Skip to content

Skip to table of contents

ਲੰਬੀ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਨੁਸਖਾ

ਲੰਬੀ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਨੁਸਖਾ

ਲੰਬੀ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਨੁਸਖਾ

ਲੰਬੀ ਜ਼ਿੰਦਗੀ ਤਾਂ ਹਰ ਕੋਈ ਭੋਗਣੀ ਚਾਹੁੰਦਾ ਹੈ, ਪਰ ਬੁੱਢਾ ਕੋਈ ਨਹੀਂ ਹੋਣਾ ਚਾਹੁੰਦਾ। ਕਈ ਲੋਕ ਨੌਕਰੀ ਤੋਂ ਰੀਟਾਇਰ ਹੋਣ ਦੀ ਉਡੀਕ ਕਰਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਆਦਾ ਕੰਮ ਨਹੀਂ ਕਰਨਾ ਪਵੇਗਾ ਤੇ ਜ਼ਿੰਮੇਵਾਰੀਆਂ ਵੀ ਘੱਟ ਹੋਣਗੀਆਂ। ਪਰ ਉਹ ਡਰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕਿਤੇ ਖਾਲੀਪਣ ਨਾ ਆ ਜਾਵੇ ਜਿਸ ਕਰਕੇ ਜ਼ਿੰਦਗੀ ਬੇਕਾਰ ਲੱਗੇ। ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਉਹ ਕਿਤੇ ਇਕੱਲੇਪਣ, ਨਿਰਾਸ਼ਾ ਅਤੇ ਬੀਮਾਰੀਆਂ ਦੇ ਘੇਰੇ ਵਿਚ ਨਾ ਆ ਜਾਣ।

ਤਾਂ ਫਿਰ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਰਾਜ਼ ਕੀ ਹੈ? ਪਿਆਰ ਕਰਨ ਵਾਲਾ ਪਰਿਵਾਰ ਅਤੇ ਚੰਗੇ ਦੋਸਤ ਛੋਟਿਆਂ ਤੇ ਵੱਡਿਆਂ ਦੀ ਖ਼ੁਸ਼ ਰਹਿਣ ਵਿਚ ਮਦਦ ਕਰਦੇ ਹਨ। ਪਰ ਮਹੱਤਵਪੂਰਣ ਗੱਲ ਇਹ ਨਹੀਂ ਹੈ ਕਿ ਦੂਸਰੇ ਲੋਕ ਬਜ਼ੁਰਗਾਂ ਲਈ ਕੀ ਕਰਦੇ ਹਨ। ਉਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਬਜ਼ੁਰਗ ਦੂਜਿਆਂ ਲਈ ਕੀ ਕਰ ਸਕਦੇ ਹਨ।

ਚਾਰ ਸੌ ਤੇਈ ਬਜ਼ੁਰਗ ਜੋੜਿਆਂ ਤੇ ਕੀਤੇ ਇਕ ਲੰਬੇ ਅਧਿਐਨ ਤੋਂ ਪਤਾ ਲੱਗਾ ਹੈ ਕਿ “ਦੂਜਿਆਂ ਦੀ ਮਦਦ ਕਰਨ ਨਾਲ ਸਾਡੀ ਆਪਣੀ ਜ਼ਿੰਦਗੀ ਵਿਚ ਵਾਧਾ ਹੋ ਸਕਦਾ ਹੈ।” ਇਸ ਅਧਿਐਨ ਦੀ ਅਗਵਾਈ ਕਰਨ ਵਾਲੀ ਸਟੈਫ਼ਨੀ ਬ੍ਰਾਊਨ ਕਹਿੰਦੀ ਹੈ: “ਇਨ੍ਹਾਂ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਦੂਸਰਿਆਂ ਤੋਂ ਕੁਝ ਹਾਸਲ ਕਰਨ ਦੀ ਬਜਾਇ ਉਨ੍ਹਾਂ ਨੂੰ ਕੁਝ ਦੇਣ ਦਾ ਸਾਡੀ ਸਿਹਤ ਉੱਤੇ ਜ਼ਿਆਦਾ ਚੰਗਾ ਅਸਰ ਪੈਂਦਾ ਹੈ।” ਦੂਜਿਆਂ ਨੂੰ ਕੁਝ ਦੇਣ ਵਿਚ ਉਨ੍ਹਾਂ ਦੇ ਘਰੇਲੂ ਕੰਮਾਂ ਵਿਚ ਉਨ੍ਹਾਂ ਦੀ ਮਦਦ ਕਰਨੀ, ਬੱਚਿਆਂ ਦੀ ਦੇਖ-ਭਾਲ ਕਰਨੀ, ਹੋਰ ਛੋਟੇ-ਮੋਟੇ ਕੰਮ ਕਰਨੇ, ਉਨ੍ਹਾਂ ਨੂੰ ਲਿਫ਼ਟ ਦੇਣੀ ਜਾਂ ਉਨ੍ਹਾਂ ਦੀ ਗੱਲ ਸੁਣਨੀ ਸ਼ਾਮਲ ਹੈ।

