਮਾਹਰ ਹੋਣ। ਭਾਵੇਂ ਹਰ ਕੋਈ ਬਾਈਬਲ ਪੜ੍ਹ ਸਕਦਾ ਹੈ, ਪਰ ਇਹ ਇਕ ਖ਼ਾਸ ਸਮੂਹ ਦੇ ਸਮਝ ਆਉਣ ਲਈ ਲਿਖੀ ਗਈ ਹੈ। ਯਹੋਵਾਹ ਨੇ ਇਸ ਨੂੰ ਧਰਤੀ ਦੇ ਹਲੀਮ ਤੇ ਨਿਮਰ ਲੋਕਾਂ ਲਈ ਤਿਆਰ ਕੀਤਾ ਹੈ। ਅਜਿਹੇ ਲੋਕ ਬਾਈਬਲ ਦਾ ਮਤਲਬ ਸਮਝ ਸਕਦੇ ਹਨ, ਭਾਵੇਂ ਉਹ ਪੜ੍ਹੇ-ਲਿਖੇ ਹੋਣ ਜਾਂ ਨਾ ਅਤੇ ਭਾਵੇਂ ਉਹ ਕਿਸੇ ਵੀ ਸਭਿਆਚਾਰ, ਦਰਜੇ ਜਾਂ ਜਾਤ ਦੇ ਹੋਣ। (1 ਤਿਮੋਥਿਉਸ 2:3, 4) ਦੂਜੇ ਪਾਸੇ ਜੋ ਲੋਕ ਸੱਚਾਈ ਜਾਣਨੀ ਨਹੀਂ ਚਾਹੁੰਦੇ ਉਹ ਭਾਵੇਂ ਕਿੰਨੇ ਵੀ ਅਕਲਮੰਦ ਜਾਂ ਪੜ੍ਹੇ-ਲਿਖੇ ਕਿਉਂ ਨਾ ਹੋਣ, ਫਿਰ ਵੀ ਉਹ ਬਾਈਬਲ ਦੀ ਸੱਚਾਈ ਸਮਝ ਨਹੀਂ ਸਕਦੇ ਹਨ। ਘਮੰਡੀ ਤੇ ਹੰਕਾਰੀ ਲੋਕ ਪਰਮੇਸ਼ੁਰ ਦੇ ਬਚਨ ਵਿਚ ਦੱਸੀ ਸੱਚਾਈ ਨਹੀਂ ਜਾਣ ਸਕਦੇ। (ਮੱਤੀ 13:11-15; ਲੂਕਾ 10:21; ਰਸੂਲਾਂ ਦੇ ਕਰਤੱਬ 13:48) ਅਜਿਹੀ ਕਿਤਾਬ ਸਿਰਫ਼ ਪਰਮੇਸ਼ੁਰ ਤੋਂ ਹੋ ਸਕਦੀ ਹੈ।
ਯਹੋਵਾਹ ਦੇ ਸੇਵਕ ਈਮਾਨਦਾਰ ਹਨ
8. ਯਿਸੂ ਸੱਚਾਈ ਦਾ ਰੂਪ ਕਿਵੇਂ ਸੀ?
8 ਯਹੋਵਾਹ ਵਾਂਗ ਉਸ ਦੇ ਵਫ਼ਾਦਾਰ ਗਵਾਹ ਵੀ ਈਮਾਨਦਾਰ ਯੂਹੰਨਾ 14:6; ਪਰਕਾਸ਼ ਦੀ ਪੋਥੀ 3:14; 19:10.
ਹਨ। ਯਹੋਵਾਹ ਦੇ ਸਭ ਤੋਂ ਵਧੀਆ ਗਵਾਹ ਯਾਨੀ ਯਿਸੂ ਮਸੀਹ ਨੇ ਆਪਣੀ ਸਿੱਖਿਆ, ਜ਼ਿੰਦਗੀ ਤੇ ਮੌਤ ਦੇ ਜ਼ਰੀਏ ਦੱਸਿਆ ਕਿ ਸੱਚਾਈ ਕੀ ਸੀ। ਉਸ ਨੇ ਇਸ ਗੱਲ ਨੂੰ ਸਾਬਤ ਕੀਤਾ ਕਿ ਯਹੋਵਾਹ ਦੇ ਬਚਨ ਤੇ ਵਾਅਦੇ ਸੱਚੇ ਸਨ। ਇਸ ਕਰਕੇ ਯਿਸੂ ਸੱਚਾਈ ਦਾ ਰੂਪ ਸੀ ਜਿਵੇਂ ਉਸ ਨੇ ਆਪ ਵੀ ਕਿਹਾ ਸੀ।—9. ਸੱਚ ਬੋਲਣ ਬਾਰੇ ਬਾਈਬਲ ਵਿਚ ਕੀ ਕਿਹਾ ਗਿਆ ਹੈ?
