ਕੀ ਮਸੀਹੀ ਨਿਰਪੱਖਤਾ ਪਿਆਰ ਦੇ ਰਾਹ ਵਿਚ ਰੋੜਾ ਹੈ?
ਕੀ ਮਸੀਹੀ ਨਿਰਪੱਖਤਾ ਪਿਆਰ ਦੇ ਰਾਹ ਵਿਚ ਰੋੜਾ ਹੈ?
ਬਾਈਬਲ ਪੜ੍ਹੋ, ਪ੍ਰਾਰਥਨਾ ਕਰੋ ਅਤੇ ਐਤਵਾਰ ਦੇ ਦਿਨ ਭਜਨ ਗਾਓ। ਮਸੀਹ ਦੇ ਚੇਲੇ ਬਣਨ ਦਾ ਸਿਰਫ਼ ਇਹੀ ਮਤਲਬ ਨਹੀਂ ਹੈ। ਸਾਨੂੰ ਪਰਮੇਸ਼ੁਰ ਅਤੇ ਲੋਕਾਂ ਲਈ ਕੁਝ ਕਰਨ ਦੀ ਵੀ ਲੋੜ ਹੈ। ਇਸ ਬਾਰੇ ਬਾਈਬਲ ਵਿਚ ਲਿਖਿਆ ਹੈ: “ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।” (1 ਯੂਹੰਨਾ 3:18) ਯਿਸੂ ਨੂੰ ਲੋਕਾਂ ਦੀ ਚਿੰਤਾ ਸੀ ਤੇ ਉਸ ਦੇ ਚੇਲੇ ਹੋਣ ਦੇ ਨਾਤੇ ਸਾਨੂੰ ਉਸ ਦੀ ਨਕਲ ਕਰਨੀ ਚਾਹੀਦੀ ਹੈ। ਪੌਲੁਸ ਰਸੂਲ ਨੇ ਆਪਣੇ ਸੰਗੀ ਵਿਸ਼ਵਾਸੀਆਂ ਨੂੰ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਣ’ ਦੀ ਹੱਲਾਸ਼ੇਰੀ ਦਿੱਤੀ ਸੀ। (1 ਕੁਰਿੰਥੀਆਂ 15:58) ਪਰ ਪ੍ਰਭੂ ਦਾ ਕੰਮ ਕੀ ਹੈ? ਕੀ ਪ੍ਰਭੂ ਇਹ ਚਾਹੁੰਦਾ ਹੈ ਕਿ ਅਸੀਂ ਦੱਬੇ-ਕੁਚਲੇ ਗ਼ਰੀਬਾਂ ਦੀ ਮਦਦ ਕਰਨ ਲਈ ਸਰਕਾਰ ਦੀ ਨੀਤੀ ਨੂੰ ਬਦਲਣ ਦੀ ਕੋਸ਼ਿਸ਼ ਕਰੀਏ? ਕੀ ਯਿਸੂ ਨੇ ਇਸ ਤਰ੍ਹਾਂ ਕੀਤਾ ਸੀ?
