Skip to content

Skip to table of contents

“ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ”

“ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ”

“ਤੁਸੀਂ ਇਸ ਬਿਧ ਨਾਲ—ਪ੍ਰਾਰਥਨਾ ਕਰੋ”

ਕੀ ਤੁਸੀਂ ਪ੍ਰਭੂ ਦੀ ਪ੍ਰਾਰਥਨਾ ਦੇ ਲਫ਼ਜ਼ਾਂ ਤੋਂ ਜਾਣੂ ਹੋ? ਇਹ ਆਦਰਸ਼ ਪ੍ਰਾਰਥਨਾ ਯਿਸੂ ਮਸੀਹ ਨੇ ਸਿਖਾਈ ਸੀ। ਆਪਣਾ ਪ੍ਰਸਿੱਧ ਪਹਾੜੀ ਉਪਦੇਸ਼ ਦਿੰਦੇ ਸਮੇਂ ਯਿਸੂ ਨੇ ਕਿਹਾ ਸੀ: “ਸੋ ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ।” (ਮੱਤੀ 6:9) ਕਿਉਂਕਿ ਇਹ ਪ੍ਰਾਰਥਨਾ ਯਿਸੂ ਨੇ ਸਿਖਾਈ ਸੀ, ਇਸ ਲਈ ਇਹ ਪ੍ਰਭੂ ਦੀ ਪ੍ਰਾਰਥਨਾ ਦੇ ਤੌਰ ਤੇ ਜਾਣੀ ਜਾਂਦੀ ਹੈ।

ਦੁਨੀਆਂ ਭਰ ਵਿਚ ਲੱਖਾਂ ਲੋਕ ਪ੍ਰਭੂ ਦੀ ਪ੍ਰਾਰਥਨਾ ਨੂੰ ਰੱਟ ਕੇ ਇਸ ਨੂੰ ਵਾਰ-ਵਾਰ ਦੁਹਰਾਉਂਦੇ ਹਨ। ਉਹ ਸ਼ਾਇਦ ਰੋਜ਼ ਇੱਦਾਂ ਕਰਦੇ ਹਨ। ਹਾਲ ਹੀ ਦੇ ਸਾਲਾਂ ਵਿਚ ਬਹੁਤ ਸਾਰੇ ਲੋਕਾਂ ਨੇ ਇਹ ਪ੍ਰਾਰਥਨਾ ਸਕੂਲਾਂ ਤੇ ਜਨਤਕ ਸਮਾਗਮਾਂ ਵਿਚ ਵੀ ਕੀਤੀ ਹੈ। ਲੋਕ ਪ੍ਰਭੂ ਦੀ ਪ੍ਰਾਰਥਨਾ ਨੂੰ ਇੰਨੀ ਅਹਿਮੀਅਤ ਕਿਉਂ ਦਿੰਦੇ ਹਨ?

ਤੀਜੀ ਸਦੀ ਦੇ ਧਰਮ-ਸ਼ਾਸਤਰੀ ਸਿਪ੍ਰਿਅਨ ਨੇ ਲਿਖਿਆ: ‘ਯਿਸੂ ਦੁਆਰਾ ਸਿਖਾਈ ਪ੍ਰਾਰਥਨਾ ਤੋਂ ਪਵਿੱਤਰ ਹੋਰ ਕੋਈ ਪ੍ਰਾਰਥਨਾ ਨਹੀਂ ਹੋ ਸਕਦੀ। ਪਿਤਾ ਨੂੰ ਕੀਤੀ ਉਹੀ ਪ੍ਰਾਰਥਨਾ ਸੱਚੀ ਪ੍ਰਾਰਥਨਾ ਹੈ ਜੋ ਪੁੱਤਰ ਨੇ ਸਾਨੂੰ ਸਿਖਾਈ ਸੀ ਕਿਉਂਜੋ ਉਹ ਆਪ ਸੱਚਾਈ ਹੈ।’—ਯੂਹੰਨਾ 14:6.

ਰੋਮਨ ਕੈਥੋਲਿਕ ਚਰਚ ਮੁਤਾਬਕ ਪ੍ਰਭੂ ਦੀ ਪ੍ਰਾਰਥਨਾ “ਈਸਾਈਆਂ ਦੀ ਮੂਲ ਪ੍ਰਾਰਥਨਾ” ਹੈ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ ਕਿ ਇਹ ਪ੍ਰਾਰਥਨਾ ਈਸਾਈ-ਜਗਤ ਦੇ ਸਾਰੇ ਧਰਮਾਂ ਵਿਚ ਬਹੁਤ ਅਹਿਮੀਅਤ ਰੱਖਦੀ ਹੈ ਅਤੇ ਇਹ “ਈਸਾਈ ਧਰਮ ਦੀ ਬੁਨਿਆਦੀ ਸਿੱਖਿਆ” ਹੈ।

ਪਰ ਇੱਦਾਂ ਵੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਪ੍ਰਭੂ ਦੀ ਪ੍ਰਾਰਥਨਾ ਨੂੰ ਰੱਟ ਤਾਂ ਲੈਂਦੇ ਹਨ, ਪਰ ਇਸ ਦੇ ਅਰਥ ਨੂੰ ਨਹੀਂ ਸਮਝਦੇ। “ਜੇ ਤੁਸੀਂ ਈਸਾਈ ਧਰਮ ਨੂੰ ਮੰਨਦੇ ਹੋ, ਤਾਂ ਬਿਨਾਂ ਸ਼ੱਕ ਤੁਸੀਂ ਇੱਕੋ ਸਾਹੇ ਪ੍ਰਭੂ ਦੀ ਪ੍ਰਾਰਥਨਾ ਸੁਣਾ ਸਕਦੇ ਹੋ, ਪਰ ਤੁਹਾਨੂੰ ਸ਼ਾਇਦ ਇਸ ਦੇ ਅਰਥ ਨੂੰ ਧਿਆਨ ਵਿਚ ਰੱਖ ਕੇ ਇਸ ਨੂੰ ਹੌਲੀ-ਹੌਲੀ ਦੁਹਰਾਉਣਾ ਮੁਸ਼ਕਲ ਲੱਗੇ,” ਕੈਨੇਡਾ ਦੀ ਓਟਾਵਾ ਸਿਟੀਜ਼ਨ ਅਖ਼ਬਾਰ ਕਹਿੰਦੀ ਹੈ।

ਕੀ ਪਰਮੇਸ਼ੁਰ ਨੂੰ ਕੀਤੀਆਂ ਜਾਂਦੀਆਂ ਪ੍ਰਾਰਥਨਾਵਾਂ ਦਾ ਅਰਥ ਸਮਝਣਾ ਜ਼ਰੂਰੀ ਹੈ? ਯਿਸੂ ਨੇ ਇਹ ਪ੍ਰਾਰਥਨਾ ਕਰਨੀ ਕਿਉਂ ਸਿਖਾਈ ਸੀ? ਇਹ ਤੁਹਾਡੇ ਲਈ ਕੀ ਅਹਿਮੀਅਤ ਰੱਖਦੀ ਹੈ? ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖੀਏ।