Skip to content

Skip to table of contents

“ਯਹੋਵਾਹ ਦਾ ਨਾਂ ਰੌਸ਼ਨ ਕਰਨ ਲਈ”

“ਯਹੋਵਾਹ ਦਾ ਨਾਂ ਰੌਸ਼ਨ ਕਰਨ ਲਈ”

“ਯਹੋਵਾਹ ਦਾ ਨਾਂ ਰੌਸ਼ਨ ਕਰਨ ਲਈ”

ਪੂਰੀ ਦੁਨੀਆਂ ਵਿਚ ਲੋਕ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀ ਤਾਰੀਫ਼ ਕਰਦੇ ਹਨ ਕਿਉਂਕਿ ਇਨ੍ਹਾਂ ਵਿਚ ਪਰਮੇਸ਼ੁਰ ਬਾਰੇ ਅਤੇ ਹੋਰ ਵਿਸ਼ਿਆਂ ਉੱਤੇ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਬਾਰੇ ਫਰਾਂਸ ਤੋਂ ਇਕ ਪਾਠਕ ਨੇ ਇਹ ਚਿੱਠੀ ਲਿਖੀ:

“ਮੈਂ ਅਫ਼ਰੀਕਾ ਤੋਂ ਆਈ ਹਾਂ ਅਤੇ ਜ਼ਿਆਦਾ ਪੜ੍ਹੀ-ਲਿਖੀ ਨਹੀਂ ਹਾਂ। ਕੁਝ ਸਮੇਂ ਤੋਂ ਮੈਂ ਤੁਹਾਡੇ ਰਸਾਲੇ ਪੜ੍ਹ ਰਹੀ ਹਾਂ। ਇਨ੍ਹਾਂ ਦੇ ਲੇਖ ਪੜ੍ਹ ਕੇ ਮੈਨੂੰ ਕਾਫ਼ੀ ਫ਼ਾਇਦਾ ਹੋਇਆ ਹੈ। ਤੁਹਾਡੇ ਰਸਾਲਿਆਂ ਦੀ ਮਦਦ ਨਾਲ ਮੈਂ ਨਵੇਂ-ਨਵੇਂ ਸ਼ਬਦ ਸਿੱਖ ਰਹੀ ਹਾਂ ਅਤੇ ਹੁਣ ਮੈਂ ਜ਼ਿਆਦਾ ਗ਼ਲਤੀਆਂ ਕੀਤੇ ਬਗੈਰ ਚਿੱਠੀ ਵੀ ਲਿਖ ਸਕਦੀ ਹਾਂ।

“ਮੈਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਤੁਸੀਂ ਇਨਸਾਨਾਂ, ਧਰਤੀ ਅਤੇ ਸਿਰਜਣਹਾਰ ਬਾਰੇ ਇੰਨੇ ਸਾਰੇ ਲੇਖ ਛਾਪਦੇ ਹੋ। ਇਹ ਲੇਖ ਸਮਝਣੇ ਬਹੁਤ ਹੀ ਸੌਖੇ ਹਨ ਜਿਸ ਕਰਕੇ ਇਨ੍ਹਾਂ ਨੂੰ ਪੜ੍ਹਨ ਦਾ ਦਿਲ ਕਰਦਾ ਹੈ। ਸ਼ਾਇਦ ਹੀ ਕਿਸੇ ਕੋਲ ਵੱਖਰੇ-ਵੱਖਰੇ ਲੋਕਾਂ ਨੂੰ ਇੱਕੋ ਸਮੇਂ ਤੇ ਇਸ ਤਰ੍ਹਾਂ ਸਿਖਾਉਣ ਦੀ ਕਾਬਲੀਅਤ ਹੋਵੇ।

“ਮੈਨੂੰ ਇਸ ਕਰਕੇ ਵੀ ਹੈਰਾਨੀ ਹੁੰਦੀ ਹੈ ਕਿ ਤੁਸੀਂ ਮੁਨਾਫ਼ੇ ਲਈ ਰਸਾਲੇ ਨਹੀਂ ਛਾਪਦੇ, ਸਗੋਂ ਯਹੋਵਾਹ ਦਾ ਨਾਂ ਰੌਸ਼ਨ ਕਰਨ ਲਈ ਛਾਪਦੇ ਹੋ। ਮੈਨੂੰ ਪਤਾ ਹੈ ਕਿ ਤੁਹਾਡੇ ਉੱਤੇ ਯਹੋਵਾਹ ਦੀ ਮਿਹਰ ਹੈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੇਰੀ ਇਹੋ ਮਨੋਕਾਮਨਾ ਹੈ ਕਿ ਲੋਕਾਂ ਨੂੰ ਸਿਖਾਉਣ ਲਈ ਤੁਹਾਨੂੰ ਸਿਰਜਣਹਾਰ ਤੋਂ ਤਾਕਤ ਮਿਲਦੀ ਰਹੇ।”

ਯਹੋਵਾਹ ਦੇ ਗਵਾਹ 235 ਦੇਸ਼ਾਂ ਵਿਚ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਦਿੰਦੇ ਹਨ। ਪਹਿਰਾਬੁਰਜ ਰਸਾਲਾ 148 ਭਾਸ਼ਾਵਾਂ ਵਿਚ ਛਪਦਾ ਹੈ ਅਤੇ ਜਾਗਰੂਕ ਬਣੋ! ਰਸਾਲਾ 87 ਭਾਸ਼ਾਵਾਂ ਵਿਚ। ਇਹ ਰਸਾਲੇ ਕਿਸੇ ਇਨਸਾਨ ਨੂੰ ਵਡਿਆਉਣ ਲਈ ਨਹੀਂ ਛਾਪੇ ਜਾਂਦੇ। ਇਨ੍ਹਾਂ ਵਿਚ ਦਿੱਤੀ ਜਾਂਦੀ ਬਾਈਬਲ ਆਧਾਰਿਤ ਸਿੱਖਿਆ ਅਤੇ ਸਹੀ ਜਾਣਕਾਰੀ ਸਿਰਜਣਹਾਰ ਦੀ ਵਡਿਆਈ ਕਰਨ ਲਈ ਤਿਆਰ ਕੀਤੀ ਜਾਂਦੀ ਹੈ। ਸਾਡਾ ਸਿਰਜਣਹਾਰ ਕਹਿੰਦਾ ਹੈ: “ਮੈਂ ਯਹੋਵਾਹ . . . ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।” (ਯਸਾਯਾਹ 48:17) ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਇਨ੍ਹਾਂ ਰਸਾਲਿਆਂ ਦੀ ਮਦਦ ਨਾਲ ਬਾਕਾਇਦਾ ਪਵਿੱਤਰ ਲਿਖਤਾਂ ਦਾ ਅਧਿਐਨ ਕਰ ਕੇ ਲਾਭ ਪ੍ਰਾਪਤ ਕਰੋ।