ਤਕਰੀਬਨ 2,000 ਸਾਲ ਪਹਿਲਾਂ ਯਿਸੂ ਮਸੀਹ ਨੇ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਲੰਬੀ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਪਾਉਣ ਦਾ ਨੁਸਖਾ ਵੱਡੇ-ਵੱਡੇ ਬੈਂਕ ਅਕਾਊਂਟ ਜਾਂ ਬੁਢਾਪਾ ਦੂਰ ਰੱਖਣ ਵਾਲੀਆਂ ਦਵਾਈਆਂ ਜਾਂ ਖ਼ੁਰਾਕਾਂ ਨਹੀਂ ਹਨ। ਇਸ ਦੀ ਬਜਾਇ, ਸੁਖੀ ਜ਼ਿੰਦਗੀ ਕੁਝ ਨਾ ਕੁਝ ਕਰਦੇ ਰਹਿਣ, ਦੂਜਿਆਂ ਦੀ ਖ਼ੁਸ਼ੀ ਲਈ ਆਪਣਾ ਸਮਾਂ ਤੇ ਤਾਕਤ ਲਾਉਣ ਨਾਲ ਮਿਲਦੀ ਹੈ।

ਪਰ ਬੁਢਾਪੇ, ਬੀਮਾਰੀ ਅਤੇ ਮੌਤ ਤੋਂ ਬਚਣ ਲਈ ਇਹੀ ਕੁਝ ਕਾਫ਼ੀ ਨਹੀਂ ਹੈ। ਪਰਮੇਸ਼ੁਰ ਦਾ ਰਾਜ ਹੀ ਇਨ੍ਹਾਂ ਚੀਜ਼ਾਂ ਨੂੰ ਖ਼ਤਮ ਕਰੇਗਾ। ਇਸ ਰਾਜ ਵਿਚ ਬੀਮਾਰੀਆਂ ਖ਼ਤਮ ਹੋ ਜਾਣਗੀਆਂ ਅਤੇ “ਅਗਾਹਾਂ ਨੂੰ ਮੌਤ ਨਾ ਹੋਵੇਗੀ।” (ਪਰਕਾਸ਼ ਦੀ ਪੋਥੀ 21:3, 4; ਯਸਾਯਾਹ 33:24) ਆਗਿਆਕਾਰ ਲੋਕ ਬਾਗ਼ ਵਰਗੀ ਸੋਹਣੀ ਧਰਤੀ ਉੱਤੇ ਹਮੇਸ਼ਾ ਲਈ ਖ਼ੁਸ਼ੀ-ਖ਼ੁਸ਼ੀ ਰਹਿਣਗੇ। (ਲੂਕਾ 23:43) ਯਹੋਵਾਹ ਦੇ ਗਵਾਹ ਦੂਜਿਆਂ ਨੂੰ ਲੰਬੀ ਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਇਹ ਬਾਈਬਲ-ਆਧਾਰਿਤ ਨੁਸਖਾ ਦੇਣ ਵਿਚ ਖ਼ੁਸ਼ੀ ਮਹਿਸੂਸ ਕਰਦੇ ਹਨ।