ਭਾਵੇਂ ਯਿਸੂ ਉੱਤੇ ਸਿਆਸੀ ਮਾਮਲਿਆਂ ਵਿਚ ਦਖ਼ਲ ਦੇਣ ਜਾਂ ਕਿਸੇ ਸਿਆਸੀ ਪੱਖ ਦੀ ਤਰਫ਼ਦਾਰੀ ਕਰਨ ਲਈ ਜ਼ੋਰ ਪਾਇਆ ਗਿਆ ਸੀ, ਪਰ ਉਸ ਨੇ ਇਸ ਤਰ੍ਹਾਂ ਕਰਨ ਤੋਂ ਮੱਤੀ 4:8-10; 22:17-21; ਯੂਹੰਨਾ 6:15) ਪਰ ਉਸ ਦੇ ਨਿਰਪੱਖ ਹੋਣ ਦਾ ਇਹ ਮਤਲਬ ਨਹੀਂ ਸੀ ਕਿ ਉਸ ਨੇ ਹੋਰਨਾਂ ਦੀ ਮਦਦ ਨਹੀਂ ਕੀਤੀ।
ਇਨਕਾਰ ਕੀਤਾ। ਜਦ ਸ਼ਤਾਨ ਨੇ ਉਸ ਨੂੰ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਦੇਣ ਦੀ ਪੇਸ਼ਕਸ਼ ਕੀਤੀ, ਤਾਂ ਉਸ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਜਦ ਟੈਕਸ ਦੇਣ ਜਾਂ ਨਾ ਦੇਣ ਦੀ ਬਹਿਸ ਚੱਲ ਰਹੀ ਸੀ, ਤਾਂ ਯਿਸੂ ਨੇ ਕਿਸੇ ਦਾ ਪੱਖ ਲੈਣ ਤੋਂ ਇਨਕਾਰ ਕੀਤਾ। ਅਤੇ ਜਦ ਲੋਕਾਂ ਨੇ ਉਸ ਨੂੰ ਪਾਤਸ਼ਾਹ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਉੱਥੋਂ ਚਲਾ ਗਿਆ। (ਯਿਸੂ ਨੇ ਉਸ ਕੰਮ ਵੱਲ ਆਪਣਾ ਪੂਰਾ ਧਿਆਨ ਦਿੱਤਾ ਸੀ ਜਿਸ ਤੋਂ ਲੋਕਾਂ ਨੂੰ ਥੋੜ੍ਹੇ ਚਿਰ ਦੀ ਬਜਾਇ ਹਮੇਸ਼ਾ ਲਈ ਫ਼ਾਇਦਾ ਹੋਣਾ ਸੀ। ਪੰਜ ਹਜ਼ਾਰ ਲੋਕਾਂ ਨੂੰ ਰੋਟੀ ਖੁਆ ਕੇ ਅਤੇ ਰੋਗੀਆਂ ਨੂੰ ਚੰਗਾ ਕਰ ਕੇ ਉਸ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਰਾਹਤ ਤਾਂ ਜ਼ਰੂਰ ਦਿੱਤੀ, ਪਰ ਉਸ ਦੀ ਸਿੱਖਿਆ ਤੋਂ ਲੋਕਾਂ ਨੂੰ ਹਮੇਸ਼ਾ ਲਈ ਅਸੀਸਾਂ ਮਿਲ ਸਕਦੀਆਂ ਸਨ। ਯਿਸੂ ਸਮਾਜ-ਸੇਵਕ ਵਜੋਂ ਮਸ਼ਹੂਰ ਹੋਣ ਦੀ ਬਜਾਇ “ਗੁਰੂ” ਦੇ ਤੌਰ ਤੇ ਜਾਣਿਆ ਜਾਂਦਾ ਸੀ। (ਮੱਤੀ 26:18; ਮਰਕੁਸ 5:35; ਯੂਹੰਨਾ 11:28) ਉਸ ਨੇ ਕਿਹਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।”—ਯੂਹੰਨਾ 18:37.
ਰਾਜਨੀਤੀ ਨਾਲੋਂ ਬਿਹਤਰ ਚੀਜ਼ ਦਾ ਪ੍ਰਚਾਰ
ਯਿਸੂ ਨੇ ਰਾਜਨੀਤੀ ਅਤੇ ਧਰਮ ਦੀ ਸਾਂਝੀਦਾਰੀ ਦੀ ਸਿੱਖਿਆ ਨਹੀਂ ਦਿੱਤੀ ਸੀ। ਇਸ ਦੀ ਬਜਾਇ ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ ਜਿਸ ਦਾ ਰਾਜਾ ਉਸ ਨੇ ਖ਼ੁਦ ਹੋਣਾ ਸੀ। (ਲੂਕਾ 4:43) ਇਹ ਰਾਜ ਇਕ ਸਵਰਗੀ ਹਕੂਮਤ ਹੈ ਜੋ ਸਾਰੀਆਂ ਇਨਸਾਨੀ ਸਰਕਾਰਾਂ ਨੂੰ ਹਟਾ ਕੇ ਦੁਨੀਆਂ ਵਿਚ ਹਮੇਸ਼ਾ ਵਾਸਤੇ ਸ਼ਾਂਤੀ ਲਿਆਵੇਗਾ। (ਯਸਾਯਾਹ 9:6, 7; 11:9; ਦਾਨੀਏਲ 2:44) ਅਸੀਂ ਕਹਿ ਸਕਦੇ ਹਾਂ ਕਿ ਇਸ ਰਾਜ ਤੋਂ ਸਿਵਾਇ ਇਨਸਾਨਾਂ ਲਈ ਹੋਰ ਕੋਈ ਪੱਕੀ ਆਸ ਨਹੀਂ ਹੈ। ਲੋਕਾਂ ਨੂੰ ਇਨਸਾਨੀ ਸਰਕਾਰਾਂ ਦੁਆਰਾ ਸ਼ਾਂਤੀ ਲਿਆਉਣ ਦੀ ਝੂਠੀ ਆਸ ਦੇਣ ਦੀ ਬਜਾਇ, ਕੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਪੱਕੀ ਆਸ ਦੇਣੀ ਉਨ੍ਹਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਨਹੀਂ ਹੈ? ਬਾਈਬਲ ਕਹਿੰਦੀ ਹੈ: “ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ। ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ! ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!” (ਜ਼ਬੂਰਾਂ ਦੀ ਪੋਥੀ 146:3-5) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਹਕੂਮਤਾਂ ਨੂੰ ਸੁਧਾਰਨ ਲਈ ਨਹੀਂ ਪਰ “ਰਾਜ ਦੀ ਇਸ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨ ਲਈ ਕਿਹਾ ਸੀ।—ਮੱਤੀ 10:6, 7; 24:14.