9 ਯਿਸੂ “ਕਿਰਪਾ ਅਤੇ ਸਚਿਆਈ ਨਾਲ ਭਰਪੂਰ” ਸੀ ਅਤੇ ‘ਉਸ ਦੇ ਮੂੰਹ ਵਿੱਚ ਛਲ ਨਹੀਂ ਸੀ।’ (ਯੂਹੰਨਾ 1:14; ਯਸਾਯਾਹ 53:9) ਸੱਚੇ ਮਸੀਹੀ ਯਿਸੂ ਦੀ ਪੈੜ ਤੇ ਚੱਲ ਕੇ ਹੋਰਨਾਂ ਨਾਲ ਸੱਚ ਬੋਲਦੇ ਹਨ। ਪੌਲੁਸ ਨੇ ਮਸੀਹੀਆਂ ਨੂੰ ਕਿਹਾ: “ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ।” (ਅਫ਼ਸੀਆਂ 4:25) ਇਸ ਤੋਂ ਪਹਿਲਾਂ ਜ਼ਕਰਯਾਹ ਨਬੀ ਨੇ ਲਿਖਿਆ ਸੀ: “ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ।” (ਜ਼ਕਰਯਾਹ 8:16) ਮਸੀਹੀ ਸੱਚ ਬੋਲਦੇ ਹਨ ਕਿਉਂਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਯਹੋਵਾਹ ਸੱਚਾ ਹੈ ਅਤੇ ਉਹ ਜਾਣਦਾ ਹੈ ਝੂਠ ਕਿੰਨਾ ਨੁਕਸਾਨ ਕਰ ਸਕਦਾ ਹੈ। ਇਸ ਕਰਕੇ ਉਹ ਆਪਣੇ ਸੇਵਕਾਂ ਤੋਂ ਆਸ ਰੱਖਦਾ ਹੈ ਕਿ ਉਹ ਸੱਚ ਬੋਲਣ।
10. ਲੋਕ ਝੂਠ ਕਿਉਂ ਬੋਲਦੇ ਹਨ ਅਤੇ ਇਸ ਦੇ ਕਿਹੜੇ ਬੁਰੇ ਨਤੀਜੇ ਨਿਕਲ ਸਕਦੇ ਹਨ?
10 ਬਹੁਤ ਸਾਰੇ ਲੋਕਾਂ ਲਈ ਝੂਠ ਬੋਲਣਾ ਆਸਾਨ ਹੈ ਕਿਉਂਕਿ ਇਸ ਦੇ ਜ਼ਰੀਏ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ। ਲੋਕ ਸਜ਼ਾ ਤੋਂ ਬਚਣ ਲਈ, ਕਿਸੇ ਲਾਹੇ ਲਈ ਜਾਂ ਦੂਸਰਿਆਂ ਤੋਂ ਪ੍ਰਸ਼ੰਸਾ ਹਾਸਲ ਕਰਨ ਲਈ ਝੂਠ ਬੋਲਦੇ ਹਨ। ਪਰ ਝੂਠ ਬੋਲਣ ਦੀ ਆਦਤ ਬੜੀ ਬੁਰੀ ਹੈ। ਇਸ ਤੋਂ ਇਲਾਵਾ ਪਰਮੇਸ਼ੁਰ ਝੂਠੇ ਇਨਸਾਨ ਨੂੰ ਪਸੰਦ ਨਹੀਂ ਕਰਦਾ। (ਪਰਕਾਸ਼ ਦੀ ਪੋਥੀ 21:8, 27; 22:15) ਜਦ ਅਸੀਂ ਸੱਚ ਬੋਲਣ ਵਾਲੇ ਵਜੋਂ ਜਾਣੇ ਜਾਂਦੇ ਹਾਂ, ਤਾਂ ਲੋਕ ਸਾਡੀ ਹਰ ਗੱਲ ਦਾ ਯਕੀਨ ਕਰਦੇ ਹਨ ਕਿਉਂਕਿ ਉਹ ਸਾਡੇ ਤੇ ਭਰੋਸਾ ਰੱਖ ਸਕਦੇ ਹਨ। ਪਰ ਜੇ ਅਸੀਂ ਕਦੇ ਕੋਈ ਝੂਠ ਬੋਲਦੇ ਫੜੇ ਜਾਂਦੇ ਹਾਂ, ਤਾਂ ਅੱਗੇ ਤੋਂ ਸਾਡੀ ਹਰ ਗੱਲ ਤੇ ਸ਼ੱਕ ਕੀਤਾ ਜਾ ਸਕਦਾ ਹੈ। ਇਕ ਅਫ਼ਰੀਕੀ ਕਹਾਵਤ ਕਹਿੰਦੀ ਹੈ: “ਇਕ ਝੂਠ ਹਜ਼ਾਰ ਸੱਚਾਈਆਂ ਨੂੰ ਬਰਬਾਦ ਕਰ ਦਿੰਦਾ ਹੈ।” ਇਕ ਹੋਰ ਕਹਾਵਤ ਕਹਿੰਦੀ ਹੈ: “ਝੂਠੇ ਦੀ ਗੱਲ ਕੋਈ ਨਹੀਂ ਸੁਣਦਾ, ਭਾਵੇਂ ਉਹ ਸੱਚ ਬੋਲੇ।”
11. ਈਮਾਨਦਾਰ ਹੋਣ ਦਾ ਮਤਲਬ ਸਿਰਫ਼ ਸੱਚ ਬੋਲਣਾ ਹੀ ਕਿਉਂ ਨਹੀਂ ਹੈ?
