Skip to content

Skip to table of contents

‘ਹਾਂ, ਅਸੀਂ ਤੇਰੀ ਤਮੰਨਾ ਪੂਰੀ ਕੀਤੀ!’

‘ਹਾਂ, ਅਸੀਂ ਤੇਰੀ ਤਮੰਨਾ ਪੂਰੀ ਕੀਤੀ!’

‘ਹਾਂ, ਅਸੀਂ ਤੇਰੀ ਤਮੰਨਾ ਪੂਰੀ ਕੀਤੀ!’

ਥੋੜ੍ਹੇ ਚਿਰ ਪਹਿਲਾਂ ਯਹੋਵਾਹ ਦੇ ਗਵਾਹਾਂ ਦੇ ਨਾਈਜੀਰੀਆ ਬ੍ਰਾਂਚ ਆਫ਼ਿਸ ਨੂੰ ਇਕ ਚਿੱਠੀ ਮਿਲੀ ਜਿਸ ਵਿਚ ਲਿਖਿਆ ਹੋਇਆ ਸੀ:

“ਸਾਡਾ ਬੇਟਾ ਐਂਡਰਸਨ 14 ਸਾਲਾਂ ਦਾ ਸੀ ਜਦ ਉਸ ਦੀ ਮੌਤ ਹੋ ਗਈ। ਉਹ ਦੋ ਕੁੱਕੜ ਪਾਲ ਰਿਹਾ ਸੀ ਜਿਨ੍ਹਾਂ ਨੂੰ ਉਹ ਵੇਚ ਕੇ ਬ੍ਰਾਂਚ ਆਫ਼ਿਸ ਨੂੰ ਪੈਸੇ ਭੇਜਣਾ ਚਾਹੁੰਦਾ ਸੀ ਤਾਂਕਿ ਇਹ ਦੁਨੀਆਂ ਭਰ ਵਿਚ ਪ੍ਰਚਾਰ ਦੇ ਕੰਮ ਲਈ ਵਰਤੇ ਜਾ ਸਕਣ। ਪਰ ਉਹ ਆਪਣੀ ਖ਼ਾਹਸ਼ ਪੂਰੀ ਕਰਨ ਤੋਂ ਪਹਿਲਾਂ ਹੀ ਸਾਡੇ ਤੋਂ ਵਿਛੜ ਗਿਆ।

“ਉਸ ਦੇ ਮਾਪੇ ਹੋਣ ਦੇ ਨਾਤੇ, ਅਸੀਂ ਉਸ ਦੀ ਤਮੰਨਾ ਪੂਰੀ ਕਰਨੀ ਚਾਹੁੰਦੇ ਹਾਂ। ਇਸ ਲਈ ਅਸੀਂ ਕੁੱਕੜਾਂ ਨੂੰ ਵੇਚ ਕੇ ਉਸ ਵੱਲੋਂ ਤੁਹਾਨੂੰ ਪੈਸੇ ਭੇਜ ਰਹੇ ਹਾਂ। ਯਹੋਵਾਹ ਦੇ ਵਾਅਦੇ ਵਿਚ ਸਾਨੂੰ ਪੂਰਾ ਯਕੀਨ ਹੈ ਕਿ ਇਕ ਦਿਨ ਜਲਦੀ ਅਸੀਂ ਐਂਡਰਸਨ ਨੂੰ ਫਿਰ ਮਿਲਾਂਗੇ। ਅਸੀਂ ਚਾਹੁੰਦੇ ਹਾਂ ਕਿ ਉਸ ਵੇਲੇ ਅਸੀਂ ਉਸ ਨੂੰ ਕਹਿ ਸਕੀਏ ਕਿ ‘ਹਾਂ ਬੇਟੇ, ਅਸੀਂ ਤੇਰੀ ਤਮੰਨਾ ਪੂਰੀ ਕੀਤੀ ਸੀ!’ ਅਸੀਂ ਉਸ ਦਿਨ ਦੀ ਉਡੀਕ ਵਿਚ ਹਾਂ ਜਦੋਂ ਐਂਡਰਸਨ ਅਤੇ ਬਹੁਤ ਸਾਰੇ ਹੋਰ ਗਵਾਹ ਦੁਬਾਰਾ ਜ਼ਿੰਦਾ ਕੀਤੇ ਜਾਣਗੇ।”—ਇਬਰਾਨੀਆਂ 12:1; ਯੂਹੰਨਾ 5:28, 29.

ਇਸ ਚਿੱਠੀ ਤੋਂ ਸਾਫ਼ ਪੱਤਾ ਲੱਗਦਾ ਹੈ ਕਿ ਐਂਡਰਸਨ ਦੇ ਮਾਂ-ਬਾਪ ਨੂੰ ਬਾਈਬਲ ਤੋਂ ਉਮੀਦ ਮਿਲੀ ਹੈ ਕਿ ਉਨ੍ਹਾਂ ਦਾ ਬੇਟਾ ਫਿਰ ਤੋਂ ਜ਼ਿੰਦਾ ਹੋਵੇਗਾ। ਆਪਣੇ ਸਾਕ-ਸੰਬੰਧੀਆਂ ਦਾ ਵਿਛੋੜਾ ਸਹਿਣ ਲਈ ਇਹ ਉਮੀਦ ਸਾਡੀ ਵੀ ਮਦਦ ਕਰਦੀ ਹੈ। ਐਂਡਰਸਨ ਦੇ ਪਰਿਵਾਰ ਵਾਂਗ ਦੁਨੀਆਂ ਭਰ ਵਿਚ ਅਨੇਕਾਂ ਨੂੰ ਕਿੰਨੀ ਖ਼ੁਸ਼ੀ ਹੋਣੀ ਹੈ ਜਦੋਂ ਉਹ ਆਪਣੇ ਜੀਉਂਦੇ ਕੀਤੇ ਗਏ ਸਾਕ-ਸੰਬੰਧੀਆਂ ਨੂੰ ਫਿਰ ਤੋਂ ਮਿਲਣਗੇ!—1 ਕੁਰਿੰਥੀਆਂ 15:24-26.

ਇਸ ਉਮੀਦ ਦੇ ਨਾਲ-ਨਾਲ ਪਰਮੇਸ਼ੁਰ ਦੇ ਬਚਨ ਵਿਚ ਕਈ ਹੋਰ ਵਾਅਦੇ ਹਨ ਜੋ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜਲਦੀ ਹੀ ਪੂਰੇ ਕੀਤੇ ਜਾਣਗੇ। (2 ਪਤਰਸ 3:13) ਉਸ ਸਮੇਂ ਬਾਰੇ ਜ਼ਿਕਰ ਕਰਦੇ ਹੋਏ ਬਾਈਬਲ ਸਾਨੂੰ ਪਰਮੇਸ਼ੁਰ ਬਾਰੇ ਦੱਸਦੀ ਹੈ: “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:4.