ਤਾਂ ਫਿਰ ਇਹ ਹੈ ‘ਪ੍ਰਭੁ ਦਾ ਕੰਮ’ ਜੋ ਮਸੀਹੀਆਂ ਨੂੰ ਸੌਂਪਿਆ ਗਿਆ ਹੈ। ਪਰਮੇਸ਼ੁਰ ਦੇ ਰਾਜ ਹੇਠ ਰਹਿਣ ਵਾਲਿਆਂ ਲਈ ਇਕ ਦੂਸਰੇ ਨੂੰ ਪਿਆਰ ਕਰਨਾ ਇਕ ਜ਼ਰੂਰੀ ਮੰਗ ਹੈ। ਇਸ ਲਈ ਇਸ ਰਾਜ ਵਿਚ ਧਰਤੀ ਦੀਆਂ ਸਾਰੀਆਂ ਵਸਤਾਂ ਬਰਾਬਰੀ ਨਾਲ ਵੰਡੀਆਂ ਜਾਣਗੀਆਂ ਅਤੇ ਗ਼ਰੀਬੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। (ਜ਼ਬੂਰਾਂ ਦੀ ਪੋਥੀ 72:8, 12, 13) ਇਹ ਵਾਕਈ ਖ਼ੁਸ਼ ਖ਼ਬਰ ਹੈ ਜਿਸ ਦਾ ਪ੍ਰਚਾਰ ਹਰ ਪਾਸੇ ਕੀਤਾ ਜਾਣਾ ਚਾਹੀਦਾ ਹੈ!
ਯਹੋਵਾਹ ਦੇ ਗਵਾਹ ਅੱਜ 235 ਦੇਸ਼ਾਂ ਵਿਚ ‘ਪ੍ਰਭੁ ਦਾ ਕੰਮ’ ਕਰ ਰਹੇ ਹਨ। ਯਿਸੂ ਦੇ ਹੁਕਮ ਅਨੁਸਾਰ ਉਹ ਸਰਕਾਰਾਂ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦਿੰਦੇ। (ਮੱਤੀ 22:21) ਨਾ ਹੀ ਉਹ ਯਿਸੂ ਦੀ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਨ: “ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ।”—ਯੂਹੰਨਾ 15:19.