11 ਈਮਾਨਦਾਰ ਹੋਣ ਦਾ ਮਤਲਬ ਸਿਰਫ਼ ਸੱਚ ਬੋਲਣਾ ਹੀ ਨਹੀਂ ਹੈ। ਇਸ ਦਾ ਸਬੂਤ ਸਾਡੀ ਜ਼ਿੰਦਗੀ ਤੋਂ ਮਿਲਣਾ ਚਾਹੀਦਾ ਹੈ। ਇਸ ਤੋਂ ਪਤਾ ਲੱਗੇਗਾ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਅਸੀਂ ਹੋਰਨਾਂ ਨੂੰ ਸੱਚਾਈ ਸਿਰਫ਼ ਬੋਲ ਕੇ ਨਹੀਂ ਦੱਸਦੇ, ਪਰ ਆਪਣੇ ਕੰਮਾਂ ਰਾਹੀਂ ਵੀ ਦਿਖਾਉਂਦੇ ਹਾਂ ਕਿ ਅਸੀਂ ਸੱਚਾਈ ਤੇ ਚੱਲਦੇ ਹਾਂ। ਪੌਲੁਸ ਰਸੂਲ ਨੇ ਪੁੱਛਿਆ: “ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ? ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂ? ਤੂੰ ਜਿਹੜਾ ਆਖਦਾ ਹੈਂ ਭਈ ਜ਼ਨਾਹ ਨਾ ਕਰਨਾ ਕੀ ਆਪ ਹੀ ਜ਼ਨਾਹ ਕਰਦਾ ਹੈਂ?” (ਰੋਮੀਆਂ 2:21, 22) ਜੇ ਅਸੀਂ ਦੂਸਰਿਆਂ ਨੂੰ ਸੱਚਾਈ ਸਿਖਾਉਣੀ ਹੈ, ਤਾਂ ਸਾਨੂੰ ਵੀ ਆਪਣੇ ਹਰ ਕੰਮ ਵਿਚ ਈਮਾਨਦਾਰ ਹੋਣਾ ਚਾਹੀਦਾ ਹੈ। ਜੇ ਅਸੀਂ ਈਮਾਨਦਾਰ ਇਨਸਾਨ ਵਜੋਂ ਜਾਣੇ ਜਾਂਦੇ ਹਾਂ, ਤਾਂ ਲੋਕ ਸਾਡੀ ਸਿੱਖਿਆ ਵੱਲ ਧਿਆਨ ਦਿੱਤੇ ਬਿਨਾਂ ਨਹੀਂ ਰਹਿ ਸਕਣਗੇ।
12, 13. ਇਕ ਨੌਜਵਾਨ ਕੁੜੀ ਨੇ ਈਮਾਨਦਾਰੀ ਬਾਰੇ ਕੀ ਲਿਖਿਆ ਸੀ ਅਤੇ ਉਸ ਨੂੰ ਈਮਾਨਦਾਰ ਰਹਿਣ ਦੀ ਤਾਕਤ ਕਿੱਥੋਂ ਮਿਲੀ ਸੀ?
12 ਯਹੋਵਾਹ ਦੇ ਨੌਜਵਾਨ ਸੇਵਕ ਵੀ ਈਮਾਨਦਾਰੀ ਦੀ ਜ਼ਰੂਰਤ ਪਛਾਣਦੇ ਹਨ। ਉਦਾਹਰਣ ਲਈ, ਜਦ ਜੈਨੀ 13 ਸਾਲਾਂ ਦੀ ਸੀ, ਉਸ ਨੇ ਸਕੂਲੇ ਇਕ ਲੇਖ ਵਿਚ ਲਿਖਿਆ: “ਮੇਰੇ ਲਈ ਈਮਾਨਦਾਰੀ ਬਹੁਤ ਜ਼ਰੂਰੀ ਹੈ। ਮੈਂ ਆਪਣੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਉਮਰ ਭਰ ਸੱਚ ਬੋਲਾਂਗੀ। ਮੈਂ ਉਸ ਸਮੇਂ ਵੀ ਸੱਚ ਬੋਲਾਂਗੀ ਜਦ ਸੱਚ ਬੋਲਣ ਨਾਲ ਮੈਨੂੰ ਜਾਂ ਮੇਰੇ ਦੋਸਤਾਂ ਨੂੰ ਉਸ ਵੇਲੇ ਫ਼ਾਇਦਾ ਨਹੀਂ ਹੋਵੇਗਾ। ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਅੱਜ-ਕੱਲ੍ਹ ਸੱਚ ਨਹੀਂ ਬੋਲਦੇ। ਮੈਂ ਸਿਰਫ਼ ਉਨ੍ਹਾਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜੋ ਸੱਚੇ ਅਤੇ ਈਮਾਨਦਾਰ ਹਨ।”
13 ਜੈਨੀ ਦੇ ਲੇਖ ਬਾਰੇ ਉਸ ਦੀ ਅਧਿਆਪਕਾ ਨੇ ਉਸ ਨੂੰ ਕਿਹਾ: “ਤੂੰ ਬੜੀ ਛੋਟੀ ਉਮਰ ਵਿਚ ਇੰਨੇ ਪੱਕੇ ਅਸੂਲ ਅਪਣਾਏ ਹਨ। ਮੈਂ ਜਾਣਦੀ ਹਾਂ ਕਿ ਤੂੰ ਇਸ ਤਰ੍ਹਾਂ ਕਰੇਂਗੀ ਕਿਉਂਕਿ ਤੂੰ ਮਨ ਦੀ ਬੜੀ ਪੱਕੀ ਹੈਂ।” ਇਸ ਕੁੜੀ ਨੂੰ ਨੇਕ ਰਹਿਣ ਦੀ ਤਾਕਤ ਕਿੱਥੋਂ ਮਿਲੀ ਸੀ? ਜੈਨੀ ਨੇ ਆਪਣੇ ਲੇਖ ਦੇ ਸ਼ੁਰੂ ਵਿਚ ਲਿਖਿਆ ਸੀ ਕਿ ਉਸ ਦੇ ਧਰਮ ਦੇ ਅਸੂਲ “ਉਸ ਦੀ ਜ਼ਿੰਦਗੀ ਦੇ ਅਸੂਲ ਹਨ।” ਸੱਤ ਸਾਲ ਬੀਤ ਗਏ ਹਨ ਜਦੋਂ ਜੈਨੀ ਨੇ ਇਹ ਲੇਖ ਲਿਖਿਆ ਸੀ। ਜਿਵੇਂ ਉਸ ਦੀ ਅਧਿਆਪਕਾ ਨੇ ਅੰਦਾਜ਼ਾ ਲਾਇਆ ਸੀ, ਜੈਨੀ ਆਪਣੀ ਜ਼ਿੰਦਗੀ ਯਹੋਵਾਹ ਦੀ ਗਵਾਹ ਵਜੋਂ ਈਮਾਨਦਾਰੀ ਨਾਲ ਗੁਜ਼ਾਰ ਰਹੀ ਹੈ।
ਯਹੋਵਾਹ ਦੇ ਗਵਾਹ ਸੱਚਾਈ ਦੱਸਦੇ ਹਨ
14. ਪਰਮੇਸ਼ੁਰ ਦੇ ਸੇਵਕਾਂ ਕੋਲ ਸੱਚਾਈ ਦੱਸਣ ਦੀ ਵੱਡੀ ਜ਼ਿੰਮੇਵਾਰੀ ਕਿਉਂ ਹੈ?
14 ਇਹ ਗੱਲ ਵੀ ਸੱਚ ਹੈ ਕਿ ਯਹੋਵਾਹ ਦੇ ਗਵਾਹਾਂ ਤੋਂ ਇਲਾਵਾ ਹੋਰ ਲੋਕ ਵੀ ਸੱਚ ਬੋਲਦੇ ਹਨ ਤੇ ਈਮਾਨਦਾਰ ਬਣਨ ਦੀ ਕੋਸ਼ਿਸ਼ ਕਰਦੇ ਹਨ। ਪਰ ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਸਾਡੇ ਕੋਲ ਸੱਚਾਈ ਦੱਸਣ ਦੀ ਵੱਡੀ ਜ਼ਿੰਮੇਵਾਰੀ ਹੈ। ਸਾਨੂੰ ਬਾਈਬਲ ਵਿਚ ਦੱਸੀਆਂ ਸੱਚਾਈਆਂ ਦਾ ਗਿਆਨ ਦਿੱਤਾ ਗਿਆ ਹੈ ਲੂਕਾ 12:48) ਜੀ ਹਾਂ, ਜਿਨ੍ਹਾਂ ਦੀ ਝੋਲੀ ਪਰਮੇਸ਼ੁਰ ਦੇ ਗਿਆਨ ਨਾਲ ਭਰੀ ਹੈ, ਉਨ੍ਹਾਂ ਨੂੰ “ਬਹੁਤੇ ਦਾ ਲੇਖਾ” ਦੇਣਾ ਪਵੇਗਾ।
ਜਿਨ੍ਹਾਂ ਤੋਂ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ। ਇਸ ਕਰਕੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਹੋਰਨਾਂ ਨਾਲ ਇਹ ਗਿਆਨ ਸਾਂਝਾ ਕਰੀਏ। ਯਿਸੂ ਨੇ ਕਿਹਾ ਸੀ: “ਜਿਸ ਕਿਸੇ ਨੂੰ ਬਹੁਤ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਲੇਖਾ ਲਿਆ ਜਾਵੇਗਾ।” (15. ਲੋਕਾਂ ਨੂੰ ਬਾਈਬਲ ਦੀ ਸੱਚਾਈ ਦੱਸਣ ਨਾਲ ਤੁਹਾਨੂੰ ਕਿਸ ਤਰ੍ਹਾਂ ਖ਼ੁਸ਼ੀ ਮਿਲਦੀ ਹੈ?
