Skip to content

Skip to table of contents

ਨੰਬਰ 666 ਦਾ ਮਤਲਬ

ਨੰਬਰ 666 ਦਾ ਮਤਲਬ

ਨੰਬਰ 666 ਦਾ ਮਤਲਬ

‘ਦਰਿੰਦਾ ਕਿਸੇ ਨੂੰ ਲੈਣ ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਉਂ ਯਾ ਉਹ ਦੇ ਨਾਉਂ ਦਾ ਅੰਗ ਯਾਨੀ ਨੰਬਰ ਲੱਗਾ ਹੋਵੇ। ਏਹ ਗਿਆਨ ਦਾ ਮੌਕਾ ਹੈ! ਜਿਹ ਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਗ ਗਿਣ ਲਵੇ। ਉਹ ਮਨੁੱਖ ਦਾ ਅੰਗ ਹੈ ਅਤੇ ਉਹ ਦਾ ਅੰਗ 666 ਹੈ।’—ਪਰਕਾਸ਼ ਦੀ ਪੋਥੀ 13:17, 18.

ਕੀ ਤੁਸੀਂ ਨੰਬਰ 666 ਬਾਰੇ ਕਦੇ ਸੁਣਿਆ ਹੈ? ਕਈ ਲੋਕ ਨੰਬਰ 666 ਯਾਨੀ “ਦਰਿੰਦੇ” ਦੇ ਦਾਗ਼ ਜਾਂ ਨਾਂ ਵਿਚ ਬਹੁਤ ਦਿਲਚਸਪੀ ਲੈਂਦੇ ਹਨ ਅਤੇ ਇਸ ਨੰਬਰ ਤੋਂ ਡਰਦੇ ਵੀ ਹਨ। ਟੈਲੀਵਿਯਨ ਤੇ ਇੰਟਰਨੈੱਟ ਉੱਤੇ ਨਾਲੇ ਫ਼ਿਲਮਾਂ, ਕਿਤਾਬਾਂ ਤੇ ਰਸਾਲਿਆਂ ਵਿਚ ਇਸ ਦੇ ਕਈ ਅਰਥ ਕੱਢੇ ਗਏ ਹਨ। ਤਾਂ ਫਿਰ, 666 ਨੰਬਰ ਦਾ ਕੀ ਅਰਥ ਹੈ?

ਕਈ ਲੋਕ ਮੰਨਦੇ ਹਨ ਕਿ ਇਹ ਨੰਬਰ ਬਾਈਬਲ ਵਿਚ ਜ਼ਿਕਰ ਕੀਤੇ ਗਏ ਯਿਸੂ ਦੇ ਵਿਰੋਧੀ ਦਾ ਨਿਸ਼ਾਨ ਹੈ। ਦੂਸਰੇ ਕਹਿੰਦੇ ਹਨ ਕਿ ਇਹ ਨੰਬਰ ਕਿਸੇ ਵਿਅਕਤੀ ਦੇ ਸਰੀਰ ਉੱਤੇ ਪੱਕੇ ਤੌਰ ਤੇ ਦਾਗਿਆ ਹੋਇਆ ਹੈ ਜਾਂ ਉਸ ਦੇ ਸਰੀਰ ਵਿਚ ਇਸ ਨੰਬਰ ਦੀ ਮਾਈਕ੍ਰੋਚਿੱਪ ਹੈ ਜਿਸ ਤੋਂ ਉਸ ਵਿਅਕਤੀ ਦੀ ਇਸ ਦਰਿੰਦੇ ਦੇ ਸੇਵਕ ਵਜੋਂ ਪਛਾਣ ਹੁੰਦੀ ਹੈ। ਹੋਰ ਲੋਕ ਸੋਚਦੇ ਹਨ ਕਿ 666 ਨੰਬਰ ਕੈਥੋਲਿਕ ਚਰਚ ਦੇ ਪੋਪ ਦਾ ਨੰਬਰ ਹੈ। ਪੋਪ ਦੇ ਖ਼ਿਤਾਬ ਦੇ ਲਾਤੀਨੀ ਅੱਖਰਾਂ ਦੀ ਜਗ੍ਹਾ ਰੋਮੀ ਨੰਬਰ ਇਸਤੇਮਾਲ ਕਰ ਕੇ ਤੇ ਫਿਰ ਉਨ੍ਹਾਂ ਨੂੰ ਜੋੜ ਕੇ ਉਹ 666 ਦਾ ਹਿਸਾਬ ਕੱਢਦੇ ਹਨ। ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਇਸੇ ਤਰ੍ਹਾਂ ਲਾਤੀਨੀ ਭਾਸ਼ਾ ਵਿਚ ਡਾਇਓਕਲੀਸ਼ਨ ਨਾਂ ਦੇ ਰੋਮੀ ਸਮਰਾਟ ਤੋਂ ਅਤੇ ਇਬਰਾਨੀ ਭਾਸ਼ਾ ਵਿਚ ਕੈਸਰ ਨੀਰੋ ਦੇ ਨਾਂ ਤੋਂ ਵੀ 666 ਦਾ ਹਿਸਾਬ ਕੱਢਿਆ ਜਾ ਸਕਦਾ ਹੈ।

ਪਰ ਦਰਿੰਦੇ ਦੇ ਨੰਬਰ ਬਾਰੇ ਇਹ ਸਭ ਗੱਲਾਂ ਤਾਂ ਲੋਕਾਂ ਦੇ ਅਨੁਮਾਨ ਹਨ ਜਿਨ੍ਹਾਂ ਨੂੰ ਸਾਬਤ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਬਾਈਬਲ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਗਈਆਂ ਹਨ। ਬਾਈਬਲ ਵਿਚ ਇਹ ਦੱਸਿਆ ਹੈ ਕਿ ਜਿਨ੍ਹਾਂ ਲੋਕਾਂ ਉੱਤੇ ਇਹ ਦਾਗ਼ ਲੱਗਾ ਹੋਇਆ ਹੈ, ਉਨ੍ਹਾਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ ਜਦ ਉਹ ਇਸ ਦੁਨੀਆਂ ਦਾ ਅੰਤ ਕਰੇਗਾ। (ਪਰਕਾਸ਼ ਦੀ ਪੋਥੀ 14:9-11; 19:20) ਇਸ ਲਈ ਨੰਬਰ 666 ਦਾ ਅਰਥ ਸਮਝਣਾ ਬਹੁਤ ਜ਼ਰੂਰੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਪਿਆਰ ਦੇ ਸਾਗਰ ਅਤੇ ਅਧਿਆਤਮਿਕ ਚਾਨਣ ਦੇ ਸੋਮੇ ਯਹੋਵਾਹ ਪਰਮੇਸ਼ੁਰ ਨੇ ਇਸ ਜ਼ਰੂਰੀ ਮਾਮਲੇ ਦੇ ਸੰਬੰਧ ਵਿਚ ਆਪਣੇ ਲੋਕਾਂ ਨੂੰ ਹਨੇਰੇ ਵਿਚ ਨਹੀਂ ਰੱਖਿਆ ਹੈ। ਤਾਂ ਫਿਰ, ਕਿਉਂ ਨਾ ਅਗਲਾ ਲੇਖ ਪੜ੍ਹ ਕੇ ਦੇਖੋ?—2 ਤਿਮੋਥਿਉਸ 3:16; 1 ਯੂਹੰਨਾ 1:5; 4:8.