Skip to content

Skip to table of contents

ਰੱਬ ਨੂੰ ਖ਼ੁਸ਼ ਕਰਨ ਦੀ ਇਨਸਾਨ ਦੀ ਇੱਛਾ

ਰੱਬ ਨੂੰ ਖ਼ੁਸ਼ ਕਰਨ ਦੀ ਇਨਸਾਨ ਦੀ ਇੱਛਾ

ਰੱਬ ਨੂੰ ਖ਼ੁਸ਼ ਕਰਨ ਦੀ ਇਨਸਾਨ ਦੀ ਇੱਛਾ

“ਅਜਿਹਾ ਕਦੇ ਕੋਈ ਮਨੁੱਖੀ ਸਮਾਜ ਨਹੀਂ ਹੋਇਆ ਜਿਸ ਦਾ ਕੋਈ ਪਰਮੇਸ਼ੁਰ ਨਾ ਹੋਵੇ। ਲੋਕ ਕਿਸੇ-ਨਾ-ਕਿਸੇ ਕਰਤਾਰ ਨੂੰ ਜ਼ਰੂਰ ਪੂਜਦੇ ਹਨ ਜੋ ਦੁਨੀਆਂ ਚਲਾਉਂਦਾ ਹੈ। ਇਹੋ ਗੱਲ ਉਨ੍ਹਾਂ ਸਮਾਜਾਂ ਬਾਰੇ ਵੀ ਸੱਚ ਹੈ ਜੋ ਆਪਣੇ ਆਪ ਨੂੰ ਨਾਸਤਿਕ ਕਹਿੰਦੇ ਹਨ।” ਜੌਨ ਬੋਕਰ ਨੇ ਆਪਣੀ ਕਿਤਾਬ ਰੱਬ ਦਾ ਸੰਖੇਪ ਇਤਿਹਾਸ (ਅੰਗ੍ਰੇਜ਼ੀ) ਵਿਚ ਇਹ ਸ਼ਬਦ ਲਿਖੇ ਸਨ। ਮਨੁੱਖ ਸਦੀਆਂ ਤੋਂ ਰੱਬ ਦੀ ਭਾਲ ਕਰਦੇ ਆਏ ਹਨ ਅਤੇ ਉਸ ਦੀ ਮਿਹਰ ਪਾਉਣ ਦੀ ਉਨ੍ਹਾਂ ਦੀ ਇੱਛਾ ਕਰਕੇ ਹੀ ਕਈ ਰੀਤਾਂ-ਰਸਮਾਂ ਅਤੇ ਰਵਾਇਤਾਂ ਦਾ ਜਨਮ ਹੋਇਆ। ਸੰਸਾਰ ਭਰ ਦੇ ਬਹੁਤ ਸਾਰੇ ਲੋਕ ਰੱਬ ਨੂੰ ਖ਼ੁਸ਼ ਕਰਨ ਦੀ ਦਿਲੀ ਇੱਛਾ ਰੱਖਦੇ ਹਨ। ਉਹ ਆਪਣੇ-ਆਪਣੇ ਵਿਸ਼ਵਾਸਾਂ ਅਨੁਸਾਰ ਰੱਬ ਨੂੰ ਖ਼ੁਸ਼ ਕਰਨ ਲਈ ਵੱਖੋ-ਵੱਖਰੇ ਤਰੀਕੇ ਵਰਤਦੇ ਹਨ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਚੰਗੀ ਜ਼ਿੰਦਗੀ ਜੀ ਕੇ ਰੱਬ ਦੀ ਮਿਹਰ ਪ੍ਰਾਪਤ ਕੀਤੀ ਜਾ ਸਕਦੀ ਹੈ। ਦੂਸਰੇ ਲੋਕ ਕਹਿੰਦੇ ਹਨ ਕਿ ਗ਼ਰੀਬਾਂ ਦੀ ਮਦਦ ਕਰਨ ਨਾਲ ਰੱਬ ਖ਼ੁਸ਼ ਹੁੰਦਾ ਹੈ। ਹੋਰ ਲੱਖਾਂ ਲੋਕ ਰੱਬ ਦੀ ਮਿਹਰ ਪਾਉਣ ਲਈ ਪੂਜਾ-ਪਾਠ ਕਰਦੇ ਹਨ ਅਤੇ ਰੀਤਾਂ-ਰਸਮਾਂ ਨਿਭਾਉਂਦੇ ਹਨ।

ਪਰ ਕੁਝ ਅਜਿਹੇ ਲੋਕ ਵੀ ਹਨ ਜੋ ਮੰਨਦੇ ਹਨ ਕਿ ਰੱਬ ਇਨਸਾਨਾਂ ਦੀ ਪਹੁੰਚ ਤੋਂ ਪਰੇ ਹੈ। ਉਨ੍ਹਾਂ ਦੇ ਖ਼ਿਆਲ ਵਿਚ ਰੱਬ ਸਾਡੇ ਤੋਂ ਬਹੁਤ ਦੂਰ ਹੈ ਅਤੇ ਉਸ ਕੋਲ ਤੁੱਛ ਇਨਸਾਨਾਂ ਵੱਲ ਧਿਆਨ ਦੇਣ ਦੀ ਫ਼ੁਰਸਤ ਨਹੀਂ। ਕਿਹਾ ਜਾਂਦਾ ਹੈ ਕਿ ਪ੍ਰਾਚੀਨ ਯੂਨਾਨ ਦਾ ਫ਼ਿਲਾਸਫ਼ਰ ਐਪੀਕਿਉਰਸ ਵੀ ਇਹੋ ਮੰਨਦਾ ਸੀ ਕਿ ‘ਦੇਵੀ-ਦੇਵਤੇ ਸਾਡੇ ਤੋਂ ਕੋਹਾਂ ਦੂਰ ਹਨ ਅਤੇ ਉਹ ਨਾ ਤਾਂ ਸਾਡਾ ਭਲਾ ਕਰਦੇ ਹਨ ਤੇ ਨਾ ਹੀ ਸਾਡਾ ਕੁਝ ਵਿਗਾੜਦੇ ਹਨ।’ ਫਿਰ ਵੀ, ਇਸ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਬਹੁਤ ਸਾਰੇ ਲੋਕ ਭਗਤੀ ਭਾਵ ਰੱਖਦੇ ਹਨ। ਕੁਝ ਲੋਕ ਤਾਂ ਸ਼ਾਇਦ ਚੜ੍ਹਾਵਾ ਚੜ੍ਹਾ ਕੇ ਅਤੇ ਪੂਜਾ-ਪਾਠ ਕਰ ਕੇ ਆਪਣੇ ਗੁਜ਼ਰ ਚੁੱਕੇ ਵੱਡ-ਵਡੇਰਿਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।

ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? ਕੀ ਰੱਬ ਨੂੰ ਖ਼ੁਸ਼ ਕਰਨ ਦੇ ਸਾਡੇ ਜਤਨਾਂ ਨੂੰ ਰੱਬ ਦੇਖਦਾ ਵੀ ਹੈ? ਕੀ ਰੱਬ ਦੇ ਦਿਲ ਨੂੰ ਖ਼ੁਸ਼ ਕਰਨਾ ਅਤੇ ਉਸ ਦੀ ਮਿਹਰ ਹਾਸਲ ਕਰਨੀ ਸੰਭਵ ਹੈ?

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

COVER: Courtesy of ROE/Anglo-Australian Observatory, photograph by David Malin