Skip to content

Skip to table of contents

“ਲਾਇਕ” ਲੋਕਾਂ ਨੂੰ ਲੱਭੋ

“ਲਾਇਕ” ਲੋਕਾਂ ਨੂੰ ਲੱਭੋ

“ਲਾਇਕ” ਲੋਕਾਂ ਨੂੰ ਲੱਭੋ

ਪਹਿਲੀ ਸਦੀ ਵਿਚ ਦੰਮਿਸਕ ਘੁੱਗ ਵੱਸਦਾ ਸ਼ਹਿਰ ਸੀ। ਬਾਗ਼ਾਂ ਨਾਲ ਘਿਰਿਆ ਇਹ ਸ਼ਹਿਰ ਪੂਰਬ ਵੱਲ ਦੇ ਦੇਸ਼ਾਂ ਤੋਂ ਆਉਣ ਵਾਲੇ ਕਾਫਲਿਆਂ ਲਈ ਆਰਾਮਗਾਹ ਸੀ। ਯਿਸੂ ਮਸੀਹ ਦੀ ਮੌਤ ਤੋਂ ਕੁਝ ਸਮੇਂ ਬਾਅਦ ਦੰਮਿਸਕ ਵਿਚ ਇਕ ਮਸੀਹੀ ਕਲੀਸਿਯਾ ਸਥਾਪਿਤ ਹੋ ਚੁੱਕੀ ਸੀ। ਕਲੀਸਿਯਾ ਦੇ ਕੁਝ ਯਹੂਦੀ ਮਸੀਹੀ ਸ਼ਾਇਦ 33 ਸਾ.ਯੁ. ਵਿਚ ਯਰੂਸ਼ਲਮ ਵਿਚ ਪੰਤੇਕੁਸਤ ਦੇ ਤਿਉਹਾਰ ਦੌਰਾਨ ਯਿਸੂ ਦੇ ਚੇਲੇ ਬਣੇ ਸਨ। (ਰਸੂਲਾਂ ਦੇ ਕਰਤੱਬ 2:5, 41) ਕੁਝ ਚੇਲੇ ਸ਼ਾਇਦ ਇਸਤੀਫ਼ਾਨ ਦੇ ਕਤਲ ਤੋਂ ਬਾਅਦ ਵਗੀ ਅਤਿਆਚਾਰ ਦੀ ਹਨੇਰੀ ਤੋਂ ਬਚਣ ਲਈ ਯਹੂਦਿਯਾ ਤੋਂ ਦੰਮਿਸਕ ਆ ਗਏ ਸਨ।—ਰਸੂਲਾਂ ਦੇ ਕਰਤੱਬ 8:1.

ਯਿਸੂ ਨੇ ਸ਼ਾਇਦ ਸਾਲ 34 ਸਾ.ਯੁ. ਵਿਚ ਦੰਮਿਸਕ ਦੇ ਇਕ ਮਸੀਹੀ ਹਨਾਨਿਯਾਹ ਨੂੰ ਇਕ ਅਨੋਖਾ ਕੰਮ ਦਿੱਤਾ ਸੀ। ਪ੍ਰਭੂ ਨੇ ਉਸ ਨੂੰ ਕਿਹਾ: “ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹਾਉਂਦੀ ਹੈ ਜਾਹ ਅਤੇ ਯਹੂਦਾ ਦੇ ਘਰ ਵਿੱਚ ਸੌਲੁਸ ਨਾਮੇ ਤਰਸੁਸ ਦੇ ਰਹਿਣ ਵਾਲੇ ਦੇ ਲਈ ਪੁੱਛ ਕਿਉਂਕਿ ਵੇਖ ਉਹ ਪ੍ਰਾਰਥਨਾ ਕਰਦਾ ਹੈ।”—ਰਸੂਲਾਂ ਦੇ ਕਰਤੱਬ 9:11.

ਸਿੱਧੀ ਨਾਂ ਦੀ ਗਲੀ ਤਕਰੀਬਨ ਡੇਢ ਕਿਲੋਮੀਟਰ ਲੰਬੀ ਸੀ ਅਤੇ ਇਹ ਦੰਮਿਸਕ ਸ਼ਹਿਰ ਦੇ ਵਿੱਚੋਂ ਦੀ ਲੰਘਦੀ ਸੀ। ਇਸ ਸਫ਼ੇ ਉੱਤੇ 19ਵੀਂ ਸਦੀ ਦੇ ਇਸ ਚਿੱਤਰ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਇਹ ਗਲੀ ਕਿੱਦਾਂ ਦੀ ਸੀ। ਇਸ ਗਲੀ ਵਿਚ ਸ਼ਾਇਦ ਯਹੂਦਾ ਦਾ ਘਰ ਲੱਭਣਾ ਸੌਖਾ ਨਹੀਂ ਸੀ। ਪਰ ਹਨਾਨਿਯਾਹ ਨੇ ਇਹ ਘਰ ਲੱਭਿਆ ਅਤੇ ਸੌਲੁਸ ਨੂੰ ਮਿਲਿਆ। ਇਸ ਤੋਂ ਬਾਅਦ ਸੌਲੁਸ ਪੌਲੁਸ ਰਸੂਲ ਬਣ ਗਿਆ ਤੇ ਉਸ ਨੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ।—ਰਸੂਲਾਂ ਦੇ ਕਰਤੱਬ 9:12-19.

ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੇ “ਲਾਇਕ” ਲੋਕਾਂ ਨੂੰ ਲੱਭਣ ਲਈ ਘੱਲਿਆ ਸੀ। (ਮੱਤੀ 10:11) ਹਨਾਨਿਯਾਹ ਨੇ ਤਾਂ ਸੱਚ-ਮੁੱਚ ਸੌਲੁਸ ਦੀ ਭਾਲ ਕੀਤੀ ਸੀ। ਹਨਾਨਿਯਾਹ ਵਾਂਗ ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਲਾਇਕ ਲੋਕਾਂ ਨੂੰ ਲੱਭਦੇ ਹਨ। ਉਨ੍ਹਾਂ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਦਾ ਹੈ। ਲਾਇਕ ਲੋਕਾਂ ਨੂੰ ਲੱਭਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਅਰਥ ਨਹੀਂ ਜਾਂਦੀਆਂ।—1 ਕੁਰਿੰਥੀਆਂ 15:58.

[ਸਫ਼ੇ 32 ਉੱਤੇ ਤਸਵੀਰ]

ਹੁਣ ਦੇ ਦੰਮਿਸਕ ਵਿਚ ਸਿੱਧੀ ਨਾਂ ਦੀ ਗਲੀ

[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

From the book La Tierra Santa, Volume II, 1830