15 ਲੋਕਾਂ ਨੂੰ ਬਾਈਬਲ ਦੀ ਸੱਚਾਈ ਦੱਸਣ ਨਾਲ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਸਨ ਜੋ ‘ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ’ ਅਤੇ ਜਿਨ੍ਹਾਂ ਨੇ “ਭੂਤਾਂ ਦੀਆਂ ਸਿੱਖਿਆਂ” ਸੁਣ ਕੇ ਧੋਖਾ ਖਾਧਾ ਹੋਇਆ ਸੀ। (ਮੱਤੀ 9:36; 1 ਤਿਮੋਥਿਉਸ 4:1) ਅਸੀਂ ਵੀ ਉਨ੍ਹਾਂ ਚੇਲਿਆਂ ਵਾਂਗ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਲੋਕਾਂ ਨੂੰ ਉਮੀਦ ਦਿੰਦੇ ਹਾਂ। ਯੂਹੰਨਾ ਰਸੂਲ ਨੇ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਯੂਹੰਨਾ ਦੇ ‘ਬਾਲਕਾਂ’ ਦੀ ਵਫ਼ਾਦਾਰੀ ਨੇ ਉਸ ਦੇ ਜੀਅ ਨੂੰ ਖ਼ੁਸ਼ ਕੀਤਾ ਸੀ। ਇਹ ਸ਼ਾਇਦ ਉਹ ਲੋਕ ਸਨ ਜਿਨ੍ਹਾਂ ਨੂੰ ਉਸ ਨੇ ਸੱਚਾਈ ਸਿਖਾਈ ਸੀ। ਸਾਡਾ ਜੀਅ ਵੀ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਲੋਕ ਪਰਮੇਸ਼ੁਰ ਦੇ ਬਚਨ ਨੂੰ ਕਬੂਲ ਕਰਦੇ ਹਨ।
16, 17. (ੳ) ਸਭ ਲੋਕ ਸੱਚਾਈ ਨੂੰ ਕਬੂਲ ਕਿਉਂ ਨਹੀਂ ਕਰਦੇ? (ਅ) ਬਾਈਬਲ ਵਿਚ ਦੱਸੀ ਸੱਚਾਈ ਦਾ ਪ੍ਰਚਾਰ ਕਰ ਕੇ ਤੁਸੀਂ ਖ਼ੁਸ਼ੀ ਕਿਉਂ ਹਾਸਲ ਕਰ ਸਕਦੇ ਹੋ?
16 ਇਹ ਗੱਲ ਵੀ ਸੱਚ ਹੈ ਕਿ ਸਾਰੇ ਲੋਕ ਸੱਚਾਈ ਨੂੰ ਕਬੂਲ ਨਹੀਂ ਕਰਦੇ। ਯਿਸੂ ਨੇ ਉਸ ਸਮੇਂ ਵੀ ਪਰਮੇਸ਼ੁਰ ਬਾਰੇ ਸੱਚ ਦੱਸਿਆ ਸੀ ਜਦੋਂ ਕੋਈ ਉਸ ਨੂੰ ਨਹੀਂ ਸੁਣਨਾ ਚਾਹੁੰਦਾ ਸੀ। ਯਿਸੂ ਨੇ ਆਪਣੇ ਯਹੂਦੀ ਵਿਰੋਧੀਆਂ ਨੂੰ ਕਿਹਾ: “ਤੁਸੀਂ ਕਿਉਂ ਮੇਰੀ ਪਰਤੀਤ ਨਹੀਂ ਕਰਦੇ ਹੋ? ਜੋ ਪਰਮੇਸ਼ੁਰ ਤੋਂ ਹੈ ਸੋ ਪਰਮੇਸ਼ੁਰ ਦੇ ਬਚਨ ਸੁਣਦਾ ਹੈ। ਤੁਸੀਂ ਇਸੇ ਕਾਰਨ ਨਹੀਂ ਸੁਣਦੇ ਜੋ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”—ਯੂਹੰਨਾ 8:46, 47.
17 ਅਸੀਂ ਵੀ ਯਿਸੂ ਵਾਂਗ ਯਹੋਵਾਹ ਬਾਰੇ ਸੱਚਾਈ ਦੱਸਣ ਤੋਂ ਝਿਜਕਦੇ ਨਹੀਂ ਹਾਂ। ਅਸੀਂ ਜਾਣਦੇ ਹਾਂ ਕਿ ਸਾਰੇ ਸਾਡੀ ਗੱਲ ਸਵੀਕਾਰ ਨਹੀਂ ਕਰਨਗੇ ਕਿਉਂਕਿ ਸਾਰਿਆਂ ਨੇ ਯਿਸੂ ਦੀ ਗੱਲ ਵੀ ਨਹੀਂ ਸੁਣੀ ਸੀ। ਫਿਰ ਵੀ, ਸਾਨੂੰ ਇਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ। ਦਇਆਵਾਨ ਹੋਣ ਕਾਰਨ ਯਹੋਵਾਹ ਚਾਹੁੰਦਾ ਹੈ ਕਿ ਸਾਰੀ ਇਨਸਾਨਜਾਤ ਨੂੰ ਸੱਚਾਈ ਦੱਸੀ ਮੱਤੀ 5:14, 16) ਅਸੀਂ ਬਿਨਾਂ ਸ਼ਰਮਾਏ ਸ਼ਤਾਨ ਦੇ ਨਕਲੀ ਸੱਚ ਨੂੰ ਸਵੀਕਾਰ ਕਰਨ ਦੀ ਬਜਾਇ ਪਰਮੇਸ਼ੁਰ ਦਾ ਸੱਚਾ ਤੇ ਸ਼ੁੱਧ ਬਚਨ ਹੀ ਸਵੀਕਾਰ ਕਰਦੇ ਹਾਂ। ਅਸੀਂ ਜੋ ਸੱਚਾਈ ਜਾਣਦੇ ਤੇ ਸਾਂਝੀ ਕਰਦੇ ਹਾਂ, ਉਸ ਨੂੰ ਕਬੂਲ ਕਰ ਕੇ ਲੋਕ ਅਸਲੀ ਅਜ਼ਾਦੀ ਹਾਸਲ ਕਰ ਸਕਦੇ ਹਨ।—ਯੂਹੰਨਾ 8:32.
