ਕੀ ਤੁਸੀਂ ਪੜ੍ਹੀਆਂ ਗੱਲਾਂ ਦੀ ਮਨ ਵਿਚ ਤਸਵੀਰ ਬਣਾ ਸਕਦੇ ਹੋ?
ਕੀ ਤੁਸੀਂ ਪੜ੍ਹੀਆਂ ਗੱਲਾਂ ਦੀ ਮਨ ਵਿਚ ਤਸਵੀਰ ਬਣਾ ਸਕਦੇ ਹੋ?
ਮਨ ਵਿਚ ਘਟਨਾਵਾਂ ਦੀ ਤਸਵੀਰ ਬਣਾਉਣ ਲਈ ਸਾਨੂੰ ਉਨ੍ਹਾਂ ਘਟਨਾਵਾਂ ਦੀਆਂ ਥਾਵਾਂ ਤੋਂ ਜਾਣੂ ਹੋਣ ਦੀ ਲੋੜ ਹੈ। ਮਿਸਾਲ ਲਈ, ਰਸੂਲਾਂ ਦੇ ਕਰਤੱਬ ਕਿਤਾਬ ਵਿਚ ਦੱਸੇ ਪੌਲੁਸ ਰਸੂਲ ਦੇ ਮਿਸ਼ਨਰੀ ਦੌਰਿਆਂ ਤੇ ਗੌਰ ਕਰੋ। ਉਸ ਨੇ ਆਪਣਾ ਪਹਿਲਾ ਮਿਸ਼ਨਰੀ ਦੌਰਾ ਅੰਤਾਕਿਯਾ ਤੋਂ ਸ਼ੁਰੂ ਕੀਤਾ ਸੀ ਜਿੱਥੇ ਯਿਸੂ ਦੇ ਚੇਲੇ ਪਹਿਲੀ ਵਾਰ ਮਸੀਹੀ ਅਖਵਾਏ ਸਨ। ਉੱਥੋਂ ਉਹ ਸਲਮੀਸ, ਪਿਸਿਦਿਯਾ ਦੇ ਅੰਤਾਕਿਯਾ, ਇਕੋਨਿਯੁਮ, ਲੁਸਤ੍ਰਾ ਅਤੇ ਦਰਬੇ ਗਿਆ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਥਾਵਾਂ ਕਿੱਥੇ ਹਨ?
ਸ਼ਾਇਦ ਤੁਸੀਂ ਨਕਸ਼ਾ ਦੇਖੇ ਬਿਨਾਂ ਨਾ ਦੱਸ ਸਕੋ। ਇਹ ਨਕਸ਼ਾ 36 ਸਫ਼ਿਆਂ ਵਾਲੇ ਨਵੇਂ ਬਰੋਸ਼ਰ “ਚੰਗੀ ਧਰਤੀ ਦੇਖੋ” (ਹਿੰਦੀ) ਵਿਚ ਦਿੱਤਾ ਗਿਆ ਹੈ। ਅਮਰੀਕਾ ਦੇ ਮੋਨਟੇਨਾ ਰਾਜ ਵਿਚ ਰਹਿਣ ਵਾਲੀ ਇਕ ਪਾਠਕ ਆਪਣੀ ਕਦਰਦਾਨੀ ਜ਼ਾਹਰ ਕਰਦੀ ਹੋਈ ਕਹਿੰਦੀ ਹੈ: “ਮੈਂ ਦੇਖ ਸਕਦੀ ਹਾਂ ਕਿ ਪੌਲੁਸ ਕਿੱਥੇ-ਕਿੱਥੇ ਗਿਆ ਸੀ ਅਤੇ ਕਲਪਨਾ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਉਸ ਨੇ ਕਿਵੇਂ ਸਫ਼ਰ ਕੀਤਾ ਹੋਣਾ ਤੇ ਨਾਲੇ ਉਸ ਨੇ ਅਤੇ ਪਹਿਲੀ ਸਦੀ ਦੇ ਹੋਰਨਾਂ ਚੇਲਿਆਂ ਨੇ ਖ਼ੁਸ਼ ਖ਼ਬਰੀ ਫੈਲਾਉਣ ਲਈ ਕਿੰਨੀ ਮਿਹਨਤ ਕੀਤੀ। ਇਸ ਜਾਣਕਾਰੀ ਭਰਪੂਰ ਸੋਹਣੇ ਬਰੋਸ਼ਰ ਲਈ ਤੁਹਾਡਾ ਬਹੁਤ ਧੰਨਵਾਦ।”
ਇਸ ਬਰੋਸ਼ਰ ਵਿਚ ਪੌਲੁਸ ਦੀਆਂ ਯਾਤਰਾਵਾਂ ਦੇ ਨਕਸ਼ੇ ਤੋਂ ਇਲਾਵਾ ਹੋਰ ਵੀ ਕਈ ਨਕਸ਼ੇ ਹਨ। ਇਸ ਬਰੋਸ਼ਰ ਦੀ ਮਦਦ ਨਾਲ ਪਾਠਕ ਬਾਈਬਲ ਵਿਚ ਦੱਸੀਆਂ ਥਾਵਾਂ ਦੀ ਮਨ ਵਿਚ ਤਸਵੀਰ ਬਣਾ ਸਕਦਾ ਹੈ। ਤੁਸੀਂ “ਚੰਗੀ ਧਰਤੀ ਦੇਖੋ” ਬਰੋਸ਼ਰ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਪਰਚੀ ਨੂੰ ਭਰ ਕੇ ਇਸ ਰਸਾਲੇ ਦੇ ਸਫ਼ਾ 2 ਉੱਤੇ ਦਿੱਤੇ ਢੁਕਵੇਂ ਪਤੇ ਤੇ ਭੇਜ ਸਕਦੇ ਹੋ।
□ ਮੈਨੂੰ “ਚੰਗੀ ਧਰਤੀ ਦੇਖੋ” ਬਰੋਸ਼ਰ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ। ਕਿਹੜੀ ਭਾਸ਼ਾ ਵਿਚ ਬ੍ਰੋਸ਼ਰ ਚਾਹੋਗੇ?
□ ਮੈਂ ਮੁਫ਼ਤ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ।
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Pictorial Archive (Near Eastern History) Est.