Skip to content

Skip to table of contents

ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?

ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?

ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?

ਕੀਪਰਿਵਾਰ, ਸਿਹਤ ਅਤੇ ਕੰਮ ਸੰਬੰਧੀ ਮੁਸ਼ਕਲਾਂ ਜਾਂ ਹੋਰ ਕਿਸੇ ਭਾਰੀ ਜ਼ਿੰਮੇਵਾਰੀ ਕਰਕੇ ਤੁਹਾਡੇ ਮਨ ਉੱਤੇ ਵੱਡਾ ਬੋਝ ਪਿਆ ਹੋਇਆ ਹੈ? ਅੱਜ-ਕੱਲ੍ਹ ਬਹੁਤ ਸਾਰੇ ਲੋਕ ਇਨ੍ਹਾਂ ਮੁਸ਼ਕਲਾਂ ਦੇ ਬੋਝ ਥੱਲੇ ਦੱਬੇ ਹੋਏ ਹਨ। ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ ਬੇਇਨਸਾਫ਼ੀ, ਜੁਰਮ ਅਤੇ ਹਿੰਸਾ ਵੀ ਸਹਿੰਦੇ ਹਨ। ਬਾਈਬਲ ਵਿਚ ਇਸ ਬਾਰੇ ਇਸ ਤਰ੍ਹਾਂ ਲਿਖਿਆ ਗਿਆ ਹੈ: “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਤਾਹੀਓਂ ਲੋਕੀ ਪੁੱਛਦੇ ਹਨ ਕਿ ‘ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? ਕੀ ਉਹ ਸਾਡੀ ਕੋਈ ਮਦਦ ਕਰੇਗਾ?’

ਬੁੱਧੀਮਾਨ ਰਾਜਾ ਸੁਲੇਮਾਨ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਕਿਹਾ: “ਤੂੰ ਹੀ ਇਨਸਾਨ ਦੇ ਦਿਲ ਨੂੰ ਜਾਣਨ ਵਾਲਾ ਹੈਂ।” ਸੁਲੇਮਾਨ ਨੂੰ ਪੱਕਾ ਯਕੀਨ ਸੀ ਕਿ ਰੱਬ ਸਾਨੂੰ ਸਿਰਫ਼ ਜਾਣਦਾ ਹੀ ਨਹੀਂ, ਸਗੋਂ ਉਸ ਨੂੰ ਸਾਡੀ ਚਿੰਤਾ ਵੀ ਹੈ। ਉਸ ਨੇ ਰੱਬ ਅੱਗੇ ਬੇਨਤੀ ਕੀਤੀ ਕਿ ਉਹ “ਆਪਣੇ ਸੁਰਗੀ ਭਵਨ ਤੋਂ ਸੁਣ ਕੇ” ਹਰੇਕ ਧਰਮੀ ਇਨਸਾਨ ਦੀ ਪ੍ਰਾਰਥਨਾ ਦਾ ਜਵਾਬ ਦੇਵੇ ਜੋ “ਆਪਣੇ ਦੁਖ ਅਤੇ ਰੰਜ” ਬਾਰੇ ਉਸ ਨੂੰ ਦੱਸੇ।—2 ਇਤਹਾਸ 6:29, 30.

ਅੱਜ ਵੀ ਯਹੋਵਾਹ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ। (ਜ਼ਬੂਰਾਂ ਦੀ ਪੋਥੀ 50:15) ਉਹ ਵਾਅਦਾ ਕਰਦਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਜ਼ਰੂਰ ਸੁਣੇਗਾ ਜੇ ਉਹ ਦਿੱਲੋਂ ਕੀਤੀਆਂ ਗਈਆਂ ਹਨ ਅਤੇ ਉਸ ਦੀ ਮਰਜ਼ੀ ਮੁਤਾਬਕ ਹਨ। (ਜ਼ਬੂਰਾਂ ਦੀ ਪੋਥੀ 55:16, 22; ਲੂਕਾ 11:5-13; 2 ਕੁਰਿੰਥੀਆਂ 4:7) ਜੀ ਹਾਂ, ‘ਜਿਹੜੀ ਬੇਨਤੀ ਤੇ ਅਰਦਾਸ ਕਿਸੇ ਇੱਕ ਪੁਰਸ਼ ਵੱਲੋਂ ਯਾ ਉਹ ਦੀ ਸਾਰੀ ਪਰਜਾ ਵੱਲੋਂ ਹੋਵੇ’ ਯਹੋਵਾਹ ਉਸ ਨੂੰ ਸੁਣਦਾ ਹੈ। ਇਸ ਲਈ, ਜੇ ਅਸੀਂ ਰੱਬ ਉੱਤੇ ਭਰੋਸਾ ਰੱਖੀਏ, ਉਸ ਦੀ ਮਦਦ ਮੰਗੀਏ ਅਤੇ ਉਸ ਦੇ ਨੇੜੇ ਜਾਈਏ, ਤਾਂ ਉਹ ਪਿਆਰ ਨਾਲ ਸਾਡੀ ਦੇਖ-ਭਾਲ ਅਤੇ ਅਗਵਾਈ ਕਰੇਗਾ। (ਕਹਾਉਤਾਂ 3:5, 6) ਬਾਈਬਲ ਦੇ ਇਕ ਲਿਖਾਰੀ ਯਾਕੂਬ ਨੇ ਸਾਨੂੰ ਭਰੋਸਾ ਦਿਵਾਇਆ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.