Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੂਚ 4:24-26 ਵਿਚ ਦਰਜ ਘਟਨਾ ਵਿਚ ਕੀ ਹੋਇਆ ਸੀ ਅਤੇ ਕਿਸ ਦੀ ਜ਼ਿੰਦਗੀ ਖ਼ਤਰੇ ਵਿਚ ਸੀ?

ਮੂਸਾ ਆਪਣੀ ਪਤਨੀ ਸਿੱਪੋਰਾਹ ਅਤੇ ਆਪਣੇ ਪੁੱਤਰਾਂ ਗੇਰਸ਼ੋਮ ਤੇ ਅਲੀਅਜ਼ਰ ਨਾਲ ਮਿਸਰ ਨੂੰ ਜਾ ਰਿਹਾ ਸੀ। ਰਾਹ ਵਿਚ ਅੱਗੇ ਦੱਸੀ ਘਟਨਾ ਵਾਪਰੀ: “ਰਸਤੇ ਵਿੱਚ ਪੜਾਓ ਉੱਤੇ ਐਉਂ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਰ ਉਸ ਨੂੰ ਮਾਰਨਾ ਚਾਹਿਆ। ਤਾਂ ਸਿੱਪੋਰਾਹ ਨੇ ਇੱਕ ਚਕ ਮਕ ਦੀ ਪੱਥਰੀ ਲੈ ਕੇ ਆਪਣੇ ਪੁੱਤ੍ਰ ਦੀ ਖੱਲੜੀ ਕੱਟ ਸੁੱਟੀ ਅਰ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਦਿੱਤਾ ਅਤੇ ਆਖਿਆ, ਤੂੰ ਸੱਚ ਮੁਚ ਮੇਰੇ ਲਈ ਇੱਕ ਖੂਨੀ ਪਤੀ ਹੈਂ। ਸੋ ਉਸ ਨੇ ਉਹ ਨੂੰ ਛੱਡ ਦਿੱਤਾ। ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ।” (ਕੂਚ 4:20, 24-26) ਹਾਲਾਂਕਿ ਇਨ੍ਹਾਂ ਆਇਤਾਂ ਦਾ ਅਸਲ ਮਤਲਬ ਜਾਣਨਾ ਬਹੁਤ ਔਖਾ ਹੈ, ਪਰ ਬਾਈਬਲ ਦੀਆਂ ਦੂਸਰੀਆਂ ਆਇਤਾਂ ਇਸ ਘਟਨਾ ਉੱਤੇ ਕੁਝ ਚਾਨਣਾ ਪਾਉਂਦੀਆਂ ਹਨ।

ਇਸ ਬਿਰਤਾਂਤ ਵਿਚ ਸਪੱਸ਼ਟ ਤੌਰ ਤੇ ਨਹੀਂ ਦੱਸਿਆ ਗਿਆ ਕਿ ਕਿਸ ਦੀ ਜਾਨ ਖ਼ਤਰੇ ਵਿਚ ਸੀ। ਪਰ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਮੂਸਾ ਦੀ ਜਾਨ ਖ਼ਤਰੇ ਵਿਚ ਨਹੀਂ ਸੀ ਕਿਉਂਕਿ ਯਹੋਵਾਹ ਨੇ ਕੁਝ ਹੀ ਸਮਾਂ ਪਹਿਲਾਂ ਮੂਸਾ ਨੂੰ ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ। (ਕੂਚ 3:10) ਇਸ ਲਈ ਇਹ ਮੰਨਣਾ ਠੀਕ ਨਹੀਂ ਲੱਗਦਾ ਕਿ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਜਾਂਦੇ ਸਮੇਂ ਰਾਹ ਵਿਚ ਪਰਮੇਸ਼ੁਰ ਦਾ ਦੂਤ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕਰੇਗਾ। ਜੇ ਮੂਸਾ ਦੀ ਜਾਨ ਨਹੀਂ, ਤਾਂ ਫਿਰ ਕਿਸੇ ਇਕ ਪੁੱਤਰ ਦੀ ਜਾਨ ਨੂੰ ਖ਼ਤਰਾ ਸੀ। ਸੁੰਨਤ ਬਾਰੇ ਅਬਰਾਹਾਮ ਨੂੰ ਇਹ ਕਾਨੂੰਨ ਦਿੱਤਾ ਗਿਆ ਸੀ: “ਜੋ ਨਰ ਬੇਸੁੰਨਤਾ ਰਹੇ ਅਰ ਜਿਸ ਦੀ ਸੁੰਨਤ ਉਸ ਦੇ ਬਦਨ ਦੀ ਖੱਲੜੀ ਵਿੱਚ ਨਾ ਕੀਤੀ ਗਈ ਹੋਵੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇਗਾ। ਉਸ ਮੇਰੇ ਨੇਮ ਨੂੰ ਭੰਨਿਆ ਹੈ।” (ਉਤਪਤ 17:14) ਹੋ ਸਕਦਾ ਹੈ ਕਿ ਮੂਸਾ ਨੇ ਅਣਗਹਿਲੀ ਵਰਤਦੇ ਹੋਏ ਆਪਣੇ ਪੁੱਤਰ ਦੀ ਸੁੰਨਤ ਨਹੀਂ ਕੀਤੀ ਸੀ, ਇਸ ਕਰਕੇ ਯਹੋਵਾਹ ਦਾ ਦੂਤ ਉਸ ਮੁੰਡੇ ਦੀ ਜਾਨ ਲੈਣ ਆਇਆ ਸੀ।

