Skip to content

Skip to table of contents

ਕੀ ਪ੍ਰਾਰਥਨਾ ਕਰਨ ਨਾਲ ਕੋਈ ਫ਼ਰਕ ਪੈਂਦਾ ਹੈ?

ਕੀ ਪ੍ਰਾਰਥਨਾ ਕਰਨ ਨਾਲ ਕੋਈ ਫ਼ਰਕ ਪੈਂਦਾ ਹੈ?

ਕੀ ਪ੍ਰਾਰਥਨਾ ਕਰਨ ਨਾਲ ਕੋਈ ਫ਼ਰਕ ਪੈਂਦਾ ਹੈ?

ਸਾ ਡੇ ਵਿੱਚੋਂ ਕਿਹੜਾ ਇਨਸਾਨ ਹੈ ਜਿਸ ਉੱਤੇ ਅਜਿਹੀ ਕੋਈ ਬਿਪਤਾ ਨਹੀਂ ਆਈ ਜਿਸ ਬਾਰੇ ਅਸੀਂ ਕੁਝ ਨਾ ਕਰ ਸਕੇ? ਬਾਈਬਲ ਦਿਖਾਉਂਦੀ ਹੈ ਕਿ ਪੌਲੁਸ ਰਸੂਲ ਜਾਣਦਾ ਸੀ ਕਿ ਪ੍ਰਾਰਥਨਾਵਾਂ ਕਰਨ ਨਾਲ ਇਨ੍ਹਾਂ ਹਾਲਾਤਾਂ ਦੌਰਾਨ ਸਾਡੀ ਬਹੁਤ ਮਦਦ ਹੁੰਦੀ ਹੈ।

ਜਦੋਂ ਪੌਲੁਸ ਨੂੰ ਰੋਮ ਵਿਚ ਬਿਨਾਂ ਦੋਸ਼ ਕੈਦ ਕੀਤਾ ਗਿਆ ਸੀ, ਤਾਂ ਉਸ ਨੇ ਆਪਣੇ ਸੰਗੀ ਮਸੀਹੀਆਂ ਨੂੰ ਕਿਹਾ: ‘ਮੈਂ ਹੋਰ ਵੀ ਮਿੰਨਤ ਨਾਲ ਬੇਨਤੀ ਕਰਦਾ ਹਾਂ ਭਈ ਤੁਸੀਂ ਪ੍ਰਾਰਥਨਾ ਕਰੋ ਤਾਂ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪੁਚਾਇਆ ਜਾਵਾਂ।’ (ਇਬਰਾਨੀਆਂ 13:18, 19) ਇਕ ਹੋਰ ਸਮੇਂ ਤੇ ਪੌਲੁਸ ਨੇ ਆਪਣੀ ਪੱਕੀ ਉਮੀਦ ਜ਼ਾਹਰ ਕੀਤੀ ਕਿ ਪ੍ਰਾਰਥਨਾ ਰਾਹੀਂ ਉਸ ਨੂੰ ਕੈਦ ਵਿੱਚੋਂ ਜਲਦੀ ਹੀ ਆਜ਼ਾਦੀ ਮਿਲ ਜਾਵੇਗੀ। (ਫਿਲੇਮੋਨ 22) ਠੀਕ ਇਸੇ ਤਰ੍ਹਾਂ ਹੋਇਆ ਅਤੇ ਪੌਲੁਸ ਜਲਦੀ ਹੀ ਆਪਣੇ ਪ੍ਰਚਾਰ ਦੇ ਕੰਮ ਵਿਚ ਦੁਬਾਰਾ ਰੁੱਝ ਗਿਆ।