ਜਾਵੇ। ਮਸੀਹੀਆਂ ਕੋਲ ਸੱਚਾਈ ਹੋਣ ਕਰਕੇ ਉਹ ਇਸ ਹਨੇਰ-ਭਰੀ ਦੁਨੀਆਂ ਵਿਚ ਰੌਸ਼ਨੀ ਫੈਲਾਉਂਦੇ ਹਨ। ਲੋਕ ਸਾਡੀ ਕਹਿਣੀ ਤੇ ਕਰਨੀ ਤੋਂ ਸੱਚਾਈ ਦਾ ਚਾਨਣ ਦੇਖ ਕੇ ਸਾਡੇ ਸਵਰਗੀ ਪਿਤਾ ਦੀ ਵਡਿਆਈ ਕਰ ਸਕਦੇ ਹਨ। (ਸੱਚਾਈ ਦੇ ਰਾਹ ਤੇ ਚੱਲਦੇ ਰਹੋ
18. ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨਥਾਨਿਏਲ ਨੂੰ ਪਸੰਦ ਕਰਦਾ ਸੀ?
18 ਯਿਸੂ ਸੱਚ ਬੋਲਦਾ ਸੀ ਅਤੇ ਸੱਚ ਨਾਲ ਪਿਆਰ ਕਰਦਾ ਸੀ। ਆਪਣੀ ਜ਼ਮੀਨੀ ਸੇਵਕਾਈ ਦੌਰਾਨ ਉਹ ਈਮਾਨਦਾਰ ਲੋਕਾਂ ਨੂੰ ਪਸੰਦ ਕਰਦਾ ਸੀ। ਨਥਾਨਿਏਲ ਬਾਰੇ ਯਿਸੂ ਨੇ ਕਿਹਾ: “ਵੇਖੋ ਸੱਚਾ ਇਸਰਾਏਲੀ ਜਿਹ ਦੇ ਵਿੱਚ ਛੱਲ ਨਹੀਂ ਹੈ।” (ਯੂਹੰਨਾ 1:47) ਬਾਅਦ ਵਿਚ, ਨਥਾਨਿਏਲ ਨੂੰ ਜਿਸ ਨੂੰ ਬਰਥੁਲਮਈ ਵੀ ਸੱਦਿਆ ਗਿਆ, 12 ਰਸੂਲਾਂ ਵਿਚ ਚੁਣਿਆ ਗਿਆ ਸੀ। (ਮੱਤੀ 10:2-4) ਉਸ ਲਈ ਇਹ ਕਿੰਨਾ ਵੱਡਾ ਸਨਮਾਨ ਸੀ!
19-21. ਹਿੰਮਤ ਨਾਲ ਸੱਚ ਬੋਲਣ ਕਰਕੇ ਇਕ ਅੰਨ੍ਹੇ ਆਦਮੀ ਨੂੰ ਕਿਹੜੀ ਬਰਕਤ ਮਿਲੀ ਸੀ?