ਗ਼ਲਤੀ ਨੂੰ ਸੁਧਾਰਨ ਲਈ ਸਿੱਪੋਰਾਹ ਨੇ ਆਪਣੇ ਮੁੰਡੇ ਦੀ ਖੱਲੜੀ ਕੱਟ ਦਿੱਤੀ। ਉਸ ਨੇ ਖੱਲੜੀ ਕੱਟ ਕੇ ਕਿਸ ਦੇ ਪੈਰਾਂ ਵਿਚ ਸੁੱਟੀ ਸੀ? ਉਸ ਨੇ ਖੱਲੜੀ ਯਹੋਵਾਹ ਦੇ ਦੂਤ ਦੇ ਪੈਰਾਂ ਵਿਚ ਸੁੱਟੀ ਹੋਣੀ ਕਿਉਂਕਿ ਦੂਤ ਕੋਲ ਬੇਸੁੰਨਤੇ ਮੁੰਡੇ ਨੂੰ ਮਾਰਨ ਦੀ ਤਾਕਤ ਸੀ। ਇਸ ਤਰ੍ਹਾਂ ਕਰ ਕੇ ਸਿੱਪੋਰਾਹ ਨੇ ਇਹ ਦਿਖਾਇਆ ਕਿ ਉਸ ਨੇ ਨੇਮ ਅਨੁਸਾਰ ਹੁਕਮ ਨੂੰ ਮੰਨ ਲਿਆ ਸੀ।

ਸਿੱਪੋਰਾਹ ਦੁਆਰਾ ਇਹ ਕਹਿਣਾ ਵੀ ਅਸਾਧਾਰਣ ਸੀ ਕਿ ‘ਤੂੰ ਮੇਰੇ ਲਈ ਇੱਕ ਖੂਨੀ ਪਤੀ ਹੈਂ।’ ਇਸ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ? ਸੁੰਨਤ ਦੇ ਨੇਮ ਵਿਚ ਦਿੱਤੀਆਂ ਮੰਗਾਂ ਨੂੰ ਪੂਰਾ ਕਰਨ ਦੁਆਰਾ ਸਿੱਪੋਰਾਹ ਨੇ ਦਿਖਾਇਆ ਕਿ ਉਸ ਨੇ ਯਹੋਵਾਹ ਨਾਲ ਆਪਣੇ ਨੇਮਬੱਧ ਰਿਸ਼ਤੇ ਨੂੰ ਕਬੂਲ ਕੀਤਾ। ਬਾਅਦ ਵਿਚ ਇਸਰਾਏਲੀਆਂ ਨੂੰ ਦਿੱਤੀ ਗਈ ਬਿਵਸਥਾ ਵਿਚ ਦਿਖਾਇਆ ਗਿਆ ਸੀ ਕਿ ਨੇਮਬੱਧ ਰਿਸ਼ਤੇ ਵਿਚ ਯਹੋਵਾਹ ਪਤੀ ਸੀ ਅਤੇ ਇਸਰਾਏਲ ਕੌਮ ਉਸ ਦੀ ਪਤਨੀ। (ਯਿਰਮਿਯਾਹ 31:32) ਇਸ ਲਈ ਯਹੋਵਾਹ ਨੂੰ (ਉਸ ਦੇ ਦੂਤ ਰਾਹੀਂ) ਆਪਣਾ “ਖੂਨੀ ਪਤੀ” ਕਹਿਣ ਦੁਆਰਾ ਸਿੱਪੋਰਾਹ ਸ਼ਾਇਦ ਦਿਖਾ ਰਹੀ ਸੀ ਕਿ ਉਹ ਉਸ ਨੇਮ ਦੀਆਂ ਸ਼ਰਤਾਂ ਨੂੰ ਕਬੂਲ ਕਰਦੀ ਸੀ। ਇਕ ਤਰੀਕੇ ਨਾਲ ਉਹ ਸੁੰਨਤ ਦੇ ਨੇਮ ਅਨੁਸਾਰ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਪਤੀ ਸਵੀਕਾਰ ਕਰ ਕੇ ਆਪਣੇ ਆਪ ਨੂੰ ਉਸ ਦੇ ਅਧੀਨ ਕਰ ਰਹੀ ਸੀ। ਚਾਹੇ ਜੋ ਵੀ ਹੋਇਆ, ਪਰਮੇਸ਼ੁਰ ਦੀ ਮੰਗ ਨੂੰ ਪੂਰਾ ਕਰਨ ਲਈ ਉਸ ਨੇ ਜੋ ਠੋਸ ਕਦਮ ਚੁੱਕਿਆ, ਉਸ ਨਾਲ ਉਸ ਦੇ ਪੁੱਤਰ ਦੀ ਜਾਨ ਬਚ ਗਈ।