ਪਰ ਕੀ ਸਾਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਦੇ ਹੋਏ ਪ੍ਰਾਰਥਨਾ ਕਰਨ ਦੁਆਰਾ ਮਦਦ ਮਿਲ ਸਕਦੀ ਹੈ? ਹਾਂ, ਹੋ ਸਕਦਾ ਹੈ। ਪਰ ਯਾਦ ਰੱਖੋ ਕਿ ਪ੍ਰਾਰਥਨਾ ਕਰਨੀ ਸਿਰਫ਼ ਇਕ ਧਾਰਮਿਕ ਰੀਤ ਨਹੀਂ ਹੈ। ਪ੍ਰਾਰਥਨਾ ਕਰਨ ਦੁਆਰਾ ਅਸੀਂ ਆਪਣੇ ਸ੍ਰਿਸ਼ਟੀ ਕਰਤਾਰ ਨਾਲ ਸੱਚ-ਮੁੱਚ ਗੱਲਬਾਤ ਕਰਦੇ ਹਾਂ। ਉਸ ਨਾਲ ਗੱਲ ਕਰਦੇ ਹੋਏ ਸਾਨੂੰ ਦਿਲ ਦੀਆਂ ਚਿੰਤਾਵਾਂ ਪ੍ਰਗਟ ਕਰਨੀਆਂ ਚਾਹੀਦੀਆਂ ਹਨ, ਪਰ ਫਿਰ ਜਵਾਬ ਲਈ ਉਸ ਦੀ ਉਡੀਕ ਕਰਨੀ ਚਾਹੀਦੀ ਹੈ।

ਪਰਮੇਸ਼ੁਰ ਸ਼ਾਇਦ ਸਾਡੀ ਹਰ ਗੱਲ ਦਾ ਸਿੱਧਾ ਜਵਾਬ ਨਾ ਦੇਵੇ ਜਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਉਸ ਤਰ੍ਹਾਂ ਨਾ ਕਰੇ ਜਿਸ ਤਰ੍ਹਾਂ ਅਸੀਂ ਉਮੀਦ ਕਰਦੇ ਸਾਂ। ਮਿਸਾਲ ਲਈ, ਪੌਲੁਸ ਨੇ ਕਈ ਵਾਰ ਇਹ ਪ੍ਰਾਰਥਨਾ ਕੀਤੀ ਕਿ ਉਸ ਦੇ ‘ਸਰੀਰ ਵਿੱਚ ਜੋ ਕੰਡਾ’ ਸੀ ਉਸ ਨੂੰ ਕੱਢਿਆ ਜਾਵੇ। ਜੋ ਵੀ ਪੌਲੁਸ ਦੀ ਸਮੱਸਿਆ ਸੀ ਪਰਮੇਸ਼ੁਰ ਨੇ ਇਸ ਨੂੰ ਦੂਰ ਨਹੀਂ ਕੀਤਾ। ਪਰ ਪਰਮੇਸ਼ੁਰ ਨੇ ਪੌਲੁਸ ਨੂੰ ਇਨ੍ਹਾਂ ਸ਼ਬਦਾਂ ਨਾਲ ਹੌਸਲਾ ਦਿੱਤਾ: “ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ।”—2 ਕੁਰਿੰਥੀਆਂ 12:7-9.

ਅਸੀਂ ਵੀ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਭਾਵੇਂ ਪਰਮੇਸ਼ੁਰ ਸਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਨਹੀਂ ਕਰਦਾ, ਪਰ ਉਹ ਸਾਡੇ ਲਈ ‘ਬਚ ਜਾਣ ਦਾ ਉਪਾਓ ਕੱਢ ਸਕਦਾ ਹੈ ਤਾਂਕਿ ਅਸੀਂ ਇਨ੍ਹਾਂ ਨੂੰ ਝੱਲ ਸਕੀਏ।’ (1 ਕੁਰਿੰਥੀਆਂ 10:13) ਜਲਦੀ ਹੀ ਉਹ ਦਿਨ ਆਉਣ ਵਾਲਾ ਹੈ ਜਦੋਂ ਪਰਮੇਸ਼ੁਰ ਨੇ ਸਾਡੇ ਸਾਰੇ ਦੁੱਖ ਦੂਰ ਕਰ ਦੇਣੇ ਹਨ। ਪਰ ਉਸ ਸਮੇਂ ਤਕ “ਪ੍ਰਾਰਥਨਾ ਦੇ ਸੁਣਨ ਵਾਲੇ” ਅੱਗੇ ਦੁਆ ਕਰਦੇ ਰਹੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਨੂੰ ਬਹੁਤ ਮਦਦ ਮਿਲ ਸਕਦੀ ਹੈ।—ਜ਼ਬੂਰਾਂ ਦੀ ਪੋਥੀ 65:2.