19 ਬਾਈਬਲ ਵਿਚ ਯੂਹੰਨਾ ਦੀ ਪੁਸਤਕ ਦਾ ਇਕ ਪੂਰਾ ਅਧਿਆਇ ਇਕ ਹੋਰ ਈਮਾਨਦਾਰ ਆਦਮੀ ਬਾਰੇ ਹੈ ਜਿਸ ਉੱਤੇ ਯਿਸੂ ਮਿਹਰਬਾਨ ਹੋਇਆ ਸੀ। ਅਸੀਂ ਉਸ ਆਦਮੀ ਦਾ ਨਾਂ ਨਹੀਂ ਜਾਣਦੇ। ਅਸੀਂ ਸਿਰਫ਼ ਇਹੀ ਜਾਣਦੇ ਹਾਂ ਕਿ ਇਹ ਮੰਗਤਾ ਸੀ ਤੇ ਜਨਮ ਤੋਂ ਹੀ ਅੰਨ੍ਹਾ ਸੀ। ਜਦ ਯਿਸੂ ਨੇ ਉਸ ਦੀ ਨਿਗਾਹ ਠੀਕ ਕਰ ਦਿੱਤੀ, ਤਾਂ ਲੋਕ ਹੈਰਾਨ ਰਹਿ ਗਏ ਸਨ। ਇਸ ਚਮਤਕਾਰ ਦੀ ਖ਼ਬਰ ਕੁਝ ਫ਼ਰੀਸੀਆਂ ਦੇ ਕੰਨੀਂ ਵੀ ਪੈ ਗਈ। ਸੱਚਾਈ ਦੇ ਵੈਰੀ ਹੋਣ ਕਰਕੇ ਉਨ੍ਹਾਂ ਨੇ ਆਪੋ ਵਿਚ ਫ਼ੈਸਲਾ ਕੀਤਾ ਸੀ ਕਿ ਜੇ ਕੋਈ ਵੀ ਯਿਸੂ ਵਿਚ ਨਿਹਚਾ ਕਰੇਗਾ, ਤਾਂ ਉਸ ਨੂੰ ਸਭਾ-ਘਰ ਵਿੱਚੋਂ ਛੇਕਿਆ ਜਾਵੇਗਾ। ਉਸ ਮੰਗਤੇ ਦੇ ਮਾਂ-ਬਾਪ ਫ਼ਰੀਸੀਆਂ ਦੇ ਇਸ ਮਤੇ ਬਾਰੇ ਜਾਣਦੇ ਸਨ ਅਤੇ ਉਨ੍ਹਾਂ ਨੇ ਡਰ ਦੇ ਮਾਰੇ ਝੂਠ ਬੋਲ ਕੇ ਕਿਹਾ ਕਿ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੇ ਬੇਟੇ ਨੂੰ ਕਿਸ ਨੇ ਸੁਜਾਖਾ ਕਰ ਦਿੱਤ ਸੀ।—ਯੂਹੰਨਾ 9:1-23.
20 ਸੁਜਾਖੇ ਆਦਮੀ ਨੂੰ ਫਿਰ ਤੋਂ ਫ਼ਰੀਸੀਆਂ ਸਾਮ੍ਹਣੇ ਬੁਲਾਇਆ ਗਿਆ ਸੀ। ਕਿਸੇ ਚੀਜ਼ ਦੀ ਪਰਵਾਹ ਕੀਤੇ ਬਿਨਾਂ ਉਸ ਨੇ ਨਿਧੜਕ ਹੋ ਕੇ ਸੱਚ-ਸੱਚ ਦੱਸਿਆ ਕਿ ਯਿਸੂ ਨੇ ਉਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਸੀ। ਉਸ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਇਹ ਪੜ੍ਹੇ-ਲਿਖੇ ਉੱਘੇ ਆਦਮੀ ਇਹ ਨਹੀਂ ਮੰਨਦੇ ਸਨ ਕਿ ਯਿਸੂ ਪਰਮੇਸ਼ੁਰ ਤੋਂ ਆਇਆ ਸੀ। ਉਸ ਨੇ ਹਿੰਮਤ ਨਾਲ ਉਨ੍ਹਾਂ ਨੂੰ ਸੱਚਾਈ ਕਬੂਲ ਕਰਨ ਲਈ ਕਿਹਾ: “ਜੇ ਇਹ ਪਰਮੇਸ਼ੁਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸੱਕਦਾ।” ਉਸ ਦੀ ਗੱਲ ਦਾ ਫ਼ਰੀਸੀਆਂ ਕੋਲ ਕੋਈ ਜਵਾਬ ਨਹੀਂ ਸੀ, ਇਸ ਕਰਕੇ ਉਨ੍ਹਾਂ ਨੇ ਉਸ ਆਦਮੀ ਨੂੰ ਛੇਕ ਦਿੱਤਾ।—ਯੂਹੰਨਾ 9:24-34.
21 ਜਦ ਯਿਸੂ ਨੂੰ ਇਹ ਗੱਲ ਪਤਾ ਲੱਗੀ, ਤਾਂ ਉਸ ਨੇ ਉਸ ਆਦਮੀ ਨੂੰ ਲੱਭਿਆ। ਇਸ ਤੋਂ ਬਾਅਦ ਯਿਸੂ ਨੇ ਉਸ ਆਦਮੀ ਨੂੰ ਹੋਰ ਸੱਚਾਈ ਸਿਖਾਈ। ਯਿਸੂ ਨੇ ਉਸ ਨੂੰ ਸਾਫ਼-ਸਾਫ਼ ਦੱਸਿਆ ਕਿ ਉਹ ਮਸੀਹਾ ਸੀ। ਸੱਚ ਬੋਲਣ ਕਰਕੇ ਉਸ ਆਦਮੀ ਨੂੰ ਕਿੰਨੀਆਂ ਬਰਕਤਾਂ ਮਿਲੀਆਂ! ਤਾਂ ਫਿਰ ਅਸੀਂ ਯਕੀਨ ਕਰ ਸਕਦੇ ਹਾਂ ਕਿ ਸੱਚ ਬੋਲਣ ਵਾਲਿਆਂ ਉੱਤੇ ਪਰਮੇਸ਼ੁਰ ਮਿਹਰਬਾਨ ਹੁੰਦਾ ਹੈ।—ਯੂਹੰਨਾ 9:35-37.