ਕੁਝ ਲੋਕਾਂ ਨੇ ਧਿਆਨ ਨਾਲ ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ ਰਾਜਨੀਤੀ ਵਿਚ ਹਿੱਸਾ ਲੈਣਾ ਛੱਡ ਦਿੱਤਾ ਹੈ। ਮਿਸਾਲ ਲਈ, ਇਕ ਇਤਾਲਵੀ ਨੇਤਾ ਕੈਥੋਲਿਕ ਐਕਸ਼ਨ ਨਾਮਕ ਸੰਗਠਨ ਦਾ ਮੈਂਬਰ ਹੁੰਦਾ ਸੀ। ਉਹ ਦੱਸਦਾ ਹੈ ਕਿ ਉਹ ਇਕ ਸ਼ਹਿਰ ਦਾ ਮੇਅਰ ਕਿਉਂ ਬਣਿਆ ਸੀ: “ਮੈਂ ਲੋਕਾਂ ਦੀ ਮਦਦ ਕਰਨ ਲਈ ਅਤੇ ਸਮਾਜ ਦੀ ਸੇਵਾ ਕਰਨ ਲਈ ਰਾਜਨੀਤੀ ਵਿਚ ਗਿਆ
ਸੀ।” ਉਸ ਨੇ ਯਹੋਵਾਹ ਦੇ ਇਕ ਗਵਾਹ ਵਜੋਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲਈ ਮੇਅਰ ਦਾ ਕੰਮ ਛੱਡ ਦਿੱਤਾ। ਉਹ ਅੱਗੇ ਦੱਸਦਾ ਹੈ ਕਿ ਰਾਜਨੀਤੀ ਵਿਚ ਚੰਗੇ ਤੋਂ ਚੰਗੇ ਲੋਕਾਂ ਦੇ ਜਤਨ ਕਾਮਯਾਬ ਕਿਉਂ ਨਹੀਂ ਹੁੰਦੇ: “ਦੁਨੀਆਂ ਦੀ ਹਾਲਤ ਇੰਨੀ ਮਾੜੀ ਇਸ ਲਈ ਨਹੀਂ ਕਿ ਚੰਗੇ ਲੋਕਾਂ ਨੇ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਉਨ੍ਹਾਂ ਦੇ ਜਤਨਾਂ ਤੇ ਪਾਣੀ ਫੇਰਨ ਵਾਲੇ ਭੈੜੇ ਬੰਦਿਆਂ ਦੀ ਗਿਣਤੀ ਜ਼ਿਆਦਾ ਸੀ।”ਪਰਮੇਸ਼ੁਰ ਦੇ ਰਾਜ ਤੋਂ ਸਿਵਾਇ ਇਨਸਾਨਾਂ ਲਈ ਹੋਰ ਕੋਈ ਪੱਕੀ ਆਸ ਨਹੀਂ ਹੈ। ਰਾਜਨੀਤੀ ਤੋਂ ਦੂਰ ਰਹਿ ਕੇ ਅਤੇ ਇਸ ਰਾਜ ਦਾ ਪ੍ਰਚਾਰ ਕਰ ਕੇ ਸੱਚੇ ਮਸੀਹੀ ਲੋਕਾਂ ਦੀ ਮਦਦ ਕਰਦੇ ਹਨ। ਲੋਕ ਉਨ੍ਹਾਂ ਤੋਂ ਪਰਮੇਸ਼ੁਰ ਦੇ ਰਾਜ ਬਾਰੇ ਸਿੱਖ ਕੇ ਆਪਣੇ ਭੈੜੇ ਤੌਰ-ਤਰੀਕੇ ਬਦਲਦੇ ਹਨ। ਉਹ ਉੱਚ ਅਧਿਕਾਰੀਆਂ ਦਾ ਆਦਰ ਕਰਨ ਲੱਗਦੇ ਹਨ, ਆਪਣੇ ਪਰਿਵਾਰ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਅਤੇ ਧਨ-ਦੌਲਤ ਬਾਰੇ ਸਹੀ ਨਜ਼ਰੀਆ ਰੱਖਣਾ ਸਿੱਖਦੇ ਹਨ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਯਹੋਵਾਹ ਦੇ ਗਵਾਹ ਲੋਕਾਂ ਦੀ ਪਰਮੇਸ਼ੁਰ ਦੇ ਦੋਸਤ ਬਣਨ ਵਿਚ ਮਦਦ ਕਰਦੇ ਹਨ।
ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਾਲੇ ਲੋਕ ਆਪਣੇ ਇਲਾਕੇ ਦੇ ਲੋਕਾਂ ਨੂੰ ਲਾਭ ਪਹੁੰਚਾਉਂਦੇ ਹਨ। ਪਰ ਇਸ ਤੋਂ ਵੀ ਵੱਧ ਉਹ ਲੋਕਾਂ ਨੂੰ ਉਸ ਹਕੂਮਤ ਉੱਤੇ ਭਰੋਸਾ ਰੱਖਣਾ ਸਿਖਾਉਂਦੇ ਹਨ ਜੋ ਪਰਮੇਸ਼ੁਰ ਦੇ ਪ੍ਰੇਮੀਆਂ ਵਾਸਤੇ ਹਮੇਸ਼ਾ ਲਈ ਸ਼ਾਂਤੀ ਲਿਆਵੇਗੀ। ਜੀ ਹਾਂ, ਰਾਜਨੀਤੀ ਤੋਂ ਦੂਰ ਰਹਿੰਦੇ ਹੋਏ ਮਸੀਹੀ ਅੱਜ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਕੇ ਲੋਕਾਂ ਦਾ ਭਲਾ ਕਰਦੇ ਹਨ।
[ਡੱਬੀ/ਸਫ਼ੇ 7 ਉੱਤੇ ਤਸਵੀਰ]
ਮੈਂ ਰਾਜਨੀਤੀ ਨੂੰ ਪਿੱਠ ਦੇ ਕੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲੱਗਾ
ਛੋਟੀ ਉਮਰ ਵਿਚ ਹੀ ਆਟੀਲਾ ਨੇ ਬ੍ਰਾਜ਼ੀਲ ਵਿਚ ਆਪਣੇ ਕੈਥੋਲਿਕ ਚਰਚ ਦੇ ਪਾਦਰੀਆਂ ਤੋਂ ਲਿਬਰੇਸ਼ਨ ਥਿਆਲੋਜੀ ਯਾਨੀ ਗ਼ਰੀਬ ਲੋਕਾਂ ਨੂੰ ਅਤਿਆਚਾਰ ਤੋਂ ਛੁਡਾਉਣ ਲਈ ਚਰਚ ਦੇ ਸੰਘਰਸ਼ ਬਾਰੇ ਸਿੱਖਿਆ ਸੀ। ਉਹ ਅਜਿਹੇ ਸਮੇਂ ਬਾਰੇ ਸੁਣ ਕੇ ਬਹੁਤ ਖ਼ੁਸ਼ ਹੁੰਦਾ ਸੀ ਜਦੋਂ ਕੋਈ ਵੀ ਇਨਸਾਨ ਅਤਿਆਚਾਰ ਦਾ ਸ਼ਿਕਾਰ ਨਹੀਂ ਹੋਵੇਗਾ। ਇਸ ਲਈ ਉਹ ਇਕ ਸੰਗਠਨ ਦਾ ਮੈਂਬਰ ਬਣ ਗਿਆ ਜੋ ਰੋਸ ਰੈਲੀਆਂ ਕੱਢ ਕੇ ਜਾਂ ਹੋਰ ਅਹਿੰਸਕ ਤਰੀਕਿਆਂ ਨਾਲ ਸਰਕਾਰ ਦੀਆਂ ਨੀਤੀਆਂ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦਾ ਸੀ।
ਪਰ ਆਟੀਲਾ ਨੂੰ ਉਸ ਸੰਗਠਨ ਦੇ ਬੱਚਿਆਂ ਨੂੰ ਸਿਖਾਉਣ ਤੋਂ ਵੀ ਬੜੀ ਖ਼ੁਸ਼ੀ ਮਿਲਦੀ ਸੀ। ਉਹ ਲਿਸਨਿੰਗ ਟੂ ਦ ਗ੍ਰੇਟ ਟੀਚਰ * ਨਾਮਕ ਕਿਤਾਬ ਵਿੱਚੋਂ ਬੱਚਿਆਂ ਨੂੰ ਸਿਖਾਉਂਦਾ ਸੀ। ਇਸ ਵਿਚ ਚੰਗੇ ਚਾਲ-ਚਲਣ ਅਤੇ ਉੱਚ ਅਧਿਕਾਰੀਆਂ ਦਾ ਆਦਰ ਕਰਨ ਦੀ ਗੱਲ ਕੀਤੀ ਗਈ ਸੀ। ਇਹ ਪੜ੍ਹ ਕੇ ਆਟੀਲਾ ਸੋਚਾਂ ਵਿਚ ਪੈ ਗਿਆ ਕਿ ਲਿਬਰੇਸ਼ਨ ਥਿਆਲੋਜੀ ਦਾ ਪ੍ਰਚਾਰ ਕਰਨ ਵਾਲੇ ਲੋਕ ਯਿਸੂ ਦੀਆਂ ਗੱਲਾਂ ਅਨੁਸਾਰ ਚੰਗਾ ਚਾਲ-ਚਲਣ ਕਿਉਂ ਨਹੀਂ ਚੱਲਦੇ ਸਨ। ਉਸ ਨੂੰ ਇਹ ਵੀ ਸਮਝ ਨਹੀਂ ਆਉਂਦੀ ਸੀ ਕਿ ਸੱਤਾ ਹਾਸਲ ਕਰਨ ਤੋਂ ਬਾਅਦ ਕਈ ਲੋਕ ਦੱਬੇ-ਕੁਚਲੇ ਲੋਕਾਂ ਨੂੰ ਕਿਉਂ ਭੁੱਲ ਜਾਂਦੇ ਸਨ। ਇਸ ਲਈ ਉਸ ਨੇ ਉਸ ਸੰਗਠਨ ਨੂੰ ਛੱਡ ਦਿੱਤਾ। ਬਾਅਦ ਵਿਚ ਯਹੋਵਾਹ ਦੇ ਗਵਾਹ ਉਸ ਦੇ ਘਰ ਉਸ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨ ਆਏ। ਉਸ ਨੇ ਬਾਈਬਲ ਦੀ ਸਟੱਡੀ ਦੇ ਜ਼ਰੀਏ ਸਿੱਖਿਆ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੇ ਦੁੱਖਾਂ ਦਾ ਅਸਲੀ ਹੱਲ ਹੈ।
ਉਨ੍ਹੀਂ ਦਿਨੀਂ ਆਟੀਲਾ ਧਰਮ ਅਤੇ ਰਾਜਨੀਤੀ ਦੇ ਵਿਸ਼ੇ ਉੱਤੇ ਕੀਤੇ ਗਏ ਇਕ ਸੈਮੀਨਾਰ ਵਿਚ ਗਿਆ। ਇੰਸਟ੍ਰਕਟਰਾਂ ਨੇ ਕਿਹਾ ਕਿ “ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਹਨ।” ਫਿਰ ਆਟੀਲਾ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਗਿਆ। ਦੋਹਾਂ ਥਾਵਾਂ ਵਿਚ ਉਸ ਨੇ ਜ਼ਮੀਨ-ਆਸਮਾਨ ਦਾ ਫ਼ਰਕ ਦੇਖਿਆ। ਇਕ ਗੱਲ ਤਾਂ ਇਹ ਸੀ ਕਿ ਕਿੰਗਡਮ ਹਾਲ ਵਿਚ ਨਾ ਕੋਈ ਸਿਗਰਟ ਪੀਂਦਾ ਸੀ ਤੇ ਨਾ ਹੀ ਕੋਈ ਸ਼ਰਾਬੀ ਸੀ ਅਤੇ ਨਾ ਹੀ ਕੋਈ ਗੰਦੀ ਗੱਲ ਕਰਦਾ ਸੀ। ਆਟੀਲਾ ਨੇ ਆਪਣਾ ਮਨ ਬਣਾ ਲਿਆ ਕਿ ਉਹ ਵੀ ਯਹੋਵਾਹ ਦੇ ਗਵਾਹਾਂ ਨਾਲ ਪ੍ਰਚਾਰ ਵਿਚ ਜਾਵੇਗਾ ਤੇ ਉਸ ਨੇ ਕੁਝ ਹੀ ਸਮੇਂ ਵਿਚ ਬਪਤਿਸਮਾ ਲੈ ਲਿਆ। ਹੁਣ ਉਹ ਜਾਣ ਗਿਆ ਹੈ ਕਿ ਲਿਬਰੇਸ਼ਨ ਥਿਆਲੋਜੀ ਗ਼ਰੀਬਾਂ ਦੇ ਮਸਲਿਆਂ ਦਾ ਅਸਲੀ ਹੱਲ ਨਹੀਂ ਹੈ।
[ਫੁਟਨੋਟ]
^ ਪੈਰਾ 15 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ।
[ਸਫ਼ੇ 6 ਉੱਤੇ ਤਸਵੀਰ]
ਮਸੀਹੀਆਂ ਦੀ ਨਿਰਪੱਖਤਾ ਉਨ੍ਹਾਂ ਨੂੰ ਲੋਕਾਂ ਦੀ ਮਦਦ ਕਰਨ ਤੋਂ ਨਹੀਂ ਰੋਕਦੀ