“ਇਹ ਕੰਮ ਕਰ ਕੇ ਤੁਹਾਨੂੰ ਬਹੁਤ ਮਜ਼ਾ ਆਵੇਗਾ”
“ਇਹ ਕੰਮ ਕਰ ਕੇ ਤੁਹਾਨੂੰ ਬਹੁਤ ਮਜ਼ਾ ਆਵੇਗਾ”
ਪੰਜ ਸਾਲ ਦਾ ਅਲੈਕਸੀਸ ਮੈਕਸੀਕੋ ਦੇ ਮਰੇਲੀਆ ਸ਼ਹਿਰ ਵਿਚ ਰਹਿੰਦਾ ਹੈ। ਉਸ ਦੇ ਮਾਤਾ-ਪਿਤਾ ਬਾਈਬਲ ਦੀ ਸਟੱਡੀ ਕਰਦੇ ਹਨ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਂਦੇ ਹਨ। ਇਕ ਵਾਰ ਉਹ ਆਪਣੇ ਪਰਿਵਾਰ ਨਾਲ ਸਰਕਟ ਅਸੈਂਬਲੀ ਵਿਚ ਬੈਠਾ ਹੋਇਆ ਸੀ, ਤਾਂ ਉਸ ਨੇ ਘਰ-ਘਰ ਪ੍ਰਚਾਰ ਕਰਨ ਬਾਰੇ ਇਕ ਪ੍ਰਦਰਸ਼ਨ ਦੇਖਿਆ। ਉਸ ਨੇ ਉਸੇ ਵੇਲੇ ਆਪਣੇ ਪਿਤਾ ਜੀ ਵੱਲ ਮੁੜ ਕੇ ਕਿਹਾ: “ਡੈਡੀ, ਡੈਡੀ ਤੁਸੀਂ ਕਿਉਂ ਨਹੀਂ ਪ੍ਰਚਾਰ ਕਰਨ ਜਾਂਦੇ?” ਉਸ ਦੇ ਪਿਤਾ ਨੇ ਜਵਾਬ ਦਿੱਤਾ: “ਮੈਂ ਅਜੇ ਸਟੱਡੀ ਕਰ ਰਿਹਾ ਹਾਂ ਤਾਂਕਿ ਪ੍ਰਚਾਰ ਕਰਨਾ ਸਿੱਖ ਸਕਾਂ।” ਅਲੈਕਸੀਸ ਨੇ ਜੋਸ਼ ਨਾਲ ਕਿਹਾ: “ਡੈਡੀ, ਪ੍ਰਚਾਰ ਕਰ ਕੇ ਤੁਹਾਨੂੰ ਬਹੁਤ ਮਜ਼ਾ ਆਵੇਗਾ।”
ਇਸ ਬੱਚੇ ਨੇ ਦੇਖਿਆ ਕਿ ਯਹੋਵਾਹ ਬਾਰੇ ਗਿਆਨ ਲੈਣ ਦੇ ਨਾਲ-ਨਾਲ ਉਸ ਮੁਤਾਬਕ ਚੱਲਣਾ ਵੀ ਜ਼ਰੂਰੀ ਹੈ। ਉਹ ਤੇ ਉਸ ਦੀ ਮਾਸੀ ਦੇ ਨਿਆਣੇ ਇੱਕੋ ਘਰ ਵਿਚ ਰਹਿੰਦੇ ਹਨ। ਉਸ ਨੇ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਫਿਰ ਆਪਣੀ ਮਾਸੀ ਦੇ ਨਿਆਣਿਆਂ ਨੂੰ ਉਹ ਗੱਲਾਂ ਦੱਸੀਆਂ ਜੋ ਉਸ ਨੇ ਆਪਣੇ ਮਾਪਿਆਂ ਦੀ ਮਦਦ ਨਾਲ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਸਿੱਖੀਆਂ ਸਨ। ਹਾਲਾਂਕਿ ਅਲੈਕਸੀਸ ਨੂੰ ਅਜੇ ਪੜ੍ਹਨਾ ਨਹੀਂ ਆਉਂਦਾ ਸੀ, ਪਰ ਉਹ ਤਸਵੀਰਾਂ ਦੀ ਮਦਦ ਨਾਲ ਕਿਤਾਬ ਵਿਚ ਦਿੱਤੀਆਂ ਕਹਾਣੀਆਂ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਪਰਮੇਸ਼ੁਰ ਦੇ ਉਨ੍ਹਾਂ ਮਕਸਦਾਂ ਬਾਰੇ ਦੱਸਣਾ ਚਾਹੁੰਦਾ ਹੈ ਜਿਨ੍ਹਾਂ ਬਾਰੇ ਉਹ ਸਿੱਖ ਰਿਹਾ ਸੀ।
ਜੀ ਹਾਂ, ਛੋਟੇ-ਵੱਡੇ ਸਾਰੇ ਹੀ ਲੋਕ ਆਪਣੀਆਂ ਜ਼ਿੰਦਗੀਆਂ “ਪਵਿੱਤਰ ਪੁਰਖ” ਯਹੋਵਾਹ ਦੀਆਂ ਮੰਗਾਂ ਅਨੁਸਾਰ ਢਾਲ਼ ਸਕਦੇ ਹਨ। ਇਸ ਤਰ੍ਹਾਂ ਉਹ ਕੌਮਾਂ ਵਿਚ ਉਸ ਬਾਰੇ ਗਵਾਹੀ ਦੇਣ ਦਾ ਸਨਮਾਨ ਹਾਸਲ ਕਰ ਸਕਦੇ ਹਨ। (ਯਸਾਯਾਹ 43:3; ਮੱਤੀ 21:16) ਜੀ ਹਾਂ, ਇਹ ਕੰਮ ਕਰਨਾ ਸਾਡੇ ਲਈ ਬਹੁਤ ਸਨਮਾਨ ਦੀ ਗੱਲ ਹੈ।