22. ਸਾਨੂੰ ਸੱਚਾਈ ਦੇ ਰਾਹ ਤੇ ਕਿਉਂ ਚੱਲਣਾ ਚਾਹੀਦਾ ਹੈ?
22 ਸੱਚਾਈ ਉੱਤੇ ਚੱਲਣ ਦੀ ਆਦਤ ਪਾਉਣੀ ਕੋਈ ਛੋਟੀ-ਮੋਟੀ ਗੱਲ ਨਹੀਂ ਹੈ। ਇਸ ਤਰ੍ਹਾਂ ਕਰ ਕੇ ਅਸੀਂ ਪਰਮੇਸ਼ੁਰ ਅਤੇ ਇਨਸਾਨਾਂ ਨਾਲ ਦੋਸਤੀ ਕਾਇਮ ਰੱਖ ਸਕਦੇ ਹਾਂ। ਈਮਾਨਦਾਰ ਹੋਣ ਲਈ ਸਾਨੂੰ ਅਜਿਹੇ ਇਨਸਾਨ ਬਣਨ ਦੀ ਲੋੜ ਹੈ ਜੋ ਸੱਚ ਬੋਲਦਾ ਹੈ, ਨਿਸ਼ਕਪਟ ਤੇ ਮਿਲਣਸਾਰ ਹੈ ਅਤੇ ਜਿਸ ਉੱਤੇ ਇਤਬਾਰ ਕੀਤਾ ਜਾ ਸਕਦਾ ਹੈ। ਅਜਿਹੇ ਇਨਸਾਨ ਤੋਂ ਯਹੋਵਾਹ ਵੀ ਖ਼ੁਸ਼ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 15:1, 2) ਬੇਈਮਾਨ ਇਨਸਾਨ ਬੇਵਫ਼ਾ, ਝੂਠਾ ਤੇ ਧੋਖੇਬਾਜ਼ ਹੁੰਦਾ ਹੈ ਅਤੇ ਯਹੋਵਾਹ ਅਜਿਹੇ ਇਨਸਾਨ ਨੂੰ ਪਸੰਦ ਨਹੀਂ ਕਰਦਾ। (ਕਹਾਉਤਾਂ 6:16-19) ਇਸ ਕਰਕੇ ਆਪਣੇ ਮਨ ਵਿਚ ਧਾਰ ਲਓ ਕਿ ਤੁਸੀਂ ਸੱਚਾਈ ਦੇ ਰਾਹ ਚੱਲਦੇ ਰਹੋਗੇ। ਦਰਅਸਲ, ਸੱਚਾਈ ਦੇ ਪਰਮੇਸ਼ੁਰ ਦੀ ਰੀਸ ਕਰਨ ਲਈ ਸਾਨੂੰ ਸੱਚ ਜਾਣਨ, ਸੱਚ ਬੋਲਣ ਅਤੇ ਸੱਚ ਤੇ ਚੱਲਣ ਦੀ ਲੋੜ ਹੈ।
ਤੁਸੀਂ ਕੀ ਜਵਾਬ ਦਿਓਗੇ?
• ਅਸੀਂ ਸ਼ੁਕਰਗੁਜ਼ਾਰ ਕਿਉਂ ਹੋ ਸਕਦੇ ਹਾਂ ਕਿ ਅਸੀਂ ਸੱਚਾਈ ਜਾਣਦੇ ਹਾਂ?
• ਈਮਾਨਦਾਰ ਹੋਣ ਦੇ ਮਾਮਲੇ ਵਿਚ ਅਸੀਂ ਯਹੋਵਾਹ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
• ਦੂਜਿਆਂ ਨੂੰ ਸੱਚਾਈ ਸਿਖਾਉਣ ਦੇ ਕੀ ਲਾਭ ਹਨ?
• ਸੱਚਾਈ ਦੇ ਰਾਹ ਤੇ ਚੱਲਣਾ ਜ਼ਰੂਰੀ ਕਿਉਂ ਹੈ?
[ਸਵਾਲ]
[ਸਫ਼ੇ 17 ਉੱਤੇ ਤਸਵੀਰਾਂ]
ਬਾਈਬਲ ਵਿਚ ਦੱਸੀ ਸੱਚਾਈ ਦਾ ਗਿਆਨ ਲੈ ਕੇ ਮਸੀਹੀ ਜੋਸ਼ ਨਾਲ ਇਸ ਨੂੰ ਸਾਂਝਾ ਕਰਦੇ ਹਨ
[ਸਫ਼ੇ 18 ਉੱਤੇ ਤਸਵੀਰਾਂ]
ਸੁਜਾਖਾ ਕੀਤੇ ਜਾਣ ਦੇ ਨਾਲ-ਨਾਲ ਸੱਚ ਬੋਲਣ ਕਰਕੇ ਅੰਨ੍ਹੇ ਆਦਮੀ ਨੂੰ ਹੋਰ ਵੀ ਬਰਕਤਾਂ ਮਿਲੀਆਂ ਸਨ